image caption:

ਦੁਬਈ ’ਚ ਰਹਿਣ ਵਾਲਾ ਭਾਰਤਵੰਸ਼ੀ ਰਾਤੋਂ-ਰਾਤ ਬਣਿਆ ਕਰੋੜਪਤੀ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ

 ਸੰਯੁਕਤ ਅਰਬ ਅਮੀਰਾਤ (UAE) ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਵਾਲੇ ਘੱਟੋ-ਘੱਟ ਪੰਜ ਭਾਰਤੀਆਂ ਨੇ ਜਾਂ ਤਾਂ ਹਫ਼ਤਾਵਾਰੀ ਡਰਾਅ ਨਿਕਲੇ ਹਨ ਜਾਂ ਉਨ੍ਹਾਂ ਨੇ ਲਾਟਰੀ ਜਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕੰਟਰੋਲ ਰੂਮ ਦਾ &lsquoਆਪਰੇਟਰ&rsquo ਹੈ ਜਿਸ ਨੇ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਵੱਡੀ ਗਿਣਤੀ ਵਿੱਚ ਭਾਰਤੀ ਯੂਏਈ ਵਿੱਚ ਲਾਟਰੀਆਂ ਵਿੱਚ ਪੈਸਾ ਨਿਵੇਸ਼ ਕਰਦੇ ਹਨ। ਇਨ੍ਹਾਂ ਵਿਚ ਮੱਧ ਵਰਗ ਜਾਂ ਹੇਠਲੇ ਮੱਧ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਹਨ। ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਇੱਥੇ ਵੱਡੀ ਕਮਾਈ ਕੀਤੀ ਹੈ।

ਬੁੱਧਵਾਰ ਨੂੰ 154ਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਮੁਤਾਬਕ ਤੇਲ ਅਤੇ ਗੈਸ ਉਦਯੋਗ &lsquoਚ ਕੰਟਰੋਲ ਰੂਮ ਆਪਰੇਟਰ ਦੇ ਤੌਰ &lsquoਤੇ ਕੰਮ ਕਰਨ ਵਾਲੇ ਸ਼੍ਰੀਜੂ ਨੇ &lsquoਮਹਜੂਜ਼ ਸ਼ਨੀਵਾਰ ਮਿਲੀਅਨਜ਼&rsquo &lsquoਚ 20 ਮਿਲੀਅਨ ਦਿਰਹਮ ਯਾਨੀ ਕਰੀਬ 45 ਕਰੋੜ ਰੁਪਏ ਜਿੱਤੇ ਹਨ। ਕੇਰਲ ਦੇ ਰਹਿਣ ਵਾਲਾ 39 ਸਾਲਾ ਸ਼੍ਰੀਜੂ ਪਿਛਲੇ 11 ਸਾਲਾਂ ਤੋਂ ਫੁਜੈਰਾਹ &lsquoਚ ਰਹਿ ਰਿਹਾ ਹੈ ਅਤੇ ਕੰਮ ਕਰ ਰਿਹਾ ਹੈ। ਜਦੋਂ ਉਸ ਨੂੰ ਡਰਾਅ ਜਿੱਤਣ ਦੀ ਖ਼ਬਰ ਮਿਲੀ ਤਾਂ ਉਹ ਕੰਮ &lsquoਤੇ ਸੀ। ਸ੍ਰੀਜੂ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹੈ ਕਿ ਉਸ ਨੇ ਸਿਰਫ਼ ਪੁਰਸਕਾਰ ਹੀ ਨਹੀਂ ਸਗੋਂ ਚੋਟੀ ਦਾ ਪੁਰਸਕਾਰ ਜਿੱਤਿਆ ਹੈ।