image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਅੱਜ ਕਲ੍ਹ ਪੱਤਰਕਾਰਾਂ, ਮੀਡੀਏ ਸੋਸ਼ਲ, ਯੂ:ਟਿਊਬਾਂ ਸਭ ਨੇ ਹੀ ਹੇਠਲੀ ਉੱਤੇ ਲਿਆ ਧਰੀ ਹੈ

ਚੱਲਦੇ ਸਪਤਾਹ ਧਾਰਮਿਕ ਸਮਾਗਮ ਮਹੱਤਵਪੂਰਨ, ਗੁਰੂ ਰਵਿਦਾਸ ਭਗਤ, ਦਰਵੇਸ਼, ਦੈਵੀ ਨਿਮਰ ਜਗਤ ਨੂੰ ਵਧਾਈ ਤਾਂ ਮੈਂ ਨਹੀਂ ਕਹਿੰਦੀ ਸਿੱਖ ਜਗਤ ਨੂੰ ਉਹ ਸਾਡੇ ਇਸ਼ਟ ਦਾ ਅੰਗ ਨੇ ਚਾਮਾਂ ਨਾਲ, ਸ਼ਰਧਾ ਨਾਲ, ਪਰ ਸਿਧਾਂਤਾਂ ਨਾਲ ਹੋਵੇ ਗੁਰੂ ਰਵਿਦਾਸ ਸਭਾਵਾਂ (ਗੁਰੂ ਗ੍ਰੰਥ) ਨੂੰ ਹੀ ਪ੍ਰਮੰਨਦੇ ਹਨ, ਬਹੁਤੀ ਬਾਣੀ ਸੁਭਾਖਿਆ ਇਸ ਰਹਿਬਰ ਦੀ ਹੈ, ਕੋਈ ਦੋ ਰਾਵਾਂ ਨਹੀਂ ਕਿ ਕੇਵਲ ਸਦੀ ਕੁ ਪਹਿਲਾਂ ਹੀ ਸਮੇਂ ਦੇ ਵਤੀਰੇ, ਵਿਹਾਰ ਅਤੇ ਅਣਮਨੁੱਖੀ ਪ੍ਰਭਾਵ ਹੇਠ ਵਿਚਰ ਰਹੇ ਅਨੁਭਵ ਕਿ ਇਹ ਸੰਸਾਰ &lsquoਤੇ ਪ੍ਰਭੂ ਦੀ ਰਚਨਾ ਦੇ ਵਿਰੁੱਧ ਹੈ, ਭਾਵੇਂ ਕੋਈ ਅੰਦੋਲਨ, ਯੁੱਧ ਜਾਂ ਲਹਿਰ ਨਹੀਂ ਸੀ ਚਲਾਈ ਪਰ ਨਿੱਜੀ ਜੀਵਨ ਨੂੰ ਕਿਰਤ ਕਰਕੇ ਪ੍ਰਭੂ ਦਾ ਸ਼ੁਕਰਾਨਾ ਕਰਨਾ ਤੇ ਇਹ ਭੀ ਸਿੱਧ ਕੀਤਾ ਕਿ ਪ੍ਰਮੇਸ਼ਰ ਨੂੰ ਯਾਦ ਕਰਨਾ ਧਿਆਉਣਾ ਹੁਕਮੀ ਚਲਣ ਦੇ ਲਈ ਕਿਸੇ ਮੰਦਰ-ਦੁਆਰ ਦੀ ਲੋੜ ਨਹੀਂ, ਸ਼ੁੱਭ ਅਮਲ ਤੇ ਮਨੁੱਖਤਾ ਦੀ ਇਕਸਾਰਤਾ ਦੀ ਲੜੀ ਸਹਾਈ ਹੈ । ਭਾਵੇਂ ਕਿ ਉਨ੍ਹਾਂ ਦਾ ਪ੍ਰਜਾ ਲਈ ਕੀਤਾ ਪਰਉਪਕਾਰ ਬੜੇ ਲੰਮੇ ਸਮੇਂ ਮਗਰੋਂ ਜਦੋਂ ਭਾਈ ਗੁਰਦਾਸ ਜੀ ਨੇ (ਮੰਨਣਾ ਪਵੇਗਾ) ਕਿ ਉਨ੍ਹਾਂ ਨੂੰ ਪ੍ਰਮਾਣਤਾ, ਮਹਾਨਤਾ ਗੁਰੂ ਰੂਪ ਵਿੱਚ ਨਹੀਂ ਦਿੱਤੀ ਸੀ, ਕੇਵਲ ਭਗਤਾਂ ਦੀ ਬਾਣੀ ਲੋੜੀਂਦੀ ਸੀ ਧਰਮ ਦੇ ਪੋਥੀਆਂ ਰੂਪੀ ਪ੍ਰਚਾਰ ਲਈ ਸਦੀ ਕੁ ਤੋਂ ਜੇਕਰ ਸਿੱਖ ਵਿਚਾਰਧਾਰਾ ਥੋੜ੍ਹੀ ਸੂਝ ਬੂਝ ਤੋਂ ਕੰਮ ਲੈਂਦੀ ਤਾਂ ਪ੍ਰਿਥਮ ਮਾਣ ਦਿੱਤਾ ਜਾਂਦਾ, ਅੱਜ ਰਵਿਦਾਸੀਆ ਧਰਮ ਭਾਈਚਾਰਾ ਤੇ ਸਮਾਜ ਅੱਡਰਾ ਨਾ ਹੁੰਦਾ, ਚਲੋ ਮੈਂ ਤਾਂ ਨਿੱਤ ਪਹਿਲਾਂ ਨਮਨ ਹੁੰਦੀ ਹਾਂ ਅਤੇ ਅਰਦਾਸ ਭੀ ਉਨੀ ਹੀ ਸ਼ਰਧਾ ਨਾਲ ਕਰਦੀ ਹਾਂ ਕਿ ਗੁਰੂ ਜੀ ਸਾਨੂੰ ਭੀ ਬਖ਼ਸ਼ੋ, ਸਿਰ &lsquoਤੇ ਹੱਥ ਰੱਖੋ, ਕਦੀ ਨਿਮਰਤਾ ਦੀ ਦਾਤ ਮਿਲ ਸਕੇ, ਹੰਕਾਰ, ਗੁਮਾਨ ਤੇ ਅਭਿਮਾਨ ਤੋਂ ਦੂਰ ਕਰੋ, ਮੰਨਦੀ ਹਾਂ ਏਕੋ ਹੈ ਭਾਈ ਏਕੋ ਹੈ ਸਭ ਦਾ ਦਾਤਾ ਏਕੋ ਹੀ ਹੈ । ਸਹਾਈ ਹੋਵੇ ਨਾਲ ਹੀ ਜੋੜਾਂ ਧਰਮ ਦਾ ਪਸਾਰਾ ਸਬਕ ਛੋਟਾ ਜਿਹਾ ਹੋਵੇ ਜੋ ਪ੍ਰਪੱਕ ਹੋ ਸਕੇ, ਧਾਰਮਿਕ ਅਦਾਰੇ ਸਿਆਸੀ ਬਣ ਚੁੱਕੇ ਹਨ, ਧੁਰੇ ਹੀ ਖੋਖਲੇ ਹੋਣ ਤਾਂ ਅੱਗੋਂ ਕੀ ਫਲ ਫੁੱਲ, ਦੇਖੋ ਹੁਣ ਸਾਡੇ ਤਖ਼ਤਾਂ ਦੇ ਜਥੇਦਾਰ ਧਰਮ ਵੱਲ ਤਾਂ ਕੋਈ ਧਿਆਨ ਨਹੀਂ ਸਿਆਸੀ ਬਿਆਨਬਾਜ਼ੀ ਕੀ ਸਿਆਸੀ ਨੇਤਾ ਫੇਰ ਧਰਮ ਵਿੱਚ ਦਖਲ ਕਿਉਂ ਨਾ ਦੇਣ, ਆਪਣੇ ਖੇਤਰ ਵਿੱਚ ਰਹੋ, ਛੜੱਪੇ ਮਾਰਨੇ ਸਹਾਈ ਨਹੀਂ ।
  ਪੱਤਰਕਾਰ ਦੀ ਧੁੰਨ ਪੜੋ੍ਹ ਕਿ ਲਿਖਦਾ ਹੈ, ਕਿਸਾਨੀ ਲੀਡਰਸ਼ਿੱਪ ਸਿੱਖ ਵਿਚਾਰਧਾਰਾ ਤੋਂ ਮੁਨਕਰ ਕਿਉਂ ਇਹ ਤਕਰਾਰੀ ਹੈ, ਕਿਸਾਨ ਕੇਵਲ ਸਿੱਖ ਹੀ ਨਹੀਂ ਹਨ, ਇਹ ਧਾਰਮਿਕ ਸੰਘਰਸ਼ ਨਹੀਂ :- ਕਿਸਾਨ ਮੁਸਲਮਾਨ ਭੀ ਹਨ, ਹਰਿਆਣੇ ਦੇ ਤੇ ਪੰਜਾਬ ਵਿੱਚ ਹਿੰਦੂ ਭੀ ਹਨ, ਸੰਨ੍ਹੀਆਂ ਨਾ ਕਰਨ ਲਗੋ ਧਰਮ ਸਿਆਸਤਾਂ ਵਿੱਚ ਲਬੇੜ ਕੇ ਆਹ ਹਾਲ ਕਰਤਾ, ਅੱਜ ਪੱਤਰਕਾਰਾਂ, ਮੀਡੀਏ ਸੋਸ਼ਲ, ਯੂ:ਟਿਊਬਾਂ ਸਭ ਨੇ ਹੀ ਹੇਠਲੀ ਉੱਤੇ ਲਿਆ ਧਰੀ, ਇਹਨੂੰ ਇਹ ਸੇਵਾ ਦੱਸਦੇ ਨੇ, ਕੀ ਕਿਸੇ ਹੋਰ ਸੂਬੇ ਵਿੱਚ ਇਹੋ ਜਿਹਾ ਭੂਤੀ ਪੰਗਾ ਲੱਗਿਆ ਹੈ, ਪੰਜਾਬ ਖਾਸ ਖੇਤੀ ਕਰਦਾ ਹੈ, ਯੂਪੀ ਦਾ ਗੰਨਾ ਦੇਖੋ 7 ਫੁੱਟ ਤੋਂ ਉੱਚਾ, ਪੰਜਾਬ ਵਿੱਚ ਮਸਾਂ 5 ਫੁੱਟ ਤੇ ਹੋਰ ਖੇਤੀਆਂ ਭੀ ਵਧੀਆ ਹਨ ਪਰ ਅਸੀਂ ਹੁੱਭਣ ਵਿੱਚ ਤੇਜ, ਕਿਸਾਨੀ ਘੋਲ ਕੋਈ ਨਾ ਪੰਜਾਬ ਨਾ ਕਿਸਾਨਾਂ ਦੇ ਹੱਕ ਵਿੱਚ ਹੈ ਇਹ ਤਾਂ ਯੂਨੀਅਨਾਂ ਜ਼ਿੰਦਾਬਾਦ, ਬਦਕਿਸਮਤੀ ਨੂੰ 80ਵਿਆਂ ਵਿੱਚ ਕਾਮਰੇਡ ਨਕਸਲੀਏ ਸੀ ਘਾਣ ਕਰਵਾਉਣ ਨੂੰ, ਹੁਣ ਟਰੇਡ ਯੂਨੀਅਨਾਂ ਮਾੜੀ ਕਿਸਮਤ ਵਾਸੀਆਂ ਦੀ ਨਾਲ ਪ੍ਰਵਾਸੀਆਂ ਦੀ ਸਾਡੀ, ਐੱਨ। ਆਰ। ਆਈ। ਭੀ ਅੜਿੰਗੇ ਸਭ ਪਤਾ ਸੀ ਆਗੂਆਂ ਨੂੰ ਕਿ ਜਾਨੀ ਮਾਲੀ ਨੁਕਸਾਨ ਵੱਟ &lsquoਤੇ ਹੈ, ਮੁਆਵਜ਼ੇ ਯੂਨੀਅਨਾਂ ਭਰਨ, ਸਰਕਾਰੀ ਖਜ਼ਾਨੇ ਵਿੱਚੋਂ ਕਿਉਂ ਲੋਕ ਦਰੜੇ ਜਾਣ ਭਾਰ ਨਾਲ, ਵਪਾਰੀ ਤਬਕਾ ਦੁਖੀ ਹੈ ਪਰ ਲਚਾਰ ਹਨ ਕਿੱਡਾ ਝੂਠ ਹੈ ਕਿ ਕਿਸਾਨ ਤਾਂ ਸ਼ਾਂਤਮਈ ਸਨ, ਕੀ ਕੀ ਕੁਝ ਉਥੇ ਦੇਖ ਸਕਦੇ ਹਾਂ ਬੋਰੀਆਂ, ਮਿੱਟੀ, ਲੂਣ, ਮਿਰਚਾਂ, ਪਰਾਲੀ, ਪਤੰਗ ਮਸਾਲੇ ਨਾਲ ਅੰਤ ਜੇ।ਸੀ।ਬੀ। ਮਸ਼ੀਨ ਤਾਂ ਅੱਗੋਂ ਉਹ ਭਿਖਸ਼ੂ ਨੇ ਸਰਕਾਰ ਹੈ ਟੀ।ਵੀ। ਤੇ ਗਾਲ੍ਹਾਂ ਕੱਢਦੇ ਨੇ ਕੀ ਕੀ ਕੁਝ ਬੋਲਦੇ ਨੇਤਾ ਦੱਸੋ ਅੱਗੋਂ ਕੀ ਕੀ ਨਹੀਂ ਹੋਵੇਗਾ ਗੰਭੀਰ ਚਿੰਤਾ ਹੈ, ਪਰ ਆਹ ਪੰਜਾਬੀ ਪੀਪਨੀ ਚੈਨਲਾਂ ਦੇ ਜੋ ਕੁਝ ਉਕਸਾਹਟ ਕਰ ਰਹੇ ਹਨ, ਤੋਬਾ ਹੀ ਹੈ, ਹੋਰ ਪੜੋ੍ਹ ਇਥੇ ਮੰਗਣ ਵਿੱਚ ਮਾਹਰ ਚੈਨਲ ਨੇ ਤਾਂ ਅਪੀਲ ਭੀ ਕਰਨ ਲੱਗ ਗਏ ਕਿ ਮੋਰਚੇ ਲਈ ਮੈਡੀਕਲ ਸਹੂਲਤਾਂ ਲਈ ਫੰਡ ਇਕੱਠਾ ਕਰਨਾ ਹੈ, ਇਨ੍ਹਾਂ ਦਾ ਤਾਂ ਕਿੱਤਾ ਹੀ ਇਹ ਹੀ ਹੈ, ਬਹੁਤੇ ਭੜਦੋਹਲ ਲਈ ਇਹ ਜ਼ਿੰਮੇਵਾਰ ਹਨ, ਲੱਭ ਲੱਭ ਬੰਦੇ ਲਿਆ ਕੇ ਬੁਲਾ ਰਹੇ ਹਨ, ਕੀਰਤਨੀਆ ਬਲਦੇਵ ਵਡਾਲਾ ਬੋਲਦਾ ਹੈ, ਇਹ ਕੀਰਤਨੀਆ ਸੀ, ਦਰਬਾਰ ਸਾਹਿਬ ਤੋਂ ਟਾਹ ਤਾਂ ਸੀ ਤੇ ਹੁਣ ਤੱਕ ਟਿਕਦਾ ਹੀ ਨਹੀਂ, ਬਾਦਲਾਂ ਨੂੰ ਹਰ ਥਾਂ ਭੰਡਣ ਲੱਗੂ ਕੇਵਲ ਆਪਣੀ ਭੱਲ ਲਈ :- ਕੋਈ ਭੀ ਸੁਹਿਰਦ ਅਦਾਰਾ ਅਮਨ ਸ਼ਾਂਤੀ ਵਾਲਾ ਵਤੀਰਾ ਨਹੀਂ ਪ੍ਰਚਾਰ ਰਿਹਾ, ਬੱਸ ਅੱਗ ਲਾਉ ਇਹੀ ਚੌਧ੍ਹਰ ਲਈ ਸਹਾਈ ਹੈ, ਕੁਝ ਕੁ ਡਰਦੇ ਭੀ ਮਗਰ ਲੱਗੇ ਹੋਏ ਨੇ, ਪਰ ਮੌਰ ਤਾਂ ਅਵਾਮ ਦੇ ਕੁੱਟ ਹੋ ਰਹੇ ਹਨ, ਸਦਮੇ ਭਰੀ ਹੋਰ ਘਨੌਰੀ ਤੇ ਕਿਸਾਨ ਦਰਸ਼ਨ ਸਿੰਘ ਦੀ ਮੌਤ, ਅਖੇ ਪੁੱਤ ਦਾ ਵਿਆਹ ਕਰਕੇ ਪਹਿਲੇ ਦਿਨ ਤੋਂ ਬਾਰਡਰ &lsquoਤੇ, ਤਰਾਸਦੀ ਕਿ ਆਹ ਪੀਪਨੀ ਰਿਪੋਰਟਰ ਸੁਣੋ ਕੀ ਬੰਦੇ ਮਾਰਨੇ ਸਿੱਖ ਧਰਮ ਜਾਂ ਕੌਮ ਲਈ ਮਾਣਮੱਤੀ ਧਾਰਾ ਨਹੀਂ ਭਾਵੇਂ ਹੁਣ ਤਾਂ ਇਹ ਧਰਮ ਨਾਲ ਜੋੜ ਲਈ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜੋ ਤੈ ਮਾਰਨ ਮੁੱਕੀਆਂ ਕਿਥੇ ਗਈ, ਨਿਮਰਤਾ ਦਾ ਸੋਮਾ ਸਰਬੱਤ ਦਾ ਭਲਾ ਲਾਗੂ ਹੁੰਦਾ ਹੈ, ਬੀਬੀ ਚਿੱਕੜ ਸੁੱਟਦੀ ਹੈ ਤੱਥਾਂ ਨੂੰ ਉਜਾਗਰ ਕਰਨਾ ਗੁਨਾਹ ਹੈ, ਮੈਂ ਨਾ ਤਾਂ ਇਤਿਹਾਸਕਾਰ ਹਾਂ, ਨਾ ਬੱੁਧੀਮਾਨ ਤੇ ਨਾ ਹੀ ਜਥੇਦਾਰ, ਸਧਾਰਨ ਜਿਹੀ ਲੇਖਕਾਂ ਹਾਂ, ਪਰ ਅੱਧੀ ਸਦੀ ਤੋਂ ਸੁਧਾਰ ਲਈ ਜੂਝਦੀ ਹਾਂ, ਮੈਂ ਵਿਚਾਰ ਪਰਚੇ ਵਿੱਚ ਲਿਖਦੀ ਹਾਂ ਨਾ ਕਿ ਚੈਨਲ &lsquoਤੇ ਬੈਠ ਕੇ ਬੱਸ ਜੀ ਆਪਾਂ ਹੀ ਸੱਚ ਬੋਲ ਰਹੇ ਹਾਂ, ਕੋਈ ਫੂਨ ਨਹੀਂ ਕਰ ਸਕਦਾ ਬੱਸ ਜੀ ਸਾਨੂੰ ਦੱਸਿਉ ਪ੍ਰੋਗਰਾਮ ਦੱਸਿਉ ਕਿਹੋ ਜਿਹਾ ਹੈ, ਕੌਣ ਨਿੰਦੂ ਭਲਾ ਤੁਹਾਡੇ ਕੋਲ ਤਾਂ ਸਹੂਲਤ ਹੈ ਪੱਖ ਵਾਲੇ ਹੀ ਬੁਲਾਰੇ ਹਾਲੇ ਲੋਕਤੰਤਰ ਹਾਮੀ ਤੁਹਾਡੀਆਂ ਪੀਪਨੀਆਂ ਮਹਿਕਮਾਂ ਬੰਦ ਕਰ ਦੇਵੇ ਤਾਂ ਪ੍ਰੈੱਸ ਦਾ ਗਲਾ ਘੁੱਟਤਾ ਤੁਸੀਂ ਕਿਸੇ ਕਲਮ ਨੂੰ ਚਿੱਕੜ ਦੱਸੋ ਤੇ ਆਖੋ ਪਰਚੇ ਦੀ ਨੀਤੀ ਲਾਗੂ ਨਹੀਂ ਯਾਨੀ ਬੰਦ ਕਿਉਂ ਨਹੀਂ ਕਰਦੇ, ਮੈਂ ਨਹੀਂ ਕਹਿੰਦੀ ਤੁਹਾਨੂੰ ਛਾਪੋ ਨਾ ਹਾਂ ਉੱਤਰ ਜਰੂਰ ਮੰਨੋ ਇਹ ਹੱਕ ਹੈ, ਹਾਂ ਨਿੱਜੀ ਮਾੜੀਆਂ ਕੋਝੀਆਂ ਟਿੱਪਣੀਆਂ ਤੂਹਮਤਾਂ ਤੋਂ ਜਰੂਰ ਗੁਰੇਜ਼, ਮੈਂ ਅਕਾਲੀ ਦਲ ਦੀ ਕੋਈ ਭੀ ਜੋ ਨੀਤੀ ਕਾਰਗਰ ਨਾ ਹੋਵੇ ਨਿੰਦਦੀ ਹਾਂ, ਕਾਂਗਰਸ ਦੇ ਕੀਤੇ ਕੰਮ ਭੀ ਅਣਗੌਲਿਆਂ ਨਹੀਂ ਕਰਦੀ, ਭਗਵੰਤ ਮਾਨ ਭੀ ਕੋਰਾ ਨਿਖਿੱਧ ਨਹੀਂ ਪਹਿਲਾਂ ਤਾਂ ਟੀਸੀ &lsquoਤੇ ਹੁਣ ਭੁੰਜੇ ਇਹ ਚਤਰ ਵਿੱਦਿਆ ਨਿੰਦਣੀ ਬਣਦੀ ਹੈ, ਇਹ ਸੋਸ਼ਲ ਮੀਡੀਆ ਯੂ:ਟਿਊਬਾਂ ਵਾਲੇ ਹਰ ਥਾਂ ਭੜਥੂ ਦੇ ਜ਼ਿੰਮੇਵਾਰ ਹਨ, ਕਿਸਾਨਾਂ ਨੂੰ ਉਕਸਾਉਣਾ ਭਾਵੇਂ ਟਰੇਡ ਯੂਨੀਅਨਾਂ ਤਾਂ ਤੱਤਪਰ ਰਹਿੰਦੀਆਂ ਹੀ ਹਨ ਪਰ ਆਹ ਚਾਰ-ਪੰਜ ਚੈਨਲੀ ਧੂਤੂ ਭੱਜੇ ਹੀ ਫਿਰਦੇ ਨੇ, ਗੋਦੀ ਮੀਡੀਆ ਘੜਤ ਹੀ ਆਪਣੀ ਪ੍ਰਸਿੱਧੀ ਲਈ ਹੈ, ਭਾਵੇਂ ਕਿ ਕਿਸਾਨ ਘੋਲ ਵਿੱਚ ਦੂਜੇ ਮੀਡੀਏ ਤੱਤਪਰ ਹਨ, ਹੁਣ ਸਥਿਤੀ ਬੜੀ ਗੰਭੀਰ ਹੈ ਜਾਨੀ ਨੁਕਸਾਨ ਦੀ ਚਿੰਤਾ, ਹੋਰ ਆਰਥਿਕ ਸੰਕਟ, ਪੰਜਾਬ ਦਾ ਮੰਦਾ, ਕੋਈ ਭੀ ਪੂੰਜੀ ਨਿਵੇਸ਼ ਅੱਗੇ ਨਹੀਂ ਆਊ, ਰੁਜ਼ਗਾਰ ਨਹੀਂ, ਆਮ ਸਾਧਾਰਨ ਜਨਸੰਖਿਆ ਦੁਖੀ, ਵਿਦੇਸ਼ੀ ਭੀ ਔਖੇ, ਬੰਦਾਂ ਕਾਰਨ ਕੰਮਕਾਰਾਂ ਵਿੱਚ ਰੁਕਾਵਟਾਂ, ਵਪਾਰੀ ਤਬਕਾ ਤਰੱ੍ਹਬਿਆ ਪਿਆ, ਕਿਸਾਨ ਅੰਦੋਲਨ ਦਾ ਲਾਭ ਘੱਟ ਨੁਕਸਾਨ ਵੱਧ, ਹੁਣ ਧਰਮ ਨੂੰ ਘੜੀਸ ਰਹੇ ਹਨ ਬਗਾਵਤ 47 ਹਾਲੇ ਤਾੜੇ ਨਹੀਂ ਆਇਆ, ਹੁਣ ਪਾਕਿਸਤਾਨ ਲਈ ਤਾਂਘੀ ਵਸੀਲੇ ਹੀਲੇ ਘੜਨ ਨਾਲੋਂ ਪ੍ਰਮਾਤਮਾਂ ਤੋਂ ਮੰਗੋ, ਦਾਤਾ ਉਹੀ ਹੈ ਅੰਨ-ਉਗਾਊ ਹੈ, ਅੰਤ ਵਿੱਚ ਮੈਂ ਚਿੱਕੜ ਨਹੀਂ ਜਾਣਕਾਰੀ ਸਿੱਟਦੀ ਹਾਂ, ਕ੍ਰੋਧ ਆਉਂਦਾ ਹੈ ਤਾਂ ਸੁਧਾਰ ਲਿਆਉ ।
ਸੰਪਾਦਕ ਜੀਉ, 
  ਧੰਨਵਾਦੀ, ਬੇਨਤੀ ਅਤੇ ਆਗਿਆ ਮੰਗ ਹੱਥਲੇ ਪਰਚੇ ਵਿੱਚ ਬੜੇ ਵਧੀਆ, ਲੋੜੀਂਦੇ ਤੇ ਕੁਝ ਮਾਨਮੱਤੇ ਵਿਚਾਰ ਲੱਭੇ ਸਪੱਸ਼ਟ  ਕਰਾਂ ਕਿ ਮੈਂ ਬਹੁਤੀ ਠੇਠ ਪੰਜਾਬੀ ਪਰਚੇ ਵਿੱਚ ਸੁਹਿਰਦ, ਲੇਖਕਾਂ ਤੋਂ ਹੀ ਸਿੱਖੀ ਹੈ, ਸਮਾਜੀ ਉੱਘੇ ਨਾਵਲਕਾਰ ਜੋਗੀ ਰੁੱਸਾ, ਬੋਲੀ ਤੇ ਮੂਰਤ ਹੂ-ਬਹੂ ਖਿੱਚੀ ਹੁੰਦੀ ਹੈ, ਕੁਝ ਲੇਖਕ ਭਾਈਚਾਰਕ, ਸੱਭਿਅਤਾ ਤੇ ਸਿਹਤ ਸਬੰਧੀ ਜਾਣਕਾਰੀ ਲਈ ਰਿਣੀ ਬਣਾਉਂਦੇ ਹਨ, ਗੁਰਬਾਣੀ ਮੈਂ ਕੇਵਲ ਸਮਝਣ ਜੋਗੀ &lsquoਤੇ ਹੀ ਨਿਰਭਰ ਹਾਂ, ਉੱਘੇ ਪਤਾਲ ਮੰਤਵ ਦੇ ਮਾਅਨੇ ਦੇ ਮੈਨੂੰ ਰੁਚੀ ਵੱਲ ਧਕੇਲਦੇ ਨਹੀਂ, ਸਗੋਂ ਤਣਾਅ ਦਿੰਦੇ ਹਨ । ਹੁਣ ਆਵਾਂ ਆਪਣੇ ਵਿਸ਼ੇ ਵੱਲ, ਮੈਂ ਜਿੰਨਾ ਆਪਾਂ ਜਾਣੇ-ਅਣਜਾਣੇ ਵਿੱਚ ਨਿੱਤ ਝੂਠ ਬੋਲਦੇ ਹਾਂ ਉਨੀ ਵਾਰੀ ਸਪੱਸ਼ਟ ਕਰ ਚੁੱਕੀ ਹਾਂ ਕਿ ਮੈਂ ਪੜਚੋਲੀਆ ਅਲੋਚਕ ਤੇ ਪ੍ਰਚੱਲਤ ਮੁੱਦਿਆਂ ਦੀ ਆਪਣੀ ਸੁੱਧ ਬੁੱਧ ਅਨੁਸਾਰ ਸਾਂਝਾਂ ਪਾਉਂਦੀ ਹਾਂ, ਜੋ ਸਾਹਮਣੇ ਵਾਪਰਦਾ ਹੈ ਉਹਦੇ &lsquoਤੇ ਆਪਣਾ ਪ੍ਰਤੀਕਰਮ ਦਿੰਦੀ ਹਾਂ, ਜਰੂਰੀ ਨਹੀਂ ਕਿ ਕੋਈ ਹੋਰ ਅਲੋਚਕ ਇਸ ਤੋਂ ਵੱਧ ਸਾਵਧਾਨੀ ਨਾ ਵਰਤਦਾ ਹੋਵੇ, ਕਲਮ ਮਿੱਠੀ ਭੀ ਤੇ ਕੌੜੀ ਖੰਡੀ ਭੀ ਹੁੰਦੀ ਹੈ, ਹੱਥਲੇ ਪਰਚੇ ਵਿੱਚ ਪਿਛਲੇ ਅੰਕ ਵਿੱਚ ਭੁੱਲ ਦੀ ਮੇਰੇ ਲੇਖ ਲਈ ਸੋਧ ਆਪ ਨੇ ਕਰ ਹੀ ਦਿੱਤੀ ਹੈ । ਉਤਪਨ ਹੋਇਆ ਮੁੱਦਾ ਕਿ ਮੈਂ ਹਰ ਇਕ &lsquoਤੇ ਚਿੱਕੜ ਸੁੱਟਦੀ ਹਾਂ ਖਿਮਾਂ ਕਰਨੀ ਜੀ ਚਿੱਕੜ ਕੀ ਹੁੰਦਾ ਹੈ, ਜੋ ਤੂਹਮਤਾਂ ਹੋਣ ਤੇ ਮੁਫ਼ਾਦ ਲਈ ਅਣਹੋਣੀਆਂ ਕਿਸੇ ਨਾਲ ਜੋੜੀਆਂ ਜਾਣ, ਮੈਂ ਕੁਝ ਪ੍ਰੇਸ਼ਾਨ ਭੀ ਹੋਈ ਤੇ ਕਿਸੇ ਨਾਲ ਮਸ਼ਵਰਾ ਭੀ ਕੀਤਾ ਕਿ ਕੀ ਇਸ ਦੀ ਭਾਗੀ ਹਾਂ ਤਾਂ ਉੱਤਰ ਸੀ ਕਿ ਜੋ ਕੁਝ ਸਭ ਦੇ ਸਾਹਮਣੇ ਹੈ ਉਹ ਲਿਖਣਾ ਚਿੱਕੜ ਨਹੀਂ ਹੁੰਦਾ ਸੂਚਨਾ ਹੈ ਹਾਂ ਢੰਗ ਤੇ ਲਿਖਤ ਆਪਣੀ ਆਪਣੀ ਕਲਮ ਦੀ ਯੋਗਤਾ &lsquoਤੇ ਨਿਰਭਰ ਹੈ, ਕੀ ਜੋ ਅੱਜ ਧਰਮ, ਸਿਆਸਤ, ਗੁਰੂ-ਘਰ, ਪ੍ਰਬੰਧ ਪ੍ਰਣਾਲੀ, ਲੇਖਕ, ਬੁਲਾਰੇ, ਪ੍ਰਚਾਰਕ, ਕਥਾਵਾਚਕ, ਅੰਤ ਕਿਸਾਨ ਸੰਘਰਸ਼, ਜੋ ਮੈਂ ਪੜਚੋਲਿਆ ਹੈ ਉਸ ਤੋਂ ਮੁਨਕਰ ਹਨ, ਰਹੀ ਗੱਲ ਮੈਂ ਕੋਈ ਐਸਾ ਮੁੱਦਾ ਅੱਗੇ ਰੱਖਿਆ ਹੀ ਨਹੀਂ ਜੋ ਵਾਪਰਦਾ ਨਹੀਂ ਜੀਹਦੇ ਲਈ ਮੈਂ ਸਬੂਤ ਦੇਵਾਂ ਹਾਂ ਗੁਰੂ ਕਾਲ ਵਿੱਚ ਕੀ ਅੱਜ ਭੀ ਹਰ ਹਕੂਮਤ, ਰਾਜੇ ਹੋਣ, ਲੋਕਤੰਤਰ ਹੋਣ ਸਭ ਪ੍ਰਜਾ ਲਈ ਸੇਵਾ ਲਈ ਬਚਨਵੱਧ ਹੁੰਦੇ ਹਨ, ਕਿੰਨੀ ਕੁ ਪੂਰੀ ਕਰਨ ਸਮਾਂ ਦੱਸਦਾ ਹੈ, ਵਿਦਵਾਨ, ਬੁੱਧੀਮਾਨ ਜਥੇਦਾਰ ਕੌਣ ਹੁੰਦੇ ਹਨ ਇਹ ਅਨੋਖੀ ਲਿਖਤ ਨਹੀਂ ਉੱਕਰੀ ਹਾਂ ਗੁਰੂ-ਗੱਦੀਆਂ ਬਾਰੇ ਜੀ ਸਬੂਤ ਅੱਜ ਭੀ ਪਾਕਿਸਤਾਨ ਵਿੱਚ ਕਿੰਨੀ ਜਮੀਨ ਨਨਕਾਣਾ, ਕਰਤਾਰਪੁਰ ਹੋਰ ਥਾਵਾਂ &lsquoਤੇ ਹੈ, ਸਬੂਤ ਤੇ ਗਵਾਹੀ ਵਿੱਚ ਅੰਤਰ ਹੁੰਦਾ ਹੈ, ਗਵਾਹੀ ਤਾਂ ਘੜੀ ਭੀ ਜਾ ਸਕਦੀ ਹੈ ਹੁਣ ਦੀ ਮਿਸਾਲ ਹੀ ਲਵੋ 50 ਸਾਲ ਪਹਿਲਾਂ ਜਦੋਂ ਧਾਰਮਿਕ ਅਦਾਰਿਆਂ ਨੇ ਆਪਣੇ ਦੁਆਰੇ ਖੋਲ੍ਹੇ ਤਾਂ ਸਥਾਨਕ ਕੌਂਸਲਾਂ ਨੇ ਸਹਾਇਤਾ ਕਈ ਤਰ੍ਹਾਂ ਨਾਲ ਕੀਤੀਆਂ, ਮਗਰੋਂ ਤਾਂ ਗਰਾਂਟਾਂ ਨੇ ਮੁੱਢ ਬੰਨ ਤੇ ਕਾਰਨ ਸਾਡਿਆਂ ਵਿੱਚ ਮਾਨਤਾਵਾਂ ਲਈਆਂ, ਕੋਈ ਪੰਜ ਕੁ ਦਹਾਕੇ ਹੋਏ ਲੰਡਨ ਜੀ।ਐੱਲ।ਸੀ। ਲੇਬਰ ਦਾ ਮੇਅਰ ਕੈਨ-ਲਿਵਿੰਗਸਟ ਬਣਿਆ, ਸਾਡੇ ਸ਼ਹਿਰ ਗੁਰੂ ਰਵਿਦਾਸ ਟੈਂਪਲ ਨੂੰ ਬੜੀ ਭਾਰੀ ਗਰਾਂਟ ਦਿੱਤੀ, ਸਿੰਘ ਸਭਾ ਆਇਆ ਮਾਰ ਅਸੀਂ ਵਿਹਾਰ ਜਿੰਨਾ ਚਾਅ ਲਾਡ ਕੀਤਾ ਸੋ ਮੇਰੇ ਤੋਂ ਸਬੂਤ ਕਾਹਦੇ ਮੰਗਦੇ ਹੋ, ਦੋ ਤੇ ਦੋ ਚਾਰ ਗਿਣ ਲਵੋ ਨਾ ਕਿ ਪੁੱਛੋ ਕਿੰਨੇ ਹੁੰਦੇ ਹਨ, ਚਿੱਕੜ ਜੇਕਰ ਇਹ ਹੈ ਕਿ ਮੈਂ ਸਬੂਤ ਦੇਵਾਂ ਕਿ ਕੁਟੀਆ ਜਾਂ ਡੇਰਿਆਂ ਵਿੱਚ ਬੀਬੀਆਂ ਪਾਠ ਨਹੀਂ ਸਨ ਕਰ ਸਕਦੀਆਂ ਤੇ ਕੋਈ 10 ਕੁ ਸਾਲ ਹੋਏ ਇਹ ਮੇਰੀਆਂ ਸਖੀਆਂ ਜੋ ਉਸੇ ਦੀ ਬਰਾਂਚ (ਭਾਵੇਂ ਹੁਣ ਗੁਰਦੁਆਰੇ ਕਹਿਣ ਲੱਗ ਪਏ) ਹੈ ਬੀਬੀਆਂ ਲੰਗਰ ਵਿੱਚ ਅੰਮ੍ਰਿਤਧਾਰੀ ਹੀ ਵੜਕੇ ਸੇਵਾ ਕਰਦੀਆਂ ਸਨ,
 ਮੈਂ ਕਿਹਾ ਕਿ ਫੇਰ ਤੁਸੀਂ ਕੀ ਕਰਦੀਆਂ ਉੱਤਰ ਅਸੀਂ ਤਾਂ ਭਾਂਡੇ ਮਾਂਜ, ਗੰਡੇ ਸਬਜ਼ੀ ਕੱਟ, ਸਫਾਈ ਆਦਿ, ਹੁਣ ਪ੍ਰਬੰਧ ਬਦਲ ਗਿਆ ਹੈ, ਹੁਣ ਕਹਿੰਦੀ ਅਸੀਂ ਅੰਦਰ ਸੇਵਾ ਕਰੀਦੀ ਹੈ, ਸੋ ਆਪ ਜਿਥੇ ਪ੍ਰਬੰਧਕ ਰਹੇ ਹੋਣ ਤੇ ਸਭ ਹੁੰਦਾ ਸੀ ਤੇ ਮੇਰੇ ਤੋਂ ਸਬੂਤ ਮੰਗਣ ਤੇ ਜਾਣਕਾਰੀ ਨੂੰ ਚਿੱਕੜ ਦੱਸਣ, ਹਾਂ ਸੰਤ ਭਿੰਡਰਾਂਵਾਲਿਆਂ ਦੀ ਲਹਿਰ ਦੀ ਮੈਂ ਅਲੋਚਕ ਹਾਂ ਕਿ ਇਸ ਨਾਲ ਕੌਮ ਦਾ, ਸੂਬੇ ਦਾ ਕੀ ਸੌਰਿਆ, ਪਾਣੀਆਂ ਦਾ ਮੁੱਦਾ, ਰਾਜਧਾਨੀ, ਬੋਲੀ, ਵੱਧ ਅਧਿਕਾਰ ਮਿਲੇ ਤਾਂ ਮੈਨੂੰ ਡੰਨ ਲਾਉ, ਰਹੀ ਗੱਲ ਪੰਜਾਬ ਖਾਲੀ ਜਰੂਰ ਹੋਇਆ ਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਬੋਲਬਾਲਾ ਪਰ ਧਰਮ ਨੂੰ ਧੜਾ ਹੀ ਬਣਾ ਲਿਆ, ਹਾਂ ਤੁਸੀਂ ਹਰ ਚੈਨਲੀ ਪ੍ਰੋਗਰਾਮ &lsquoਤੇ ਬਾਦਲਾਂ ਤੇ ਚਿੱਕੜ ਸਿੱਟੋ ਤੇ ਆਖੋ ਸੌਦੇ ਦੇ ਪੈਰੀ ਪਏ, ਪੁਸ਼ਾਕ ਦਿੱਤੀ ਤਾਂ ਸਬੂਤ ਹਨ, ਜਦੋਂ ਕਿ ਹਰ ਡੇਰੇ ਵਿੱਚ ਸਭ ਸਿਆਸੀ ਨੂੰ ਜਾਣਾ ਬਣਦਾ ਹੈ, ਅਸੀਂ ਭੀ ਅੰਗ੍ਰੇਜ਼ (ਈਸਾਈ) ਅਫ਼ਸਰ ਸਿਆਸੀ ਤੇ ਅਧਿਕਾਰੀ ਸੱਦਦੇ ਹਾਂ, ਉਨ੍ਹਾਂ ਦਾ ਭੀ ਵੱਖਰਾ ਧਰਮ ਹੁੰਦਾ ਹੈ, ਸੰਤਾਂ ਦੀ ਕੁਰਬਾਨੀ ਪਰਿਵਾਰ ਹੰਡਾਵੇ, ਕੀ ਜਸਵੀਰ ਸਿੰਘ ਰੋਡੇ ਦੀ ਕੁਰਬਾਨੀ ਸੀ ਅਕਾਲ ਤਖ਼ਤ &lsquoਤੇ ਬੈਠੇ, ਇਸੇ ਤਰ੍ਹਾਂ ਰਣਜੀਤ ਸਿੰਘ ।
