image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਾਨੂੰ ਤਾਂ ਪੰਜਾਬ ਝੋਰੇ ਨੇ ਖਾ ਲਿਆ, ਸਾਡੀਆਂ ਉਥੇ ਸੰਪਤੀਆਂ, ਜਮੀਨਾਂ ਤੇ ਖਾਤੇ ਸਭ ਸਥਿਰ ਨਹੀਂ,

    ਹੁਣ ਤਾਂ ਧਰਮ ਧਨ ਘੜਨ ਦੀ ਟਕਸਾਲ ਹੈ, ਸਿੱਖ ਧਰਮ ਗੁਰੂ ਨਾਨਕ ਧਰਮ, ਨਵੀਨੀਕਰਨ ਹੈ ਹਾਂ ਜਰੂਰ 200 ਸਾਲ ਤੋਂ ਵੱਧ ਸਮਾਂ ਹੋਣ ਕਰਕੇ ਕੁਝ ਤਬਦੀਲੀਆਂ ਕੁਦਰਤ ਦੇ ਨਿਯਮਾਂ ਵਿੱਚ ਭੀ ਹੁੰਦੀਆਂ ਹਨ, ਨਾਲੇ ਦਸ ਜਾਮੇ ਮੰਨਣੇ ਹਨ ਧਨ ਲੋੜਕੂਆਂ ਦੇ ਭੀ ਕਾਇਦੇ ਹਨ ਪੁਰਾਤਨ ਕਾਲ ਵਿੱਚ ਧਨ ਹੂੰਝਣੇ ਹੀ ਗੋਡੀ ਮੋਢੀ ਲੱਗਦੇ ਰਹੇ ਹਨ, ਪਰਿਵਾਰਵਾਦ, ਭਾਈ ਭਤੀਜਾਵਾਦ, ਰਿਸ਼ਤੇ ਨਾਤੇ ਸਭ ਇਤਿਹਾਸਕ ਤੱਥ ਦੱਸੀ ਜਾਂਦੇ ਹਨ, ਕੋਈ ਭੀ ਇਸ ਤੋਂ ਰਹਿਤ ਨਹੀਂ, ਧਾਰਮਿਕ ਪ੍ਰਥਾ ਭੀ ਸਮੇਂ ਅਨੁਕੂਲ ਹੀ ਬਣੀਆਂ, ਪੁਰਾਤਨ ਕਾਲ ਵਿੱਚ ਸਭ ਪਾਸੇ ਹੀ ਜੀਵਨ ਪੱਧਰ ਹੋਰ ਸੀ, ਹਰ ਧਰਮ ਹੀ ਬਦਲਾਅ ਦਾ ਪਾਂਧੀ ਬਣਿਆ ਪਰ ਕੁਝ ਕੁ ਠੋਕ ਰੀਤਾਂ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਅੱਗੇ ਤੁਰੀ ਜਾਂਦੀਆਂ ਹਨ ਮਿਸਾਲ ਧਰਮ ਪੁਰਾਣੇ ਪੀਰ ਪਗੰਬਰ ਦੇਵੀ ਦੇਵਤੇ ਗੁਰੂ ਨੂੰ ਮੰਨ ਕੇ ਹੀ ਲੋਕਾਂ ਤੇ ਥੋਪਿਆ ਜਾਂਦਾ ਹੈ, ਹਰ ਧਰਮ ਹੀ ਜਬਰੀ ਮਨੋਤਾਂ ਤੇ ਨਿਰਭਰ ਹੈ, ਸਿੱਖ ਧਰਮ ਭੀ ਇਹ ਹੀ ਵਿਸ਼ਵਾਸ ਦਵਾਉਂਦਾ ਹੈ ਕਿ ਜੇਕਰ ਦੱਸ ਗੁਰੂਆਂ ਨੂੰ ਮੰਨੋਗੇ ਤਾਂ ਸਿੱਖ ਹੋ, ਪਰ ਦੱਸ ਗੁਰੂਆਂ ਦੀ ਫਿਲਾਸਫੀ ਭੀ ਸੀ ਜਾਂ ਫੇਰ ਅੰਤ ਗੁਰੂ ਗ੍ਰੰਥ ਵਿੱਚ ਨਚੋੜ ਅੰਕਤ ਪ੍ਰਮੰਨਤਾ ਹੈ, ਫੇਰ ਤਾਂ ਇਕੋ ਜੋਤ ਨੂੰ ਸਵੀਕਾਰ ਕਰਨਾ ਬਣਦਾ ਹੈ ਗੱਲ ਇਹ ਹੈ ਕਿ ਗੁਰੂ ਨਾਨਕ ਫਿਲਾਸਫੀ ਨਾਲ ਸਾਡਾ ਜੀਵਨ ਪੱਧਰ ਚੱਲਦਾ ਨਹੀਂ, ਸਕਦਾ ਭੀ ਨਹੀਂ, ਹੁਣ ਜੀਵਨ ਧਰਤੀ ਨਾਲੋਂ ਵੱਧ ਤਾਂ ਚੰਦ &lsquoਤੇ ਚੜ੍ਹ ਗਿਆ ਹੈ, ਜੋ ਮਰਜ਼ੀ ਜੋਰ-ਤਾਣ ਲਾ ਲਵੋ ਇੰਨੀ ਵੱਧ ਚੁੱਕੀ ਵਿਗਿਆਨਤਾ ਪੁਰਾਣੀਆਂ ਡੰਡੀਆਂ ਤੇ ਚੱਲਣ ਨੂੰ ਸਮੇਂ ਅਨੁਕੂਲ ਹੀ ਨਹੀਂ ਮੰਨਦੇ, ਹੁਣ ਤਾਂ ਸਿੱਖ ਧਰਮ ਨਵੀਨ ਹੈ ਤੇ ਸਿੱਖੀ ਪ੍ਰਵੀਨ ਸਾਧਨ ਹੈ ਜੀਵਨ ਵਿੱਚ ਤਰੱਕੀ ਦਾ ਪ੍ਰਚਾਰਕ ਹਊਆ ਬਣਾ ਕੇ ਭੈ-ਭੀਤ ਕਰਕੇ ਪਾਂਡਾ ਪੁਣਾ ਕਰਕੇ ਭਾਵੁਕਤਾ ਵੱਲ ਧੱਕ ਕੇ ਆਪਣੇ ਕਾਰੋਬਾਰ ਬੁਲੰਦ ਹਮਾਮ ਸਾਂਝਾ ਹੈ ਕੌਣ ਸੁਧਾਰ ਦੀ ਲਹਿਰ ਚਲਾਵੇ, ਗੁਰੂ ਨਾਨਕ ਧਰਮ ਨਿਕਾਰੂ ਨਹੀਂ ਸਨ ਸਧਾਰੂ ਸਨ, ਹੁਣ ਸਿੱਖੀ ਉਨ੍ਹਾਂ ਨੂੰ ਸਗੋਂ ਪਿਛਾਂਹ ਤੇ ਆਪ ਅਗਾਂਹ ਭਾਈ ਭਵਿੱਖਤ ਦੀ ਸੋਚ ਫੇਰ ਤੁਹਾਡੇ ਤੋਂ ਅੱਗੇ ਚੱਲੂਗੀ, ਪੜ੍ਹਿਆ ਵਿਚਾਰੋ ਅਸੀਂ ਭੀ ਦੂਜੇ ਧਰਮਾਂ ਵਾਂਗੂੰ ਝੂਠ ਦੀਆਂ ਪੰਡਾਂ ਬੰਨ੍ਹੀ ਵੰਡਦੇ ਫਿਰਦੇ ਹਾਂ ਜੀ ਮਰਦਾਨੇ ਨੂੰ ਭੀ ਸਿੱਖ ਬਣਾ ਤਾ, ਠੀਕ ਮਰਦਾਨਾ ਕੁੱਲ ਵਿੱਚੋਂ ਕੁਝ ਬਾਬਾ ਨਾਨਕ ਮੰਨਦੇ ਹਨ ਪਰ ਸਿੱਖ ਨਹੀਂ, ਨਹੀਂ ਤਾਂ ਮਰਦਾਨਾ ਬਰਾਦਰੀ ਸਾਰੀ ਸਿੱਖ ਹੁੰਦੀ, ਅਹਿਮਦੀਏ ਇਕ ਮੁਸਲਮਾਨਾਂ ਵਿੱਚ ਫਿਰਕਾ ਹੈ ਜੀਹਨੂੰ ਨਾ ਸ਼ੀਆ ਨਾ ਸੁੰਨੀ ਮੰਨਦੇ ਹੀ ਨਹੀਂ, ਮਰਦਾਨਾ ਕੱੁਲ ਦੇ 100 ਕੁ ਸਾਲ ਤੋਂ ਕੀਰਤਨੀ ਜਰੂਰ ਬਣੇ ਪਰ ਮੁਸਲਮਾਨ ਹਨ ਅਸੀਂ ਬੱਸ ਜੀ ਮੁਸਲਮਾਨ ਭੀ ਗੁਰੂ ਨਾਨਕ ਨੂੰ ਮੰਨਦੇ ਹਨ ਜੀ ਗੁਰੂ ਨਹੀਂ ਬਾਬਾ ਪੀਰ ਮੱਕੇ ਗਏ ਕਰਕੇ, ਆਹ ਜੋ ਸਿੱਖੀ ਭੇਸ ਪਸਰਿਆ ਦਿਖਦਾ ਹੈ ਧਰਮ ਨਹੀਂ ਇਹ ਤਾਂ ਜੀਵਨ ਪੱਧਰ ਹੈ, ਬੱਸ ਗੁਰਦੁਆਰੇ ਜਾਣਾ ਦਸਵੰਧ ਕਿਉਂਕਿ ਪਾਪੜ ਵੇਲੇ ਵਿਦੇਸ਼ ਪਹੁੰਚੇ, ਬਾਬੇ ਦੀ ਫੁੱਲ ਕਿਰਪਾ ਭਾਣਾ ਵਰਤਿਆ ਤਾਂ ਰੁਪੈ ਦੀ ਥਾਂ ਪੌਂਡ-ਡਾਲਰ ਆਹ ਸੋਚ ਹੈ ਜੀ ਸਿੱਖੀ ਵਿੱਚ ਕਰਾਮਾਤ ਮੂਰਤੀ ਪੂਜਾ ਤੇ ਵਿਅਕਤੀ ਪੂਜਾ ਵਿਵਰਜਤ ਕੀ ਸੱਚ ਹੈ ? ਸਭ ਚੱਲਦਾ ਹੈ ਸਗੋਂ ਵੱਧਦਾ ਜਾਂਦਾ ਹੈ। ਦੇਖੋ ਮੂਰਤ ਨਹੀਂ ਕਹਿੰਦੇ ਫੋਟੋ, ਫੋਟੋ ਤਾਂ ਅੰਗ੍ਰੇਜ਼ੀ ਹੈ ਤੇ ਨਾਲੇ ਅੰਗ੍ਰੇਜ਼ੀ ਮਨਾ ਕਰੋ ਪੰਜਾਬੀ ਲਾਗੂ ਕਰੋ, ਭਲੇ ਲੋਕੋ ਮੂਰਖ ਬਣਾ ਰਹੇ ਹੋ, ਗੁਰੂ ਘਰ ਪ੍ਰਬੰਧਕ ਪੰਜਾਬੀ ਸਕੂਲ ਪੰਜਾਬੀ ਲਈ ਨਹੀਂ ਆਪਣੀ ਪ੍ਰਭਤਾ ਲਈ ਖੋਲ੍ਹ ਰਹੇ ਹਨ, ਪੰਜਾਬੀ ਦੇ ਦੋ ਪਰਚੇ ਸਨ ਇਕ ਰਹਿ ਗਿਆ, ਉਹ ਭੀ ਹੱਠ ਨਾਲ ਚੱਲਦਾ ਹੈ, ਇਨ੍ਹਾਂ ਪ੍ਰਬੰਧਕਾਂ ਤੋਂ ਤਾਂ ਸਾਲ ਦੇ 25 ਇਸ਼ਤਿਹਾਰ ਨੀ ਸਰਦੇ ਤੇ ਪਹਿਲਾਂ ਸਾਡੇ ਵੇਲੇ ਪਰਚੇ ਗੁਰੂ ਘਰ ਵਿੱਚ ਰੱਖ ਕੇ ਸੰਗਤਾਂ ਨੂੰ ਪੜ੍ਹਨ ਲਈ ਹੁੰਦੇ ਸਨ, ਹੁਣ ਮੂਰਤਾਂ ਲਈ ਚੈਨਲਾਂ &lsquoਤੇ ਕਤਾਰ ਬੰਨ੍ਹ ਖੜਦੇ ਨੇ ਤਿਹਾਰ ਦੱਸਣ ਲਈ ਇਹ ਭਾਈਚਾਰਾ, ਸੰਗਤ ਜਾਂ ਕੌਮ ਹਿਤੈਸ਼ੀ ਨਹੀਂ ਇਹ ਚੌਧ੍ਹਰੀ ਨੇ ਸੇਵਾਦਾਰ ਨਹੀਂ ।
    ਹਰ ਬੰਦਾ ਅੰਮ੍ਰਿਤਧਾਰੀ ਹੋਵੇ, ਕੀ ਫੇਰ ਅੰਮ੍ਰਿਤ ਛਕਣ ਵੇਲੇ ਪੰਡਾਲ ਸਾਰਾ ਕਿਉਂ ਨਾ ਸ਼ਾਮਿਲ ਕੀਤਾ, ਇਹ ਹੁਣ ਈਸਾਈ ਮੱਤ ਦੀ ਰੀਸ, ਕਿਥੇ ਹੈ ਹੁਣ ਮੱਤ ਕਿੰਨੀ ਜਨਤਾ ਧਾਰਨੀ ਹੈ ਸਾਡਾ ਭੀ ਇਹੀ ਹਾਲ ਹੋਣਾ ਸੌਦਾ ਸੱਚ ਦਾ ਹੀ ਵਿਕੂਗਾ, ਹੁਣ ਇਕ ਪੜ੍ਹੇ ਲਿਖੇ ਭਰਾ ਨਾਲ ਗੱਲਬਾਤ ਸਾਰ-ਅੰਸ਼ ਜਦੋਂ ਬਹੁਗਿਣਤੀ ਮੁਸਲਮਾਨਾਂ ਵਿੱਚੋਂ ਹਨ ਕੁਝ ਹਿੰਦੂ ਰਾਜਪੂਤਾਂ ਵਿੱਚੋਂ ਚਰਿੱਤਰ ਤੋਂ ਸਭ ਸੱਚ ਲੱਗਦਾ ਹੈ, ਹਰ ਥਾਂ ਜਹਾਦ ਨੂੰ ਖੜ੍ਹਾ ਕਰਨਾ ਕਤਲੋਗਾਰਤ ਜੀ ਅਸੀਂ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ, ਕੁਰਬਾਨੀਆਂ ਅਤਿਵਾਦੀ ਗਤੀਵਿਧੀਆਂ ਕੀਹਨੇ ਇਨ੍ਹਾਂ ਨੂੰ ਸਿਵਾਏ ਕਾਂਗਰਸ ਤੋਂ ਉਤਸ਼ਾਹਤ ਕੀਤਾ ? ਕਿਹੜੀ ਸਰਕਾਰ ਨੂੰ ਨਿੰਦੀਏ, ਪੈਸਾ ਸਾਡਾ ਖੋਟਾ ਭੀੜ ਇਨ੍ਹਾਂ &lsquoਤੇ ਨਹੀਂ ਕੌਮ, ਸੂਬਾ ਤੇ ਲੋਕਾਂ ਤੇ ਹੈ, ਕਿਸਾਨਾਂ ਨੇ ਤਾਂ ਲੱਕ ਤੋੜ &lsquoਤਾ ਸਾਧਾਰਨ ਵਸਨੀਕ ਦਾ, ਕੋਈ ਮੰਗਾਂ ਨਹੀਂ, ਪੈਸਾ ਜਦੋਂ ਪਰਾਇਆ ਹੋਵੇ ਤਾਂ ਸਭ ਕਾਮਰੇਡ ਤੇ ਨਕਸਲੀਏ ਗਿੱਝ ਗਏ ਹਨ ਭਗਦੜ ਮਨਾਉਣ ਟਰੇਡ ਯੂਨੀਅਨਾਂ ਤਾਂ ਕਈ ਦੇਸ਼ਾਂ ਵਿੱਚ ਇਹ ਭੜਥੂ ਪਾ ਰਹੀਆਂ ਹਨ ਤਾਂ ਮੰਗਾਂ ਦੀ ਕੀ ਕਥਾ, ਲੋਕਾਂ ਦੇ ਪੁੱਤ ਮਰਵਾਉਣਗੇ, ਫੇਰ ਮੁਆਵਜ਼ੇ ਫੇਰ ਕੇਸ ਚੈਨਲਾਂ ਵਾਲੇ ਚੁੱਕਣ ਨੂੰ ਗਿਣਤੀ ਦੇਖੋ ਖਾ ਪੀ ਕੇ ਮੱਛਰੇਵੇ ਤੇ ਕੁਝ ਤੱਤੇ ਮੱਤੇ ਵਿਹਲੇ, ਟਾਈਮ ਪਾਸ ਮਸਖਰਾ ਪਣ ਕਿਸਾਨ ਆਗੂ ਬਿਲਕੱੁਲ ਹਰਿਆਣਾ ਸਰਕਾਰ ਬੇਕਸੂਰ ਹੈ ਇਹ ਜਾਣ ਬੁੱਝ ਕੇ ਮਕਸਦ ਕੋਈ ਹੋਰ ਹੈ ਭਰਾਮਾ ਦਾ ਨਉਂ ਲੈ ਕੇ ਰੋਣਾ, ਅੰਨੇ ਨੂੰ ਬੋਲਾ ਘੜੀਸਣ, ਧਰਮ ਪ੍ਰਚਾਰਕ ਆਪਣਾ ਬਾਜਾ ਇਹ ਖੱਬੀਏ ਭੀ ਸੋ ਨਿਹਾਲ ਦਰੜਦੇ ਨੇ ਸ਼ਾਂਤ-ਮਈਆਂ ਨੂੰ ਦਾਅ ਲੱਗ ਗਿਆ ਖੱਬੀਆਂ ਤਾਕਤਾਂ ਦਾ 80 ਤੋਂ ਹੁਣ ਤਾਂ ਤਾਣਾ ਉਲਝ ਗਿਆ ।
    ਇਕ ਅਵੱਲੀ ਸਾਂਝ ਭਾਂਵੇ ਤਾਂ ਮੰਨੋ ਨਹੀਂ ਛੱਡੋ, ਲਚਰ ਮਕਰ ਨਾਲੋਂ ਚੰਗਾ ਕਿਵੇਂ ਗਉਣ ਵਾਲੇ ਖਾੜੇ ਲਾ ਕੇ ਟਿਕਟ ਰੱਖ ਕੇ ਸੱਦਾ ਦੇ ਕੇ ਸੁਣਾਉੁਂਦੇ ਹਨ ਫਰੀ ਲੰਗਰ ਖੁਆ ਕੇ ਜਬਰੀ ਨਹੀਂ ਤੇ ਸੁਣ ਕੇ ਹੱਸ ਕੇ ਜਾਂ ਸੰਗ ਕੇ ਘਰੀ ਮੁੜੋ, ਪਰ ਮਕਰ ਪ੍ਰਚਾਰਕ ਗੁਰੂ ਦਾ ਨਉਂ ਲੈ ਕੇ ਪੌਂਡ ਫੰਡੋ, ਫੇਰ ਲੋਕਾਂ ਨੂੰ ਪੁੱਠੇ ਰਾਹ ਤੇ ਪਾਉ, ਚੈਨਲਾਂ &lsquoਤੇ ਜਾ ਕੇ ਤਰੀਫਾਂ ਕਰਾਉ, ਪ੍ਰਬੰਧਕ ਗੁਰੂ ਘਰਾਂ ਵਿੱਚੋਂ ਪ੍ਰਸ਼ੰਸਾ ਦੇ ਪੁੱਲ ਬੰਨਦੇ ਨੇ ਤਾਂ ਜੋ ਇਨ੍ਹਾਂ ਦੀ ਹੱਟੀ ਵਧੀਆ ਚੱਲੇ ਤੇ ਇਨ੍ਹਾਂ ਨੂੰ ਸਲਾਹੋ, ਪੂਰੇ ਗੁੱਡੇ ਬੰਨੋ, ਇਸ ਕਰਕੇ ਗਵੱਈਏ ਇਨ੍ਹਾਂ ਤੋਂ ਚੰਗੇ ਉਹ ਤਣਾਅ ਦੂਰ ਕਰਦੇ ਨੇ ਤੇ ਇਹ ਦਿੰਦੇ ਨੇ, ਇਨ੍ਹਾਂ ਨੂੰ ਨਿਕਾਰੋ ਪ੍ਰਮੇਸ਼ਰ ਵਿੱਚ ਯਕੀਨ ਵਿਸ਼ਵਾਸ਼ ਬਣਾਉ ਘਰ ਬੈਠੇ ਰਾਮ ਧਿਆਏ ਮੈਂ ਸੋਚਿਆ ਫੇਰ ਰਾਮ ਇਹ ਹਿੰਦੂਆਂ ਦਾ ਹੈ ਹੋਰ ਪੜ੍ਹਿਆ ਮੇਰੀ ਮੱਤ ਥੋੜ੍ਹੀ ਰਾਮ ਦੁਚਿੱਤੀ ਹੋਰ ਪੜ੍ਹਿਆ ਸੁਆਮੀ ਮੈਂ ਸੋਚਾਂ ਹੁਣ ਕੀ ਕਰਾਂ ਇਹ ਅੱਖਰ ਛੱਡ ਦਿਆ ਕਰਾਂ ਕਿਉਂਕਿ ਚੈਨਲ &lsquoਤੇ ਇੱਕ ਵਿਦਵਾਨ ਕਹਿੰਦਾ ਹਿੰਦੂਆਂ ਦਾ ਪ੍ਰਭਾਵ ਹਟਾਉ, ਮੈਂ ਫੇਰ ਸੋਚਿਆ ਕਿ ਇਸ ਭੱਦਰ ਪੁਰਸ਼ ਨੂੰ ਕੋਈ ਆਖੇ ਕਿ ਭਾਈ ਤੂੰ ਹੁਣ ਗੁਰੂ ਗ੍ਰੰਥ ਦੀ ਵਿਆਖਿਆ ਲਿਖਣੀ ਅਰੰਭ ਕਰ, ਇਨ੍ਹਾਂ ਅੱਖਰਾਂ ਦਾ ਕੋਈ ਬਦਲਾਅ ਦੇਵੇ ਐਮੇ ਝੱਖ ਮਾਰੀ ਜਾਣਾ ਲੋਕਾਂ ਨੂੰ ਦੁਬਿਧਾ ਵਿੱਚ ਪਾਉਣਾ, ਸੱਚ ਤਾਂ ਇਹ ਹੈ ਕਿ ਅੱਜ 40 ਸਾਲ ਤੋਂ ਸਿੱਖ ਤਾਂ ਕੇਵਲ ਲਹਿਰ ਵਾਲੇ ਹੀ ਹਨ ਉਨ੍ਹਾਂ ਦੇ ਤਾਂ ਹਰ ਮਰਨ ਵਾਲਾ ਸ਼ਹੀਦ ਜੀਊਂਦੇ ਭੀ ਸ਼ਹੀਦ ਹੀ ਹਨ, ਕਿਉਂਕਿ ਜੀਊਂਦੇ ਵਾਲਿਆਂ ਲਈ ਜਾਂ ਜੀਊਂਦੇ ਵਾਲਿਆਂ ਦੀ ਤਾਂ ਗੱਲ ਕਿਉਂ ਕਰਨੀ ਹੀ ਨਹੀਂ ਬੱਸ ਸ਼ਹੀਦ ਸ਼ਹੀਦ ਜਾਪ ਹੈ ਤਾਪ ਨਾਲ ਮਰੋ ਜਾਂ ਕੈਂਸਰ ਇਨ੍ਹਾਂ ਦੇ ਸ਼ਹੀਦ ਹੀ ਹਨ ਹਾਸੋ ਹੀਣੀਆਂ ਜੱਕੜਾਂ ਮਾਰਦੇ ਨੇ, ਮੈਂ ਇਕ ਜਾਣਕਾਰੀ ਮੰਗਦੀ ਹਾਂ ਕਿ ਆਹ ਜੋ ਦੋ ਚੈਨਲਾਂ ਤੇ ਪੈਸੇ ਮੰਗਤੇ ਹਨ ਬੜੀ ਟ੍ਰੇਨਿੰਗ ਉਪਲਬਧ ਹੈ ਇਨ੍ਹਾਂ ਨੂੰ ਕਿਥੋਂ ਕਿਹੜੇ ਮਦਰੱਸੇ ਤੋਂ ਲਈ ਹੈ ਨਾਲ ਬੈਠਣ ਵਾਲੇ ਭੀ ਹੁਣ ਤਾਂ ਉੱਚ ਦਰਜੇ ਦੇ ਧਨ-ਹੂੰਝਣੇ ਬਣ ਗਏ ਹਨ, ਆਹ ਦਿੱਲੀ ਵਾਲਾ ਤਾਂ ਐਕਟਰ ਭੀ ਹੈ, ਰੱਬ ਬਚਾਵੇ ਇਨ੍ਹਾਂ ਦੰਭੀਆਂ ਭੰਡੀਆਂ ਤੋਂ।
