ਅਗਲੀ ਮਹਾਂਮਾਰੀ 50 ਮਿਲੀਅਨ ਲੋਕਾਂ ਦੀ ਲੈ ਸਕਦੀ ਹੈ ਜਾਨ : ਵਿਸ਼ਵ ਸਿਹਤ ਸੰਗਠਨ
 ਲੰਡਨ: ਬ੍ਰਿਟੇਨ ਦੀ ਵੈਕਸੀਨ ਟਾਸਕਫ਼ੋਰਸ ਦੇ ਮੁਖੀ ਡੇਮ ਕੇਟ ਬਿੰਘਮ ਦਾ ਕਹਿਣਾ ਹੈ ਕਿ ਅਗਲੀ ਮਹਾਂਮਾਰੀ 50 ਮਿਲੀਅਨ ਲੋਕਾਂ ਦੀ ਜਾਨ ਲੈ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਇਸ ਅਨੁਮਾਨਤ ਮਹਾਂਮਾਰੀ ਨੂੰ ਬਿਮਾਰੀ ਐਕਸ ਦਾ ਨਾਮ ਦਿਤਾ ਹੈ। ਇਸ ਦੇ ਨਾਲ ਹੀ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਮਹਾਮਾਰੀ ਕੋਵਿਡ-19 ਨਾਲੋਂ 7 ਗੁਣਾ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ ਅਤੇ ਜਲਦੀ ਹੀ ਫੈਲ ਸਕਦੀ ਹੈ।
ਇਸ ਦਾ ਮਤਲਬ ਹੈ ਕਿ ਇਸ ਦੇ ਮਾਮਲੇ ਜਲਦੀ ਹੀ ਸਾਹਮਣੇ ਆ ਸਕਦੇ ਹਨ। ਇਹ ਮਹਾਮਾਰੀ ਮੌਜੂਦਾ ਵਾਇਰਸ ਕਾਰਨ ਹੀ ਫੈਲੇਗੀ। ਇਹ ਇਸ ਲਈ ਹੈ ਕਿਉਂਕਿ ਵਾਇਰਸ ਤੇਜ਼ੀ ਨਾਲ ਪਰਿਵਰਤਨ ਕਰ ਰਹੇ ਹਨ। ਪਰਿਵਰਤਨ ਦਾ ਅਰਥ ਹੈ ਕਿ ਕਿਸੇ ਜੀਵ ਦੀ ਜੈਨੇਟਿਕ ਸਮੱਗਰੀ ਵਿੱਚ ਤਬਦੀਲੀ। ਜਦੋਂ ਇਕ ਵਾਇਰਸ ਅਪਣੇ ਆਪ ਦੀਆਂ ਲੱਖਾਂ ਕਾਪੀਆਂ ਬਣਾਉਂਦਾ ਹੈ ਅਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਜਾਂ ਇਕ ਜਾਨਵਰ ਤੋਂ ਮਨੁੱਖ ਵਿਚ ਜਾਂਦਾ ਹੈ ਤਾਂ ਹਰ ਇਕ ਕਾਪੀ ਵਖਰੀ ਹੁੰਦੀ ਹੈ। ਇਹ ਅੰਤਰ ਨਕਲਾਂ ਵਿਚ ਵਧਦਾ ਹੈ।