ਕੈਨੇਡਾ ਦਾ ਸਾਬਕਾ ਵਰਲਡ ਚੈਂਪੀਅਨ ਪੋਲ ਵਾਲਟਰ ਸ਼ਾਅਨ ਬਾਰਬਰ 29 ਸਾਲ ਦੀ ਉਮਰ ਵਿੱਚ ਸੰਸਾਰ ਨੂੰ ਆਖ ਗਿਆ ਅਲਵਿਦਾ
 ਓਟਵਾ  : ਕੈਨੇਡਾ ਦਾ ਸਾਬਕਾ ਵਰਲਡ ਚੈਂਪੀਅਨ ਪੋਲ ਵਾਲਟਰ ਸ਼ਾਅਨ ਬਾਰਬਰ 29 ਸਾਲ ਦੀ ਉਮਰ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।
ਬਾਰਬਰ ਦੀ ਮੌਤ ਬੁੱਧਵਾਰ ਰਾਤ ਨੂੰ ਹੋਈ। ਇਹ ਜਾਣਕਾਰੀ ਉਸ ਦੇ ਏਜੰਟ ਪਾਲ ਡੋਇਲ ਨੇ ਦਿੱਤੀ। ਉਸ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਪ੍ਰਾਪਤ ਜਾਣਕਾਰੀ ਅਨੁਸਾਰ ਬਾਰਬਰ ਕਿਸੇ ਬਿਮਾਰੀ ਨਾਲ ਜੂਝ ਰਿਹਾ ਸੀ।ਉਸ ਦੇ ਇੰਸਟਾਗ੍ਰਾਮ ਉੱਤੇ ਮੈਨੇਜਮੈਂਟ ਪੇਜ ਉੱਤੇ ਡੌਇਲ ਨੇ ਬਾਰਬਰ ਨੂੰ ਅਜਿਹਾ ਦੋਸਤ ਦੱਸਿਆ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨੌਰਥ ਮੈਸੇਡੋਨੀਆ ਦੇ ਲੌਂਗ ਜੰਪਰ ਐਂਡਰੀਆਸ ਤਰਾਜ਼ਕੋਵਸਕੀ ਨੇ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਕਿ ਉਹ ਬਹੁਤ ਜਲਦੀ ਸਾਨੂੰ ਛੱਡ ਗਿਆ।
ਉਸ ਦੇ ਵੱਡੀ ਗਿਣਤੀ ਫੈਨਜ਼ ਵੱਲੋਂ ਸੋਸ਼ਲ ਮੀਡੀਆ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਬਾਰਬਰ ਦਾ ਜਨਮ ਲਾਸ ਕਰੂਸਿਜ਼, ਨਿਊ ਮੈਕਸਿਕੋ ਵਿੱਚ ਹੋਇਆ ਸੀ ਪਰ ਉਸ ਕੋਲ ਕੈਨੇਡਾ ਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਸੀ।