image caption:

ਪੰਜਾਬ ਵਿਚ ਹਰਿਆਣਾ ਨਾਲੋਂ ਜ਼ਿਆਦਾ ਨਸ਼ਾ : ਮਨੋਹਰ ਲਾਲ ਖੱਟਰ

 ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਹੁਣ &lsquoਬੇਟਾ ਬਚਾਉ ਮੁਹਿੰਮ&rsquo ਚਲਾਈ ਜਾਵੇਗੀ। ਇਕ ਸਮਾਰੋਹ ਦੌਰਾਨ ਯਮੁਨਾਨਗਰ ਪਹੁੰਚੇ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਹਰਿਆਣਾ ਨਾਲੋਂ ਜ਼ਿਆਦਾ ਨਸ਼ਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ &rsquoਚ ਸਰਹੱਦਾਂ ਨਹੀਂ ਦੇਖੀਆਂ ਜਾਂਦੀਆਂ। ਜੇਕਰ ਪੰਜਾਬ ਵਿਚ ਨਸ਼ਾ ਵਧਦਾ ਹੈ ਤਾਂ ਹਰਿਆਣਾ ਵਿਚ ਵੀ ਵਧੇਗਾ। ਸਾਨੂੰ ਇਹ ਰੋਕਣਾ ਪਵੇਗਾ ਅਤੇ ਹਰਿਆਣਾ ਦੇ ਨਾਲ-ਨਾਲ ਪੰਜਾਬ ਦੇ ਪੁੱਤਾਂ ਨੂੰ ਵੀ ਬਚਾਉਣਾ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਮੁਹਿੰਮ &lsquoਬੇਟੀ ਬਚਾਉ-ਬੇਟੀ ਪੜ੍ਹਾਉ&rsquo ਸੀ। ਹੁਣ ਪੁੱਤਾਂ ਦਾ ਭਵਿੱਖ ਵੀ ਸੰਕਟ ਵਿਚ ਘਿਰਦਾ ਜਾ ਰਿਹਾ ਹੈ। ਇਸ ਲਈ ਬੇਟੀ ਬਚਾਉ ਦੇ ਨਾਲ-ਨਾਲ ਬੇਟਾ ਬਚਾਉ ਮੁਹਿੰਮ ਵੀ ਲਿਆਉਣੀ ਪਵੇਗੀ। ਇਸ ਵਿਚ ਸਾਰਿਆਂ ਦਾ ਸਮਰਥਨ ਚਾਹੀਦਾ ਹੈ।