image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸੰਗਤ ਕੈਸੀ ਜਾਣੀਏ

ਜੈਸਾ ਉਸ ਦਾ ਪ੍ਰਭਾਵ ਮਨੁੱਖ ਲੋਕਾਈ ਤੇ ਸਭ ਚੁਗਿਰਦੇ ਤੇ ਪਿਆ ਦਿਖਾਈ ਦੇਵੇ, ਅੱਖਰ ਤਾਂ ਪਹਿਲਾਂ ਤੋਂ ਵਰਤਿਆ ਜਾਂਦਾ ਸੀ ਤਿੰਨ ਤਰ੍ਹਾਂ ਦੀ ਸੰਗਤ, ਸਤਿ ਸੰਗਤ ਤੇ ਕੁਸੰਗਤ, ਧਰਮ ਦੁਆਰਿਆਂ ਵਿੱਚ ਜੋੜ ਮੇਲ ਨੂੰ ਸਾਧ-ਸੰਗਤ, ਫੇਰ ਗੁਰੂ ਕੀ ਸੰਗਤ, ਹੁਣ ਸੰਗਤ ਜੀ &lsquoਤੇ ਆ ਗਏ, ਮੀਟਿੰਗਾਂ ਇਕੱਠਾਂ ਵਿੱਚ, ਕਾਨਫਰੰਸਾਂ &lsquoਤੇ, ਹੁਣ ਤਾਂ ਚੈਨਲਾਂ &lsquoਤੇ ਭੀ ਸੰਗਤ ਜੀ ਆਖ ਭਰਮਾ ਹੁੰਦਾ ਹੈ, ਪੈਸੇ ਬਟੋਰਨੇ ਨੇ, ਨਾਲ ਵਾਹਿਗੁਰੂ ਜੀ ਕਾ ਖ਼ਾਲਸਾ ਬੋਲ ਕੇ ਭਾਵੇਂ ਕੁਬੋਲ ਹੀ ਬੋਲਣੇ ਹੋਣ, ਥੋੜ੍ਹਾ ਧਿਆਨ ਲਾਉ ਕਿ ਮੈਂ ਕੀ ਲਿਖ ਰਹੀ ਹਾਂ, ਧਰਮ ਦੇ ਪ੍ਰਸਾਰਨ ਲਈ ਜੋ ਅਜੋਕੇ ਸਮੇਂ ਵਿੱਚ ਸੰਗਤ ਹੈ ਕਿੰਨੀ ਕੁ ਸਹਾਈ ਹੈ, ਹਰ ਵੇਲੇ ਗੁਰੂ ਘਰ ਭਰੇ ਪਏ ਰਹਿੰਦੇ ਨੇ ਪਰ ਅਸਰ ਕਿੰਨਾ ਕੁ ! ਕਾਰਨ ਪ੍ਰਚਾਰਕਾਂ ਦਾ ਧੁਰਾ ਹੀ ਧਨ ਹੈ, ਹਰ ਵੇਲੇ ਤੜਕੇ ਉੱਠੋ, ਪਾਠ ਕਰੋ, ਅੰਮ੍ਰਿਤ ਛਕੋ, ਕੀ ਇਹ ਗੁਰੂ ਨਾਨਕ ਫਲਸਫਾ ਸੀ, ਨਹੀਂ ਕਿਰਤ ਕਰੋ, ਕਰਦੇ ਪ੍ਰਭੂ ਨੂੰ ਯਾਦ ਰੱਖੋ ਸੱਚੀ ਕਮਾਈ ਵਿੱਚੋਂ ਦਸਵੰਧ, ਲਿਖਦੀ ਜਾਵਾਂ ਕਿ ਸਾਡੇ ਬਚਪਨ ਵੇਲੇ ਕੀ ਸਿੱਖਿਆ ਨਿਆਣੇ ਨੂੰ ਚਾਰ ਕੁ ਸਾਲ ਤੋਂ ਹੀ ਕੰਮ ਦੀ ਚੇਟਕ, ਆਹ ਭਾਂਡਾ ਫੜਾ, ਅਉ ਔਥੇ ਰੱਖ ਕੇ ਆ ਫੇਰ ਸਕੂਲ ਜਾਣ ਵੇਲੇ ਡੰਗਰ ਚੌਣੇ (ਬੱਗ) ਵਾੜ ਜਾਇਉ ਤੇ ਆਉਂਦੇ ਹੋਏ ਲੈ ਆਇਉ, ਉਮਰ ਨਾਲ ਕੰਮ ਵੱਧਦੇ ਗਏ ਤੇ ਦੇਖੋ ਉਸ ਵੇਲੇ ਦੇ ਬਜ਼ੁਰਗ ਭੀ ਕੰਮ ਤੋਂ ਬਗੈਰ ਨਹੀਂ ਸੀ ਬੈਠਦੇ, ਗੱਲਾਂ ਕਰਕੇ ਭੀ ਕੋਈ ਕੰਮ ਕਰਦੇ ਸਨ, ਬੱਸ ਕੇਵਲ ਸਤਿ ਨਾਮ ਵਾਹਿਗੁਰੂ ਤੱਕ ਹੀ ਸੀਮਤ ਨਹੀਂ ਸਨ, ਪਰ ਧਰਮ ਮਨਾਂ &lsquoਤੇ ਡੂੰਘਾ ਅਸਰਦਾਇਕ ਸੀ, ਹੁਣ ਚਤੋ ਪਹਿਰ ਪਾਠ, ਕੀਰਤਨ, ਢਾਡੀ, ਕਵੀਸ਼ਰ, ਕਥਾਵਾਚਕ, ਪਾਠ ਆਦਿ ਪਰ ਕਿੰਨੇ ਕੁ ਧਰਮੀ ਤੇ ਧਾਰਮਿਕ ਲੱਭਦੇ ਨੇ, ਮੇਰਾ ਸੁਝਾਅ ਹੈ ਕਿ ਭਵਿੱਖ ਦੀ ਪਨੀਰੀ ਨੂੰ ਚੰਗੀ ਸਿੱਖਿਆ, ਅਚਾਰ ਵਿਹਾਰ ਨਾਲ ਜੋੜੋ, ਧਰਮ ਦਾ ਮਾਅਨਾ ਦੱਸੋ ਕਿ ਚੰਗੇ ਮਨੁੱਖ ਤੇ ਸ਼ਹਿਰੀ ਬਨਣਾ ਹੈ, ਡਿੱਗੇ ਢੱਠੇ ਤੇ ਲੋੜਵੰਧ ਦੀ ਸਹਾਇਤਾ ਕਰਨਾ, ਕਿਸੇ ਨਾਲ ਠੱਗੀ ਠੌਰ੍ਹੀ ਨਾ ਮਾਰੋ, ਅੰਬਰ ਨੂੰ ਧਰਤੀ ਤੇ ਡੇਗਣ ਦੀਆਂ ਵਿਧੀਆਂ ਬਰਬਾਦੀ ਹਨ, ਸਾਹਮਣੇ ਪ੍ਰਤੱਖ ਦਿੱਸ ਰਿਹਾ ਹੈ, ਪ੍ਰਮਾਤਮਾਂ ਦੀ ਹੋਂਦ ਨੂੰ ਮੰਨੋ, ਪੀਰ, ਪੈਗੰਬਰ, ਔਲੀਏ ਤੇ ਰਹਿਬਰ, ਗੁਰੂ ਸਾਧਾਰਨ ਮਨੁੱਖ ਤੋਂ ਵੱਖਰੇ ਤਾਂ ਹੀ ਸਨ ਕਿ ਉਹ ਇਹ ਉਣਤਾਈਆਂ ਤੋਂ ਰਹਿਤ ਸਨ, ਉਨ੍ਹਾਂ ਨੂੰ ਪੂਜੋ ਨਾ ਪੈਰੋਕਾਰ ਬਣੋ । ਵਿਸ਼ਾ ਨਾਲ ਹੀ ਜੁੜਤ ਕਿ ਸਿੱਖ ਧਰਮ ਤੇ ਦੂਜੇ ਧਰਮਾਂ ਦਾ ਪ੍ਰਭਾਵ ਕੇਵਲ ਸਿੱਖ ਧਰਮ &lsquoਤੇ ਹੀ ਨਹੀਂ, ਸਭ ਤੇ ਹੁੰਦਾ ਹੈ ਸੁਭਾਵਕ ਹੈ, ਜਿਸ ਸਮੇਂ ਵਿੱਚ ਵਿਚਰਦੇ ਹਾਂ ਉਹਦੀ ਰਲਾਵਟ ਹਰ ਧਰਮ ਤੇ ਜਦੋਂ ਦੇ ਭੀ ਧਰਮ ਬਣਾਏ ਗਏ ਹਨ ਧਾਰਮਿਕ ਪੁਸਤਕਾਂ ਪਹਿਲੀ ਤੋਂ ਲੈ ਕੇ ਦੂਜੀਆਂ ਨੇ ਇਕ ਦੂਜੇ ਤੋਂ ਗ੍ਰਹਿਣ ਕਰਕੇ ਆਪਣੇ ਵਿਚਾਰਾਂ ਨਾਲ ਬਦਲ ਲਿਆ ਤੇ ਗੁਰੂ ਗ੍ਰੰਥ ਤਾਂ ਹੀ ਤਾਂ ਸੰਗ੍ਰਹਿ ਹੈ, ਖ਼ੈਰ ਇਕ ਚਿੰਤਾ ਸਾਹਮਣੇ ਆਈ ਹੈ ਕਿ ਸਿੱਖ ਧਰਮ &lsquoਤੇ ਈਸਾਈ ਮੱਤ ਦਾ ਅਸਰ ਠੀਕ ਹੈ, ਨੌਜਵਾਨ ਮੱਥਾ ਟੇਕਣ ਵੇਲੇ ਕਰਾਸ ਕਰਦੇ ਨੇ ਪਰ ਲੰਗਰ ਪ੍ਰਥਾ ਦੇਖ ਕੇ ਹਿੰਦੂ-ਈਸਾਈ ਚਰਚ ਭੀ ਕਰ ਰਹੇ ਹਨ, ਦਿਨ-ਤਿਉਹਾਰ, ਰਹੁ-ਰੀਤਾਂ, ਰਿਵਾਜ ਆਦਿ ਤਾਂ ਸਦਾ ਹੀ ਦੇਖੋ ਦੇਖੀ ਚੱਲਦੇ ਰਹੇ ਹਨ, ਖੋਜ ਕਰ ਲਉ ਸਭ ਹੀ ਇਕ ਦੂਜਿਆਂ ਨਾਲ ਰੱਲਦੇ ਮਿਲਦੇ ਹਨ, ਬਹੁਤ ਚਿੰਤਾ ਦੀ ਲੋੜ ਨਹੀਂ ਪਰ ਦੂਜਿਆਂ ਵੱਲ ਨਿੰਦਕ ਬਨਣ ਨਾਲੋਂ ਆਪਣੇ ਅਕੀਦੇ &lsquoਤੇ ਕੇਂਦਰਿਤ ਰਹੋ, ਪ੍ਰਭਾਵਸ਼ਾਲੀ ਹੋਵੇਗਾ, ਸਾਡਾ ਤਾਂ ਸਾਰਾ ਜੋਰ ਦੂਜਿਆਂ ਦੇ ਨਾਲ ਉਲਝਣ ਤੇ ਲੱਗਾ ਰਹਿੰਦਾ ਹੈ, ਪੁਰਾਣੇ ਸਮੇਂ ਵਿੱਚ ਗਰੀਬ ਸਮਾਜ ਪਰ ਅਮੀਰ ਵਿਸ਼ਵਾਸ਼, ਹੁਣ ਅਮੀਰ ਸਮਾਜ ਤੇ ਗਰੀਬ ਵਿਸ਼ਵਾਸ਼ ਦਿਖਾਵਾ ਬਹੁਤਾ, ਹਿਰਦਿਆਂ ਵਿੱਚ ਤਾਂ ਧਰਮ ਦਾ ਵਾਸਾ ਦਿਸਦਾ ਨਹੀਂ ਬਾਹਰ ਭਰਮਾਰ ਮੁੱਢਲੇ ਧੁਰੇ ਜੋ ਗੁਰੂ ਨਾਨਕ ਦੇਵ ਦੇ ਕੁਰੀਤਾਂ ਵਿਰੁੱਧ ਸੰਘਰਸ਼ ਸੀ, ਨਾ ਕਿ ਧਰਮ ਵਿਰੁੱਧ ਹੁਣ ਸਾਡੇ ਵਿੱਚ ਜਰਬਾ ਦੇ ਹੋ ਗਈਆਂ ਬੁਰਾ ਨਾ ਮੰਨਣਾ, ਪ੍ਰਚਾਰਕਾਂ ਨੂੰ ਰਜਾਉਣਾ, ਸਨਮਾਨ ਕਰਨੇ ਤਾਂ ਸਾਰਾ ਦਿਨ ਗੁਰੂ ਘਰਾਂ ਵਿੱਚ ਉਨ੍ਹਾਂ ਦੀ ਆਮਦਨ ਲਈ ਪ੍ਰੋਗਰਾਮ ਕੋਈ ਸਾਰਗਰ ਕਾਰਗਰ ਨਹੀਂ ਉਹ ਕਿਉਂਕਿ ਗਿਣਤੀ ਬਹੁਤੀ ਹੈ ਤੇ ਹਰ ਕੋਈ ਵੱਖਰੀ ਕਹਾਣੀ ਪ੍ਰਚਾਰ ਰਿਹਾ ਹੈ ਤੇ ਉਹ ਧਰਮ ਧੁਰੇ ਨਾਲ ਮੇਲ ਨੀ ਖਾਂਦੀਆਂ, ਸਾਡੀ ਅਵਸਥਾ ਵਾਲੇ ਭੀ ਹੁਣ ਮੰਨਣ ਤੋਂ ਅਸਮਰੱਥ ਹਨ ਨੌਜਵਾਨ ਕਿਥੋਂ ਬੇਥਵੀਆਂ ਸਾਖੀਆਂ ਬਣਾਈ ਜਾਂਦੇ ਹਨ ਜੇਕਰ ਕੋਈ ਪ੍ਰਚਾਰਕ ਜਾਂ ਕਥਾਵਾਚਕ ਕਿਧਰੇ ਦੁਰਕਾਰਿਆ ਜਾਵੇ ਤਾਂ ਝੱਟ ਸ਼੍ਰੋਮਣੀ ਕਮੇਟੀ ਤੋਂ ਜਾਂ ਜਥੇਦਾਰ ਤੋਂ ਸਰੋਪੇ ਲੈ ਕੇ ਵਧੀਆ ਬਣਦਾ ਹੈ ਤੇ ਦੂਜੇ ਹੋਰ ਉਤਸ਼ਾਹਿਤ ਹੁੰਦੇ ਹਨ, ਕਸੂਰ ਸੰਸਥਾਵਾਂ ਦਾ ਹੈ ਤੇ ਸਿੱਖ ਬੱਸ ਮੱਥਾ ਟੇਕੋ ਸੁਣੋ ਲੰਗਰ ਛਕੋ ਤੇ ਘਰੀਂ ਮੁੜੋ ।
ਵਿਸ਼ਾ ਕੁਝ ਸਮਾਂ ਪਹਿਲਾਂ ਕੁਝ ਕਿਤਾਬਾਂ ਜਿਨ੍ਹਾਂ ਵਿੱਚ ਗੁਰੂ ਇਤਿਹਾਸ ਕੁਝ ਨਾ ਵਾਜਵ ਲਿਖਿਆ ਗਿਆ ਤੇ ਸਿਲੇਬਸ ਵਿੱਚ 10-12ਵੀਂ ਜਮਾਤ ਲਈ ਪਰ ਛਪਵਾਈ ਸ਼੍ਰੋਮਣੀ ਕਮੇਟੀ ਦੇ ਹੇਠ ਇਤਰਾਜ਼ ਹੋਇਆ ਤੇ ਸਿਲੇਬਸ ਵਿੱਚੋਂ ਕੱਢ ਦਿੱਤੀਆਂ, ਕੇਸ ਕਚਹਿਰੀ ਵਿੱਚ ਹੈ, ਬਲਦੇਵ ਸਿੰਘ ਸਿਰਸਾ ਸ਼ਰਾਰਤਾਂ ਦੀ ਡਿਕਸ਼ਨਰੀ ਹੀ ਨਹੀਂ ਐਨਸਾਈਕਲੋਪੀਡੀਆ ਹੈ, ਥੋੜ੍ਹੀ ਦੇਰ ਮਗਰੋਂ ਇਹ ਕਿਤਾਬਾਂ ਚੁੱਕ ਕੇ ਨਸ਼ਰ ਕਰਨ ਲੱਗ ਜਾਂਦਾ ਹੈ, ਜਦੋਂ ਭੀ ਇਨ੍ਹੇ ਕੋਈ ਉਸਕਲ ਚੁੱਕਣਾ ਹੋਵੇ ਫੇਰ ਬੋਲੂ ਜੀ ਆਹ ਗੁਰੂ ਅਪਮਾਨ ਵਿੱਚ ਲਿਖਤ ਹੈ, ਭਾਵੇਂ ਲੋਕਾਂ ਨੇ ਤਾਂ ਪੜ੍ਹਿਆ ਭੀ ਨਹੀਂ, ਅਸੀਂ ਭੀ ਪਰ ਇਹ ਸਗੋਂ ਉਜਾਗਰ ਕਰਦਾ ਹੈ ਹੁਣ ਫੇਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਰਕੇ ਨਾਲੇ ਹੋਰ ਕੋਈ ਘਤਿਤ ਹੋਈ ਨੀ ਭਾਜਪਾ ਦੇ ਚੈਨਲ &lsquoਤੇ ਸਾਡੇ ਹੀ ਭਰਾਵਾਂ ਨੂੰ ਕਿਤਾਬ ਫਰੋਲ ਕੇ ਚੁੱਕਣ ਬੈਠ ਗਿਆ ਤੇ ਇਕ ਬੀਬੀ ਬੋਲੀ ਮਾਨਹਾਨੀ ਦਾ ਕੇਸ ਕਰੋ, ਨੰਬਰ ਇਕ ਕੇਸ ਚੱਲਦਾ ਹੈ ਦੂਜਾ ਮਾਨਹਾਨੀ ਸੌਖੀ ਨਹੀਂ, ਤੀਜਾ ਲੇਖਕਾਂ ਨੇ ਜਰੂਰ ਕਿਸੇ ਖੋਜ ਵਿੱਚ ਕਿਧਰੋਂ ਲਿਖਤਾਂ ਲੱਭੀਆਂ ਹੋਣਗੀਆਂ, ਰਹੀ ਗੱਲ ਸਾਰੇ ਤਾਂ ਗੁਰੂ-ਸਾਹਿਬਾਂ ਦੀਆਂ ਉਪਮਾਂ ਤੇ ਸਿਫ਼ਤਾਂ ਵਾਲੇ ਨਹੀਂ ਹੋ ਸਕਦੇ ਪਹਿਲੂ ਕਿ ਕੁਝ ਸਿੱਖ ਲੇਖਕ ਹਿੰਦੂ ਘਰਾਣਿਆਂ ਵਿੱਚੋਂ ਆ ਕੇ ਸਿੱਖ ਸਫਾਂ ਵਿੱਚ ਲਿਖਤਾਂ ਨਾਲ ਹੀ ਪਲਕਾਂ &lsquoਤੇ ਚੁੱਕੇ ਗਏ, ਜੇਕਰ ਤਾਂ ਲੇਖਕ ਹਿੰਦੂ ਤੋਂ ਸਿੱਖ ਬਣ ਪ੍ਰਸ਼ੰਸਕ ਨਾ ਬਣਦੇ ਤਾਂ ਕੀਹਨੇ ਪ੍ਰਮੰਨਣੇ ਸਨ, ਮਾਸਟਰ ਤਾਰਾ ਸਿੰਘ ਜੀ ਭੀ 40 ਸਾਲ ਤੋਂ ਭੀ ਵੱਧ ਸਿੱਖ ਆਗੂ ਰਹੇ, ਅਫ਼ਸੋਸ ਸਿੱਖ ਘਰਾਣਿਆਂ ਵਿੱਚ ਜਨਮੇ ਤਾਂ ਗਦਾਰ ਆਖੇ ਜਾਂਦੇ ਹਨ, ਜੀ ਅੰਗ੍ਰੇਜ਼ ਕੋਲੋਂ ਜਗੀਰਾਂ, ਤਗਮੇ ਲਏ ਹੁਣ ਆਪ ਕੇਂਦਰ ਤੋਂ ਤੇ ਇਥੇ ਵਿਦੇਸ਼ੀ ਸਰਕਾਰਾਂ ਤੋਂ ਕੀ ਕੀ ਖੱਟਦੇ ਨੇ ਪਰ ਇਹ ਸਰਦਾਰ ਪੁਰਾਣੇ ਘਾਲਣਾ ਘਾਲ੍ਹੀਏ ਗਦਾਰ, ਤਾਂ ਹੀ ਤਾਂ, ਕਿਸੇ ਤਣਪੱਤਣ ਨਹੀਂ ਲੱਗ ਰਹੀ ਕੌਮ, ਚਾਮ ਚੜਿੱਕਾਂ ਜਾਤ ਬਰਾਦਰੀ ਦੀਆਂ ਚਿੰਬੜੀਆਂ ਨੇ, ਨਾਲੇ ਤਾਂ ਜਾਤ ਆਧਾਰ ਭੱਤੇ ਲਾਹੇ ਨਾਲੇ ਗੁਰੂ ਜਾਤ ਮਿਟਾ ਗਏ ਸੀ ਦਾ ਹੋਕਾ, ਫੇਰ ਜਾਤ ਭੱਤੇ ਛੱਡੋ ਰਿਜ਼ਰਵ ਪ੍ਰਥਾ ਵਿਰੁੱਧ ਚੁੱਕੋ ਬੀੜਾ, ਬੰਦੀ ਸਿੰਘਾਂ ਦੀ ਤਰ੍ਹਾਂ ਵਿੱਢੋ ਸੰਘਰਸ਼, ਛੁਣਛੁਣਾ ਚਾਹੀਦਾ ਹੈ ਛਣਕਾਉਣ ਨੂੰ । 
