image caption:

ਇੰਦਰਜੀਤ ਨਿੱਕੂ ਦਾ ਨਵਾਂ ਗਾਣਾ 'ਪੱਗ ਦਿਸੂਗੀ' ਹੋਇਆ ਰਿਲੀਜ਼

ਇੰਦਰਜੀਤ ਨਿੱਕੂ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਦਿੱਤੇ ਸੀ।  ਇੰਦਰਜੀਤ ਨਿੱਕੂ ਦਾ ਇੱਕ ਹੋਰ ਨਵਾਂ ਗਾਣਾ 'ਪੱਗ ਦਿਸੂਗੀ' ਵੀ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਇਸ ਗਾਣੇ ਦੇ ਬੋਲ ਤੇ ਸੰਗੀਤ ਕਾਫੀ ਵਧੀਆ ਹੈ, ਪਰ ਬਾਵਜੂਦ ਇਸ ਸਭ ਦੇ ਪੰਜਾਬ ਦੇ ਲੋਕ ਨਿੱਕੂ ਤੋਂ ਹਾਲੇ ਵੀ ਨਾਰਾਜ਼ ਲੱਗ ਰਹੇ ਹਨ। ਨਿੱਕੂ ਨੇ ਆਪਣੇ ਗਾਣੇ 'ਤੇ ਰੀਲ ਬਣਾ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਵੀਡੀਓ 'ਚ ਨਿੱਕੂ ਚਾਰੇ ਪਾਸੇ ਕੁੜੀਆਂ ਨਾਲ ਘਿਰੇ ਨਜ਼ਰ ਆ ਰਹੇ ਹਨ, ਇਸ ਵਜ੍ਹਾ ਕਰਕੇ ਗਾਇਕ ਨੂੰ ਕਾਫੀ ਟਰੋਲ ਹੋਣਾ ਪੈ ਰਿਹਾ ਹੈ।