image caption:

ਇਟਲੀ ’ਚ ਦਿਨ ਦਿਹਾੜੇ ਹੋ ਰਹੀਆਂ ਵੱਡੀਆਂ ਵਾਰਦਾਤਾਂ ਤੋ ਪੰਜਾਬੀ ਢਾਂਡੇ ਪ੍ਰੇਸ਼ਾਨ, ਘਰਾਂ ਚੋਂ ਲੱਖਾਂ ਯੂਰੋ ਦੇ ਗਹਿਣਿਆ ਅਤੇ ਨਗਦੀ ਹੋਈ ਚੋਰੀ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਭਾਰਤੀ ਲੋਕ ਵਿਦੇਸ਼ਾਂ ਗਾ ਰੁੱਖ ਕਰਦੇ ਹਨ ਕਿ ਅਸੀ ਵਿਦੇਸ਼ਾਂ ਵਿੱਚ ਹੰਢ ਤੋੜਵੀਆ ਮਿਹਨਤਾਂ ਕਰਕੇ ਵਧੀਆ ਜੀਵਨ ਜਿਉਵਾਗੇ ਪਰ ਇਟਲੀ ਦੀ ਰਾਜਧਾਨੀ ਰੋਮ ਤੋਂ 30 ਕਿਲੋਮੀਟਰ ਦੂਰੀ ਤੇ ਵਸੇ ਕਸਬਾ ਆਸੀਓ ਵਿਖੇ ਵਸਦੇ ਪੰਜਾਬੀਆ ਦੇ ਘਰਾਂ ਚੋਂ ਦਿਨ ਦਿਹਾੜੇ ਲੱਖਾਂ ਯੂਰੋ ਦੇ ਗਹਿਣੇ ਅਤੇ ਨਗਦੀ ਚੋਰੀ ਹੋਣ ਤੋਂ ਬਾਅਦ ਇੱਥੇ ਵੱਸਦੇ ਪੰਜਾਬੀਆਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਦੱਸਣ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਪੰਜਾਬੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਕੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਹੈ ਕਿ ਉਨਾਂ ਦੇ ਘਰੋਂ ਮਿਹਨਤ ਨਾਲ ਬਣਾਇਆ ਸੋਨਾ ਅਤੇ ਨਕਦੀ ਉਸ ਵੇਲੇ ਚੋਰੀ ਹੋ ਗਏ ਨੇ ਜਦੋਂ ਉਹਨਾਂ ਦੇ ਬੱਚੇ ਸਕੂਲ ਗਏ ਹੋਏ ਸਨ ਅਤੇ ਉਹ ਆਪਣੀ ਪਤਨੀ ਨਾਲ ਸਟੋਰ ਤੇ ਕਾਰੋਬਾਰ ਵਿੱਚ ਰੁੱਝੇ ਸਨ ਇਸੇ ਹੀ ਤਰ੍ਹਾਂ ਉਹਨਾਂ ਦੇ ਗੁਆਂਢੀ ਮਨਦੀਪ ਸਿੰਘ ਦੇ ਘਰੋਂ ਵੀ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਗਈ ਇਸ ਸ਼ਹਿਰ ਵਿੱਚ ਰਹਿੰਦੇ ਇੱਕ ਹੋਰ ਪੰਜਾਬੀ ਰਣਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਨਾਂ ਦਾ ਪਰਿਵਾਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਜਾਂਦਾ ਹੈ ਤੇ ਪਿੱਛੋਂ ਉਹਨਾਂ ਦੇ ਘਰ ਵਿੱਚ ਵੀ ਚੋਰੀ ਹੋ ਜਾਂਦੀ ਹੈ ਜਿਸ ਦੌਰਾਨ ਚੋਰ ਸਿਰਫ ਸੋਨਾ ਅਤੇ ਘਰ ਵਿੱਚ ਪਈ ਕੁਝ ਨਗਦੀ ਲੈ ਕੇ ਰਫੂ ਚੱਕਰ ਹੋ ਜਾਂਦੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸੇ ਹੀ ਕਸਬੇ ਵਿੱਚ ਦੋ ਹਫਤੇ ਪਹਿਲਾਂ ਵੀ ਪੰਜਾਬੀਆਂ ਦੇ ਘਰਾਂ ਵਿੱਚ ਵੱਡੀਆਂ ਚੋਰੀਆਂ ਹੋ ਚੁੱਕੀਆਂ ਹਨ ਇਹਨਾਂ ਵਾਰਦਾਤਾਂ ਦਾ ਸ਼ਿਕਾਰ ਹੋਏ ਲੋਕਾਂ ਦਾ ਮੰਨਣਾ ਹੈ ਕਿ ਕੋਈ ਭਾਰਤੀ ਮੂਲ ਦਾ ਜਾਣਕਾਰ ਵਿਅਕਤੀ ਇੰਨਾਂ ਚੋਰਾਂ ਨਾਲ ਰੱਲਕੇ ਪੂਰੀ ਇਤਲਾਹ ਦੇ ਰਿਹਾ ਹੈ ਜਿਸ ਤੋ ਬਾਅਦ ਚੋਰ ਸਿਰਫ ਤੇ ਸਿਰਫ ਪੰਜਾਬੀਆਂ ਦੇ ਘਰਾਂ ਵਿੱਚੋਂ ਸੋਨੇ ਗਹਿਣੇ ਚੋਰੀ ਕਰਨ ਦੇ ਮੰਤਵ ਦੇ ਨਾਲ ਹੀ ਇਹ ਚੋਰੀਆ ਕਰ ਰਹੇ ਨੇ ਚੋਰੀਆਂ ਤੋਂ ਡਰੇ ਹੋਏ ਲੋਕਾਂ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰ ਇੰਨਸਾਫ ਦੀ ਮੰਗ ਕੀਤੀ ਹੈ । ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਕਿੱਥੋਂ ਤੱਕ ਸੁਣਵਾਈ ਕਰਦਾ ਹੈ ਦੱਸਣ ਯੋਗ ਹੈ ਕਿ ਦੋ ਢਾਈ ਸਾਲ ਪਹਿਲਾਂ ਵੀ ਇਸ ਇਲਾਕੇ ਵਿੱਚ ਨਵੇਂ ਆਏ ਪੰਜਾਬੀ ਨੌਜਵਾਨਾਂ ਨੂੰ ਸ਼ਿਕਾਰ ਬਣਾ ਕੇ ਕੰਮ ਤੋਂ ਵਾਪਸ ਮੁੜਦੇ ਸਮੇ ਉਹਨਾਂ ਕੋਲੋਂ ਅਕਸਰ ਲੁਟੇਰੇ ਪੈਸੇ ਜਾਂ ਫੋਨ ਖੋਹ ਕੇ ਲੈ ਜਾਂਦੇ ਸਨ ਉਸ ਵੇਲੇ ਵੀ ਪੁਲਿਸ ਨੇ ਜ਼ੋਰ ਪਾਉਣ ਅਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਦੇ ਕਹਿਣ ਉੱਤੇ ਹੀ ਬਣਦੀ ਕਾਰਵਾਈ ਕੀਤੀ ਸੀ ਲੋਕਾਂ ਦਾ ਮੰਨਣਾ ਹੈ ਕਿ ਹੁਣ ਵੀ ਕੁਝ ਅਜਿਹਾ ਕਰਨਾ ਪੈਣਾ ਹੈ ਜਿਸ ਨਾਲ ਇੰਨਾਂ ਘਟਨਾਵਾਂ ਦੀ ਜਾਣਕਾਰੀ ਨੂੰ ਉੱਚ ਪੁਲਿਸ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਸਕੇ।ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਥਾਨਕ ਸਿੱਖ ਆਗੂ ਅਜੀਤ ਸਿੰਘ ਥਿੰਦ ਅਤੇ ਰਾਜਵਿੰਦਰ ਸਿੰਘ ( ਫਤਿਹਪੁਰ) ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਜਿਹੜੀਆਂ ਇਹ ਵਾਰਦਾਤਾਂ ਹੋਣ ਲੱਗੀਆਂ ਨੇ ਇਹਨਾਂ ਦਾ ਸ਼ਿਕਾਰ ਸਿਰਫ ਤੇ ਸਿਰਫ ਪੰਜਾਬੀ ਪਰਿਵਾਰ ਹੀ ਹੋ ਰਹੇ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀ ਪੁਲਿਸ ਨੂੰ ਪੂਰੀ ਜਾਣ ਕਾਰੀ ਉਪਰੰਤ ਰਿਪੋਰਟ ਦਰਜ ਕਰਵਾਈਏ ਅਤੇ ਕੇਸ ਦੀ ਪੈਰਵਾਈ ਕਰੀਏ ਤਾਂ ਜੋ ਲੋਕਾਂ ਨੂੰ ਇੰਨਸਾਫ ਮਿਲ ਸਕੇ ਇਹਨਾਂ ਆਗੂਆਂ ਦਾ ਮੰਨਣਾ ਹੈ ਕਿ ਜੇ ਸਥਾਨਿਕ ਪੁਲਿਸ ਨੇ ਗੰਭੀਰਤਾ ਨਾਲ ਬਣਦੀ ਕਾਰਵਾਈ ਨਾ ਕੀਤੀ ਜਾਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੇਲ ਅੰਦਰ ਨਾ ਸੁੱਟਿਆ ਤੇ ਉਹ ਆਉਂਦੇ ਦਿਨਾਂ ਵਿਚ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖਣਗੇ ਅਤੇ ਆਪਣੇ ਲੋਕਾਂ ਨੂੰ ਇੰਨਸਾਫ ਦਿਵਾਉਣਗੇ। ਇਸ ਮੌਕੇ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਦੇ ਆਗੂਆ ਵਲੋ ਵੀ ਭਾਰਤੀ ਭਾਈਚਾਰੇ ਨੂੰ ਪੁਰਜੌਰ ਅਪੀਲ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਾ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।