  ਕਿਸਾਨ ਸੰਘਰਸ਼ ਦੀਆਂ ਮੌਤਾਂ ਕਿ ਸ਼ਹੀਦੀਆਂ  ਸਵਾਲ, ਮੌਤ ਦਾ ਦੁੱਖ ਤਾਂ ਕੀ ਕਹਿੰਦਾ ਮੰਗ ਕੀ ? ਪਰਿਵਾਰਕ ਉੱਤਰ, 8 ਲੱਖ ਦਾ ਕਰਜ਼ਾ ਮਾਫ, ਪੁੱਤ ਨੂੰ ਨੌਕਰੀ, ਬੁਰਾ ਨਾ ਮਨਾਇਉ ਸਮਰਥਕੋ ਕੀ ਇਹੀ ਮੰਗਾਂ ਹਨ ਬੱਸ ਮੋਰਚੇ ਦੀਆਂ, ਮੈਂ ਭਾਂਪਦੀ ਹਾਂ ਕਿ ਬਹੁਤੇ ਤਾਂ ਕਰਜ਼ਾ ਕਿਸੇ ਹੋਰ ਕੰਮ ਲਈ ਚੁੱਕ ਕੇ ਮੋਰਚੇ &lsquoਤੇ ਜਾਂਦੇ ਨੇ, ਬਈ ਕਿਸਾਨ ਆਗੂ ਛੁਟਕਾਰਾ ਦੁਆਉਣਗੇ, ਭਾਈ ਸਿੱਖੋ ਗੁਰੂ-ਉਪਦੇਸ਼ ਕਿਰਤ ਕਰੋ ਨਾ ਕਿ ਮੰਗੋ, ਮੰਗਤਾ ਤਾਂ ਅਸਮਰੱਥ, ਅਪਾਹਜ ਜਾਂ ਮਾਯੂਸ ਹੋਵੇਗਾ ਨਾ ਕਿ ਮੋਰਚਿਆਂ ਤੇ ਜਾ ਕੇ ਦੈਂਗੜ ਦੈਂਗੜ ਕਰਨੇ, ਗੁਰਸਿੱਖ ਭੀ ਇਹ ਮਦ, ਧਾਰਾ ਤੇ ਆਦੇਸ਼ ਸਮਝਣ ਦੇ ਯੋਗ ਨਹੀਂ, ਅਜੋਕੇ ਨੌਜਵਾਨ ਤਾਂ ਧਰਮ ਬੱਸ ਸੋਸ਼ਲ ਮੀਡੀਏ ਤੇ ਸਾਧਾਂ ਦੇ ਪ੍ਰਚਾਰ ਦੇ ਅਧਾਰਤ ਹੀ ਧਰਮ ਮੰਨਣ ਲੱਗੇ ਪਏ ਨੇ, ਅੰਮ੍ਰਿਤਧਾਰੀ ਗਾਤਰੇ, ਵਿਦਵਾਨ, ਇਤਿਹਾਸਕਾਰ, ਜਥੇਦਾਰ ਭੀ ਜਦੋਂ ਜੋਤਾਂ ਦੀਆਂ ਕਹਾਣੀਆਂ ਪ੍ਰਸਾਰਨ ਤਾਂ ਧਰਮ ਦਾ ਰੱਬ ਹੀ ਰਾਖਾ, ਮਸਤੇ ਵੇ ਮਸ਼ਟੰਡੇ ਬਣੇ ਖਲ੍ਹਲ ਪਉਣੇ ਬਾਰਡਰਾਂ &lsquoਤੇ ਭਾਰੀ ਗਿਣਤੀ ਵਿੱਚ, ਆਪ ਮੁਹਾਰੇ ਅਣਆਈਆਂ ਮਸਤੀਆਂ ਕਰਦੇ ਨੇ, ਕੋਈ ਪਤਾ ਨਹੀਂ ਕੌਣ ਕੀ ਕਰ ਜਾਂਦਾ ਹੈ, ਫੇਰ ਝੂਠ ਤੇ ਬੇਈਮਾਨੀਆਂ : ਭਰਾਵੋ ਬੇਈਮਾਨੀ ਅੰਤ ਗਾਲ੍ਹ ਦਿੰਦੀ ਹੈ, ਇਹ ਤਜਰਬੇ ਫਰੋ੍ਹਲ ਲਵੋ, ਅੰਤ ਭਲਾ ਦਾ ਭਲਾ ਸਾਡੀ ਮਾਨਤਾ ਝੂਠ ਨਾ ਬੋਲ ਪਾਂਡੇ, ਜੂਠ-ਝੂਠ ਮਾਰ ਲੈਂਦਾ ਹੈ, ਬਚੋ ਜਿੱਤਾਂ ਸਭ ਦੀਆਂ ਸਮੇਂ ਨਾ ਰਹਿਣ ਸਥਿਰ ।
  ਰੁੱਤਾਂ ਫਿਰੀਆਂ ਨੇ ਜੋ, ਵੇ ਕੀ ਕਹਿੰਦੀਆਂ ਨੇ ਉਹ, ਊਣੇ ਨੇ ਹਾੜ ਤੇ ਸੱਖਣੇ ਨੇ ਪੋਹ, ਪ੍ਰਵਦਗਾਰ ਦੇ ਕੋਲ ਬੜੇ ਢੰਗ ਨੇ ਸਬਕ ਦੇਣ ਦੇ, ਹੁਣ ਮੈਂ ਇਕ ਅਹਿਮ ਜਾਣਕਾਰੀ ਹੀ ਨਹੀਂ ਸਗੋਂ ਇਤਿਹਾਸਕ ਤੱਥ ਹਨ, ਸੁਣੋ ਜਦੋਂ ਅਸੀਂ ਯੂਨੀਵਰਸਿਟੀ ਵਿੱਚ ਸਾਂ ਤਾਂ ਅੰਗ੍ਰੇਜ਼ੀ ਦੀਆਂ ਅਰਥ ਸ਼ਾਸ਼ਤਰ ਦੀਆਂ ਪੁਸਤਕਾਂ ਮਹਿੰਗੀਆਂ ਸਨ, ਭਾਰਤੀ ਅਰਥ ਢਾਂਚੇ ਵਿੱਚ ਭੀ ਸਾਊਥ ਵੱਲੋਂ ਦੋ ਉੱਘੇ ਲੇਖਕ ਸਨ : ਵੀ।ਵੀ। ਗਿਰੀ ਤੇ ਕਰਿਸ਼ਨਾ ਮੈਨਨ ਸਨ ਹੋਰ ਭੀ ਥੀਯੂਰੀਆਂ ਵਾਲੇ ਬੁੱਧੀਮਾਨ ਹੋਏ, ਪਰ ਅੱਜ ਉਹੀ ਕਿਤਾਬਾਂ ਰੱਦੀ ਦੇ ਭਾਅ ਭੀ ਨਹੀਂ ਲੈਂਦਾ ਕੋਈ, ਸਮੇਂ ਨਾਲ ਮੂਲ ਸਿਧਾਂਤ ਭਾਵੇਂ ਲਾਗੂ ਹੋਈ ਜਾਣ ਪਰ ਪੂਰੀਆਂ ਨਹੀਂ ਉਤਰ ਸਕਦੀਆਂ, ਹਰ ਪਹਿਲੂ, ਵਰਗ, ਖਿੱਤਾ, ਕਿੱਤੇ, ਵਪਾਰ ਤੇ ਸਰਕਾਰਾਂ ਦੇ ਢਾਂਚੇ ਅੱਧੀ ਸਦੀ ਤੋਂ ਚੱਲਦੇ ਤੱਕੜੀ ਵਿੱਚ ਤੋਲੇ ਹੀ ਨਹੀਂ ਜਾ ਸਕਦੇ, ਲਿਖਤ ਦਾ ਭਾਵ ਕਿ ਸੁਆਮੀਨਾਥਨ ਦੀ ਰਿਪੋਰਟ ਨੂੰ ਕੋਈ ਅਦਾਲਤੀ ਹੁਕਮ ਨਹੀਂ ਹੈ ਸਮੇਂ ਨਾਲ ਹਰ ਖਿੱਤੇ ਵਿੱਚ ਲਾਗੂ ਕੀਤੀ ਜਾਣੀ ਸੰਭਵ ਹੀ ਨਹੀਂ, ਸੋ ਹਰ ਸੂਬਾ ਕਿਸਾਨੀ ਮੰਗਾਂ ਆਪਣੇ ਆਪਣੇ ਵਿਤੀਆਂ ਅਨੁਸਾਰ ਲਾਗੂ ਕਰਾਵੋ। 
