image caption:

ਕੋਵਿਡ ਮਹਾਮਾਰੀ ਤੋਂ 20 ਗੁਣਾ ਵੱਡੀ ਨਵੀਂ ਬਿਮਾਰੀ ਆਈ, WHO ਦਾ ਅਲਰਟ- 5 ਕਰੋੜ ਲੋਕਾਂ ਦੀ ਹੋ ਸਕਦੀ ਮੌਤ

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਵਿੱਚ ਇੱਕ ਵੱਡੀ ਬਿਮਾਰੀ ਲਈ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਨਵੀਂ ਬਿਮਾਰੀ ਕਾਰਨ 5 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਨਵੀਂ ਬਿਮਾਰੀ ਕੋਵਿਡ ਮਹਾਂਮਾਰੀ ਨਾਲੋਂ 20 ਗੁਣਾ ਵੱਡੀ ਹੈ। ਡਬਲਯੂ.ਐਚ.ਓ ਦੇ ਮੁਖੀ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਹੈ ਕਿ ਇਹ ਬਿਮਾਰੀ ਬੇਹੱਦ ਘਾਤਕ ਹੈ ਅਤੇ ਇਸ ਤੋਂ ਬਚਣ ਲਈ ਵਿਗਿਆਨੀ ਟੀਕਾ ਬਣਾਉਣ &lsquoਤੇ ਕੰਮ ਕਰ ਰਹੇ ਹਨ।

WHO ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਲਗਭਗ 25 ਲੱਖ ਮੌਤਾਂ ਹੋਣ ਦਾ ਅੰਦਾਜ਼ਾ ਹੈ ਪਰ ਇਹ ਨਵੀਂ ਬਿਮਾਰੀ ਉਸ ਤੋਂ ਵੀ ਜ਼ਿਆਦਾ ਘਾਤਕ ਹੈ ਅਤੇ ਇਸ ਨਾਲ ਲਗਭਗ 5 ਕਰੋੜ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਗਲੋਬਲ ਸਿਹਤ ਮਾਹਿਰਾਂ ਨੇ ਨਵੀਂ ਬਿਮਾਰੀ ਬਾਰੇ ਕਿਹਾ ਹੈ ਕਿ ਡਰ ਹੈ ਕਿ ਬਿਮਾਰੀ X ਸਪੈਨਿਸ਼ ਫਲੂ ਵਾਂਗ ਤਬਾਹੀ ਮਚਾ ਸਕਦੀ ਹੈ। 1918-1920 ਵਿੱਚ, ਸਪੈਨਿਸ਼ ਫਲੂ ਕਾਰਨ ਦੁਨੀਆ ਭਰ ਵਿੱਚ 50 ਮਿਲੀਅਨ ਤੋਂ ਵੱਧ ਲੋਕ ਮਾਰੇ ਗਏ ਸਨ।

ਯੂਕੇ ਵੈਕਸੀਨ ਟਾਸਕਫੋਰਸ ਦੀ ਚੇਅਰ ਕੇਟ ਬਿੰਘਮ ਨੇ ਕਿਹਾ ਕਿ ਅਜਿਹੀ ਮਹਾਂਮਾਰੀ ਲੱਖਾਂ ਲੋਕਾਂ ਦੀ ਜਾਨ ਲੈਂਦੀ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਸਪੈਨਿਸ਼ ਫਲੂ ਕਾਰਨ ਸਮੇਂ ਤੋਂ ਪਹਿਲਾਂ ਮਰਨ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਅੱਜ ਜ਼ਿਆਦਾ ਵਾਇਰਸ ਮੌਜੂਦ ਹਨ ਅਤੇ ਇਨ੍ਹਾਂ ਦੇ ਰੂਪ ਵੀ ਬਹੁਤ ਤੇਜ਼ੀ ਨਾਲ ਸੰਕਰਮਿਤ ਹੁੰਦੇ ਹਨ। ਹਾਲਾਂਕਿ ਸਾਰੇ ਰੂਪ ਘਾਤਕ ਨਹੀਂ ਹੁੰਦੇ, ਉਹ ਮਹਾਂਮਾਰੀ ਦਾ ਕਾਰਨ ਬਣ ਸਕਦੇ ਹਨ। ਲਗਭਗ 25 ਵਾਇਰਸ ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਗਿਆਨੀ ਜਲਦੀ ਹੀ ਇੱਕ ਟੀਕਾ ਬਣਾਉਣ ਦੇ ਯੋਗ ਹੋਣਗੇ।