image caption:

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਹੋਇਆ ਰਿਲੀਜ਼, ਮਿੰਟਾਂ ‘ਚ ਤੋੜੇ ਸਾਰੇ ਰਿਕਾਰਡ

ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਹੈ। ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। &lsquoDrippy&rsquo ਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਮੂਸੇਵਾਲਾ ਦਾ ਇਹ ਗੀਤ ਸਵੇਰੇ 10.02 ਮਿੰਟ &lsquoਤੇ ਰਿਲੀਜ਼ ਹੋਇਆ। ਕੁਝ ਹੀ ਮਿੰਟਾਂ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ। ਗੀਤ ਦੇ ਬੋਲ ਕਾਫੀ ਧਾਕੜ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਮੂਸੇਵਾਲਾ ਦੇ ਗੀਤ ਰਿਲੀਜ਼ ਹੋਏ ਹਨ, ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਿਆਰ ਮਿਲਿਆ ਹੈ। &ldquoਜੱਟਾ ਵੇ ਜੱਟਾ ਕਿਵੇਂ ਐ&rdquo ਦੇ ਬੋਲਾਂ ਤੋਂ ਸਿੱਧੂ ਮੂਸੇਵਾਲਾ ਦਾ &lsquoDrippy&rsquo ਗੀਤ ਰਿਲੀਜ਼ ਹੋਇਆ ਹੈ। ਇਹ ਗੀਤ ਯੂ ਟਿਊਬ ਰਿਲੀਜ਼ ਕੀਤਾ ਗਿਆ। ਗੀਤ ਦਾ ਅਜੇ ਆਡੀਓ ਟਰੈਕ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਅਦ ਵਿਚ ਰਿਲੀਜ਼ ਕੀਤੀ ਜਾਵੇਗੀ।

ਮੂਸੇਵਾਲਾ ਦੇ ਫੈਨ ਵਿਚ ਗਾਣੇ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਿਆ ਗਿਆ। ਇਹ Drippy ਗਾਣਾ 3.17 ਮਿੰਟ ਦਾ ਹੈ। ਇਸ ਵਿਚ ਮੂਸੇਵਾਲਾ ਨਾਲ ਰੈਪਰ Mxrci ਦਾ ਰੈਪ ਵੀ ਸ਼ਾਮਲ ਹੈ। ਪੁੱਤਰ ਦੇ ਨਵੇਂ ਗਾਣੇ ਨੂੰ ਪਿਆਰ ਮਿਲਦਾ ਦੇਖ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਖੁਸ਼ ਹਨ।

ਮੂਸੇਵਾਲਾ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਹੈ।ਇਹ ਨਵਾਂ ਗਾਣਾ ਸਿੱਧੂ ਦੇ ਫੈਨਸ ਨੂੰ ਉਨ੍ਹਾਂ ਵੱਲੋਂ ਤੋਹਫਾ ਹੈ। ਮੂਸੇਵਾਲਾ ਦੀ ਮੌਤ ਦੇ ਬਾਅਦ ਪਰਿਵਾਰ ਵੱਲੋਂ ਰਿਲੀਜ਼ ਕੀਤਾ ਗਿਆ ਇਹ 6ਵਾਂ ਗਾਣਾ ਹੈ।