ਜਾਤੀ ਇੰਕਸ਼ਾਫ :- ਮੈਂ ਸਿੱਖ ਹਾਂ ਪਰ ਗੁਰਸਿੱਖ ਨਹੀਂ, ਪਰ ਮੈਂ ਕੁਦਰਤੀ ਸਰੋਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਹਨ ਕੁਦਰਤ ਦੇ ਸੰਦ ਜਾਂ ਢਾਂਚੇ ਹਨ : ਮੈਂ ਇਨ੍ਹਾਂ ਦੀ ਪੁਜਾਰੀ ਹਾਂ ਕਿਉਂ ? ਇਨ੍ਹਾਂ ਨੇ ਸਿਰਜਨਹਾਰ ਨੇ ਮਨੁੱਖ ਸਿਰਜਿਆ, ਮਨੁੱਖ ਨੇ ਮਗਰੋਂ ਧਰਮ ਸਿਰਜਿਆ, ਜੇਕਰ ਮੈਂ ਸਨਾਤਨੀ ਗਰਦਾਨੀ ਜਾਵਾਂ ਤਾਂ ਮੈਨੂੰ ਤਾਂ ਕੋਈ ਭੀ ਸ਼ਿਕਵਾ ਨਹੀਂ, ਭਾਵੇਂ ਸੌੜੀ ਸੋਚ ਨੂੰ ਸਨਾਤਨ ਦੇ ਅਰਥ ਹੀ ਨਹੀਂ ਸਮਝ ਵਿੱਚ, ਸਰਬ ਪੁਰਾਤਨ ਕਾਲ ਵਿੱਚ ਪ੍ਰਿਥਮ ਸਰੋਤਾਂ ਨੂੰ ਮੰਨਣ ਨੂੰ ਸਨਾਤਨ ਨਉਂ ਸੀ, ਖੈਰ ਮੈਨੂੰ ਕੋਈ ਸਿੱਖ ਵਿਰੋਧੀ ਗਰਦਾਨੇ ਕੋਈ ਭੀ ਆਪੱਤੀ ਨਹੀਂ, ਵਿਸ਼ਵਾਸ਼, ਇਸ਼ਟ ਤੇ ਅਕੀਦਾ ਮੇਰਾ ਆਪਣੇ ਲਈ ਹੈ ਨਾ ਕਿ ਇਨ੍ਹਾਂ ਲੋਕਾਂ ਲਈ ਮੈਂ ਕੋਈ ਪਦਵੀ, ਤਗਮਾਂ ਜਾਂ ਨਉਂ ਨਾਲ ਫੀਤਾ ਨੀ ਲਉਣਾ, ਸਗੋਂ ਜੀਵਨ ਨੂੰ ਜਿੰਨਾ ਹੋ ਸਕੇ ਜੀਵਨ ਪੰਥ ਬਣਾ ਸਕਾਂ, ਕਿਸੇ ਭੀ ਕੌਮ, ਭਾਈਚਾਰਾ ਜਾਂ ਵਰਗ ਜੇ ਮੇਰੀ ਕਿਸੇ ਲਿਖਤ ਵਿਚਾਰਾਂ ਨਾਲ ਕੋਈ ਲਾਹਾ ਲੈ ਸਕੇ ਤਾਂ ਸੁਭਾਗੀ ਸਮਝੂੰਗੀ, ਮੈਂ ਦੱਸਣਾ ਨਹੀਂ ਚਾਹੁੰਦੀ ਹੁੰਦੀ ਇਸ ਦੇਸ਼ ਵਿੱਚ ਪੱਗ ਨਾਲ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਕਾਨੂੰਨ ਬਣਿਆ ਸੀ ਕਿ ਹੈਲਮਟ ਪਉਣੀ ਹਰ ਇਕ ਨੂੰ ਲਾਜ਼ਮੀ ਸੀ, ਮੇਰੇ ਪਤੀ ਨੇ ਕਾਨੂੰਨ ਨੂੰ ਚੈਲੰਜ ਕਰਕੇ ਉਲੰਘਣਾ ਕਰ ਕਰ ਗ੍ਰਿਫਤਾਰੀਆਂ, ਕਚਹਿਰੀਆਂ ਦੇ ਚੱਕਰਾਂ ਵਿੱਚ ਸਾਲਾਂ ਬੱਧੀ ਲੜਾਈ ਲੜ ਕੇ ਜੇਲ੍ਹ ਕੱਟੀ ਤੇ ਅੰਤ ਸਰਕਾਰ ਨੇ ਕਾਨੂੰਨ ਵਿੱਚ ਸਿੱਖਾਂ ਨੂੰ ਛੋਟ ਦਿੱਤੀ, ਅੱਜ ਸਿੱਖ ਮੋਟਰਸਾਈਕਲ ਸਵਾਰ ਖੁੱਲੇ੍ਹਆਮ ਮਾਣ ਨਾਲ ਪੱਗ ਨਾਲ ਚਲਾਉਂਦੇ ਨੇ, ਪਰ ਨਾ ਮੈਂ ਨਾ ਮੇਰੇ ਸ: ਪਤੀ ਨਾ ਹੀ ਮੇਰੇ ਦੋਨੋ ਬੱਚਿਆਂ ਕਦੀ ਭੀ ਕੋਈ ਲਾਹਾ ਲਾਭ ਨਹੀਂ ਲਿਆ, ਮੈਂ ਜੋ ਉਸ ਵੇਲੇ ਸਾਰੀ ਦੀ ਸਾਰੀ ਮੁਹਿੰਮ ਨੂੰ ਕੰਮ ਕਰਦੀ ਨੇ ਭੀ ਭਾਰੀ ਮਿਹਨਤ ਨਾਲ ਚਲਾਇਆ, ਇਹ ਲੋਕ ਸਿੱਖ ਵਿਰੋਧੀ ਫਤਵਾ ਦੇਣ, ਗਿਆਨ ਵਿਹੂਣੇ ਹਨ, ਕੁਰਬਾਨੀ ਕੇਵਲ ਐਧ੍ਹਰ ਉਧਰ ਹੱਥ-ਪੈਰ ਮਾਰਨ ਨੂੰ ਸਮਝਦੇ ਨੇ, ਮੈਂ ਸਿੱਖ ਸਿਧਾਂਤਾਂ ਨੂੰ ਮਾਪ ਤੋਲ ਕੇ ਲਿਖਤਾਂ ਰਾਹੀਂ ਸਿੱਖ ਜਗਤ ਨੂੰ ਅਗਾਹ ਕਰਦੀ ਹਾਂ, ਸਾਧਾਂ ਸੰਤਾਂ ਦੇ ਗਰੋਹ ਬਣਾ ਬਣਾ ਕੇ ਘੜਕੇ ਕਹਾਣੀਆਂ ਸੁਣਾ ਸੁਣਾ ਮਗਰ ਲਉਂਦੇ ਨੇ ਲੋਕੀ ਬੱਸ ਜੀ ਸੰਤ ਜੀ ਕਰਨੀ ਵਾਲੇ ਹਨ, ਜੋ ਅੱਜ ਸਿੱਖ ਧਰਮ ਵਿੱਚ ਦੁਬਿਧਾ ਹੈ ਸਭ ਡੇਰੇਵਾਦ ਕਰਕੇ ਹੈ, ਡੇਰੇ ਸਰਕਾਰਾਂ ਦੇ ਸਿਰਾਂ ਤੇ ਨਾਲੇ ਪੈਸੇ ਵਾਲੇ ਦੀ ਖੇਡ ਹੈ ।
