image caption:

ਸਿੰਗਰ ਰਾਹਤ ਫਤਿਹ ਅਲੀ ਖਾਨ ਘਿਰੇ ਵਿਵਾਦਾਂ ‘ਚ, ਨੌਕਰ ਨਾਲ ਕੁੱਟਮਾਰ ਦੇ ਦੋਸ਼!

 ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਟਵਿੱਟਰ &lsquoਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ &lsquoਚ ਗਾਇਕ ਆਪਣੇ ਨੌਕਰ ਨੂੰ ਚੱਪਲਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ, ਉਸ ਨੂੰ ਪੁੱਛ ਰਿਹਾ ਹੈ ਕਿ ਮੇਜ਼ &lsquoਤੇ ਰੱਖੀ ਸ਼ਰਾਬ ਦੀ ਬੋਤਲ ਕਿੱਥੇ ਗਈ? ਵੀਡੀਓ ਥੋੜਾ ਦਿਲ ਕੰਬਾਊ ਹੈ। ਇਸ ਵੀਡੀਓ ਨੂੰ ਦੇਖ ਕੇ ਪਾਕਿਸਤਾਨ ਦੇ ਲੋਕ ਵੀ ਗਾਇਕ ਦੀ ਅਲੋਚਨਾ ਕਰ ਰਹੇ ਹਨ।
ਵੀਡੀਓ &lsquoਚ ਨਜ਼ਰ ਆ ਰਿਹਾ ਹੈ ਕਿ ਰਾਹਤ ਨੇ ਨੌਕਰ ਦੇ ਵਾਲ ਫੜ ਲਏ ਅਤੇ ਫਿਰ ਹੱਥ &lsquoਚ ਚੱਪਲ ਲੈ ਕੇ ਉਸ ਦੇ ਸਿਰ &lsquoਤੇ ਜ਼ੋਰ-ਜ਼ੋਰ ਨਾਲ ਮਾਰਿਆ। ਜਦੋਂ ਨੌਕਰ ਡਰਦਾ ਹੋਇਆ ਦੂਰ ਜਾਂਦਾ ਹੈ, ਉਹ ਉਸ ਕੋਲ ਜਾਂਦਾ ਹੈ ਅਤੇ ਫਿਰ ਪੁੱਛਦਾ ਹੈ ਕਿ ਸ਼ਰਾਬ ਦੀ ਬੋਤਲ ਕਿੱਥੇ ਗਈ ਹੈ। ਨੌਕਰ ਚੁੱਪ ਰਹਿੰਦਾ ਹੈ। ਇਸ ਦੌਰਾਨ ਰਾਹਤ ਫਤਿਹ ਅਲੀ ਖਾਨ ਫਿਰ ਤੋਂ ਉਸ ਨੂੰ ਵਾਲਾਂ ਤੋਂ ਫੜ ਲੈਂਦਾ ਹੈ ਅਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਮਾਰਦੇ-ਮਾਰਦੇ ਉਹ ਡਿੱਗ ਜਾਂਦਾ ਹੈ। ਨੇੜੇ ਖੜ੍ਹੇ ਹੋਰ ਲੋਕ ਉਸ ਨੂੰ ਚੁੱਕਦੇ ਹਨ, ਪਰ ਉਹ ਨੌਕਰ ਨੂੰ ਕੁੱਟਣੋਂ ਨਹੀਂ ਹੱਟਦਾ। ਨੌਕਰ ਤੋਂ ਪੁੱਛ-ਪੜਤਾਲ ਕਰਦੇ ਹੋਏ ਰਾਹਤ ਉਸ ਨੂੰ ਕਮਰੇ ਦੇ ਦਰਵਾਜ਼ੇ ਕੋਲ ਲੈ ਆਉਂਦਾ ਹੈ ਅਤੇ ਉਸ ਨੂੰ ਦੁਬਾਰਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਨੌਕਰ ਚੁੱਪ ਰਹਿੰਦਾ ਹੈ।