image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਭਾਗ ਪਹਿਲਾ ਮੁਆਫੀ, ਮਾਫੀਨਾਮਾਂ ਤੇ ਸਿਰਨਾਮਾਂ

ਬੇਅਦਬੀ ਪੰਜਾਬ ਦੀ ਇਕ ਸਿਆਸੀ ਜਮਾਤ ਬਣ ਚੁੱਕੀ ਹੈ, ਬੜੀ ਵੱਡੀ ਸਾਜਿਸ਼ ਸੀ ਕਿਸੇ ਏਜੰਸੀ ਦੀ ਬਹੁਤ ਧਨ ਲਿਆ ਹੋਣਾ ਏ ਮਸ਼ਵਰੇ ਲਈ, ਹੁਣ ਅਕਾਲੀ ਦਲ ਦੀ ਹੋਂਦ ਸਮਾਗਮ ਵਿੱਚ ਭੋਗ ਉਪਰੰਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰ ਆਪਣੇ ਭਾਸ਼ਨ ਵਿੱਚ ਪਸ਼ਚਾਤਾਪ ਕੀਤਾ ਕਿ ਸਾਡੇ ਰਾਜ ਕਾਲ ਵਿੱਚ ਇਹ ਦੁਖਾਂਤ ਵਾਪਰਿਆ, ਅਸੀਂ ਦੋਸ਼ੀ ਫੜ ਕੇ ਸਜ਼ਾਵਾਂ ਨਾ ਦੇ ਸਕੇ ਕਿਉਂਕਿ ਵਾ-ਵਰੋ੍ਹਲੇ ਇੰਨੇ ਭਿਆਨਕ ਸਨ ਕਿ ਚੁਫੇਰੇ ਹਨੇ੍ਹਰਾ ਸੀ, ਕੁਝ ਦਿਸਣ ਹੀ ਨਹੀਂ ਸੀ ਦਿੱਤਾ ਜਾਂਦਾ, ਮੈਂ ਵਿਸ਼ਵਾਸੀ ਹਾਂ ਕਿ ਮੁਆਫੀ, ਨਿਮਰਤਾ ਅਤੇ ਸੁਹਿਰਦਤਾ ਹੈ ਤੇ ਧੁਰੋਂ ਅੰਦਰੋਂ ਹੈ, ਪਰ ਨਾਮਾ ਜੋ ਵਿਰੋਧੀਆਂ ਨੂੰ ਲਾਹੇਬੰਦ ਹੋਵੇ ਉਹ ਲਿਖਤ ਇਹ ਘੁਮਾਈ ਫਿਰਨ ਕਿ ਜੀ ਆਹ ਦੇਖੋ ਕਬੂਲ ਕਰ ਲਿਆ ਕਿ ਅਸੀਂ ਕਰਵਾਈ ਸੀ, ਇਹਦੇ ਨਾਲ ਜਿਨ੍ਹਾਂ ਨੇ ਕਰਵਾਈ, ਕੀਤੀ ਤੇ ਲਾਹੇ ਲਏ ਸੁਰਖਰੂ ਹੁੰਦੇ ਹਨ, ਬਰੀ ਹੁੰਦੇ ਹਨ ਕਿ ਇਹ ਠੱਪ ਹੁੰਦਾ ਹੈ ਕਿ ਬਸ ਹੁਣ ਦੂਜੀਆਂ ਦੋਨੋਂ ਹੀ ਪਾਰਟੀਆਂ ਦੁੱਧ ਦਹੀਂ ਨਾਲ ਧੋ ਗਈਆਂ, ਪਰ ਦੱਸੋ ਕਿ ਅਕਾਲੀ ਦਲ ਕਿਵੇਂ ਝੂਠ ਨੂੰ ਸਿਰ ਮੜ੍ਹ ਲਵੇ, ਪਤਾ ਤਾਂ ਹੁਣ ਸਭ ਨੂੰ ਹੈ ਕਿ ਅਕਾਲੀ ਸਰਕਾਰ ਨੂੰ ਮਾਰਨ ਨੂੰ ਇਹ ਸਭ ਕੁਝ ਕਰਵਾਇਆ ਗਿਆ ਸੀ, ਪਰ ਅਫਸੋਸ ਸਿਰਨਾਮਾਂ ਨੀ ਲੱਭਦਾ ਕਿ ਦੋਸ਼ੀ ਕਿਥੇ ਵੱਸਦੇ ਹਨ, ਸਭ ਵਿੱਚੇ ਹੀ ਫਿਰਦੇ ਨੇ ਲੁਕੇ ਨੇ, ਠੀਕ ਹੈ ਕਾਂਗਰਸ ਮੁੱਦੇ ਨੂੰ ਉਭਾਰਨ ਵਿੱਚ ਤੇਜ਼ ਹੈ ਪਰ ਭੁੱਲੋ ਨਾ ਸੈਂਟਰ ਵਿੱਚ ਬਣਿਆ ਇਨ੍ਹਾਂ ਦਾ ਭੀ ਕੁਝ ਨਹੀਂ, ਨਾਂ ਹੀ ਇਸ ਵਾਰ ਫੇਰ ਬਨਣਾ ਹੀ ਹੈ, ਭਾਵੇਂ ਰਾਹੁਲ ਗਾਂਧੀ ਮਾੜਾ ਨਹੀਂ, ਭੈਣ ਚਤਰ ਹੈ ਪਰ ਮੁਕਾਬਲੇ ਵਾਲੇ ਇਨ੍ਹਾਂ ਦੇ ਗੁਰ ਸਿੱਖ ਇਹਨਾਂ ਵਰਤ ਰਹੇ ਹਨ, ਪੰਜਾਬ ਕਾਂਗਰਸ ਭੀ ਧਰਮ ਨੂੰ ਤਾਂ ਮੰਨਦੀ ਨਹੀਂ, ਪਰ ਬੇਅਦਬੀ ਤੋਂ ਤਾਂ ਤੜਪ ਰਹੀ ਹੈ ਕਿਉਂਕਿ ਉਹ ਵਿਰੋਧੀਆਂ ਨੂੰ ਵੱਢ ਰਹੀ ਹੈ ਠੂਹੇ, ਬਿੱਛੂ ਡੰਗ ਬੜੇ ਜਹਿਰੀਲੇ ਹੁੰਦੇ ਹਨ ਵਿਰੋਧੀ ਤਾਂ ਡੰਗ ਤੇ ਹੁਣ ਵਾਰੀ ਇਨ੍ਹਾਂ ਦੀ ਫੇਰ ਆਪ ਦੀ ਭੀ ਆਈ ਲਵੋ ।
ਜਾਂਦੇ ਦਾ ਧੰਨਵਾਦ ਆਉਂਦੇ ਨੂੰ ਨਮਸਕਾਰ, ਪ੍ਰਮਾਤਮਾਂ ਅੱਗੇ ਆਪਣਾ ਮਤਾ ਜਾਂ ਜੀਹਨੂੰ ਅੰਗ੍ਰੇਜਾਂ ਨੇ ਰੈਜ਼ੋਲੇਸ਼ਣ ਦਾ ਨਉਂ ਦਿੱਤਾ ਰੱਖੀਏ ਤੇ ਆਪ ਉਹਦੇ ਪਾਂਧੀ ਬਨਣ ਦੀ ਤਾਂਘ ਵਿੱਚ ਰਹੀਏ, ਭਾਵੇਂ ਹਰ ਇਕ ਦੇ ਆਪਣੇ ਅਕੀਦੇ ਹਨ ਪਰ ਸਰਬੱਤ ਦੇ ਲਈ ਅਰਜੋਈ ਹੈ ਕਿ ਅਮਨ ਸ਼ਾਂਤੀ ਵਰਤਾ ਸੁਮੱਤ ਸੋਧੀ ਤੇ ਭਲੇ ਦਿਨਾਂ ਦੀ ਕਾਮਨਾ ਕਿਸੇ ਨੂੰ ਦੁੱਖ ਨਾ ਦੇਈਂ ਸਾਥੋਂ ਭੀ ਕਿਸੇ ਨੂੰ ਦੁੱਖ ਨਾ ਦਿਵਾਈਂ ਹਰ ਜੀਵ ਜੰਤੂ ਦੇ ਸਿਰ &lsquoਤੇ ਮਿਹਰਾਂ ਭਰਿਆ ਹੱਥ ਰੱਖੀਂ, ਰੋਟੀ ਕੱਪੜਾ, ਰੈਣ ਬਸੇਰਾ ਸਭ ਨੂੰ ਦੇਈਂ, ਕੋਈ ਭੁੱਖਾ ਨਾ ਸੌਮੇ ਤੇ ਦੁਖਿਆਰਾ ਨਾ ਹੋਵੇ, ਸਾਂਝਾ ਪਾ ਕੇ ਆਪਾਂ ਇਕ ਦੂਜੇ ਦੇ ਮਿੱਤਰ, ਭਰਾ-ਭੈਣ ਬਣੀਏ, ਨੇਕ ਸਲਾਹਾਂ ਸੁਝਾਅ ਦੇਈਏ, ਸ਼ਾਇਦ ਕਈ ਵਾਰੀ ਕੋਈ ਨੁਸਕਾ ਕਾਰਗਰ ਭੀ ਹੋ ਜਾਂਦਾ ਹੈ, ਮੈਂ ਕੁਝ ਪ੍ਰੇਸ਼ਾਨ ਹੁੰਦੀ ਹਾਂ ਪੰਜਾਬ ਵਿੱਚ ਸਥਿਤੀ ਸੁਣ ਕੇ ਸਰਕਾਰ, ਪੁਲਸ ਤੇ ਪ੍ਰਸ਼ਾਸਣ ਕੀ ਸਿਆਸਤਾਂ ਦੇ ਭੀ ਤੌਰ ਟਿਕਾਣੇ ਨਹੀਂ ਲੱਗਦੇ, ਹਰ ਦਿਨ ਮੈਂ ਗੈਂਗਸਟਰ ਫੜ ਲਏ, ਫੱਟੜ ਕਰਤੇ, ਜੇਲ੍ਹੀਂ ਡੱਕ ਤੇ, ਕਦੀ ਤਾਂ ਸੋਚ ਆਵੇ ਕਿ ਇਹ ਭੀ ਕਿਸੇ ਦੇ ਪੁੱਤ ਨੇ, ਕਈ ਘਰਾਣੇ ਦੇ ਅਤੇ ਪੜ੍ਹੇ ਲਿਖੇ ਭੀ ਹਨ, ਕੀ ਕੋਈ ਉਨ੍ਹਾਂ ਨੂੰ ਨਾਲ ਰਲਾ ਕੇ ਸਮਝਾ ਕੇ ਦੁੱਖ ਸੁਣ ਕੇ ਸੁਧਾਰ ਕੇ ਆਮ ਜੀਵਨ ਵਿੱਚ ਲਿਆਂਦਾ ਜਾਵੇ, ਮੈਂ ਸਿੱਧੂ ਮੂਸੇਵਾਲਾ ਦਾ ਸਾਰਾ ਕਿੱਸਾ ਫਰੋਲ ਕੇ ਸਿੱਟਾ ਕੱਢਿਆ ਭਾਵੇਂ ਕਿ ਹਰ ਇਕ ਨੂੰ ਤਾਂ ਭਉਣਾ ਨਹੀਂ ਉਹਦੇ ਪਿਤਾ ਬਲਕੌਰ ਸਿੰਘ ਕੋਈ ਭੀ ਦੋ ਰਾਵਾਂ ਨਹੀਂ ਕਿ ਦੁੱਖ ਘਨੇਰਾ ਹੈ ਅਸਹਿ ਹੈ ਤੇ ਪੀੜ੍ਹੀ ਹੀ ਨਸ਼ਟ, ਪਰ ਦੁਨੀਆਂ ਉੱਤੇ ਦੁੱਖ ਪਰੇ ਤੋਂ ਪਰਾਂ ਹਨ ਪਿਛਾਂਹ ਸਿੱਟਣੇ ਪੈਂਦੇ ਨੇ ਦਿਨ ਕਟੀ ਕਰਨ ਲਈ, ਮੂਸੇਵਾਲਾ ਚੜ੍ਹਦੀ ਉਮਰ ਵਿੱਚ ਇੰਨੀ ਬੁਲੰਦੀ &lsquoਤੇ ਪੁੱਜ ਗਿਆ, ਧਨ ਤੇ ਪ੍ਰਸਿੱਧੀ ਪੱਖੋਂ ਫੇਰ ਉਹਨੇ ਕੋਈ ਭੀ ਵਰਗ ਤੰਨਜਾ ਕੱਸਣ ਤੋਂ ਨਾ ਛੱਡਿਆ, ਉਹਦਾ ਅਖੀਰ ਦਾ ਸੰਗੀਤ ਇਕ ਅਫਰੀਕਣ ਮੁੰਡੇ ਦੇ ਰਾਹ &lsquoਤੇ ਅਤੇ ਇਹ ਸਾਧਾਰਣ ਨੌਜਵਾਨ ਨਹੀਂ ਬਲਕਿ ਖਾਸ ਤਬਕਾ, ਮੁੰਡੇ ਖੁੰਡੇ ਪਾਂਧੀ ਹਨ ਮੰਨਣਾ ਪੈਣਾ ਹੈ ਕਿ ਇਹ ਸੰਗੀਤ ਦੁਨੀਆਂ ਵਿੱਚ ਸੌਖਾ ਪੰਧ ਨਹੀਂ ਦੋਸਤੀਆਂ ਤੇ ਦੁਸ਼ਮਣੀਆਂ ਹਰ ਕਲਾਕਾਰ ਦੀਆਂ ਹਨ ਉਹਦੀਆਂ ਭੀ ਸਨ ਉਹਨੇ ਭੀ ਦੇਖੋ ਹਥਿਆਰਾਂ ਦੀ ਵਰਤੋਂ ਹੀ ਨਹੀਂ ਪ੍ਰਦਰਸ਼ਨੀ ਭੀ ਕੀਤੀ, ਖੈਰ ਮੈਂ ਤਾਂ ਇਸ ਕਿੱਤੇ ਦੇ ਸਾਰਥਕ ਗੀਤਾਂ ਜੋ ਕੁਝ ਸੇਧਾਂ ਦੇਣ ਵਾਲਾ ਗਾਇਕਾਂ ਦੀ ਸਮਰੱਥ ਹਾਂ ਹੁਣ ਸਦਮਾਂ ਤਾਂ ਸਾਰਾ ਜੀਵਨ ਹੀ ਪਿੱਛਾ ਨਹੀਂ ਛੱਡੇਗਾ ਮਾਂ ਤੇ ਪਿਤਾ ਦਾ ਪਰ ਮੈਂ ਥੋੜ੍ਹੀ ਪੜਚੋਲ ਕਰ ਰਹੀ ਹਾਂ ਦੇਖੋ ਉਹਦੇ ਕਤਲ ਮਗਰੋਂ ਦੋ ਤਾਂ ਵਿਚਾਰੇ ਗਰੀਬ ਬੰਦੇ ਪੁਲਸ ਨੇ ਭੱਲ ਲਈ ਥਾਂ ਢੇਰੀ ਕੀਤੇ, ਕਈਆਂ ਨੂੰ ਪੇਸ਼ੀਆਂ &lsquoਤੇ ਤੋਰੀ ਰੱਖਦੇ ਨੇ ਹਾਲ ਦੁਹਾਈ ਦੀ ਕਸਰ ਨਹੀਂ, ਅਦਾਲਤਾਂ ਵਿੱਚ ਭੀ ਹਰ ਮਹੀਨੇ ਹੀ ਤਰੀਕਾਂ ਪਰ ਪਿਤਾ ਦਾ ਚੋਤੋ ਪਹਿਰ ਬੋਲਣਾ ਜੀ ਟੰਗਦੇ ਕਿਉਂ ਨਹੀਂ ਦੋਸ਼ੀ, ਸਮਝਣਾ ਚਾਹੀਦਾ ਹੈ ਅਦਾਲਤਾਂ ਦੇ ਆਪਣੇ ਭੀ ਨਿਯਮ ਹੁੰਦੇ ਹਨ, ਅਪਨਾਉਣੇ ਪੈਂਦੇ ਹਨ ਸਬੂਤਾਂ ਦੀ ਚੀਰ-ਪਾੜ ਘਾਟ, ਗਵਾਹ ਸਭ ਭੁਗਤਾਉਣੇ ਨਿਯਾ ਪ੍ਰਣਾਲੀ ਹੈ ਹਾਂ ਪੁਲਸ ਤਾਂ ਗੋਲੀਆਂ ਨਾਲ ਇਨਸਾਫ ਦੇ ਦਿੰਦੀ ਹੈ, ਮੇਰਾ ਨਿਰਣਾ ਹੈ ਕਿ ਪਿਤਾ ਬਲਕੌਰ ਸਿੰਘ ਤਾਂ ਅੱਧਾ ਕਲਾਕਾਰ ਵਰਗ ਹੀ ਵੈਰੀ ਸਮਝਦਾ ਹੈ, ਰਹੀ ਗੱਲ ਅੱਜ ਕੱਲ੍ਹ ਤਾਂ ਉਹ ਸਿਆਸੀ ਬੋਲੀ &lsquoਤੇ ਹਨ ਕੰਨਸੋਆਂ ਹੀ ਨਹੀਂ ਕਾਂਗਰਸੀ ਪ੍ਰਧਾਨ ਚੋਣ ਦੀ ਪੇਸ਼ਕਸ਼ ਅਤੇ ਬਲਕੌਰ ਸਿੰਘ ਹੋਰੀਂ ਕਹਿੰਦੇ ਦੇਖਣਗੇ, ਲੱਗਦਾ ਹੈ ਚੋਣ ਲੜਨਗੇ, ਮੇਰੀ ਦਲੀਲ ਹੈ ਕਿ ਇਹਦੇ ਨਾਲ ਲੋਕਾਂ ਦੀ ਹਮਦਰਦੀ ਘੱਟਣੀ ਹੀ ਹੈ, ਹਾਂ ਜੋ ਮਸ਼ੀਨਰੀ ਇਸ ਦੁਖਾਂਤ ਤੋਂ ਖੱਟੀ ਲਈ ਤੱਤਪਰ ਹੈ ਜਰੂਰ ਸਹੀ ਆਖਣਗੇ ਪਰ ਕੀ ਫੇਰ ਪੁੱਤ ਮੁੜ ਆਊ, ਨਹੀਂ ਸਗੋਂ ਸਾਰਾ ਸਾਕਾ ਨੁਕਤਾਚੀਨੀ ਦੇ ਘੇਰੇ ਵਿੱਚ ਪਊ, ਮਾਤਾ ਤਾਂ ਪਹਿਲਾਂ ਹੀ ਕਾਂਗਰਸ ਸਰਪੰਚ ਹਨ, ਮੇਰੀਆਂ ਸਤਰਾਂ ਨੂੰ ਗਹੁ ਨਾਲ ਪੜੋ੍ਹ ਮੈਂ ਤਾਂ ਸਾਰਥਕ ਲਿਖਤ ਸਾਂਝੀ ਕੀਤੀ ਹੈ ਵਿਰੋਧੀ ਨਹੀਂ । 
ਬੜਾ ਕਸ਼ਟ ਹੁੰਦਾ ਹੈ ਜਦੋਂ ਹੁਣ ਨਿੱਤ ਹੀ ਪੁਲਸ ਨਿੱਕੇ ਮੋਟੇ ਅਪਰਾਧੀ ਮੁੰਡੇ ਨਸ਼ੇ ਦੀ ਆਦਤ ਕਰਕੇ ਇਸ ਪਾਸੇ ਤੁਰ ਪੇ ਆਪਣੀ ਪ੍ਰਭਤਾ ਤੇ ਸਰਕਾਰ ਨੂੰ ਖੁਸ਼ ਕਰਨ ਅਤੇ ਹਿਤੈਸ਼ੀ ਬਨਣ ਲਈ ਗੈਂਗਸਟਰ ਆਖ ਆਖ ਮੁਕਾਬਲੇ ਬਣਾ ਕੇ ਗੋਲੀਆਂ ਨਾਲ ਡੁੱਕ ਰਹੀ ਹੈ, ਮਾਪੇ ਡਰਦੇ ਬੇਦਖਲ ਕਰਦੇ ਹਨ ਪਰ ਕਤਲ ਮਗਰੋਂ ਧਾਹੀਂ ਰੋਂਦੀਆਂ ਮਾਵਾਂ ਪਰ ਪੰਜਾਬ ਵਿੱਚ ਹੁਣ ਕੋਈ ਨਹੀਂ ਆਖਦਾ ਕਿ ਮਾਨ ਸਰਕਾਰ ਬੁੱਚੜ ਹੈ, ਬੱਸ ਬੇਅੰਤ ਸਿੰਘ ਨੇ ਮੁੰਡੇ ਮਰਵਾਏ ਤੇ ਬਾਦਲ ਸਾਹਬ ਨੇ, ਭਾਵੇਂ ਨਕਸਲੀਆਂ ਨੇ ਅਤਿ ਚੁੱਕੀ ਸੀ ਉਨ੍ਹਾਂ ਦਾ ਮੁਕਾਬਲਾ ਬੜਾ ਉਛਾਲਿਆ, ਹਾਲੇ ਭੀ ਰੱਟ ਹੈ, ਹੁਣ ਬੱਸ ਪੁਰਾਣੇ ਕਿਸੇ ਹੀ ਚੈਨਲਾਂ &lsquoਤੇ ਜੀ ਸਾਡੇ ਸ਼ਹੀਦ ਹੁਣ ਦੇ ਭੀ ਸ਼ਹੀਦ ਪਰ ਆਹ ਕਤਲਾਂ ਦਾ ਕੋਈ ਨਿੰਦਕ ਨਹੀਂ, ਇਥੋਂ ਪਤਾ ਲੱਗਦਾ ਹੈ ਕਿ ਮਨੁੱਖਤਾ ਵਿੱਚੋਂ ਪਵਿੱਤਰ ਹਿਰਦਾ ਅਤੇ ਆਤਮਾ ਮਨਫੀ ਹੋ ਚੁੱਕੀ ਹੈ, ਖੁਦਗਰਜੀ ਪਸਰੀ ਪਈ ਹੈ । ਆਮ ਆਦਮੀ ਹੀ ਹੁਣ ਆਮ ਨੂੰ ਮਾਰ ਰਹੇ ਹਨ, ਸਰਾਫ ਭੀ ਲੱਗਦਾ ਕਿਧਰੇ ਦਿਸਦਾ ਨੀ ਪਛਤਾਵਾ ਭੀ ਇਸ ਅਵਾਮ (ਲੋਕਾਂ) ਦੇ ਮਨਾਂ &lsquoਤੇ ਲੱਗਦਾ ਨਹੀਂ, ਕਿਸੇ ਇਕ ਵਰਗ ਨੂੰ ਦੋਸ਼ੀ ਨਹੀਂ ਠਾਣਿਆ ਜਾ ਸਕਦਾ ਜੇਕਰ ਪੇਂਡੂ ਜੱਟ, ਮਜ਼ਦੂਰ ਤੇ ਬਾਕੀ ਜਾਤਾਂ ਸਭ ਨੇ ਵੋਟਾਂ ਨਾ ਪਾਈਆਂ ਹੁੰਦੀਆਂ, ਗੱਲ ਮੈਂ ਜਾਤੀਵਾਦ ਕਰਨੋ ਨਹੀਂ ਰਹਿ ਸਕਦੀ ਸੱਚਾਈ ਹੈ ਕਿ ਹਿੰਦੂ ਫਲਾਸਫੀ ਵੇਲੇ ਕੰਮਾਂ ਕਾਰਾਂ ਦੀ ਵੰਡ ਨਾਲ ਊਚ ਨੀਚ ਕੰਮਾਂ ਦੇ ਆਧਾਰਤ ਜਾਤਾਂ ਬਣ ਗਈਆਂ ਕੋਈ ਅਨੋਖੀ ਗੱਲ ਨਹੀਂ, ਹਰ ਦੇਸ਼ ਵਿੱਚ ਹੀ ਇਹ ਵੰਡ ਸੀ, ਬੱਸ ਜੀ ਸਮਾਂ ਕਰਵਟ ਕਿ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਕੁਝ ਸੁਧਾਰਕ ਨੀਤੀਆਂ ਦਾ ਜਨਮ ਹੋਇਆ, ਅਸਲ ਵਿੱਚ ਤਾਂ ਪੰਡਤ ਤੇ ਖੱਤਰੀ ਦੋ ਪ੍ਰਸਿੱਧ ਵਰਗ ਸਨ, ਗੁਰੂ ਜੀ ਖੱਤਰੀ ਕੁੱਲ ਵਿੱਚੋਂ ਸਨ, ਪਾਧੇ ਜੀਵਨ ਦੇ ਧੁਰੇ ਨੂੰ ਚਲਾਉਣ ਵਾਲੇ ਸਨ ਤੇ ਖੱਤਰੀ ਵਣਜ ਵਪਾਰ ਇਨ੍ਹਾਂ ਨੂੰ ਨੀਮਾਂ ਨਹੀਂ ਸੀ ਮੰਨਿਆ ਜਾਂਦਾ, ਰਾਜ ਤਾਂ ਇਸਲਾਮ ਦਾ ਸੀ ਪਰ ਬਾਕੀ ਜਾਤੀਆਂ ਨੂੰ ਨੀਮੇ ਕੰਮਾਂ ਕਰਕੇ ਨੀਮੀਆਂ ਦਾ ਨਉਂ ਸੀ, ਗੁਰੂ ਸਭ ਖੱਤਰੀ ਵਰਗ ਵਿੱਚ ਹੀ ਪੈਦਾ ਹੋਏ, ਦੋ ਸੌ ਸਾਲ ਤੱਕ ਭੀ ਨਾ ਮਨੁੱਖਤਾ ਤੇ ਨਾ ਹੀ ਪ੍ਰਭੂ ਦੀ ਨੀਤੀ ਵਿੱਚ ਕੋਈ ਬਦਲਾਅ ਆਇਆ, ਗੱਦੀਆਂ ਜੋ ਰਾਜੇ ਬਖ਼ਸ਼ਦੇ ਸਨ ਅਸਥਾਨ ਕਾਇਮ ਰਹੀਆਂ, ਕੋਈ ਗੁਰ ਗੱਦੀ ਕਿਸੇ ਹੋਰ ਵਰਗ ਨੂੰ ਨਹੀਂ ਮਿਲੀ, ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਲਈ ਕੀਤੀ ਰੀਤ ਨੇ ਮੋੜਾ ਪਾਇਆ ਕਿ ਨੀਮੀ ਜਾਤ ਵਾਲੇ ਹੀ ਅੱਗੇ ਆਏ, ਪਰ ਮਗਰੋਂ ਦਸਮੇਂ ਗੁਰੂ ਦੇ ਅਨੰਦਪੁਰ ਇਕੱਠ ਨੇ ਕ੍ਰਾਂਤੀ ਲਿਆਂਦੀ ਕਿ ਸੀਸ ਭੇਟ ਵੇਲੇ ਭੀ ਨੀਮੀ ਜਾਤੀ ਅੱਗੇ ਵੱਧੀ, ਭਾਵੇਂ ਉਸ ਵੇਲੇ ਤੱਕ ਸਿੰਘ ਤਾਂ ਨਹੀਂ ਸਨ ਤੇ ਕੌਤਕ, ਅੰਮ੍ਰਿਤ ਛਕਾ ਇੱਕ ਮਿੱਕ ਤਾਂ ਵਰਤੀ ਪਰ ਮਨਾਂ ਨੂੰ ਤਾਂ ਬਦਲਣਾ ਸੌਖਾ ਨਹੀਂ, ਜੀ ਜਾਤ-ਪਾਤ ਰਹਿਤ ਸਿੱਖ ਧਰਮ ਬਣ ਗਿਆ ਪਰ ਕੀ ਅੱਜ ਤਿੰਨ ਸੌ ਸਾਲ ਵਿੱਚ ਇਹ ਪ੍ਰਤੱਖ ਰੂਪ ਹੈ, ਨਹੀਂ ਕੁਝ ਸਮਾਂ ਪ੍ਰਚਾਰ ਜਰੂਰ ਰਿਹਾ ਪਰ ਹੁਣ ਤਾਂ ਪੰਜਾਹ ਸਾਲਾਂ ਤੋਂ ਸਗੋਂ ਜਾਤਾਂ ਸਥਾਪਤ ਹੋ ਗਈਆਂ, ਪਹਿਲੂ ਜੋ ਮੈਨੂੰ ਕਸ਼ਟ ਦਿੰਦਾ ਹੈ ਉਹ ਹੈ ਕਿ ਨੀਮੀਆਂ ਜਾਤਾਂ ਤਾਂ ਪ੍ਰਫੁੱਲਤ ਹੋ ਗਈਆਂ ਜਦੋਂ ਤੋਂ ਡਾਕਟਰ ਅੰਬੇਡਕਰ ਨੇ ਲੰਗੜਾ ਵਿਧਾਨ ਪੰਡਤ ਨਹਿਰੂ ਤੇ ਬਾਪੂ ਗਾਂਧੀ ਨਾਲ ਰਲ੍ਹਕੇ ਮੜਿਆ ਪਰ ਤਿੰਨ ਵਰਗ ਖੱਤਰੀ, ਬ੍ਰਾਹਮਣ ਤੇ ਜੱਟ ਝਟਕਾਏ, ਰੱਬ ਬੇਅੰਤ ਹੈ ਉਹਨੇ ਇਨ੍ਹਾਂ ਦੀ ਬਾਂਹ ਫੜੀ ਤੇ ਇਹ ਹਰ ਖੇਤਰ ਵਿੱਚ ਉੱਨਤੀ ਕਰ ਗਏ, ਸਿੱਖਰਾਂ &lsquoਤੇ ਤਾਂ ਪਛੜੀਆਂ ਜਾਤਾਂ ਚੜ੍ਹ ਗਈਆਂ ਪਰ ਜਹਿਨੀਅਤ ਉਥੇ ਹੀ ਰਹੀ, ਸਿੱਖ ਸਫਾਂ ਵਿੱਚ ਘੁੱਸ ਤਾਂ ਗਏ ਇਹ ਲੋਕ ਅੰਮ੍ਰਿਤ ਛੱਕ ਕੇ ਸ਼੍ਰੋਮਣੀ ਕਮੇਟੀ ਵਿੱਚ ਨੌਕਰੀਆਂ ਪਾਠੀ, ਹੋਰ ਸੇਵਾਵਾਂ, ਕਮੇਟੀ ਮੈਂਬਰ ਭੀ ਬਣ ਗਏ ਤੇ ਗੁਰਦੁਆਰਿਆਂ ਵਿੱਚ ਪਾਠੀ, ਰਾਗੀ ਸਭ ਪ੍ਰਚਾਰਕ ਇਹੀ ਪਰ ਟੀਟਣੇ ਵਾਲੀ ਕਥਾ ਕਿ ਡੰਗ ਮਾਰਨ ਦੀ ਨੀਤ ਹਾਲੇ ਭੀ ਦੇਖੋ, ਲਿਖਤਾਂ ਵਿੱਚੋਂ ਸੜੇਹਾਣ ਮਾਰਦੀ ਹੈ ਜੱਟਾਂ ਨਾਲ ਖਾਰ ਦੀ ਹਰ ਸਤਰ ਵਿੱਚ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਬਦਖੋਹੀ ਜੀ ਮੁਆਫੀ ਭੀ ਪਖੰਡ ਗੱਲ ਕੀ ਕਿਤਾਬਾਂ ਲਿਖ ਕੇ ਵੇਚਣ ਨੂੰ, ਪੁੱਛੇ ਕੋਈ ਬਈ ਤੁਸੀਂ ਕਦੀ ਮੁਆਫੀ ਮੰਗੀ ਹੈ ਕਿ ਸਿੱਖੀ ਤੋਂ ਲਾਹੇ ਲਏ ਤੇ ਨਾਲੇ ਜਾਤ ਅਧਾਰਤ ਲਾਭ ਭੱਤੇ ਵਿਦੇਸ਼ੀ ਜਾ ਕੇ ਭੀ ਅੰਦਰਲੀ ਖੋਰ ਨਹੀਂ ਗਈ, ਲਾਹਣਤ । ਥੋੜ੍ਹਾ ਜਿਹਾ ਮੈਨੂੰ ਅਗਾਂਹ ਵੱਧ ਜਾਣ ਦਿਉ, ਇਹ ਜਾਤਾਂ ਅਸਲ ਹਿੰਦੂ ਹੀ ਹਨ ਤੇ ਸਿੱਖਾਂ ਨੂੰ ਇਨ੍ਹਾਂ ਨੂੰ ਹਿੰਦੂਆਂ ਨਾਲ ਹੀ ਰਲਣ ਦਿਉ ਭਾਵੇਂ ਨਉਂ ਸਿੰਘ ਭੀ ਕਿਉਂ ਨਾ ਹੋਣ, ਲੇਖਕ, ਕਵੀ ਭੀ ਹੋਣ, ਆਹ ਪੰਥ ਪ੍ਰੀਤ ਤੇ ਸੂਰਜ ਪ੍ਰਕਾਸ਼ ਦੀ ਕਥਾ ਵਾਲਾ ਜਵਾਨ ਭੀ ਹਿੰਦੂ ਹੀ ਹਨ, ਹੋਰ ਭੀ ਬੜੇ ਹਨ, ਸੋ ਸਾਨੂੰ ਇਨ੍ਹਾਂ ਨੂੰ ਜਾਤੀ-ਵਾਦ ਵਿੱਚ ਗਿਣੋ ਤੇ ਹਿੰਦੂ ਇਨ੍ਹਾਂ ਨੂੰ ਅੱਗੇ ਵਾਲੀ ਥਾਂ &lsquoਤੇ ਰੱਖਣਗੇ ਟਿਕਾਣੇ ਲੱਗਣਗੇ, ਸਾਰੀਆਂ ਸੰਸਥਾਵਾਂ ਦੇ ਵਿਰੁੱਧ ਬੋਲ ਲਿਖ ਕੇ ਕਿਤਾਬਾਂ &lsquoਤੇ ਜੋਰ, ਜਦੋਂ ਸੋਚ ਹੈ ਹੀ ਨੀਮੀ ਤਾਂ ਕਿਉਂ ਸਿੱਖੀ ਨੂੰ ਬਦਨਾਮ ਕਰਵਾਉ, ਇਹ ਸਿੱਖਾਂ &lsquoਤੇ ਭਾਰੂ ਹੋ ਗਏ ਹਨ ਲਹੁਣੇ ਪੈਣੇ ਹਨ ਸਵਾ ਲੱਖ ਦਾ ਫਾਰਮੂਲਾ ਕਾਰਗਰ ਕੀ ਲੈਣਾ ਗਿਣਤੀ ਤੋਂ ਇਹ ਜਾਣ ਕਾਂਗਰਸ ਵੱਲ ਅੱਗੇ ਭੀ ਗਏ ਹੀ ਹਨ ਅਕਾਲੀ ਦਲ ਦੀ ਮੁਆਫੀ ਡੰਗਦੀ ਹੈ ਇਨ੍ਹਾਂ ਦੰਭੀਆਂ ਨੂੰ, ਮੇਰੀ ਕੁਰੱਖਤ ਲਿਖਤ ਪੜ੍ਹ ਕਈ ਮੈਨੂੰ ਨਸਲਵਾਦੀ ਭੀ ਗਰਦਾਨਣਗੇ, ਪਰ ਵਿਹਾਰ ਪੜਚੋਲ ਕਰਿਉ ਮੈਂ ਗੋਰੇ ਰੰਗਦਾਰ ਰਮਦਾਸੀਏ, ਖ਼ਾਲਸਾ ਬਰਾਦਰੀ ਨਾਲ ਤਾਂ ਮੇਰੇ ਭਰੇਪਣ ਤੇ ਨਾਤੇ ਗੂੜੇ ਹਨ, ਕਦੀ ਨੀਚ ਵਿਚਾਰ ਨੇੜੇ ਨਹੀਂ ਲੰਘੇ, ਈਸਾਈ ਭੀ ਵਰਤਾਵੇ ਵਾਲੇ ਹਨ ਹਾਂ ਬਿਰਤੀ ਖੱਚਰੀ ਸੋਚ ਨੀਚ ਭਾਵੇਂ ਕਿਸੇ ਜੱਟ ਦੀ ਭੀ ਹੋਵੇ ਮੇਰੀ ਨਫਰਤ ਜਾਤ ਬੰਦੇ ਦੀ ਅੰਦਰੂਨੀ ਭਾਵਨਾ ਹੈ, ਸ਼ੈਤਾਨੀ ਅੱਖਾਂ ਤੇ ਫੇਰ ਕੰਗਾਲੀ, ਲਿਖਤਾਂ ਮੈਨੂੰ ਨਹੀਂ ਭਉਂਦੀਆਂ, ਮੈਂ ਕਦੀ ਧਰਮ ਆਧਾਰਤ ਮਨੁੱਖਤਾ ਨਹੀਂ ਤੋਲਦੀ ਉਹ ਆਪਣਾ ਇਸ਼ਟ ਹੈ ਪਰ ਜੇਕਰ ਧਰਮ ਦਾ ਹਿਰਦੇ &lsquoਤੇ ਕੋਈ ਅਸਰ ਨਹੀਂ ਤਾਂ ਪ੍ਰਚੰਡ ਹੈ ਲੱਖ ਮੰਦਰ ਮਸੀਤ ਗੁਰਦੁਆਰੇ ਫਿਰੋ ਐਮੇ ਸਾਖੀਆਂ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਦੇ ਪ੍ਰਸ਼ੰਸਕ ਸਨ ਕੋਈ ਧਰਮ ਕਿਸੇ ਦੇ ਚੰਗੇਰੇ ਚਰਿੱਤਰ ਲਈ ਰੁਕਾਵਟ ਨਹੀਂ ਸਗੋਂ ਸਹਾਈ ਹੋਵੇ । ਮੈਂ ਧਰਮ ਪੜਚੋਲਕ ਨਹੀਂ ਕੋਲ ਬੈਠਾ ਕੋਈ ਅੱਲ੍ਹਾ ਦੀ ਨਮਾਜ਼, ਕੋਈ ਹਜਰਤ, ਕੋਈ ਭਗਮਾਨ, ਕੋਈ ਯੱਸੂ ਮਸੀਹ ਦੇ ਗੁਣਗਾਣ, ਕੋਈ ਗੁਰੂ ਗ੍ਰੰਥ ਪੈਰੋਕਾਰ ਤੇ ਦੱਸ ਗੁਰੂ ਧਿਆਏ, ਕੋਈ ਅਪਾਧੀ ਨਹੀਂ ਧਰਮ ਮਨੁੱਖ ਨੂੰ ਜਨਮ ਤੋਂ ਮਗਰੋਂ ਮਿਲਿਆ, ਪਹਿਲਾਂ ਤਾਂ ਹਿਰਦਾ ਸੀ, ਧਰਮ ਮਨੁੱਖੀ ਸਿਆਸਤਾਂ ਤੇ ਈਰਖਾ ਮੁਕਾਬਲੇ ਸਮੇਂ ਦੀ ਦੇਣ ਹਨ, ਆਪਾਂ ਸਭ ਲਕੀਰਾਂ &lsquoਤੇ ਚੱਲਣ ਲਈ ਰਾਹਗੀਰ ਹਾਂ ਰਾਹ ਲੱਭਣਾ ਸਹਾਈ ।
ਬੀਤੇ ਦੀਆਂ ਬਾਤਾਂ ਅਗਲੇ ਦੀਆਂ ਝਾਤਾਂ, ਕਰੀਏ ਸ਼ੁਕਰਾਨਾ ਦਿੱਤੀਆਂ ਜੋ ਦਾਤਾਂ, ਹਾਂ ਸੁੱਖਾਂ ਨਾਲ ਦੁੱਖ ਭੀ ਸਨ, ਤੇਰਾ ਭਾਣਾ ਹੈ ਸੰਸਾਰ ਸਾਗਰ ਹੈ ਪਤਾ ਨਹੀਂ ਕੀ ਕੁਝ ਸਮੋਈ ਬੈਠਾ ਹੈ ਸਭ ਤੇਰੀ ਵੱਡਿਆਈ ਹੈ ਦਾਤਾ ਕਰਾਮਾਤਾਂ ਭੀ ਅਣਗਿਣਤ ਤੇ ਅਣਹੋਣੀਆਂ ਭੀ ਅਦਭੁੱਤ, ਬੱਸ ਬਖ਼ਸ਼ ਲਈ ਮਾਲਕਾ ਅੱਗੋਂ ਮਿਹਰਾਂ ਕਰੀਂ, ਪਤਾ ਨਹੀਂ ਕੀ ਕੁਝ ਲਕੋਈ ਬੈਠੀ ਹੈ ਜੀਵਾਂ ਦੀ ਅੰਦਰਲੀ ਧੁੰਨ ਕੋਈ ਭੀ ਚੈਨ ਨਾਲ ਜ਼ਿੰਦਗੀ ਤਾਂ ਜੀਉਣ ਦੀ ਵਿਉਤਾਂ ਨਹੀਂ ਘੜ ਰਿਹਾ ਚੱਲੋ ਚੱਲੀ ਵਗ ਵਗ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੀ ਰਫ਼ਤਾਰ ਹੈ, ਸਮਤਾਣ ਦਾ ਤਾਂ ਛਿਨ ਭੀ ਨਹੀਂ ਹੈ ਜੀਹਨੂੰ ਸੁਣੋ ਟਾਈਮ ਹੀ ਨਹੀਂ ਲੱਗਦਾ ਅੱਜ ਕੱਲ੍ਹ ਘਰੀਂ ਜਾ ਕੇ ਮਿਲ ਬੈਠ ਕੇ ਪੁਰਾਤਨ ਸਮੇਂ ਦੀਆਂ ਸਾਂਝਾਂ ਦਾ ਤਾਂ ਅੰਤ ਹੀ ਹੋ ਗਿਆ ਹੈ, ਬਹੁਤੇ ਤੌਖਲੇ ਸਾਡੇ ਇਸੇ ਸੰਦਰਭ ਕਰਕੇ ਹਨ ਅਸੀਂ ਖੁਰਾਕਾਂ ਦੇਸੀ ਆਦਤਾਂ ਖਾਧ ਜੜੀਆਂ ਬੂਟੀਆਂ ਘਰੇਲੂ ਦਾਲਾਂ ਭਾਜੀਆਂ ਬੀਬੀਆਂ ਦੀਆਂ ਘਰ ਦੀਆਂ ਬਣਾਈਆਂ ਪਿੰਨੀਆਂ, ਪੰਜੀਰੀਆਂ, ਜਵਾਰ, ਮੱਕੀ, ਬਾਜਰੇ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਅਲੋਪ, ਭਾਵੇਂ ਸਾਡੇ ਵੇਲੇ ਦੇ ਹਾਣ ਹਾਲੇ ਇਧਰ ਫੇਰ ਤੋਰੀ ਜਾਈਦਾ ਹੈ ਪੰਜਾਬ ਵਿੱਚ ਤਾਂ ਬੀਬੀਆਂ ਨੂੰ ਇਲਮ ਹੀ ਨਹੀਂ, ਜੇਕਰ ਕੋਈ ਪੜ੍ਹਦੇ ਹਨ ਤਾਂ ਕ੍ਰਿਪਾ ਕਰਕੇ ਸਾਂਝਾਂ ਪਾਉ ਧਿਆਨ ਦਿਉ ਸਿਹਤਾਂ ਵੱਲ ਵਧੇਰੇ ਚਿੰਤਕ ਹੋਵੋ ਹੁਣ ਸਰਕਾਰਾਂ &lsquoਤੇ ਨਿਰਭਰ ਨਾ ਹੋਵੋ ਸਿਹਤ ਵਿਭਾਗ ਤਾਂ ਨਿਘਾਰ ਵੱਲ ਹੈ ਪੈਸਾ ਕਮਾਉਣ ਵਾਲਿਆਂ ਨੇ ਚੰਗੇ ਸੰਨ ਲਾ ਲਏ ਸਰਕਾਰ ਕੋਈ ਭੀ ਹੋਵੇ ਢਾਂਚਾ ਉਹ ਹੀ ਲਾਗੂ ਜੀਹਨੂੰ ਮਰਜ਼ੀ ਵੋਟਾਂ ਪਾਉ ਲੋਕਾਂ ਵੱਲ ਕੇਂਦਰਤ ਨਹੀਂ ਹੋਣਗੀਆਂ, ਕੀ ਕੌਂਸਲਾਂ, ਕੀ ਸੈਂਟਰ, ਸਾਰੇ ਸੰਸਾਰ &lsquoਤੇ ਘੋੜੇ ਵਾਲਾ ਇਕੋ ਹੈ ਮੁਨਾਦੀ ਵਾਲਾ ਚਲੋ ਆਪਾਂ ਸਭ ਆਪਣਾ ਫਰਜ਼ ਪਛਾਣੀਏ ਤੇ ਭਾਈਚਾਰੇ ਵੱਲ ਭਰੱਪਣ ਲਿਆਈਏ ਤੇ ਆਪੇ ਪਰਵਦਗਾਰ ਦਯਾ ਮਿਹਰ ਕਰੇਗਾ, ਪੁਕਾਰ ਸੁਣੇਗਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