ਇਨਸਾਨ ਦੇ ਸਰੀਰ ‘ਚ ਧੜਕਿਆ ਸੂਰ ਦਾ ‘ਦਿਲ’
ਅਮਰੀਕਾ ਵਿਚ ਡਾਕਟਰ ਨੇ ਵੱਡਾ ਕਾਰਨਾਮਾ ਕੀਤਾ ਹੈ। 58 ਸਾਲਾ ਵਿਅਕਤੀ ਦਾ ਸਫਲ ਹਾਰਟ ਟਰਾਂਸਪਲਾਂਟ ਕੀਤਾ ਗਿਆ। ਇਸ ਹਾਰਟ ਟਰਾਂਸਪਲਾਂਟ ਵਿਚ ਮਰਦੇ ਹੋਏ ਸ਼ਖਸ ਦੇ ਸਰੀਰ ਵਿਚ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ। ਇਹ ਦੁਨੀਆ ਵਿਚ ਹੁਣ ਤੱਕ ਦਾ ਦੂਜਾ ਮੌਕਾ ਹੈ ਜਦੋਂ ਕਿਸੇ ਇਨਸਾਨ ਦੇ ਸਰੀਰ ਵਿਚ ਸੂਰ ਦਾ ਅੰਗ ਲਗਾਇਆ ਗਿਆ ਹੋਵੇ।
ਜਾਨਵਰਾਂ ਦੇ ਅੰਗਾਂ ਨੂੰ ਇਨਸਾਨਾਂ ਵਿਚ ਟਰਾਂਸਪਲਾਂਟ ਕਰਨਾ ਜਿਸ ਨੂੰ ਜੇਨੋਟ੍ਰਾਂਸਪਲਾਂਟੇਸ਼ਨ ਕਿਹਾ ਜਾਂਦਾ ਹੈ, ਮਨੁੱਖੀ ਅੰਗ ਦਾਨ ਦੀ ਪੁਰਾਣੀ ਕਮੀ ਦਾ ਹੱਲ ਕਰਦਾ ਹੈ। ਮੌਜੂਦਾ ਸਮੇਂ 1 ਲੱਖ ਤੋਂ ਵੱਧ ਅਮਰੀਕੀ ਆਰਗਨ ਟਰਾਂਸਪਲਾਂਟ ਲਈ ਵੇਟਿੰਗ ਲਿਸਟ ਵਿਚ ਹਨ। ਆਪ੍ਰੇਸ਼ਨ ਤੋਂ ਪਹਿਲਾਂ ਯੂਨੀਵਰਸਿਟੀ ਆਫ ਮੈਰੀਲੈਂਡ ਨੇ ਬਿਆਨ ਵਿਚ ਕਿਹਾ ਸੀ ਕਿ ਦੋਵੇਂ ਹਾਰਟ ਟਰਾਂਸਪਲਾਂਟ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਦੇ ਮਾਹਿਰਾਂ ਵੱਲੋਂ ਕੀਤੀ ਗਈ।
ਯੂਨੀਵਰਸਿਟੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਰੀਜ਼ ਦੀ ਪਿਛਲੇ ਸਾਲ ਟਰਾਂਸਪਲਾਂਟ ਦੇ ਦੋ ਮਹੀਨੇ ਬਾਅਦ ਉਸ ਦੀ ਖਰਾਬ ਸਿਹਤ ਸਥਿਤੀ ਸਣੇਕਈ ਕਾਰਨਾਂ ਕਰਕੇ ਮੌਤ ਹੋ ਗਈ। ਹੁਣ ਇਹ ਨਵਾਂ ਆਪ੍ਰੇਸ਼ਨ ਹੋਇਆ ਜਿਸ ਵਿਚ ਮਰੀਜ਼ ਲਾਰੈਂਸ ਫਾਸੇਟ ਪਹਿਲਾਂ ਤੋਂ ਮੌਜੂਦ ਵੈਸਕੂਲਰ ਬੀਮਾਰੀ ਤੇ ਅੰਦਰੂਨੀ ਖੂਨ ਰਸਾਅ ਵਰਗੀਆਂ ਮੁਸ਼ਕਲਾਂ ਦੇ ਕਾਰਨ ਦਾਨ ਕੀਤੇ ਗਏ ਇਨਸਾਨੀ ਹਾਰਟ ਲਈ ਅਯੋਗ ਸਨ। ਦੋ ਬੱਚਿਆਂ ਦੇ ਪਿਤਾ ਫਾਸੇਟ ਹਾਰਟ ਫੇਲੀਅਰ ਦਾ ਸਾਹਮਣਾ ਕਰ ਰਹੇ ਸਨ।