image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਭ ਘਟਿ ਰਾਮ ਬੋਲੋ ਚਲੋ ਹੱਟ ਜਾਂਦੇ ਹਾਂ ਕਿਉਂਕਿ ਇਹ ਹਿੰਦੂਆਂ ਦਾ ਹੈ ਭਾਈ ਫੇਰ ਅੱਲਾ ਦਾ ਕੀ ਕਰੀਏ

ਰੋਗ ਰਹਿਤ ਨਹੀਂ ਹਾਂ ਅਸੀਂ, ਅੰਦਰੋਂ ਹੀ ਰੋਗ ਖਾਈ ਜਾਂਦੇ ਹਨ :- ਬਾਹਰਲੇ ਰੋਗ ਮਾਰਦੇ ਨਹੀਂ ਹੁੰਦੇ, ਦੁੱਖ ਦਿੰਦੇ ਹਨ ਪਰ ਅੰਦਰਲੇ ਕੈਂਸਰ ਹੁੰਦੇ  ਹਨ, ਹਰ ਰੋਗ ਦੇ ਕੀੜੇ ਅੰਦਰ ਹੀ ਖਾਂਦੇ ਹਨ ਬੱਸ ਇਹੀ ਹਾਲ ਸਾਡੇ ਮਹਾਰਥੀਆਂ ਨੇ ਸਿੱਖ ਭਾਈਚਾਰੇ ਦਾ ਕਰਤਾ, ਹਾਂ ਜੋ ਸਧਾਰਣ ਜਨਤਾ ਹੈ ਉਹ ਜੇਕਰ ਇਹ ਟਟੀਰੀਆਂ ਪ੍ਰਚਾਰ ਨਾ ਮਾਰੂ ਕਰਨ ਤਾਂ ਕੋਈ ਨਹੀਂ ਚਿੰਤਕ ਕਿ ਅਸੀਂ ਕੀਹਦੇ ਵਿੱਚੋਂ ਆਏ, ਹਿੰਦੂਆਂ ਵਿੱਚੋਂ ਆਏ ਹਰ ਧਰਮ, ਕੌਮ ਦੇ ਬਰਾਦਰੀ ਦੇ ਕਿਸੇ ਨਾ ਕਿਸੇ ਵਿੱਚੋਂ ਆਏ ਹਨ ਆਹ ਲੋਟੂ ਟੋਲਾ ਸਾਰਾ ਦਿਨ ਅਸੀਂ ਨੀ ਹਿੰਦੂਆਂ ਵਿੱਚੋਂ, ਪੁੱਛੋ ਕਿ ਗੁਰੂ ਗ੍ਰੰਥ ਸਾਰਾ ਹਿੰਦੂ ਕਾਲ ਦੇ ਲੇਖਕ ਭਾਈ ਗੁਰਦਾਸ, ਨੰਦ ਲਾਲ ਹੋਰ ਤੇ ਫੇਰ ਕਵੀ ਸੰਤੋਖ ਸਿੰਘ ਤੇ ਨਾਭਾ, ਭੰਗੂ ਆਦਿ ਕਿਵੇਂ ਦਰਖਤਾਂ ਤੋਂ ਸਮੱਗਰੀ ਲੈਂਦੇ ਸਮੇਂ ਪ੍ਰਚੱਲਤ ਰੀਤ ਰਸਮ, ਰਵਾਜ, ਮਾਨਤਾ ਤੇ ਧਰਮ ਅਸਥਾਨ ਹੀ ਜਾਣੇ ਜਾਂਦੇ ਮੰਨੇ ਜਾਣ ਕਰਕੇ ਇਤਿਹਾਸ ਹੁੰਦੇ ਹਨ ਪਰ ਹਨ ਜੋ ਪੁਰਾਤਨ ਇਤਿਹਾਸ ਲੱਭਣਾ ਹੋਵੇ ਤਾਂ ਖੋਜੀ ਪ੍ਰਮੰਨੀ ਹੋਈ ਯੂਨੀਵਰਸਿਟੀ ਦੁਨੀਆਂ ਦੀ ਹੋਵੇ ਤਾਂ ਕੁਝ ਤੱਥ ਸਾਹਮਣੇ ਆ ਸਕਦੇ ਹੁੰਦੇ ਹਨ ਜੀਹਦੇ ਤਾਂ ਸਬੂਤ ਸਾਹਮਣੇ ਹੋਣ ਉਹ ਤਾਂ ਸਵੀਕਾਰ ਇਤਿਹਾਸ ਹੁੰਦਾ ਹੈ, ਬਾਕੀ ਲੇਖਕਾਂ ਦੇ ਹੀ ਹਵਾਲੇ ਹਨ ਜੋ ਅੱਜ ਸਿੱਖ ਕੋਈ ਲੇਖਕ ਬਣ ਇਤਿਹਾਸਕਾਰ ਬਸ ਲੇਖਕਾਂ ਦੇ ਹਵਾਲੇ ਦੇ ਕੇ ਇਤਿਹਾਸ ਪ੍ਰਚਾਰੀ ਜਾਂਦੇ ਹਨ, ਜੀ ਗੰਡਾ ਸਿੰਘ ਜੀ ਅਜਮੇਰ ਸਿੰਘ (ਪਹਿਲਾਂ ਕਾਮਰੇਡਾਂ ਵਿੱਚ) ਬਰਾਦਰੀ ਬਣਾ ਲਈ ਹੁਣ ਸਿੱਖਾਂ ਇਹ ਲੋਭੀ ਪੁਰਸ਼ ਹਨ ਬੱਸ ਗੁੰਮਰਾਹ ਕਰਕੇ ਆਪਣਾ ਚੂਰਮਾ ਖਾਂਦੇ ਨੇ, ਗੁਰੂ ਕਾਲ ਦਾ ਸਬੂਤਾਂ ਨਾਲ ਇਤਿਹਾਸ ਦੱਸੋ ਕਿਥੇ ਹੈ ? ਭਿੜ ਭਿੜ ਮਰਨ ਨੂੰ ਇਹ ਧਰਮ ਦੱਸਦੇ ਨੇ ਸ਼ਹੀਦੀ ਪ੍ਰਦਾਨਦੇ ਨੇ, ਕਾਤਲਾਂ ਨੂੰ ਧਾਰਮਿਕ ਮਨੱੁਖਤਾ ਨੂੰ ਮੌਤ ਦੇ ਘਾਟ ਨੂੰ ਸੋਧੇ ਕੌਣ ਅੱਜ ਦੇ ਪੜੇ੍ਹ ਲਿਖੇ ਨੌਜਵਾਨ ਭਵਿੱਖ ਦੇ ਰਾਖੇ ਇਨ੍ਹਾਂ ਨੂੰ ਮੰਨੂ ਹੁਣ ਨੀ ਮੰਨਦੇ ।
ਮੂਰਤੀ ਤੇ ਮੂਰਤ ਪੂਜਾ ਸਤਿਕਾਰ, ਸੁਸ਼ੋਭਿਤ ਤੇ ਅੰਤ ਮਾਨਤਾ, ਦੁਹਾਈ ਜੀ ਸਿੱਖ ਧਰਮ ਵਿੱਚ ਮੂਰਤੀ ਵਿਵਰਜਤ ਭਾਈ ਗੁਰੂਆਂ ਦੀ ਫੋਟੋ, ਅਰਥ ਮੂਰਤ ਤਾਂ ਫੇਰ ਕਿਉਂ ? ਹੁਣ ਹਰ ਸਮੇਂ ਸਮਾਗਮ ਤੇ ਸੰਤ ਭਿੰਡਰਾਂਵਾਲਿਆਂ ਦਾ ਪ੍ਰਚਾਰ ਮੂਰਤਾਂ ਨਾਲ ਗੁਰੂ ਘਰ ਭਰੇ ਪਏ, ਸਾਡੇ ਤਾਂ ਗੁਰਦੁਆਰੇ ਦੇ ਗੇਟ &lsquoਤੇ ਗੁਰੂ ਸਾਹਿਬ ਦੀ ਫੋਟੋ ਇਕ ਪਾਸੇ ਸੰਤਾਂ ਦੀ ਦੂਜੇ ਪਾਸੇ ਘੱਟੋ ਘੱਟ ਸੱਤ ਅੱਠ ਫੁੱਟ 9 ਇੰਚ ਗੁਰੂ ਸਾਹਿਬ ਦੀ ਮੂਰਤ ਤੋਂ ਉੱਚੀ, ਕੀ ਉਪਰੋਕਤ ਲਿਖਤ ਸਿੱਧ ਨਹੀਂ ਕਰਦੀ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਜੋਰਾਂ ਤੇ ਹੈ, ਇਸ ਹਫ਼ਤੇ ਪੰਜਾਬ ਵਿੱਚ ਗੁਰੂ ਘਰ ਵਿੱਚ ਹੰਗਾਮਾ ਮਾਨ-ਦਲੀਆਂ ਨੇ ਜੀ ਸੰਤਾਂ ਦੀ ਮੂਰਤਾਂ ਕਿਉਂ ਮਨਾਂ ਕੀਤੀ ਗੁਰੂ ਘਰ ਲੱਗਣ ਤੋਂ, ਮੈਂ ਅਕਾਲੀ ਦਲ ਨੂੰ ਭੀ ਭਾਗੀ ਮੰਨਦੀ ਹਾਂ ਵਿਰਸਾ ਸਿੰਘ ਵਲਟੋਹਾ ਭੀ ਭੜਕੇ ਕੀਹਨੂੰ ਬੁਧੂ ਬਣਾ ਰਹੇ ਗੁਰਮੁਖੋ ਹਿੰਦੂ ਊਂਹਦੇ ਨੇ ਜੋ ਦੇਖ ਕੇ ਸਮਝਦੇ ਨਹੀਂ ਹੋਰ ਧਰਮ ਭੀ ਘੋਖਣਗੇ, ਪੰਜਾਬ ਵਿੱਚ ਧਰਮ ਨੂੰ ਧੜਾ ਬਣਾ ਲਿਆ, ਇਥੇ ਭੀ ਆਹ ਖਾਲਿਸਤਾਨ ਦਾ ਗੋਗਾ ਗਉਣੇ ਸਿਧਾਂਤ ਤਾਂ ਜਾਣਦੇ ਨੀ ਬੱਸ ਚੈਨਲਾਂ ਦਾ ਸ਼ਿੰਗਾਰ ਨੇ ਪੈਸੇ ਮਾਈਬਾਪ ਤੋਂ ਬਟੋਰੀ ਜਾਂਦੇ ਨੇ ਆਪਣਾ ਮਾਣ ਸਤਿਕਾਰ ਕਰਵਾਈ ਜਾਂਦੇ ਨੇ ਨਿਆਣੇ ਦਾ ਪੱਜ ਮਾਂ ਦਾ ਰੱਜ, ਇਹ ਉਹ ਹਨ ਵਿਰੁੱਧ ਕੌਣ ਬੋਲੇ ਪੁਰਾਣੇ ਧਰਮੀ ਤੇ ਅਕਾਲੀ ਕੁਝ ਵਿਸਰ ਗਏ ਤੇ ਕੁਝ ਬੁਰੇ ਦੀ ਬੁਰਿਆਈ ਤੋਂ ਡਰਦੇ ਨਾਲੇ ਗੁਰੂ ਘਰਾਂ ਤੇ ਕਬਜ਼ੇ ਹਨ ਪੰਜਾਬ ਵਿੱਚ ਦੇਖੋ ਕਾਂਗਰਸੀ ਨੇਤਾ ਦਵਿੰਦਰ ਯਾਦਵ ਤਾਂ ਕਹਿੰਦਾ ਅਸੀਂ ਧਰਮ-ਆਧਾਰਿਤ ਪਾਰਟੀ ਨਹੀਂ ਪਰ ਕਾਂਗਰਸੀ ਬੋਲੇ ਸੋ ਨਿਹਾਲ ਅਲਾਪਦੇ ਨੇ ਮਦਰਸੇ ਲੁੱਟੋ ਉਧਰ ਹੁਣ ਪੰਜਾਬ ਦਾ ਤਾਂ ਨਿਹਾਲ ਹੀ ਬੋਲ ਹੋ ਗਿਆ, ਮਾਲਵੇ ਨੇ ਤਾਂ ਦੁਆਬਾ ਤੇ ਮਾਝਾ ਭੀ ਲਬੇੜ ਧਰਿਆ ਹਰ ਵੇਲੇ ਯੂਨੀਅਨਾਂ ਦੀ ਰਾਮ ਲੀਲਾ ਧਰਨੇ ਉਧਰੋਂ ਹੁਣ ਲੱਖੇ ਸਿਧਾਣੇ ਦੀ ਚੋਣ ਮੁਹਿੰਮ ਡਰਕੇ ਰੱਬ ਤੋਂ ਲਿਖਦੀ ਹਾਂ ਕਿ ਮੂਸੇਵਾਲੇ ਦਾ ਪਿਤਾ ਸਿਆਸਤ ਵਿੱਚ ਛਾਲ ਪਹਿਲਾਂ ਹੀ ਸਿਆਸੀ ਸੀ ਪਰਿਵਾਰ ਪਰ ਪੁੱਤ ਦੀ ਮੌਤ ਨੂੰ ਸਰਕਾਰ ਵਿਰੁੱਧ ਵਰਤਣਾ ਸ਼ੋਭਾ ਨਹੀਂ ਦਿੰਦਾ । ਲੱਖਾ ਸਿਧਾਣਾ ਕੀ ਗੈਂਗਸਟਰ ਨੀ ਸੀ, ਕੀ ਹੋਰ ਸੁਧਰ ਨੀ ਸਕਦੇ ਹੁਣ ਪੁਲਸ ਨਾਲ ਖਹਿਬਾਜੀ ਤਾਂ ਪੁਰਾਣੀ ਹੈ, ਸਿਆਸਤ ਦੀ ਆੜ ਚੋਣ ਮੁਹਿੰਮ ਲੋਕਾਂ ਨੂੰ ਗੁੰਮਰਾਹ ਕਰਨਾ ਮਾਲਵੇ ਦਾ ਦੁਖਾਂਤ ਇਸ ਬੰਦੇ ਨੇ ਪਹਿਲਾਂ ਧਨ ਤਾਂ ਬਣਾਇਆ ਹੀ ਸੀ ਪਿੰਡ ਦੇ ਕੁਝ ਆਪਣੇ ਜੁਆਨੀ ਸਮੇਂ ਦੇ ਲੱਖੇ ਹੁਣ 65-70ਈਏ ਸੱਥਾਂ ਵਿੱਚ ਬਜ਼ੁਰਗ ਕੀ ਆਹ ਸਰਕਾਰਾਂ ਠੀਕ ਨੇ ਅਗਲਿਆਂ ਭੱਲੇ ਪਕੌੜੇ ਖਾਣੇ ਨੇ ਕਿ ਮਿੱਸੀ ਰੋਟੀ, ਹਾਂ ਬਈ ਸ਼ੇਰਾ ਤੂੰ ਤਾਂ ਬੀੜਾ ਚੱਕ ਅਸੀਂ ਮਗਰ ਹਾਂ ਚੋਣਾਂ ਲੜੀਆਂ ਹਾਰ ਅਖੀਰ ਹੁਣ ਫੇਰ ਸ਼ੁਰੂਆਤ ਪਹਿਲਾਂ ਪਰਮਿੰਦਰ ਝੋਟਾ (ਪਿਤਾ ਦੀ ਭੀ ਦੁਆਈਆਂ ਦੀ ਦੁਕਾਨ) ਤੇ ਮੁਕਾਬਲੇ ਕਰਕੇ ਪੁੱਤ ਨੇ ਦੁਕਾਨ ਵਾਲੇ ਨਾਲ ਇੱਟ ਖੜਿੱਕਾ ਲਿਆ ਝੋਟਾ ਭੀ ਡਰੱਗ ਖਾਂਦਾ ਸੀ ਸਾਥੀਆਂ ਦਾ ਸਾਰਾ ਅੰਕੜਾ ਕੋਲ ਸੀ ਮਗਰ ਲਾ ਲਏ ਜੀ ਮੈਂ ਛੱਡਤੀ ਡਰੱਗ ਹੁਣ ਖਾਣ ਵਾਲੇ ਔਥੋਂ ਲੈਂਦੇ ਨੇ ਏਹਤੋਂ ਲੈਂਦੇ ਨੇ ਲੱਗ ਪਿਆ ਧਾਂਕ ਜਮਾਉਣ ਹੱਥ ਲੱਖੇ ਦਾ ਪਰ ਦੁਕਾਨਦਾਰ ਨੇ ਕੇਸ ਕਰਤਾ ਝੋਟੇ ਤੇ ਕਈ ਕੇਸ ਹਨ, ਹੁਣ ਉਹ ਛੱਡਤਾ ਭਾਨਾ ਫੜ ਲਿਆ, ਭਲਾਮਾਣਸ ਕੇਸ ਪਹਿਲਾਂ ਹੀ ਹਨ ਹੁਣ ਉਹਦੀ ਤਾਂ ਭਾਸ਼ਾ ਹੀ ਸੁਨਣ ਵਾਲੀ ਨਹੀਂ ਸੀ ਹਰ ਇਕ ਨੂੰ ਹੀ ਪੈਂਦਾ ਸੀ ਧਾਂਕ ਲਈ ਮਗਰ ਲੱਖਾ ਸਿਧਾਣਾ, ਲੋਕੀ ਤਾਂ ਕੰਮਕਾਰ ਕੋਈ ਕਰਨਾ ਨੀ ਬੱਸ ਝਾਟੀਆਂ ਲੈਣ ਤੇ ਖਾਣ ਪੀਣ ਨੂੰ ਕਈਆਂ ਦਾ ਤਾਂ ਅੰਗ੍ਰੇਜ਼ੀ ਅੱਖਰ ਰੲਞਥਾਂਟ ਙੂਭਭ ਯਾਨੀ ਭਾੜੇ &lsquoਤੇ ਦਿਹਾੜੀਦਾਰਾਂ ਨੇ ਤਾਂ ਰੋਟੀ ਕਮਾਉਣੀ ਹੈ ਖੇਤ ਵਿੱਚ ਲਾ ਲਉ ਜਾਂ ਧਰਨਿਆਂ &lsquoਤੇ, ਬਾਕੀ ਹੁਣ ਸਰਵਣ ਸਿੰਘ ਪੰਧੇਰ ਤਾਂ ਵਿਹਲੀਆਂ ਬੀਬੀਆਂ ਦੀ ਜਮਾਤ &lsquoਤੇ ਹੈ, ਮਾਲਵੇ ਦੀਆਂ ਬਿਆਸਾ  ਜੀ ਨਾ ਗਈਆਂ ਇਥੇ ਚਲੀਆਂ ਜਾਣਗੀਆਂ, ਦੁਆਬੇ ਨੇ ਇਹਨੂੰ ਹਾਨੀ ਸਮਝਿਆ, ਬੱਸ ਜੀ ਸਿਆਸੀ ਯਾਤਰਾ &lsquoਤੇ ਇਨ੍ਹਾਂ ਦੇ ਅੱਡ ਇਕੱਠ, ਹੁਣ ਫੇਰ ਟਰੈਕਟਰਾਂ ਦੀ ਨੁਮਾਇਸ਼ ਤੇ ਦਿੱਲੀ ਚਲੋ ਮੇਲੇ ਲਾਈਏ ਨਹੀਂ ਤਾਂ ਏਜੰਸੀਆਂ ਨੇ ਮਸਾਂ ਲੱਗੀਆਂ ਪੈਨਸ਼ਨਾਂ ਬੰਦ ਕਰ ਦੇਣੀਆਂ ਹਨ ਕੁਝ ਮੁਆਵਜ਼ੇ ਵਾਲੇ ਵਿਚਾਰੇ ਤੁਰਨਗੇ, ਉਧਰ ਖਾਲਿਸਤਾਨੀ ਆਪਣੇ ਤੌਰੂ ਝੁੱਗਾ ਚੌੜ ਕਰਨਾ ਹੈ, ਮੈਂ ਇਹ ਜਾਣਕਾਰੀ ਜਬਲ੍ਹੀ ਨੀ ਮਾਰੀ ਲੱਖੇ ਸਿਧਾਣੇ ਦੇ ਪੇਂਡੂ ਇਥੇ ਜਾਂ ਖਿੱਤੇ ਦੇ ਰਿਸ਼ਤੇਦਾਰ ਪੰਜਾਬ ਵਿੱਚ ਇਲਾਕੇ ਵਿੱਚੋਂ ਪਤਾ ਕਰ ਲਵੋ ਇਹ ਸਿਆਸਤ ਵਿੱਚ ਪੈਰ ਧਰਨ ਦੀ ਪ੍ਰਣਾਲੀ ਹੈ, ਪਰ ਮੈਂ ਵੇਦਨਾ ਲਿਖਦੀ ਹਾਂ ਕਿ ਪੰਜਾਬ ਦੀ ਬਰਬਾਦੀ ਦਾ ਕਾਰਨ ਐੱਨ।ਆਰ।ਆਈ। ਹਨ, ਹਰ ਅਡੰਬਰ ਵਿੱਚ ਇਨ੍ਹਾਂ ਦਾ ਹੱੱਥ, ਹੁਣ ਠੰਡੇ ਹੋ ਕੇ ਬੈਠ ਗਏ ਜਦੋਂ ਭਗਵੰਤ ਮਾਨ ਨੇ ਆਸਟ੍ਰੇਲੀਆ ਦੀ ਕੋਈ ਕੁੜੀ ਬੰਗਾ ਪ੍ਰਧਾਨ ਬਣਾ ਤੀ, ਕਿਹੜੇ ਸਾਡੇ ਮਸਲੇ ਹੱਲ ਹੋਣਗੇ ? ਯੂ।ਕੇ। ਦੇ ਚੈਨਲ ਬੱਸ ਪੰਜਾਬ ਦੇ ਕੋਈ ਦੁਖੀ ਫੜ ਕੇ ਪੈਸੇ ਬਟੋਰਨ ਨੂੰ ਨੇ ਜਾਂ ਹੁਣ ਪਾਕਿਸਤਾਨ ਯਾਤਰਾ :- ਪਹਿਲਾਂ ਮੁਸਲਮਾਨ ਤਸ਼ੱਦਦ ਕਰਦੇ ਸੀ ਹੁਣ ਹਿੰਦੂ ਹੁਣ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਸਵਰਗ ਹੈ ਸਭ ਸਿਆਸੀ ਕਲਾਬਾਜ਼ੀਆਂ ਹਨ ਭੋਲੇ ਲੋਕ ਮਗਰ ਲੱਗਣ ਨੂੰ ਨੇ, ਚੈਨਲ ਜੋ ਅੰਬਰ ਤੋਂ ਜੈਨਰੇਟਰ ਨਾਲ ਚੱਲਦਾ ਹੈ ਉਛਕਲ ਖੜ੍ਹੇ ਕਰਨ ਨੂੰ ਦਿੱਲੀ ਦਾ ਕਾਰਕੁੰਨ ਬਠਾ ਲਿਆ ਉੱਥੇ ਇਕ ਨੇਪਾਲ ਨੂੰ ਤੇ ਕੋਈ ਹੋਰ ਜੀ ਆਹ ਸ਼ਾਹ ਜੀ ਨੂੰ ਗੁਰੂ ਜੀ ਨੇ ਸਿਰ ਪਲੋਸਿਆ ਸੀ, ਸਿੱਖ ਧਰਮ ਤਾਂ ਹੁਣ ਪੈਸੇ ਘੜਨ ਦੀ ਟਕਸਾਲ ਬਣ ਗਿਆ ਸਭ ਵਪਾਰੀ ਬਰਾਦਰੀ ਨੇ ਤੇ ਪੁਜਾਰੀਆਂ ਨੇ ਮੰਡੀਕਰਨ ਕਰ ਤਾ, ਵਿਦੇਸ਼ਾਂ ਵਿੱਚ ਭੀ ਪ੍ਰਚਾਰਕਾਂ ਨੇ ਧਾਂਦਲੇਗਰਦੀ ਮਚਾ ਰੱਖੀ ਹੈ ਅੱਜ ਮੈਨੂੰ ਬੈਠੀ ਨੂੰ ਪੁਰਾਣੇ ਸਮੇਂ ਜੁਆਨੀ ਵੇਲੇ ਦੀ ਢਾਡੀ ਵਾਰ ਯਾਦ ਆ ਗਈ ਮੁਸਲਮਾਨ ਬਾਦਸ਼ਾਹ ਸਾਹਿਬਜ਼ਾਦਿਆਂ ਨੂੰ, ਥੋਨੂੰ ਚੋਣਮੀਆਂ ਵਿਆ ਦਿਆਂ ਬੇਗਮਾਂ ਪਰ੍ਹੀਆਂ ਮੂਹਰੇ ਜਿਨ੍ਹਾਂ ਦੇ ਸ਼ਰਮਾਉਣ, ਮੈਂ ਸੋਚਿਆ ਕਿ ਇਹ ਕਿਹੜਾ ਭਲੇਮਾਣਸੀ ਦਾ ਚਰਿੱਤਰ ਤੇ ਧਰਮ ਹੈ ਜੋ ਗੁਰੂ ਘਰਾਂ ਕਿਸੇ ਦੀਆਂ ਧੀਆਂ ਭੈਣਾਂ ਤੇ ਆਪ ਦੁਰਵਿਚਾਰ ਰੱਖਣ ਕੀ ਇਹ ਸੁਣਿਆ ਸੀ ਸੂਬੇ ਨੂੰ ਕਹਿੰਦੇ ਸੁਣਿਆ ਨਹੀਂ ਜੀ ਅੰਦਰਲੇ ਲੁੱਚੇ-ਲੰਡੇ ਕੀੜੇ ਲੜੀ ਜਾਂਦੇ ਨੇ ਸਿੱਖ ਸਾਧਾਰਨ ਤਾਂ ਅਜਿਹਾ ਚਰਿੱਤਰ ਨੀਂ ਪਰ ਮੋਢੀ ਕੋਈ ਸ਼ਰਾਫਤ ਦੇ ਰਾਹ ਨਹੀਂ ਸੋਚਾਂ ਜੇ ਕਿਧਰੇ ਮੈਂ ਹੁਣ ਜਿੰਨੀ ਜਾਣਕਾਰੀ ਰੱਖਦੀ ਹੁੰਦੀ ਤੇ ਜਵਾਨ ਹੁੰਦੀ ਸੁਣਕੇ ਢਾਡੀ ਦੀ ਸਾਰੰਗੀ ਘੜੀਸ ਕੇ ਸੜਕ &lsquoਤੇ ਮਾਰ ਕੇ ਕਹਿੰਦੀ ਨਿਕਲ ਬਾਹਰ, ਪਰ ਸੰਗਤ ਤਾਂ ਖੁਸ਼, ਪੌਂਡ ਦੇਵੇ ਦੁਰਫਿਟੇਮੂੰਹ ਸਿੱਖ ਬਨਣ ਦੇ ਹਾਲੇ ਜੀ ਅਸੀਂ ਧੀਆਂ ਭੈਣਾਂ ਛਡਾ ਕੇ ਘਰੀਂ ਬਾੜੀਆਂ, ਇਹੀ ਅਸ਼ਲੀਲ ਲਿਖਤਾਂ ਆਹ ਬਲਾਸਾਂ ਨੇ ਨੌਜਵਾਨ ਤਾਂ ਪੜ੍ਹਦੇ ਨੀ ਨਹੀਂ ਤਾਂ ਧੌਲੇ ਮਾਰਨ ਕਿ ਤੁਸੀਂ ਸਾਨੂੰ ਆਹ ਸਿੱਖਿਆ ਦਿੰਦੇ ਹੋ । ਅੱਜ ਬਹੁਤ ਸਾਰੀਆਂ ਸਹੇਲੀਆਂ ਗੱਲਬਾਤ ਵਿੱਚ ਇਹੀ ਦੁੱਖ ਰੋਂਦੀਆਂ ਹਨ ਕਿ ਬੱਚੇ ਮੇਹਣੇ ਦਿੰਦੇ ਨੇ ਕਿ ਸਾਨੂੰ ਝੂਠ ਬੋਲ ਬੋਲ ਗੁਰਦੁਆਰੇ ਲਿਜਾਂਦੇ ਸੀ, ਸਿੱਖੀ ਵਿੱਚ ਆਹ ਨਹੀਂ ਸਾਦਾ ਧਰਮ ਹੈ ਹੁਣ ਸਾਹਮਣੇ ਕੀ ਦਿਸਦਾ ਹੈ, ਦੱਸੋ ਕੀ ਜਵਾਬ ਦੇਈਏ । 
ਧਰਮ ਕਿਧਰ ਨੂੰ ਘੜੀਸਿਆ ਜਾ ਰਿਹੈ, ਜਥੇਦਾਰ, ਇਤਿਹਾਸਕਾਰ ਬਣੇ ਚੈਨਲਦਾਰ, ਧਰਮ ਪਸਾਰ ਕਹਿੰਦੇ ਕਰਦੇ ਨੇ ਪ੍ਰਚਾਰ, ਪਰਉਪਕਾਰ ਕਰ ਰਹੇ ਨੇ ਧਰਿਸਕਾਰ ਸੁਣੋ ਮੈਂ ਨਹੀਂ ਕਹਿੰਦੀ ਇਹ ਆਪ ਇਕ ਚੈਨਲ ਤੇ ਬੋਲਦੇ ਨੇ ਕੀ ? ਪੜੋ੍ਹ ਅਖ਼ਬਾਰ ਵਿੱਚ ਲੇਖ, ਪਰਚੇ ਪੜਨੇ ਤੇ ਚੈਨਲ ਤੇ ਚੰਦ ਲਉਂਦੇ ਬੰਦੇ ਦੇ ਕਈ ਵਾਰ ਸ਼ੁਹਰਤ ਸਿਰ ਫੇਰ ਦਿੰਦੀ ਹੈ, ਵਖਾਣ ਜੀ ਗੁਰੂ ਨਾਨਕ ਚਰਨ-ਪਹੁਲ ਦਿੰਦੇ ਸਨ ਫੇਰ ਖੰਡੇ ਦੀ ਦੇਣ ਲੱਗ ਪਏ, ਚਰਨ ਪਹੁਲ ਦਾ ਮਤਲਬ ਹੈ ਪੈਰ ਧੋ ਕੇ ਪੀਣੇ, ਇਹ ਹਿੰਦੂ ਪਾਂਡਿਆਂ ਨੇ ਕੁਣਕਾ ਖੀਰ ਖਾਣ ਲਈ ਰਚੀ ਹੋਈ ਸੀ, ਭੀ ਇਹ ਪੀਣੀ ਧਾਰਮਿਕ ਹੀ ਨਹੀਂ ਮਨੁੱਖਤਾ ਲਈ ਭੀ ਹਾਨੀਕਾਰਕ, ਨਾਲੇ ਤਾਂ ਗੁਰੂ ਨਾਨਕ ਦੇਵ ਐਸੀਆਂ ਬੇਥਭੀਆਂ ਦੇ ਵਿਰੁੱਧ ਸਨ ਨਾਲੇ ਇਹ ਭੱਦਰ ਪੁਰਸ਼ ਕਹਿਣ ਜੀ ਆਹ ਗੁਰੂ ਨਾਨਕ ਕਰਕੇ ਮਰਦਾਨੇ ਨੂੰ ਭੀ ਪਹੁਲ ਦਿੱਤੀ ਤੇ ਹਦਾਇਤ ਕੀਤੀ ਕੇਸ ਨੀ ਕੱਟਣੇ ਮੈਨੂੰ ਤਾਂ ਸੁਣਕੇ ਰੋਹ ਹੀ ਚੜ੍ਹ ਗਿਆ ਮੈਂ ਭਾਵੇਂ ਬੋਹਲ ਵਿੱਚੋਂ ਮੁੱਠੀ ਭਰਕੇ ਗਰੇਡ ਕਰਨ ਵਾਲੀ ਹਾਂ ਤੇ ਮੈਂ ਇਹ ਪੂਰਾ ਭਾਸ਼ਣ ਕਦੀ ਭੀ ਨਹੀਂ ਸੁਣਦੀ ਅਫਸੋਸ ਕਿ ਹੁਣ ਇਸ ਨੂੰ ਕੀ ਫੇਰ ਗੁਰੂ ਨਾਨਕ ਸਿੱਖ ਵਿਚਾਰਧਾਰਾ ਨਾਲ ਜੁੜੇ ਜਾਂ ਹਿੰਦੂ ਹੀ ਸਨ, ਭਾਵੇਂ ਸਿੱਖ ਧਰਮ ਦਾ ਕੋਈ ਸੰਦਰਭ ਤਾਂ ਗੁਰੂ ਕਾਲ ਵਿੱਚ ਲੱਭਦਾ ਨਹੀਂ, ਫੇਰ ਕਹਿੰਦੇ ਇਹ ਅੰਮ੍ਰਿਤ ਰੀਤ ਸੀ, ਭਾਈ ਫੇਰ ਅੰਮ੍ਰਿਤ ਛਕਣ ਦੀ ਪ੍ਰਥਾ ਦਸਮੇਂ ਪਾਤਸ਼ਾਹ ਨੇ ਤਾਂ ਚਲਾਈ ਨਾ ਹੋਈ, ਜੇ ਪਹਿਲਾਂ ਸੀ, ਕੋਈ ਗੁਰਸਿੱਖ ਸੁਣਕੇ ਨਹੀਂ ਕੁਸਕਦਾ, ਕਿਉਂਕਿ ਹਰ ਗੁਰਦੁਆਰੇ ਨਵੇਂ ਨਵੇਂ ਪ੍ਰਬੰਧਕ ਤੇ ਪ੍ਰਚਾਰਕ ਭੀ ਪੜ੍ਹੇ ਲਿਖੇ ਨਹੀਂ ਬੱਸ ਸਾਧਾਂ-ਸੰਤਾਂ ਦੇ ਡੇਰਿਆਂ ਤੋਂ ਤੋਤੇ ਬਣਕੇ ਆ ਕੇ ਮੱਤਾਂ ਦਿੰਦੇ ਹਨ ਨਾ ਤਾਂ ਪੁਸਤਕਾਂ ਵਿੱਚੋਂ ਪੜ੍ਹਿਆ ਨਾ ਹੀ ਜਮਾਤਾਂ ਵਿੱਚ ਬੈਠੇ ਡੇਰੇ ਜਾ ਵੜੇ ਤੇ ਹੁਣ ਗੁਰੂ ਘਰ ਡੇਰੇ ਬਣਾ ਧਰੇ, ਇਸ ਨਾਲ ਧਰਮ ਦੀ ਅਧੋਗਤੀ ਹੋ ਰਹੀ ਹੈ, ਲੋਕਾਂ ਦਾ ਵਿਸ਼ਵਾਸ ਸੰਤਾਂ ਵਿੱਚ ਹੀ ਬੱਝੂਗਾ ਗੁਰੂ ਤਾਂ ਇਕ ਕਾਗਜ਼ੀ ਗ੍ਰੰਥ ਤੇ ਮੂਰਤਾਂ ਦੇਖਣ ਲਈ, ਪੰਗਤੀ ਭੀ ਕਦੀ ਉਹੀ ਪਹਿਲੇ ਗੁਰੂ ਨਾਲ ਜੋੜ ਲੈਂਦੇ ਨੇ ਕਦੀ ਦਸਮੇਂ ਨਾਲ ਕਿਉਂਕਿ ਉਹ ਕਿਧਰੇ ਪ੍ਰਮੰਨੀਆਂ ਤਾਂ ਨਹੀਂ ਬਸ ਆਪੇ ਜੋੜ ਜੋੜ ਪੜ੍ਹੀ ਜਾਂਦੇ ਨੇ, ਫੇਰ ਗੁਰੂ ਜੀ ਆਹ ਕਹਿੰਦੇ ਸਨ ਸੰਗਤ ਸੋ ਨਿਹਾਲ ਲਈ ਧਰਮ ਦੀ ਰਖਵਾਲੀ ਮੇਰੀ ਦਲੀਲ ਹੈ ਇਸ ਪੁਰਸ਼ ਨੂੰ ਵਰਜੋ ਕਿ ਚਰਨ ਪਹੁਲ ਸਿੱਖੀ ਵਿੱਚ ਪ੍ਰਵਾਨ ਨਹੀਂ, ਰੱਬ ਦਾ ਵਾਸਤਾ ਧਰਮ ਵਿੱਚ ਰੱਲ੍ਹ ਗੱਡ ਨਾ ਕਰੋ, ਚੈਨਲਾਂ &lsquoਤੇ ਰੌਣਕਾਂ ਲਾ ਕੇ ਪੈਸੇ ਹੋਰ ਢੰਗ ਨਾਲ ਕਮਾਉ ਇਹ ਕੋਝੇ ਤੌਰ ਤਰੀਕੇ ਲੋਕਾਂ ਵਿੱਚ ਦੁਬਿਧਾ ਪਉਂਦੇ ਹਨ, ਧਰਮ ਅੱਗੇ ਹੀ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ, ਤੁਸੀਂ ਗੰਡਾ ਸਿੰਘ, ਗੁਰਤੇਜ ਸਿੰਘ ਨਾ ਜਪੋ । 
ਸਿਆਸਤ ਤੇ ਧਰਮ ਦਾ ਸੁਮੇਲ ਕੇਵਲ ਸਿੱਖ ਸਿਧਾਂਤ ਲਈ ਸੀ ਨਾ ਕਿ ਸਿਆਸਤ ਨੂੰ ਚਮਕਾਉਣ ਲਈ, ਬੋਲੇ ਸੋ ਨਿਹਾਲ ਸਿਆਸੀ ਨਾਅਰਾ ਨਹੀਂ ਸੀ, ਹੁਣ ਕਾਂਗਰਸੀ ਕੀ ਆਪ ਕੀ ਭਾਜਪਾ ਕੀ ਸਭ ਨੇ ਰਵਾਜ਼ ਬਣਾ ਲਿਆ ਹੈ, ਧਾਰਮਿਕ ਮਹੱਤਤਾ ਫੇਰ ਕਿਥੇ :- ਕਾਟੋ ਕਲੇਸ਼ ਹਰ ਘਰ, ਪਿੰਡ, ਸਮਾਜ, ਸੰਸਥਾ, ਸੂਬੇ ਤੇ ਦੇਸ਼ ਵਿੱਚ ਹਨ, ਆਪ ਦਾ ਆਹ ਕੁਲਦੀਪ ਧਾਲੀਵਾਲ ਦਾ ਮੂੰਹ ਕੁਹਾੜੇ ਜਿੱਡਾ ਪਾਟਿਆ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਹੋਵੇ ਲੜਾਈ ਨਾ ਇਹਨੂੰ ਪੁੱਛੋ ਕਿ ਤੁਸੀਂ ਸੂਬੇ ਲਈ ਕੀ ਕੰਮ ਕੀਤੇ ਸਨ, ਜੋ ਬੋਲੋ, ਸਰਕਾਰੀ ਭੱਤੇ ਤੇ ਲਾਹੇ ਨੌਕਰੀਆਂ ਵਿੱਚੋਂ ਆ ਕੇ ਟਰਾਲੇ &lsquoਤੇ ਚੜ੍ਹਕੇ ਵਜ਼ੀਰੀਆਂ, ਤੁਸੀਂ ਕਾਹਦੇ &lsquoਤੇ ਲੜੋ, ਕਾਂਗਰਸੀਆਂ ਨੇ ਚਲੋ ਦੇਸ਼ ਲਈ ਤਾਂ ਕੁਝ ਕੁਰਬਾਨੀਆਂ ਕੀਤੀਆਂ, ਸੂਬੇ ਵਿੱਚ ਰਾਜ ਕੀਤਾ ਤੇ ਕਸ਼ਟ ਭੀ ਝੱਲੇ, ਭਾਵੇਂ ਸਿੱਖਾਂ ਲਈ ਤਾਂ ਸੰਤਾਪ ਹੀ ਹਨ ਪਰ ਟਿਕਟਾਂ ਲਈ ਹੱਕ ਹਨ ਬੋਲਦੇ ਸਨ ਕੁਲਦੀਪ ਧਾਲੀਵਾਲ ਹਰ ਗੱਲ &lsquoਤੇ ਜਬ੍ਹਾੜਾ ਮਾਰਦਾ ਹੈ ਜਦੋਂ ਕਦੀ ਜੱਟਾਂ ਦੇ ਹੱਥ ਲੱਗ ਗਏ ਚੰਗੇ ਤੋਪੇ ਲਉਣਗੇ, ਮੈਂ ਪੜਚੋਲੀਆ ਲੇਖਕ ਹਾਂ ਪੱਖਪਾਤ ਕਰਕੇ ਨਹੀਂ ਸਥਿਤੀ ਆਧਾਰਤ ਹਾਜ਼ਰ ਹੁੰਦੀ ਹਾਂ, ਭਾਵੇਂ ਮੈਂ ਅਕਾਲੀ ਸਮਰਥੱਕ ਹਾਂ ਪਰ ਉਹ ਵੱਖਰੇ ਅੰਦਾਜ਼ ਹਨ, ਨਵਾਂ ਝਮੇਲਾ ਦੁਰਗਿਆਨਾ ਮੰਦਰ ਦੀਆਂ ਕੁੰਜੀਆਂ ਮੰਗ ਪੰਨੂੰ ਨੇ ਹੁਣ ਹਿੰਦੂਆਂ ਨੂੰ ਤਪਦਾ ਕਰਤਾ, ਉਹ ਹੁਣ ਕਹਿੰਦੇ ਦਰਬਾਰ ਸਾਹਿਬ ਮੰਦਰ ਸੀ, ਕੀ ਲੋੜ ਸੀ ਪੰਨੂੰ ਨੂੰ ਇਹ ਬੇਤੁਕੀ ਦੀ, ਆਪ ਤੇ ਆਪਣੇ ਚਹੇਤੇ ਤਾਂ ਬਾਹਰ ਸਭ ਸਹੂਲਤਾਂ ਨਾਲ ਤੇ ਪੰਜਾਬ ਵਿੱਚ ਭੜਥੂ ਇਸ ਬੰਦੇ ਦੀ ਸੁਰਤ ਨੀ ਟਿਕਾਣੇ ਚੱਕਿਆ ਹੈ ਲੂਤੂਆਂ ਦਾ ਦੇਖੋ ਇਹਦੀ ਤਾਂ ਮੂਰਤ ਹੀ ਖਾ ਜੂੰ ਖਾ ਜੂੰ ਕਰਦੀ ਹੈ, ਲੁਕਣ ਨੂੰ ਜੀ ਕਰਦਾ ਹੈ ਪੰਜਾਬ ਵਿੱਚ ਤਾਂ ਅੱਜ ਕੱਲ੍ਹ ਜਿਮੇ ਰੱਬ ਨਾਲ ਮੁਕਾਬਲੇ ਨੇ ਲੱਖੇ ਸਿਧਾਣੇ ਦੇ ਖਿੱਤੇ ਵਿੱਚ ਪਹਿਲਾਂ ਇੰਨੇ ਲੋਕ ਭਲਾਈ, ਫੇਰ ਪਰਮਿੰਦਰ ਝੋਟੇ ਨੇ ਹੁਣ ਭਾਨਾ ਸਿੱਧੂ ਇਥੇ ਕਿੰਨੀ ਕੁ ਲੋਕ ਦੁਖਿਆਰੇ ਹਨ ਹਾਲੇ ਭਲਾਈ ਹੀ ਪੂਰੀ ਨੀ ਹੋਈ ਉਧਰ ਦੇਖੋ ਲੋਕ ਸਭਾ ਚੋਣਾਂ ਦਾ ਕਜੀਆ, ਆਈ।ਏ।ਐੱਸ। ਗੁਰਤੇਜ ਸਿੰਘ ਪਹਿਲਾਂ ਅਫਸਰਸ਼ਾਹੀ ਵਿੱਚ ਲੋਕ ਕੁੱਟੇ, ਬਾਦਲ ਸਾਹਬ ਦੇ ਮਗਰ ਭੀ ਫਿਰਿਆ, ਫੇਰ ਮਾਨ ਦਲ ਵਿੱਚ ਟਿਕਟ ਜਾ ਲਈ, ਲੋਕੀ ਇਨ੍ਹਾਂ ਲੋਕਾਂ ਦੀਆਂ ਮਾਰਾਂ ਭੁੱਲਦੇ ਨੇ ਹਾਰ ਗਿਆ, ਹੁਣ ਨਜ਼ਲਾ ਅਕਾਲੀਆਂ &lsquoਤੇ ਅਖੇ ਧੀ ਦੀਆਂ ਰੋਲੀਆਂ ਗਿਣ ਕੇ ਜੁਆਈ ਕਾਠ ਮਾਰੋ, ਇਸੇ ਸੰਦਰਭ ਵਿੱਚ ਸਮਰੱਥ ਅਕਾਲੀ ਦਲ ਨੇ ਸਭ ਗਲਤ ਕੰਮ ਕੀਤੇ ਭਾਵੇਂ ਇਹ ਚੈਨਲ ਤਾਂ ਹੁਬੜ ਹੁਬੜ ਕਰਦਾ ਫਿਰਦਾ ਹੈ, ਸਭ ਨਿਖੇਧੀ ਅਕਾਲੀ ਦਲ ਦੀ ।
ਆਤਮਾ ਤੇ ਹਿਰਦੇ ਵਾਲੇ ਵਿਅਕਤੀ ਜਰੂਰੀ ਨਹੀਂ ਅਮ੍ਰਿਤਧਾਰੀ ਹੋਣ, ਪ੍ਰਭੂ-ਭੈਅ ਹੋਵੇ ਮੈਂ ਤਾਂ ਸ਼ਾਹਦੀ ਭਰਦੀ ਹਾਂ ਕਿ ਸਧਾਰਨ ਮਨੁੱਖ, ਸਿੱਖ ਜਾਂ ਕੋਈ ਭੀ ਕੌਮ ਪ੍ਰਮਾਤਮਾਂ ਨੂੰ ਮੰਨਣ ਵਾਲੇ ਹੋਣ ਤੇ ਕੁਫਰ, ਚਤੁਰਾਈ, ਮੱਕਾਰੀ ਤੇ ਦਗੇਬਾਜ਼ੀ ਰਹਿਤ ਉਨ੍ਹਾਂ ਦੇ ਦਰਸ਼ਣ ਰੱਬ ਦੇ ਦਰਸ਼ਣ, ਆਹ ਲੁਤਰਿਆਂ ਤੋਂ ਕੀ ਖੱਟਣਾ, ਖਾਲਿਸਤਾਨੀ ਹੀ ਰੀਫਰੈਂਡਮ ਤੇ ਗੀਤ ਕੌਮ ਦੇ ਗੱਦਾਰੋ, ਤੁਹਾਨੂੰ ਪੁੱਛਦੇ ਹਾਂ ਭਲਾ ਤੁਹਾਡੇ ਤੋਂ ਵੱਧ ਭੀ ਹੋਣਗੇ ਜੋ ਕੌਮ ਨੂੰ ਖਲਪਾੜਾਂ ਕਰ ਰਹੇ ਹੋ, ਦੇਸ਼ ਗਿਣਤੀ ਤੇ ਮੁੱਠੀ ਭਰ ਨਹੀਂ ਲੈ ਸਕਦੇ ਹਾਂ ਖੱਟੀ ਕਰ ਸਕਦੇ ਹੋ ਕਰੀ ਜਾਂਦੇ ਹੋ, ਹਿੰਦੂ, ਸਿੱਖ, ਅਕਾਲੀ ਸਭ ਦਾ ਸਹਿਯੋਗ ਪਰ ਤੁਹਾਨੂੰ ਤਾਂ ਆਪਣਾ ਹੀ ਫਿਕਰ ਆਪੋ ਧਾਪੀ ਵਾਲੀ ਕੌਮ ਜਿੱਤਾਂ ਹਾਸਲ ਨਹੀਂ ਕਰਦੀ ਹੁੰਦੀ, ਜਦੋਂ ਡਮਾਕ ਤਾਂ ਸਿਰ ਦੀ ਥਾਂ ਢਿੱਡ ਵਿੱਚ ਲੱਗ ਜਾਵੇ ਤਾਂ ਆਹ ਹੀ ਕੁੱਕੜ ਥੇਹ ਉਡਦੀ ਹੈ, ਬਗਲੀਗਰਾਂ ਦੀ ਤਰ੍ਹਾਂ ਨੱਠੇ ਫਿਰੋ ਕਿਥੋਂ ਕੁਝ ਲੱਭੇ, ਲੇਖਕ ਪਹਿਲਾਂ ਤੋਂ ਹੀ ਇਸੇ ਸੰਦਰਭ ਦੇ ਹਨ, ਹੁਣ ਭੀ ਹਨ, ਲੇਖਕ ਬਣ ਪੁਸਤਕਾਂ ਛਪਵਾ ਕੇ ਪੈਸੇ ਕਮਾਉ ਪਰ ਨਉਂ ਗੁਰੂ ਨਾਨਕ ਦਾ ਵਜਾਉ, ਅੱਡੀ ਚੋਟੀ ਦਾ ਜੋਰ ਲਾ ਲੋ ਗੁਰੂ ਗ੍ਰੰਥ ਵਿੱਚ ਵੇਦਾਂ, ਉਪਨਿਸ਼ਦਾਂ, ਪੋਥੀਆਂ ਵਿੱਚੋਂ ਭਾਸ਼ਾ, ਹਵਾਲੇ ਤੇ ਸਾਰ ਅੰਸ਼ ਧੋ ਨੀ ਹੋਣੇ, ਭਾਵੇਂ ਨੌ ਮਣ ਸੋਜੀ ਲਾ ਲਵੋ ਇਕ ਜਥੇਦਾਰ ਕੀ ਸੋ ਲੱਗ ਜਾਵੋ ਜੀ ਗੁਰੂ ਨਾਨਕ ਨੇ ਜਨੇਊ ਨੀ ਪਾਇਆ ਪੰਡਤ ਤਾਂ ਕਹਿੰਦੇ ਬ੍ਰਾਹਮਣਾਂ ਨੂੰ ਹੀ ਆਗਿਆ ਸੀ, ਹੋਰ ਜਾਤੀਆਂ ਨੇ ਕਿਵੇਂ ਪਉਣਾਂ ਸੀ, ਪਰ ਸਾਡੇ ਪ੍ਰਚਾਰਕ ਕਿਹੜਾ ਇਤਿਹਾਸਕਾਰ ਹਨ, ਸੁਣੀਆਂ ਤੇ ਸੁਣਾਈਆਂ ਅੱਗੋਂ ਪਹੁੰਚਾਈਆਂ ਤਾਂ ਹੀ ਹੁਣ ਬਹੁਗਿਣਤੀ ਦੁਚਿਤੀ ਵਿੱਚ ਹੈ, ਬਹੁਤੀਆਂ ਬੇਸੁਰੀਆਂ ਸੁਣਕੇ ਪੜ੍ਹਕੇ ਸਿੱਟ ਪਰ੍ਹਾਂ ਵਾਲੀ ਸਥਿਤੀ ਬਣ ਗਈ ਪਰ ਢੀਠ ਲੇਖਕ, ਬੁਲਾਰੇ ਤੇ ਪ੍ਰਚਾਰਕ ਤਾਂ ਢਿੱਡ ਬਜਾਉਂਦੇ ਹਨ, ਚੱਲੀ ਜਾਣ ਸੱਚ-ਤੱਥ, ਪਰਚੇ ਤੇ ਖਰਚਾ ਕਰਨ ਦਾ ਮੰਤਵ, ਸੁੱਚੀ ਜਾਣਕਾਰੀ, ਭੱਖਦੀ ਖਬਰ ਤੇ ਮਨਭਉਂਦੇ ਤੇ ਸਿਹਤ ਸਬੰਧੀ ਲੇਖ ਹਰ ਪਾਠਕ ਲਈ ਲਾਹੇਬੰਦ ਹੁੰਦੇ ਹਨ, ਹਾਂ ਕੁਝ ਤਵਾਰੀਖੀ ਲੋੜੀਂਦੇ ਹਨ ਪਰ ਐਮੇ ਮੈਨੂੰ ਲੈ ਦੇ ਬਕਰੀ, ਵੇ ਮੈਂ ਭੀ ਦੁੱਧ ਰਿੜਕਾਂ, ਗੁਰੂਆਂ ਨਾਲ ਕੇਵਲ ਆਪਣੀ ਹੋਂਦ ਲਈ ਜੀ ਗੁਰੂ ਗ੍ਰੰਥ ਵਿੱਚ ਹਵਾਲੇ ਆਹ ਨੀ ਔਹ ਨੀ ਬਸੂਰੀਆਂ ਮਾਰਨੀਆਂ ਲਾਹੇਬੰਧ ਨਹੀਂ, ਬਹੁਤ ਘੱਟ ਗਿਣਤੀ ਅੱਜ ਫਿਰਦੀ ਮਾਣਮੱਤੀ ਹੈ, ਸਿਹਤ ਸਬੰਧੀ ਜਾਣਕਾਰੀ ਬੜੀ ਵੱਢਮੁੱਲੀ ਹੈ ਭਾਵੇਂ ਡਾਕਟਰ ਅਵੇਸਲੇ ਹਨ ਤੇ ਸਮਾਂ ਘੱਟ ਹੈ ਧਿਆਨ ਨਹੀਂ ਦਿੰਦੇ, ਨਾਲ ਹੀ ਹਰ ਮਰੀਜ਼ ਲੀਫਲੈੱਟ ਨਹੀਂ ਪੜ੍ਹ ਸਕਦਾ, ਸਾਈਡ ਇਫੈਕਟਰ ਕੌਣ ਦੱਸੇ, ਬੱਚਿਆਂ ਕੋਲ ਸਮਾਂ ਨਹੀਂ, ਡਾਕਟਰ ਨਹੀਂ ਦੱਸਦੇ ਤੇ ਕੈਮਿਸਟਾਂ ਨੂੰ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਸਨ ਪਰ ਡਾਕਟਰਾਂ ਨੇ ਰੋਸ ਕਰਕੇ ਵਾਪਸ ਕਰਵਾਤੀਆਂ, ਭਾਈ ਦੇਸੀ ਜੜ੍ਹੀਆਂ ਬੂਟੀਆਂ ਤੇ ਖੁਰਾਕਾਂ ਵੱਲ ਪਰਤੋ ।
ਕੁੱਪ ਰਹੀੜਾ ਘੱਲੂਘਾਰਾ ਦੁਖਾਂਤ, ਮੇਰੀ ਮਾਮੀ ਦੇ ਪੇਕੇ ਹਨ ਕੁੱਪ ਤੇ ਦੂਜੀ ਦੀ ਤਾਂ ਮੌਤ ਹੋ ਗਈ ਸੀ, ਹੁਣ ਇਹਦੀ ਭੀ ਪਰ ਮੈਂ ਛੋਟੀ ਹੁੰਦੀ ਨਾਨਕੀ ਭੀ ਕੋਈ ਬੱਚਾ ਨਹੀਂ ਸੀ, ਮਾਮੀ ਜਦੋਂ ਭੀ ਪੇਕੇ (ਕੁੱਪ ਜਾਂਦੀ) ਮੈਨੂੰ ਨਾਲ ਹੀ, ਸੋ ਮੈਂ ਇਹ ਇਲਾਕਾ ਪੰਜਾਬ ਹੁੰਦਿਆਂ ਭਲੀ ਭਾਂਤ ਛਾਣਿਆ ਹੈ, ਜਮੀਨ ਬਹੁਤ ਸੀ, ਪਰ ਝਾੜ ਬਣ ਹੀ ਸਨ, ਹਾਂ ਡੇਲੇ, ਪੀਲੂ ਬਾਹਲੇ ਬੜੇ ਗੁਣਕਾਰੀ ਸਨ ਸਮੇਂ ਨੇ ਪਲਟਾ ਖਾਧਾ ਮਸ਼ੀਨਰੀ ਨੇ ਸਭ ਜੰਗਲ ਸਫਾਇਆ ਤੇ ਖੇਤੀ ਝੋਟੇ ਦਾ ਸਿਰ ਫੇਰ ਜੈਨੀਆਂ ਨੇ ਆ ਕੇ ਇਲਾਕੇ ਦਾ ਏਨਾ ਉਦਯੋਗ ਕੀਤਾ ਕਿ ਕੁੱਪ ਦਾ ਅੱਡਾ ਭੀ ਸ਼ਹਿਰ ਤੇ ਮਾਮੀ ਦੇ ਭਰਾਮਾਂ ਦੀ ਸੋਨੇ ਦੀ ਖਾਨ, ਕੋਠੀਆਂ ਤੇ ਕਾਰਾਂ ਅੱਜ ਤਾਂ ਪਛਾਣ ਨੀ ਹੁੰਦਾ, ਮਲੇਰਕੋਟਲਾ ਤਾਂ ਲੋਹੇ ਦੇ ਲੋੜੀਂਦੇ ਤਵੇ, ਖੁਰਚਣੇ, ਕੜਾਹੀਆਂ ਆਦਿ ਫੇਰ ਸਬਜ਼ੀਆਂ ਤਾਜ਼ੀਆਂ ਤੇ ਇਕ ਨੰਬਰ ਘੋੜਿਆਂ ਤੇ ਪਿੰਡਾਂ ਵਿੱਚ ਵੇਚਦੇ ਸਨ, ਹੁਣ ਭੀ ਹੈ, ਮੁਸਲਮਾਨ (ਗਈ) ਖੇਤੀਬਾੜੀ ਕਰਦੇ ਹਨ ਠੇਠ ਪੰਜਾਬੀ ਕੋਈ ਫਰਕ ਨਹੀਂ ਪੰਜਾਬ ਤਾਂ ਸੱਚੀ ਜਰਖੇਜ਼ ਹਰਿਆ ਭਰਿਆ ਹੁੰਦਾ ਸੀ, ਐਸੀ ਰਜ਼ਾ ਵਗਾਈ ਖੇਤੀਬਾੜੀ ਯੂਨੀਵਰਸਿਟੀ ਤੇ ਕਿਸਾਨ ਆਗੂਆਂ ਕਿ ਸਭ ਉਪਜ ਜਹਿਰ ਤੇ ਬੱਸ ਝੋਨੇ ਦੇ ਪੁਜਾਰੀ ਬਣ ਗਏ, ਕੇਂਦਰ ਕੀ ਕਰੇ, ਇਹ ਹੱਟਦੇ ਨੀ ਹੁਣ ਜੋ ਭੀ ਹਮਾਇਤ ਕੇਂਦਰ ਦੀ ਹੋਵੇ ਉਹ ਸ਼ਾਇਦ ਕੁਝ ਕਿੱਲਿਆਂ &lsquoਤੇ ਹੀ ਹੈ ਸਾਨੂੰ ਤਾਂ ਮਿਲਦੀ ਨਹੀਂ, ਮਾਮਲਾ ਭੀ ਮਰਜ਼ੀ ਦਾ, ਮਾਲਵੇ ਵਿੱਚ ਤਾਂ ਬੱਸ ਧਰਨੇ, ਮੋਰਚੇ ਤੇ ਸਿਆਸੀ ਖਾੜੇ ਇਹੀ ਜੀਵਨ ਹੈ, ਨਿੱਤ ਨਵੇਂ ਚੰਦ ਚੜ੍ਹਾ ਦਿੰਦੇ ਨੇ, ਭਾਨੇ ਮਗਰੋਂ ਕੋਈ ਹੋਰ ਸਹੀ ਕਾਂਗਰਸ, ਲੱਖਾ ਤੇ ਸਿਮਰਨਜੀਤ ਸਿੰਘ ਮਾਨ ਆਪਣੀ ਮੁਹਿੰਮ ਲਈ ਬੰਦੇ ਢੋਂਹਦੇ ਨੇ ਭਾਸ਼ਣਾਂ ਲਈ, ਚੋਣਾਂ ਦਾ ਮੈਲ ਹੈ ਗਉਣਗੇ ਉਦੋਂ ਤੱਕ ਮਾਨ ਸਾਹਬ ਦਾ ਆਪਣਾ ਹਿੱਤ ਲੱਖਾ ਥਾਪੀਆਂ, ਝੋਟੇ, ਕੱਟੇ, ਬੱਛੇ ਭਾਨੇ ਸਭ ਮੁਹਿੰਮ ਦੀਆਂ ਝਾਕੀਆਂ ਹਨ, ਸਾਰਾ ਝਮੇਲਾ ਆਪ ਨਾਲ ਹੀ ਜੁੜਿਆ ਹੈ, ਪਹਿਲਾਂ ਵਿਅਕਤੀ, ਫੇਰ ਪਰਿਵਾਰ, ਸਮਾਜ, ਸੰਸਾਰ ਅੰਤ ਪਰਵਦਗਾਰ, ਭਾਈ ਰੋਗ ਰਹਿਤ ਕਿਵੇਂ ਹੋਈਏ, ਚਿੰਮੜੇ ਚਿੱਚੜ ਲਹੂ ਚੂਸ ਕੇ ਛੱਡਦੇ ਨੇ ਜਿੰਨਾ ਮਰਜ਼ੀ ਪਰ੍ਹਾਂ ਸਿੱਟੀਏ, ਅੰਤ ਮਨੁੱਖੀ ਚਤੁਰਤਾ ਜਿਮੇ ਹੁਣ ਢੀਂਡਸਾ (ਢੀਠ), ਬੀਬੀ ਜਗੀਰ ਕੌਰ ਜੀ ਸੁਖਬੀਰ ਅਕਾਲ ਤਖ਼ਤ ਤੇ ਮੁਆਫੀ ਮੰਗੇ ਪਹਿਲਾਂ ਆਪ ਸੀਨੀਅਰ ਲਾਹੇ ਖੱਟਣਾ ਮੂਹਰੇ ਚਲੇ ਫੇਰ ਬੀਬੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੇਲੇ ਸੁਧਾਰ ਨਾ ਕੀਤਾ, ਸੁਖਬੀਰ ਉਮਰ ਵਿੱਚ ਛੋਟਾ ਹੈ ਤੇ ਉਸ ਵੇਲੇ ਪ੍ਰਧਾਨ ਨਹੀਂ ਸੀ, ਸੋ ਕਰੋ ਕਿਰਪਾ ਚਲੋ, ਪਹਿਲਾਂ ਕਾਂਗਰਸੀ ਤੁਰਨ 84 ਦੀ ਮੁਆਫੀ ਬੇਅਦਬੀਆਂ ਹੁਣ ਕਿਉਂ ? ਬੋਲੋ ਖ਼ਾਲਸਾ ਜੀ, ਸਿੱਖ ਕੌਮ ਬੜੀ ਪਰਪੱਕ ਸੀ, ਪਰ ਗ੍ਰਹਿਣ ਲੱਗੇ ਆਹ ਚਮਗਿੱਦੜ ਰਾਖ ਰਾਖ ਮੇਰੇ ਬੀਠਲਾ, ਸਿਰ &lsquoਤੇ ਹੱਥ ਧਰੋ, ਅਰਜੋਈ ਹੈ ।
ਅਹਿਮ ਮੁੱਦਾ ਭਾਰਤ ਸਰਕਾਰ ਵੀਜ਼ਾ ਰੱਦ
ਮੈਂ ਸਰਕਾਰ ਦੀ ਸਮਰਥਾ ਜਾਂ ਕਾਲਮ ਨਵੀਸ ਨਹੀਂ ਪਰ ਚਿੰਤਕ ਹਾਂ ਕਿ ਵੀਜ਼ੇ ਰੱਦ ਕਿਉਂ ਹੋਣ ਕਾਰਨ ਪੁਰੇਵਾਲ ਸਾਹਬ ਆਪ ਤਾਂ ਆਮ ਹੀ ਜਾਂਦੇ ਹੋ ਅਤੇ ਉਥੇ ਸਰਕਾਰ ਖਿਲਾਫ ਮੋਰਚੇ ਦੇ ਕਾਰਕੁੰਨਾਂ ਦੇ ਹਾਮੀ ਸਾਥੀ ਤੇ ਮਿੱਤਰ ਭੀ, ਪਰਚੇ ਵਿੱਚ ਖਿਲਾਫ਼ ਵਰਜੀ ਦੀਆਂ ਖਬਰਾਂ ਭੀ ਅਕਸਰ ਛੱਪਦੀਆਂ ਹਨ, ਜਲੂਸ ਤੇ ਵਧੀਆ ਭਾਸ਼ਾ ਬੋਲਣ ਵਾਲਿਆਂ ਦੀ ਮੂਰਤਾਂ ਭੀ ਸਭ ਉਹਨੇ ਕੁ ਹੀ ਬੰਦੇ ਹਰ ਵਾਰ ਬੂ-ਦੁਹਾਈ ਵਿੱਚ ਝੰਡੇਦਾਰ ਤਾਂ ਕੀ ਤੁਹਾਨੂੰ ਕੋਈ ਦਿੱਕਤ ਆਈ ਹੈ, ਸੁਣਦੇ ਤਾਂ ਹਾਂ ਕਾਲੀ ਸੂਚੀ ਭੀ ਹੁਣ ਮੁਕਤ ਹੋ ਗਈ, ਹੋਰ ਤਾਂ ਹੋਰ ਇਨ੍ਹਾਂ ਖਾਲਿਸਤਾਨੀਆਂ ਵਿੱਚੋਂ ਭਾਰਤ ਪਤਾ ਨਹੀਂ ਪਰ ਪੰਜਾਬ ਜਰੂਰ ਜਾਂਦੇ ਹਨ, ਖੁਫੀਆ ਸੰਘ ਸਭ ਜਾਣਦਾ ਹੀ ਹੋਊ, ਤਾਂ ਕੋਈ ਫੜ ਫੜੱਈਆ ਨਹੀਂ ਹੋਰ ਗੱਲ ਇਥੇ ਖਾਲਿਸਤਾਨ ਦਾ ਰਾਸ਼ਟਰਪਤੀ ਭੀ ਬਣੇ ਨੂੰ 40 ਸਾਲ ਹੋ ਗਏ, ਸਗੋਂ ਭਾਰਤ ਸਰਕਾਰ ਨਾਲ ਮੀਟਿੰਗਾਂ ਕਰਦਾ ਹੈ, ਪਿਛਲੇ ਹਫ਼ਤੇ ਚੈਨਲ ਤੇ ਆਖੇ ਪ੍ਰਕਾਸ਼ ਸਿੰਘ ਬਾਦਲ ਨੂੰ ਫੱਖਰੇ ਕੌਮ ਨਹੀਂ ਫੁਕਰੇ ਕੌਮ, ਭੱਦਰ ਪੁਰਸ਼ ਨੂੰ ਪੁੱਛੋ ਕਿ ਰਾਸ਼ਟਰਪਤੀ ਦਾ ਅਹੁਦਾ ਫੀਤਾ ਛੱਡਿਆ, ਹੁਣ ਸਰਕਾਰ ਨਾਲ ਅਖੇ ਗੱਲਬਾਤ ਭਲਾ ਕੀ ਖਾਲਿਸਤਾਨ ਦੀ ਮੰਗ ਦੀਆਂ ਗੱਲਾਂ ਕਰਦੇ ਹਨ ਫੁਕਰੇ ਕੌਣ ਹੋਏ ? ਕਈ ਫੈਡਰੇਸ਼ਨ ਦੇ ਪ੍ਰਧਾਨ ਜੋ ਹੁਣ ਉਹ ਸੰਸਥਾ ਹੈ ਭੀ ਨਹੀਂ ਪਰ ਪ੍ਰਧਾਨਗੀ ਮੋਡੇ &lsquoਤੇ ਜੀ ਸੁਖਬੀਰ ਅਕਾਲੀ ਦਲ ਦੀ ਪ੍ਰਧਾਨਗੀ ਛੱਡੇ ਹਾਸੋ ਹੀਣੀ, ਤਗਮੇ ਵਾਪਸ ਲਵੋ ਜੀ ਪਰ ਇਨ੍ਹਾਂ ਨੂੰ 50 ਸਾਲ ਦੇ ਭੀ ਪ੍ਰਧਾਨਗੀ ਦੇ ਰੁੱਤਵੇ ਜੋੜੀ ਜਾਵੋ, ਇਕ ਪੱਕਾ ਕਾਂਗਰਸੀ ਹਰ ਪ੍ਰੋਗਰਾਮ ਤੇ ਬੱਸ ਪੀਪਨੀ ਚੈਨਲ &lsquoਤੇ ਹਮਖਿਆਲੀ ਲੈ ਕੇ ਬੈਠ ਜਾਊ, ਕਥਾ ਭੀ ਕਰਨੀ ਹੈ, ਅਧਿਆਪਕੀ ਭੀ, ਸੰਤਾਂ ਦੇ ਚਰਨੀ ਭੀ, ਨਾਲ ਭੀ ਉਹੋ ਜਿਹੇ ਹੀ, ਬੱਸ ਤਵਾ ਬਾਦਲਾਂ ਦਾ, ਭਲਾ ਤੁਹਾਨੂੰ ਮੇਲ ਪਾਇਆ ਬਈ ਅਕਾਲੀ ਦਲ ਵਿੱਚ ਆਉ, ਇਹ ਛੂਤ-ਛਾਤ ਸਗੋਂ ਪਰ੍ਹਾਂ ਹੀ ਰਹੇ, ਹੁਣ ਯਾਤਰਾ ਦਾ ਤਾਪ ਚੜ ਗਿਆ ਸੁਖਬੀਰ ਕਿਉਂ ਯਾਤਰਾ ਕੱਢੇ, ਕਾਂਗਰਸ ਦਾ ਤਾਂ ਹੱਕ ਹੈ, ਕਤਲੇਆਮ ਮੁਆਫ ।
ਪੁਰੇਵਾਲ ਸਾਹਬ ਜੀ, ਬੇਨਤੀ ਅਤੇ ਸੁਝਾਅ, ਕੱਲ੍ਹ ਮੈਂ ਭਾਜਪਾ ਪੱਖੀ ਚੈਨਲ &lsquoਤੇ ਪ੍ਰੋਗਰਾਮ ਦੇਖਿਆ ਪੂਰਨ ਸਹਿਮਤੀ ਵਿਸ਼ਾ ਕਿ ਯੂ।ਕੇ। ਦੇ ਕੁਝ ਲੇਬਰ ਮੈਂਬਰ ਸਿੱਖਾਂ ਨੇ ਅਤੇ ਸਿੱਖ ਐੱਮ।ਪੀ। ਨੇ ਪੁਲਸ ਕੀ ਮੀਡੀਏ ਵਿੱਚ, ਜੀ ਸਿੱਖਾਂ ਨੂੰ ਖਤਰਾ ਰਿਪੋਰਟਰ, ਐੱਮ।ਪੀ। ਤੇ ਇਹ ਜਥੇਬੰਦੀ ਨੇ ਇਹ ਜ਼ਥਾਰਥੀ ਬਿਆਨ ਨਹੀਂ ਦਿੱਤਾ ਸਾਰੀ ਸਿੱਖ ਵੱਸੋਂ ਨੂੰ ਖਤਰਾ ਨਹੀਂ ਕੇਵਲ ਇਨ੍ਹਾਂ ਦੇ ਇਹ ਟੈਟਰਮ ਹਨ ਇਹ ਖਾਲਿਸਤਾਨ ਦਾ ਤਾਂ ਡੰਗੋਰਾ ਹਨ ਚੁੱਕੀ ਫਿਰਦੇ, ਖੱਬੀ ਸੋਚ ਹੀ ਹਰ ਵੇਲੇ ਧਮੱਚੀ ਦੀ ਧਾਰਨੀ ਹੈ, ਕਦੀ ਟੋਰੀਆਂ ਨੇ 84 ਦੇ ਕਾਗਜ਼ ਨੀ ਦਿੱਤੇ ਕਦੇ ਕੁਝ, ਹੁਣ ਘੋਖ ਪੜਤਾਲ ਕਰਕੇ ਖਬਰਾਂ ਤਾਂ ਹਨ ਨਹੀਂ ਇਨ੍ਹਾਂ ਦਾ ਤਾਂ ਹਰ ਦੇਸ਼ ਵਿੱਚ ਹੀ ਖੜਿੱਕਾ, ਆਕਾ ਜੀ ਖੁਸ਼ ਕਰਨ ਨੂੰ ਤੇ ਦਾਲ ਫੁਲਕਾ ਨਾਲੇ ਪਾਰਲੀਮੈਂਟ ਨੂੰ ਰਾਹ ਖਾਲਿਸਤਾਨ ਦੀ ਚਾਲੀ ਸਾਲ ਦੀ ਪ੍ਰਾਪਤੀ ਤੇ ਇਥੇ ਭੀ ਕੌਮ ਲਈ ਕੀ ਖੱਟ, ਕੇਵਲ ਆਪਣੇ ਪੇਟਸਥਾਨੀ ਅਕਸ ਖਰਾਬ ਕਰਨੇ ਤੇ ਨਾਲੇ ਫੇਰ ਕੋਈ ਘਟਨਾ ਭੀ ਜਾਣ ਬੁੱਝ ਕੇ ਕਰਵਾਈ ਜਾਵੇ, ਸਧਾਰਨ ਸਿੱਖ ਦੁਖੀ ਹਨ । ਦੂਜੀ ਬੇਨਤੀ ਤੇ ਸੁਝਾਅ, ਆਪ ਜੀ ਪ੍ਰਚਾਰਕਾਂ ਨੂੰ ਤਾਂ ਸੋਨੇ ਦੇ ਤਗਮੇ ਦੇਣ ਦਾ ਰਵਾਜ਼ ਪਾ ਲਿਆ ਜੋ ਪਹਿਲਾਂ ਹੀ ਗੁਰੂ ਘਰਾਂ ਦੇ ਬਥੇਰੇ ਦਸਵੰਧ ਨੂੰ ਸੰਨ ਲਾਈ ਜਾਂਦੇ ਹਨ, ਇਹ ਕਿੱਤਾਕਾਰੀ ਹਨ ਕੋਈ ਫਰੀ ਸੇਵਾਦਾਰੀ ਨਹੀਂ ਸੰਗਤ ਕੀਰਤਨ ਵੇਲੇ ਬੜੇ ਪੌਂਡ ਚੜ੍ਹਾਅ ਦਿੰਦੀ ਹੈ ਤੇ ਪ੍ਰਬੰਧ ਤੋਂ ਭੇਟਾ ਚੋਖੀ, ਮੇਰਾ ਸੁਝਾਅ ਹੈ ਕਿ ਗੁਰੂ ਘਰ ਲੋੜਵੰਦਾਂ ਲਈ ਸਰਦੀ ਵਿੱਚ ਕੰਬਲ, ਕੋਟ, ਸ਼ੌਲ, ਸਵੈਟਰ ਆਦਿ ਵੰਡੋ ਸੰਗਤਾਂ ਦੀ ਸੇਵਾ ਲੱਗੇ ਤੇ ਨਾਲੇ ਧਰਮ ਦਾ ਤੇ ਕੌਮ ਦਾ ਨਉਂ ਉੱਚਾ ਹੋਵੇ ਤੇ ਗੁਰੂ ਘਰ ਦੇ ਪ੍ਰਬੰਧ ਦੀ ਪ੍ਰਸ਼ੰਸਾ ਹੋਵੇ, ਇਹ ਪ੍ਰਚਾਰਕ ਤਾਂ ਕੀੜਿਆਂ ਦੇ ਭੌਣ ਵਾਂਗੂੰ ਵਧੇ ਨੇ ਤੇ ਦੇਸ਼ ਅੱਡੀ ਨੀ ਲਉਂਦੇ, ਵਿਦੇਸ਼ਾਂ ਵਿੱਚ ਹੀ ਪ੍ਰਚਾਰ ਲੋੜੀਂਦਾ ਹੈ ? ਇਨ੍ਹਾਂ ਦੇ ਆਮਦਨ ਦੇ ਸਾਧਨ ਤੇ ਖਾਤੇ ਈ।ਡੀ। ਨੂੰ ਨਹੀਂ ਦਿਸਦੇ, ਕੋਠੀਆਂ ਦੇਖੋ ਉਥੇ ਤੇ ਇਧਰ ਅਸੀਂ ਇਥੇ ਕੋਈ ਸਿੱਖ ਕੌਮ ਦੀ ਅਜੂਬਾ ਥਾਂ ਨਹੀਂ ਬਣਾਈ, ਸਾਡੇ ਬੱਚਿਆਂ ਦਾ ਭਵਿੱਖ ਇਥੇ ਹੈ !
-ਬਲਵਿੰਦਰ ਕੌਰ ਚਾਹਲ ਸਾਊਥਾਲ