image caption:

ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਨੂੰ ਕਮਿਊਨਿਸਟ ਚੀਨ ’ਤੇ ਜ਼ਿਆਦਾ ਨਿਰਭਰ ਬਣਾ ਦਿੱਤਾ : ਨਿੱਕੀ ਹੈਲੀ

 ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਨਿੱਕੀ ਹੈਲੀ ਨੇ ਰਾਸ਼ਟਰਪਤੀ ਜੋਅ ਬਾਇਡਨ &rsquoਤੇ ਵੱਡਾ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਕਮਿਊਨਿਸਟ ਚੀਨ &rsquoਤੇ ਕਿਤੇ ਜ਼ਿਆਦਾ ਨਿਰਭਰ ਬਣਾ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਸਹੁੰ ਖਾਧੀ ਕਿ ਉਹ ਦੇਸ਼ ਦੇ ਹਰ ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਨਗੇ।

ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਇੱਕ ਭਾਸ਼ਣ ਦੌਰਾਨ ਕਿਹਾ ਕਿ ਅਮਰੀਕਾ ਨੂੰ ਕਮਿਊਨਿਸਟ ਚੀਨ &rsquoਤੇ ਆਰਥਿਕ ਨਿਰਭਰ ਬਣਾ ਦਿੱਤਾ ਹੈ। ਫਿਰ ਵੀ ਮਹਾਂਮਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਸਾਨੂੰ ਮਹੱਤਵਪੂਰਨ ਸਪਲਾਈ ਲਈ ਕਦੇ ਵੀ ਦੁਸ਼ਮਣ &rsquoਤੇ ਭਰੋਸਾ ਨਹੀਂ ਕਰਨਾ ਚਾਹੀਦਾ।

ਨਿੱਕੀ ਹੈਲੀ ਨੇ ਕਿਹਾ ਕਿ ਚੀਨ ਉਹ ਇਕੱਲਾ ਦੇਸ਼ ਹੈ, ਜਿਸ ਨੂੰ ਉਹ ਜਵਾਬਦੇਹ ਠਹਿਰਾਏਗੀ। ਉਹ ਹਰ ਉਸ ਦੁਸ਼ਮਣ ਖਿਲਾਫ਼ ਖੜ੍ਹੀ ਰਹੇਗੀ, ਜੋ ਅਮਰੀਕਾ ਵਿਰੁੱਧ ਤਾਕਤ ਦੀ ਵਰਤੋਂ ਕਰਦਾ ਹੈ। ਨਿੱਕੀ ਨੇ ਅੱਗੇ ਕਿਹਾ ਕਿ ਇਤਿਹਾਸ ਸਾਬਤ ਕਰਦਾ ਹੈ ਕਿ ਅਮਰੀਕੀ ਲੋਕਾਂ ਤੋਂ ਵੱਧ ਪ੍ਰਤਿਭਾਸ਼ਾਲੀ ਕੋਈ ਨਹੀਂ ਹੈ। ਦੁਨੀਆ ਅੱਜ ਜ਼ਿਆਦਾ ਸਵੱਛ, ਖੁਸ਼ਹਾਲ ਅਤੇ ਸੁਰੱਖਿਅਤ ਹੈ, ਕਿਉਂਕਿ ਅਮਰੀਕੀ ਲੋਕਾਂ ਨੇ ਉਹੀ ਕੀਤਾ, ਜੋ ਉਹ ਸਭ ਤੋਂ ਵਧੀਆ ਕਰ ਸਕਦੇ ਹਨ।