image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪਸੂ ਪ੍ਰੇਤ ਮੁਗਧ ਕੋ ਤਾਰੇ

ਜੇਕਰ ਪ੍ਰੇਤ ਨਾ ਹੁੰਦੇ ਤਾਂ ਇਹ ਸ਼ਬਦ ਜੋ ਹਿੰਦੂ ਵੇਦਾਂ ਵਿੱਚ ਹਨ, ਸੰਸਾਰ ਦੀ ਰਚਨਾ ਨਾਲ ਜੁੜ ਕੇ ਹੀ ਨਾ ਸੱਚ, ਤੱਥ ਤੇ ਮੂਰਤਾਂ ਮਨੁੱਖਤਾ ਦੇ ਮੁਹਾਂਦਰੇ ਅੱਜ ਭੀ ਦੇਖੇ ਜਾ ਸਕਦੇ ਹਨ ਕਿ ਆਦਮ-ਜਾਤ ਡਾਰਵਿਨ ਦੀ ਕਾਢ ਅਨੁਸਾਰ ਬਾਂਦਰ ਤੋਂ ਸੁਧਰੀ ਘੜਤ ਹੈ, ਪ੍ਰਮਾਤਮਾਂ ਭੀ ਅਕਸਰ ਸਮੇਂ-ਸਮੇਂ ਸਿਰ ਆਪਣੇ ਰੰਗ ਢੰਗ ਅੱਡਰੇ ਕਰਦਾ ਹੈ, ਕਦੇ ਮਨੁੱਖ ਲੰਮੇ, ਕਦੇ ਮਦਰੇ, ਕਿਤੇ ਕਾਲੇ, ਗੋਰੇ, ਅੱਧ ਵਿਚਾਲੇ ਆਦਿ, ਬੰਦਾ ਤੇ ਤੀਮੀ, ਫੇਰ ਵਿੱਚ ਖੁਸਰੇ ਭੀ, ਜੀਊਣ ਲਈ ਲੋੜਾਂ ਦੀ ਪੂਰਤੀ ਖਾਧ, ਖੁਰਾਕ, ਪੁਸ਼ਾਕ ਤੇ ਹੋਰ ਅੰਤ ਬੇਅੰਤ ਵਸਤਾਂ ਡੰਗਰ, ਪਸ਼ੂ ਜੋ ਮਨੁੱਖਾ ਜਾਤ ਨਾਲ ਅੰਗ ਵਜੋਂ, ਕਾਰੋਬਾਰਾਂ ਲਈ ਜਰੂਰੀ ਸਨ ਇਹ ਸਭ ਪ੍ਰਮੇਸ਼ਰ ਦੇ ਵਸੀਲੇ ਵਰਤਾਰੇ ਸਨ ਮਨੁੱਖ ਨੇ ਅੱਗੋਂ ਇਨ੍ਹਾਂ ਦੇਵਤਾ ਦੇਵੀ ਦਾ ਨਉਂ ਦਿੱਤਾ ਰੱਬ ਨੇ ਪੀਰ, ਫਕੀਰ, ਅਮੀਰ, ਰਹਿਬਰ ਤੇ ਸਾਧੂ ਭੀ ਸਾਨੂੰ ਉਸ ਦੀ ਰਚਨਾ ਦੇ ਗੁਣ ਗਉਣ, ਸਮਝਾਉਣ ਲਈ ਦੁਨਿਆਵੀ ਲੋਭ-ਲਾਲਚਾਂ ਰਹਿਤ ਪ੍ਰਵੇਸ਼ ਕੀਤੇ ਸੁੱਧ-ਬੁੱਧ ਵਧੀ, ਉਨ੍ਹਾਂ ਦੀ ਪਛਾਣ ਹੋਣ ਲੱਗ ਪਈ, ਕੁਦਰਤੀ ਸੋਮਿਆਂ ਦੀ ਮਹੱਤਤਾ ਦਾ ਗਿਆਨ ਜੀਵ ਦੇ ਅੰਦਰ, ਹਿਰਦਾ ਤੇ ਆਤਮਾਂ ਰੂਪੀ ਸਮਝਿਆ ਗਿਆ ਤੇ ਸਮਾਂ ਪਾ ਕੇ ਕੁਝ ਤੀਖਣ ਮਨਾਂ ਨੇ ਦੇਖੋ ਕਿਵੇਂ ਕਾਗਜ਼ ਸਿਆਹੀ, ਕਲਮਾਂ ਲੱਭੀਆਂ, ਫੇਰ ਵਾਪਰ ਰਹੇ ਆਪਸ ਵਿੱਚ ਰਿਸ਼ਤੇ ਨਾਤੇ ਬਣਾਏ, ਸਭ ਕਾਸੇ ਦੇ ਵਿੱਚ ਪ੍ਰੇਤ ਦੈਂਤ ਤੇ ਸ਼ੈਤਾਨ ਭੀ ਪਿੱਛੇ ਨਹੀਂ ਰਹੇ, ਜੇਕਰ ਉਹ ਅਤਿਵਾਦੀ ਨਾ ਹੁੰਦੇ ਤਾਂ ਮਨੁੱਖ ਨੂੰ ਮਾਰਨਾ ਜਲਾਦੀਪੁਣਾ ਆਦਿ, ਇਕ ਸਮੇਂ ਨੇ ਮੈਡੀਈਵਲ (ਮੲਧਣੲÍਾਂਟ) ਦਾ ਨਉਂ ਭੀ ਦਿੱਤਾ ਗਿਆ ਪਰ ਲੰਘੇ ਬੀਤੇ ਤੇ ਹਜ਼ਾਰਾਂ ਹੀ ਸਾਲਾਂ ਦੇ ਇਤਿਹਾਸ ਵਿੱਚ ਜੋ ਅੱਜ ਪੜ੍ਹਦੇ ਹਾਂ ਇਕ ਗੱਲ ਹੈ ਕਿ ਜੀਹਨੇ ਪਹਿਲਾ ਲਿਖਤੀ ਗ੍ਰੰਥ ਸੰਸਾਰ ਨੂੰ ਅਰਪਨ ਕੀਤਾ ਤੇ ਉਸ ਸਮੇਂ ਜਦੋਂ ਇੰਨੀ ਉੱਨਤੀ ਤੇ ਸਾਧਨ ਤਾਂ ਹਨ ਨਹੀਂ ਸਨ, ਇਹ ਪ੍ਰਸਤਾਵ ਮਨੁੱਖਤਾ ਲਈ ਸੀ ਨਾ ਕਿ ਕਿਸੇ ਵਿਸ਼ੇਸ਼ ਫਿਰਕੇ, ਪਰ ਜਿਉਂ-ਜਿਉਂ ਅਵਸਥਾ, ਡਮਾਕ ਤੇ ਮਨ ਅਗਾਂਹ ਵੱਧਦਾ ਗਿਆ, ਸੋਮਿਆਂ ਦੀ ਵਰਤੋਂ ਭਿੰਨਤਾ ਨਾਲ ਹੁੰਦੀ ਗਈ ਤੇ ਅੰਤ ਸਾਇੰਸ ਨੇ ਕਰਤੇ ਨਾਲ ਭਿੜਨਾ ਅਰੰਭਤਾ, ਬੰਦੇ ਆਪਣੀ ਹੋਂਦ ਲਈ ਮੁਕਾਬਲੇ ਤੇ ਆ ਗਏ, ਧਰਮ ਦੀ ਕਾਢ ਕੱਢ ਧਰੀ, ਛੋਟਾ ਕਰਾਂ ਫੇਰ ਈਰਖਾ ਨੇ ਅੱਡ ਧਰਮ ਬਣਾ ਲਏ ਤੇ ਏਕੋ ਹੈ ਭਾਈ ਏਕੋ ਹੈ ਨੂੰ ਭੁੱਲ ਹੀ ਗਏ, ਲਿਖਤ ਵਿੱਚ ਹੀ ਰਹਿ ਗਿਆ, ਅਸੀਂ ਭੀ ਗੁਰੂ ਗ੍ਰੰਥ ਨੂੰ ਰੱਟਾ ਹੀ ਲਾ ਰਹੇ ਹਾਂ, ਸਮਝ ਨਹੀਂ ਰਹੇ, ਮੈਨੂੰ ਨਹੀਂ ਲੱਗਦਾ ਕਿ ਪ੍ਰਚਾਰਕਾਂ ਨੂੰ ਭੀ ਬਾਣੀ ਦੇ ਜਾਂ ਗੁਰਬਾਣੀ ਦੇ ਅਰਥ ਸਹੀ ਰੂਪ ਵਿੱਚ ਆਉਂਦੇ ਹਨ, ਖੈਰ ਮੈਨੂੰ ਤਾਂ ਐਨੀ ਵਾਰ ਪੜ੍ਹਕੇ ਆਏ ਨਹੀਂ, ਅੱਜ ਹੈਰਾਨੀ, ਦੁੱਖ ਤੇ ਅਫਸੋਸ ਹੈ, ਸਿੱਖ ਪੰਥ ਜਾਂ ਸੰਗਤਾਂ ਆਏ ਦਿਨ ਬੇਅਦਬੀ ਕਰਤੀ, ਹੋ ਗਈ ਨੂੰ ਪ੍ਰਚਾਰ ਰਹੀਆਂ ਹਨ, ਜੀ ਸਖਤ ਸਜ਼ਾਵਾਂ ਦੇਵੋ, ਕੌਣ ਸਰਕਾਰ ਕਾਨੂੰਨ ਭਾਈ ਕਾਰਨ ਲੱਭੋ, ਹੱਲ ਲੱਭੋ ਕਿਉਂ ? ਗੁਰੂ ਗ੍ਰੰਥ ਸ਼ਬਦਾਂ ਦਾ ਉਲਥ ਕਰਕੇ ਸਰਲ ਕਰਕੇ ਸਭ ਨੂੰ ਵੰਡਦੇ ਆਦਿ, ਸ਼੍ਰੋਮਣੀ ਕਮੇਟੀ ਭੀ ਦੁਬੱਲੀ ਪਈ ਹੈ, ਸਹੀ ਰਾਹ ਤੇ ਤੁਰ ਹੀ ਨਹੀਂ ਸਕਦੀ, ਭਰਤੀ ਹੀ ਅੰਨੇ, ਬੋਲੇ ਤੇ ਗੂੰਗੇ ਵਰਗ ਦੇ ਦਮਾਗਾਂ ਦੀ ਹੈ, ਇੱਲ ਦੀ ਥਾਂ ਕੁੱਕੜ ਆਉਂਦਾ ਨੀ ਗ੍ਰੰਥੀ ਨੇ, ਰਾਗੀ ਨੇ, ਢਾਡੀ ਨੇ ਬੱਸ ਆਪਣੇ ਕਿੱਤੇ ਅਨੁਸਾਰ ਸਿੱਖ ਧਰਮ ਦਾ ਇਤਿਹਾਸ ਬਣਾ ਲੈਂਦੇ ਨੇ, ਕਹਾਣੀਆਂ ਜੋੜਦੇ ਨੇ, ਗੁਰੂ ਕਾਲ ਵੇਲੇ ਦੇ ਚਾਪਲੂਸਾਂ ਨੂੰ ਇਹ ਇਤਿਹਾਸ ਦੱਸਦੇ ਨੇ, ਮੈਨੂੰ ਯਾਦ ਹੈ ਮੇਰੇ ਬੇਟੇ ਨੇ ਬੜੀ ਛੋਟੀ ਉਮਰ ਵਿੱਚ ਆਖ ਦਿੱਤਾ ਕਿ ਪਾਪਾ ਗੁਰੂ ਨਾਨਕ ਨੇ ਤਾਂ ਆਪਣੇ ਪਿਤਾ ਦਾ ਧਰਮ ਫੇਰ ਮੰਨਿਆ ਨਾ ਆਖਾ ਨਾ ਮੰਨਿਆ ਤੇ ਸਾਨੂੰ ਦੱਸਦੇ ਹੋ ਕਿ ਜੋ ਹੁਣ ਚੱਲਦਾ ਹੈ ਤੁਸੀਂ ਮੰਨਣਾ ਹੈ, ਕਲੇਸ਼ ਪਿਆ ਸੀ, ਖੈਰ ਇਕ ਸਿੱਖ ਬੁੱਧ ਵਾਲੇ ਨਾਲ ਮੈਂ ਗੱਲ ਕੀਤੀ ਤਾਂ ਮੰਨ ਕੇ ਕਹਿੰਦੇ ਸਭ ਧਰਮ ਹੀ ਇਸੇ ਸੰਦਰਭ ਵਿੱਚ ਹਨ ਪੁਰਾਤਨ ਦੇਖ ਲੈ ਆਪਾਂ ਤਾਂ ਹਾਲੇ ਨਵੇਂ ਹੁਣੇ ਹੀ ਸ਼ਾਮਿਲ ਹਾਂ ਉਭਾਰਨ ਖਾਤਰ ਲਗਾਂ-ਮਾਤਰਾਂ ਹਨ, ਮੈਂ ਸਮਝ ਗਈ, ਹੁਣ ਰੁਝਾਨ ਐਨਾ ਵਧਾ ਲਿਆ ਕਿ ਹਰ ਵੇਲੇ ਗੁਰੂ ਘਰਾਂ ਵਿੱਚ ਪ੍ਰਕਾਸ਼, ਨਗਰ ਕੀਰਤਨ, ਵਹੀਰਾਂ, ਪਾਠ ਲੜੀਆਂ, ਜਾਪ ਸਿਮਰਨ, ਰੈਣ ਸਬਾਈਆਂ ਧਰਮ ਨਹੀਂ ਪੈਸੇ ਦੀਆਂ ਟਕਸਾਲਾਂ ਹਨ, ਲੋੜੋਂ ਵੱਧ ਗੁਰਦੁਆਰੇ, ਪ੍ਰਚਾਰਕ ਤੇ ਕਥਾ-ਵਾਚਕ ਉਚਾਟ ਕਰਦੇ ਹਨ ਮਨਾਂ ਨੂੰ, ਸਾਰਾ ਦਿਨ ਸ਼ਹੀਦ, ਮਰਨ ਨੂੰ ਤਰਜੀਹ ਤੇ ਬੱਸ ਸਿਮਰਨ ਨਾਲ ਜੁੜੋ, ਭਾਈ ਪਾਠ ਨਿੱਜੀ ਲੋੜ ਬਣਾਉ ਭਾਵੇਂ ਕਿਰਤੀ ਤਾਂ ਸਤਿਨਾਮ ਵਾਹਿਗੁਰੂ ਹੀ ਆਖੇ ਪਰ ਵਿਸ਼ਵਾਸ਼ ਇਕ ਰਚਨਹਾਰ ਤੇ ਪਰਪੱਕ ਹੋਵੇ, ਬੇਅਦਬੀ ਕੌਣ ਕਰੂ, ਕਿਵੇਂ ਕਰੂ ਤੇ ਕਾਹਤੋਂ ਕਰੂ, ਪਰ ਅਜੋਕਾ ਢਾਂਚਾ ਬਹੁਗਿਣਤੀ ਨੂੰ ਵਿਵਰਜਤ ਰਹੂ-ਰੀਤਾਂ ਵੱਲ ਧੱਕਦਾ ਹੈ, ਬੰਦੇ ਮਾਨਸਿਕ ਰੋਗੀ ਹੋ ਰਹੇ ਹਨ, ਜਦੋਂ ਸਾਰਾ ਦਿਨ ਇਕੋ ਹੀ ਰੱਟ ਸੁਣੀ ਜਾਵੋ, ਆਖੋ ਜੀ ਸਭ ਕੁਝ ਮਿਲਦਾ ਹੈ ਪਰ ਜੀਹਨੂੰ ਕੋਈ ਪ੍ਰਾਪਤੀ ਨਾ ਹੋਵੇ ਉਹ ਫੇਰ ਦੁਖੀ, ਪ੍ਰੇਸ਼ਾਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ, ਜੇਕਰ ਸਿੱਖ ਸਾਧਨ ਨਾ ਸੁਧਾਰੇ ਗਏ ਲੋਭ ਲਾਲਚ ਨੂੰ ਧਰਮ ਤੋਂ ਪਰ੍ਹਾਂ ਨਾ ਕੀਤਾ ਤਾਂ ਧਰਮ ਦਾ ਧੁਰਾ ਮੁਚ ਜਾਵੇਗਾ ਦੂਜੇ ਧਰਮਾਂ ਨੇ ਭੀ ਆਪਣੇ ਪੁਰਾਤਨ ਛਪੇ ਥੱਮਿਆਂ ਵਿੱਚ ਨਵੀਨਤਾ ਦੇ ਆਧਾਰਤ ਐਡੀਸ਼ਨਾਂ ਛਾਪੀਆਂ ਹਨ, ਰੀਵਾਈਜ਼ ਅੱਖਰ ਅਕਸਰ ਤਾਂ ਹੀ ਬਣਿਆ ਹੋਵੇਗਾ ਜੇਕਰ ਸਮੇਂ ਅਨੁਸਾਰ ਬਦਲਾਅ ਜਰੂਰੀ ਸਨ, ਧਰਮ ਗ੍ਰੰਥ ਉਸ ਸਮੇਂ ਦੇ ਮੁਤਾਬਕ ਲਿਖੇ ਗਏ ਹਨ ਉਹ ਭਵਿੱਖਬਾਣੀ ਕਿੰਨੀ ਕੁ ਕਰ ਸਕਦੇ ਹਨ, ਪ੍ਰਮਾਤਮਾਂ ਦੇ ਤੌਰ ਤਰੀਕੇ ਭੀ ਬਦਲੇ ਹਨ, ਗ੍ਰੰਥ ਤਾਂ ਮਨੁੱਖੀ ਲਿਖਤਾਂ ਹਨ, ਦਾਤੇ ਨੇ ਤਾਂ ਲਿਖ ਕੇ ਛਾਪ ਕੇ ਭੇਜੀਆਂ ਨਹੀਂ, ਭਾਵੇਂ ਧੁਰੋਂ ਆਈ ਆਖੀਏ ਧੁਰੋ ਤਾਂ ਹਰ ਭਾਣਾ ਹੀ ਵਰਤਿਆ ਹੈ ਤੇ ਰਹੇਗਾ, ਸਾਹਮਣੇ ਘਟਨਾਮਾਂ ਦੇਖੋ ਹੁਣ ਦਿੱਲੀ ਦੇ ਸਾਬਕਾ ਗੁਰੂ ਘਰ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਹੁਣ ਦੀ ਕਮੇਟੀ ਤੇ ਭਾਜਪਾ ਵਿੱਚ ਜਾ ਕੇ ਚੌਧਰੀ ਬਣੇ ਮਨਜਿੰਦਰ ਸਿੰਘ ਸਿਰਸਾ &lsquoਤੇ ਦੋਸ਼ ਲਾ ਰਹੇ ਹਨ ਕਿ ਘਪਲਾ ਕੀਤਾ ਸੀ, ਕੀ ਮੈਂ ਲਿਖ ਸਕਦੀ ਹਾਂ ਕਿ ਸਿੱਖਾਂ ਦੇ ਢਿੱਡ ਦਾ ਅਫਾਰਾ ਚੈਨਲਾਂ ਤੋਂ ਚੂਰਨ ਖਾ ਕੇ ਹੀ ਠੀਕ ਹੁੰਦਾ ਹੈ, ਆਪਸੀ ਬੈਠ ਮੁੱਦੇ ਨਜਿੱਠ ਨਹੀਂ ਸਕਦੇ ਉਹ ਭੀ ਗੁਰਦੁਆਰੇ ਦੇ ਤੇ ਕੀ ਰਾਜ ਭਾਗ ਭੀ ਅਜਿਹਾ ਹੀ ਚਲਾਉਣਗੇ, ਲੱਲਰ ਲਉਣਗੇ ਉਧਰ ਪੰਜਾਬ ਵਿੱਚ ਕਿਸਾਨਾਂ ਨੇ ਪਹਿਲਾਂ ਤਾਂ ਰਾਜੇਵਾਲ ਦੇ ਚੋਣ ਲੜਨ ਤੋਂ ਖਫ਼ਾ ਹੋ ਕੇ ਵੋਟਾਂ ਆਪ ਨੂੰ ਪਾਈਆਂ, ਹੁਣ ਗਾਈ ਜਾਂਦੇ ਨੇ ਇਹ ਦੂਜੀਆਂ ਪਾਰਟੀਆਂ ਨਾਲੋਂ ਭੀ ਵੱਧ ਬਦਨਾਮ ਹੋਗੇ, ਕਿਸੇ ਨੂੰ ਬਖ਼ਸ਼ੋਂਗੇ ਕਿ ਨਹੀਂ ਤਾਂ ਭਾਜਪਾ ਭਜਾਈ ਤਾਂ ਜਲੰਧਰ ਤੋਂ ਕਾਂਗਰਸੀ ਐੱਮ।ਪੀ। ਤੁਸੀਂ ਆਪ ਵਿੱਚ ਜਿਤਾਇਆ, ਕੀ ਕੜ੍ਹੀ ਘੋਲੀ ਜਾਂਦੇ ਨੇ, ਇਨ੍ਹਾਂ ਦਾ ਤਾਂ ਬੰਨ੍ਹ ਟੁੱਟ ਚੁੱਕਿਆ ਹੈ, ਉਧਰ ਹਰਿੰਦਰ ਸਿੰਘ ਲੱਖੋਵਾਲ ਪਿਤਾ ਦੀ ਗੱਦੀ &lsquoਤੇ ਬੈਠ ਜੁਗਿੰਦਰ ਸਿੰਘ ਉਗਰਾਹਾਂ ਨਾਲ ਰੱਲ ਕੇ ਅੱਡ ਧਰਨੇ ਦੀ ਵਿਉਂਤ ਕਰਕੇ ਭਗਵੰਤ ਮਾਨ ਨੂੰ ਚੈਲੰਜ ਕਰ ਰਿਹਾ ਕਿ ਤੇਰੇ ਘਰ ਮੂਹਰੇ ਭੀ ਤੇ ਬੰਦੇ ਭੀ ਦਿਖਾਵਾਂਗੇ, ਤੜਿੰਗ ਫੜਿੰਗ ਹੋ ਕੇ ਸਰਵਨ ਸਿੰਘ ਪੰਧੇਰ ਕਿਸਾਨ ਆਗੂ ਬੋਲੇ ਅਸੀਂ ਦੇਸ਼ ਦਾ ਢਿੱਡ ਭਰਿਆ ਸਾਨੂੰ ਫਸਲਾਂ ਦਾ ਮੁੱਲ ਨਹੀਂ, ਇੰਨਾ ਵਪਾਰੀਆਂ ਨੇ ਧਨ ਲੁੱਟਿਆ ਤੇ ਪੇਂਡੂ ਵਰਗ ਨੂੰ ਧਰਨਿਆਂ ਵਿੱਚ ਸਾਥ ਤਾਂ ਕੀ ਸਗੋਂ ਵਿਰੋਧੀ ਹਨ, ਸੁਣੋ ਕਿਸਾਨੋ ਤੁਸੀਂ ਭੀ ਧਨ ਲਈ ਧਰਤੀ ਦੀ ਜੱਖਣਾ ਪੱਟੀ ਝੋਨਾ ਬੀਜ ਕੇ ਹੁਣ ਤਾਂ ਦੱਸ ਸਾਲਾਂ ਤੋਂ ਤੁਹਾਨੂੰ ਕੋਈ ਨੀ ਮਜਬੂਰ ਕਰਦਾ ਸੀ ਚੌਲ੍ਹ ਬੀਜੋ, ਨਾਲੇ ਤਾਂ ਤੁਸੀਂ ਖੇਤਰ ਤਬਾਹੀ ਕੀਤੀ ਨਾਲੇ ਵਾਤਾਵਰਣ, ਨਾਲੇ ਬੀਮਾਰੀਆਂ ਹੁਣ ਬਚਦੀ ਕਸਰ ਧਰਨੇ ਲਾ ਕੇ ਆਪਤਾ ਮੁੱਲ ਯੂਨੀਅਨਾਂ ਤੋਂ ਪੁਆ ਲਵੋਗੇ ਤੇ ਮਜ਼ਦੂਰਾਂ ਤਾਂ ਦਿਹਾੜੀ ਕਰਨੀ ਹੈ ਤੁਸੀਂ ਦੇਈ ਜਾਂਦੇ ਹੋ ਧਰਨੇ &lsquoਤੇ ਜਾਣ ਲਈ, ਰਹੀ ਗੱਲ ਮੋਰਚੇ &lsquoਤੇ ਜੋ ਜਾਨਾਂ ਗੁਆ ਗਏ ਉਨ੍ਹਾਂ ਨੂੰ ਸਰਕਾਰ ਸਿਰ ਮੜ ਕੇ ਮੁਆਵਜ਼ੇ ਦੀ ਮੰਗ, ਬਣਦਾ ਤਾਂ ਯੂਨੀਅਨਾਂ ਦਾ ਹੈ ਤੇ ਹੁਣ ਪਰਿਵਾਰ ਵਿਚਾਰੇ ਮਗਰ ਮਗਰ ਫਿਰਦੇ ਨੇ ਧਰਨਿਆਂ ਤੇ ਮਜਬੂਰੀ ਨੂੰ ਜਾਂਦੇ ਨੇ ਕਿ ਤੁਸੀਂ ਮੁਆਵਜ਼ੇ ਦਿਵਾਉਗੇ, ਆਉ ਜਾਤ-ਪਾਤ ਵੱਲ, ਸਿੱਖਾਂ ਵਿੱਚ ਜਾਤੀਵਾਦ ਵਾਲੇ ਨਾਲੇ ਤਾਂ ਭੱਤੇ ਲਈ ਜਾਂਦੇ ਨੇ ਨਾਲੇ ਜੀ ਸਿੱਖ ਗੁਰੂ ਜਾਤ-ਪਾਤ ਮਿਟਾ ਗਏ ਸਨ, ਸੱਚ ਵੱਲ ਵਧੋ ਜਾਤ-ਪਾਤ ਧਰਮ ਨਹੀਂ ਸਰਕਾਰੂ ਕਾਨੂੰਨ ਹੈ ਕਿ ਲਾਹੇ ਖੱਟੋ ਵੋਟਾਂ ਰਿਜ਼ਰਵ ਹਲਕੇ ਵਿੱਚੋਂ ਪੁਆ ਕੇ ਵਜ਼ੀਰੀ ਲਵੋ ਡਾਕਟਰ ਅੰਬੇਡਕਰ ਦੀ ਦੇਣ ਹੈ ਸੰਵਿਧਾਨ ਵਿੱਚ ਫੋਟੋ ਜੜੀ ਦੇਖੋ, ਰਹੀ ਗੱਲ ਜਾਤ-ਪਾਤ ਸਿੱਖ ਹਿੰਦੂ ਮੁੱਦਾ ਹੀ ਨਹੀਂ ਹਰ ਮਜ਼੍ਹਬ ਤੇ ਵਰਗ ਵਿੱਚ ਹੈ, ਇਹ ਉਸ ਸਮੇਂ ਦੀ ਕਿੱਤਾ-ਵੰਡ ਸੀ, ਅੰਗ੍ਰੇਜ਼ਾਂ ਵਿੱਚ ਦੇਖੋ ਸ਼ੂ-ਮੇਕਰ, ਲੌਕ ਸਮਿੱਥ, ਲੋਹਾ ਸਮਿੱਥ, ਕਾਰਪੈਂਟਰ, ਗੋਲਡ ਸਮਿੱਥ, ਸਿਲਵਰ ਸਮਿੱਥ ਤੇ ਫਾਰਮਰਜ਼ ਆਦਿ ਮੁਸਲਮਾਨਾਂ ਵਿੱਚ ਜੱਟ ਖਾਨ, ਪਠਾਣ, ਤੇਲੀ, ਜਲਾਹੇ, ਰਾਈ ਸਬਜੀ ਬੀਜਨੇ, ਜੁੱਤੀਆਂ ਵਾਲੇ ਹੋਰ ਭੀ ਸਭ ਕਿੱਤਿਆਂ ਵਾਲੇ, ਪਰ ਇਹ ਭਾਰਤ ਦੀ ਅਜ਼ਾਦੀ ਬਾਹਲੀ ਹੀ ਸ਼ਾਤਰ ਹੈ, ਇਕ ਜਾਤ ਬਰਾਦਰੀ ਦੇ ਚੈਨਲ &lsquoਤੇ ਇਕ ਦਿਨ ਬੰਦਾ ਜੋ ਬੜੀ ਹੋਕਰੇ ਦਿੰਦਾ ਹੈ ਸਾਨੂੰ ਇਨ੍ਹਾਂ ਲੋਕਾਂ ਨੇ ਯਾਨੀ ਜੱਟਾਂ ਨੇ ਦੱਬੀ ਰੱਖਿਆ, ਸ਼ੈਤਾਨੀ ਸੁਣੋ ਤਰਖਾਣ ਛੀਂਬੇ ਭੀ ਨਾਲ ਘਸੀਟ ਲਏ ਹਾਲਾਂਕਿ ਤਰਖਾਣਾਂ ਦਰਜੀਆਂ ਨਾਲ ਸਾਡੇ ਵਰਤਾਰੇ ਸਨ ਤੇ ਕਦੇ ਨੀਮੀ ਜਾਤ ਨਹੀਂ ਮੰਨਿਆ, ਸਹੀ ਵਾਰਤਾ ਤਾਂ ਇਹ ਹੈ ਕਿ ਆਹ ਜਾਤ-ਪਾਤ ਦਾ ਬੋਲ-ਬਾਲਾ ਜਿੰਨਾ ਹੁਣ ਉੱਭਰ ਰਿਹਾ ਹੈ ਪਹਿਲਾਂ ਨਹੀਂ ਸੀ, ਤੱਥ ਕੱਢ ਕੇ ਦੇਖੋ ਸ਼੍ਰੋਮਣੀ ਕਮੇਟੀ ਦੀ ਮੁਲਾਜਮਤ ਸਭ ਜਾਤੀਵਾਦ ਨਾਲ ਭਰੀ ਪਈ ਹੈ, ਪੇਂਡੂ ਜੱਟ ਕਿਥੇ ਉਥੇ ਨੌਕਰੀ ਕਰਦੇ ਸਨ, ਕੋਈ ਪਿੰਡ ਗ੍ਰੰਥੀ ਦੀ ਸੇਵਾ, ਪਾਠ ਆਦਿ ਨੌਕਰੀ ਨਹੀਂ ਸੀ ਹੁੰਦੀ, ਪੰਜਾਬ ਵਿੱਚ ਜਿਮੇ ਮੌਸਮ ਹੁੰਦਾ ਹੈ ਬਾਗੀ ਪੁਣੇ ਦਾ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਹੀ ਦੇਖੋ ਪੁੱਤ ਦੀ ਵਹਿੰਗੀ ਚੱਕਣ ਲੱਗ ਪਿਆ, ਫੁੱਟ ਜਾਹਰ ਮੋਰਚਾ ਇਨਸਾਫ ਵਾਲੇ ਕਦੋਂ ਦੇ ਲਾਈ ਬੈਠੇ ਨੇ ਉਨ੍ਹਾਂ ਨਾਲ ਰੱਲਕੇ, ਸ਼੍ਰੋਮਣੀ ਕਮੇਟੀ ਖਰਚਾ ਕਰਦੀ ਹੈ ਉਹਦੇ ਨਾਲ ਚੱਲਣ, ਨਹੀਂ ਇਹ ਬਹੁਤਾ ਨਿਰੋਲ ਅੰਮ੍ਰਿਤ ਸੀ ਭਾਈ ਸਾਹਬ ਹੀ ਕਹਿੰਦੇ ਨੇ ਪੁੱਤ ਨੂੰ ਦੱਸੋ ਮੋਨਾ ਘੋਨਾ ਹਫ਼ਤਿਆਂ ਵਿੱਚ ਅੰਮ੍ਰਿਤ ਛੱਕ ਕੇ ਭਾਈ, ਭਾਈ ਦੀ ਪਦਵੀ ਉੱਚੀ ਹੁੰਦੀ ਸੀ, ਹੁਣ ਬਾਬਾ ਬਖ਼ਸ਼ੀਸ਼ ਸਿੰਘ ਸਰਹੰਦ ਵੱਲੋਂ ਮੋਨਾ ਸੀ ਪਟਿਆਲੇ ਦੇ ਹਿੰਦੂ-ਸਿੱਖ ਝਗੜੇ ਵੇਲੇ ਹੁਣ ਸਿੱਖ ਆਗੂ ਤੇ ਵੱਡੀ ਕਿਰਪਾਨ ਫੜੀ ਰੱਖਦਾ ਹੈ ਯਾਨੀ ਧਰਮ-ਕੌਮ ਨੂੰ ਖਲੌਣਾ ਬਣਾ ਲਿਆ, ਲੱਗਦਾ ਕਿ ਆਪਸੀ ਰਿਸ਼ਤੇਦਾਰੀਆਂ ਤੇ ਜਾਤੀ ਬਰਾਦਰੀ ਦੇ ਦੌਰ ਨੇ ਕੀ ਇੰਨੀ ਦੀ ਅੱਡ ਸਿੱਖੀ ਹੈ, ਜੋ ਮੱਥਾ ਟੇਕਣ ਜਾਣਾ ਭੀ ਕਾਫਲੇ ਬਣਾ ਕੇ ਫੇਰ ਗੁੰਮਰਾਹ ਕਰਨਾ ਜੀ ਸਾਨੂੰ ਦਰਸ਼ਣਾਂ ਤੋਂ ਰੋਕਦੇ ਨੇ, ਸਾਡੀਆਂ ਗੱਡੀਆਂ ਮੋੜਤੀਆਂ, ਜੀ ਸਾਡੇ ਪ੍ਰਧਾਨ ਮੰਤਰੀ ਬਾਜੇਖਾਨੇ ਦੇ ਪਿਤਾ ਨੂੰ ਫੜ ਲਿਆ ਕੀ ਬਾਜੇਖਾਨਾ ਪ੍ਰਧਾਨ ਅਖਵਾਉਣ ਦੇ ਯੋਗ ਸੀ, ਸਿੱਖ ਕੌਮ ਨੂੰ ਚਲਿੱਤਰਾਂ ਨੇ ਮਾਰਤਾ ਗੁਰੂ ਕੇ ਲਾਡਲਿਆਂ ਦਾ ਆਲ੍ਹਾ ਸਾਹਮਣੇ, ਆਏ ਦਿਨੇ ਤਾਰੇ ਦਿਖਾ ਰਹੇ ਹਨ ਕਤਲਾਂ ਨੂੰ ਗੁਰੂ ਉਪਦੇਸ਼ ਧਰਮ ਦਾ ਅੰਗ ਤੇ ਬੀਰਤਾ, ਸਭ ਧੜੇ ਹੀ ਧੁਦੱਲ੍ਹ ਉਡਾ ਰਹੇ ਹਨ ਉੱਚੀ ਉੱਚੀ ਜੀ ਏਕਾ ਕਰੋ ਏਕੇ ਬਿਨਾਂ ਕੁਝ ਪ੍ਰਾਪਤ ਨਹੀਂ ਹੋਣਾ ਨਾਲ ਏਕਾ ਬੱਸ ਬਾਦਲ ਤੋਂ ਪਰ੍ਹਾਂ ਕਰਨਾ ਹੈ, ਇਹ ਕੀਹਨੂੰ ਮੂਰਖ ਬਣਾ ਰਹੇ ਹਨ ਉਥੇ ਜਿਨ੍ਹਾਂ ਨੂੰ ਕੋਈ ਬੇਰਾਂ ਵੱਟੇ ਨੀ ਪੁੱਛਦਾ ਉਹ ਇਹ ਗੁਹਾਰ ਤੇ ਇਥੇ ਇਕ ਚੈਨਲ ਤੇ ਹਰ ਪ੍ਰੋਗਰਾਮ ਵਿੱਚ ਇਹੀ ਸਾਰਅੰਸ਼ ਇਕ ਖ਼ਬਰ ਦੱਸਾਂ ਇਕ ਸੰਸਥਾ ਹੈ ਸਾਊਥਾਲ ਹੱਟੀ ਭੀ ਤੇ ਖੱਟੀ ਲਈ ਗੁਰਦੁਆਰੇ ਦਾ ਭੀ ਜਗਾੜ, ਖਾਸ ਖ਼ਬਰ ਮਿਲੀ ਕਿ ਉਥੇ ਮੀਟਿੰਗ ਸੀ ਚੋਣਾਂ ਕਰਨ ਦੀ ਤੇ ਕੁਝ ਵਿਰੋਧੀ ਉਨ੍ਹਾਂ ਦੀਆਂ ਆਪ ਹੁਦਰੀਆਂ ਦਾ ਕਿ ਉੱਤਰ ਕਾਟੋ ਮੈਂ ਚੜ੍ਹਾਂ ਆਪਸ ਵਿੱਚ ਆਹੁਦੇ ਵੰਡ ਲੈਂਦੇ ਨੇ ਭਾਵੇਂ ਕਿ ਇਹ ਸਿੱਖਾਂ ਵਿੱਚ ਡੈਮੋਕ੍ਰੇਸੀ ਹੈ, ਉਸ ਸੁਸਾਇਟੀ ਨੇ ਡਰ ਤੋਂ ਜਨਰਲ ਮੀਟਿੰਗ ਵਿੱਚ ਸਕਿਊਰਿਟੀ ਸੱਦ ਲਈ, ਬੰਦੇ ਭਾਵੇਂ ਗਿਣਤੀ ਦੇ ਹੀ ਹੁੰਦੇ ਨੇ ਕੇਸ ਭੀ ਸ਼ਾਇਦ ਕਿਸੇ ਦਰਬਾਰੇ ਪਹੁੰਚਿਆ ਵਿਆ ਹੈ ਪਰ ਜਦੋਂ ਚੈਨਲ ਤੇ ਪੰਜਾਬ ਦੀ ਵਾਰਤਾ ਆਵੇ ਤਾਂ ਬੜੇ ਕੌਮੀ ਵਿਚਾਰ ਰੱਖਣੇ ਨੇ ਉਹ ਭੀ ਅਕਾਲੀ ਦਲ ਵਿਰੁੱਧ ਪਤਵੰਤੇ ਬਨਣ ਵਾਲਿਉ ਅਕਾਲੀਆਂ ਦੀ ਪ੍ਰਤੀਸ਼ਤ ਵੋਟ ਤੁਹਾਡੇ ਨਾਲੋਂ ਵੱਧ ਹੈ, ਤੁਹਾਡੀ ਸੰਸਥਾ ਭਾਵੇਂ ਕੋਈ ਭੀ ਹੋਵੇ ਜਾਤ ਦੇ ਆਧਾਰਿਤ ਵੋਟਾਂ ਵੱਧ ਲਿਜਾਂਦੀ ਹੈ ਨਾ ਕਿ ਸਿੱਖੀ ਕਰਕੇ, ਜਿੰਨਾ ਝੂਠ ਕੂੜ ਸਿੱਖ ਬੋਲਦੇ ਨੇ ਸੁਖਬੀਰ ਸਿੰਘ ਬਾਦਲ &lsquoਤੇ ਤੂਹਮਤਾਂ ਦਾ ਭਰੀ ਜਾਂਦੇ ਨੇ ਲਿਖਦੀ ਜਾਵਾਂ ਪੰਜਾਬੀ ਲਈ ਬਾਦਲ ਸਰਕਾਰ ਨੇ ਹੀ ਮਤਾ ਪਾਸ ਕੀਤਾ ਸੀ, ਫੇਰ ਲਛਮਣ ਸਿੰਘ ਗਿੱਲ ਅਕਾਲੀ ਦਲ ਹੀ ਸੀ ਪੰਜਾਬੀ ਪਾਲਣ ਵਾਲਾ ਤੁਸੀਂ ਤੱਥ ਲਕੋਣ ਲਈ ਝੂਠ ਨੂੰ ਗੁੜ ਦੀ ਤਰ੍ਹਾਂ ਵਰਤਦੇ ਹੋ, ਭਰੋਗੇ ।
ਪੰਜਾਬ ਟਾਈਮਜ਼ ਨੂੰ ਲੱਖ-ਲੱਖ ਵਧਾਈਆਂ ਪ੍ਰਗਟ ਦਿਵਸ &lsquoਤੇ ਕੁਝ ਕੁ ਗੁਰਦੁਆਰੇ ਵਧਾਈ ਤੇ ਨਗਰ-ਕੀਰਤਨ ਦੇ ਇਸ਼ਤਿਹਾਰ ਦੇਣ ਦੀ ਸ਼ੁਰੂ ਕਰ ਗਏ, ਸਾਡੇ ਗੁਰਦੁਆਰੇ ਨੇ ਸ਼ਾਇਦ 82 ਹਜ਼ਾਰ ਦੀ ਜੋ ਥੂਪੀ ਨਗਰ-ਕੀਰਤਨ &lsquoਤੇ ਲਾਈ ਸੋਚਿਆ ਚੰਗਿਆਈ ਭੀ ਕਰਕੇ ਦੇਖ ਲਈਏ ਚਲੋ ਜੇਕਰ ਦੋ ਤਿੰਨ ਹੀ ਅੱਗੇ ਆਏ ਬਾਕੀ ਦੇ ਭੀ ਰੀਸ ਕਰਨਗੇ ਪ੍ਰਿੰਟ ਬਗੈਰ ਦੇਖੋ ਕਿਵੇਂ ਯਾਦ ਰੱਖੋਗੇ ਤਰੀਕ ਜੋ ਦੋ ਤਿੰਨ ਹਫ਼ਤੇ ਦੀ ਹੋਵੇ ਤੇ ਫੇਰ ਕੈਲੰਡਰ ਸਾਰਾ ਸਾਲ ਦੇਖੋ ਕੀ ਚੈਨਲ ਇਹ ਸਹੂਲਤਾਂ ਦੇ ਸਕਦੇ ਨੇ, ਹਾਂ ਮੂਰਤਾਂ ਤੇ ਫੇਰ ਤੂੰਬੀ ਜਿਹੀ ਅੱਗੇ ਕਰਕੇ ਜੀ ਵਧਾਈ ਦਿਉ, ਹਾਸਾ ਆਇਆ ਇਕ ਬੰਦਾ ਔਹਨੂੰ ਆਖੋ ਮੈਨੂੰ ਕਹਿਣਾ ਨੀ ਆਉਂਦਾ, ਚੈਨਲਾਂ ਦੇ ਮੁਲਾਜ਼ਮ ਤਾਂ ਚਾਬੀ ਦਿੱਤੇ ਖਡਾਉਣੇ ਵਾਂਗ ਭੱਜੇ ਫਿਰਦੇ ਨੇ ਨਗਰ-ਕੀਰਤਨਾਂ &lsquoਤੇ, ਇਕ ਗੱਲ ਲਿਖਾਂ ਬੁਰਾ ਨਾ ਸਮਝੀਉ ਗੁਰਮੁਖੋ ਇਹ ਕੀ ਨਗਰ-ਕੀਰਤਨ ਹਨ ਜਾਂ ਕਾਰਨੀਵਲ ਕੋਈ ਕੀਰਤਨ ਪਹਿਲਾਂ ਦੀ ਤਰ੍ਹਾਂ ਜਥੇ ਕਰਦੇ ਨੀ ਜਾਂਦੇ ਤੁਰਕੇ ਪਾਲਕੀ ਵਿੱਚ ਬੱਸ ਜਥਾ ਬਠਾ ਕੇ ਕੰਮ ਸਾਰਦੇ ਨੇ ਫੇਰ ਜਦੋਂ ਕੁਝ ਸੁਝਦਾ ਨੀ ਤਾਂ ਚਲੋ ਵਾਹਿਗੁਰੂ ਹੀ ਜਾਂ ਕਈ ਵਾਉਗੁਰੋ ਕੋਈ ਚੰਗੀ ਤਰ੍ਹਾਂ ਵਾਹਿਗੁਰੂ ਭੀ ਨਹੀਂ ਬੋਲ ਸਕਦੇ, ਜੋ ਗੁੜ ਪਾ ਰਹੇ ਹਾਂ ਉਨਾ ਹੀ ਮਿੱਠਾ ਹੋ ਰਿਹਾ ਹੈ, ਮੰਤਵ ਦੇ ਦਿਹਾੜੇ ਹਨ, ਹਿੰਦੂ ਜੀ ਕਰੋੜ ਦੇਵੀ ਦੇਵਤੇ ਮੰਨਦੇ ਹਨ, ਅਸੀਂ ਹੁਣ ਕੀ ਕਰ ਰਹੇ ਹਾਂ ਜਾਤਾਂ ਦੇ ਭਗਤ, ਰਹਿਬਰ ਤੇ ਪੀਰ ਮੰਨਣ ਲੱਗ ਪਏ ਹਾਂ, ਪਰ ਜੱਟਾਂ ਨੇ ਲਾ ਤਾ ਗੁਰੂ ਘਰ ਜੱਟਾਂ ਦਾ ਨਾ ਹੀ ਧੰਨੇ ਜੱਟ ਦਾ ਕੋਈ ਦਿਹਾੜਾ ਸ਼ੁਰੂ ਕੀਤਾ ਹੈ, ਕਰਨਾ ਭੀ ਨਹੀਂ ਮੈਂ ਪ੍ਰੇਸ਼ਾਨ ਹੁੰਦੀ ਹਾਂ ਜਦੋਂ ਅਖ਼ਬਾਰ ਵਿੱਚ ਪੜ੍ਹਦੀ ਹਾਂ ਕਿ ਜੀ ਆਹ ਪ੍ਰਸਿੱਧ ਸਿੰਘ, ਲੇਖਕ, ਪੁਰਾਤਨ ਇਤਿਹਾਸ (ਭਾਵੇਂ ਸਮੇਂ ਦੇ ਘੁੱਟ ਹੀ ਸਨ) ਹਿੰਦੂ ਪਰਿਵਾਰ ਵਿੱਚੋਂ ਸਨ, ਅੱਜ ਜੇਕਰ ਕੋਈ ਆਖ ਦੇਵੇ ਅਸੀਂ ਪਹਿਲਾਂ ਸਭ ਹਿੰਦੂ ਹੀ ਸੀ, ਕੋਠਾ ਢਾਹ ਦਿੰਦੇ ਹਾਂ, ਹਾਲੇ ਅਸੀਂ ਭਵਿੱਖ ਦੀ ਪਨੀਰੀ ਸਾਂਭਣੀ ਹੈ, ਸਿੱਖ ਧਰਮ ਦੀ ਅਧੋਗਤੀ ਬਹੁਤੀ ਤਾਂ ਲਹਿਰ ਨੇ ਕੀਤੀ ਸੰਤ ਭਿੰਡਰਾਂਵਾਲੇ ਪਹਿਲਾਂ ਤਾਂ ਜਦੋਂ ਇਸ ਪਾਸੇ ਲੱਗੇ ਸੰਤ ਲੌਂਗੋਵਾਲ ਨਾਲ ਹੀ ਸੀ, ਬੱਸ ਜੀ ਬੂਟੀ ਚੜ੍ਹ ਗਈ ਸਿਰ ਨੂੰ ਸਭ ਕਾਮਰੇਡ ਲਾਣਾ ਨਕਸਲੀ ਚੇਲੇ ਬਣ ਗਏ ਤੇ ਅੱਜ ਗੁਰਸਿੱਖ ਤਾਂ ਭਜਾ ਤੇ ਗੁਰੂ ਘਰਾਂ ਵਿੱਚੋਂ ਤੇ ਕੌਮ ਭੀ ਭਮੰੂਤਰੀ ਖੇਰੂੰ ਖੇਰੂੰ ਹਮਲਾਵਰ ਚਾਬੜਾਂ ਪਾ ਰਹੇ ਹਨ, ਸਿੱਖ ਬੱਸ ਟੁੱਕੜੇ ਟੁੱਕੜੇ ਦਲ ਚੋਗਾ ਬਾਹਲਾ ਖਾ ਕੇ ਹਜਮ ਕਰਨ ਲਈ ਆਪਣੀਆਂ ਸੰਸਥਾਵਾਂ ਨੂੰ ਮਲ੍ਹੀਆ ਮੇਟ ਕਰਨ ਲਈ ਤੱਤਪਰ, ਯੂ।ਕੇ। ਦਾ ਅੰਬਰੀ ਚੈਨਲ ਆਪ ਤਾਂ ਸਾਰਾ ਸਮਾਂ ਅਪਾਹਜ ਦਿਖਾ ਕੇ ਪੈਸੇ ਬਟੋਰਨ &lsquoਤੇ ਹੈ ਨਿੰਦਕ ਬਾਦਲਾਂ ਦਾ ਇਕ ਅਖੀ ਜੀ ਸੀਨੀਅਰ ਪੱਤਰਕਾਰ ਹੈ ਇਕੇ ਸਾਹ ਬੋਲੀ ਜਾਊ, ਇਕ ਕਦੀਮਾਂ ਦਾ ਕਾਂਗਰਸੀ ਪਛੋਕੜ ਬੇਸਬਰਾ ਸਕੂਲ, ਰੇਡੀਉ ਤੇ ਚੈਨਲ ਤੇ ਬੈਠੂ ਪੰਥ ਹੀ ਬਣ ਜੂ ਬੇੜਾ ਗਰਕ ਕਰਤਾ ਇਨ੍ਹਾਂ ਲਾਲਚੀ ਲੂੰਬੜਾਂ ਨੇ ਜੀ ਗੋਦੀ ਮੀਡੀਆ ਆਪਣੀਆਂ ਲਕੋਣ ਲਈ ਗੁੰਮਰਾਹ ਲੋਕੀ ਧੜਾ ਧੜ ਪੈਸਾ ਦਿੰਦੇ ਨੇ ਕਿ ਸਾਡੇ ਪਾਪ ਖੰਡਣ ਹੋ ਰਹੇ ਹਨ, ਆਹ ਧਰਮ ਹੈ, ਮੈਂ ਸਪੱਸ਼ਟ ਕਰ ਦੇਵਾਂ ਕਿ ਮੈਂ ਧਰਮ ਵਿਸ਼ਵਾਸੀ ਹਾਂ ਧਾਰਮਿਕ ਨਹੀਂ, ਬਨਣਾ ਔਖਾ ਪ੍ਰਮਾਤਮਾਂ &lsquoਤੇ ਭਰੋਸਾ ਰੱਖੋ ਭਾਣੇ ਵਿੱਚ ਰਹੋ, ਇਹੀ ਇਸ਼ਟ ਹੈ, ਹੁਣ ਇਹ ਚੈਨਲ ਕਲਸੀ ਦਲਜੀਤ ਸਿੰਘ ਫਿਲਮ ਜਗਤ ਨਾਲ ਜੁੜਿਆ ਹੈ, ਉਹਦੀ ਅਪੀਲ ਖਾਰਜੀ ਤੇ ਔਖੇ ਜੀ ਉਹ ਤਾਂ ਅੰਮ੍ਰਿਤਪਾਲ ਦੀ ਅੰਮ੍ਰਿਤ ਛਕਾ ਲਹਿਰ ਨੂੰ ਜੇ ਮਾਲੀ ਸਹਾਇਤਾ ਕਰਦਾ ਸੀ ਤਾਂ ਮਾੜਾ ਸੀ, ਕਿਥੇ ਜਾ ਕੇ ਕਲਸੀ, ਦੀਪ ਸਿੱਧੂ ਤੇ ਅੰਮ੍ਰਿਤਪਾਲ ਦੁੱਬਈ ਲੋਕਾਂ ਨੂੰ ਬੁੱਧੂ ਬਣਾ ਲਉ ਸਰਕਾਰਾਂ ਦੀਆਂ ਡੋਰਾਂ ਲੰਮੀਆਂ ਨੇ ਅੰਮ੍ਰਿਤ ਛੱਕ ਕੇ ਫੇਰ ਕਿੰਨੇ ਨੌਜਵਾਨ ਨਸ਼ਾ ਮੁਕਤ ਹੋਏ ਅੰਕੜੇ ? ਇਹ ਸਭ ਸਿਆਸਤਾਂ ਨੇ ਕੌਮ ਨੂੰ ਨਿਹੱਥੇ ਕਰਨ ਲਈ ਏਜੰਸੀਆਂ ਦੇ ਜਾਲ ਆਪਣੇ ਕਾਰੋਬਾਰ ਛੱਡ ਨੌਜਵਾਨ ਤੇ ਸਾਰਾ ਪਰਿਵਾਰ ਹੀ ਵਹੀਰਾਂ ਵਿੱਚ ਕੀਹਨੂੰ ਮੂਰਖ ਸਮਝਦੇ ਹੋ, ਖਾਲਿਸਤਾਨ ਮੰਗ ਵੱਖਰੀ ਗੱਲ ਪਰ ਗਤੀਵਿਧੀਆਂ &lsquoਤੇ ਨਿਗਾਹ ਢਾਂਚੇ ਦੀ ਆਪਣੀ ਜ਼ਿੰਮੇਵਾਰੀ, ਜੇਕਰ ਤੁਸੀਂ ਕੋਈ ਅਤਿਵਾਦੀ ਵਿਵਸਥਾ ਪ੍ਰਸਾਰਦੇ ਨਹੀਂ ਕੋਈ ਨੀ ਫੜਦਾ ਕੂੜ ਦੇ ਨਤੀਜੇ ਭੈੜੇ ਹੁੰਦੇ ਨੇ ਸਿੱਖ ਤਾਂ ਮੱਕਾਰੀ ਹੋਣਾ ਹੀ ਨਹੀਂ ਬਣਦਾ ਗੁਰਬਾਣੀ ਪਲ ਪਲ &lsquoਤੇ ਰੋਕਦੀ ਹੈ ਪਰ ਅਫਸੋਸ ਕਿ ਪ੍ਰਚਾਰਕ ਆਪ ਭੀ ਦੰਭੀ ਹਨ ਰੋਕਣ ਕਿਵੇਂ, ਪੰਜਾਬ ਵਿੱਚ ਤਾਂ ਜਿਉਂ ਹੀ ਕੋਈ ਭੀ ਚੋਣ ਹੋਵੇ ਬੱਸ ਬਾਂਵਰੇ ਹੋ ਕੇ ਹਾਇ ਬਾਦਲਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ &lsquoਤੇ ਅਕਾਲੀ ਦਲ &lsquoਤੇ ਅਕਾਲ ਤਖ਼ਤ ਦੇ ਜਥੇਦਾਰ ਤੇ ਪਰ ਹਵਾਰਾ ਦੀ ਨਿਯੁਕਤੀ ਦੀ ਕਦੀ ਗੱਲ ਨਹੀਂ ਕਿ ਜੇਲ੍ਹ ਵਿੱਚੋਂ ਹੀ ਕਚਹਿਰੀ ਲੱਗੀ ਜਾਂਦੀ ਹੈ, ਤਰਾਸਦੀ ਹੈ ਕਿ ਕਿਸਾਨ ਆਪਣੀ ਲੀਲਾ ਲਾ ਕੇ ਅਕਸ ਵਿਗਾੜ ਰਹੇ ਹਨ ਧਰਨਾ ਲਾਉ ਚੱਕੋ ਸਰਕਾਰ ਨਾਲ ਮਿਲੋ ਮੇਰੀ ਤਾਂ ਮੱਤ ਕਹਿੰਦੀ ਹੈ ਕਿ ਸਗੋਂ ਲੋਕੀ ਇਨ੍ਹਾਂ ਤੋਂ ਦੁਖੀ ਹੋ ਕੇ ਆਮ ਵੱਲ ਫੇਰ ਉਲ੍ਹਾਰ ਸ਼ਹਿਰੀ ਤਬਕਾ ਅੱਡ ਦੁਖੀ ਕਿ ਇਹ ਕਰਦੇ ਕੀ ਹਨ ਅਸਲੀਅਤ ਤਾਂ ਇਹ ਹੈ ਕਿ ਆਪਸੀ ਖਹਿਬਾਜੀ ਜੋ ਰਾਜੇਵਾਲ ਤੇ ਉਗਰਾਹਾਂ ਦੀ ਵਿਉਂਤ ਤੋਂ ਹੀ ਹੈ, ਪਹਿਲਾਂ ਅਕਾਲੀ ਸਰਕਾਰ ਤੋਂ ਲੱਖੋਵਾਲ ਅਜਮੇਰ ਸਿੰਘ ਨੇ ਲਾਹੇ ਲੈ ਲਏ ਸੀ ਚੇਅਰਮੈਨੀਆਂ ਕਰਕੇ ਹੁਣ ਰਾਜੇਵਾਲ ਦਾ ਤਾਂ ਕਾਰੋਬਾਰ ਜਮੀਨ ਤਾਂ ਹੈ ਹੀ ਬਥੇਰੀ ਨਾਲ ਸਰਕਾਰੀ ਸ਼ਹਿ ਤੇ ਸਿਖਸ਼ਾ ਦਾ ਕੰਮਕਾਜ ਹੁਣ ਚੋਣਾਂ ਦੀ ਇਛਿੱਆ, ਬੱਸ ਪੁਆੜੇ ਦੀ ਜੜ੍ਹ, ਮੈਂ ਸਮਝਦੀ ਹਾਂ ਕਿ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਪੰਜਾਬ ਗੜਬੜ ਵਿੱਚ ਹੈ ਤਾਂ ਖੱਬੀ ਵਿਚਾਰ ਧਾਰਾ ਦਾ ਸਾਰੇ ਸੰਸਾਰ ਤੇ ਹੀ ਪਰ ਜਿਨ੍ਹਾਂ ਦੀ ਕੋਈ ਭੀ ਜਾਇਦਾਦ ਉਥੇ ਨਹੀਂ ਸਭ ਸਮੇਟ ਕੇ ਆਏ ਜਾਂ ਮਗਰੋਂ ਬਿਲੇ ਲਾ ਲਈ, ਗੜਕੜੇ ਨੇ ਚੋਰੀ ਜਾ ਕੇ ਫੇਰੀਆਂ ਭੀ ਪਾ ਆਉਂਦੇ ਹਨ, ਭੁੱਲੋ ਨਾ ਸਬੰਧ ਪੁਲਸ ਨਾਲ ਹਨ, ਸਿਆਸੀਆਂ ਨਾਲ ਭੀ ਬੱਸ ਚੱਕੀ ਹੋਈ ਪੰਚਾਂ ਦੀ ਠਾਣੇਦਾਰ ਬਰਾਬਰ ਬੋਲੇ ਵਾਲੀ ਗਾਥਾ ਹੈ, ਪਰ ਗੁੱਸਾ ਚੜ੍ਹਦਾ ਜਦੋਂ ਆਹ ਅੰਬਰ ਤੋਂ ਚੱਲਦੇ ਚੈਨਲ &lsquoਤੇ ਬੜਾ ਵੱਡਾ ਹੀ ਪੱਤਰਕਾਰ ਸਿੱਖ ਲੀਡਰ ਬਣਦਾ ਫਿਰੂ ਤੇ ਇਕ ਸ਼ਹਿਰੀ ਬਰਾਦਰੀ ਦਾ ਕੋਲੋ ਜੀ ਹਾਂ ਮੈਂ ਸੋਚਿਆ ਇਹਨੂੰ ਪੁੱਛੋ ਕਿ ਸਕੂਲ ਦੀ ਤਾਂ ਛੱਡ ਕਾਲਜ ਦੀ ਫੀਸ ਦੱਸ ਕਿੰਨੀ ਕੁ ਦਿੱਤੀ ਸੀ, ਦਿੱਤੀ ਹੋਵੇ ਤਾਂ ਦੱਸੂ ਇਹ ਸਰਕਾਰੂ ਸਪੂਤ ਜੱਟਾਂ ਨੂੰ ਦੇਖ ਕੇ ਨੀ ਰਾਜ਼ੀ ਕਿ ਹੈਂ ਅਸੀਂ ਤਾਂ ਕਾਂਗਰਸ ਤੋਂ ਵਿਧਾਨ ਵਿੱਚ ਇਨ੍ਹਾਂ ਨੂੰ ਭੁੰਜੇ ਬਿਠਾ ਤਾ ਸੀ, ਇਹ ਫੇਰ ਉੱਚੇ ਹੋ ਗਏ ਬੱਸ ਆਹ ਝੋਹਰਾ ਮਾਰਦਾ ਹੈ, ਭੁੱਬੀਂ ਰੋਂਦੇ ਨੇ ਪਰ ਗਾਉਣ ਵਾਲੇ ਮੁੰਡਿਆਂ ਜੱਟ ਨੂੰ ਚੱਕ ਤਾਂ ਨਹੀਂ ਤਾਂ ਇਹ ਛਿੱਲਾਂ ਲਹੁਣ &lsquoਤੇ ਨੇ, ਮੈਂ ਤਾਂ ਸਮਝਦੀ ਹਾਂ ਕਿ ਛੋਟਾ ਧਰਮ ਹੀ ਚੰਗਾ ਐਹੋ ਜਿਹੇ ਸਿਰ ਚੜ੍ਹਾਉਣ ਨਾਲੋਂ ਘੱਟੋ ਘੱਟ ਆਪਣਾ ਤਾਂ ਹੋਊ ਇਹ ਤਾਂ ਹੁਣ ਸਮਝਦੇ ਨੇ ਗੁਰੂ ਸਾਹਿਬ ਸਾਨੂੰ ਸੰਗਲ ਫੜਾ ਗੇ ਤੁਹਾਡੇ ਖੈਰ ਦਿਨ ਬਦਲਦੇ ਹੀ ਰਹਿੰਦੇ ਹਨ, ਕਿਹੜਾ ਦੇਸ਼, ਸਰਕਾਰ, ਪਾਰਟੀ ਨਹੀਂ ਜਿਥੇ ਇਹ ਨਹੀਂ ਹੁੰਦਾ ਪਰ ਪੰਜਾਬ ਨੂੰ ਭੰਡੀ ਜਾਣਾ ਚੈਨਲਾਂ ਦਾ ਕਾਰੋਬਾਰ ਤੇ ਦੁੱਕੀਆਂ ਤਿੱਕੀਆਂ ਨੂੰ ਕੱਠੀਆਂ ਕਰਕੇ ਆਪਣੇ ਪੋ੍ਰਗਰਾਮ ਚਲਾਉਂਦੇ ਨੇ, ਚੋਗਾ ਤਾਂ ਚਾਹੀਦਾ ਹੀ ਹੁੰਦਾ ਜਦੋਂ ਡਮਾਕ, ਹਿਰਦਾ ਤੇ ਸੋਚ ਸਿਰ ਦੀ ਥਾਂ ਢਿੱਡ ਵਿੱਚ ਲੱਗ ਜਾਵੇ ਤਾਂ ਆਹੀ ਹਾਲ ਹੁੰਦੇ ਨੇ, ਸੱਚਾਈ ਇਹ ਹੈ ਕਿ ਪੰਜਾਬ ਵਿੱਚ ਗੁਰਬਤ ਤਾਂ ਨਹੀਂ ਸਿੱਖ ਸਫਾਂ ਵਿੱਚ ਕਿਉਂਕਿ ਹਰ ਘਰ ਵਿੱਚੋਂ ਵਿਦੇਸ਼ ਵਾਸਾ ਹੈ ਨਹੀਂ ਤਾਂ ਜੋ ਹਾਲ ਇਨ੍ਹਾਂ ਕਿਸਾਨਾਂ ਨੇ ਕੀਤਾ ਹੈ ਭੁੱਖ ਮਰੀ ਹੁੰਦੀ ਦੁਆਬਾ ਮੁੱਢ ਤੋਂ ਹੀ ਕਾਂਗਰਸੀ ਵਿਚਾਰਧਾਰਾ ਸੀ, ਗਦਰੀ ਬਾਬੇ, ਭਗਤ ਸਿੰਘ ਕੋਈ ਧਰਮ ਪ੍ਰੇਮੀ ਨਹੀਂ ਦੇਸ਼ ਭਗਤ ਸਨ, ਭਾਵੇਂ ਮਗਰੋਂ ਸਿੱਖ ਰਾਜ ਵਿੱਚ ਘਿਰ ਗਿਆ ਇਧਰ ਮਾਲਵੇ ਵਿੱਚ ਕਰਤਾਰ ਸਿੰਘ ਸਰਾਭਾ, ਮੰਨਣਾ ਪਵੇਗਾ ਕਿ ਖਿੱਤੇ ਵਿੱਚ ਉਹਦੀ ਕੋਈ ਪ੍ਰਭੁਤਾ ਨਹੀਂ ਸੀ, ਹੁਣ ਦੁਆਬੇ ਦਾ ਨਵਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਆਪਣੀ ਚੜਤ ਲਈ ਤਰਲੋ ਮੱਛੀ ਨਾਲ ਇਕ ਚੋਹਾਨ ਲਾ ਲਿਆ, ਸਰਕਾਰ ਨਾਲ ਆਏ ਮਿਲਕੇ ਪਰ ਮੂੰਹ ਮਿੱਠਾ ਕਰਵਾਉਣ ਲਈ ਲੱਡੂ ਨੀ ਲੈ ਕੇ ਗਿਆ, ਐਨੀ ਗੱਲ ਫੇਰ ਲੋਕਾਂ ਨੂੰ ਦੁਖੀ ਕਰਨ ਲਈ ਧਰਨਾ ਲਾ ਲੈਣਗੇ, ਹੁਣ ਚੰਡੀਗੜ੍ਹ ਮੋਦੀ ਦਾ ਨਉਂ ਜਪਣ ਚੱਲੇ ਨੇ ਭੁੱਲੋ ਨਾ ਸਰਕਾਰ ਦੇ ਤਾਂ ਹੱਕ ਵਿੱਚ ਹਨ ਇਹ ਧਰਨੇ ਲੋਕੀ ਇਨ੍ਹਾਂ ਦੇ ਵਿਰੁੱਧ ਹੁੰਦੇ ਨੇ ਭਾਵੇਂ ਬੋਲਦੇ ਡਰਦੇ ਨੀ ਕਹਿੰਦੇ ਪਰ ਵੋਟਾਂ ਵਿੱਚ ਸਭ ਆਪ ਨੂੰ ਦੇਖਿਆ ਰਿਕਸ਼ੇ, ਟੈਂਪੂ, ਵਾਹਣ, ਰੇਹੜੀ ਵਾਲੇ ਧਰਨਿਆਂ ਤੇ, ਮੈਂ ਪੜਚੋਲੀਆ ਲੇਖਕ ਹਾਂ ਚਾਪਲੂਸ ਨੀ ਕਿਸਾਨ ਆਗੂ ਧਰਮ ਪੈਰੋਕਾਰ ਨਹੀਂ ਹਨ, ਖੱਬੀਏ ਹਨ, ਉੱਧਰ ਸਿੱਖ ਧੜੀਆਂ ਵਿੱਚ ਵੰਡੇ ਅੰਮ੍ਰਿਤਧਾਰੀ ਪਰ ਧਰਮ ਧਾਰੀ ਨਹੀਂ, ਕੌਮੀ ਸੋਚ ਨਹੀਂ ਆਪੋ ਧਾਪੀ, ਸਿੱਖਾਂ ਦੇ ਹੀ ਵਿਰੋਧੀ, ਹਾਲੇ ਪੰਥਕ ਕੱਲ੍ਹ ਦਿੱਲੀ ਵਿੱਚ ਮਨਜੀਤ ਸਿੰਘ ਜੀ।ਕੇ। ਕੁਝ ਕੁ ਸਿੱਖ ਨਾਲ ਲੈ ਕੇ ਤਿਹਾੜ ਜੇਲ੍ਹ ਬਾਹਰ ਬੰਦੀ ਸਿੰਘ ਛਡਾਉਣ ਗਏ, ਸ਼ਬਦ ਪੜ੍ਹਨ ਮਰਨੇ ਕਾ ਚਉ ਭਾਈ ਫੇਰ ਤੁਸੀਂ ਤਰਲੇ ਕਾਹਨੂੰ ਕਰਦੇ ਹੋ ਗੱਲ ਕੀ ਅਖੇ ਪੰਥ ਦਾ ਸਭ ਤੋਂ ਉੱਤਮ ਮੁੱਦਾ ਕਿਉਂਕਿ ਹੁਣ ਹੋਰ ਕੋਈ ਬਹਾਨਾ ਹੈ ਨਹੀਂ ਲਾਈਮ ਲਾਈਟ ਦਾ ਕਦੇ ਪਾਕਿਸਤਾਨ ਵਿੱਚ ਆਹ ਹੋ ਗਿਆ ਤੇ ਕਦੀ ਗੁਰਦੁਆਰਿਆਂ ਦੀ ਗੋਲਕ ਦੇ ਘਪਲੇ ਇਹ ਸਿੱਖੀ ਪ੍ਰਫੁੱਲਤ ਕਰਦੇ ਨੇ, ਸਾਡੇ ਦੇਸ਼ ਵਿੱਚ ਭੀ ਇਹੀ ਹਾਲ ਹੈ ਭਾਵੇਂ ਸਰਕਾਰਾਂ ਜਾਣਦੀਆਂ ਹਨ ਕਿ ਇਹ ਆਪਣੇ ਫੀਤੇ ਤੇ ਅਹੁਦੇ ਲੈਣ ਲਈ ਢੱਗੇ ਵੱਛੇ ਚਾਰਦੇ ਨੇ, ਪੁਰਾਣਿਆਂ ਨੂੰ ਤਾਂ ਗੱਦਾਰ ਦੱਸਦੇ ਨੇ ਕਿ ਅੰਗ੍ਰੇਜ਼ਾਂ ਤੋਂ ਤਗਮੇ ਲਏ ਸਨ ਪਰ ਆਪ ਭਮਕੇ ਪਏ ਨੇ ਚੈਨਲਾਂ ਨੇ ਦਫ਼ੜੀ ਪੱਟੀ ਪਈ ਹੈ ਹਰ ਸ਼ਹਿਰ ਜਾ ਕੇ ਨਗਰ ਕੀਰਤਨ ਕੱਢੋ ਸਾਨੂੰ ਡੈਬਿਟ ਭਰੋ ਤੇ ਜਾ ਜਾ ਇਕ ਬੌਕਸ ਕੁਝ ਵੰਡਣ ਲਈ ਚੱਕਦੇ ਨੇ ਤੇ ਮੂਰਤਾਂ ਦੀ ਭਰਮਾਰ ਜਾਂ ਫੇਰ ਮਰੀਜ਼, ਗਰੀਬ, ਅਪਾਹਜ ਦਿਖਾ ਕੇ ਪੈਸੇ ਦਿਉ ਹੁਣ ਤਾਂ ਹੱਦ ਹੀ ਕਰ ਧਰੀ ਇਕ ਚੈਨਲ ਨੇ ਤਾਂ ਜਾਂ ਫੇਰ ਪਾਕਿਸਤਾਨ ਨੂੰ ਲੈ ਤੁਰਦੇ ਨੇ ਆਹ ਸੇਵਾ ਹੈ ਗੋਦੀ ਮੀਡੀਆ ਜੀ ਸਾਡੀਆਂ ਖ਼ਬਰਾਂ ਨੀ ਦਿੰਦਾ, ਤੁਹਾਡਾ ਆਪਣਾ ਅਖ਼ਬਾਰ ਹੈ ਕਰੋ ਸਹਾਇਤਾ ਨਾ ਜੀ ਨਾ ਸਾਡਾ ਬੱਬਰ ਭਰੂ ਤਾਂ ਇਹਨੇ ਭਰਨਾ ਨੀ ਕੌਮ ਦੀ ਅਧੋਗਤੀ ਕਰਨੋਂ ਇਨ੍ਹਾਂ ਨੇ ਹਟਨਾ ਨੀ ਸਿੱਖ ਪ੍ਰਸਿੱਧ ਨੇ ਸੇਵਾ ਲਈ ਇਹ ਦੱਸਦੇ ਨੇ ਮੰਗਣ ਲਈ, ਸਹਾਈ ਹੁੰਦੇ ਨੇ ਆਹ ਆਪੇ ਬਣੇ ਆਗੂ ਜੋ ਕੇਵਲ ਉਹੀ ਏਜੰਡਾ ਲੈ ਕੇ ਬੈਠਦੇ ਨੇ ਜਾਂ ਸਾਲ ਵਿੱਚ ਦੋ ਚਾਰ ਵਾਰੀ ਲੰਡਨ ਦੁਹਾਈ ਦੇ ਆਉਂਦੇ ਨੇ ਤੇ ਗੁਰਦੁਆਰਿਆਂ ਵਿੱਚ ਫੰਡ ਦੀਆਂ ਗੁਹਾਰਾਂ ਖਾਲਿਸਤਾਨ ਲੈ ਕੇ ਦੇਣਗੇ ਇਹ ਮਹਾਨ ਪੁਰਸ਼ ਕੱਖ ਪਾਵਾਂ ਟੁੱਕ ਕੀ ਬਾਦਲ ਭਜਾਉ ਬੱਸ ਖਾਲਿਸਤਾਨ ਹੀ ਹੈ ਫੇਰ ਫੁੱਟ ਦੀ ਪ੍ਰਵਾਹ ਨੀ ਕੋਈ ਡਰੂ ਇਨ੍ਹਾਂ ਤੋਂ ਸਰਕਾਰ ਮੇਰੀ ਤਾਂ ਹੱਥ ਬੰਨ ਕੇ ਬੇਨਤੀ ਹੈ ਕਿ ਇੰਨਾ ਚਾਲੀ ਸਾਲਾਂ ਤੋਂ ਸਾਨੂੰ ਇਥੇ ਦੁਖੀ ਕਰਨ ਲੱਗੇ ਨੇ ਤੇ ਆਹ ਚੈਨਲਾਂ ਤੋਂ ਖਹਿੜਾ ਛਡਾਉ ਧਰਮ ਦਾ ਧੁਰਾ ਲੜ ਬੰਨੋ ਇਕੋ ਦਾਤਾ ਹੈ ਮਨਾਂ ਵਿੱਚ ਵਸਾਉ ਕੌਮੀ ਸੋਚ ਅਪਣਾਉ, ਬਖ਼ਸ਼ਸ਼ਾਂ ਹੀ ਬਖ਼ਸ਼ਸ਼ਾਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