image caption:

ਫੇਸਬੁੱਕ ਲਾਈਵ ਦੌਰਾਨ ਠਾਕਰੇ ਧੜੇ ਦੇ ਨੇਤਾ ਦੀ ਹੱਤਿਆ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪੀ

&lsquoਫੇਸਬੁੱਕ ਲਾਈਵ&rsquo ਦੌਰਾਨ ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ (ਸ਼ਿਵ ਸੈਨਾ-ਯੂਬੀਟੀ) ਦੇ ਆਗੂ ਅਭਿਸ਼ੇਕ ਘੋਸਾਲਕਰ ਦੇ ਕਤਲ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ। ਅਭਿਸ਼ੇਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸਥਾਨਕ &lsquoਸਮਾਜ ਸੇਵਕ&rsquo ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਭਿਸ਼ੇਕ (40) ਸਾਬਕਾ ਵਿਧਾਇਕ ਵਿਨੋਦ ਘੋਸਾਲਕਰ ਦਾ ਪੁੱਤਰ ਅਤੇ ਸਾਬਕਾ ਕੌਂਸਲਰ ਸੀ। ਵਿਨੋਦ ਨੂੰ ਊਧਵ ਠਾਕਰੇ ਦਾ ਵਫ਼ਾਦਾਰ ਵੀ ਕਿਹਾ ਜਾਂਦਾ ਹੈ। ਆਈਸੀ ਕਲੋਨੀ, ਬੋਰੀਵਲੀ (ਪੱਛਮੀ) ਸਥਿਤ ਮੌਰੀਸ ਨੋਰੋਨਹਾ ਦੇ ਦਫ਼ਤਰ ਵਿੱਚ ਵੀਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ &lsquoਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹਮਲਾਵਰ ਅਭਿਸ਼ੇਕ ਦੇ ਢਿੱਡ ਅਤੇ ਮੋਢੇ ਵਿੱਚ ਗੋਲੀ ਮਾਰਦਾ ਦੇਖਿਆ ਜਾ ਸਕਦਾ ਹੈ।