   ਉਧਰ ਕੇਂਦਰ ਦਾ ਕਿਸਾਨ ਅੰਦੋਲਨ ਤੇ ਪ੍ਰਤੀਕਰਮ ਚੁੱਕਣਾ :- ਘਰ ਬੀਬੀ ਝੋਲੇ ਦੀ ਮਾਰੀ ਬਾਹਰ ਲੱਖ ਹਜਾਰੀ ਮੋਦੀ ਸਾਹਬ ੳਾ ਿਅਬੂਧਾਬੀ ਵਿੱਚ ਸੁਆਗਤ, ਘਰ ਨੀ ਖਾਣ ਨੂੰ ਦਾਣੇ, ਅੰਮਾਂ ਫਿਰੇ ਲੁਧਿਆਣੇ, ਉਧਰ ਕਿਸਾਨਾਂ ਨਾਲ ਮੂਰਤਾਂ ਦੇਖੋ ਕੌਣ ਤੇ ਕਿਹੜੇ ਵਰਗ, ਇਹ ਪੰਜਾਬ ਦੇ ਬਾਰਡਰ ਤੇ ਹੀ ਘੁੰਮਾਈ ਫਿਰਦੇ ਸਨ ਟਰੈਕਟਰ, ਦੱੁਖੀ ਹੋਈ ਕਿ ਕਿਵੇਂ ਹਰੀ ਭਰੀ ਫਸਲ ਦੇ ਵਿੱਚ ਘਮਸਾਣ ਪਾਉਣ ਇਕ ਪੱਥਰ ਚੁੱਕੀ ਪ੍ਰਚਾਰਨ ਜੀ ਅਸੀਂ ਪੱਥਰ ਢਾਹ ਤੇ ਪਰ ਇਹ ਤਾਂ ਹਾਲੇ ਹਰਿਆਣੇ ਦੀ ਹੱਦ &lsquoਤੇ ਹੀ ਖੜ੍ਹੇ ਹਨ, ਪਰ ਸਵਾਲ ਹੈ ਕਿ ਇਹ ਹੁਣ ਕਾਹਦੇ ਲਈ ਦਿੱਲੀ ਚੱਲੇ ਹਨ, ਨਾਲੇ ਕਹਿੰਦੇ ਸੀ ਫਤਹਿ ਕਰਕੇ ਆਏ ਸਨ, ਰਹੀ ਗੱਲ ਮੰਗਾਂ ਦੀ ਸੁਆਮੀਨਾਥਨ ਛੋਟੇ ਕਿਸਾਨਾਂ ਦੀ ਲਾਹੇਬੰਦੀ ਵਾਲਾ ਤਾਂ ਢਾਂਚਾ ਹੈ ਹੀ ਨਹੀਂ, ਐੱਮ।ਐੱਸ।ਪੀ। ਪੂਰਨ ਤੌਰ ਤੇ ਸਭਨਾਂ ਲਈ ਕਾਰਗਰ ਨਹੀਂ ਇਹ ਤਾਂ ਟਰੇਡ ਯੂਨੀਅਨਾਂ ਦੇ ਫਲਾਅ ਹਨ ਕਈ ਹੋਰ ਦੇਸ਼ਾਂ ਵਿੱਚ ਭੀ ਕਿਸਾਨਾਂ ਨੂੰ ਇਹੀ ਕੁਝ ਕਰਨ ਲਈ ਉਕਸਾਇਆ ਹੋਇਆ ਹੈ, ਇਹ ਕਾਂਗਰਸ ਦੀ ਨੀਤੀ ਹੈ, ਭਾਜਪਾ ਨੂੰ ਪਤਾ ਹੈ ਸਭ ਕਿ ਇਹ ਚੋਣਾਂ ਦਾ ਮੁੱਢ ਹੈ, ਇਹ ਕਿਸਾਨ ਹਨ ਹੀ ਕਾਂਗਰਸੀ ਤੇ ਆਪ ਭੀ ਛੋਟੀ ਭੈਣ ਇਹ ਖੱਬੀ ਵਿਚਾਰਧਾਰਾ ਹੈ, ਕਿਸਾਨ ਆਗੂ ਤਾਂ ਧਰਮ ਹੁਣ ਢਾਲ ਲੈਂਦੇ ਹਨ ਸੋ ਨਿਹਾਲ ਤਾਂ ਉਭਾਰਨ ਲਈ ਬੋਲਦੇ ਨੇ, ਸਾਫ ਚੈਨਲ ਵਾਲਾ ਪੁੱਛੀ ਜਾਂਦਾ ਉਹ ਤੌਖਲਾ ਬੌਖਲਾ ਕੇ ਬੋਲੀ ਜਾਂਦੇ ਨੇ ਮੰਤਵ ਜੀ ਜੇ ਮੋਦੀ ਫੇਰ ਆ ਗਿਆ ਤਾਂ ਸਾਫ ਹੈ ਇਹ ਸਿਆਸਤ ਹੈ, ਮੰਗਾਂ ਤਾਂ ਮੋਹਰਾ ਹੈ, ਕੋਈ ਪੰਜਾਬ ਦਾ ਭਲਾ, ਕਿਸਾਨਾਂ ਦਾ ਭਲਾ ਨਹੀਂ ਪਿੰਡ ਫੂਨ ਕੀਤਾ ਬਜ਼ੁਰਗ ਬੈਠਾ ਸੀ ਮੈਂ ਗੱਲ ਕਰ ਲਈ, ਪੁੱਛਿਆ ਆਹ ਕੀ ਮਾਜਰਾ ਹੈ ਕਹਿੰਦਾ ਭਾਈ ਅਸੀਂ ਗਏ ਨੀ ਹੁਣ ਸਹੁਰੀ ਦੇ ਮਿਹਣੇ ਦਿੰਦੇ ਨੇ ਕਿ ਆਉ ਪਰ ਹੁਣ ਫਟੇ ਪਏ ਨੇ ਆਪੋਧਾਪੀ ਹੈ ਕੀ ਕਰੀਏ ਇਨ੍ਹਾਂ ਨੇ ਤਾਂ ਗਰਕਣੀ ਲਿਆਂਦੀ ਈ ਹੈ । ਨਿਹੱਥੇ ਤੇ ਵਾਰ ਨਿੰਦਣਯੋਗ ਪਰ ਆਹ ਕਿਸਾਨ ਤਾਂ ਦਹਿਸ਼ਤਗਰਦੀ ਦੀ ਪੂਰੀ ਤਿਆਰੀ ਵਿੱਚ ਗਏ, ਪੰਡਾਂ ਭਰ ਥੱਬੇ ਭਰ ਭਰ ਲੂਣ ਦੇ ਸਿੱਟਣ ਹੁਣ ਡਰੋਨ ਪਤੰਗ ਨਾਲ ਡੇਗਣਾ ਮਾਅਨਾ ਕਿ ਇਹ ਕੋਈ ਭਲੇਮਾਣਸੀ ਦਾ ਪ੍ਰੋਟੈਸਟ ਨਹੀਂ ਇਹ ਤਾਂ ਯੁੱਧ ਦੀ ਤਿਆਰੀ ਹੈ, ਭਾਵੇਂ ਸਾਰਾ ਪੰਜਾਬ ਦਾ ਕਿਸਾਨ ਤਾਂ ਨਾਲ ਨਹੀਂ, ਰਾਜੇਵਾਲ ਹੈ ਕਾਂਗਰਸੀ ਸਮਰਥੱਕ ਪਰ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਜੋ ਪਿਛਲੇ ਮੋਰਚੇ ਵੇਲੇ ਭੀ ਆਪਣੀ ਮਿਸਲ ਅੱਡ ਹੀ ਰੱਖਦਾ ਸੀ, ਉਗਰਾਹਾਂ ਖੱਬੀ ਸੋਚ, ਪਰ ਏਕਤਾ ਨਹੀਂ, ਅਕਾਲੀ ਦਲ ਦੀ ਯਾਤਰਾ ਨੂੰ ਧੱਕਾ ਪਰ ਪਿੰਡਾਂ ਵਿੱਚੋਂ ਇਸ ਵਾਰ ਘੱਟ ਹੀ ਸ਼ਮੂਲੀਅਤ ਹੈ, ਦਹਿਸ਼ਤਗਰਦ ਟੋਲਾ ਤਾਂ ਅੰਨਾ ਕੀ ਭਾਲੇ ਦੋ ਨੈਣ ਤਿਆਰ ਹੀ ਰਹਿੰਦੇ ਹਨ, ਰੋਟੀ ਹੀ ਉਥੋਂ ਹੁੰਦੀ ਹੈ, ਸੋ ਸਥਿਤੀ ਕੋਈ ਭਲਾਈ ਵਾਲੀ ਨਹੀਂ, ਆਪਸੀ ਟਕਰਾਅ ਤੇ ਸਰਕਾਰਾਂ ਨਾਲ ਟੱਕਰਾਂ ਸੌਖਾ ਨਹੀਂ । 
   ਮਿੱਤਰਾਂ ਨੇ ਲਈ ਹੈ ਫਰਾਰੀ ਬੱਸ ਮਾਰੋ ਟਪੂਸੀ, ਅੱਜ ਸਾਡੀ ਬੁੱਧੀ ਇਥੇ ਤੱਕ ਹੀ ਸੀਮਤ ਹੈ ਪ੍ਰੇਸ਼ਾਨ ਹੋਈ ਬੈਠੀ ਸੋਚਦੀ ਹਾਂ ਕਿ ਮੇਰੀ ਸੂਝ-ਬੂਝ ਤੇ ਪਰਦਾ ਪੈ ਗਿਆ ਹੈ ਜਾਂ ਸਾਰੇ ਸਿੱਖ ਭਾਈਚਾਰੇ ਦੀ ਮੱਤ ਸੋਸ਼ਲ ਨੇ ਮਾਰ ਦਿੱਤੀ, ਇਕ ਦੋ ਕਾਂਗਰਸੀ ਸਮਰਥਾਂ ਨੇ ਜਦੋਂ ਆਖਿਆ ਚਲੋ ਲੰਘ ਜਾਣ ਦਿੰਦੇ ਕਾਹਨੂੰ ਐਨਾ ਖਰਚਾ ਕਰਕੇ ਸਿੜੀ ਸਿਆਪਾ ਪਾਇਆ, ਸਮਝ ਲੱਗ ਗਈ ਕਿ ਇਹ ਵਿਚਾਰਧਾਰਾ ਉਨ੍ਹਾਂ ਲਈ ਅੱਜ ਚਾਹੀਦੀ ਹੈ, ਪਰ ਮੈਂ ਵਿਚਾਰਾਂ ਵਿੱਚ ਪੈ ਗਈ ਕਿ ਪੜ੍ਹੇ ਲਿਖੇ ਪੱਤਰਕਾਰ ਸੁਘੜਤਾ ਸੰਦੂਕਾਂ ਵਿੱਚ ਬੰਦ ਕਰੀ ਬੈਠੇ ਹਨ, ਜੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ, ਪਹਿਲਾ ਪ੍ਰਸ਼ਨ ਕੀ ਇਹ ਮੰਗਾਂ ਲਈ ਟਰਾਲੇ ਟਰੈਕਟਰ, ਮੋਟਰ, ਗੱਡੀਆਂ, ਰਾਸ਼ਣ ਫੇਰ ਕਾਫਲੇ ਜਿਮੇ ਕੋਈ ਨਵੀਂ ਬਸਤੀ ਦੀ ਸੁਗਾਤ ਮਿਲੀ ਹੈ, ਕਦੀ ਦੇਖਿਆ ਸੀ ਕਿਸਾਨਾਂ ਤੋਂ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਨਾਲ ਜਲੂਸ ਮੁਜਾਹਰੇ ਹੜਤਾਲਾਂ ਤਾਂ ਸਨ ਪਰ ਚੌਥੇ ਕੁ ਦਿਨ ਭਾਰਤ ਬੰਦ, ਪੰਜਾਬ ਬੰਦ, ਸਾਲ ਮੇਲਾ ਲਾਇਆ ਬਾਰਡਰਾਂ &lsquoਤੇ ਕਹਿੰਦੇ ਮੰਗਾਂ ਮੰਨ ਲਈਆਂ, ਫਤਹਿ ਹੋ ਗਈ, ਅਸੀਂ ਭੰਗੜੇ ਪਉਂਦੇ ਮੁੜੇ ਹੁਣ ਕਹਿੰਦੇ ਮੁਕਰ ਗਏ, ਉਦੋਂ ਭਾਈ ਕੇਵਲ ਕਾਨੂੰਨ ਹਾਲੇ ਲਾਗੂ ਨਹੀਂ ਸਨ ਕੀਤੇ ਜਿਮੇ ਮਹਾਰਾਸ਼ਟਰ ਵਾਲਾ ਅਡੰਬਰ, ਗੱਲ ਇਹ ਹੈ ਕਿ ਹੁਣ ਆਪਸੀ ਫੁੱਟ ਤੇ ਨਾਲੇ ਲੋਕੀ ਦੁਖੀ ਹੋਏ ਪਏ ਹਨ, ਇਹ ਤਾਂ ਤਮਾਸ਼ਬੀਨ ਲਾਣਾ ਤੇ ਕੁਝ ਛੋਕਰ ਵਾਧਾ ਸਾਹਮਣੇ ਆ ਜਾਣਾ ਹੈ ਜੋ ਗੰਦ ਉਥੇ ਖਲਾਰਿਆ ਸੁਆਣੀਆਂ ਘੇਰੀ ਬੈਠੀਆਂ ਸਨ ਕੱਲ੍ਹ ਪ੍ਰੈੱਸ ਵਿੱਚ ਨੇਤਾਵਾਂ ਨੂੰ ਨਾਲੇ ਮੰਗਾਂ ਦੇ ਖਰੜੇ ਹੁੰਦੇ ਹਨ ਕੁਝ ਮੱਦਾਂ ਨੇ ਜੋ ਵਟਾਂਦਰੇ ਮਗਰੋਂ ਹੀ ਪਾਸ ਹੁੰਦੀਆਂ ਹਨ, ਹਲਾ ਲੱਲਾ ਵਿੱਚ ਕਾਨੂੰਨ ਨਹੀਂ ਪਾਸ ਹੁੰਦੇ ਹੋਏ ਹੋਏ ਕਚਹਿਰੀਏ ਜਾਂਦੇ ਨੇ ਗੱਲਬਾਤ ਨਾਲ ਪੰਜਾਬ ਦਾ ਭਲਾ ਸੋਚੋ ਤੇ ਕਰਾਵੋ, ਹਰ ਵੇਲੇ ਅਡਾਨੀ ਅਵਾਨੀ ਜਦੋਂ ਪੂੰਜੀ ਪ੍ਰਵੇਸ਼ ਨਾ ਹੋਵੇ ਤਾਂ ਅਰਥ ਸ਼ਾਸਤਰ ਢਾਂਚਾ ਚੱਲਦਾ ਹੀ ਨਹੀਂ, ਇਹ ਕਾਮਰੇਡ ਹੀ ਦੁਹਾਈ ਪਉਂਦੇ ਨੇ ਅਸਥਿਰਤਾ ਵਿੱਚ ਕੋਈ ਭੀ ਸਰਮਾਏਦਾਰ ਕਿਸੇ ਭੀ ਖਿੱਤੇ ਨਹੀਂ ਵੜਦਾ, ਰੁਜ਼ਗਾਰ ਨਿਰਭਰਤਾ ਕੰਡਮ ।
   ਸਾਨੂੰ ਤਾਂ ਪੰਜਾਬ ਝੋਰੇ ਨੇ ਖਾ ਲਿਆ, ਸਾਡੀਆਂ ਉਥੇ ਸੰਪਤੀਆਂ, ਜਮੀਨਾਂ ਤੇ ਖਾਤੇ ਸਭ ਸਥਿਰ ਨਹੀਂ, ਗਾਹਕ ਨੀ ਹਨ ਲੋਕੀ ਪ੍ਰੇਸ਼ਾਨ ਹਨ ਪਰ ਕੋਈ ਭੀ ਅਦਾਰਾ ਇਹਦੀ ਗੱਲ ਨੀ ਕਰਦਾ, ਬਹੁਤੇ ਤਾਂ ਸੂਰਖਰੂ ਨੇ, ਚੱਲਦੇ ਪੁਰਜੇ ਉਥੇ ਲਿੰਕ ਬਣਾਈ ਬੈਠੇ ਹਨ, ਰਹਿ ਗਏ ਭੋਲੂ ਝੂਰਨ ਨੂੰ, ਆਹ ਯੂ: ਟੀਊਬਾਂ ਤੋਂ ਪੈਸੇ ਕਮਾ ਰਹੇ ਹਨ, ਲੂਤੀਆਂ ਲਾ-ਲਾ ਕੇ ਸਾਡੇ ਦੇਸ਼ ਦੀ ਦਸ਼ਾ ਦੇਖੋ ਹੁਣ ਨਰਸਾਂ ਦਾ ਕਿਵੇਂ ਸਕੈਂਡਲ ਕਿ ਜਾਲ੍ਹੀ ਦਸਤਾਵੇਜ਼, ਪੋਸਟ ਆਫਿਸ ਨੇ ਕੀ ਲੋਕੀ ਦੁਖੀ ਕੀਤੇ ਸਨ ਉਦੋਂ ਕਿਸੇ ਨੇ ਸਾਰ ਨਾ ਲਈ, ਹਾਲੇ ਦੇਖਿਉ ਚੈਰਿਟੀ ਕਮਿਸ਼ਨ ਵਿੱਚ ਪੁਲਸ ਵਿੱਚ ਸਿਹਤ ਵਿਭਾਗ ਵਿੱਚ ਕੀ ਕੀ ਬੁਲਬੁਲ ਬੋਲੂ, ਭਾਈ ਡਾਕਟਰ, ਹਸਪਤਾਲ, ਦਵਾਈਆਂ ਬੜੇ ਧਿਆਨ ਨਾਲ ਸਾਵਧਾਨੀ ਨਾਲ ਚੱਲੋ ਸਭ ਪਾਸੇ ਧੁੰਦ ਹੀ ਧੁੰਦ ਹੈ ਦਿਸਦਾ ਘੱਟ ਹੀ ਹੈ, ਦੁਆਈਆਂ ਨਾਲੋਂ ਪ੍ਰਹੇਜ਼ ਵੱਧ ਤੇ ਸਾਦਾ ਸ਼ੁੱਧ ਭੋਜਨ ਦਾਲਾਂ ਤੇ ਖੁਸ਼ ਹੋਵੋ, ਇਹਨੂੰ ਕੰਜੂਸੀ ਜਾਂ ਗਰੀਬੀ ਦਾਵਾ ਨਾ ਸਮਝੋ, ਸੌ ਬੀਮਾਰੀਆਂ ਦੇ ਇਲਾਜ ਹਨ, ਆਪੇ ਸਹੇੜਨ ਨਾਲੋਂ ਰਲ ਮਿਲ ਕੇ ਰਸੋਈ ਦੇ ਲਾਭ ਲਉ, ਆਪਸੀ ਪ੍ਰੇਮ ਭੀ ਤੇ ਸਿਹਤ ਭੀ ਤੇ ਚੁਗਿਰਦੇ ਨੂੰ ਭੀ ਤੰਦਰੁਸਤ ਬਣਾ ਸਕਦੇ ਹੋ, ਅੰਤ ਪੰਜਾਬ ਤਾਂ ਕਿਸਾਨਾਂ ਨੇ ਤਬਾਹ ਕਰਕੇ ਸਾਹ ਲੈਣਾ ਹੈ, ਇਹ ਕਦੀ ਪ੍ਰਮਾਤਮਾਂ ਦੀ ਹੋਂਦ ਮੰਨਣਵਾਲੇ ਨਹੀਂ ਸਨ, ਹੁਣ ਤਾਂ ਅੜਹਾ ਵਰਤਦੇ ਨੇ ਤਮਾਸ਼ੇ ਸੋ ਨਿਹਾਲ, ਰੱਬ ਦੇ ਸਨੇਹੇ ਪਹਿਲਾਂ 700 ਮਾਰੇ ਹੁਣ ਫੇਰ ਇਕ ਤੁਰ ਗਿਆ, ਇਹ ਤਾਂ ਕਿਲੇ ਦੋ ਕਿਲੇ ਵਾਲੇ ਨਾਲ ਤੋਰਦੇ ਨੇ ਉਹ ਖੇਤੀ ਤਾਂ ਕਰਦੇ ਨਹੀਂ ਬੱਸ ਖਰਚਾ ਇਹ ਦੇ ਕੇ ਨਾਲ ਰੱਬ ਤਾਂ ਹੀ ਤਾਂ ਬਾਂਹ ਨਹੀਂ ਫੜਦਾ, ਨਾਲੇ ਕੂੜ ਨਿਖੁਟੇ ਚੇਤੇ ਨਹੀਂ, ਕੋਈ ਸਲਾਹਾਂ ਦੇਣੇ ਭੀ ਸੁਹਿਰਦ ਨਹੀਂ, ਉਹ ਭੀ ਹਵਾ ਦੇ ਛੱਜ ਨੇ ਡਰਦੇ ਨੇ ਅਗੜਊ ਤੋਂ ਤੇ ਨਾਲੇ ਹਿੱਤ ਭੀ ਪਾਲਦੇ ਨੇ ਮਨਸ਼ਾ ਕਿਸਾਨੀ ਮੰਗਾਂ ਦਾ ਨਹੀਂ, ਸੁਆਮੀਨਾਥਨ ਰਿਪੋਰਟ ਕੀ ਦੋ ਕਿਲੇ &lsquoਤੇ ਲਾਗੂ ਹੁੰਦੀ ਹੈ, ਭਾਈ ਮੱਦਾਂ, ਧਾਰਾਂ ਤੇ ਸਾਰੀ ਨਸ਼ਰ ਕਰੋ ਲੋਕੀ ਜਾਣ ਸਕਣ, ਬੱਸ ਪ੍ਰਾਪੇਗੰਡੇ &lsquoਤੇ ਜੋਰ ਹੈ, ਵੱਡੇ ਪੱਤਰਕਾਰ ਤੇ ਗੋਦੀ ਮੀਡੀਆ ਅਸੀਂ ਨਹੀਂ ਦੇਖਦੇ ਵਿਰੁੱਧ ਹੈ, ਸੱਚ ਤੱਥ ਦੱਸਦੇ ਨੇ ਸਾਡੀਆਂ ਚੈਨਲੀਆਂ ਡਬਲੀ, ਸੀਨੀਅਰ ਪੱਤਰਕਾਰ ਕਿਵੇਂ ਜਬਾੜਾ ਮਾਰਦਾ ਹੈ ਜੀ ਖਾਲਸਾ ਰੀਤ, ਕੀ ਕਿਸਾਨੀ ਘੋਲ ਪੰਥਕ ਹੈ, ਇਹ ਤਾਂ ਪਾਣੀ, ਰਾਜਧਾਨੀ ਦੀ ਗੱਲ ਤੱਕ ਨੀ ਕਰਦੇ, ਹਰਿਆਣੇ ਪੰਥ ਵਿੱਚ ਦੁਫਾੜ ਦੀ ਕਿਥੇ, ਜਿੰਨਾ ਤੂਫਾਨ ਤੋਲੋਗੇ ਖਤਰੇ ਪਾਉਗੇ, ਦਾਤਾ ਬਣਦੇ ਨੇ ਅੰਨ ਦਾ, ਡਰੋ ਡਾਢੇ ਤੋਂ ਦਾਤਾ ਤਾਂ ਉਪਰ ਵਾਲਾ ਹੀ ਹੈ।
-ਬਲਵਿੰਦਰ ਕੌਰ ਚਾਹਲ ਸਾਊਥਾਲ