image caption:

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਿਊਜ਼ੀਲੈਂਡ ਸਟੇਟ ਯੂਨਿਟ ਦੀ ਸਥਾਪਨਾ - ਸ੍ਰ. ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼

ਲੁਧਿਆਣਾ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਛਲੇ 51 ਸਾਲਾਂ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੀ ਪ੍ਰਫੁਲਤਾ ਲਈ, ਵਿੱਦਿਆ, ਸਿੱਖ ਸੱਭਿਆਚਾਰ ਅਤੇ ਸਮਾਜਿਕ ਖੇਤਰ ਵਿਚ ਕਾਰਜਸ਼ੀਲ ਹੈ। ਭਾਰਤ ਦੀਆਂ 18 ਸਟੇਟਾਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਇਹ ਜਥੇਬੰਦੀ ਸੇਵਾ ਕਾਰਜ ਚੜ੍ਹਦੀ ਕਲਾ ਨਾਲ ਕਰ ਰਹੀ ਹੈ। ਕਨੇਡਾ, ਅਮਰੀਕਾ, ਇੰਗਲੈਂਡ, ਮਲੇਸ਼ੀਆ, ਸਾਊਥ ਕੋਰੀਆ ਆਦਿਕ ਦੇਸ਼ਾਂ ਵਿੱਚ ਚੱਲ ਰਹੇ ਕਾਰਜਾਂ ਤੋਂ ਬਾਅਦ ਹੁਣ ਨਿਊਜ਼ੀਲੈਂਡ ਸਟੇਟ ਯੂਨਿਟ ਦੀ ਸਥਾਪਨਾ ਕੀਤੀ ਗਈ ਹੈ। ਸ੍ਰ. ਹਰਜੀਤ ਸਿੰਘ ਖਾਲਸਾ, ਹੈਮਿਲਟੰਨ (ਆਕਲੈਂਡ) ਦੀ ਨਿਯੁਕਤੀ ਬਤੌਰ ਕਨਵੀਨਰ ਸ੍ਰ. ਬਲਜੀਤ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਿਛਲੇ ਸਾਲਾਨਾ ਸਮਾਗਮ ਵਿੱਚ ਕੀਤੀ ਗਈ ਸੀ। ਸ੍ਰ. ਹਰਜੀਤ ਸਿੰਘ ਖਾਲਸਾ ਅੱਜ ਉਚੇਚੇ ਤੌਰ ਤੇ ਸਟੱਡੀ ਸਰਕਲ ਦੇ ਕੇਂਦਰੀ ਦਫਤਰ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪਧਾਰੇ। ਨਿਊਜ਼ੀਲੈਂਡ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਉਥੋਂ ਦੇ ਸਰਗਰਮ ਮੈਂਬਰਾਂ ਦੀ ਸੂਚੀ ਤਿਆਰ ਕੀਤੀ ਗਈ। ਉਥੇ ਕੀਤੇ ਜਾਣ ਵਾਲੇ ਕਾਰਜਾਂ ਜਿਵੇਂ ਸਮਰ ਕੈਂਪ, ਪਰਿਵਾਰਿਕ ਸੰਪਰਕ ਮੁਹਿੰਮ, ਗੁਰਮਤਿ ਕੀਰਤਨ ਸਿਖਲਾਈ ਕਲਾਸਾਂ, ਗੁਰਮਤਿ ਇਮਤਿਹਾਨ, ਗੁਰਮਤਿ ਕਰੈਸ਼ ਕੋਰਸ ਕਰਵਾਉਣ ਬਾਰੇ ਵਿਚਾਰ ਹੋਈ। ਫੈਸਲਾ ਹੋਇਆ ਕਿ ਸਾਰੇ ਕਾਰਜ ਉਥੋਂ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਖਾਸਕਰਕੇ ਗੁਰਦੁਆਰਾ ਸਾਹਿਬ ਟਾਂਕਾ ਨੀਨੀ ਆਕਲੈਂਡ ਦੇ ਸਹਿਯੋਗ ਨਾਲ ਕੀਤੇ ਜਾਣਗੇ। ਸ੍ਰ. ਹਰਦੀਪ ਸਿੰਘ ਖਾਲਸਾ ਹੁਰਾਂ ਦਾ ਜਥੇਬੰਦੀ ਵਲੋਂ ਸਨਮਾਨ ਕੀਤਾ ਗਿਆ। ਇਸ ਉਚੇਚੀ ਇਕੱਤਰਤਾ ਵਿਚ ਸ੍ਰ. ਗੁਰਮੀਤ ਸਿੰਘ ਫਾਊਡਰ ਮੈਂਬਰ ਅਤੇ ਡਾਇਰੈਕਟਰ ਓਵਰਸੀਜ਼ ਜਤਿੰਦਰਪਾਲ ਸਿੰਘ, ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਇੰਦਰਪਾਲ ਸਿੰਘ ਡਾਇਰੈਕਟਰ ਗਲੋਬਲ ਸਿੱਘ ਮਿਸ਼ਨ, ਹਰਦੀਪ ਸਿੰਘ ਚੀਫ ਐਡਮਨਿਸਟ੍ਰੇਟਰ, ਅਮਰਜੀਤ ਸਿੰਘ ਟੈਕਸਲਾ ਡਾਇਰੈਕਟਰ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇਸਟੀਚਿਊਟ, ਜਸਪਾਲ ਸਿੰਘ ਪਿੰਕੀ ਸਕੱਤਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ, ਹਰਜੀਤ ਸਿੰਘ ਖਾਲਸਾ ਲੁਧਿਆਣਾ, ਜਸਪਾਲ ਸਿੰਘ ਕੋਚ ਜ਼ੋਨਲ ਸਕੱਤਰ ਲੁਧਿਆਣਾ ਜ਼ੋਨ, ਇੰਦਰਪਾਲ ਸਿੰਘ ਅਮਨ ਨਗਰ ਆਦਿਕ ਸ਼ਾਮਲ ਹੋਏ।

ਕੇਂਦਰੀ ਦਫਤਰ
ਲੁਧਿਆਣਾ
98147-09176