ਪੰਜਾਬ ਹਿਤੈਸ਼ੀ ਸੱਜਣਾ ਗੋਚਰੇ ਹੁਣ ਕਿਸਾਨਾਂ ਨੇ ਜੋ ਮਹਿਜ਼ ਡਰਾਮਾਂ ਯੂਨੀਅਨਾਂ ਦੀ ਤਾਕਤ ਲਈ ਕੀਤਾ, ਕੀ ਲੱਗਦਾ ਇਹ ਲੋਕ ਪੈਸੇ ਪੱਖੋਂ ਤੰਗ ਨੇ, ਕੀ ਮੁਆਵਜ਼ੇ ਦੀ ਲੋੜ ਹੈ, ਇਹ ਤਾਂ ਮਹਿੰਗੇ ਟਰੈਕਟਰ, ਟਰਾਲੀਆਂ, ਐਸ਼ ਦਾ ਸਮਾਨ ਖਾਣ-ਪੀਣ ਦੇ ਵਸੀਲੇ, ਮਜ਼ਦੂਰਾਂ ਨੂੰ ਤਾਂ ਦਿਹਾੜੀ ਦਿੰਦੇ ਹੀ ਹੋਣਗੇ, ਹੋਰ ਉਹ ਟੱਬਰ ਪਾਲਣ ਕਿ ਇਨ੍ਹਾਂ ਨਾਲ ਧਰਨਿਆਂ &lsquoਤੇ ਪੈਲ੍ਹਾਂ ਪਾਉਣ, ਤੀਮੀਆਂ ਤਾਂ ਚਲੋ ਘਰੀ ਨੂੰਹਾਂ ਨੂੰ ਦੁੱਖ ਦੇਣ ਦੀ ਥਾਂ ਉਥੇ ਰਾਜ਼ੀ, ਪਰ ਪੰਜਾਬ ਨੂੰ ਕੀ ਲਾਭ ਹੈ, ਸਮਰਥੱਕ ਸ਼ੁੱਭਚਿੰਤਕ ਨਹੀਂ ਹਨ, ਸੂਬੇ ਦੀ ਪੱਟੀ-ਮੇਸ ਹੋ ਰਹੀ ਹੈ ਤੇ ਸਰਕਾਰ ਲਾਰਾ ਲਾ ਕੇ ਵਿਦਾ ਕਰ ਦਿੰਦੀ ਹੈ ਤੇ ਇਹ ਫੇਰ ਸਹੀ ਆਖ ਕੇ ਮੇਲਾ ਤੇ ਲੀਲਾ ਹਟਾ ਘਰਾਂ ਨੂੰ ਮੁੜਦੇ ਨੇ ਤੇ ਅੱਗੋਂ ਲਾਚੜੇ ਨਾਅਰੇ ਭੀ ਲਾਈ ਜਾਣਗੇ, ਕਈ ਤਾਂ ਪੀਈ ਖਾਈ ਬੈਠੇ ਦੇਖੇ ਜਾਂਦੇ ਸਨ, ਭਗਵੰਤ ਮਾਨ ਕੋਈ ਊਂਧਾ ਨੀ, ਸ਼ਾਤਰ ਹੈ ਪੂਰਾ ਘੁਮਾਈ ਜਾਊ ਤੇ ਇਹ ਕਿਹੜਾ ਕੰਮ ਵਾਲੇ ਨੇ ਯੂਨੀਅਨ ਲੀਡਰ, ਲੱਖੋਵਾਲ, ਉਗਰਾਹਾਂ, ਰਾਜੇਵਾਲ ਤੇ ਕਈ ਦੂਜੇ ਨੰਬਰ &lsquoਤੇ ਸਭ ਰੱਜੇ ਪੁੱਜੇ ਨੇ ਖਾਉ ਤੇ ਦੜਕਾਉ । ਹਰ ਕੌਮ, ਦੇਸ਼, ਨਸਲ ਵਿੱਚ ਸਤਿਵਾਦੀ, ਅਤਿਵਾਦੀ ਤੇ ਵੱਖਵਾਦੀ ਹੁੰਦੇ ਹਨ ਫਰਕ ਕੇਵਲ ਪ੍ਰਤੀਸ਼ਤ ਦਾ ਹੁੰਦਾ ਹੈ, ਅਸੀਂ ਸਤਿਵਾਦੀ ਤਾਂ ਹੁਣ ਕਿਧਰੇ ਲੱਭ ਨਹੀਂ ਸਕਦੇ ਹਾਂ ਜੇਕਰ ਕੋਈ ਪੀਰ, ਫ਼ਕੀਰ ਤੇ ਔਲੀਆ ਹੋਵੇ, ਰਹੀ ਗੱਲ ਅਸੀਂ ਇਨਕਾਰੀ ਹਾਂ ਕਿ ਸਾਨੂੰ ਅਤਿਵਾਦੀ ਗਰਦਾਨਿਆ ਜਾਂਦਾ ਹੈ, ਸਾਰੀ ਕੌਮ ਨਹੀਂ ਪਰ ਹਨ ਤਾਂ ਸਹੀ, ਕੀ ਕੁਝ ਗੁਰੂ ਘਰਾਂ ਵਿੱਚ ਵਾਪਰਦਾ ਸੂਬੇ ਵਿੱਚ ਵਿਦੇਸ਼ਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਿੱਤ ਬਿਆਨ ਅਮਰੀਕਾ ਦੇ ਪੰਨੂੰ ਤੇ ਚੈਨਲ ਹੀ ਪਾਲਿਟਿਕਸ ਪੰਜਾਬ ਚੱਲਦਾ ਹੈ ਜੋ ਸੁਣੋ ਖੈਰ ਮੰਗਾਂ ਹਰ ਵਰਗ ਦੀਆਂ ਹੁੰਦੀਆਂ ਹਨ, ਮੰਗਣੀਆਂ ਗੁਨਾਹ ਨਹੀਂ ਚਲੋ ਵਿਸ਼ਾ ਰਾਜੋਆਣੇ ਦਾ ਉਹ ਜੇਲ੍ਹ ਵਿੱਚ ਬੈਠਾ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰੀ ਜਾ ਰਿਹਾ ਹੈ ਭਲਾ ਕੀ ਉਹਨੇ ਤੈਨੂੰ ਭੇਜਿਆ ਸੀ ਜਾ ਕੇ ਬਦਲਾ ਲੈ, ਤੂੰ ਸਗੋਂ ਦਿਲਾਵਰ ਸਿੰਘ ਦੀ ਮੌਤ ਦਾ ਭੀ ਕਾਰਨ ਬਣਿਆ, ਹੁਣ ਭੈਣ ਪਹਿਲਾਂ ਭੀ ਤਾਂ ਅਕਾਲੀਆਂ ਚੋਣ ਲੜ ਚੁੁੱਕੀ ਸੀ ਫੇਰ ਅਕਾਲੀ ਟਿਕਟ &lsquoਤੇ ਹੁਣ ਫੇਰ ਕਾਹਲੀ ਹਾਲੇ ਇਹ ਪੰਥ ਸੇਵਕ ਸ਼੍ਰੋਮਣੀ ਕਮੇਟੀ ਭੀ ਕਿਉਂ ਕਾਤਲਾਂ ਦੀ ਹਾਮੀ ?
