image caption:

ਜਨਵਰੀ 2018 ਤੋਂ ਜੂਨ 2023 ਤਕ 1.8 ਲੱਖ ਭਾਰਤੀਆਂ ਨੇ ਹਾਸਲ ਕੀਤੀ ਕੈਨੇਡਾ ਦੀ ਨਾਗਰਿਕਤਾ

ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅਪੂਰਨ ਸਬੰਧਾਂ ਵਿਚਕਾਰ, ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਜਨਵਰੀ 2018 ਤੋਂ ਜੂਨ 2023 ਦਰਮਿਆਨ ਦੇਸ਼ ਦੀ ਨਾਗਰਿਕਤਾ ਛੱਡਣ ਵਾਲੇ ਲਗਭਗ 20% ਦੇ ਕਰੀਬ 1.6 ਲੱਖ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਦੀ ਚੋਣ ਕੀਤੀ ਹੈ।

ਕੈਨੇਡਾ ਇਸ ਸਮੇਂ ਦੌਰਾਨ ਭਾਰਤੀ ਪ੍ਰਵਾਸੀਆਂ ਲਈ ਅਮਰੀਕਾ ਤੋਂ ਬਾਅਦ ਦੂਜੇ ਸੱਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ, ਜਦਕਿ ਆਸਟ੍ਰੇਲੀਆ ਅਤੇ ਯੂ.ਕੇ. ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ &lsquoਤੇ ਹਨ। ਇਸ ਮਿਆਦ ਦੌਰਾਨ ਲਗਭਗ 8.4 ਲੱਖ ਭਾਰਤੀਆਂ ਨੇ ਅਪਣੀ ਭਾਰਤੀ ਨਾਗਰਿਕਤਾ ਛੱਡੀ ਹੈ। ਇਹ ਲੋਕ 114 ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਬਣ ਗਏ, ਇਨ੍ਹਾਂ ਵਿਚੋਂ 58% ਨੇ ਅਮਰੀਕਾ ਜਾਂ ਕੈਨੇਡਾ ਨੂੰ ਚੁਣਿਆ ਹੈ।

ਇਮੀਗ੍ਰੇਸ਼ਨ ਮਾਹਰ ਵਿਕਰਮ ਸ਼ਰਾਫ ਦਾ ਮੰਨਣਾ ਹੈ ਕਿ ਕੁੱਝ ਭਾਰਤੀ ਉਨ੍ਹਾਂ ਵਿਕਸਿਤ ਦੇਸ਼ਾਂ ਦੀ ਨਾਗਰਿਕਤਾ ਨੂੰ ਤਰਜੀਹ ਦਿੰਦੇ ਹਨ, ਜਿਥੇ ਅੰਗਰੇਜ਼ੀ ਪ੍ਰਮੁੱਖ ਭਾਸ਼ਾ ਹੈ। ਉਨ੍ਹਾਂ ਕਿਹਾ ਕਿ, &ldquoਇਮੀਗ੍ਰੇਸ਼ਨ ਦੇ ਕਈ ਕਾਰਨ ਹਨ, ਜਿਸ ਵਿਚ ਉੱਚ ਜੀਵਨ ਪੱਧਰ, ਬੱਚਿਆਂ ਦੀ ਸਿੱਖਿਆ, ਰੁਜ਼ਗਾਰ ਦੇ ਮੌਕੇ ਅਤੇ ਮਿਆਰੀ ਸਿਹਤ ਸੰਭਾਲ ਸ਼ਾਮਲ ਹਨ। ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਨਾਗਰਿਕਤਾ ਪ੍ਰਕਿਰਿਆ ਨੂੰ ਸੁਖਾਲੀ ਅਤੇ ਤੇਜ਼ ਬਣਾ ਕੇ ਵਿਦੇਸ਼ੀ ਹੁਨਰ ਨੂੰ ਆਕਰਸ਼ਿਤ ਕਰ ਰਹੇ ਹਨ&rdquo।