image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਨਵੇਂ ਸਾਲ ਲਈ ਨਵੇਂ ਮਤੇ, ਉਮੰਗਾਂ ਤੇ ਆਸਾਂ, ਬੇਨਤੀ, ਸੁਝਾਅ ਅਤੇ ਉਪਾਅ

 ਭਾਗ ਪਹਿਲਾ

ਨਵੇਂ ਸਾਲ ਲਈ ਨਵੇਂ ਮਤੇ, ਉਮੰਗਾਂ ਤੇ ਆਸਾਂ, ਬੇਨਤੀ, ਸੁਝਾਅ ਅਤੇ ਉਪਾਅ
ਪੱਤਰ ਮਾਲਕ ਹੋ ਮਸੀਹੇ ਹੁੰਦੇ ਹਨ, ਸੁਨੇਹੇ ਦੇ ਕੇ ਸਮਾਜ, ਭਾਈਚਾਰਾ ਅਤੇ ਧਰਮ ਪ੍ਰੇਰਤ ਹੋਣ ਬੜਾ ਵਧੀਆ ਉਪਰਾਲਾ ਟੂਣੇ, ਟਾਮਣੇ ਦੁਰਕਾਰਨ ਦਾ ਭਾਵੇਂ ਹੁਣ ਘੱਟ ਹੀ ਹਨ, ਪਰ ਧਾਰਮਿਕ ਟੂਣੇ ਵੱਧ ਗਏ ਪਾਠ ਵਿਧੀਆਂ ਨਾਲ, ਐਨੇ ਪਾਠ, ਆਹ ਪਾਠ, ਜਪ ਤਾਂ ਕੰਮ ਬਣ ਜਾਣਗੇ, ਅੰਗ੍ਰੇਜ਼ੀ ਵਿੱਚ ਸੁਪਰਫਲੂਅਸ ਅੱਖਰ ਹੈ, ਬਸ, ਧਰਮ ਵਿੱਚ ਆਹ ਪ੍ਰਵੇਸ਼ ਹੈ । ਧਰਮ ਹੁਣ ਰਵਾਜ ਹੈ, ਹੁਕਮਨਾਮਾ ਕਾਰਜ ਵੇਲੇ ਸੇਧ ਹੈ ਚੰਗਾ ਰਾਹ ਤੁਰਨ ਲਈ ਅਦਰਸ਼ ਆਪਣੀ ਲਿਖਤ ਨਾਲ ਧਰਮ ਨੂੰ ਧੁਰੇ ਨਾਲ ਜੋੜੋ, ਦੂਜਾ ਸੁਝਾਅ ਡੇਰੇਵਾਦ ਦਾ ਅਸਰ ਵਰਜਨਾ ਚੰਗੀ ਸੁਰਤ ਹੈ, ਬਾਬੇ ਪ੍ਰਮੰਨੇ ਨਾ ਜਾਣ, ਪਰ ਸੱਚਾਈ ਕੁਝ ਹੋਰ ਹੈ ਜੋ ਹਰ ਸੰਸਥਾ, ਗੁਰੂ ਘਰ ਪ੍ਰਬੰਧਕ, ਪ੍ਰਚਾਰਕ ਸਭ ਬਾਬਿਆਂ ਦੇ ਹੀ ਚੇਲੇ ਹਨ ਜਦੋਂ ਅਸੀਂ ਆਪਣੇ ਆਪਣੇ ਬਾਬੇ ਸਲਾਉਣ ਤਾਂ ਲੱਗਦੇ ਹਾਂ, ਮਾਨ ਸਨਮਾਨ ਕਰਦੇ ਹਾਂ, ਹਰ ਪ੍ਰਬੰਧ ਕਿਸੇ ਨਾ ਕਿਸੇ ਬਾਬੇ ਨੂੰ ਸੱਦਦਾ ਹੈ, ਕੋਈ ਕਹਿੰਦਾ ਆਹ ਬਾਬਾ ਵਹੀਰਾਂ ਵਿੱਚ ਅੰਮ੍ਰਿਤ ਪ੍ਰਚਾਰਦਾ ਹੈ, ਦੂਜਾ ਕਹਿੰਦਾ ਆਹ ਮਦਰਸੇ ਕਲਿਨਕ ਆਦਿ ਲਈ ਹੰਭਲੇ ਮਾਰਦਾ ਹੈ, ਇਹ ਬਾਬਾ ਜੀ ਕਰਨੀ ਵਾਲੇ ਹਨ, ਇਹ ਟਕਸਾਲ ਦੇ ਮੁਖੀ, ਇਹ ਦੂਜੀ ਟਕਸਾਲ ਦੇ ਤਾਂ ਸੰਗਤ ਸੌਹਰੀ ਕਿਧਰ ਜਾਵੇ, ਬੁਰਾ ਨਾ ਮੰਨੋ ਭਲਾ, ਸਭ ਗੁਰੂ ਘਰ ਹੁਣ ਡੇਰੇ ਹੀ ਹਨ, ਮਰਿਯਾਦਾ ਵੱਲ ਧਿਆਨ ਮਾਰੋ, ਪਹਿਲਾਂ ਅਸੀਂ ਕਦੀ ਗੁਰੂ ਘਰ ਵਿੱਚ ਅਰਦਾਸ ਵੇਲੇ ਨਗਾਰਾ ਦੇਖਿਆ ਸੁਣਿਆ ਨਹੀਂ ਸੀ, ਹੁਣ ਤਾਂ ਮਾਹੌਲ ਹੀ ਹੋਰ ਦਾ ਹੋਰ ਹੈ, ਨਵੀਂ ਪਨੀਰੀ ਮੁੱਢਲੇ ਧਰਮ ਦੀ ਕੀ ਜਾਣਕਾਰੀ ਹੈ, ਮੈਂ ਚੈਨਲ &lsquoਤੇ ਡਾਕਟਰ ਪਿਆਰਾ ਲਾਲ ਗਰਗ ਹੋਰਾਂ ਦੀ ਇਕ ਕੇਸਕੀ ਵਾਲੀ ਬੀਬੀ ਨਾਲ ਵਾਰਤਾਲਾਪ ਸੁਣੀ ਹੈਰਾਨ ਹਾਂ ਕਿ ਹਿੰਦੂ ਹੋ ਕੇ ਇੰਨੀ ਜਾਣਕਾਰੀ ਧਰਮ ਤੇ ਗੁਰੂ ਗ੍ਰੰਥ ਬਾਰੇ ਨਾਲ ਹੀ ਉਹ ਕਹਿੰਦੇ ਕਿ ਅਸੀਂ ਤਾਂ ਕਦੀ ਮਾਤਾ ਗੁੱਜਰ ਕੌਰ ਤੇ ਸੁੰਦਰ ਕੌਰ ਸੁਣਿਆ ਨਹੀਂ ਸੀ, ਬਹੁਤ ਕੁਝ ਹੋਰ ਭੀ ਤੇ ਨਾਨਕ ਸਿੰਘ ਆਦਿ ਭੀ ਪਰ ਸੋਸ਼ਲ-ਮੀਡੀਏ ਤੇ ਚੈਨਲਾਂ ਤੇ ਨੀਮ ਹਕੀਮਾਂ ਨੇ ਧੂ ਪੱਟੇ ਤੀ ਬਰਾਲੀਆਂ ਚੁੱਕੀ ਧਰਮ ਵੇਚਣ ਦੀ ਪਰ ਕੋਈ ਬੁੱਧੀਜੀਵੀ ਨਹੀਂ ਬੋਲਦਾ ਡਾਕਟਰ ਗਰਗ ਪ੍ਰਣਾਮ ।
ਡੰਡ ਬੈਠਕਾਂ ਪ੍ਰਬੰਧਕਾਂ ਦੀਆਂ ਕਢਾਉ ਜੇਕਰ ਧਰਮ ਬਚਾਉਣਾ ਹੈ, ਗੁਰਦੁਆਰੇ ਧਰਮ ਲਈ ਜਾਂ ਸੰਗਤ ਲਈ ਨਹੀਂ, ਸੰਗਤ ਤਾਂ ਧਰਮੀ ਉਦੋਂ ਸੀ ਜਦੋਂ ਗੁਰਦੁਆਰੇ ਸੀ ਹੀ ਨਹੀਂ ਇਹ ਤਾਂ ਆਲੀਸ਼ਾਨ ਆਪਣੇ ਚਹੇਤਿਆਂ ਨੂੰ ਠੇਕੇ ਦੇ ਕੇ ਜੀ ਸੰਗਤ ਚਾਹੁੰਦੀ ਹੈ, ਭਾਈ ਸੰਗਤ ਤਾਂ ਸੁਖਾਵੇਂ ਵਾਤਾਵਰਣ ਦੀ ਧੁੰਨ ਲਾਉਂਦੀ ਹੈ, ਫੇਰ ਉਹ ਇੱਛਾ ਕਿਉਂ ਪੂਰੀ ਨਹੀਂ ਕਰਦੇ, ਇਹ ਤਾਂ ਹਾਵੀ ਪ੍ਰਬੰਧ ਦੇ ਲਾਹੇ ਹਨ ਤਾਂ ਹੀ ਰੱਬ ਸਿੱਖਾਂ &lsquoਤੇ ਹਰ ਵੇਲੇ ਮੁਸੀਬਤ ਪਾ ਰਿਹਾ ਹੈ, ਹਰ ਦੇਸ਼ ਵਿੱਚ ਸਾਡੀ ਸਰਕਾਰਾਂ ਨਾਲ ਟੱਕਰ, ਸਬਰ ਸੰਤੋਖ ਦਾ ਘਾਟਾ ਤੇ ਤਮਾਂ ਦਾ ਵਾਧਾ, ਗੁਰੂ ਗ੍ਰੰਥ ਮੂਰਤੀ ਬਣਾ ਤਾ ਜੀ ਜਾਗਤ ਗੁਰੂ ਹੈ, ਇਕ ਬੇਨਤੀ ਹੋਰ ਕਰਦੀ ਜਾਵਾਂ, ਅੱਜ ਸਿੱਖਾਂ ਵਿੱਚ ਇਕ ਬੇਚੈਨੀ ਫੈਲ ਗਈ, ਬੇਅਦਬੀ ਦੇ ਨਉਂ ਹੇਠ ਬਿਨਾਂ ਸ਼ੱਕ ਇਹ ਸ਼ਰਾਰਤੀ ਲੋਕ ਕਰਵਾ ਕੇ ਫੇਰ ਰੌਲਾ ਪਾ ਕੇ ਕਿਸੇ ਗਰੀਬ ਜਾਂ ਮਾਨਸਿਕ ਰੋਗੀ ਨੂੰ ਕੁੱਟ ਮਾਰ ਕੇ ਚੌਧਰ ਭਾਲਦੇ ਹਨ, ਉਹ ਆਪ ਅੰਦਰੋਂ ਨਾਰਮਲ ਨਹੀਂ, ਵਤੀਰਾ, ਰਹਿਣ, ਬਹਿਣ ਸਭ ਦੱਸੀ ਜਾਂਦਾ ਹੈ, ਧਰਮੀ ਹਨ ਹੀ ਨਹੀਂ ਜੋ ਮੈਂ ਅਰਜ਼ ਕਰ ਰਹੀ ਹਾਂ ਕਿ ਆਪ ਜੀ ਸਾਲ ਵਿੱਚ ਜੋ ਧਾਰਮਿਕ ਦਿਵਤਾ ਤੇ ਗੁਰੂ ਨਾਮ ਪ੍ਰਗਟ ਦਿਹਾੜੇ ਆਦਿ &lsquoਤੇ ਕੈਲੰਡਰ ਛਾਪਦੇ ਹੋ ਉਹ ਪਹਿਲਾਂ ਤਾਂ ਸਟੋਰ, ਦੁਕਾਨਾਂ ਤੇੇ ਕਈ ਲੋਕ ਥਾਵਾਂ ਤੋਂ ਜਾ ਕੇ ਲੈਂਦੇ ਸਨ, ਲੋਕ ਹੁਣ ਤਾਂ ਗੁਰੂਆਂ ਦੀ ਮੂਰਤਾਂ ਕਰਕੇ ਬੇਅਦਬੀ ਦਾ ਹਊਆ ਨਾ ਕੋਈ ਲੈਣ ਲਈ ਕਾਹਲਾ ਤੇ ਨਾ ਕੋਈ ਭੀ ਆਪਣੇ ਸਟੋਰ ਆਦਿ &lsquoਤੇ ਰੱਖਣ ਲਈ ਤਿਆਰ ਹੈ, ਇਹ ਮੇਰਾ ਜਾਤੀ ਤਜਰਬਾ ਹੈ, ਮੈਂ ਪਹਿਲਾਂ ਕਈਆਂ ਨੂੰ ਲਿਆ ਕੇ ਘਰੀਂ ਦਿੰਦੀ ਸਾਂ ਹੁਣ ਅਗਲੇ ਕਹਿੰਦੇ ਨਹੀਂ ਰਹਿਣ ਦੇ, ਮੈਂ ਤਾਂ ਆਪ ਜਵਾਬ ਦਿੱਤਾ ਹੈ ਕਿ ਨਹੀਂ ਮੈਨੂੰ ਨਾ ਦੇਣ ਆਇਉ, ਸਹੇਲੀ ਕਹਿੰਦੀ ਫੇਰ ਕਿਥੇ ਜਾ ਕੇ ਰੱਖੇ ਪੁਰਾਣੇ ਨੂੰ ਫੇਰ ਬੇਅਦਬੀ ਵਿੱਚ ਨਾ ਅੜਿਕ ਧਰਮ ਮੈਂ ਸੁਝਾਅ ਦਿੰਦੀ ਹਾਂ ਕਿ ਮੂਰਤਾਂ ਨਾ ਛਾਪੋ ਵਪਾਰਕ ਅਦਾਰੇ ਦੇ ਬਾਰੇ ਜਾਣਕਾਰੀ ਦਿਉ ਅਤੇ ਵਿੱਚ ਮੋਟੇ ਅੱਖਰਾਂ ਵਿੱਚ ਧਰਮ ਬਾਰੇ ਕੋਈ ਸ਼ੁੱਭ ਸੁਨੇਹਾ ਦਿਉ, ਗੁਰਬਾਣੀ ਭੀ ਨਾ ਛਾਪੋ, ਇਨ੍ਹਾਂ ਨੇ ਫੇਰ ਉਹੀ ਰੱਟ ਲਾ ਦੇਣੀ ਹੈ, ਐਥੇ ਟੰਗ ਲਿਆ, ਔਥੇ ਨੀਮੇਂ ਥਾਂ ਹੈ, ਇਹ ਤਾਂ ਲੋਕਾਂ ਦੇ ਘਰੀਂ ਫਿਰਨਗੇ ਜਿਮੇ ਗੁਰੂ ਗ੍ਰੰਥ ਚੁੱਕ ਚੁੱਕ ਕੇ ਲੋਕੀ ਅਵਾਜਾਰ ਕਰਕੇ ਪੜ੍ਹਨੋ ਰੋਕ ਧਰੇ ।
ਸੁਨਿਮਰ ਬੇਨਤੀ ਵੇਦਨਾ, ਸਿੱਖ ਸਤਿ ਦਾ ਧਾਰਨੀ ਤਾਂ ਹੀ, ਸ੍ਰੀ ਅਕਾਲ ਪਰ ਦੇਖੋ ਹਰ ਦਮ ਗੁਰੂ ਗ੍ਰੰਥ ਦੇ ਅਧੀਨ ਵਿਚਰ ਚਾਕਰੀ ਕਰਦੇ, ਸੇਵਾ ਕਰਦੇ ਤੇ ਉੱਚ ਰੁੱਤਬੇ ਦੇ ਧਾਰਨੀ ਗਿਆਨੀ ਹਰਿਪ੍ਰੀਤ ਸਿੰਘ ਕਿਵੇਂ ਜਦੋਂ ਦੇ ਰਾਘਵ ਚੱਡੇ ਦੇ ਵਿਆਹ &lsquoਤੇੇ ਲੰਮੀਆਂ ਪੁਲਾਂਘਾਂ ਪੱਟ ਆਏ ਹੁਣ ਧਰਤੀ ਪੈਰ ਨੀ ਟਿਕਦਾ, ਕਹਾਵਤ ਹੈ ਕਿ ਠਾਣੇਦਾਰ ਦਾ ਭਾੜਾ ਢੋਅ ਆਈ ਨਾਲ ਨਾ ਰਲੇ੍ਹ, ਹੁਣ 25 ਨੂੰ 25 ਸੌ ਤੇ ਫੇਰ ਹਜ਼ਾਰ ਆਖਣ ਵਾਲਿਆਂ ਦਾ ਹੀ ਅੰਕੜਾ ਆਪ ਨੇ ਲੱਖਾਂ ਨਾਲ ਜਰਬ ਦੇ ਧਰੀ, ਝੂਠ ਨਾਲ ਤਾਂ ਜੁੜਨਾ ਭੀ ਧਰਮੀ ਪਾਪ ਹੈ, ਗਿਆਨੀ ਜੀ ਪੜ੍ਹਾਈ ਦੀ ਡਿਗਰੀ ਤੇ ਫੇਰ ਅਕਾਲ ਤਖ਼ਤ ਦਾ ਸਿਰਮੌਰ ਹੁਣ ਕੀ ਸਿਆਸਤ ਵਿੱਚ ਪੈਰ ਧਰਨਾ ਹੈ, ਆਪ ਸਹੀ ਕੁਰਸੀ ਹੋਵੇਗੀ, ਉਹ ਭੀ ਗੱਪ ਨਾਲ ਰਾਜ ਭਾਗ ਲੈ ਬੈਠੇ, ਪਰ ਤੁਸੀਂ ਹਾਲੇ ਧਾਰਮਿਕ ਪੀੜ੍ਹੀ &lsquoਤੇ ਬੈਠੇ ਹੋ ਪ੍ਰਭੂ ਦੀ ਸ਼ਰਨ ਵਿੱਚ ਰਹੋ ਨਾ ਕਿ ਅੰਕੜੇ ਵਧਾ ਚੜ੍ਹਾ ਕੇ ਦੱਸਣ ਵਾਲਿਆਂ ਦੀ ਕਤਾਰ ਵਿੱਚ ਜਾਵੋ, ਮੁੰਡੇ ਕੇਵਲ ਪੁਲਸ, ਸਰਕਾਰ ਨੇ ਹੀ ਮਾਰੇ ਸਨ, ਨਾਲ ਰੱਲ੍ਹ ਕੇ ਮਾਰੇ ਸੀ ਮੇਰੇ ਕੋਲ ਨਿੱਜੀ ਤੱਥ ਹੈ, ਬਾਕੀ ਪੁਲਸ ਤੋਂ ਹਥਿਆਰ ਭੀ ਮੁੰਡਿਆਂ ਨੇ ਹੀ ਲਏ, ਜੋ ਪ੍ਰਮਾਤਮਾਂ ਦਾ ਸਰਾਪ ਹੈ ਸਾਡੇ &lsquoਤੇ, ਉਹ ਹੈ ਅਕਾਲ ਤਖ਼ਤ ਹੋ ਰਹੀਆਂ ਹੁਰਮਤੀਆਂ ਤੇ ਬੇਅਦਬੀਆਂ ਦਾ ਹੈ, ਇੰਦਰਾ ਗਾਂਧੀ ਨੂੰ ਸਜ਼ਾ ਮਿਲੀ, ਕੀ ਸਾਨੂੰ ਘੱਟ ਮਿਲੀ, ਮੁਕੱਦਮ ਅਸਥਾਨ ਸਾਹਮਣੇ ਢੇਰੀ ਤੁਸੀਂ ਅੱਜ ਕੱਲ੍ਹ ਬਿਆਨਾਂ ਵੱਲ ਹੀ ਕੇਂਦਰਤ ਹੋ ਰਹੇ ਹੋ, ਧਰਮ ਵੱਲ ਧਿਆਨ ਦਿਉ, ਗੁਰੂ ਭਲਾ ਕਰੇ, ਇਹ ਸਿਆਸੀ, ਵਕੀਲ ਤੇ ਮੁਲੰਮੇ ਤਾਂ ਥੋੜ੍ਹਾ ਸਮਾਂ ਪਾ ਕੇ ਫੇਰ ਅਡੰਬਰ ਰਚਦੇ ਨੇ, ਹੁਣ ਜਥੇਦਾਰ ਕਉਂਕੇ ਦਾ ਮੁੱਦਾ, ਕਦੀ ਬੰਦੀ ਸਿੰਘ, ਕਦੀ ਮੋਰਚੇ ਸਭ ਸਿੱਖ ਸੰਸਥਾਵਾਂ ਨੂੰ ਢਾਅ ਲਈ ਹਨ ਨਾ ਕਿ ਕੌਮੀ ਭਲਾਈ, ਇਹ ਪੰਥਕ ਧਿਰਾਂ ਨਹੀਂ ਹਨ, ਖਚਰੀਆਂ ਸਿਆਸਤਾਂ ਹਨ ਤੇ ਸਭ ਦਾਲ ਫੁਲਕਾ ਖਾ ਕੇ ਹਜ਼ਮ ਕਰਨ ਨੂੰ ਨੇ, ਸੂਬੇ ਦੀ ਕੋਈ ਚਿੰਤਾ ਨਹੀਂ ਧਰਮ ਦੀ ਤਾਂ ਛੱਡੋ, ਪਰ ਤੁਸੀਂ ਮਾਰਗ &lsquoਤੇ ਚੱਲਣ ਦੀ ਵਿਧੀ ਦੱਸੋ ਨਾ ਕਿ ਝਿੰਗੜੀਆਂ ਛੇੜੋ ਆਪਣੀ ਕਿੜ ਨਾ ਕੱਢਣ ਲੱਗੋ, ਉਖੜੇ ਪੈਰ ਕਦੀ ਭੀ ਸਥਿਰ ਨਹੀਂ ਅਉਂਦੇ, ਪਿਛਾਂਹ ਦੇਖੋ ਕੱਖਾਂ ਹੌਲੇ ਹੋਏ ਫਿਰਦੇ ਹਾਂ, ਕਰਤੇ ਦੀ ਕੁਦਰਤ ਵਿੱਚ ਰਹੋ ਜਰੂਰ ਸੁਖੀ ਰਹੋਗੇ ।
ਭਾਗ ਦੂਜਾ
(ਧੀਆਂ ਧਾੜ ਪੁੱਤਰ ਢਾਹ, ਇਸ ਘਾਣੀ ਵਿੱਚੋਂ ਰੰਨ ਦੁਖਾਂ ਦਾ ਖੂਹ (ਸੁਥਰਿਆ ਕੋਈ ਕਵੀ ਸੁਥਰਾ ਹਰ ਜਨ ਕੱਢੇ ਧੂਹ) ਗੁਰੂ ਗ੍ਰੰਥ ਪੁੱਤੀ ਗੰਢ ਪਵੇ ਸੰਸਾਰ ਪੁੱਤਰਾ ਵਾਂਝ ਨਾ ਸੋਹਦੀਆਂ ਮਾਵਾਂ ਭਾਵੇਂ ਲੱਖ ਦੌਲਤ ਨਾਲ ਭਰੀਆਂ ਸ: ਸ: ਸੀਤਲ ਤਿੰਨ ਵਿਚਾਰ ਹਨ ਨਿਰਣਾ ਆਪ ਹੀ ਕਰੋ, ਵਿਚਾਰ ਸਬੂਤ ਨਹੀਂ ਹੁੰਦੇ, ਇਤਿਹਾਸ ਨਹੀਂ ਲੇਖਕ ਤਾਂ ਲੱਲੇ ਭੱਬੇ ਬਣਾ ਦਿੰਦੇ ਹਨ, ਸਿੱਖ ਮੰਚ ਮਛੇਰਿਆਂ ਦੀ ਤਰ੍ਹਾਂ ਮੁੱਦੇ ਲੱਭਦੇ ਨੇ ਅੱਜ ਦੋ ਵਿਸ਼ੇ :- ਇਕ ਜਥੇਦਾਰ ਗੁਰਦੇਵ ਸਿੰਘ ਕਉਂਕੇ (ਕਉਂਕੇ ਪਿੰਡ ਹੈ ਲੁਧਿਆਣੇ ਵਿੱਚ ਜਗਰਾਉਂ ਕੋਲ) ਪੁਰਾਣਾ ਵਿਵਾਦ ਕਿ ਸ਼ਹੀਦ ਕੀਤਾ, ਪਰ ਹੁਣ ਤੱਕ ਤਾਂ ਕਹਿੰਦੇ ਸਨ ਪਤਾ ਨਹੀਂ ਕਿਵੇਂ, ਕਦੋਂ ਤੇ ਕਿਹੜੀ ਥਾਂ ਪਰ ਹੁਣ ਚਸ਼ਮਦੀਦ ਗਵਾਹ ਕੋਈ ਦਰਸ਼ਣ ਸਿੰਘ ਹਠੂਰ (ਹਠੂਰ ਭੀ ਪਿੰਡ ਹੈ ਨੇੜੇ ਹੀ), ਖੈਰ ਗਵਾਹ ਬੜੇ ਉਭੜਦੇ ਹੁੰਦੇ ਹਨ ਪਿੱਛੋਂ ਮੁੱਦਾ ਹੈ ਕਿ ਸਿੱਟ ਦੀ ਰਿਪੋਰਟ ਹੁਣ ਉਹ ਭੀ ਬੈਂਸ ਸਾਹਬ  ਵਕੀਲ ਹਾਈ ਕੋਰਟ, ਪਰ ਸੌਂਪੀ ਅਕਾਲ ਤਖ਼ਤ, ਦੂਜਾ ਹੈ ਸਾਹਿਬਜ਼ਾਦੇ ਸ਼ਹਾਦਤ ਦਸੰਬਰ ਮਹੀਨਾ ਤੇ ਸਭਾਅ ਲੱਗਦੀਆਂ ਹਨ ਕਈ ਥਾਈਂ, ਪਰ ਸਰਹਿੰਦ ਦੇ ਸਾਕੇ ਵਿੱਚ ਦੀਵਾਨ (ਟੋਡਰ ਮੱਲ) ਭਾਈ ਆਹ ਚੈਨਲੀ ਰਿਪੋਰਟ ਤੇ ਸੋਸ਼ਲ ਮੀਡੀਏ ਨੂੰ ਨਾ ਤਾਂ ਗਿਆਨ ਨਾ ਹੀ ਸਹੀ ਜਾਣਕਾਰੀ, ਪੜ੍ਹਾਈ ਲਿਖਾਈ ਨਹੀਂ ਬੱਸ ਪ੍ਰਾਪੇਗੰਡਾ ਇਨ੍ਹਾਂ ਦਾ ਮਾਸਟਰ ਹੈ । ਅੱਜ ਤੱਕ ਬੱਸ ਦੀਵਾਨ ਟੋਡਰ ਮੱਲ ਯਾਨੀ ਕਿ ਉਹਦਾ ਨਉਂ ਹੀ ਇਹ ਸੀ, ਨਹੀਂ ਭਾਈ ਸੁਣੋ ਟੋਡਰ ਮੱਲ ਸੀ ਨਉਂ, ਪਰ ਦੀਵਾਨ ਉਸ ਸਮੇਂ ਵਿੱਚ ਖਜ਼ਾਨਚੀ, ਕੈਸ਼ੀਅਰ ਜਾਂ ਅੱਜ ਫਾਈਨੰਸਰ ਭਾਸ਼ਾ ਸੀ, ਹੌਲੀ ਹੌਲੀ ਦੀਵਾਨ ਇਸ ਸੰਧਰਭ ਵਿੱਚੋਂ ਇਕ ਖੱਤਰੀ ਕੁੱਲ ਵਿੱਚੋਂ ਵਰਗ ਬਣ ਗਿਆ, ਜਿਮੇ ਦੀਵਾਨਾਂ ਮਹੱਲਾ, ਦੀਵਾਨ ਸਟੋਰ, ਦੀਵਾਨ ਬਿਲਡਿੰਗ ਆਦਿ, ਹੁਣ ਸਵਾਲ ਕਿ ਸਸਕਾਰ ਲਈ ਥਾਂ ਖਰੀਦੀ ਤੇ ਸੱਤਰ ਹਜ਼ਾਰ ਮੋਹਰਾਂ ਤਾਰੀਆਂ ਅਤੇ ਹਵੇਲੀ ਵੇਚੀ, ਕਿਥੇ ਹੈ ਤੱਥ ਕਿਹੜੀ ਤਵਾਰੀਖ ਵਿੱਚ ਹੈ । ਕੋਈ ਹਵਾਲੇ ਨਹੀਂ, ਹੁਣ ਇਕ ਵਿਅਕਤੀ ਨੇ ਹਵੇਲੀ ਦਾ ਬੀੜਾ ਚੁੱਕ ਜੀ ਸੰਭਾਲ ਨਹੀਂ ਕੀਤੀ, 350 ਸਾਲ ਪਿੱਛੋਂ ਢਹੀ ਪਈ ਵਿੱਚ ਜਾ ਕੇ ਆਹ ਰਸੋਈ, ਆਹ ਲੰਗਰ, ਆਹ ਲਾਂਗਰੀ ਦਾ ਕਮਰਾ ਆਦਿ, ਸਵਾਲ ਇਹ ਹੈ ਕਿ ਸਾਹਿਬਜ਼ਾਦੇ ਕੰਧਾਂ ਵਿੱਚ ਚਿਣੇ ਕਿਵੇਂ ਬਾਹਰ ਕੱਢੇ, ਕਦੋਂ ਕੱਢੇ ਤੇ ਕੀਹਨੇ ਕੱਢੇ, ਕੋਈ ਜਾਣਕਾਰੀ ਨਹੀਂ, ਮਾਤਾ ਜੀ (ਗੁਜਰੀ ਜੀ, ਗੁੱਜਰ ਕੌਰ) ਨਉਂ ਧਰਤਾ ਇਤਿਹਾਸ ਦਾ ਗਤਾਵਾ ਕਰਨ ਲੱਗੇ ਪਏ ਨੇ ਇਹ ਧਨ ਕਮਾਊ, ਪਰ ਆਖ ਰਹੇ ਹਨ ਜੀ ਹਿੰਦੂਕਰਨ ਹੋ ਰਿਹਾ ਹੈ, ਮੌਰ ਤਾਂ ਇਨ੍ਹਾਂ ਪਖੰਡੀਆਂ ਦੇ ਤੱਤੇ ਕਰਨ ਦੀ ਲੋੜ ਹੈ, ਪਰ ਸਮਾਜ ਤਾਂ ਇਨ੍ਹਾਂ ਨੂੰ ਧੰਨ ਧੰਨ ਕਰਨ ਲੱਗ ਜਾਂਦਾ ਹੈ । ਇਹੀ ਹਾਲਤ 80 ਤੋਂ ਇਜੇਹੇ ਹੀ ਫੁੱਕਰਪੁਣੇ ਨੇ ਸ਼ੁਰੂ ਕੀਤੇ ਸਨ ਫੇਰ ਦੌਰ ਲੈ ਕੇ ਆਉਣਗੇ, ਭਲਾ ਆਪ ਜਾਂ ਬੀ।ਜੇ।ਪੀ। ਨੂੰ ਹੀ ਕੀ ਕਸ਼ਟ, ਦੁੱਖ ਤਾਂ ਪੰਜਾਬੀਆਂ ਨੇ ਝੱਲਣਾ, ਭਗਵੰਤ ਮਾਨ ਤਾਂ ਮਾਵਾਂ ਧੀਆਂ ਮੇਲ੍ਹਣਾਂ, ਪਿਉ ਪੁੱਤ ਜਨੇਤੀ, ਉਹਨੂੰ ਤਾਂ ਹੁਣ ਭੀ ਨਕਲਾਂ ਹੀ ਸੁਝਦੀਆਂ ਨੇ ਕੱਲ੍ਹ ਪਰਸੋਂ ਦੇਖ ਲਵੋ ਕਿਵੇਂ ਆਹ ਘੋੜਿਆਂ ਵਾਲੇ ਨਾਲੇ ਇਸ਼ਾਰੇ ਕਰੇ ਬਈ ਤੂੰ ਮੁੱਖ ਮੰਤਰੀ ਹੈਂ, ਚੰਗਾ ਲੱਗਦਾ ਏ ਮਸ਼ਕੂਲੇ ਕਰਦਾ ਪਤਨੀ ਭੀ ਡਾਕਟਰ ਹੈ ਤੂੰ ਕੁਝ ਤਾਂ ਸਮਝਾ ਕਿ ਇਸ ਤਰ੍ਹਾਂ ਮਸਖਰਾ ਪੁਣ ਸੱਜਦਾ ਨੀ, ਹੋ ਸਕਦਾ ਹੈ ਡਰਦੀ ਹੋਵੇ ਕਿ ਕਿਧਰੇ ਮੈਨੂੰ ਹੀ ਨਾ ਸੈਕ ਧਰੇ, ਮੰਤਰੀਆਂ ਨੂੰ ਤਾਂ ਕਹਿੰਦਾ ਚੱਕੀ ਚੱਲੋ ਕੰਮ ਮੈਂ ਨੀ ਸੈਕਣੇ, ਵਿਰੋਧੀ ਕਹਿੰਦੇ ਸਾਂਝੀ ਮੀਟਿੰਗ ਸੱਦ, ਭਾਈ ਉਹਨੇ ਤਾਂ ਸੁਖਪਾਲ ਖਹਿਰੇ ਵਰਗੇ ਸ਼ਾਤਰ ਰੁੰਡ-ਮੁੰਡ ਕਰਤੇ, ਆਹ ਅੜਿੰਗ ਵੜਿੰਗ ਕੀਹਦੇ ਪਾਣੀ ਹਾਰ, ਦਿਨ ਕੱਟੋ ਕੁਝ ਨੀ ਬਨਣਾ, ਨਾਲੇ ਖੇਤਰੀ ਪਾਰਟੀ ਨੂੰ ਤਾਂ ਆਪਣੇ ਹੀ ਘੁਮਾਈ ਫਿਰਦੇ ਨੇ ਵਿਰੋਧੀਆਂ ਦੀ ਕੀ ਲੋੜ ! ਆਹ ਰਾਜੋਆਣੇ ਦੀ ਭੈਣ ਸਿਆਸਤ ਲਈ ਹੋਰ ਖੱਤ ਲੈ ਆਈ ਜੀ ਆਹ ਅਮਿਤ ਸ਼ਾਹ ਨੂੰ ਲਿਖਤਾ ਵੀਰ ਜੀ ਨੇ, ਮੈਂ ਅਕਾਲੀ ਸਮਰਥੱਕ ਹਾਂ ਨਾ ਕਿ ਰਾਜੋਆਣੇ ਦੀ ਜਾਂ ਭੈਣ ਦੀ, ਇਹ ਤਾਂ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਜਥੇਦਾਰ ਨੂੰ ਜਾਤਪਾਤੀ ਪੱਤੇ ਨਾਲ ਦੁਬੱਲੀ ਫਿਰਦੇ ਨੇ, ਜੇਕਰ ਕਾਤਲ ਪੁਲਸ ਅਫਸਰ ਬੁੱਚੜ ਹਨ ਤਾਂ ਕਾਤਲ ਸਾਰੇ ਬੁੱਚੜ ਹੀ ਹੁੰਦੇ ਹਨ, ਕੋਈ ਪੰਥਕ ਨਹੀਂ, ਪੁਰਾਣੇ ਅਕਾਲੀ ਜੋ ਸਹੀ ਪੰਥ ਸਨ ਤਾਂ ਰੱਬ ਕੋਲ ਜਾਂ ਘਰੀਂ ਮੰਜੇ &lsquoਤੇ ਬੈਠਣ ਜੋਗੇ ਹੀ ਹਨ, ਹੁਣ ਤਾਂ ਤਮਾਸ਼ੇ ਕਰ ਕਰ ਖੇਤਰੀ ਪਾਰਟੀ ਦਾ ਨਮੂਜ ਬੰਨ ਰਹੇ ਹਨ, ਸੁਖਬੀਰ ਸਿੰਘ ਵਿਦੇਸ਼ ਪੜ੍ਹਿਆ ਪਰ ਤੇਰੇ ਬਾਪ ਨੇ ਸਰਕਾਰ ਵੇਲੇ ਆਹ ਕੀਤਾ ਮੁੰਡੇ ਮਾਰੇ ਤੇ ਤੂੰ ਭੀ ਵਿੱਚੇ ਸੀ ਡਰਾਈ ਜਾਂਦੇ ਨੇ ਕੀ ਕਰਨ ਅਕਾਲੀ, ਮੇਰੀ ਤਾਂ ਦਲੀਲ ਹੈ ਕਿ ਗਵਰਨਰੀ ਰਾਜ ਹੱਲ ਹੈ, ਅਕਾਲੀ ਦਲ ਵਿੱਚ ਭੀ ਫੈਡਰੇਸ਼ਨ ਅਨਸਰ ਭਿੰਡਰਾਂਵਾਲਾ ਲਾਣਾ ਹੈਗਾ, ਪਿਛਲੇ ਸਪਤਾਹ ਕਟਾਰ ਵਿੱਚ ਅੱਠ ਘਰ ਆਪਣੇ ਬੱਚਿਆਂ ਦੇ ਕੇਸ ਵਿੱਚ ਸਰਕਾਰੀ ਮੁਆਫੀ ਨਾਮਾਂ ਨਸੀਬ ਕਰ ਗਏ ਤਾਂ ਦਲੀਲ ਜੀ ਭਾਰਤ ਸਰਕਾਰ ਭੀ ਬੰਦੀ ਸਿੰਘ ਰਿਹਾ ਕਰੇ, ਰਾਜੋਆਣਾ ਛੱਡੇ, ਭਾਈ ਉਹ ਹੋਰ ਦੇਸ਼, ਹੋਰ ਕੇਸ, ਹੋਰ ਕਾਨੂੰਨ, ਕੀ ਤੁਸੀਂ ਮੱਝ ਤੇ ਭੇਡ ਦਾ ਅੰਤਰ ਨਹੀਂ ਸਮਝਦੇ, ਨਾਲੇ ਤਾਂ ਕੁਰਬਾਨੀਆਂ ਗਰਦਾਨਦੇ ਹੋ ਨਾਲੇ ਰਹਿਮ, ਮੱਤ &lsquoਤੇ ਹੱਥ ਮਾਰੋ, ਥੋਥੀਆਂ ਦਲੀਲਾਂ ਕਾਨੂੰਨਦਾਨ ਭੀ ਬਾਂਵਰੇ ਨੇ ਬੰਦੀ ਸਿੰਘ, ਫੇਰ ਕਹਿੰਦੇ ਜੀ ਹਿੰਦੂ ਭੀ, ਈਸਾਈ ਭੀ, ਮੁਸਲਮਾਨ ਭਾਈਚਾਰਾ ਭੀ ਨਾਲ ਰਲੇ੍ਹ, ਮਨੁੱਖੀ ਅਧਿਕਾਰ ਫੇਰ ਉਨ੍ਹਾਂ ਦਾ ਨਉਂ ਕਿਉਂ ਨਾ ਵਿੱਚ ਲਿਆ, ਕੀ ਉਨ੍ਹਾਂ ਦੇ ਕੈਦੀ ਹਨ ਨਹੀਂ, ਇਹ ਸਮੁੱਚੇ ਪੰਜਾਬ ਦੀ ਮੰਗ ਹੀ ਨਹੀਂ ਕੁਝ ਗਰਮ ਦਲੀਏ ਹੋਰ ਕੋਈ ਮੁੱਦਾ ਹੈ ਨਹੀਂ ਬੱਸ ਇਹੀ ਚੱਕੀ ਫਿਰੋ, ਪੰਜਾਬ ਗਰੀਬੀ ਦੀ ਮਾਰ ਥੱਲੇ ਇਕ ਤਾਂ ਇਸ ਕਰਕੇ ਨਹੀਂ ਕਿ ਵਿਦੇਸ਼ੀ ਵਸੇਬੇ ਹਨ, ਦੂਜਾ ਏਜੰਸੀਆਂ ਜੋ ਹਨ ਦਾਣਾ ਫੱਕਾ ਦੇਣ ਨੂੰ, ਤੀਜਾ ਮਜ਼ਦੂਰ ਤਬਕਾ, ਟੈਂਪੂ, ਰਿਕਸ਼ੇ, ਰੇੜ੍ਹੀ ਵਾਹਣ ਹਰ ਤਰ੍ਹਾਂ ਦੀ ਕਿਰਤ ਕਰਦਾ ਹੈ, ਨਹੀਂ ਤਾਂ ਜੋ ਹਾਲ ਇਨ੍ਹਾਂ ਲੋਕਾਂ ਨੇ ਕੀਤਾ ਇਥੇ ਭੁੱਖਮਰੀ ਹੋਵੇ, ਕੋਈ ਪੂੰਜੀ ਨਿਵੇਦਨ ਦਾ ਵਿਰੋਧ ਤਾਂ ਆਹ ਯੂਨੀਅਨ ਹਨ ਹਰ ਵੇਲੇ ਕੁਪੱਤਪੁਣਾ ਅਡਾਨੀ ਅਵਾਨੀ ਨੀ ਵੜਨ ਦੇਣੇ, ਉਧਰ ਕੇਜਰੀਵਾਲ ਤੇ ਭਗਵੰਤ ਮਾਨ ਦਾ ਤਾਂ ਦੌਰਾ ਬਾਹਰਲੇ ਸੂਬਿਆਂ ਵਿੱਚ ਚਮਕਣ ਦਾ ਹੈ, ਰਲ੍ਹ ਮਿਲ ਝੁੱਗਾ ਗਾਲ੍ਹ ਹੋ ਰਿਹਾ ਹੈ, ਸਿਆਸੀ ਵਿਰੋਧੀ ਪਾਰਟੀਆਂ ਇਕ ਮੁੱਠ ਹੋ ਕੇ ਤੁਰਨ ਨੂੰ ਤਿਆਰ ਨਹੀਂ, ਅਕਾਲੀ ਦਲ ਕਾਂਗਰਸ ਨਾਲ ਪੁਰਾਣੀ ਕਿੜ ਕਰਕੇ ਕੋਹੜ ਕਿਰਲੀ ਵਾਲੀ ਕਥਾ, ਭਾਜਪਾ ਭੀ ਸੁਹਿਰਦ ਨਹੀਂ ਲੁੱਤੀ ਲਾ ਕੇ ਪਰ੍ਹਾਂ, ਹੁਣ ਸੁਨੀਲ ਜਾਖੜ ਫਸਾ ਧਰੇ, ਪਹਿਲਾਂ ਕਪਤਾਨ ਸਾਹਬ, ਢੀਂਡਸਾ ਤੇ ਕਈ ਹੋਰ ਕਾਂਗਰਸੀ ਗੁੜ ਤੇ ਮੱਖੀਆਂ ਲੱਭਿਆ ਨਾ ਤਾਂ ਛਿੱਥੇ, ਤਨਖਾਹ ਨਾ ਵਧੀ ਪੁਰਾਣੀ ਹੀ ਸਹੀ, ਚਤੁਰਾਈ ਕਿਨੇ ਨਾ ਪਾਇਆ ਪਰ ਅਫਸੋਸ ਸਿੱਖ ਸਫਾਂ ਤਾਂ ਇਹ ਤੁਕ ਕਦੀ ਪੜ੍ਹਦੀਆਂ ਹੀ ਨਹੀਂ ਲੱਗਦੀਆਂ, ਸਿੱਖ ਸਿਧਾਂਤ ਤੋਂ ਉੱਖੜੇ ਹਨ, ਧੰਦੇ ਦੇ ਧਾਰਨੀ ਹਨ, ਪ੍ਰਮਾਤਮਾਂ &lsquoਤੇ ਤਾਂ ਕੋਈ ਵਿਸ਼ਵਾਸ ਹੈ ਹੀ ਨਹੀਂ, ਮਨੁੱਖਤਾ ਦੀ ਪੂਜਾ ਪ੍ਰਬਲ ਹੈ, ਵਿਦੇਸ਼ੀ ਤਾਂ ਗੁਰੂ ਘਰਾਂ ਵਿੱਚ ਸੰਤ ਭਿੰਡਰਾਂਵਾਲਿਆਂ ਦੀ ਹੀ ਪ੍ਰਭਤਾ ਹੈ ਕਿਉਂਕਿ ਉਨ੍ਹਾਂ ਦੀ ਲਹਿਰ ਸਦਕਾ ਹੀ ਇਹ ਵਸੇਬੇ ਤੇ ਪ੍ਰਚਾਰਕਾਂ ਦਾ ਦਾਲ ਫੁਲਕਾ, ਤਾਂ ਕੀ ਅਮੀਰੀ ਆਈ ਹੈ, ਪੰਜਾਬ ਵਿੱਚ ਕਿਵੇਂ ਦਲ ਖੜ੍ਹੇ ਨੇ ਬੰਦਾ ਢਾਈ ਫੁੱਟ ਦਾ ਜਬਾਨ ਤਿੰਨ ਫੁੱਟ ਦੀ, ਮੂੰ ਆਈ ਬੋਲੀ, ਮੰਨਦੀ ਹਾਂ ਕਿ ਸਿਆਸੀ ਆਗੂ ਫੇਰ ਸਰਕਾਰ, ਗ੍ਰਹਿ-ਮੰਤਰੀ ਅਮਿਤ ਸ਼ਾਹ ਨੂੰ ਇਹ ਅੱਤੜ ਬਿਆਨ ਨਹੀਂ ਸੀ ਦੇਣਾ ਬਣਦਾ ਰਾਜੋਆਣੇ ਦੀ ਅਪੀਲ ਦੀ ਧਾਰਾ ਦੱਸਦੇ ਕਿ ਕੋਈ ਬਣਦੀ ਨਹੀਂ ਕਿ ਆਪ ਜਾਂ ਪ੍ਰਵਾਰ ਹੀ ਕਰ ਸਕਦਾ ਹੈ, ਫੇਰ ਭਿਉਰਾ, ਤਾਰਾ ਦਾ ਪਲਟਵਾਰ ਤਾਂ ਕੋਈ ਸਿੱਖੀ ਸਿਦਕ ਨਹੀਂ ਸਗੋਂ ਉਪਰਦੜੀ ਹੈ, ਪਤਾ ਹੈ ਕਿ ਸਾਨੂੰ ਤਾਂ ਵਿੱਚੋਂ ਕੁਝ ਲੱਭਣਾ ਨੀ ਚਲੋ ਬਹਾਦਰੀ ਦਿਖਾਉ ਇਧਰ ਇਨਸਾਫ ਮੋਰਚੀਏ ਹੋਰ ਅਡੰਬਰ ਬਾਪੂ ਹੋਰ ਨੂੰ ਭੁੱਖ ਹੜਤਾਲ &lsquoਤੇ ਬਠਾ ਤਾਂ ਫੇਰ ਜੂਸ ਪ੍ਰਸ਼ਾਸਨ ਤੋਂ ਪਿਲਾਤਾ ਸਰੋਪਾ ਆਪ ਪਾਤਾ ਸਰੋਪੇ ਕਮ੍ਹਲੇ ਹੋਏ ਫਿਰਦੇ ਨੇ ਹਾਲਾਂ ਸ਼੍ਰੋਮਣੀ ਕਮੇਟੀ ਨੇ ਵਰਜਿਆ ਹੈ ਪਰ ਇਹ ਤਾਂ ਕਰਤੇ ਨੂੰ ਨਹੀਂ ਹਾਕਮ ਮੰਨਦੇ ਹੋਰ ਕੋਈ ਕੌਣ ਹੈ ਹਵਾਰਾ ਬਾਪੂ ਨੇ ਤੇ ਫਰਾਂਸ ਸਾਹਬ ਨੇ ਫੇਰ ਧਰਨਾ ਕਾਹਨੂੰ ਚੁੱਕਿਆ, ਪਤਾ ਹੈ ਕਿ ਮੇਲੇ ਹੀ ਲਾਈ ਜਾਣੇ ਹਨ ਹੁਣ ਹੋਰ ਕੋਈ ਬੀਨ ਬਜਾਉਣਗੇ, ਗੱਲ ਕੀ ਚੌਧਰ ਲਈ ਪੰਜਾਬ ਦੀ ਬਲੀ ਤੇ ਖੇਤਰੀ ਪਾਰਟੀ ਨੂੰ ਨਿਰਬਲ, ਭਗਵੰਤ ਮਾਨ ਤਾਂ ਕਾਟੋ ਹੈ, ਕੁਤਰ ਕੁਤਰ ਸਿੱਟੀ ਜਾਂਦਾ ਹੈ ਆਏ ਦਿਨ ਨਵੀਂ ਰਾਮ ਰਾਮ, ਹੁਣ ਰਾਮਦੇਵ ਦੇ ਯੋਗ &lsquoਤੇ ਨੀ ਗਿਆ ਪਰ ਆਂਧਰਾ ਸਹੀ ਆ ਕੇ ਹੋਰ ਬਲ ਨਾਲ ਘੁਲਣ ਲੱਗੂਗਾ, ਝਾਂਕੀ ਦਾ ਭੀ ਜਾਣ ਬੁੱਝ ਕੇ ਇਹ ਪਲਾਨ ਸੀ, ਕੋਈ ਭੀ ਸਰਕਾਰ ਬੰਬ ਧਮਾਕਿਆਂ ਨੂੰ ਸਤਿਵਾਦੀ ਨਹੀਂ ਸਵੀਕਾਰਦੀ ਤੇ ਦੂਜੇ ਦੇਸ਼ਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਅਸੀਂ ਦਹਿਸ਼ਤਗਰਦ ਹਾਂ ਝਾਂਕੀ ਵਿੱਚ ਕੋਈ ਅੱਡ ਦੀ ਤਰੱਕੀ ਜਾਂ ਸੰਸਕ੍ਰਿਤੀ ਜਾਂ ਸਭਿਅਤਾ ਦਿਖਾਉ, ਪਰ ਹੁਣ ਤਾਂ ਸਭਿਅਤਾ ਹੈ ਹੀ ਆਹਤ ਹੂਤ, ਅਸੀਂ ਤਾਂ ਵਿਦੇਸ਼ਾਂ ਵਿੱਚ ਭੀ ਹੁਣ ਪੱੁਠੀ ਭੁਆਂਦਣੀ ਲੈ ਆਏ, ਦਹਿਸ਼ਤਗਰਦੀ ਸਾਡੀ ਚਰਿੱਤਰ ਨੀਤੀ ਸਿਰ ਧਰ ਤਲੀ ਗਲ੍ਹੀ ਗਰਾਨ ਦਮਾਮਾ ਵਾਜਿਉ ਇਹ ਪੰਗਤੀਆਂ ਗੁਰੂ ਨਾਨਕ ਦੇਵ ਜੀ ਦੇ ਨਉਂ ਨਾਲ ਕੱਲ ਜੋੜੀਆਂ, ਮੈਂ ਸੁਣ ਕੇ ਕੁਝ ਕੁ ਦੁਭਿਧਾ ਵਿੱਚ ਪੈ, ਆਖੀ ਭੀ ਸਿੱਖ ਫਲਾਸਫਰ ਡਾਕਦਾਰ ਨੇ ਚੈਨਲ &lsquoਤੇ, ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਚਰਿੱਤਰ, ਜੋ ਸਾਰਾ ਸਮਾਂ ਪ੍ਰਚਾਰ ਦੱਸਦਾ ਹੈ ਕਿ ਉਨ੍ਹਾਂ ਕਿਸ ਵੇਲੇ ਕਿਹੜੇ ਹਾਲਾਤਾਂ ਵਿੱਚ ਜਾਂ ਕਿਹੜੇ ਲਹਿਜੇ ਵਿੱਚ ਇਹ ਮੁਖਾਰਵਿੰਦ ਵਿੱਚੋਂ ਉਚਰੇ ਹੋਣਗੇ, ਇਹ ਹੁਣ ਵਿਦਵਾਨ, ਇਤਿਹਾਸਕਾਰ ਤੇ ਚੈਨਲਾਂ ਤੇ ਪ੍ਰੋਗਰਾਮ ਦੇਣੇ ਸੰਗਤਾਂ ਨੂੰ ਦੱਸਣ ਕਿ ਗੁਰੂ ਗ੍ਰੰਥ ਕਿੰਨੇ ਪੰਨਾ &lsquoਤੇ ਇਹ ਪ੍ਰਕਾਸ਼ਤ ਹਨ, ਸਿੱਧ ਕਰੋ ਕਿ ਕੀ ਸਬੂਤ ਹਨ ਮੈਂ ਸਪੱਸ਼ਟ ਕਰ ਦੇਵਾਂ ਕਿ ਮੈਂ ਜਿਮੇ ਪੁਰਾਤਨ ਧਰਮ ਵਿੱਚ ਪਲ੍ਹੀ ਵੱਡੀ ਹੋਈ, ਵਿਚਰੀ ਅੱਗੋਂ ਆਪਣੇ ਬੱਚੇ ਭੀ ਉਸੇ ਪ੍ਰਣਾਲੀ ਵਿੱਚ ਪਾਲੇ, ਹੁਣ ਕਿਵੇਂ ਆਹ ਨਵਾਂ ਧਰਮ ਅਪਨਾ ਸਕਦੀ ਹਾਂ, ਇਕ ਪਾਸੇ ਤਾਂ ਅਸੀਂ ਹੁਕਮ ਦਿੰਦੇ ਹਾਂ ਕਿ ਧਰਮ ਅਧੂਲੀ, ਦੂਜਾ ਕਬੂਲਣਾ ਗੁਨਾਹ ਹੈ ਤਾਂ ਕੀ ਜੋ ਅੱਜ ਸਾਡਾ ਧਰਮ ਕੇਵਲ ਮੁੱਢਲੀ ਧਾਰਾ ਗੁਰੂ ਗ੍ਰੰਥ ਮਾਨੋ ਤੇ ਬਾਕੀ ਸਭ ਬਦਲ ਦਿੱਤਾ, ਗੁਰੂ ਗ੍ਰੰਥ ਜੀਵਤ, ਮਨੁੱਖ ਤਾਂ ਨਾਸ਼ਵਾਨ ਹੈ ਜਾਗਤ ਕਿਵੇਂ ਮੰਨ ਸਕਦੇ ਹਾਂ, ਇਹ ਤਾਂ ਸੋਮਾਂ ਸੀ ਜਿੰਦਗੀ ਆਧਾਰਤ ਤੇ ਗਾਡੀ ਰਾਹ ਤੇ ਸਿੱਖਿਆ, ਸਰੋਤ ਅਜੋਕਾ ਧਰਮ ਤਾਂ ਸੋਧੇ ਲਾਉ, ਕਤਲ ਕਰੋ, ਦਹਿਸ਼ਤ ਫਲਾਉ ਅਦਿਵਾਦ ਦੂਜਿਆਂ ਦਾ ਨਿੰਦੋ ਆਪ ਕਰਾਉ ਕਰੋ ਤੇ ਪ੍ਰਚਾਰੋ, ਹਥਿਆਰ ਚੱੁਕੀ ਫਿਰੋ, ਲਾਠੀਆਂ, ਡਾਂਗਾਂ ਨਾਲ ਦੂਜਿਆਂ ਨੂੰ ਡਰਾਉ, ਖਾਣ-ਪਹਿਨਣ &lsquoਤੇ ਹੁਕਮ ਦਾਗੋ, ਤੀਮੀਆਂ ਨੂੰ ਨਸੀਹਤਾਂ ਤੁਸੀਂ ਸਿਰ &lsquoਤੇ ਵਿਆਹ ਵਾਲੇ ਦਿਨ ਭੀ ਸਜਾਵਟ ਨਹੀਂ ਕਰ ਸਕਦੀਆਂ, ਸੁੱਥਣ ਝੁੱਗਾ ਹੀ ਪਾ ਸਕਦੀਆਂ ਹੋ ਸਕਰਟਾਂ ਨਾਲ ਲੱਤਾਂ ਨੰਗੀਆਂ ਦਿਸਦੀਆਂ ਹਨ ਵਿਵਰਜ ਪਰ ਮਨੁੱਖ ਕਰ ਸਕਦੇ ਹਨ ਕਦੀ ਸੋਚਿਆ ਕਿ ਇਹ ਵਿਤਕਰਾ ਤੇ ਫੇਰ ਕਿੰਨੀ ਦੇਰ ਚੱਲੂ ਨੌਜਵਾਨ ਬਾਗੀ ਤਾਂ ਸਿੱਖ ਸਮਾਜ ਕਿਵੇਂ ਇਕ ਰਹਿ ਸਕੂ, ਇਹ ਲੋਕ ਤਾਂ ਪਾੜੇ ਪਾ ਕੇ ਸਗੋਂ ਵੱਖਰੇ ਧਰਮ ਦੀਆਂ ਨੀਹਾਂ ਰੱਖ ਰਹੇ ਹਨ, ਨਿਹੰਗ ਧਰਮ ਅੱਡਰਾ ਹੁੰਦਾ ਸੀ ਹੁਣ ਤੁਸੀਂ ਰੱਲ੍ਹ ਗੱਡ ਕਰਕੇ ਭੈ-ਭੀਤ ਕਰਨ ਲੱਗੇ ਹੋ ।
ਵੱਡਮੁੱਲੀ ਜਾਣਕਾਰੀ ਦੀ ਸਾਂਝ : ਨਿੱਜੀ ਖੋਜ ਜੋ ਕਈ ਵਰੇ੍ਹ ਪਹਿਲਾਂ ਜਦੋਂ ਕਾਕਾ ਰਣਜੀਤ ਸਿੰਘ ਢਡੱਰੀਆਂ ਯੂ।ਕੇ। ਆਏ (ਉਦੋਂ ਕਾਕਾ ਹੀ ਸੀ) ਸੰਖੇਪ ਸਾਡੇ ਗੁਰੂ-ਘਰ ਭੀ ਪਧਾਰੇ, ਅੰਤਾਂ ਦਾ ਇਕੱਠ ਤੇ ਲੋਕੀ ਦੱਸ ਤੋਂ ਵੀਹ ਪੌਂਡ ਦਾ ਨੋਟ ਅੱਗੇ ਧਰਨ, ਢੇਰ ਕਈ ਫੁੱਟ ਉੱਚਾ ਦੇਖ ਮੈਂ ਅੱਗੇ ਨੂੰ ਵੱਧਣ ਲੱਗੀ ਕਿ ਦੇਖਾਂ ਕਿੱਢਾ ਕੁ ਹੈ, ਮੈਨੂੰ ਸਾਬਕਾ ਪ੍ਰਧਾਨ ਫਟਾ-ਫੱਟ ਰੋਕ ਕੇ ਕਹਿੰਦੇ ਬੀਬੀ ਆਪਣਾ ਕੀਤਾ ਹੋਇਆ ਹੈ ਕਿ ਪੈਸੇ ਆਪਾਂ ਨੀ ਚੁੱਕਣੇ, ਮੈਂ ਕਿਹਾ ਭਾਅ ਜੀ ਮੈਂ ਚੁੱਕਣ ਨਹੀਂ ਦੇਖਣ ਚੱਲੀ ਹਾਂ ਬੀਬੀ ਖੋਜੀ, ਪੜਤਾਲ ਕਰਕੇ ਹਟੀ ਕਿ ਕੀ ਮਾਜਰਾ ਹੈ ਤਾਂ ਸਭ ਸਾਹਮਣੇ ਆਇਆ ਕਿ ਇਹ ਏਜੰਟ ਮੰਗਵਾ ਰਹੇ ਹਨ ਹੁਣ ਤਾਂ ਇਹ ਆਮ ਹੀ ਵਪਾਰ ਹੈ ਜਥੇ ਹਰ ਸਾਲ ਟੈਂਟਾਂ ਵਿੱਚ ਪੰਡਾਲ ਦੀਵਾਨ ਤਿੰਨ ਦਿਨ ਦਾ ਅੰਤਾਂ ਦਾ ਖਰਚਾ ਤੇ ਸੰਗਤਾਂ ਕੋਚਾਂ &lsquoਤੇ ਢੋਅ ਢੁਆਈ, ਭਾਈ ਸੰਗਤ ਇਹ ਪ੍ਰਬੰਧਕਾਂ ਨੂੰ ਤਾਂ ਸਭ ਪਤਾ ਹੈ ਪਰ ਤੁਸੀਂ ਅਣਜਾਣ ਕਿ ਇਹ ਇੰਨਾ ਸਰਕਾਰਾਂ ਵਾਂਗੂੰ ਖਰਚਾ ਕਿਥੋਂ ? ਫੇਰ ਨੋਟ ਕਰਿਆ ਕਰੋ ਏਜੰਟ ਹਰ ਥਾਂ ਘੁੰਮਦਾ ਫਿਰਦਾ ਦੇਖੋ ਜਥੇ ਭੀ ਉਹੀ ਕੁਝ ਹੀ ਜਥੇ ਹਨ ਜੋ ਆਪਣੇ ਆਪ ਆ ਕੇ ਕੀਰਤਨ ਕਰਦੇ ਹਨ ਨਹੀਂ ਤਾਂ ਇਹ ਗਰੋਹ ਵਿੱਚ ਆਉਂਦੇ ਨੇ ਤੇ ਏਜੰਟ ਬੁਕਿੰਗ ਕਰਦੇ ਨੇ ਇਹ ਅਕੈਡਮੀ ਭੀ ਹੈ ਉਹਦਾ ਪਹਿਲਾਂ ਇਕ ਕੀਰਤਨੀਆ ਵਧਾਈ ਵਧਾਈਆਂ ਹੀ ਗਉਂਦਾ ਸੀ, ਹੁਣ ਇਕ ਹੋਰ ਹੈ ਸੰਗਤ ਦੇਖ ਕੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ, ਆਹ ਪ੍ਰਵਾਰ ਦੇਖ ਉਹ ਗੁਣਵਾਨ ਬਣੂ ਫੇਰ ਪਤਾ ਨਹੀਂ ਕਿੰਨੇ ਕੁ ਥਾਈਂ ਜਾ ਕੇ ਥੱਕ ਟੁੱਟ ਕੇ ਬੱਸ ਵਾਹਿਗੁਰੂ ਵਾਹਿਗੁਰੂ ਕਰਨ ਲੱਗੂ ਤੇ ਨਾਲੇ ਬਾਦਲਾਂ ਦਾ ਬਦਖੋਹੀ ਪੱਤਾ ਪੜੂ ਤੇ ਸ਼੍ਰੋਮਣੀ ਕਮੇਟੀ ਨੂੰ ਭੰਡੂ, ਖਰੋਚ ਕੇ ਪਿਛੋਕੜ ਦੇਖੋ ਇਹ ਕਾਂਗਰਸੀ ਘਰਾਣੇ ਹਨ ਪੰਥ ਤਾਂ ਛੱਡੋ ਇਹ ਸਿੱਖ ਭੀ ਨਹੀਂ, ਭੇਖੀ ਨੇ ਮੈਨੂੰ ਭਾਵੇਂ ਬੁਰਾ ਆਖੋ ਪਰ ਕੀ ਆਹ ਧਰਮ ਹੈ ਜਾਂ ਕੋਝਾ ਵਪਾਰ ਕੀ ਧਰਮ ਨੂੰ ਦੁਨੀਆਂ ਦੇ ਤਖ਼ਤੇ &lsquoਤੇ ਚਾਰ ਚੰਨ ਲੱਗਣਗੇ ਤੇ ਭਵਿੱਖ ਉਜਲਾ ਸੰਗਤਾਂ ਸੁਚੇਤ ਹੋੋਣ ਇਨ੍ਹਾਂ ਦੇ ਅੱਗੇ ਪੌਂਡ ਨਾ ਰੱਖੋ ਗਰੀਬ, ਭੁੱਖੇ, ਦੁਖੀ, ਰੁਲਦੇ ਤਰਸਦੇ ਤੇ ਆਂਝ, ਅਪਾਹਜ ਪਾਲੋ, ਆਹ ਚੈਨਲਾਂ ਨੇ ਤਾਂ ਧੂ ਪੱਟ ਤੀ ਧਰਮ ਦਾ ਹੁਲੀਆ ਹੀ ਵਗਾੜ ਤਾ ਪ੍ਰੇਸ਼ਾਨੀਆਂ ਵਿੱਚ ਪਾ ਧਰੀ ਸੰਗਤ, ਦੂਜੇ ਪਾਸੇ ਬਜ਼ੁਰਗ ਪੈਨਸ਼ਨਾਂ ਲੈ ਕੇ ਇਨ੍ਹਾਂ ਨੂੰ ਦਾਨ ਕਰਕੇ ਖੁਸ਼ੀਆਂ ਮੁੱਲ ਲੈਂਦੇ ਨੇ, ਸੁਣਿਆ ਕਰੋ ਜੀ ਆਹ ਗੁਰਦੁਆਰੇ ਦੇ ਔਥੇ ਸਾਡਾ ਸਟਾਲ ਲੱਗਾ ਹੈ ਜਾ ਕੇ ਗੁਰੂ ਪਿਆਰਿਉ ਰਸੀਦ ਕਟਾ ਕੇ ਗੁਰੂ ਦੀਆਂ ਲਵੋ, ਹੈ ਕੋਈ ਪ੍ਰਬੰਧਕ ਸੁਣ ਕੇ ਰੋਕਦਾ ਸਭ ਦਾ ਚੋਲ੍ਹਾ ਸਾਂਝਾ ਹੈ । ਮੈਂ ਹੁਣ ਘੱਟ ਹੀ ਗੁਰਦੁਆਰੇ ਜਾਂਦੀ ਹਾਂ ਕਿਉਂ ਉਥੇ ਜਾ ਕੇ ਦੈਂਗੜ ਦੈਂਗੜ ਪਤਾ ਨਹੀਂ ਕੀ ਕੀ ਭਾਸ਼ਨ ਸੰਗਤ ਆਮਦ ਕਰਕੇ ਗਿਣਤੀ ਹੀ ਨੀ ਬੱਚੇ ਕਿਸੇ ਅਨੁਸ਼ਾਸਨ ਵਿੱਚ ਨਹੀਂ ਹਨ, ਮਾਂ ਬਾਪ ਤਾਂ ਬੱਸ ਉਨ੍ਹਾਂ ਨੂੰ ਘਰੋਂ ਬਾਹਰ ਫਿਰਾਉਣ ਜਾਂਦੇ ਨੇ, ਇਕ ਵਰਗ ਦੀਆਂ ਬੀਬੀਆਂ ਤਾਂ ਸੱਜ ਧੱਜ ਕੇ ਹੱਥਾਂ ਵਿੱਚ ਫੂਨ ਬੱਸ ਮੇਲੇ ਵਿੱਚ ਨਿਆਣੇ ਭੱਜੇ ਫਿਰਦੇ ਨੇ, ਸਕਿਊਰਿਟੀ ਵਾਲਾ ਕਹਿੰਦਾ ਜੀ ਸਾਨੂੰ ਕੁੱਦ ਕੇ ਪੈਂਦੀਆਂ ਨੇ ਸਾਡੇ ਨਿਆਣੇ ਝਿੜਕਦਾ ਏ, ਪ੍ਰਬੰਧਕ ਤਾਂ ਸਟੇਜ &lsquoਤੇ ਭਾਸ਼ਣ ਦੇ ਕੇ ਜਾਂ ਦਫਤਰ ਜਾਂ ਘਰੀਂ ਜਾਂ ਫੇਰ ਕਿਵੇਂ ਪੈਸੇ ਹੋਰ ਇਕੱਤਰ ਕਰਨੇ ਹਨ, ਹਾਲੇ ਗੁਰੂ ਨਾਨਕ ਨਾਮ ਲੇਵਾ ਹਾਂ ਅਸੀਂ, ਰਾਮ ਹੀ ਜਾਣੇ, ਗੁਰੂ ਨਾਨਕ ਦੇਵ ਜੀ ਆਹ ਕਿਰਤ ਬਖ਼ਸ਼ੀ ਹੈ ਕਿ ਸਾਰਾ ਦਿਨ ਮੰਗਣ ਦੀ ਰਟ ਲਾਵੋ ਜੀ ਸੰਗਤ ਜੀ ਤੁਹਾਡੀ ਸੇਵਾ ਤਾਂ ਹੀ ਲੱਗਣੀ ਹੈ ਪਖੰਡ ਕਰੋ ਸੋਸ਼ਲ ਮੀਡੀਆ, ਯੂ:ਟੀਊਬਾਂ ਨੇ ਬਹੁਤਾ ਭੈੜਾ ਅਸਰ ਧਰਮ ਅਤੇ ਖਾਸ ਕਰਕੇ ਸਿੱਖ ਸੰਗਤਾਂ &lsquoਤੇ ਪਾਇਆ ਹੈ, ਭੱਤੇ ਬਹੁਤੇ ਮਿਲਦੇ ਹਨ, ਬਜ਼ੁਰਗਾਂ ਦੇ ਖਰਚੇ ਹਨ ਨਹੀਂ, ਬਹੁਤੇ ਤਾਂ ਵੈਨਾਂ &lsquoਤੇ ਗੁਰਦੁਆਰੇ ਜਾ ਪਹੁੰਚਦੇ ਨੇ ਕੌਂਸਲ ਫਰੀ ਪੁਚਾ ਦਿੰਦੀ ਹੈ, ਫੇਰ ਘਰੀਂ ਬੱਸ ਚੈਨਲਾਂ ਨੂੰ ਦਾਨ ਫੇਰ ਕਹਿੰਦੇ ਸਾਨੂੰ ਬੱਚੇ ਨੀ ਪੁੱਛਦੇ, ਇਕੱਲਾਪਣ ਰੱਬ ਭੀ ਇਸੇ ਤਰ੍ਹਾਂ ਸਜ਼ਾ ਦਿੰਦਾ ਹੈ, ਪਰ ਅਸੀਂ ਸਮਝਦੇ ਨਹੀਂ, ਰੰਗ ਤਾਂ ਕਰਤਾਰ ਦੇ ਨੇ ਤਕਦੀਰ ਦੀਆਂ ਲੀਕਾਂ ਉਹ ਹੀ ਪੜ੍ਹ ਸਕਦਾ ਹੈ ਉਹਨੇ ਹੀ ਉਕਰੀਆਂ ਹਨ, ਦੇਣ ਦੀਆਂ ਭੀ ਕਸਰਾਂ ਨੀ ਛੱਡਦਾ ਗਰੀਬੀ ਦਾ ਭੀ ਅੰਤ ਨਹੀਂ, ਜੇਜ਼ੀ। ਬੀ। ਸਿੰਗਰ ਗਉਂਦਾ ਕਹਿੰਦਾ ਕਿ ਜਿੰਨੇ ਵਿੱਚ ਤੂੰ ਸਾਰੀ ਸੱਜਦੀ ਹੈਂ ਉਨੇ ਵਿੱਚ ਤਾਂ ਮਿੱਤਰਾਂ ਦੇ ਬੂਟ ਅਉਂਦੇ ਨੇ, ਆਪਾਂ ਤਾਂ ਦਾਤੇ ਦਾ ਕੋਈ ਕੱਪੜਾ ਦੇਣ ਤੇ ਰਹਿਣ ਬਸੇਰੇ ਲਈ ਹਰ ਦਮ ਸ਼ੁੱਕਰ ਕੋਈ ਚਿੰਤਾ ਨੀ, ਤਮ੍ਹਾਂ ਨੀ, ਲੋਭ ਲਾਲਚ ਨਹੀਂ ਸੇਵਾ ਜਿੰਨੀ ਕੁ ਬਣਦੀ ਹੈ ਬੱਚੇ ਕਰ ਦਿੰਦੇ ਨੇ ਆਪਾਂ ਆਪਣੀ ਭਾਵਨਾ ਨਾਲ ਜਿਥੇ ਸੇਵਾ ਕਰਨੀ ਹੈ ਕਰ ਛੱਡੀ ਦੀ ਹੈ, ਉਹਦਾ ਸ਼ੁਕਰਾਨਾ ਕਰੀਦਾ ਹੈ, ਜਰੂਰੀ ਨਹੀਂ ਸੇਵਾ ਸਿੱਖ ਸਫਾਂ ਵਿੱਚ ਹੀ ਹੈ ਕਿਵੇਂ ਸੰਸਾਰ &lsquoਤੇ ਮਨੁੱਖੀ ਤਸ਼ੱਦਦ ਨਾਲ ਲੋੜਾਂ ਹਨ ਉਥੇ ਭੇਜੋ, ਮੈਂ ਤਾਂ ਗਾਜਾ ਯੂਨੀ:ਸੈਫ ਆਦਿ ਨੂੰ ਭੀ ਭੇਜ ਦਿੱਤੀ ਮਨ ਨੂੰ ਸਕੂਨ ਮਿਲਣਾ ਚਾਹੀਦਾ ਹੈ, ਸਾਡੇ ਅਦਾਰੇ ਭੀ ਆਫਰੇ ਪਏ ਨੇ, ਦਾਤੇ ਨੂੰ ਨੀ ਭਉਂਦਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