  ਸਨਿਆਰ ਦੀ ਟੱਕ ਟੱਕ ਲੁਹਾਰ ਦੀ ਇਕੋ ਸੱਟ, ਪੰਜਾਬ ਦੇ ਕਿਸਾਨਾਂ ਨੇ ਆਹ ਸੱਚ ਕਰਨਾ ਹੈ, ਹਰ ਵਾਰ ਕਾਠ ਦੀ ਹਾਂਡੀ ਨਹੀਂ ਭਾਈ, ਇਨ੍ਹਾਂ ਆਗੂਆਂ ਦਾ ਕੀ ਜਾਣਾ, ਸ਼ਾਬਾਸ਼ੇ ਆਖਵਿੳ ਆਤਮਾਂ ਪ੍ਰਮਾਤਮਾਂ ਨੂੰ ਧਿਆਵੋ ਹੁਣ ਨੌਜਵਾਨ ਦੀ ਲਾਸ਼ ਰੋਲ ਰਹੇ ਹਨ ਹਿੱਤ ਲਈ, ਪੋਸਟਮਾਰਟਮ ਨੀ ਕਰਨ ਦਿੰਦੇ ਸਮਾਂ ਵੱਧ ਹੋਣ ਨਾਲ ਕਈ ਦੇਹ ਦੇ ਹਿੱਸੇ ਖਰਾਬ ਤੇ ਸਬੂਤਾਂ ਵਿੱਚ ਘੜਮੱਸ, ਐੱਫ।ਆਈ।ਆਰ। ਇਹ ਆਪ ਦਰਜ ਕਰਵਾ ਦੇਣ, ਗੋਡੇ ਨਾਲ ਕੱਟਾ ਹੈ, ਪਰਿਵਾਰ ਭੀ ਘਨੇੜੇ ਚੜ ਜਾਂਦੇ ਨੇ । ਦੂਜਾ ਮੁੱਦਾ ਹੈ ਅੰਮ੍ਰਿਤਪਾਲ ਵਾਰਸ ਪੰਜਾਬ ਕੀ ਦੁੱਬਈ ਤੋਂ ਹੀ ਆ ਕੇ ਵਾਰਿਸੀ ਹੁੰਦੀ ਹੈ, ਪਹਿਲਾਂ ਜਸਵੀਰ ਸਿੰਘ ਰੋਡੇ, ਕੀ ਦੁੱਬਈ ਹੈ ਕੋਈ ਹੈੱਡਕੁਆਰਟਰ ਸਿੜ੍ਹੀ ਸਿਆਪਾ ਦੀਪ ਸਿੱਧੂ ਨੇ ਪਾਇਆ ਸੀ, ਕਿਸਾਨਾਂ ਨੂੰ ਤਾਹਨੇ ਸਿੰਘੂ ਤੇ ਬੈਠ, ਉਹ ਅੱਗੋਂ ਬਰੂਹਾ ਟੱਪ ਗਏ, ਤਾਣੀ ਉਲਝੀ ਰਾਸ ਨੀ ਆ ਰਹੀ, ਦੀਪ ਸਿੱਧੂ ਬੰਬੇ ਵਕੀਲ ਕਲਾਕਾਰ ਭਾਜਪਾ ਵਿੱਚ ਅੰਤ ਸਿਮਰਨਜੀਤ ਸਿੰਘ ਮਾਨ ਭਾਈ ਜਿਹੜੀ ਵਕੀਲ ਹਿੰਦੂ ਬੜੀ ਵੱਡੀ ਕੰਪਨੀ ਦੀ ਮਾਲਕ ਨਾਲ ਵਿਹਾ, ਬੇਟੀ, ਫੇਰ ਛੱਡਤੀ, ਹੁਣ ਕਲਸੀ ਨਾਲ ਲਿੰਕ ਕਿਥੇ ਅੰਮ੍ਰਿਤਪਾਲ ਨਾਲ, ਸਰਕਾਰਾਂ ਅਖੇ ਜੇ ਤੂੰ ਸ਼ਹਿਰੀਆ ਮੁੰਡਾ ਮੈਂ ਵੀ ਮੋਗੇ ਦੀ ਕੁੜੀ, ਐਮੇ ਨੇ ਫੜੀ ਬੈਠੀਆਂ, ਆਹ ਪ੍ਰਧਾਨ ਮੰਤਰੀ ਬਣਿਆ, ਇਮਰਾਨ ਖਾਨ ਤਾੜਿਆ ਹੈ ਤਾਂ ਬਾਜੇ ਖਾਨਾ ਮਾਣੇ ਰਤਵੇ ਦਾ ਨਿੱਘ ਰਹੀ ਗੱਲ ਭੁੱਖ ਹੜਤਾਲ ਦੀ, ਗੁਰ-ਅਦੇਸ਼ ਅੰਨ ਛੱਡ ਜੋ ਕਰੇ ਪਖੰਡ ਕੀ ਵਾਰਸ ਨੂੰ ਧਰਮ ਦਾ ਗਿਆਨ ਨਹੀਂ ਨਾਲੇ ਪਰਿਵਾਰ ਜੀ ਗੁਰਸਿੱਖ ਹੈ, ਕੇਸ ਵਕੀਲ ਵਿਚੇ ਤਾਂ ਸ਼੍ਰੋਮਣੀ ਕਮੇਟੀ (ਸਿਆਲਕਾ) ਇਨ੍ਹਾਂ ਦਾ ਆਪਣਾ, ਪਿਉ ਪੁੱਤ ਖਾਰਾ ਪਿਤਾ ਮਿਆਨੀ ਵਾਲੇ ਦੇ ਧਰਨੇ &lsquoਤੇ ਗੇੜੀਆਂ ਪੁੱਤ ਵਾਰਸ ਦਾ ਸੈਕਟਰੀ ਫੇਰ ਸੁਪਰੀਮ ਕੋਰਟ ਜਾਣ &lsquoਤੇ ਕੇਸ ਦੀ ਪੂਰਨ ਪੈਰਵੀ ਕਰਨ, ਇਹ ਕੋਈ ਮੱਝ ਗਾਂ ਦੀ ਚੋਰੀ ਨੀ ਜੋ ਕੱਲ ਫੜਿਆ ਅੱਜ ਛੱਡਿਆ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਲੋਕ ਹਿੱਤ ਸਰਕਾਰ ਲਈ ਭਾਰੀ ਜ਼ਿੰਮੇਵਾਰੀ ਹੁੰਦੀ ਹੈ, ਰਹੀ ਗੱਲ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲੀ ਦੀ ਹੋਰ ਕੈਦੀ ਭੀ ਦੂਜੇ ਸੂਬਿਆਂ ਵਿੱਚ ਡੱਕੇ ਜਾਂਦੇ ਹਨ, ਮੇਰਾ ਕੋਈ ਵੈਰ ਵਿਰੋਧ ਨਹੀਂ ਕਿਸੇ ਨਾਲ ਨਾ ਹੀ ਕੋਈ ਜਾਣ ਪਛਾਣ ਹੈ, ਮੈਂ ਤਾਂ ਪੜਚੋਲ ਕਰਦੀ ਹਾਂ ਪੱਖ-ਪਾਤ ਨਹੀਂ, ਭਗਵੰਤ ਮਾਨ ਤੋਂ ਹੁਣ ਅਸਤੀਫਾ ਮੰਗ, ਭਾਈ ਆਹ ਕਿਸਾਨ ਆਗੂ ਭੜਦੋਹਲ ਪਾ ਰਹੇ ਨੇ ਚੁਣੇ ਹੋਏ ਨਹੀਂ ਭਗਵੰਤ ਮਾਨ ਕਿੰਨੀ ਗਿਣਤੀ ਨਾਲ ਚੁਣਿਆ ਤੇ ਨਾਲੇ 92 ਨਾਲ ਲਾਕੜੇ ਕਿਉਂ ਦਿਊ ਅਸਤੀਫਾ, ਮੱਝ ਦੁੱਧ ਨੀ ਦਿੰਦੀ ਕੱਟਾ ਕੁੱਟੋ, ਮੰਗਾਂ ਦੋ ਚਾਰ ਹੋਣ ਤਾਂ ਮੰਨਣ ਵਿੱਚ ਸੌਖ ਜਾਣ ਬੁੱਝ ਕੇ 20 ਕੁ ਖਟਾਈ ਵਿੱਚ ਪਵੇ ਇਹ ਮੇਲਾ ਲਾਈ ਜਾਣ, ਚਾਕੂ ਖਰਬੂਜੇ &lsquoਤੇ ਬੱਜ ਰਿਹਾ ਪੰਜਾਬੀਉ, ਢਿੱਡ ਤੁਹਾਡਾ ਪਾਟ ਰਿਹਾ ਪਰਾਏ ਦਾ ਨਹੀਂ, ਕੰਧ &lsquoਤੇ ਲਿਖਿਆ ਪੜੋ੍ਹ।
-ਬਲਵਿੰਦਰ ਕੌਰ ਚਾਹਲ ਸਾਊਥਾਲ