image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧਰਮ ਤਾਂ ਜੀਵਨ ਦਾ ਧੁਰਾ ਹੁੰਦਾ ਹੈ ਨਾ ਕਿ ਧੜਾ, ਕੀ ਅੱਜ ਧਰਮ ਹੈ ਮੂਹਰੇ ਜਾਂ ਧੜਾ

ਭਾਗ ਪਹਿਲਾ
ਬੀਤੇ ਸਪਤਾਹ ਦੋ ਤਿਉਹਾਰ ਭਾਈਚਾਰੇ ਅਤੇ ਸਮਾਜ ਵਿੱਚ ਮਨਾਏ ਗਏ । ਲੋਹੜੀ (13 ਤਰੀਕ, ਮਾਘੀ 14 ਤਰੀਕ) ਲੋਹੜੀ ਕੋਈ ਧਾਰਮਿਕ ਰਿਵਾਜ ਨਹੀਂ, ਮਾਘੀ ਜਰੂਰ ਜੋੜਿਆ ਗਿਆ ਹੈ, ਭਾਵੇਂ ਹੈ ਤਾਂ ਮਹੀਨੇ ਜੋ ਸਾਲ ਵਿੱਚ ਬਾਰਾਂ ਹਨ, ਵਿੱਚੋਂ ਵੈਸਾਖ ਤੇ ਮਾਘ ਦੀ ਮਹੱਤਤਾ ਵੱਧ ਹੈ, ਖੈਰ ਗੱਲ ਲੋਹੜੀ ਦੀ ਕਰਨ ਲੱਗੀ ਹਾਂ, ਪੁਰਾਤਨ ਸਮੇਂ ਮੁਸਲਮਾਨ ਹਕੂਮਤ ਧੀਆਂ ਜੁਆਨਾਂ &lsquoਤੇ ਜਬਰ ਜੁਲਮ, ਦੁਰਵਿਵਹਾਰ ਕਰਦੀਆਂ ਸਨ, ਸ਼ਾਇਦ ਇਸੇ ਕਰਕੇ ਮਾਪੇ ਧੀਆਂ ਦਾ ਦੁੱਖ, ਕਸ਼ਟ ਤੇ ਮਾੜਾ ਕਰਮ ਸਹਾਰਨਾ ਔਖਾ ਹੁੰਦਾ ਹੈ, ਤਾਂ ਧੀਆਂ ਨਾ ਹੀ ਹੋਣ ਦੇ ਹਾਮੀ ਸਨ, ਭਾਵੇਂ ਕਿ ਹਿੰਦੂ ਸੰਸਕ੍ਰਿਤੀ ਵਿੱਚ ਮਾਤਾ ਮਹਾਨ, ਪਿਤਾ ਦੂਜਾ ਦਰਜਾ ਪਰ ਸਿੱਖ ਆਪਣੀ ਹੀ ਪਰਿਭਾਸ਼ਾ ਕਿ ਜੀ ਹਿੰਦੂ ਇਸਤਰੀ ਜਾਤੀ ਨੂੰ ਨੀਮਾਂ ਮੰਨਦੇ ਨੇ, ਖੈਰ ਲੋਹੜੀ ਦਾ ਸੰਦਰਭ, ਉਨੀਂ ਦਿਨ ਇਕ ਦੁੱਲਾ ਨਉਂ ਦਾ ਗੋਤ ਭੱਟੀ ਯੋਧਾ, ਸੂਰਮਾ ਤੇ ਖਾੜਕੂ ਜਵਾਨ ਹੋਇਆ, ਉਹਨੇ ਕਿਹਾ ਲਿਆਉ ਧੀ ਮੈਂ ਸ਼ਾਦੀ ਕਰਦਾ ਹਾਂ, ਕੌਣ ਰੋਕੂ ਕਿਉਂਕਿ ਹੁਕਮਰਾਨ ਤਾਂ ਪਹਿਲਾਂ ਆਪਣੇ ਲਈ ਚੁਗਦੇ ਸਨ, ਚਲੋ ਜੀ ਦੁੱਲੇ ਨੇ ਧੀ ਦੀ ਸ਼ਾਦੀ ਕਰਤੀ, ਹਾਹਾਕਾਰ ਮੱਚ ਗਈ, ਲੋਹੜਾ ਹੋ ਗਿਆ ਪਰ ਤਾਂਤਾ ਸ਼ੁਰੂ ਹੋ ਗਿਆ ਲੋਕ ਨਿਡਰ ਹੋ ਗਏ, ਅੰਤ ਰੀਤ ਚੱਲ ਪਈ ਕਿ ਖੁਸ਼ੀ ਵਿੱਚ ਲੋਹੜੀ ਮਨਾਉ ਭਾਵੇਂ ਧੁਰਾ ਤਾਂ ਧੀ ਤੋਂ ਸੀ ਪਰ ਉਦੋਂ ਧੀਆਂ ਦੀ ਮਾਨਤਾ ਮਹੱਤਤਾ ਨਹੀਂ ਸੀ ਤਾਂ ਚਲੋ ਪੁੱਤ ਵਿਆਹਿਆ ਗਿਆ, ਖੁਸ਼ੀ ਉਹਦੇ ਨਾਲ ਜੋੜ ਕੇ ਲੋਹੜੀ ਤਿਹਾਰ ਵਜੋਂ ਰਸਮ ਚਲਾ ਲਈ ਗਈ, ਲਿਖਦੀ ਜਾਵਾਂ ਜਾਬਰ ਤੇ ਜਬਰ ਸਦਾ ਨਹੀਂ ਰਹਿੰਦੇ, ਹੁਣ ਮੁੰਡੇ ਦੇ ਜਨਮ ਤੇ ਲੋਹੜੀ ਵੰਡੋ, ਗੁੜ ਵੰਡੋ, ਮੱਕੀ ਦੇ ਭੁੰਨੇ (ਖਿੱਲਾਂ) ਮੁੰਗਫਲੀ ਵੰਡੋ, ਪਾਥੀਆਂ ਤੇ ਸੱਕਾਂ ਆਦਿ ਦੇ ਬਾਲਣ ਨਾਲ ਧੂਣੀ ਲਾਉ, ਠੰਡ ਜੋ ਹੁੰਦੀ ਸੀ ਤੇ ਲੋਕੀ ਇਕੱਠੇ ਹੋ ਕੇ ਬੈਠਦੇ ਖੁਸ਼ ਹੁੰਦੇ, ਰੌਣਕਾਂ ਲਾਉਂਦੇ, ਕੁੜੀਆਂ ਗਉਂਦੀਆਂ ਅਤੇ ਮੰੁਡੇ ਜੰਮੇ ਵਾਲਿਆਂ ਦੇ ਘਰੀਂ ਲੋਹੜੀ ਮੰਗਣ ਜਾਂਦੀਆਂ, ਬਹੁਤੀ ਚਾਹਤ ਤੇ ਸੁੱਖਾਂ ਨਾਲ ਦੇਰ ਨਾਲ ਜੰਮੇ ਮੁੰਡੇ ਵਾਲਿਆਂ ਦੇ ਬੜੀਆਂ ਹੀ ਰੌਣਕਾਂ, ਖੁਸਰੇ ਆਦਿ ਨੱਚਣ, ਰਿਸ਼ਤੇਦਾਰ ਭੀ ਦੋ ਚਾਰ ਸੱਦਣੇ ਤੇ ਭੂਆ, ਮਾਸੀਆਂ, ਨਾਨਕੇ ਆਦਿ ਤਿਉਰ ਤਾਗੇ ਦੇਣੇ ਦਾਨ ਪੁੰਨ ਭੀ ਕਰਨੇ । ਹੌਲੀ ਹੌਲੀ ਅੰਗ੍ਰੇਜ਼ ਹਕੂਮਤ ਤੇ ਮਹੀਨੇ ਜਨਵਰੀ ਤੋਂ ਲਾਗੂ ਤੇ ਲੋਹੜੀ ਦੀ ਤਰੀਕ 12 ਜਨਵਰੀ ਤਹਿ ਹੋ ਗਈ, ਸਦੀਆਂ ਤੋਂ ਚੱਲ ਰਹੀ ਹੈ, ਪਰ ਕਲੰਡਰ ਦੇ ਰੇੜਕੇ ਨੇ ਇਹ ਤਰੀਕ 13 ਕਰ ਧਰੀ ਭਾਵੇਂ ਇਕ ਦਿਨ ਨਾਲ ਫਰਕ ਤਾਂ ਕੀ ਪਿਆ ਪਰ ਚੱਪਣੀ ਦਾ ਡੂਡਨਾ ਵਾਲੀ ਹੈਂਕੜ ਨੇ ਜਨਮ ਲਿਆ, ਭਾਵੇਂ ਪਾਣੀ ਵਿੱਚ ਮਧਾਣੀ ਕਲੰਡਰ ਦੀ ਹਾਲੇ ਭੀ ਗੇੜੇ ਖਾਈ ਜਾਂਦੀ ਹੈ, ਸਪੱਸ਼ਟ ਕਰਾਂ ਨਾ ਤਾਂ ਭਵਿੱਖ ਦੀ ਪੀੜ੍ਹੀ ਨੇ ਕੋਈ ਦੇਸੀ ਕਲੰਡਰ ਮੰਨਣਾ ਹੈ ਨਾ ਹੀ ਸਾਧਾਰਨ ਸਮਾਜ ਵਿੱਚ ਲਾਗੂ, ਬੱਸ ਕਾਗਜ਼ੀ ਤੇ ਕੇਵਲ ਗੁਰੂ ਦਿਵਸਾਂ ਲਈ ਹੀ ਸੀਮਤ, ਪਰ ਯੁੱਧ ਜ਼ਿੰਦਾਬਾਦ । ਮੇਰੀ ਦਲੀਲ ਕਿ ਲੋਹੜੀ ਮਾਘੀ ਦੀਆਂ ਤਰੀਕਾਂ ਤਾਂ ਸਦੀਆਂ ਤੋਂ ਸੀ ਜੋ ਕੋਈ ਮੈਥਸ ਦਾ ਡਿਗਰੀ ਵਾਲਾ ਹੈ ਤਾਂ ਪਿਛਾਂਹ ਕੱਢ ਕੇ ਦੇਖ ਸਕਦਾ ਹੈ, ਪਰ ਹੁਣ ਦੇ ਜਵਾਨਾਂ ਨੂੰ ਕੀ ਪਤਾ, ਚੈਨਲ ਤੇ ਇਕ ਮਹਾਰਥੀ ਆਖੀ ਜਾਵੇ 40 ਸਾਲ ਪਹਿਲਾਂ ਲੋਹੜੀ 13 ਤਰੀਕ ਦੀ ਹੁੰਦੀ ਸੀ, ਗਲਤ ਹੈ, ਖੈਰ ਮੈ ਪਾਕਿਸਤਾਨੀ ਸਹੇਲੀ ਨੂੰ ਪੁੱਛਿਆ ਕਹਿੰਦੀ ਛੋਟੇ ਹੁੰਦਿਆਂ ਲੋਹੜੀ ਮੰਗਣ ਜਾਂਦੀਆਂ ਹੁੰਦੀਆਂ ਸੀ, ਦੁੱਲਾ ਭੱਟੀ ਮੁਸਲਮਾਨ ਸੀ ਤੇ ਗੀਤ ਲੋਹੜੀ ਦਾ ਹਾਲੇ ਭੀ ਚੱਲਦਾ ਹੈ, ਦੂਲੇ ਧੀ ਵਿਆਹੀ, ਅੱਜ ਇਤਿਹਾਸ ਮਧੋਲਿਆ ਗਿਆ ਹੈ, ਸਿੱਖ ਭੀ ਦੁਬੱਲੀ ਜਾਂਦੇ ਨੇ ਪ੍ਰਚਾਰਕਾਂ ਦੇ ਲੱਲੇ ਭੱਬੇ, ਭਾਗ ਕੌਰ, ਗੁੱਜਰ ਕੌਰ, ਸੁੰਦਰ ਕੌਰ ਕਿਥੋਂ ਲੱਭੂ ਇਤਿਹਾਸ ਵਿੱਚ ਬੱਸ ਕੋਈ ਪ੍ਰਵਾਹ ਨਹੀਂ, ਜੇਕਰ ਦੂਜੇ ਹਿੰਦੂ ਕੋਈ ਅਜਿਹੀ ਬੇਤੁਕੀ ਕਰਨ ਤਾਂ ਅਸੀਂ ਸਿਰ ਪਾੜਨ ਜਾਂਦੇ ਹਾਂ, ਮਾਘੀ ਧਰਮ ਨਾਲ ਬਹੁਤੀ ਜੁੜਤ ਨਹੀਂ ਕੇਵਲ ਮੁਕਤਸਰ ਮੇਲਾ, ਚਾਲੀ ਮੁਕਤੇ ਪ੍ਰਸਿੱਧ ਪਰ ਮੈਂ ਹੁਣ ਗੁਰੂ ਘਰਾਂ ਵਿੱਚ ਬਹੁਤੀ ਮਹੱਤਤਾ ਨਹੀਂ ਦੇਖੀ, ਇਹ ਤਾਂ ਬੱਸ ਸ਼ਹੀਦ ਹੋਣਾ ਹੀ ਜੀਵਨ ਪ੍ਰਚਾਰਦੇ ਹਨ, ਸੱਚਾਈ ਇਹ ਭੀ ਹੈ ਕਿ ਸ਼ਹੀਦ ਭੀ ਬੱਸ ਚੁਰਾਸੀ ਦੇ ਹੀ ਹਨ, ਉਨ੍ਹਾਂ ਦੀ ਭਾਵੇਂ ਕਹਾਣੀ ਬੇਸੁਰੀ ਭੀ ਹੋਵੇ, ਸਾਰੇ ਭਲੇਮਾਣਸ ਤੇ ਧਰਮੀ ਤਾਂ ਸਨ ਹੀ ਨਹੀਂ, ਪ੍ਰਾਪੋਗੰਡਾ ਧਰਮ ਬਣ ਗਿਆ ਹੈ, ਭਾਵੇਂ ਕਿ ਇਹ ਭੀ ਸੱਚ ਹੈ ਕਿ ਅਸੀਂ ਸਿੱਖ ਪ੍ਰਮਾਤਮਾਂ ਨੂੰ ਘੱਟ ਹੀ ਮੰਨਦੇ ਹਾਂ, ਅਸੀਂ ਕੇਵਲ ਦਸਾਂ ਗੁਰੂਆਂ ਨੂੰ ਮੰਨਦੇ ਹਾਂ, ਚਲੋ ਧਰਮ ਉਤਸ਼ਾਹਤ ਹੋਵੇ, ਤਣਾਅ ਰਹਿਤ ਦਿਵਸ ਸਾਂਝ ਸਿਹਤ ਲਈ ਵਧੀਆ । 
