image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੰਜਾਬ ਕੀ ਵਿਦੇਸ਼ ਬਿੱਛੂ ਬੂਟੀ ਲੜੀ ਪਈ ਹੈ ਕਿ ਹੈਂ ਇਹ ਅਕਾਲੀ ਦਲ ਫੇਰ ਉਭਰ ਰਿਹਾ

ਵਾਰਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ ਇੰਨਾ ਮੇਹਰੀਆਂ ਵਿੱਚ ਨੇ ਐਬ ਭਾਰੇ ਹਾਲੇ ਧੀਆਂ ਰੋਂਦੀਆਂ ਸੀ, ਪਰ ਸਦੀਆਂ ਪੁਰਾਣੇ ਕਿੱਸੇ ਮਿਟੇ ਨਹੀਂ ਅੱਜ ਭੀ ਇਹ ਧਾਰਾ ਕਿਸੇ ਰੂਪ ਵਿੱਚ ਲਾਗੂ ਹੁੰਦੀ ਹੈ ਕੀ ਪੰਜਾਬ ਕੀ ਵਿਦੇਸ਼ ਬਿੱਛੂ ਬੂਟੀ ਲੜੀ ਪਈ ਹੈ ਕਿ ਹੈਂ ਇਹ ਅਕਾਲੀ ਦਲ ਫੇਰ ਉਭਰ ਰਿਹਾ, ਬੜੀ ਤਦਬੀਰਾਂ ਦੀ ਝੜੀ ਲਾਈ ਮਾਰਨ ਲਈ ਕਾਂਗਰਸੀ ਤਾਂ ਅਧਿਮੋਏ ਹੋ ਗਏ ਕਿ ਕਿਵੇਂ ਪਾਰਟੀ ਨੇ ਬੇਅਦਬੀ ਸੱਦੀ, ਮੜੀ, ਤੂਫਾਨ ਤੋਲੇ ਤੇ ਕੰਮ ਆਈ, ਹੁਣ ਆਹ ਦੇਖੋ ਮਿਸਾਲ ਤਾਜਾ ਸਿਮਰਨਜੀਤ ਸਿੰਘ ਮਾਨ ਐੱਮ।ਪੀ। ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਚਾਲ੍ਹੀ ਸਾਲ ਤੋਂ ਪੁਰਾਣਾ ਪੁਲਸ ਅਫਸਰ ਕਾਨਫਰੰਸ ਕਰਕੇ   ਕਉਂਕੇ ਰਿਪੋਰਟ ਅਕਾਲ ਤਖ਼ਤ ਦੇ ਗੱਲ ਪਾ ਤੀ, ਮਾਨ ਸਾਹਬ ਦੀ ਸੁਣੋ ਕਹਿੰਦੇ ਅਸੀਂ 2010, 11 ਵਿੱਚ ਤਾਂ ਕੋਰਟ ਗਏ ਸੀ ਜਸਕਰਨ ਸਿੰਘ ਦੇ ਹਲਫੀਆ ਬਿਆਨਾਂ &lsquoਤੇ ਪਰ ਖਾਰਜ ਹੋ ਗਈ ਸੀ, ਭਾਈ ਕਿਉਂ ? ਝੂਠੇ ਮੁਕੱਦਮੇ ਸਾਰੇ ਸਫਲ ਨਹੀਂ ਹੁੰਦੇ, ਦੇਖੋ ਮਾਨ ਸਾਹਬ ਕੀ ਕਥਾ ਕਰਦੇ ਹਨ ਜੀ ਗੁੱਟ ਵੱਢ ਤੇ ਹੋਰ ਅੰਗ ਕੱਟ ਬੋਰੀਆਂ ਵਿੱਚ ਪਾ ਕੇ ਸਤਲੁੱਜ ਵਿੱਚ ਸੁੱਟੇ ਅਫਸਰ ਜੀ ਇਹ ਸਭ ਕੁਝ ਤੁਹਾਨੂੰ ਕਿਵੇਂ ਤੇ ਕੀਹਨੇ ਦੱਸਿਆ ਤਾਂ ਉਹ ਸਥਿਆਰਥੀ ਉਦੋਂ ਕਿਉਂ ਨਾ ਬੋਲਿਆ ਤੇ ਤੁਸੀਂ ਫੇਰ ਰਿਪੋਰਟ ਤੇ ਦੁਹਾਈ ਕਿਉਂ ਨਾ ਪਾਈ, ਹੁਣ ਰਿਪੋਰਟ ਵਿੱਚ ਕੋਈ ਨਵੇਂ ਇੰਕਸ਼ਾਫ ਹਨ, ਹਾਂ ਦਰਸ਼ਨ ਸਿੰਘ ਹਠੂਰ ਸਾਫ ਝੂਠ ਦਿਸੀ ਜਾਂਦਾ ਹੈ, ਇਹ ਸਿੱਖੀ ਹੈ, ਰਹੀ ਗੱਲ ਕਉਂਕੇ ਵਰਤਾਂਤ ਦੀ ਸਾਧਾਰਨ ਸਿੱਖਾਂ ਨੂੰ ਤਾਂ ਭਾਈ ਇਹ ਭੀ ਪਤਾ ਨਹੀਂ ਉਹ ਕੌਣ ਸਨ, ਕੀ ਕਾਰਨ ਸਨ, ਕੀ ਕੁਰਬਾਨੀ ਸੀ ਜੋ ਅਕਾਲ ਤਖ਼ਤ &lsquoਤੇ ਬੈਠੇ, ਕੀਹਨੇ ਤੇ ਕਦੋਂ ਬਠਾਏ, ਮਾਨ ਸਾਹਬ ਲਿਖ ਕੇ ਨਉਂ ਲਿਆਏ ਉਥੇ ਸਟੇਜ ਤੋਂ ਬੋਲੇ ਤੇ ਸੋ ਨਿਹਾਲ ਗੂੰਜ ਗਿਆ ਨਾਲੇ ਚਾਰ ਹੋਰ ਪੰਥ ਵੈਰੀ ਲਾ ਤੇ ਸਭ ਹੀ ਅਕਾਲੀ ਵਿਰੋਧੀ, ਹਾਲੇ ਇਹ ਗੁਰਸਿੱਖ ਹਨ, ਗੁਰੂ ਦੀ ਹਜ਼ੂਰੀ ਵਿੱਚ ਪ੍ਰਚੰਡ ਹੁਣ ਭੀ ਹਾਲੇ ਪੰਜਾਬ ਦੇ ਪਹਿਲਾਂ ਤਿੰਨ ਟੋਟੇ, ਪਾਣੀ ਨਹਿਰ ਚਾਂਦੀ ਦੀ ਕਹੀ, ਇੰਦਰਾ ਵਿਰਾਜੀ ਫੇਰ ਗਿਆਨੀ ਜੈਲ ਸਿੰਘ ਨੇ ਸੰਤ ਗੱਦੀ ਦਿਵਾ ਕੇ ਦਰਬਾਰ ਸਾਹਬ ਬਿਠਾਏ, ਪਰ ਖੱਬੀ ਲਹਿਰ ਅਤੇ ਨਕਸਲੀਆਂ ਨੇ ਕਬਜ਼ਾ ਕਰ ਲਿਆ, ਸੁਭੇਗ ਸਿੰਘ ਆਪਣੀ ਕਿੜ ਲਈ ਧਾਰਮਿਕ ਮਰਿਯਾਦਾ ਦਾ ਤਾਂ ਸਮਝੋ ਅੰਤ ਸੀ, ਰੱਬ ਨੇ ਸਰਾਫ ਦਿੱਤਾ ਕੌਮ ਨੇ ਲਿਰਬ ਭਰਿਆ ਪਰ ਇਹ ਦੰਭੀ ਟੱਸ ਤੋਂ ਮੱਸ ਨਾ ਹੋਏ ਸਗੋਂ ਧਨ ਲਈ ਸੂਬਾ ਵਿਦੇਸ਼ੀ ਘੱਲ ਤਾ, ਅੱਜ ਤੱਕ ਧਰਮੀ ਸਿੱਖ ਪ੍ਰੇਸ਼ਾਨੀ ਵਿੱਚ ਜੀਅ ਰਹੇ ਹਨ, ਲਹਿਰ ਬੱਸ ਹਰ ਗੁਰਦੁਆਰੇ ਸੰਤਾਂ ਦੀ ਪੂਜਾ ਹਾਲੇ ਸਿੱਖ ਧਰਮ ਵਿਅਕਤੀਗਤ ਪੁਜਾਰੀ ਨਹੀਂ ਮੂਰਤਾਂ ਨਾਲ ਗੁਰੂ ਘਰ ਸਜਾਏ ਪਏ ਹਨ, ਕੀ ਸਭ ਕੁਝ ਬਾਦਲ ਸਾਹਬ ਦੇ ਔਗੁਣਾਂ ਕਰਕੇ ਹੈ ਤਾਂ ਇਨ੍ਹਾਂ ਦੇ ਗੁਣ ਕਿਉਂ ਰੰਗ ਨਾ ਲਿਆਏ, ਹੋਰ ਆਉ ਰੋਡੇ ਦਾ ਧੜਾ ਜੀ ਪ੍ਰਕਾਸ਼ ਸਿੰਘ ਬਾਦਲ ਤੋਂ ਫੱਖਰੇ ਕੌਮ ਮੋੜੋ, ਜਸਵੀਰ ਸਿੰਘ ਦੀ ਕੁਰਬਾਨੀ ਸਾਹਮਣੇ ਲਿਆਉ, ਸਾਰੇ ਭਿੰਡਰਾਂਵਾਲੇ ਪਰਿਵਾਰ ਦਾ ਨਸ਼ਰ ਕਰੋ ਸਾਊਥਾਲ ਹੀ ਸਿੰਘ ਸਭਾ ਲੁੱਟੀ, ਕਰਜ਼ਾ ਚੜਾ ਤਾ, ਆਪਣੀਆਂ ਕੀਤੀਆਂ ਲੁਕਾਉਣ ਲਈ ਚੌਥੇ ਕੁ ਦਿਨ ਨਵਾਂ ਸ਼ੋਸ਼ਾ ਛਡਦੇ ਨੇ ਪਰ ਸਿੱਖ ਸਭ ਜਾਣਦੇ ਹਨ, ਅਕਾਲੀ ਦਲ ਗਿਣਤੀ ਘੱਟ ਗਈ ਸਿੱਖ ਪੰਥੀਆਂ ਦੀ ਤਾਂ ਮਾਰ ਖਾ ਰਿਹਾ ਹੈ ਨਾ ਕਿ ਕਿਸੇ ਗੁਨਾਹ ਤੇ ਇਹ ਭੜਪੂੰਜੇ ਏਜੰਸੀਆਂ ਦੇ ਸਪੂਤ ਹਨ ਨਹੀਂ ਤਾਂ ਜੇਕਰ ਸੁਹਿਰਦ ਖਾਲਿਸਤਾਨੀ ਹੋਣ ਤਾਂ ਕਿਵੇਂ ਵਿਰੋਧ ਕਰੀ ਜਾਣ ਸ਼੍ਰੋਮਣੀ ਅਕਾਲੀ ਦਲ ਦਾ, ਸਮੁੱਚੀ ਕੌਮ ਦਾ ਤੇ ਹਰ ਪੰਜਾਬ ਦਾ ਮੁੱਦਾ ਹੈ ਏਕੇ ਦੀ ਲੋੜ ਹੈ ਪਰ ਇਹ ਤਾਂ ਡਰਾਮੇ ਕਰਦੇ ਨੇ ਫੁੱਟ ਜਾਹਰ ਕਰਨ ਦੇ ਜੋ ਕਿ ਕਿਸੇ ਭੀ ਢੰਗ ਵਿੱਚ ਕੌਮੀ ਹਿੱਤ ਵਿੱਚ ਨਹੀਂ, ਬੱਸ ਕੀ ਵਿਦੇਸ਼ੀ ਕੀ ਦੇਸ਼ ਸਭ ਆਪਣੀਆਂ ਰੋਟੀਆਂ ਦੇ ਹੀ ਸਾਧਨ ਹਨ ਸਭ ਤੋਂ ਵੱਧ ਢਾਅ ਮਾਨ ਅਕਾਲੀ ਦਲ (ਇਥੇ ਭੀ) ਉਥੇ ਭੀ ਚਾਲ੍ਹੀ ਸਾਲ ਦੀ ਇਕੋ ਪੀਪਨੀ ਪ੍ਰਧਾਨਗੀ ਤੇ ਹੁਣ ਜੀ ਸਾਡੇ ਬੰਦੇ ਵਿਦੇਸ਼ੀ ਮਾਰ ਰਹੇ ਹਨ, ਪਰ ਧੁਰਾ ਜੀ ਅਕਾਲੀ ਦਲ ਤੋਂ ਸੁਖਬੀਰ ਲਾਂਭੇ, ਆਪ ਮੈਂ ਐੱਮ।ਪੀ। ਭੀ ਤੇ ਪ੍ਰਧਾਨ ਭੀ, ਹੁਣ ਜਸਕਰਨ ਸਿੰਘ ਕਾਹਨ ਸਿੰਘ ਭੀ ਹਿਸ਼ਤ ਅਸਚਰਜ ਕਿ ਸਭ ਪੁਲਸੀਏ ਬਾਦਲ ਹਕੂਮਤ ਵੇਲੇ ਦੇ ਹੀ ਜਾਲਮ ਹਨ ਬਾਕੀ ਇੰਨਾ ਦੇ ਤੇ ਆਪ ਪੁਲਸੀਏ ਹੀ ਸੀ, ਸਭ ਭਲੇਮਾਣਸ ਇਥੇ ਭੀ ਕਈ ਇਨ੍ਹਾਂ ਦੇ ਦਲ ਦੇ ਪੁਲਸ ਦੇ ਪਰਿਵਾਰ ਵਿੱਚੋਂ ਹਨ, ਗੱਲ ਕੀ ਗੁੰਮਰਾਹਕੁਨ ਪ੍ਰਚਾਰ ਦਾ ਝੁਰਲੂ ਚੱਲਦਾ ਹੈ, ਜੀ ਅਸੀਂ ਨਵਾਂ ਸਾਲ ਨੀ ਮਨਾ ਸਕਦੇ ਕੌਣ ਤੁਹਾਡੀ ਮਿੰਨਤ ਕਰਨ ਗਿਆ ਸੀ ਕਿ ਆਉ ਮਨਾਉ, ਤੁਸੀਂ ਤਾਂ ਰੱਬ ਨਾਲ ਰੁੱਸੇ ਹੋਏ ਹੋ, ਨਾਲ ਅੰਦਰੋਂ ਤਾਂ ਘੁਣ ਖਾਂਦਾ ਹੈ ਕਿ ਅਸੀਂ ਕੌਮ ਨਾਲ ਧੋ੍ਰਹ ਕਰ ਰਹੇ ਹਾਂ, ਕੱਲ ਇਕ ਗੁਰੂ ਘਰ ਵਿੱਚ ਕੋਈ ਤੀਹ ਕੁ ਸਾਲ ਦਾ ਨੌਜਵਾਨ ਬੋਲੇ ਜੀ ਮੁਸਲਮਾਨ ਕਹਿੰਦਾ ਅਸੀਂ ਨੀ ਈਸਾਈਆਂ ਦਾ ਨਵਾਂ ਸਾਲ ਮਨਾਉਂਦੇ ਤਾਂ ਸਰਦਾਰ ਜੀ ਕਹਿੰਦੇ ਮੈਨੂੰ ਸ਼ਰਮ ਆਈ ਕਿ ਅਸੀਂ ਕਿਵੇਂ ਮਨਾ ਰਹੇ ਹਾਂ, ਮੈਂ ਪੁੱਛਦੀ ਹਾਂ ਕਹਿੰਦਾ ਆਪਣਾ ਮਨਾਇਆ ਕਰ ਭਾਈ ਫੇਰ ਆਪਾਂ ਸਭ ਤਰੀਕਾਂ ਆਪਣੀਆਂ ਵਰਤੋ, ਸਿੱਟੋ ਪਾਸਪੋਰਟ ਤੇ ਬਾਕੀ ਸਭ ਦਸਤਾਵੇਜ਼ ਜਿਨ੍ਹਾਂ ਤੇ ਈਸਾਈ ਕਲੰਡਰ ਦੀਆਂ ਤਰੀਕਾਂ ਹਨ ਤੇ ਹੋਵੋ ਬਾਗੀ ਤੇ ਬੰਨੋ ਗਠੜੀਆਂ ਤੇ ਚੱਲੀਏ ਦੇਸੀ ਦੇਸ਼ ਇਥੇ ਕੀ ਕਰਦੇ ਹੋ, ਯਾਨੀ ਗੁਰੂ ਦੀ ਹਜ਼ੂਰੀ ਵਿੱਚ ਹੁੱਭਦੇ ਕਿਵੇਂ ਨੇ ਬੱਸ ਚੌਧਰ ਰੱਖਣ ਲਈ, ਇਹੀ ਬੇਤੁਕੀਆਂ ਸਾਨੂੰ ਕਿਸੇ ਬੰਨੇ ਕੰਡੇ ਨੀ ਲੱਗਣ ਦਿੰਦੀਆਂ । 
ਇਕ ਜਾਣਕਾਰੀ ਸਾਂਝੀ ਕਰਨੀ ਸਮੇਂ ਦੀ ਲੋੜ ਹੈ, ਪ੍ਰਚਾਰਕ ਸ਼੍ਰੇਣੀ (ਸਭ ਵਿੱਚੇ ਹਨ) ਕੀ ਲੇਖਕ, ਕੀ ਜਥੇਦਾਰ, ਕੀ ਚੈਨਲੀ ਪੀਪਨੀਆਂ ਸੁਣੋ ਹਰ ਸਾਖੀ ਹਿੰਦੂ ਪ੍ਰਚਾਰ ਵਿੱਚ ਹੈ, ਸਭ ਜੋ ਬਿਲਾਸ ਸਾਡੇ ਅੱਜ ਪੜ੍ਹ ਪੜ੍ਹ ਕਥਾ ਕੀਤੀ ਜਾਂਦੀ ਹੈ, ਲੇਖਕ ਸਮੇਂ ਦੀਆਂ ਹਕੂਮਤਾਂ ਦੇ ਰਸੀਏ ਸਨ ਕਿਸੇ ਭੀ ਦਾ ਨਉਂ ਲੈ ਲਵੋ, ਸਿੱਧੀ ਜਿਹੀ ਗੱਲ ਹੈ ਕਿ ਪੈਸੇ ਬਿਨਾ ਤਾਂ ਪੋਥੀਆਂ, ਕਿਤਾਬਾਂ ਛੱਪ ਨਹੀਂ ਸਕਦੀਆਂ ਸਨ ਤੇ ਇਹ ਸੁਭਧਾ ਉਸ ਵੇਲੇ ਦੇ ਹਾਕਮਾਂ ਹੀ ਦਿੱਤੀਆਂ ਖੋਜ ਕਰੋ ਸਬੂਤ ਪਏ ਹਨ, ਹੁਣ ਲਿਖਣ ਲੱਗੀ ਹਾਂ ਕਿ ਇਹ ਬਾਤਾਂ ਕੋਈ ਨਾ ਮੰਨੇ ਜੇਕਰ ਗੁਰੂਆਂ ਨਾਲ ਨਾ ਜੋੜੀਆਂ ਜਾਣ, ਲੋਕੀ ਹੁਣ ਇਹ ਭੇਤ ਜਾਣ ਤਾਂ ਚੁੱਕੇ ਹਨ ਪਰ ਪਾਪ ਲੱਗੂ ਜੇਕਰ ਨਾ ਮੰਨੀਏ ਤੇ ਨਾਲੇ ਪ੍ਰਚਾਰਕ ਪਾਂਧੇ ਹਾਲੇ ਭਾਰੂ ਹਨ ਪਰ ਅਸਲੀਅਤ ਸਾਹਮਣੇ ਆਉਣ ਲੱਗ ਗਈ ਹੈ ਕੈਨੇਡਾ, ਅਮਰੀਕਾ ਜਾਂ ਕਈ ਹੋਰ ਦੇਸ਼ਾਂ ਵਿੱਚ ਭੀ ਪ੍ਰਚਾਰਕਾਂ ਦੀ ਛਿੱਲ ਲਹਿਣ ਲੱਗ ਗਈ ਹੈ, ਜੋ ਸਾਖੀਆਂ ਜੀ ਮੀਂਹ ਨਾ ਪਵੇ ਗੁਰੂ ਜੀ ਨੇ ਕਿਹਾ ਡੱਲਿਆ ਛਿੱਤਰ ਮਾਰੋ ਬਦਲਾਂ ਵੱਲ ਮੀਂਹ ਪੈ ਗਿਆ, ਹਟਦਾ ਨੀ, ਤਾਂ ਭੀ ਉਹੀ ਢੰਗ ਹੋਰ ਭੀ ਬੜੀਆਂ ਜੋ ਸੰਭਵ ਨਹੀਂ ਬੱਸ ਪਾਂਡਾ ਪ੍ਰਥਾ ਹਾਲੇ ਸਾਡੇ ਦੇਸ਼ ਵਿੱਚ ਚੁੱਪ ਚਾਂਦ ਤਾਂ ਹੈ ਇਥੇ ਵਸੋ ਯੂਰਪੋ ਆਈ ਤੇ ਅਫ਼ਗਾਨੀ ਭਾਈਚਾਰਾ ਕਰਕੇ ਹਾਲੇ ਵਿਰੋਧਤਾ ਔਖੀ ਹੈ ਪਰ ਅੰਦਰੋਂ ਅੰਦਰੀ ਸਭ ਸਮਝਦੇ ਹਨ ਕਿ ਆਹੀ ਮੀਂਹ ਵਾਲੀ ਸਾਖੀ ਬਾਬੇ ਸੰਗ ਵਾਲੇ ਸੁਣਾ ਰਹੇ ਹਨ ਸਭ ਹੈ ਤਾਂ ਪਾਂਡਿਆਂ ਦੀਆਂ ਹੀ ਪ੍ਰਚੰਡਾ, ਕੋਈ ਇਤਿਹਾਸਕਾਰ ਕਿਵੇਂ ਆਪਣੇ ਗੁਰੂ ਵਿਰੁੱਧ ਲਿਖਦਾ, ਕੀ ਗੁਰੂ ਸਾਹਬ ਨੇ ਭਾਈ ਗੁਰਦਾਸ ਨੂੰ ਤਾੜਿਆ ਸੀ ਕਿ ਆਹ ਜੋ ਕੁਝ ਊਲ ਜਲੂਲ ਲਿਖਤਾਂ ਹਨ ਇਹ ਨਿਕਾਰੋ ਕੀ ਫੇਰ ਨੰਦ ਲਾਲ ਤੇ ਆਖਰ ਸੰਤੋਖ ਸਿੰਘ ਸਿੱਖ ਵਿਚਾਰਧਾਰਾ ਦੇ ਪਾਂਧੀ ਸਨ, ਭਾਈ ਵੀਰ ਸਿੰਘ ਕਰਾਮਾਤਾਂ ਨੂੰ ਸਹੀ ਆਖਦਾ ਹੈ, ਅੱਜ ਦੇ ਲੇਖਕ ਲਵੋ ਕੀ ਜਥੇਦਾਰ ਵੇਦਾਂਤੀ ਦੀ ਲਿਖਤ ਪੜ੍ਹੀ ਹੈ ਜੋ ਗੁਰੂ ਸਾਹਬ ਬਾਰੇ ਲਿਖੀ ਹੈ, ਕੀ ਜਸਵੰਤ ਸਿੰਘ ਪ੍ਰਵਾਨਾਂ ਦੀ ਕਿਤਾਬ ਪੜ੍ਹੀ ਹੈ ਇੰਨਾ ਜੋ ਅੱਜ ਜਥੇਦਾਰ ਹਿਸਟੋਰੀਅਨ ਬਣ ਚੈਨਲ &lsquoਤੇ ਸੱਜਦੇ ਨੇ ਕੀ ਆਹ ਬੀਬੀ ਜੋ ਪੀ।ਐੱਚ।ਡੀ। ਕਰਕੇ ਇਥੇ ਹੀ ਪਾਠ ਸੁਣਾ ਰਹੀ ਹੈ ਖੋਜ ਵਿੱਚ ਸੁਧਾਰ ਹੈ, ਬਲਦੇਵ ਸਿੰਘ ਸਿਰਸਾ ਕਿਤਾਬਾਂ ਚੁੱਕੀ ਸ਼੍ਰੋਮਣੀ ਕਮੇਟੀ ਦੁਆਲੇ ਹੁੰਦਾ ਹੈ, ਪਰ ਪਹਿਲਾਂ ਆਪਣਾ ਘਰ ਸਾਂਭੋ ਲੇਖਕ ਭੀ ਬੋਲੇ ਗੁਰੂ ਸਾਹਿਬ ਬਾਰੇ ।
ਸੁਘੜਤਾ ਕੀ ਹੁੰਦੀ ਹੈ ਤੇ ਸਾਫ ਨੀਤੀ ਕੀ ਇਹ ਹੈ ਕਿ ਇਕ ਪਾਸੜ ਪੱਖ ਲਿਖੋ, ਪੜੋ੍ਹ ਤੇ ਪ੍ਰਚਾਰ ਇਤਿਹਾਸ ਨਹੀਂ ਬਣ ਜਾਂਦਾ, ਕੇਵਲ ਆਪਣਾ ਵਿਚਾਰ ਹੁੰਦਾ ਹੈ ਇਤਿਹਾਸ ਲਈ ਸਬੂਤ ਲੱਭਣੇ ਤੇ ਦੋਵੇਂ ਧਿਰਾਂ ਦੇ ਕਰਤਵ, ਜਿੱਤ ਹਾਰ ਤੇ ਕਾਰਨ ਸਭ ਵਿਚਾਰਨ ਨਾਲ ਸੱਚ ਸਾਹਮਣੇ ਰੱਖੋ ਪਰ ਸਾਡੇ ਤਾਂ ਬੱਸ ਆਪਣਾ ਢਕੌਂਸਲਾ, ਲਿਖਤਾਂ ਲਈ ਜਾਂ ਚੈਨਲਾਂ &lsquoਤੇ ਬੈਠ ਕੇ ਫਲਾਣਾ ਸਿਆਂ ਆਹ ਹੈ, ਅੱਗੋਂ ਗੰਗਾ ਰਾਮ ਚੂਰੀ ਖਾਏਂਗਾ ਹਾਂ ਖਾਊਂਗਾ, ਬਾਈ ਇਹ ਤਾਣਾ ਉਲਝਾ ਕੇ ਆਪਣਾ ਜੱਗ ਨਾ ਲਾਵੋ, ਭਵਿੱਖ ਛੇਤੀ ਨੰਗਾ ਕਰ ਦੇਊਗਾ, ਈਸਾਈ ਮੱਤ ਅੱਜ ਪ੍ਰਾਚੀਨ ਫਲਸਫੇ ਨੂੰ ਸਮਝ ਕੇ ਪ੍ਰਭੂ ਨੂੰ ਮੰਨਦੀ ਹੈ, ਇਸਲਾਮ ਤਾਂ ਦੇਸ਼ਾਂ ਦੇ ਦੇਸ਼ ਕਰਕੇ ਵੱਖਰਾ ਹੈ ਪਰ ਸਿੱਖ ਹੁਣ ਬੜੇ ਤਿੱਖੇ ਸਮੇਂ ਵਿੱਚੋਂ ਲੰਘ ਰਿਹਾ ਹੈ, ਇਹ ਜੋ ਬੇਰੀਆਂ ਨੂੰ ਜਲੇਬੀਆਂ ਲੱਗਦੀਆਂ ਨੇ ਨਹੀਂ ਲੱਗਣੀਆਂ ਤਕਨੀਕ &lsquoਤੇ ਦੁਨੀਆਂ ਚੰਦ ਤੇ ਜਾ ਵੜੀ ਹੈ, ਬਹੁਤਾ ਚਿਰ ਨੀ ਚੱਲਣੀਆਂ ਪ੍ਰਚਾਰਕਾਂ ਨੂੰ ਪ੍ਰਬੰਧਕ ਨੱਥ ਪਾਉਣ ਕਿ ਬੇਸੁਰੀਆਂ ਨਾ ਮਾਰੋ ਪਰ ਪ੍ਰਬੰਧਕ ਤਾਂ ਆਪ ਸਗੋਂ ਚਾਰ ਹੋਰ ਲਾ ਦਿੰਦੇ ਨੇ ਚਰਚਾ ਦੀ ਦਸ਼ਾ ਦੇਖ ਕੇ ਆਪ ਭੀ ਭਵਿੱਖ ਨੂੰ ਵਾਚੋ, ਅੱਜ ਸਿੱਖ ਧਰਮ ਰਵਾਜ ਬਣ ਗਿਆ ਹੈ, ਕ੍ਰਿਪਾ ਸਭ ਆਹ 84 ਦੀ ਲਹਿਰ ਤੇ ਜੋ ਵਿਅਕਤੀਗਤ ਪੂਜਾ ਹੈ ਉਹਦੀ ਹੈ ਨ੍ਹੇਰੀ ਹੈ ਹਟਜੂ, ਇਹ ਬੇਬੁਨਿਆਦ ਧੌਲਰ ਨੇ ਸਮੇਂ ਨੇ ਚੀਰ ਪਾੜ ਦੇਣੇ ਨੇ ਪੁਜਾਰੀ ਲਾਣਾ ਅਤੇ ਸਾਧਾਂ ਸੰਤਾਂ ਦੇ ਡੇਰਿਉਂ ਚੇਲਾਗਿਰੀ ਕਰਕੇ ਆਏ ਸਿੱਖ ਧਰਮ ਦਾ ਚੂਰਮਾ ਕਰਨ ਲੱਗੇ ਪਏ ਨੇ, ਜੋਤ ਵਾਲੀ ਵਾਰਤਾ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਨੇੜੇ ਨਹੀ ਮੰਨਦੀ ਹਾਂ ਗੁਰੂ ਸਭ ਅੰਗਲੀ ਸੰਗਲੀ ਵਿੱਚੋਂ ਹੀ ਹਨ ਪਰ ਸੰਸਕਾਰ ਤਾਂ ਮਾਂ, ਪਿਉ, ਭੈਣ ਭਰਾ ਦੇ ਉਮਰ ਅਤੇ ਸਮੇਂ ਨਾਲ ਨਹੀਂ ਰੱਲਦੇ ਤੇ ਫੇਰ ਦੋ ਸੌ ਸਾਲ ਜੋਤ ਆਖਿਰ ਦਸਾਂ ਜਾਮਿਆਂ ਪਿੱਛੋਂ ਪ੍ਰਮਾਤਮਾਂ ਨੇ ਹਟਾਤੀ, ਕੀ ਮੂਰਖ ਬਣਾ ਰਹੇ ਹਨ, ਇਹ ਲੋਭੀ, ਕੇਵਲ 102 ਸਾਲ ਤੋਂ ਇਹ ਦੀ ਕਥਾ ਹੈ, ਇਹ ਸਿੱਖ ਧਰਮ ਲਈ ਮਾਰੂ ਹੈ, ਹਿੰਦੂ-ਮੱਤ ਨਾਲ ਮੇਲ ਹੈ, ਫਰੋਲ ਕੇ ਲੱਭੋ, ਕੰਬਲੀ ਭਿੱਜੀ &lsquoਤੇ ਹੀ ਭਾਰ ਦਾ ਪਤਾ ਲੱਗਦਾ, ਜਿਉਂ ਜਿਉਂ ਧਾਰਮਿਕ ਗਤੀਵਿਧੀਆਂ ਵੱਲ ਡੂੰਘੀ ਸੋਚ ਕਰੀਏ ਤਾਂ ਪੁਰਾਤਨ ਕਾਲ ਵਿੱਚ ਜੋ ਵਿਚਰਿਆ ਜਿਮੇ ਸਭ ਧਰਮਾਂ ਵਿੱਚ ਹੀ ਆਦਮ ਪ੍ਰਥਾ ਹੀ ਚੱਲੀ ਪਹਿਲਾਂ ਇਕ ਤੋਂ ਫੇਰ ਵੱਧ ਜਦੋਂ ਸਿੱਖ ਧਰਮ ਦਾ ਆਰਾਮ ਹੈ ਤਾਂ ਦੱਸ ਤੱਕ ਪਹੁੰਚ ਗਏ, ਪਰ ਹੈ ਸਭ ਸਿਆਸਤਾਂ ਆਧਾਰਤ ਉਦੋਂ ਨਉਂ ਧਰਮ ਸੀ ।
ਗੁਰੂ ਨਾਨਕ ਦੇਵ ਜੀ ਦੇ ਵੰਸ਼, ਦੋ ਪੁੱਤਰ ਪਰ ਦੋਨੋ ਹੀ ਪਿਤਾ ਦੀ ਸੰਪਤੀ ਹਾਲਾਂਕਿ ਸੰਪਤੀ ਮਹਿਤਾ ਕਾਲੂ ਜੀ ਜੋ ਸਰਕਾਰੀ ਪਟਵਾਰੀ ਸੀ ਕਰਕੇ ਸੀ, ਪਰ ਗੁਰੂ ਨਾਨਕ ਦੇਵ ਜੀ ਪੁਰਖੇ ਤੇ ਮਾਲਕ ਪੁੱਤਰ ਪ੍ਰਾਪੇਗੰਡੇ ਤੇ ਈਰਖਾ ਦੀ ਬਲੀ ਚੜੇ੍ਹ, ਅਖੇ ਜੀ ਮਿੱਟੀ ਬੇਈਮਾਨ ਦੀ ਆਖ ਦਿੱਤੀ, ਅਨਿਆ ਤੇ ਧੱਕਾ ਤਾਂ ਸੀ, ਪਰ ਅਸੀਂ ਤਾਂ ਇਕ ਪਾਸੜ ਪੱਖ ਹੀ ਪੜ੍ਹਦੇ ਸੁਣਦੇ ਹਾਂ, ਹਰ ਪਹਿਲੂ ਦਾ ਹੀ ਸਾਰੇ ਗੁਰੂ ਕਾਲ ਦਾ ਦੂਜਾ ਤਾਂ ਵਿਵਰਜਤ ਹੀ ਹੈ, ਲਿਖਤਾਂ ਭੀ ਬੱਸ ਜੀ ਭਾਈ ਗੁਰਦਾਸ ਹੀ ਸਰਵੋਤਮ, ਮਗਰੋਂ ਵਾਲੇ ਭੀ ਸਨ ਤਾਂ ਵੇਲੇ ਦੀ ਹਕੂਮਤ ਦੇ ਧਨੰਤਰ ਪਰ ਸਮਾਂ ਹੀ ਉਹੋ ਸੀ ਕਿ ਠੋਸਤਾ ਤਾਂ ਮੰਨੋ, ਅੱਜ ਭਾਵੇਂ ਪੜਚੋਲ ਕੁਝ ਵੱਖਰੀ ਹੈ, ਪਰ ਹਾਲੇ ਤਾਨਾਸ਼ਾਹੀ ਦੇ ਪ੍ਰਭਾਵ ਕਰਕੇ ਦੂਜਾ ਪਾਸਾ ਸਿੱਕੇ ਦਾ ਦੇਖ ਨਹੀਂ ਸਕਦੇ, ਵਰਤਾਂਤ ਬੜੇ ਹਨ ਪਰ ਸਾਰਥਕ ਰੂਪ ਕੋਈ ਨਹੀਂ ਅਸਲ ਵਿੱਚ ਕੌਮ ਸੰਗਠਨ ਤਾਂ ਹੈ ਨਹੀਂ ਬੱਸ ਟੁੱਕੜੇ ਟੁੱਕੜੇ ਗੈਂਗ ਹੀ ਸਮਝੋ ਨਉਂ ਭਾਵੇਂ ਜਥੇਦਾਰੀਆਂ ਹੋਣ ਪਰ ਇਹ ਆਪਣੇ ਢੰਗ ਦੇ ਗੈਂਗ ਹਨ, ਸਿਆਸੀ ਪਾਰਟੀਆਂ ਨੂੰ ਤਾਂ ਵੋਟਾਂ ਕਰਕੇ ਦਬਕੇ ਮਾਰਕੇ ਚਲਾਉਂਦੇ ਹਨ, ਸੂਬੇ ਦੀ ਭਲਾਈ ਨਾ ਕਰਨ ਦਿੰਦੇ ਹਨ ਨਾ ਹੀ ਕੋਈ ਨੀਤੀਆਂ ਹਨ ਦੁਬੱਲੀ ਚੱਲੋ ਨਿਘਾਰ ਬਹੁਤਾ ਮੀਡੀਏ ਦੇ ਕਈ ਤਕਨੀਕੀ ਵਿੰਗ ਕਰਕੇ ਉਨਤੀਆਂ ਸਗੋਂ ਰੋਕ ਹੀ ਦਿੱਤੀਆਂ, ਖਾਸ ਕਰਕੇ ਵਿਦੇਸ਼ੀ ਧਨਾਢਾਂ ਨੇ ਤਾਂ ਹੱਦ ਹੀ ਕਰਤੀ ਪੰਜਾਬ ਨੂੰ ਆਪਣੇ ਕੰਟਰੋਲ ਵਿੱਚ ਕਰਨ ਦਾ ਵਸੀਲਾ ਬਣਾ ਲਿਆ ਤੇ ਪੰਜਾਬ ਵਾਲੇ ਭੀ ਬੱਸ ਜੀ ਐੱਨ।ਆਰ।ਆਈ। ਹੀ ਸਾਡੇ ਰੱਖਵਾਲੇ ਹਨ, ਪੈਸਾ ਲੈਣ ਦੀ ਖਾਤਰ ਝੋਲੀਆਂ ਚੁੱਕਣ ਲੱਗ ਪਏ, ਪਿਛਲੇ ਕੁਝ ਸਮੇਂ ਤੋਂ ਤਾਂ ਅਤਿ ਹੀ ਕਰ ਲਈ, ਭੱਜ ਭੱਜ ਪੈਸਾ ਵੰਡਣ ਆਮ ਆਦਮੀ ਪਾਰਟੀ ਵੇਲੇ ਤੇ ਕਿਸਾਨ ਮੋਰਚੇ ਵਿੱਚ ਜੋ ਧਾਂਦਲੇ ਗਰਦੀ ਕੀਤੀ, ਵਿਦੇਸ਼ਾਂ ਤੋਂ ਪੰਡਾਂ ਬੰਨ ਲੈ ਕੇ ਗਏ, ਭੁੱਲੋ ਨਾ ਇਹ ਧਨ ਕਮਾਇਆ ਨਹੀਂ ਸੀ ਸਗੋਂ ਏਜੰਸੀਆਂ ਨੇ ਬੰਦੇ ਗੰਢੇ ਤੇ ਭੇਜੇ ਅਮਰੀਕਾ ਤੋਂ ਇਕ ਅਖੇ ਡਾਕਟਰ ਹੈ, ਮਗਰੋਂ ਆਖਣ ਜੀ ਪ੍ਰਵਾਨ ਸਿੰਘ ਨੂੰ ਟਿਕਟ ਦੇ ਕੇ ਭਲਾ ਕਰੋ, ਕਈ ਏਅਰਪੋਰਟ ਤੋਂ ਮੋੜੇ ਤੇ ਕਈ ਹੁਣ ਆਮ ਪਾਰਟੀ ਲਈ ਫੰਡਾਂ ਵਿੱਚ ਘੜੀਸੇ ਜਾ ਰਹੇ ਹਨ ਪਹਿਲਾਂ ਵਿਦੇਸ਼ੀ ਵਸੇਬੇ ਲਈ ਪਾਤੀਆਂ ਦੇ ਦੇ ਕੇ ਫੰਡ ਸਨ, ਹੁਣ ਸਰਕਾਰਾਂ ਨੂੰ ਭੰਡ ਰਹੇ ਹਨ, ਪਰ ਸੱਚਾਈ ਹੈ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਕੌਣ ਕਿਵੇਂ ਪੈਸੇ ਲੈ ਕੇ ਆਉਂਦਾ ਸੀ ਹੁਣ ਕਿੜਾਂ, ਈਰਖਾ ਤੇ ਜਿਦਾਂ ਵਿੱਚ ਕੇਸ ਕਰ ਕਰਵਾ ਰਹੇ ਹਨ, ਆਹ ਹੈ ਸਾਰ-ਅੰਸ਼ ਸਾਰੀ ਮੁਸੀਬਤ ਤੇ ਔਕੜ ਤੇ ਕਸ਼ਟ ਦਾ, ਅੱਜ ਪੰਜਾਬ ਵਿੱਚ ਜਾਤੀ-ਵਾਦ ਦਾ ਪ੍ਰਭਾਵ ਹੈ, ਕੋਈ ਭੀ ਮੁੱਦਾ ਹੋਵੇ, ਆਪਣੀ ਜਾਤ ਵਾਲੇ ਰੌਲਾ ਤੇ ਮੋਰਚੇ ਲਾ ਧਰਦੇ ਨੇ ਸੱਚਾਈ ਲਕੋਣ ਦੀਆਂ ਹੱਦਾਂ, ਮੁਕੱਦਮਾ ਗਰੀਬੀ ਲਿਆਊ, ਜਹਿਮਤ ਲਿਆਊ ਤੇ ਅੰਤ ਬੀਮਾਰੀਆਂ, ਇਹ ਹਾਲੇ ਪਰਿਵਾਰ ਹੋਵੇ ਸਰਕਾਰ ਹੋਵੇ ਜਾਂ ਹੁਣ ਸੂਬੇ ਦੇ ਵਾਸੀ ਖਾਸ ਕਰਕੇ ਸਿੱਖ ਸਫਾਂ ਵਿੱਚ ਤਾਂ ਇਹ ਜੀਵਨ ਹੀ ਬਣ ਗਿਆ, ਕੋਈ ਇੰਨਸਾਫ ਮੋਰਚਾ ਕਿਸਾਨ ਟਰੇਡ ਯੂਨੀਅਨ ਦਾ ਹੁਕਮ, ਸਭ ਰਲਗੱਡ ਨੇ ਕਾਨੂੰਨ ਸਥਿਤੀ ਬਗਾੜ ਤੀ, ਪੁਲਸ ਐਮੇ ਮੀਚੀ ਦੀਆਂ ਡਰੱਗਾਂ ਤੇ ਗੈਂਗਸਟਰ ਝੂਠੇ ਭੇੜਾਂ &lsquoਤੇ ਹੈ, ਸਰਕਾਰ ਖੁਸ਼ ਹੈ ਕਿ ਸਾਡੇ ਗਲੋਂ ਪਰ੍ਹਾਂ ਹਨ ਹੁਣ ਆਹ ਇੰਨਸਾਫ ਸਾਲ ਭਰ ਵਿੱਚ ਤਾਂ ਤਰੱਕੀ ਹੋਈ ਨੀ ਫੇਰ ਦੁਬਾਰਾ ਜਨਮ ਦਿਨ ਆ ਗਏ ਸਭ ਵਰੋ੍ਹਲੇ ਸਿੰਘ, ਕਿਸਾਨ ਆਗੂ ਤਾਂ ਬਹੁੜਦੇ ਨੀ ਪਰ ਆਹ ਸਿਰਸਾ ਸਾਹਬ, ਹਰ ਥਾਂ ਵਿਹਲੜ ਬਸ ਭਸੂੜੀਆਂ ਪਾਉਣ &lsquoਤੇ, ਅੱਜ ਭੀ ਬੰਦੀ ਸਿੰਘਾਂ ਦਾ ਨਉਂ ਲੈ ਕੇ ਆਪਣਾ ਏਜੰਡਾ ਕਿਸਾਨ ਮੋਰਚਾ ਪਰ ਬਹੁਤਾ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਲੈਣਾ ਪਹਿਲਾਂ ਪੰਚ ਪ੍ਰਧਾਨੀ ਮਾਨ ਸਾਹਬ ਤੋਂ ਪ੍ਰਧਾਨਗੀ ਖੋਹ ਚਾਲੀ ਸਾਲ ਦੀ, ਇਹ ਚੱਕੀ ਚੱਟ ਸਾਰਾ ਪੰਜਾਬ ਖਰਾਬ ਕਰਨ ਨੂੰ ਹਨ ਸਾਡੀਆਂ ਜਮੀਨਾਂ ਦੀ ਕਦਰ ਨੀ ਜਾਇਦਾਦਾਂ ਵਿਕਦੀਆਂ ਨਹੀ ਪਰ ਸਾਡੇ ਇਥੇ ਦੇ ਗੁਰਮੁਖ ਭੀ ਮੋਰਚੀਆਂ ਨੂੰ ਚੋਗਾ ਪਾਉਣ ਲਈ ਤਤਪਰ ਲੱਗਦਾ ਹੁਣ ਵਿਦੇਸ਼ੀ ਗੋਤ ਬਨਣ ਲੱਗਣਗੇ, ਜਿਮੇ ਪਹਿਲਾਂ ਨਾਰਵੇ, ਫਰਾਂਸ ਅੱਗੋਂ ਮਰੀਕਾ, ਕਨੇਡਾ, ਯੂਰਪ ਸਾਹਬ ਆਦਿ, ਪੰਜਾਬੋ ਪਹਿਲੇ ਜੱਟ ਗੋਤ ਤਾਂ ਬਾਹਰ ਜਾ ਵੱਸੇ ਜਦੋਂ ਹੁਣ ਕੋਈ ਗੋਤ ਸੁਣਦੇ ਹਾਂ ਤਾਂ ਕਦੇ ਪਤਾ ਨਹੀਂ ਸੀ ਇਹ ਭੀ ਗੋਤ ਹੁੰਦੇ ਨੇ, ਗੱਲ ਕੀ ਹਨੇ੍ਹਰ ਗਰਦੀ ਹੈ ਲੈਣਾ ਖਾਲਿਸਤਾਨ ਵਿਰੋਧ ਸਿੱਖ ਸਿਰਮੋਰ ਸੰਸਥਾਵਾਂ ਦਾ ਮੂਰਖ ਬਣਾ ਰਹੇ ਹਨ ਲੋਕਾਂ ਨੂੰ, 20 ਬੰਦੀ ਸਿੰਘਾਂ ਲਈ ਸਾਰਾ ਸੂਬਾ ਸੂਲੀ &lsquoਤੇ, ਦੁਹਾਈ ਗੁਜਰਾਤ ਬਾਨੋ ਕੇਸ ਦੇ ਦੋਸ਼ੀ ਰਿਹਾਅ ਤੇ ਪਾਣੀ ਸਿਆਸਤ ਦੇਖੋ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਸਰਕਾਰੀ ਸ਼ਤਰੰਜ ਜੀ ਸੁਪਰੀਮ ਕੋਰਟ ਨੇ ਫੈਸਲਾ ਬੜਾ ਇਨਸਾਫ ਦਾ ਕਰਤਾ ਮੁੜ ਡੱਕੋ ਇਹ ਸਰਕਾਰ ਦੇ ਵਿਰੁੱਧ ਹੋ ਸਕਦਾ ਸੀ, ਕੇਵਲ ਚੋਣ ਮੈਨੀਫੈਸਟੋ ਹੈ ਮੈਂ ਪੰਜਾਬ ਫੂਨ ਕਰਕੇ ਪੁੱਛਿਆ ਕਿ ਭਾਈ ਤੁਸੀਂ ਧਰਨੇ, ਮੋਰਚੇ ਲਾਈ ਜਾਂਦੇ ਹੋ ਸਾਡੀਆਂ ਜਮੀਨਾਂ ਝੋਨਿਆਂ ਨਾਲ ਬੰਜਰ ਕਰਤੀਆਂ ਮਾਮਲਾ ਤਾਂ ਘੱਟ ਦਿੰਦੇ ਹੋ ਤੇ ਉੱਤਰ ਜੀ ਅਸੀ ਨੀ ਜਾਂਦੇ, ਅਸੀਂ ਤਾਂ ਕਿਰਤ ਕਰਕੇ ਰੋਟੀ ਕਮਾਉਂਦੇ ਹਾਂ, ਇਹ ਹਨ ਜਾਂ ਤਾਂ ਆਗੂ ਟਰੇਡ ਯੂਨੀਅਨਾਂ ਤੋਂ ਤਨਖਾਹਾਂ, ਦੂਜੇ ਬਜ਼ੁਰਗ ਤੀਮੀਆਂ, ਚੰਗਾ ਚੋਖਾ ਖਾਣ ਨੂੰ ਸਾਰਾ ਖਰਚਾ ਉਨ੍ਹਾਂ ਦਾ ਤੇ ਤੀਜੇ ਤੁਸੀਂ ਦੇਖ ਨੀ ਸਕਦੇ ਦਿਹਾੜੀਏ ਨੇ ਇਹ ਤਾਂ ਪੰਜਾਬ &lsquoਤੇ ਸਾੜ੍ਹ ਸਤੀ ਹਨ ਕੋਈ ਭਾਣਾ ਹੀ ਛੁਟਕਾਰਾ ਪੁਆਊ ਇਨ੍ਹਾਂ ਤੋਂ, ਠੀਕ ਹੈ ਸ਼੍ਰੋਮਣੀ ਅਕਾਲੀ ਦਲ &lsquoਤੇ ਇਨ੍ਹਾਂ ਤੁਹਮਤਾਂ ਲਾ ਕੇ ਭੁੰਜੇ ਸੁੱਟਿਆ, ਪਰ ਦਾਤਾ ਬੜਾ ਬੇਅੰਤ ਹੈ, ਮੇਰਾ ਮੰਨਣਾ ਹੈ ਇਨ੍ਹਾਂ ਦੇ ਚਤਰਵਿਦਿਆ ਦੇ ਸਿੱਟੇ ਹੁਣ ਪੱੁਠੇ ਪੈਂਦੇ ਦਿਸਦੇ ਹਨ, ਸੰਤਾਪ, ਸਰਾਫ, ਮਾਰਨ ਲੱਗਾ ਹੈ ਕੀ ਇਹ ਘੱਟ ਹੈ ਕਿ ਇਹ ਲੋਕ ਸਾਰਾ ਸਮਾਂ ਸੜਕਾਂ &lsquoਤੇ ਆਵਾਜਾਰ ਹੋ ਰਹੇ ਹਨ, ਗਰਮੀ ਠੰਡ ਵਿੱਚ ਕਿਵੇਂ ਬਾਹਰ ਤੰਬੂ ਆਦਿ ਵਿੱਚ ਬੈਠੇ ਨੇ, ਮੰਗ ਮੰਗ ਗੁਜ਼ਾਰਾ ਕਰਦੇ ਨੇ, ਜਿਹੜਾ ਸਹਾਇਤਾ ਕਰਦੇ ਹਨ ਉਨ੍ਹਾਂ ਦੀ ਦਾਰੀ ਕਰਦੇ ਨੇ, ਫੇਰ ਲੋਕਾਂ ਦੀਆਂ ਮਿੰਤਾਂ ਕਰ ਲਿਜਾਂਦੇ ਨੇ ਕਿੰਨਿਆਂ ਲੋਕਾਂ ਦੀਆਂ ਬਦਦੁਆਵਾਂ ਲੈਂਦੇ ਨੇ ਕਿ ਸਾਨੂੰ ਤੰਗ ਕਰਦੇ ਹਨ, ਜੇਕਰ ਸਮਝਣ ਤਾਂ ਪ੍ਰਮੇਸਰ ਦੀ ਸਜ਼ਾ ਹੈ, ਬੇਨਤੀ ਹੈ ਕਿ ਹਾਲੇ ਭੀ ਕੰਧਾਂ &lsquoਤੇ ਲਿਖਿਆ ਪੜੋ੍ਹ ਤੇ ਵਿਚਾਰੋ, ਲੋਕ ਭਲਾਈ ਵੱਲ ਧਿਆਨ ਲਾਵੋ ਨਾ ਕਿ ਕਦੇ ਕਿਸੇ ਨੂੰ ਦੁਰਕਾਰੋ ਕਦੇ ਕਿਸੇ, ਸ਼੍ਰੋਮਣੀ ਅਕਾਲੀ ਦਲ ਦੀ ਤੁਹਾਡੇ ਤੋਂ ਵੱਧ ਕਿਤੇ ਵੱਧ ਕੁਰਬਾਨੀ ਹੈ, ਤੁਸੀਂ ਤਾਂ ਅੰਗਲੀਆਂ ਸੰਗਲੀਆਂ ਦੇ ਬੰਦੀ ਸਿੰਘ ਛੱਡਵਾਉਣ ਲਈ ਫੇਰ ਉਨ੍ਹਾਂ ਨੂੰ ਕਤਲ ਨਹੀਂ ਸਗੋਂ ਕੁਰਬਾਨੀ ਦੱਸਦੇ ਹੋ ਇਹ ਮਾਲਕ ਨੂੰ ਨਹੀਂ ਭਉਂਦਾ ਤਾਂ ਹੀ ਪ੍ਰਾਪਤੀ ਕੋਈ ਨਹੀਂ ਹੁੰਦੀ, ਸਿੱਖ ਪੰਥ ਕੋਈ ਸ਼੍ਰੋਮਣੀ ਅਕਾਲੀ ਦਲ ਲਈ ਨਹੀਂ, ਸਿੱਖ ਸਿਧਾਂਤ ਦਾ ਸੰਗਠਨ ਹੈ ਪੰਥ ਕੇਵਲ ਅੰਮ੍ਰਿਤ ਛਕਣ, ਕਿਰਪਾਨ ਪਾ ਕੇ ਲੰਮੀ ਦਾੜ੍ਹੀ ਸੰਕਲਪ ਨਹੀਂ, ਨਾ ਹੀ ਮਰੋ, ਮਾਰੋ ਹਰ ਦਮ ਝਗੜੇ ਕਰੋ ਨਹੀਂ ਗੁਰੂ ਨਾਨਕ ਦੇਵ ਫਲਸਫਾ ਸੀ ਕਿ ਪ੍ਰਮਾਤਮਾਂ ਦੀ ਸਾਜੀ ਨਿਵਾਜੀ ਤੇ ਪਾਲ੍ਹੀ ਸਰਿਸ਼ਟੀ ਪ੍ਰਭੂ ਦੇ ਉਨ੍ਹਾਂ ਸੋਮਿਆਂ ਦੀ ਅਤੇ ਉਹਦੀ ਕਰਨੀ ਨੂੰ ਹਰ ਵੇਲੇ ਹਿਰਦੇ ਵਿੱਚ ਵਸਾਏ, ਅਨਿਆਈ ਨਾ ਬਣੋ, ਧੋਖੇ ਧੜੀਆਂ ਨਹੀਂ ਕਿਰਤੀ ਬਣੋ ਤੇ ਕੁਝ ਦਸਵੰਧ ਕੱਢੋ, ਪਰ ਅੱਜ ਦੇਖੋ ਚੈਨਲ &lsquoਤੇ ਆਪ ਮੰਗਤੇ ਨੇ ਤੇ ਸਾਰਾ ਸੰਦਰਭ ਕੇਵਲ ਬਾਦਲ ਪਰਿਵਾਰ &lsquoਤੇ ਤੂਹਮਤਾਂ ਜੀ ਸੁਖਬੀਰ ਦੀ ਦੁਰਦਸ਼ਾ ਹੋ ਰਹੀ ਹੈ, ਮੈਂ ਪੁੱਛਦੀ ਹਾਂ ਚੈਨਲੀਉ ਤੁਹਾਡੀ ਪ੍ਰਭਤਾ ਹੋ ਰਹੀ ਹੈ ? ਮੰਗਤੇ ਆਖਦੇ ਹਨ ਬਹੁਗਿਣਤੀ ਕੇਵਲ ਇਕ ਵਰਗ ਤੁਹਾਡਾ ਸਾਰਥਕ ਹੈ ਤੁਹਾਡੀ ਭੀ ਦੁਰਦਸ਼ਾ ਹੀ ਹੈ, ਪਰ ਤੁਸੀਂ ਪੈਸੇ ਨੂੰ ਸਨਮਾਨ ਮੰਨਦੇ ਹੋ, ਹੁਣ ਕੰਮ ਠੰਡਾ ਪੈ ਗਿਆ ਸੀ, ਤਾਂ ਜਥੇਦਾਰ ਕਉਂਕੇ ਫਾਈਲ ਕੱਢਵਾ ਲਿਆਏ, ਹੁਣ ਕਹਿੰਦੇ ਯੂ।ਕੇ। ਵਿੱਚ ਭੀ ਜਲੂਸ ਕੱਢੋ ਯਾਨੀ ਗੁਰੂ ਘਰ ਸਾਨੂੰ ਸੱਦਣ ਅਸੀਂ ਕਮਾਈ ਕਰੀਏ, ਫੇਰ ਕਉਂਕੇ ਨੂੰ ਇਨਸਾਫ, ਆਹ ਅਜਮੇਰ ਸਿੰਘ (ਜੀਹਦੀ ਕੁਝ ਮੀਡੀਏ ਨੇ ਪਹਿਲਾਂ ਛਿੱਲ ਲਾਹੀ ਹੈ) ਕਹਿੰਦਾ ਜਥੇਦਾਰ ਕਉਂਕੇ ਦਾ ਇਖਲਾਕ ਸਭ ਤੋਂ ਬੁਲੰਦ ਸੀ, ਕੀ ਫੇਰ ਬਾਕੀ ਦੇ ਬੇਇਖਲਾਕੇ ਝੋਲੀ ਚੁੱਕ ਕੇ ਕੰਮ ਕਮਾਏ ਇਸ ਲੇਖਕ ਨੇ ਸੜ੍ਹੇ ਹੋਏ ਵਿਚਾਰ ਦੇਈ ਜਾਂਦਾ ਹੈ ਆਪਣੇ ਬਸਤਾ ਚੁੱਕ ਨੂੰ ਬਿਠਾ ਕੇ । ਇਥੇ ਬਰਮਿੰਘਮ ਵੱਲ ਤਾਂ ਕਾਰਖਾਨੇ ਬੰਦ, ਸਸਤੀਆਂ ਥਾਵਾਂ ਲੈ ਕੇ ਗੁਰੂ ਘਰ ਹੀ ਵਪਾਰ, ਆਹ ਨਵੀਂ ਘਤਿਤ 25 ਸਿੰਘ ਅਖੰਡ ਪਾਠ ਸਿੱਖ ਚੈਨਲ ਦਾ ਗੁਰੂ-ਪਿਆਰਿੳ ਕਮਿਸ਼ਨ ਮਿਲਦਾ ਪੈਸਾ ਇਕੱਠਾ ਕਰਨ ਦਾ ਹਾਲੇ ਸਿੱਖ ਧਰਮ ਅਧਿਆਤਮਕ ਹੈ, ਹਟਣਗੇ ਨੁਕਤਾਚੀਨੀ ਬਣਾ ਕੇ, ਪਰ ਕੋਈ ਅਦਾਰਾ ਨਿਕਾਰਤਮਕ ਨਹੀਂ, ਸਭ ਹਮਾਮ ਵਿੱਚ ਇਕੋ ਹੀ ਹਨ, ਅਕਾਲ ਤਖ਼ਤ ਦੀ ਤਾਂ ਹੁਣ ਕੋਈ ਮਹੱਤਤਾ ਹੀ ਨਹੀਂ ਰਹੀ, ਜਦੋਂ ਬਰਾਬਰ ਦਾ ਜਥੇਦਾਰ ਚੱਲਦਾ ਹੈ, 
-ਬਲਵਿੰਦਰ ਕੌਰ ਚਾਹਲ ਸਾਊਥਾਲ