ਦੇਸ਼ ਦੀ ਪਹਿਲੀ ‘ਹਵਾ-ਪਾਣੀ’ ਨਾਲ ਚੱਲਣ ਵਾਲੀ ਬੱਸ ਦੀ ਹੋਈ ਸ਼ੁਰੂਆਤ, ਮੰਤਰੀ ਹਰਦੀਪ ਪੁਰੀ ਨੇ ਦਿਖਾਈ ਹਰੀ ਝੰਡੀ
ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜ਼ਨ ਬੱਸ ਨਾਲ ਹਰੀ ਝੰਡੀ ਦਿਖਾ ਕੇ ਸਾਫ਼ ਸੁਥਰੇ ਵਾਤਾਵਰਨ ਵੱਲ ਇੱਕ ਕਦਮ ਵਧਾ ਦਿੱਤਾ ਹੈ ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ।
ਕਿਵੇਂ ਦਾ ਹੈ ਭਾਰਤ ਦਾ ਭਵਿੱਖ ?
ਭਾਰਤ ਅਗਲੇ 2 ਦਹਾਕਿਆਂ ਵਿੱਚ ਪੂਰੀ ਦੁਨੀਆ ਦੀ 25 ਫ਼ੀਸਦ ਐਨਰਜ਼ੀ ਦੀ ਡਿਮਾਂਡ ਵਾਲਾ ਦੇਸ਼ ਹੋਵੇਗਾ।
ਭਾਰਤ ਭਵਿੱਖ ਵਿੱਚ ਗ੍ਰੀਨ ਹਾਈਡ੍ਰੋਜ਼ਨ ਨਿਰਯਾਤ ਵਿੱਚ ਮੋਢੀ ਹੋਵੇਗਾ।
2050 ਤੱਕ ਗਲੋਬਲੀ ਹਾਈਡ੍ਰੋਜ਼ਨ ਡਿਮਾਂਡ ਵਧਕੇ 4-7 ਗੁਣਾ ਯਾਨਿ 500-800 ਮੀਟ੍ਰਿਕ ਟਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਉੱਥੇ ਹੀ ਘਰੇਲੂ ਗ੍ਰੀਨ ਹਾਈਡ੍ਰੋਜ਼ਨ ਡਿਮਾਂਡ ਦੇ ਵਧਕੇ 2050 ਤੱਕ 4 ਗੁਣਾ ਹੋਣ ਯਾਨਿ 25-28 ਮੀਟ੍ਰਿਕ ਟਨ ਹੋਣ ਦੀ ਉਮੀਦ ਹੈ
ਖ਼ਤਰਨਾਕ ਪ੍ਰਦਸ਼ੂਣ ਦਾ ਸਾਹਮਣਾ ਕਰ ਰਹੀ ਹੈ ਦੁਨੀਆ
ਗ਼ੌਰ ਕਰਨ ਵਾਲੀ ਹੈ ਕਿ ਆਏ ਦਿਨ ਨਵੀਂ ਤਕਨੌਲਜੀ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਤਕਰੀਬਨ ਪੂਰੀ ਦੁਨੀਆ ਖ਼ਤਰਨਾਕ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੀ ਹੈ ਜਿਸ ਨਾਲ ਨਿਜੱਠਣ ਲਈ ਹਰ ਦੇਸ਼ ਆਪਣੇ ਪੱਧਰ ਉੱਤੇ ਯਤਨ ਕਰ ਰਿਹਾ ਹੈ। ਭਾਰਤ ਵੀ ਇਸ ਤੋਂ ਖਹਿੜਾ ਛੁਡਵਾਉਣ ਲਈ ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਖ਼ਰੀਦਣ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਦੇ ਚਲਦੇ ਹੀ ਭਾਰਤ ਵਿੱਚ ਪਹਿਲੀ ਹਾਈਡ੍ਰੋਜ਼ਨ ਬੱਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਇੱਕ ਵੱਡਾ ਕਦਮ ਹੈ ਜਿਸ ਦਾ ਅਸਰ ਭਵਿੱਖ ਵਿੱਚ ਦੇਖਣ ਨੂੰ ਮਿਲੇਗਾ।