ਧਰਮ ਤਾਂ ਜੀਵਨ ਦਾ ਧੁਰਾ ਹੁੰਦਾ ਹੈ ਨਾ ਕਿ ਧੜਾ, ਕੀ ਅੱਜ ਧਰਮ ਹੈ ਮੂਹਰੇ ਜਾਂ ਧੜਾ, ਦੁੱਖ ਦੀ ਗੱਲ ਜੋ ਅੱਜ ਸਿੱਖ ਜਥੇਬੰਦੀਆਂ ਨੇ ਹੱਥ ਫੜ ਲਿਆ ਕਿ ਧਨ ਕਮਾਉ ਨੳਂੁ ਧਰਮ, ਅੱਜ ਜੋ ਕੁਝ ਫਗਵਾੜੇ ਵਾਪਰਿਆ ਕਮਲਾ ਵੀ ਸਮਝ ਸਕਦਾ ਹੈ, ਕਿਵੇਂ ਕਿਸੇ ਰੱਬ ਦੇ ਮਾਰੇ ਕਮ-ਅਕਲ ਤੇ ਡਰੱਗੀ ਲੱਗਦਾ ਸੀ, ਗੁਰਦੁਆਰੇ ਭੇਜਿਆ ਫੇਰ ਆਪਣੇ ਮੰਤਵ ਜੋਗੀ ਵੀਡੀਉ ਬਣਾ ਕੇ ਨਸ਼ਰ ਕੀਤੀ, ਉਹ ਵਿਚਾਰਾ ਕਹਿੰਦਾ ਹੈ ਮੈਨੂੰ ਸੁੱਖੀ ਨੇ ਭੇਜਿਆ, ਪੈਸੇ ਦਿੱਤੇ, ਪਰ ਉਹਨੇ ਕੀਤਾ ਤਾਂ ਹਾਲ ਕੁਝ ਨਹੀਂ ਸੀ, ਉਹ ਆਖੇ ਮੈਂ ਬੇਗੁਨਾਹ ਹਾਂ, ਪਰ ਇਨ੍ਹਾਂ ਲੋਕਾਂ ਨੇ ਅੱਗੋਂ ਤੋਂ ਕੋਈ ਭੇਤ ਵਾਲੀ ਗੱਲ ਨਾ ਬੋਲ ਧਰੇ ਤੇ ਦੱਸ ਨਾ ਦੇਵੇ ਕਿ ਉਹ ਸੁੱਖੀ ਕੌਣ ਹੈ, ਮਾਰ ਮੁਕਾਇਆ, ਫਗਵਾੜੇ ਅੱਗੇ ਭੀ ਫੈਕਟਰੀ ਬਾਹਰ ਗੁੱਟਕੇ-ਵਰਕੇ ਲੱਭੇ ਤੇ ਝੱਟ ਉਹੀ ਫਗਵਾੜੇ ਦਾ ਸਿੱਖ ਆਗੂ ਮੂਹਰੇ, ਉਹੀ ਅੱਜ ਭੀ ਉਹੀ ਅੰਮ੍ਰਿਤਪਾਲ ਵਹੀਰਾਂ ਵੇਲੇ ਉਹੀ ਹੱਰ ਇਕੱਠ ਵਿੱਚ, ਹੋਰ ਦੇਖੋ ਉਹੀ ਚੈਨਲ ਝੱਟ ਸੱਦਿਆ ਜਾਂਦਾ ਹੈ, ਪੁਲਸ ਗੁੱਥੀ ਸੁਲਝਾਉਣੀ ਨਹੀਂ ਚਾਹੁੰਦੀ ਤੇ ਸਿੱਖ ਸੰਸਥਾਵਾਂ ਬੇਅਦਬੀ ਨੂੰ ਦੱਬਣ ਨਹੀਂ ਦਿੰਦੀਆਂ, ਦਾਲ ਫੁਲਕਾ ਜਾਂਦਾ ਹੈ ਤੇ ਚੌਧ੍ਹਰ ਮੁੱਕਦੀ ਹੈ ਨਹੀਂ ਤਾਂ ਤਫਤੀਸ਼ ਤਾਂ ਘੰਟੇ ਵਿੱਚ ਕਰ ਦੇਵਾਂ ਮੈਂ, ਮਾਂ ਬੱਚੇ ਨੂੰ ਛੁਣਛੁਣਾ ਦੇ ਕੇ ਲੈ ਖੇਡ ਵਾਲੀ ਪਿਰਤ ਹੈ, ਕੀ ਹੁਣ ਮੈਂ ਲਿਖ ਸਕਦੀ ਹਾਂ ਕਿ ਕਿਥੇ ਹਨ ਸਿੱਖ ਚਿੰਤਕ ਧਿਰਾਂ, ਜਾਂ ਤਾਂ ਹੈ ਹੀ ਕੋਈ ਨਹੀਂ, ਕੀ ਆਹ ਅਡੰਬਰ ਹੋਰ ਕਿਸੇ ਧਰਮ ਵਿੱਚ ਹੈ ? ਕੀ ਭਵਿੱਖ ਵਿੱਚ ਜਵਾਨੀ ਸਿੱਖ ਰਹੂ, ਮੰਨੂ ਤੇ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਨੂੰ ਧਰਮ ਨਾਲ ਜੋੜਕੇ ਇਨ੍ਹਾਂ ਲੋਕਾਂ ਤੇ ਵਿਸ਼ਵਾਸ਼ ਕਰੂ ਕਿ ਗੁਰੂ ਮਾਨਵ ਹੱਤਿਆ ਲਈ ਆਦੇਸ਼ ਦਿੰਦਾ ਹੈ, ਖੈਰ ਮੈਂ ਹੀ ਨਹੀਂ ਮੰਨਦੀ, ਮੈਂ ਤਾਂ ਐਸੇ ਧਰਮ ਤੋਂ ਆਵਾਜਾਰ ਹੋ ਰਹੀ ਹਾਂ ਲੋਹੜਾ ਹੈ ਸਿੱਖ ਮਾਨਸਿਕਤਾ ਰੋਗੀ ਹੈ ਕੋਈ ਲੇਖਕ, ਬੁੱਧੀਜੀਵੀ ਤੇ ਖੋਜੀ ਕੁਸਕਦਾ ਨਹੀਂ, ਧਰਮ ਤੇ ਧਾੜਵੀਆਂ ਦਾ ਕਬਜ਼ਾ ਹੋ ਚੁੱਕਿਆ ਹੈ, ਵਿਦੇਸ਼ੀ ਹਰ ਵੇਲੇ ਪ੍ਰਬੰਧਕ ਸ਼ਹੀਦੀ ਹੀ ਪ੍ਰਚਾਰੀ ਜਾਂਦੇ ਨੇ, ਆਪ ਮੇਰਾ ਖਿਆਲ ਹੈ ਸ਼ਹੀਦ ਹੋਏ ਜੀਊਂਦੇ ਫਿਰਦੇ ਨੇ, ਕਿਸੇ ਰੱਬ ਦੇ ਪਿਆਰੇ ਦੇ ਦਰਸ਼ਨ ਕਰੋ ਇਹ ਤਾਂ ਦੁਸ਼ਟ ਹਨ ਭਾਈ, ਅਰਦਾਸਾਂ ਕਰੋ ਇਨ੍ਹਾਂ ਦਾ ਅੰਤ ਹੋਵੇ, ਕਹਿਣ ਲਿਖਣ ਨੂੰ ਖ਼ਾਲਸੇ ਨੇ ਇਹ, ਗਿਲ੍ਹਝਾਂ ਹਨ, ਸੁਖਪਾਲ ਸਿੰਘ ਖਹਿਰਾ ਜਮਾਨਤ ਤੇ ਬਾਹਰ ਚੰਗੀ ਗੱਲ ਹੈ ਪਰ ਇਹ ਭੀ ਉਹਦੀ ਭਲੇਮਾਣਸੀ ਨੀਤੀ ਨਹੀਂ ਕਿ ਹਰ ਵਿਰੋਧੀ ਨੂੰ ਕੋਝੀਆਂ ਘੜਤਾਂ ਵਿੱਚ ਫਸਾਵੇ, ਸੱਚ ਕੇਵਲ ਉਹ ਹੀ ਨਹੀਂ ਜੋ ਉਹ ਬੋਲੇ, ਹੁਣ ਸੰਭਲਣਾ ਬਣਦਾ ਹੈ, ਬਿਕਰਮ ਸਿੰਘ ਮਜੀਠੀਆ ਨੂੰ ਭੀ ਉਸਾਰੂ ਤੇ ਸਧਾਰੂ ਰੁਝਾਣ ਵੱਲ ਰੁਚੀ, ਮੈਂ ਤਾਂ ਬਹੁਤ ਨਿਰਾਸ਼ ਹਾਂ ਕਿ ਇਹ ਕਰਦੇ ਕੀ ਹਨ, ਇਥੇ ਭੀ ਦੇਖੋ ਕਿਵੇਂ ਚੈਨਲ ਭਾਂਬੜ ਮਚਾ ਰਹੇ ਹਨ, ਸੰਗਦੇ ਹੀ ਨਹੀਂ ਯੂ।ਟਿਊਬਾਂ ਵਾਲੇ ਵੇਚਣ ਨੂੰ ਮਲਕ ਭਾਗੋ ਦਾ ਸੌਦਾ ਦੂਸ਼ਣਬਾਜੀ ਤੋਂ ਹੀ ਪੈਸਾ ਕਮਾ ਰਹੇ ਨੇ, ਬਾਦਲਾਂ ਦੇ ਦੁਆਲੇ ਮੈਂ ਪੁੱਛਦੀ ਹਾਂ ਕਿ ਜਦੋਂ ਤੁਸੀਂ ਜਥੇਦਾਰ ਹਵਾਰਾ ਨੂੰ ਮੰਨਦੇ ਹੋ ਤਾਂ ਰਿਪੋਰਟ ਸੌਂਪਦੇ ਜਾਂ ਫੇਰ ਉਹਨੂੰ ਖਾਰਜ ਕਰੋ ਤੇ ਅਕਾਲ ਤਖ਼ਤ ਦੇ ਹੀ ਜਥੇਦਾਰ ਨੂੰ ਮੰਨੋ, ਇਨਸਾਫੀਏ ਐਲਾਨ ਕਰਨ, ਪਰ ਧਰਮ ਭੀ ਤੇ ਧੰਨ ਦੀ ਲੋੜ ਹੈ, ਇਹੀ ਹਾਲ ਫਗਵਾੜਾ ਬੇਅਦਬੀ ਕਤਲ ਕਾਂਡ ਜਿਉਂ ਜਿਉਂ ਚੈਨਲ ਤੇ ਭੀੜ, ਪੁਲਸ ਤੇ ਆਗੂ ਸੁਣੋ ਸੜੇਹਾਣ ਮਾਰਦੀ ਹੈ, ਬੇਅਦਬੀ ਉਹਨੇ ਹਾਲੇ ਕੀਤੀ ਹੀ ਨਹੀਂ ਤੇ ਕਤਲ ਕਿਉਂ, ਮੇਰੀ ਤਾਂ ਸਲਾਹ-ਸੁਝਾਅ ਹੈ ਕਿ ਪੁਲਸ ਭੀੜ ਵਿੱਚ ਚਬੜ ਚਬੜ ਕਰਦੇ ਦੋ ਚਾਰਾਂ ਨੂੰ ਪੁਲਸ ਸਟੇਸ਼ਨ ਲਿਜਾਕੇ ਪੁੱਛ ਪੜਤਾਲ ਕਰੇ ਭੁੱਟ ਭੁੱਟ ਦੱਸ ਦੇਣਗੇ ਕਿ ਕੀ ਹੈ ਡਰਾਮਾ, ਸਿੱਖ ਡਰਪੋਕ ਹਨ ਜਾਣਦੇ ਨਹੀਂ ਬੋਲਦੇ ਬੱਸ ਬੇਅਦਬੀ ਦੀ ਰੱਟ ਲਾ ਕੇ ਪ੍ਰਭਤਾ ਖੱਟਣ ਤੇ ਹਨ, ਚੇਤੇ ਰੱਖੋ ਇਸ ਪਾਪ ਨੇ ਧਰਮ ਹੀ ਨਹੀਂ ਸਗੋਂ ਕੌਮੀ ਹੇਠੀ ਭੀ ਕਰਵਾਉਣੀ ਹੈ, ਸਭ ਜਾਣ ਬੁੱਝ ਕੇ ਕੀਤਾ ਹੈ ਧੂਣੀ ਤੇ ਧੁੱਖਣ ਲਈ ਬਾਲਣ ਪਾਇਆ ਹੈ, ਜਾਂਚ ਪੰਜਾਬ ਤੋਂ ਬਾਹਰ ਫੌਜੀ ਜਰਨੈਲ, ਪੁਲਸ ਮੁਖੀ ਤੇ ਰਿਟਾਇਰਡ ਜੱਜ ਜੋ ਪੱਖਪਾਤੀ ਨਾ ਬਣ ਸਕਣ, ਸਦਾ ਲਈ ਬੇਅਦਬੀ ਦਾ ਖਾਤਮਾ, ਪੰਜਾਬ ਪੁਲਸ ਤਾਂ ਸਰਕਾਰ ਮੁਖੀ ਦੀ ਤਰ੍ਹਾਂ ਡਰਾਮੇਬਾਜ਼ ਕਲਾਕਾਰ ਤੇ ਚਤੁਰਤਾ &lsquoਤੇ ਹੈ ਜੀ, ਆਹ ਡਰੱਗ ਫੜਲੀ, ਗੈਂਗਸਟਰ ਫੜਲੇ, ਮੁਕਾਬਲੇ ਵਿੱਚ ਮਾਰੇ ਗਏ, ਕਤਲ ਮਾਮਲੇ ਵਿੱਚ ਕੀ ਹੁਣ ਇਹ ਮੁਕੱਦਮਾ ਕਰਨਗੇ ? ਸਾਧਾਰਨ ਸਿੱਖ ਤਾਂ ਅਣਭੋਲ ਹਨ ਪਰ ਆਹ ਜਥੇਬੰਦੀਆਂ ਦਾ ਤਾਂ ਫਰਜ਼ ਬਣਦਾ ਹੈ ਇਸ ਚੱਲਦੇ ਸਿਸਟਮ ਨੂੰ ਰੋਕਣ, ਹੁਣ ਕਿਉਂ ਧਰਨੇ ਨਹੀਂ ਕੀ ਬਾਦਲਾਂ ਵੇਲੇ ਹੀ ਬੇਅਦਬੀ ਅਸਲੀ ਸੀ, ਪਾਪ ਲੱਗੂ ਕਿਥੇ ਹਨ ਧਰਨੇਕਾਰੀ ਮਿਆਨੀ ਵਾਲਾ ਹੁਣ ਹਿਰਦਾ ਮਰ ਗਿਆ, ਪਰ ਜਿਨ੍ਹਾਂ ਨੇ ਆਹ ਮੁੰਡਾ ਮਾਰਿਆ, ਬੇਗੁਨਾਹ ਪਾਪ ਲੱਗੂ ਰਹਿਣਾ ਕੱਖ ਨੀ, ਮੈਂ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਲਿਖੂੰਗੀ, ਰੁਜ਼ਗਾਰ ਤੇ ਪੈਸੇ ਖਾਤਰ ਖੋਲ੍ਹੇ ਗੁਰਦੁਆਰੇ ਕੋਈ ਇਤਿਹਾਸਕ ਨਹੀਂ, ਕੇਵਲ ਸਵੇਰੇ ਸ਼ਾਮ ਨਿੱਤਨੇਮ, ਰਹਿਰਾਸ ਲਈ ਹੀ ਪ੍ਰਕਾਸ਼ ਕਰਨ ਬਾਕੀ ਸੁੱਖਆਸਣ ਤੇ ਤੱਕੜੇ ਜਿੰਦੇ ਲਾ ਕੇ ਬੰਦ ਕਰੋ, ਗ੍ਰੰਥੀ ਕੇਵਲ ਪਾਰਟ ਟਾਈਮ ਰੱਖੋ, ਧਰਮ ਦੀ ਆਪਤੀ ਹੋ ਰਹੀ ਹੈ, ਭਵਿੱਖ ਧੁੰਦਲਾ, ਫਰਜ਼ ਪਛਾਣੋ ਅਤੇ ਗੁਰੂ ਗ੍ਰੰਥ ਕਾਪੀ ਰਾਈਟ ਲਵੋ, ਝੂਠ ਬੋਲ ਕੇ ਕੌਮ ਨੂੰ ਅਪਰਾਧੀ ਨਾ ਬਣਾਉ, ਇਹ ਧਰਮ ਨਹੀਂ ਹੈ, ਜੇਕਰ ਨੱਥ ਨਾ ਪਾਈ ਪੰਜਾਬ ਤਾਂ ਕੀ ਵਿਦੇਸ਼ੀ ਭੀ ਇਹ ਮਹਾਂਮਾਰੀ ਪਊ, ਇਹ ਬਾਣੇ, ਬਾਣੀ ਤੇ ਆਪਹੁਦਰੀਆਂ ਹੁਕਮਨਾਮੇ ਨਾਲ ਬੰਦ ਕਰਵਾਉ, ਅਤਿਵਾਦੀ ਸਤਿਕਾਰੋ ਨਾ ਨਿਕਾਰੋ, ਸਿਆਸਤਾਂ ਨੂੰ ਸਿਆਸਤਾਂ ਰੱਖੋ, ਗੁਰੂ ਘਰਾਂ ਤੋਂ ਦੂਰ ਰੱਖੋ, ਭਿਆਨਕ ਸਮਾਂ ਹੈ ਠੱਲ੍ਹ ਪਾਉ ਜੇ ਕਿਧਰੇ ਪ੍ਰਮਾਤਮਾਂ ਬਖ਼ਸ਼ ਦੇਵੇ, ਕਰੋਪੀ ਹੈ ।     
ਭਾਗ ਦੂਜਾ
ਕੌਮੀ ਸੰਘਰਸ਼, ਸਿੱਖ ਨੀਤੀਆਂ ਅਤੇ ਤੱਥ ਸੱਚ 80ਵਿਆਂ ਵਿੱਚ ਪੰਜਾਬ ਵਿੱਚ ਬੜੀ ਵੱਡੀ ਹਵਾਈ ਬੁੱਲਿਆਂ ਦੀ ਭਰਮਾਰ ਅਰੰਭ ਹੋਈ, ਗਿਆਨੀ ਜੀ ਜੈਲ ਸਿੰਘ ਪੜ੍ਹਾਈ ਤੇ ਗ੍ਰੰਥੀ ਪੁਣੇ ਦੀ ਚਾਕਰੀ ਸ਼੍ਰੋਮਣੀ ਕਮੇਟੀ ਤੋਂ ਕਰਕੇ ਕਾਂਗਰਸ ਵਿੱਚ ਜਾ ਕੇ ਹੁਣ ਜਿਸ ਟਾਹਣੀ &lsquoਤੇ ਫਲ ਫੁੱਲ ਖਾਧੇ ਲੱਗੇ ਝਾਂਗਣ, ਹੁਣ ਇੰਦਰਾ ਗਾਂਧੀ ਲਈ ਚਿੰਤਾ ਬਣ ਗਈ ਤੇ ਦਰਬਾਰ ਸਾਹਿਬ ਵਿੱਚ ਤਾਂ ਅਣਉਚਿਤ ਕਾਰਵਾਈਆਂ ਤੇ ਅਤਿਵਾਦ, ਦਹਿਸ਼ਤਗਰਦੀ ਤੇ ਆਪਸੀ ਵੈਰਾਂ ਦੇ ਨਿਪਟਾਰੇ, ਪੁਲਸ ਵਾਲੇ ਨਾਲ ਰਲਾ ਲਏ ਤੇ ਜੋ ਹੋਇਆ ਲਿਖਣ ਦੀ ਲੋੜ ਨਹੀਂ, ਸੰਤਾਂ ਨੂੰ ਤਾਂ ਸੁਫਨੇ ਵਿੱਚ ਪਤਾ ਨਹੀਂ ਸੀ ਕਾਂਗਰਸ ਉਨ੍ਹਾਂ &lsquoਤੇ ਹਮਲਾ ਕਰੂ, ਅਸਲ ਵਿੱਚ ਹਮਲਾ ਤਾਂ ਸੁਬੇਗ ਸਿੰਘ ਦੇ ਫੌਜੀ ਅਧਾਰ ਕਰਕੇ ਸੀ, ਠੀਕ ਹੈ ਕਿ ਉਸ ਵੇਲੇ ਸ਼੍ਰੋਮਣੀ ਕਮੇਟੀ ਭੈਭੀਤ ਸੀ, ਪ੍ਰਬੰਧ ਕਾਹਦਾ ਸਿਰ-ਝਾਟੇ ਦਾ ਰਹਿ ਗਿਆ ਸੀ, ਕਾਂਗਰਸੀ ਦੇਖੋ ਜੀ ਦੇਸ਼ ਦੀ ਸੱਤਾਧਾਰੀ, ਅਕਾਲੀ ਵਿਰੋਧੀ ਤੇ ਬਲ ਵਾਲੀ ਤਾਂ ਹਮਲੇ ਦੀ ਸਾਰੀ ਤੂਹਮਤ ਕਿ ਅਕਾਲੀ ਆਗੂਆਂ ਨੇ ਸੱਦ ਕੇ ਕਰਵਾਇਆ, ਆਪ ਬੱਸ ਜੀ ਦੁੱਧ ਧੋਤੇ, ਜੈਲ ਸਿੰਘ ਹੁਣ ਕੁੜਿਕੀ ਵਿੱਚ, ਪਰ ਭਾਣਾ ਤਾਂ ਵਰਤ ਗਿਆ, ਸੰਤ ਭੀ ਬਚਾਏ ਨਾ ਗਏ, ਅਕਾਲ ਤਖ਼ਤ ਸਿੱਖ ਮੁਕੱਦਸ ਮੁਕਾਮ ਤੇ ਹੁਰਮਤੀ ਸੰਸਾਰ ਤੇ, ਸਿੱਖ ਭੜਕ ਗਏ ਪਰ ਮੌਕਾ ਪ੍ਰਸਤਾਂ ਨੂੰ ਵਿਦੇਸ਼ੀ ਜਾਣ ਦੀਆਂ ਵਿਉਂਤਾਂ ਜਿਹੜੇ ਬੰਦੇ ਪੁਲਸ ਨਾਲ ਰੱਲ ਕੇ ਦਹਿਸ਼ਤ, ਕਤਲ ਤੇ ਵੈਰ ਕੱਢਦੇ ਸਨ, ਸਭ ਬਚਾਅ ਲਈ ਖੇਡਾਂ ਲੱਭਣ ਲੱਗੇ ਤੇ ਪੁਲਸ ਵਾਲੇ ਭੀ ਚਾਹੁੰਦੇ ਸਨ ਕਿ ਇਹ ਵਿਦੇਸ਼ੀ ਚਲੇ ਜਾਣ, ਜੇਕਰ ਫੜੇ ਗਏ ਸਾਨੂੰ ਭੀ ਫਸਾਉਣਗੇ, ਕਈ ਤਾਂ ਪੁਲਸ ਵਾਲਿਆਂ, ਪੁੱਤ, ਭਾਈ, ਭਤੀਜੇ ਤੇ ਟਾਊਟ ਹੀ ਸਨ, ਸੋ ਬਣਵਾ ਕੇ ਪਾਸਪੋਰਟ ਨਉਂ ਹੋਰ ਥਾਂ ਹੋਰ ਕੀ ਕੀ ਪਾਪੜ ਵੇਲੇ ਤੇ ਅਖੀਰ ਇੰਗਲੈਂਡ, ਕਨੇਡਾ, ਅਮਰੀਕਾ ਵੜ ਗਏ, ਬਹੁਤੀ ਤਾਂ ਮਗਰੋਂ ਲੋਕਾਂ ਨੇ ਖਤਰਾ ਸਕੀਮ ਵਿੱਚ ਹੋਰ ਦੇਸ਼ਾਂ ਵਿੱਚ ਏਜੰਟਾਂ ਨੇ ਵਾੜੇ, ਹੁਣ ਇਹ ਗਿੱਝੇ ਹੋਏ ਵਿਦੇਸ਼ੀ ਆ ਕੇ ਲੱਗ ਪਏ ਆਪਣੇ ਚਮਤਕਾਰਾਂ ਵਿੱਚ, ਪੱਕੇ ਹੋਣ ਲਈ ਗੁਰੂ ਘਰਾਂ ਤੇ ਜਾ ਕੇ ਕਬਜ਼ੇ ਪੁਰਾਣੇ ਖਾਲਿਸਤਾਨੀ ਜੋ 1970 ਤੋਂ ਲੱਗੇ ਵੇ ਸਨ ਹੋਕੇ ਦੇਣ ਘਰੀ ਬਹਾ ਤੇ, ਜੀ ਇਹ ਨੀ ਖਾਲਿਸਤਾਨੀ, ਅਸੀਂ ਹਾਂ ਡਾਕਟਰ ਜਗਜੀਤ ਸਿੰਘ ਚੌਹਾਨ ਹੋਰੀ ਸਿਮਰਨਜੀਤ ਸਿੰਘ ਮਾਨ ਨਾਲ ਸੰਪਰਕੀ ਸਨ, ਇਨ੍ਹਾਂ ਨੂੰ ਸ਼ਾਬਾਸ਼ੇ ਆਖਣ ਤੇ ਹੋਗੇ, ਲਿਖਦੀ ਜਾਵਾਂ ਮੇਰੇ ਪਤੀ ਅਸੂਲੀ ਤੌਰ &lsquoਤੇ ਕਿ ਕੌਮ ਘਰ ਤੋਂ ਬਗੈਰ ਸਥਿਰ ਨਹੀਂ ਹੋ ਸਕਦੀ ਖਾਲਿਸਤਾਨੀ ਸਫਾਂ ਵਿੱਚ ਢਿੱਡੋਂ ਸੀ ਪਰ ਇਨ੍ਹਾਂ ਨੇ ਤਾਂ ਉਨ੍ਹਾਂ &lsquoਤੇ ਵਾਰ ਕੀਤੇ, ਖੈਰ ਮੈਂ ਪਹਿਲਾਂ ਹੀ ਸ਼ੱਕੀ ਹੁੰਦੀ ਸੀ, ਕੁਝ ਤੱਥ ਭੀ ਮੇਰੇ ਕੋਲ ਹਨ, ਫੇਰ ਲਿਖੂੰਗੀ ਪਰ ਲਹਿਰ ਕਾਂਗਰਸ ਦੀ ਕਿਵੇਂ ਮੈਂ ਭਾਂਪੀ ਪੜੋ੍ਹ ਅਖ਼ਬਾਰ ਦੇਸ ਪ੍ਰਦੇਸ ਸਮਰਥੱਕ ਹੁੰਦਾ ਸੀ, ਉਹਦੇ ਲੇਖ ਖਾਲਿਸਤਾਨ ਪੱਖੀ ਬੜਾ ਵਧੀਆ ਜਗਮੋਹਣ ਵਿਰਕ ਦੇ ਨਉਂ &lsquoਤੇ ਛਪਣਾ, ਮੈਂ ਡਾਕਟਰ ਸਾਹਿਬ ਤੋਂ ਪੁੱਛਿਆ ਕੌਣ, ਬੀਬੀ ਪਤਾ ਨਹੀਂ, ਹੋਰਾਂ ਤੋਂ ਭੀ, ਅਖੀਰ ਸਾਡੇ ਭੂਆ ਜੀ ਦੇ ਬੇਟੇ ਅਜਮੇਰ, ਬਲਦੇਵ ਕਬੱਡੀ ਖੇਡਦੇ ਸਨ, ਜੁਗਿੰਦਰ ਸਿੰਘ ਬਲ ਨਾਲ ਲੇਖਕ ਵਿਰਕ ਮੇਡਨਹੈੱਡ ਲਿਖਦਾ ਸੀ, ਮੈਂ ਪੁੱਛਿਆ ਅਜਮੇਰ ਇਹ ਤੁਹਾਡੇ ਸ਼ਹਿਰ ਕੌਣ ਹੈ ਤਾਂ ਉਹ ਕਹਿੰਦੇ ਇਥੇ ਬਹੁਤੀ ਸਿੱਖ ਵੱਸੋਂ ਤਾਂ ਹੈ ਨਹੀਂ ਜਾਣਦੇ ਹੀ ਹਾਂ, ਪਰ ਕੋਈ ਨਹੀਂ ਇਸ ਨਉਂ ਦਾ ਬੰਦਾ, ਮੈਂ ਖੋਜ ਜਾਰੀ ਰੱਖੀ ਅਖੀਰ ਲੱਭ ਲਿਆ ਕਿ ਇਹ ਤਾਂ ਮੱੁਖ ਮੰਤਰੀ ਬੇਅੰਤ ਸਿੰਘ ਦਾ ਜੁਆਈ ਮਾਂਗਟ ਹੈ, ਡਾਕਟਰ ਸਾਹਬ ਨਾਲ ਗੋਸ਼ਟੀ ਕੀਤੀ ਪਰ ਉੱਤਰ ਜੀ ਵਿਚਾਰ ਅੱਡ ਹੋ ਸਕਦੇ ਹਨ, ਕੁਝ ਹੀ ਚਿਰ ਮਗਰੋਂ ਅੱਡਰੇ ਵਿਚਾਰਾਂ ਵਾਲੇ ਦੀ ਬੇਟੀ ਦੀ ਸ਼ਾਦੀ ਕੁੜੀ ਮੁੰਡਾ ਇਥੋਂ ਦੇ ਤੇ ਸ਼ਾਦੀ ਸੀ।ਐੱਮ। ਦੀ ਕੋਠੀ ਵਿੱਚ ਜਾ ਕੇ ਹੋਈ, ਹਾਲੇ ਸਬੂਤ ਘੱਟ ਸੀ ਕਿ ਲਹਿਰ ਕਾਂਗਰਸ ਦੀ ਸੀ, ਹੁਣ ਭੀ ਹੈ, ਹੁਣ ਅਕਾਲੀ ਤੇ ਭਾਜਪਾ ਦੋਨਾਂ ਨੂੰ ਮਾਰਨ ਲਈ, ਯੂ।