image caption:

ਪੌਪ ਸਟਾਰ ਸ਼ਕੀਰਾ ਨੂੰ ਧੋਖਾਧੜੀ ਦੇ ਮਾਮਲੇ ’ਚ ਸੰਮਨ ਜਾਰੀ

 ਪੌਪ ਸਟਾਰ ਸ਼ਕੀਰਾ ਨੂੰ ਟੈਕਸ ਧੋਖਾਧੜੀ ਦੇ ਇਕ ਮਾਮਲੇ ਵਿਚ ਸੋਮਵਾਰ ਨੂੰ ਬਾਰਸੀਲੋਨਾ ਦੀ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਸ਼ਕੀਰਾ &rsquoਤੇ 2012 ਤੋਂ 2014 ਦਰਮਿਆਨ ਸਪੇਨ ਦੀ ਸਰਕਾਰ ਨੂੰ ਟੈਕਸਾਂ &rsquoਚ 1.45 ਮਿਲੀਅਨ ਯੂਰੋ (ਲਗਭਗ 1.58 ਮਿਲੀਅਨ ਅਮਰੀਕੀ ਡਾਲਰ) ਦਾ ਭੁਗਤਾਨ ਨਾ ਕਰਨ ਦਾ ਦੋਸ਼ ਹੈ।

ਹਾਲਾਂਕਿ, ਸ਼ਕੀਰਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੇ ਅਪਣਾ ਸਾਰਾ ਬਕਾਇਆ ਅਦਾ ਕਰ ਦਿਤਾ ਹੈ। ਇਹ ਮਾਮਲਾ 2018 ਵਿਚ ਚਰਚਾ ਵਿਚ ਆਇਆ ਸੀ। ਫਿਲਹਾਲ ਇਹ ਇਸ ਗੱਲ &rsquoਤੇ ਨਿਰਭਰ ਕਰੇਗਾ ਕਿ ਉਸ ਸਮੇਂ ਸ਼ਕੀਰਾ ਕਿੱਥੇ ਰਹਿ ਰਹੀ ਸੀ।

ਬਾਰਸੀਲੋਨਾ ਵਿਚ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਕੋਲੰਬੀਆ ਦੀ ਗਾਇਕਾ ਨੇ ਉਸ ਸਮੇਂ ਦਾ ਅੱਧਾ ਹਿੱਸਾ ਸਪੇਨ ਵਿਚ ਬਿਤਾਇਆ ਅਤੇ ਇਸ ਲਈ ਉਸ ਨੂੰ ਦੇਸ਼ ਵਿਚ ਅਪਣੀ ਵਿਸ਼ਵਵਿਆਪੀ ਆਮਦਨ &rsquoਤੇ ਟੈਕਸ ਅਦਾ ਕਰਨਾ ਚਾਹੀਦਾ ਸੀ, ਭਾਵੇਂ ਕਿ ਉਸ ਦੀ ਸਰਕਾਰੀ ਰਿਹਾਇਸ਼ ਅਜੇ ਵੀ ਬਹਾਮਾਸ ਵਿਚ ਹੈ। ਬਹਾਮਾ ਵਿਚ ਟੈਕਸ ਦੀਆਂ ਦਰਾਂ ਸਪੇਨ ਨਾਲੋਂ ਬਹੁਤ ਘੱਟ ਹਨ।