ਮੋਰਨ ਕਿੰਝ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ, ਲੇਖਕਾਂ ਦੀਆਂ ਕਮਾਈ ਸਾਧਨਾਂ ਦੀਆਂ ਪੁਸਤਕਾਂ ਇਤਿਹਾਸ ਨਹੀਂ ਬਣ ਸਕਦੀਆਂ, ਲਿਖਤਾਂ ਹਨ, ਪੁਰਾਤਨ ਖੰਡਰ ਭੀ ਬੜਾ ਕੁਝ ਸਮਝਾ ਜਾਂਦੇ ਹਨ ਤੇ ਤੱਥ ਹਨ, ਕਿਹੜਾ ਲਿਖਾਰੀ ਹੈ ਜੋ ਵੇਲੇ ਦੀ ਸਰਕਾਰ ਦਾ ਗੁਣਵਾਨ ਨਹੀਂ ਸੀ, ਗੁਰੂ ਸਾਹਿਬਾਂ ਦੇ ਪ੍ਰਸ਼ੰਸਕ ਲੇਖਕ ਗੁਰੂ-ਇਤਿਹਾਸੀ ਹਨ ਕੌਣ ਦਫ਼ਤਰੀ ਅਫਸਰ ਹੈ, ਜੀਹਨੇ ਆਪਣੀ ਨੌਕਰੀ ਸਮੇਂ ਲੋਕਾਂ ਨਾਲ ਜੁਲਮ ਨਹੀਂ ਕੀਤੇ ਤੇ ਇਨਸਾਫ਼ ਦਿੱਤੇ, ਕੁਰਸੀ ਤੋਂ ਥੱਲੇ ਹੋ ਕੇ ਅੰਦਰਲਾ ਟੁੰਭਦਾ ਹੈ ਕਿ ਮੈਂ ਚੰਗੇ ਕਰਮ ਤਾਂ ਕੀਤੇ ਨਹੀਂ ਚੱਲ ਹੁਣ ਲਿਖਤਾਂ ਵਿੱਚ ਭਲਾਮਾਣਸ ਬਣ ਜਾ ਤੇ ਸਾਡੇ ਕੁਝ ਅੱਜ ਦੇ ਆਪੂ ਬਣੇ ਇਤਿਹਾਸਕਾਰ ਤੇ ਪੰਥਕ ਆਗੂ ਜੋ ਕਦੀ ਪੰਥ ਵਿਰੋਧੀ ਗਲਿਆਰੇ ਡੇਰਿਆਂ ਦੇ ਕਾਰਕੁੰਨ ਸਨ ਦੁਰਕਾਰੇ ਜਾਣ ਤੇ ਸ਼ਰਨ ਵਿੱਚ ਆ ਕੇ ਪਛਤਾਪ ਨਹੀਂ ਕਰਦੇ, ਸਗੋਂ ਸਿਰ ਚੜ੍ਹਦੇ ਨੇ ਪੰਥਕ ਸੇਵਕਾਂ ਦੀਆਂ ਬਦਖੋਹੀਆਂ ਹਾਲੇ ਭੀ ਹੁਭ ਹੁਭ ਕਰਦੇ ਨੇ, ਲਿਖਦੀ ਜਾਵਾਂ ਠੋਕਰ ਬਿਨਾਂ ਕੋਈ ਲੇਖਕ ਨਹੀਂ ਬਣਦਾ, ਲਾਲਚ ਵਾਂਝਾ ਸੇਵਕ, ਪੜਚੋਲ ਕਰੋ ਡੇਰੇ ਕਦੋਂ ਤੇ ਕਿਉਂ ਬਣੇ, ਅੰਗ੍ਰੇਜ਼ ਸਰਕਾਰ ਨਾਲ ਪੰਥਕਾਂ ਨੇ ਟੱਕਰ ਲਈ ਤੇ ਫੌਜ ਵਿੱਚ ਭਰਤੀ ਸਾਰੇ ਡੇਰੇਦਾਰ ਗੜ੍ਹਾ ਨਾਨਕਸਰ ਤੇ ਦੂਜੇ ਸਾਰੇ ਫੌਜੀ ਸਨ ਸੰਤ ਈਸ਼ਰ ਸਿੰਘ ਗੜੇ੍ਹਵਾਲੇ ਤੇ ਸੰਤ ਨੰਦ ਸਿੰਘ ਕਲੇ੍ਹਰਾਂ ਭੀ ਫੌਜੀ ਹੀ ਸਨ ਤੇ ਹੁਣ ਜਿਹੜਾ ਭੀ ਕਾਰ-ਸੇਵਾ ਜਾਂ ਸਿੱਖ ਧਾਮਾਂ ਦੇ ਸੇਵਾਦਾਰ ਹਨ ਸਭ ਇਸੇ ਲੜੀ ਵਿੱਚੋਂ ਹਨ, ਅੰਗ੍ਰੇਜ਼ਾਂ ਦੇ ਸਿਰ ਤੋਂ ਹੱਥ ਉੱਠੇ ਤਾਂ ਸਮੇਂ ਦੀਆਂ ਸਰਕਾਰਾਂ ਪਲੋਸਣੇ ਅਰੰਭਤੇ, ਹਾਲੇ ਭੀ ਚੱਲਦਾ ਹੈ, ਹੁਣੇ ਪੜੋ੍ਹ ਕਿ ਸੁਲਤਾਨਪੁਰ ਲੋਧੀ ਜੀ ਸਰਕਾਰ ਧੜੇ ਦੀ ਹਮਾਇਤਣ ਭਾਈ ਇਹ ਦਾਣਾ ਫੱਕਾ ਜੀਊਂਦੇ ਰੱਖਣ ਲਈ, ਡੰਗਰ ਪਸ਼ੂਆਂ ਨੂੰ ਚਾਰਾ ਜੀਵ-ਜੰਤੂਆਂ ਨੂੰ ਕੀੜੇ ਮਕੌੜੇ ਲੋੜ ਹੈ ਤੇ ਲੋੜਾਂ ਦੀ ਪੂਰਤੀ ਲਈ ਵਸੀਲੇ ਕਾਹਨੂੰ ਝੂਰਦੇ ਹੋ ਪੰਥ ਪ੍ਰਸਤੋ ਜੇਕਰ ਤੁਹਾਡੇ ਕੋਲ ਖਜਾਨਾ ਨਹੀਂ ਵੰਡਣ ਲਈ ਤਾਂ ਤੁਹਾਨੂੰ ਰੱਬ ਦਾ ਭਾਣਾਂ ਮੰਨਣਾ ਹੀ ਪੈਣਾ ਹੈ, ਜਿੰਨਾ ਮਰਜ਼ੀ ਪ੍ਰਚਾਰੀ ਜਾਵੋ ਜੀ ਸਿੱਖ ਧਰਮ ਵਿਅਕਤੀਗਤ ਪੂਜਾ ਦਾ ਹਾਮੀ ਨਹੀਂ ਪ੍ਰਤੱਖ ਦਿਸੀ ਜਾਂਦਾ ਹੈ, ਦੂਰ ਨਾ ਜਾਵੋ ਸੰਤ ਭਿੰਡਰਾਂਵਾਲੇ ਅੱਜ ਹਰ ਦੇਸ਼ ਵਿੱਚ ਪੂਜੇ ਜਾਂਦੇ ਨੇ ਇਸ ਲਈ ਨਹੀਂ ਕਿ ਪੰਜਾਬ ਨੂੰ ਚਾਰ ਚੰਨ ਲੱਗ ਗਏ ਵਿਦੇਸ਼ੀ ਵਾਸੀ ਟੁੱਕ ਹੀ ਨਹੀਂ ਦੁੱਧ ਮਲਾਈ ਤੇ ਨਾਲ ਧੰਨ ਵਿੱਚ ਵਾਸਾ ਤੇ ਕਿਵੇਂ ਨਾ ਪੂਜਣ ਤਾਜਾ ਮਿਸਾਲ ਸਾਡੇ ਗੁਰੂ ਘਰ ਦੀ ਪਹਿਲਾਂ ਬੂਹੇ &lsquoਤੇ ਗੁਰੂ ਸਾਹਿਬ ਦੀ ਫੋਟੋ ਤੋਂ ਭੀ 8 ਇੰਚ ਉੱਚੀ ਮੂਰਤ ਹੁਣ ਕਮੇਟੀ ਦੀ ਰਿਪੋਰਟ ਤੇ ਮੁੱਖ ਪੰਨੇ &lsquoਤੇ ਫੋਟੋ ਰਿਪੋਰਟਰ ਲਿਆ ਕੇ ਕਾਪੀ ਅਖ਼ਬਾਰ ਨੂੰ ਦੇ ਦੇਵੇ ।
ਲੇਖਕ ਤੇ ਗੁਰੂ ਘਰ ਦੀ ਲਾਈਫ ਮੈਂਬਰ ਤੇ ਬੜੀ ਘਾਲਣਾ ਘਾਲੀ ਕਬਜ਼ੇ ਤੋਂ ਛੁਟਕਾਰੇ ਵੇਲੇ ਵਿਤੋਂ ਵੱਧ ਤਾਣ ਜੋ ਤਿੱਲ ਫੁੱਲ ਸਰਦਾ ਭੀ ਨਹੀਂ ਸੀ ਔਖੇ ਹੋ ਕੇ ਦਿੱਤਾ, ਤਾਂ ਦੁੱਖ ਤਾਂ ਲੱਗਣਾ ਹੀ ਹੈ, ਹੋਰ ਸੁਣੋ ਮੈਂ ਬੜੀ ਵਾਰੀ ਗੁਰੂ ਗ੍ਰੰਥ ਪ੍ਰਕਾਸ਼ ਪਾਲਕੀ ਦੇ ਮੂਹਰੇ ਇਕ ਸ਼ਸਤਰ ਵੇਚਣੀ ਕੰਪਨੀ ਨੇ ਪ੍ਰਦਰਸ਼ਨੀ ਕਰਨੀ, ਮੈਂ ਇਤਰਾਜ਼ ਕੌਣ ਹਟਦਾ ਹੈ, ਪੈਸੇ ਦੀ ਖਿੱਚ ਹੁਣ ਹੱਦ ਮੈਂ ਮੱਥਾ ਟੇਕਣ ਗਈ ਦੋ ਮੀਟਰ ਥਾਂ ਘੇਰੀ ਪਈ ਸ਼ਸਤਰ ਤੇ ਸਭ ਤੋਂ ਉੱਪਰ 6 ਫੁੱਟ ਵੱਡੀ ਬੰਦੂਕ ਰੱਖੀ ਪਈ ਇਹ ਕਿਹੜੇ ਗੁਰੂ ਸ਼ਸਤਰ ਵਿੱਚ ਸੀ, ਹਾਂ ਭਿੰਡਰਾਂਵਾਲਿਆਂ ਨੇ ਜਰੂਰ ਪਸਤੌਲ ਪਾਇਆ, ਪਰ ਫੇਰ ਧਰਮ ਦਾ ਮੰਡੀਕਰਨ ਨਹੀਂ ਤਾਂ ਕੀ ਹੈ, ਮੇਰੀ ਦਲੀਲ ਹੈ ਕਿ ਰੱਬ ਬਚਾਈ ਰੱਖੇ ਕੋਈ ਨੰਗੇ ਪਏ ਸ਼ਸਤਰ ਚੁੱਕ ਦੁਰਘਟਨਾ ਕਰ ਦੇਵੇ ਕੌਣ ਜ਼ਿੰਮੇਵਾਰ ਹੈ ? ਕਮੇਟੀ ਨੂੰ ਤਾਂ ਪੈਸਾ ਤੇ ਨਾਲੇ ਹੁਣ ਸਿੱਖ ਧਰਮ ਨਹੀਂ, ਇਹ ਤਾਂ ਸਿਆਸੀ ਕਰਮ ਹਨ ਗੁਰਦੁਆਰੇ ਤਾਂ ਟਕਸਾਲਾਂ ਹਨ ਇਕ ਤਾਂ ਪ੍ਰਚਾਰਕ ਮੰਡੀ ਵਿੱਚ ਤੋਰਨ ਲਈ ਦੂਜੇ ਟਕੇ ਘੜੋ ਫੇਰ ਦੁਹਾਈ ਸਾਡੇ &lsquoਤੇ ਭੀੜ ਪਈ ਰਹਿੰਦੀ ਹੈ ਸਰਕਾਰਾਂ ਵਿਤਕਰੇ, ਨਹੀਂ ਤੁਹਾਡੀਆਂ ਕਰਤੂਤਾਂ ਦੇ ਫਲ, ਕਰਦੇ ਨੇ ਆਹ ਖੱਬੀਏ ਸਿਆਸੀ ਪਾਰਟੀ ਤੇ ਭਰਦੀ ਹੈ ਭੋਲੀ ਸੰਗਤ, ਅਸੀਂ ਕੁਸੰਗਤ ਦੇ ਬੱਸ ਪੈ ਗਏ, ਮੇਰੀ ਬੇਨਤੀ ਹੈ ਕਿ ਇਕਲੌਤੇ ਪਰਚੇ ਦੇ ਮਾਲਕ ਨੂੰ ਕਿ ਗੁਰੂ ਨਾਨਕ ਪ੍ਰਗਟ ਦਿਹਾੜੇ &lsquoਤੇ ਘੱਟੋ ਘੱਟ ਇਕ ਮੁੱਢਲੀ ਉਨ੍ਹਾਂ ਦੀ ਦਲੇਰੀ ਦਾ ਤਾਂ ਪ੍ਰਸਾਰ ਕਰ ਦਿਉ ਕਿ ਕੁਰੀਤੀਆਂ ਵਿਰੁੱਧ ਜਾਗਰੂਕ ਕਰੋ, ਮੈਂ ਤਾਂ ਹਟਣਾ ਨਹੀਂ, ਬਚਨ ਕਰਦੀ ਹਾਂ ਕਿ ਮੇਰੀਆਂ ਲਿਖਤਾਂ ਤੋਂ ਜੇਕਰ ਮੇਰੇ ਧੀ-ਪੁੱਤ ਕੋਈ ਪੈਸਾ ਧੇਲਾ ਕਮਾਉਣ ਤਾਂ ਕਟਿਹਰੇ ਵਿੱਚ ਕੋਰੜੇ ਪੰਥ ਨੂੰ ਹੱਕ ਹੈ, ਦੂਜੀ ਅਰਜ ਕਿ ਸਿੰਘ ਸਭਾ ਦੀ ਮੇਰੀ ਜੋ ਮੂਰਤ ਲਿਖੀ ਹੈ ਇਹ ਦਾ ਸਬੂਤ ਮੰਗਾਉ ਤੇ ਪ੍ਰਕਾਸ਼ਤ ਕਰੋ ਗੁਰੂ ਨਾਨਕ ਪੁਰਬ ਬੱਸ ਪਾਲਕੀ, ਬੇਹਿਸਾਬੇ ਲੋਕ, ਲੰਗਰ ਭੀੜ ਭੜੱਕਾ ਅਸੀਂ ਭੀ ਨਗਰ ਕੀਰਤਨ ਕੱਢਿਆ, ਪਰ ਵਿਚਾਰਧਾਰਾ ਤਾਂ ਸਧਾਰ ਸੀ ਨਾ ਕਿ ਆਹ ਮੇਲਾ ਗੇਲਾ ਵਿਆਹ ਲਾੜੇ ਲਾੜੀ ਨਾਲ ਹੀ ਅਖਵਾਉਂਦਾ ਹੈ, ਨਾ ਕਿ ਲੱਡੂ ਜਲੇਬੀ ਹਲਵਾਈ ਤੇ ਵਧੀਆ ਖਾਣੇ ਹੋਣ ਇਹ ਸਮਾਗਮ ਹੋ ਸਕਦਾ ਹੈ, ਹਰ ਇਕ ਦੀ ਜ਼ਿੰਮੇਵਾਰੀ ਹੈ ਕੁਰੀਤੀ ਤਿਆਗਣੀ, ਕੱਲ ਵੀਰ ਦਾ ਫੂਨ ਆਇਆ ਸਥਾਨਕ ਸਿਆਸਤ ਬਾਰੇ ਵਟਾਂਦਰੇ ਮਗਰੋਂ ਮੈਂ ਗੁਰੂ ਘਰ ਦੀ ਸਥਿਤੀ ਦਾ ਮੁੱਦਾ ਚੁੱਕਿਆ ਤਾਂ ਕਹਿੰਦਾ ਮੈਂ ਧਿਆਨ ਹੀ ਨਹੀਂ ਦਿੱਤਾ, ਮੈਂ ਕਿਹਾ ਭਰਾਵਾ ਮੱਥਾ ਟੇਕਣਾ ਗੁਰੂ ਪ੍ਰਕਾਸ਼ ਨੂੰ ਤਾਂ ਉਹਤੋਂ ਪਹਿਲਾਂ ਗੋਲਕ ਤੇ ਨਾਲ ਹੀ ਭਰਿਆ ਪਿਆ ਸਾਰਾ ਥਾਂ ਸ਼ਸਤਰ ਭੀ ਪਤਾ ਕਿੰਨੇ ਕੁ ਤੇ ਬੰਦੂਕ ਧਿਆਨ ਨੀ ?
ਅੱਜ ਕੱਲ੍ਹ ਪੰਜਾਬੀ ਬੋਲੀ &lsquoਤੇ ਬੜੇ ਬੁਲਾਰੇ ਉੱਭਰ ਰਹੇ ਹਨ ਪਰ ਭਾਸ਼ਾ ਦਾ ਅੰਤਰ ਪਤਾ ਨਹੀਂ, ਭਾਸ਼ਾ ਵਿੱਚ ਤਾਂ ਹਿੰਦੀ, ਹਰਿਆਣਵੀ ਤੇ ਕਿਸਾਨ ਆਗੂਆਂ ਨੇ ਦੂਜੇ ਖਿੱਤਿਆਂ ਵਿੱਚੋਂ ਬੰਦੇ ਢੋਹਣੇ ਨੇ ਤੇ ਉਨ੍ਹਾਂ ਦੀ ਭੀ ਬੋਲੀ ਬੋਲਣੀ ਪੈਂਦੀ ਹੈ ਤੇ ਫੇਰ ਪੱਤਰਕਾਰ ਭੀ ਭਾਂਤ-ਭਾਂਤ ਦੇ ਤੇ ਚਿਰੜ ਘੁੱਗ ਭਾਸ਼ਾ ਕੋਈ ਠੋਸ ਸੁਝਾਅ ਦੱਸੋ ਕਿ ਕੀ ਹੱਲ ਹੈ ਨਾ ਕਿ ਮੈਂ ਬੋਲਿਆ ਤੇ ਤੁਸੀਂ ਸੁਣ ਲਿਆ, ਬਾਹ ਭਾਈ ਬਾਹ ਕੰਮ ਸਾਡੇ ਆਹ ਸ਼ਹੀਦੀ ਤੇ ਕੁਰਬਾਨੀ, ਵਿਆਖਿਆ, ਮੇਰੇ ਵਿੱਚੋਂ ਚਚੇਰੇ ਦਾਦਾ ਜੀ, ਦੋ ਮਾਮੇ ਤੇ ਬਾਪ ਫੌਜ ਵਿੱਚ ਭਰਤੀ, ਚਾਚਾ ਦਾਦਾ ਸਾਡੇ ਪਿਤਾ ਨੂੰ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਭੀ ਭਰਤੀ ਵਿੱਚ ਚਲੋ ਤਰੱਕੀ ਬੜਾ ਚਾਚਾ ਦਾਦਾ ਮਾਰਿਆ ਗਿਆ ਤੇ ਦੂਜੇ ਬਾਬਾ ਜੀ ਸੂਬੇਦਾਰੀ ਪੈਨਸ਼ਨ, ਮਾਮਾ ਛੋਟਾ 6 ਫੁੱੁਟ ਸੁਨੱਖਾ ਜੁਆਨ ਭਰਤੀ ਲੜਾਈ ਵਿੱਚ ਮਾਰਿਆ ਗਿਆ, ਦੂਜੇ ਮਾਮਾ ਜੀ ਪੜ੍ਹੇ ਲਿਖੇ ਕਰਕੇ ਐਜੂਕੇਸ਼ਨ ਦੇ ਮਹਿਕਮੇ ਵਿੱਚ ਸਨ, ਸੂਬੇਦਾਰੀ ਪੈਨਸ਼ਨ, ਪਿਤਾ ਦੇ ਗੋਲੀ ਭੀ ਵੱਜੀ ਸੀ ਪਰ ਕਦੀ ਪਰਿਵਾਰ ਵਿੱਚ ਕੁਰਬਾਨੀ ਦਾ ਜ਼ਿਕਰ ਨਹੀਂ ਕੀਤਾ, ਕੁਰਬਾਨੀ ਤਾਂ ਤਾਂ ਹੁੰਦੀ ਜੇਕਰ ਜਬਰੀ ਭਰਤੀ ਹੁੰਦੀ, ਮੂੰਹ ਅੱਡਿਆ ਮੱਖੀਆਂ ਦੀ ਕਥਾ ਨਾ ਕਰੋ, ਹੱਕ ਹੱਕ ਦਿਖਾ ਕੇ ਮੰਗੋ ਨਾ ਕਿ ਅਸੀਂ ਕੁਰਬਾਨੀਆਂ ਕੀਤੀਆਂ, ਜਨੇਊ ਬਚਾਏ ਤੇ ਧੀਆਂ ਮੋੜੀਆਂ, ਮਿਹਣੇ ਹਨ ਸੋਭਦੇ ਨਹੀਂ, ਅਸੀਂ ਜਦੋਂ ਆਖੀਦਾ ਹੈ ਜਾਤ ਦਿਖਾ ਰਿਹਾ ਹੈ ਮਤਲਬ ਜਾਤ-ਪਾਤ ਨਾਲ ਨਾਤਾ ਨਹੀਂ ਹੁੰਦਾ, ਉਕਾਤ, ਚਰਿੱਤਰ ਤੇ ਵਿਹਾਰ ਨਾਲ ਹੈ ਇਸ ਲਈ ਕੌਮੀ ਜਾਤ, ਚਰਿੱਤਰ ਉੱਚਾ ਕਰੋ, ਅੱਜ ਨਿੱਘਰ ਗਿਆ ਹੈ ਸਿਆਸਤ ਨੇ ਮਨੁੱਖਤਾ ਦੀ ਮੱਤ ਮਾਰ ਧਰੀ ਤੇ ਅਜ਼ਾਦੀ ਨੇ ਦਲੇ੍ਹ ਮਲ੍ਹੇ ਕਰਤੇ, ਸੱਭਿਆਚਾਰ ਭੀ ਭਸਮ, ਰਾਜ ਭਾਗ ਭੀ ਚੰਗੇਰੇ ਹਾਕਮ ਦਾ ਹੀ ਮਾਣ ਮੱਤਾ ਹੁੰਦਾ ਹੈ, ਨਹੀਂ ਤਾਂ ਦੁਰ ਲਾਅਣਤ, ਇੰਕਸ਼ਾਫ 50 ਵਰੇ੍ਹ ਸਿੱਖ ਸੰਗਤਾਂ ਪੰਥ, ਸਮਾਜ ਤੇ ਭਾਈਚਾਰੇ ਵਿਚਰਨ ਤੇ ਗੁਰੂ ਗ੍ਰੰਥ ਪਾਠ ਵਿੱਚ ਰੌਲ੍ਹਾ ਲਾ ਕੇ ਜਿੰਨੀ ਜਾਣਕਾਰੀ ਗ੍ਰਹਿਣ ਕੀਤੀ ਕਿਤਾਬਾਂ ਪੜ੍ਹਕੇ ਸੰਭਵ ਨਹੀਂ ਸੀ, ਸੋਭਾ ਸਿੰਘ ਦੀਆਂ ਮੂਰਤਾਂ ਨਹੀਂ ਮੈਂ ਤਾਂ ਸਹੀ ਮੁਹਾਂਦਰੇ ਮੂਹਰੇ ਭਾਪ ਰਹੀ ਹਾਂ, ਇਹ ਸੰਦਰਭ ਚੰਗੇ ਲਈ ਭੀ ਤੇ ਬੁਰੇ ਲਈ ਭੀ, ਸ਼ਾਇਦ ਮੇਰੇ ਅੱਗੇ ਸਿੱਖਾਂ ਦੀ ਸਹੀ ਤਸਵੀਰ ਹਾਜ਼ਰ ਨਾ ਹੁੰਦੀ ਤਾਂ ਮੈਂ ਅਲੋਚਨਾ ਕਰਨ ਦੇ ਯੋਗ ਨਾ ਬਣਦੀ, ਮੈਂ ਸਿੱਖ ਧਰਮ ਵਿੱਚ ਘੁਸਪੈਠ ਪੜਚੋਲ ਸਕਦੀ ਹਾਂ ਗੁਰਬਾਣੀ ਭਾਈ ਗੁਰਦਾਸ ਲਿਖਤਾਂ ਨਹੀਂ ਹੁਣ ਭਾਈ ਗੁਰਦਾਸ ਭੀ ਸਿੰਘ ਹੋ ਗਿਆ, ਹਾਲੇ ਕਸਰ ਹੈ ਇਤਿਹਾਸ ਨੂੰ ਮਿੱਸਾ ਕਰਨ ਵਿੱਚ, ਗੁਰੂ ਲਿਖਤਾਂ ਦੇ ਤੱਥ ਲੱਭੋ, ਪਹਾੜਾਂ ਵਿੱਚ ਗੁਫਾਮਾਂ ਵਿੱਚ ਭੀ ਸਬੂਤ ਖੋਜੇ ਗਏ, ਜਾਂਦੇ ਹਨ ਐਸੇ ਲੇਖਕਾਂ ਦੀ ਲਿਸਟ ਛਾਪ ਕੇ ਅੰਨਿਆ ਸੌ ਜਾਹ, ਚੁੱਪ ਹੀ ਕਰ ਜਾਣਾ ਹੈ ਵਾਲੀ ਵਾਰਤਾ ਇਤਿਹਾਸਕਾਰ ਨਹੀਂ ਮੰਨੇ ਜਾ ਸਕਦੇ, ਲੇਖਕ ਹਨ ਮੈਂ ਤਾਂ ਅਰਦਾਸ ਕਰਦੀ ਹਾਂ ਕਿ ਇਨ੍ਹਾਂ ਧਨੰਤਰਾਂ ਨੂੰ ਹੋਰ ਬਲ ਦੇਹ ਤੇ ਮੈਨੂੰ ਮੱਤ ਬੁੱਧ ਬਖ਼ਸ਼ੇ, ਗਾਇਕ ! ਹੁਣ ਇਹ ਪਿੱਛਾ ਨੀ ਛੱਡਦੀ ਦਾਰੂ ਕੰਬਲ ਨੀ ਇਨ੍ਹਾਂ ਨੂੰ ਛੱਡਦਾ, ਕੰਬਲ ਛੱਡ ਦੇਵੇ ਦੁਆ ਕਰੋ ਰਲ੍ਹ ਮਿਲ ਕੇ ਸੱਚ ਸਚਾਇਸੀ ਸੱਚ ਕੀ ਬੇਲਾ, ਮਾਨੁੱਖ ਕੇ ਕਿੱਛ ਨਹੀਂ ਹਾਥ, ਜੀਊਂਦੇ ਵੱਸਦੇ ਰਹੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