ਕੇ। ਦੀ ਗੱਲ ਕਰ ਲਵਾਂ ਇਥੇ ਇੰਨੀ ਹਫੜਾ ਦਫੜੀ ਮਚਾਈ ਕਿ ਗੁਰੂ ਘਰ ਲੱੁਟੇ ਹੀ ਨਾ ਢਾਏ ਭੀ ਸਾਡੇ ਦੋਨੋ ਹੀ ਗੁਰੂ ਘਰ ਕਰਜ਼ਾ ਅੰਤਾਂ ਦਾ ਚੜ੍ਹ ਗਿਆ, ਕਿਸ਼ਤਾਂ ਟੁੱਟ ਗਈਆਂ, ਅਸੀਂ ਪੰਜ ਹਫ਼ਤੇ ਮੋਰਚਾ ਲਾ ਕੇ ਫੈਡਰੇਸ਼ਨ ਕੱਢੀ ਸੀ, ਗਾਲੀ ਗਲੋਚ ਤੇ ਕੁੱਟਾਂ ਮਾਰਾਂ ਹੋਈਆਂ, ਠੇਕੇਦਾਰ ਜਸਵੰਤ ਸਿੰਘ ਜੋ ਮੇਰੇ ਕਹਿਣ ਤੇ ਸਾਡੇ ਨਾਲ ਡਟਿਆ ਅਖੀਰ ਜਿੱਤ ਵਾਲੇ ਭੀ ਮੂਹਰੇ ਸੀ, ਪੱੁਛ ਸਕਦੇ ਹੋ ਆਹ ਸੀ ਇਨ੍ਹਾਂ ਖਾਲਿਸਤਾਨੀ ਕੌਮੀ ਸ਼ਰਧਾਲੂਆਂ ਦੀ ਆਸਥਾ, ਹਾਲੇ ਭੀ ਹੈ, ਹੁਣ ਮੈਂ ਮੰਥਨ ਕਰਾਂ ਹੁਣ ਗਿਣਤੀ ਭੜਦੋਹਲ ਪਾ ਕੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੇਵਲ 150 ਕੁ ਹੀ ਹਨ ਅੱਡ ਅੱਡ ਜਥੇਬੰਦੀਆਂ ਭੀ ਹਨ, ਪਰ ਇਨ੍ਹਾਂ ਵਿੱਚੋਂ ਕੁਝ ਤਾਂ ਕਬਜ਼ੇ, ਪੈਸੇ ਲਈ ਦੱਬਕੇ, ਕੁਝ ਪਿੱਛੇ ਆਕਾ ਜੀ ਖੁਸ਼ ਕਰਨੇ ਤੇ ਕੁਝ ਬੰਦੇ ਪੱਕੇ ਕਰਵਾਉਣੇ ਹੁਣ ਸਭ ਤੋਂ ਵੱਧ ਰਾਜਧਾਨੀ ਹੈ ਬ੍ਰਮਿੰਘਮ ਦਾ ਗੁਰਦੁਆਰਾ ਜੋ ਕਹਿੰਦਾ ਜੀ ਅਸੀਂ ਤਾਂ ਹਾਂ ਖਾਲਿਸਤਾਨ ਨਾ ਸਭਿਧਾਨ ਤੇ ਨਾ ਚੈਰਿਟੀ ਨਿਯਮ ਬੱਸ ਮਨ ਆਈਆਂ ਗੁਰਦੁਆਰੇ ਸੰਗਤਾਂ ਦੇ ਹੁੰਦੇ ਹਨ ਨਾ ਕਿ ਪ੍ਰਬੰਧਕਾਂ ਦੇ ਪਰ ਮੰਗਣ ਆਪ ਚੂਲ੍ਹੀ ਭਰ ਪਾਣੀ ਨਾ ਦੇਣ ਵਾਲੇ ਤਾਨਾਸ਼ਾਹ ਹਨ, ਸੁਣੋ ਕਲੇਮ ਜੀ ਹਮਾਸ ਦੀ ਤਾਂ ਬਾਂਹ ਫੜਨ ਲਈ ਹਨ ਦੇਸ਼ ਪਰ ਸਾਡੀ ਜੈਨੋਸਾਈਡ &lsquoਤੇ ਕੋਈ ਨਹੀਂ ਹਾਮੀ, ਗੁਰਮੁਖੋ ਤੁਸੀਂ ਝੂਠ ਜੋ ਬੋਲਦੇ ਹੋ ਕਿ ਅਸੀਂ ਤਾਂ ਕਿਸੇ ਦਾ ਕਤਲ ਨੀ ਕਰਦੇ, ਅਮਨ ਪਸੰਦ ਹਾਂ ਕੀ ਇੰਦਰਾ ਕਤਲ ਤੇ ਪੰਜਾਬ ਵਿੱਚ ਕਿੰਨੇ ਮੁੱਖ-ਮੰਤਰੀ ਕਤਲ, ਸੰਤ ਲੌਂਗੋਵਾਲ ਤੇ ਬੀਬੀ ਰਜਿੰਦਰ ਕੌਰ, ਅਬਿਨਾਸ਼ੀ ਸਿੰਘ ਤੇ ਬਾਕੀ ਸਿੱਖਾਂ ਨੇ ਸਿੰਘ ਕਤਲ ਕੀ ਸਰਕਾਰਾਂ ਬੁੰਧੀਆਂ ਹਨ ਹਰ ਦੇਸ਼ ਵਿੱਚ ਤੁਸੀਂ ਦਹਿਸ਼ਤ ਪਾ ਕੇ ਗੁਰੂ ਘਰਾਂ ਤੋਂ ਪੈਸਾ ਤੇ ਚਾਕਰੀਆਂ ਪ੍ਰਚਾਰਕ ਭੀ ਕੋਕੋ ਦੀ ਹੀ ਬੋਲੀ, ਹਾਲੇ ਤੁਸੀਂ ਤਸ਼ਦੱਦ ਝਲਣੇ, ਕਰਦਾ ਕੌਣ ਹੈ ? ਸਿੱਖ ਆਪ ਹੀ ਹੁਣ ਦੇਖ ਲਵੋ ਪੰਜਾਬ ਕੀ ਕਰਦੇ ਨੇ ਸਿੱਖ ਕੋਈ ਕਿਸਾਨੀ ਆਗੂ ਬਣ, ਕੋਈ ਇਨਸਾਫ ਮੋਰਚਾ, ਕੋਈ ਹੁਣ ਕਉਂਕੇ ਕਾਂਡ ਉਭਾਰਨ ਤੇ ਹਨ, ਸੁਣੋ ਜੀ ਕੀ ਇਹ ਰਿਪੋਰਟ 2010 ਵਿੱਚ ਅਦਾਲਤ ਤੋਂ ਖਾਰਜ ਨਹੀਂ ਸੀ, ਹੁਣ ਪਤਾ ਨਹੀਂ ਤਾਂ ਇਹ ਵਕੀਲ ਅਕਾਲ ਤਖ਼ਤ ਨੂੰ ਸੌਂਪਣ ਕਿਉਂ ਗਏ ਰਿਪੋਰਟ ਜਦੋਂ ਇਹ ਕਹਿੰਦੇ ਹਨ ਕਿ ਸਬੂਤ ਸਭ ਹਨ ਤਾਂ ਭਾਈ ਹਾਈ ਕੋਰਟ ਜਾਂਦੇ, ਨਾਲੇ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਮਾੜੇ ਤੇ ਬਾਦਲ ਸਾਹਬ ਦੋਸ਼ੀ ਤੇ ਫੇਰ ਤੁਸੀਂ ਉਥੇ ਕੱਕੜੀਆਂ ਲੈਣ ਗਏ, ਪ੍ਰਾਪੇਗੰਡੇ ਲਈ ਆਹ ਦੇਖੋ ਰੋਡੇ, ਮੋਹਕਮ, ਵਡਾਲਾ ਰਾਗੀ ਤੇ ਜਾ ਵੜੇ ਦਿੱਲੀ ਪ੍ਰਧਾਨ ਕਾਲਕੇ ਦੇ, ਮੈਨੂੰ ਲੱਗਦਾ ਹੈ ਕਾਲਕੇ ਨੂੰ ਤਾਂ ਕਉਂਕੇ ਦਾ ਪਤਾ ਭੀ ਨਹੀਂ ਹੋਣਾ ਕੌਣ ਸੀ, ਮੈਨੂੰ ਭੀ ਨੀ ਮੇਰੀ ਦਲੀਲ ਸੁਝਾਅ ਤੇ ਹੱਲ ਇੰਨਾ ਸਭਨਾਂ ਨੂੰ ਇਕੱਠ ਕਰਕੇ ਦਿੱਲੀ ਗੁਰਦੁਆਰੇ ਲੈ ਜਾਵੋ ਅਤੇ ਆਖੋ ਕਿ ਬਈ ਜੇਕਰ ਬਾਦਲ ਸਾਹਬ ਦੋਸ਼ੀ ਹਨ ਤੇ ਤੁਸੀਂ ਸੱਚੇ ਤੱਥ ਸਬੂਤ ਪੇਸ਼ ਕਰੋ ਤੇ ਗੁਰੂ ਗ੍ਰੰਥ ਸਿਰ &lsquoਤੇ ਚੁੱਕੋ ਤੇ ਆਖੋ ਜੀ ਹਾਜ਼ਰ ਨਾਜ਼ਰ ਜਾਣ ਸਹੁੰ ਖਾਂਦੇ ਹਾਂ, ਅਸੀਂ ਸਭ ਸੱਚ ਹੀ ਦੱਸ ਰਹੇ ਹਾਂ, ਕੜਾਹ ਦੁੱਧ ਵਿੱਚ ਪਾਈਆਂ ਫਟਕੜੀ ਸਭ ਫਟਾ ਦੇਊ, ਪਨੀਰ ਬਣਜੂ ਕਰੋ ਕਿਰਪਾ ਨਾਲੇ ਤਾਂ ਬਾਦਲਾਂ ਦਾ ਝੂਠ ਸਾਹਮਣੇ ਨਾਲੇ ਕਉਂਕੇ ਅਨਿਆ ਹੱਲ, ਨਾਲ ਹੀ ਸਭ ਸੰਗਤਾਂ ਨੂੰ ਕਉਂਕੇ ਸਾਹਬ ਬਾਰੇ ਜਾਣਕਾਰੀ ਕਿਉਂਕਿ ਕੌਣ ਸਨ ਕਿਵੇਂ ਇਸ ਘਾਣੀ ਵਿੱਚ ਫਸੇ ਕਿਉਂ ਪੁਲਸ ਨੇ ਇਹ ਜੁਲਮ ਢਾਇਆ ਕੀ ਪੁਲਸ ਗਵਾਹ ਉਦੋਂ ਸਭ ਕੁਝ ਦੇਖਦਾ ਸੀ, ਕਿਉਂ ਦੁਹਾਈ ਨਾ ਪਾਈ, ਹੁਣ ਉਹਨੂੰ ਤਲਬ ਕਰੋ ਨਾਂ ਕਿ ਐਮੇ ਹੀ ਦਰਸ਼ਨ ਸਿੰਘ ਨੂੰ ਰਾਮ-ਰਹੀਮ ਦੇ ਖੱਟੇ ਮਿੱਠੇ ਵਾਰੀ ਚਮਲਾ ਕੇ ਮਾਨ-ਮਤਾ ਬਣਾਈ ਜਾਵੋ, ਪ੍ਰਾਪੇਗੰਡਾ ਕਰਕੇ ਤੁਸੀਂ ਕੌਮ ਦੀਆਂ ਜੜ੍ਹਾਂ ਕੁਤਰਦੇ ਹੋ ਤੇ ਵੰਡੀਆਂ ਪਾ ਕੇ ਪੰਜਾਬ ਵਿੱਚ ਸਿੱਖ ਸਫਾਂ ਨਿਰਬਲ ਕਰ ਰਹੇ ਹੋ, ਘੋਹਾ ਇਕੱਠੇ ਹੋਣ ਦਾ ਪਰ ਆਹ ਚੌਥੇ ਕੁ ਦਿਨ ਇਥੇ ਭੀ ਤੇ ਪੰਜਾਬ ਕੀ ਉਹ ਹੀ ਹਨ ਬੰਦੇ ਹਰ ਥਾਂ ਜੋ ਆਪਣੀ ਪ੍ਰਭਤਾ ਲਈ ਗੁਰਦੁਆਰੇ ਵਰਤੋ, ਇਕ ਹੁਣ ਚੈਨਲ &lsquoਤੇ ਡਾਕਟਰ ਪਹਿਲਾਂ ਕਿਸੇ ਹੋਰ ਚੈਨਲ &lsquoਤੇ ਸੀ, ਹੁਣ ਹੋਰ ਤੇ ਸਲਾਹ ਦਿੰਦਾ ਹੈ ਕਿ ਚਲੋ ਯੂਨੀ ਵਿੱਚ ਤੇ ਪਾਰਕਾਂ ਵਿੱਚ ਕਰੀਏ ਪ੍ਰਚਾਰ,  ਇਹ ਲੋਕ ਥੋੜੇ੍ਹ ਸਮੇਂ ਪਿੱਛੋਂ ਇਕ ਨਵਾਂ ਮੁੱਦਾ ਕੌਮ ਵਿੱਚ ਦੁਫੇੜਾਂ ਲਈ ਭਾਲਦੇ ਨੇ, ਮੇਰਾ ਮਨ ਪ੍ਰੇਸ਼ਾਨ ਹੈ ਕਿ ਕੀ ਇਹ ਲੋਕ ਇਕੱਠਾਂ ਵਿੱਚ ਉਹੀ ਧੌਲੀਆਂ ਦਾੜੀਆਂ ਹੁਣ ਤਾਂ ਬਜ਼ੁਰਗ ਭੀ ਹੋ ਗਏ ਬਹੁਤੇ ਪਰ ਕੀ ਕਦੀ ਨਵੀਂ ਪੀੜ੍ਹੀ ਨਾਲ ਵਾਰਤਾ ਕਰਦੇ ਹਨ ਜਾਂ ਉਨ੍ਹਾਂ ਨੂੰ ਪਤਾ ਭੀ ਹੈ ਕਿ ਇਹ ਕੀ ਵਿਚਾਰਧਾਰਾ ਰੱਖਦੇ ਹਨ, ਬੇਨਤੀ ਕਰਦੀ ਹਾਂ ਕਿ ਹੁਣ ਕਲੰਡਰ ਝਮੇਲਾ ਫੇਰ ਚੱਕਦੇ ਹਨ ਕੀ ਦੱਸੋਗੇ ਕਿ ਤੁਹਾਡੀ ਪੁੱਤ-ਪੋਤੇ ਉਸ ਕਲੰਡਰ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਵਿਚਾਰਨਗੇ ਜਾਂ ਕੇਵਲ ਇਹ ਧਾਰਮਿਕ ਤਿਉਹਾਰਾਂ ਲਈ ਹੀ ਵਵੇਲਾ ਹੈ, ਸਭ ਜਾਣਦੇ ਹਨ ਕਿ ਪ੍ਰਕਾਸ਼ ਜਾਂ ਜਨਮ ਦਿਨ ਸਹੀ ਤਰੀਕਾਂ ਹਨ ਹੀ ਨਹੀਂ  ।
-ਬਲਵਿੰਦਰ ਕੌਰ ਚਾਹਲ ਸਾਊਥਾਲ