image caption:

‘ਆਪ’ ਦੇ ਰਾਜ ਵਿੱਚ ‘ਆਮ ਆਦਮੀ’ ਸਭ ਤੋਂ ਵੱਧ ਦੁਖੀ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ &lsquoਪੰਜਾਬ ਬਚਾਓ ਯਾਤਰਾ&rsquo ਦੇ ਅੱਜ ਸੱਤਵੇਂ ਦਿਨ ਉਨ੍ਹਾਂ ਨੇ ਤਰਨ ਤਾਰਨ ਵਿੱਚ &lsquoਆਪ&rsquo ਦੀਆਂ ਨੀਤੀਆਂ ਅਤੇ ਕਾਰਜਸ਼ੈਲੀ &rsquoਤੇ ਤਿੱਖੇ ਸ਼ਬਦੀ ਹਮਲੇ ਕੀਤੇ| ਉਨ੍ਹਾਂ ਨੇ ਜ਼ਿਲ੍ਹੇ ਅੰਦਰ ਯਾਤਰਾ ਸਰਹੱਦੀ ਕਸਬਾ ਝਬਾਲ ਤੋਂ ਸ਼ੁਰੂ ਕੀਤੀ ਜਿਸਨੇ ਗੋਇੰਦਵਾਲ ਸਾਹਿਬ ਜਾ ਕੇ ਪੜਾਅ ਕੀਤਾ| ਕਾਫਲੇ &rsquoਚ ਅਕਾਲੀ ਵਰਕਰ ਮੋਟਰਸਾਈਕਲਾਂ, ਜੀਪਾਂ, ਕਾਰਾਂ ਤੇ ਟਰੈਕਟਰ ਲੈ ਕੇ ਸ਼ਾਮਲ ਹੋਏ।

ਯਾਤਰਾ ਦੌਰਾਨ ਸੰਬੋਧਨ ਕਦਦਿਆਂ ਸੁਖਬੀਰ ਬਾਦਲ ਨੇ ਕਿਹਾ, &lsquo&lsquoਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ &lsquoਆਮ ਆਦਮੀ&rsquo ਸਭ ਤੋਂ ਵੱਧ ਦੁਖੀ ਹਨ ਤੇ ਆਮ ਲੋਕਾਂ ਨੂੰ ਸੜਕਾਂ, ਸਟਰੀਟ ਲਾਈਟਾਂ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਗਰੀਬਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ।&rsquo&rsquo ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਆਸਾਂ &rsquoਤੇ ਖਰੀ ਨਹੀਂ ਉਤਰ ਰਹੀ ਕਿਉਂਕਿ ਇਸ ਨੂੰ &lsquoਰਿਮੋਟ&rsquo ਨਾਲ ਦਿੱਲੀ ਤੋਂ &lsquoਕੰਟਰੋਲ&rsquo ਕੀਤਾ ਜਾ ਰਿਹਾ ਹੈ ਤੇ ਸਰਕਾਰ ਆਮ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਦੌਰਾਨ ਕੁਝ ਲੋਕਾਂ ਵੱਲੋਂ ਆਟਾ-ਦਾਲ ਸਕੀਮ &rsquoਚੋਂ ਨਾਂ ਕੱਟੇ ਜਾਣ ਬਾਰੇ ਦੱਸਣ &rsquoਤੇ ਸਾਬਕਾ ਉਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਸੂਬੇ &rsquoਚ ਅਕਾਲੀ ਦਲ ਦੀ ਸਰਕਾਰ ਬਣਨ &rsquoਤੇ ਉਨ੍ਹਾਂ ਨੂੰ ਮੁੜ ਇਹ ਸਹੂਲਤ ਦਿੱਤੀ ਜਾਵੇਗੀ। ਯਾਤਰਾ ਦੌਰਾਨ ਪਾਰਟੀ ਦੇ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਹਰਮੀਤ ਸਿੰਘ ਸੰਧੂ, ਅਲਵਿੰਦਰਪਾਲ ਸਿੰਘ ਪੱਖੋਕੇ, ਇਕਬਾਲ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਮੌਜੂਦ ਸਨ।