image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਹਰ ਗੁਰੂ ਘਰ ਪਰਚਾ ਸੰਗਤਾਂ ਦੀ ਸਹੂਲਤ ਲਈ ਮੰਗਵਾ ਕੇ ਰੱਖੋ, ਇਸ਼ਤਿਹਾਰ ਦੇ ਕੇ ਪਰਚੇ ਦੀ ਨਹੀਂ ਪੰਜਾਬੀ ਸੰਗਤਾਂ ਦੀ ਸੇਵਾ ਕਰੋ,

ਜਥੇਦਾਰ ਅਕਾਲ ਤਖ਼ਤ ਗਿਆਨੀ ਗ੍ਰੰਥੀ ਨਹੀਂ ਕੋਈ ਪੜ੍ਹਿਆ ਲਿਖਿਆ, ਕਾਨੂੰਨਦਾਨ ਸੂਘੜ ਵਿਦਵਾਨ ਹੋਵੇ ਪਰ ਨਿਯੁਕਤੀ ਪੂਰਨ ਕੰਨਟਰੈਕਟ ਨਾਲ ਉਲੰਘਣਾ ਤੇ ਜ਼ਿੰਮੇਵਾਰ ਤੇ ਕਾਰਵਾਈ ਭੀ ਹੋਵੇ, ਸਮਾਂ ਭੀ ਨੀਅਤ ਹੋਵੇ, ਚੰਗੇ ਪ੍ਰਬੰਧ ਕਰਕੇ ਜੇ ਲੋੜ ਪਵੇ ਸੇਵਾ ਦਾ ਸਮਾਂ ਵਧਾਇਆ ਜਾਵੇ ਪਰ ਲਿਖਤੀ ਸਭ ਕੁਝ ਹੋਵੇ ਤੇ ਨਿਯੁਕਤੀ ਪੱਤਰ ਵਿੱਚ ਸਭ ਸ਼ਰਤਾਂ ਹੋਣ, ਤਾਂ ਢਾਂਚਾ ਲੀਹਾਂ ਤੇ ਤੁਰ ਸਕਦਾ ਹੈ, 
ਪੰਜਾਬ ਅਜੋਕੀ ਸਥਿਤੀ :- ਮੈਂ ਨਾ ਜੰਮਦੀ ਤੂੰ ਕਿੱਦਾਂ ਵਿਆਈਦਾ :-ਚੱਲਦੇ ਸਪਤਾਹ ਭਗਵੰਤ ਮਾਨ ਸਰਕਾਰ ਦਾ ਆੳ ਜੀਹਨੇ ਘੁਲ੍ਹਣਾ ਨਾਲ ਵਿੱਤ ਮੰਤਰੀ ਹਰਪਾਲ ਚੀਮਾ (ਗੋਤ ਹੁਦਾਰਾ) ਬਜਟ ਪੇਸ਼ ਲਈ ਜਾਂ ਭਗਵੰਤ ਦੀ ਰੱਖਿਆ ਲਈ ਇਕ ਹੋਰ ਡੀ।ਡੀ।ੳ। ਭੀ ਪਿੱਛਿਉਂ ਬਹੁੜਿਆ, ਮੱੁਖ ਮੰਤਰੀ ਨੂੰ ਚੇਤਾ ਭੁੱਲ ਗਿਆ ਕਿ ਮੈਂ ਕੀ ਹਾਂ, ਬੱਸ ਲੱਗ ਪਿਆ ਬਹੁੜੀ ਬਹੁੜੀ ਕਰਨ ਦੇਖਕੇ ਤਾਂ ਲੱਗੇ ਇਹਨੂੰ ਕੀ ਚੜ੍ਹ ਗਿਆ, ਭਾਸ਼ਾ ਕੀ ਗਾਲ੍ਹਾਂ ਦੀ ਕਸਰ ਸੀ ਤੇ ਅੰਤ ਦਲਿਤ (ਬਾਲਮੀਕੀ) ਵਿਧਾਇਕ ਨੰੂ ਦਲਿਤ ਲਈ ਡਿਪਟੀ ਦੀ ਮੰਗ &lsquoਤੇ ਕਹਿੰਦਾ ਆ ਤੈਨੂੰ ਦਮਾਂ ਡਿਪਟੀ ਪੁਣਾ, ਕਹਿੰਦਾ ਇਹਨੂੰ ਦੌਰਾ ਪੈ ਗਿਆ ਇਹ ਨੂੰ ਛਿੱਤਰ ਸੁੰਘਾਉ ਯਾਨੀ ਜੂਤ ਪਤਾਣ ਬਾਕੀ ਐਧਰੋਂ ਉਧਰੋਂ ਫੜ ਕੇ ਵਿਧਾਇਕ ਬਣਾਏ ਤਾੜੀਆਂ ਮਾਰਨ, ਦੋਸ਼ੀ ਵਿਦੇਸ਼ੀ ਬਹੁਤੇ ਹਨ ਜੋ ਬਦਲਾਅ ਦੀਆਂ ਪੰਡਾਂ ਬੰਨ ਕੇ ਵੰਡਣ ਗਏ, ਹੁਣ ਵਾਸੀ ਘਸੁੰਨ ਦੇ ਕੇ ਰੋਂਦੇ ਨੇ ਪਰ ਇਹ ਦੰਭੀ ਹਾਲੇ ਭੀ ਹੁਣ ਕਿਸਾਨੀ ਧਰਨਿਆਂ ਦੀ ਹਮਾਇਤ ਲਈ ਪਦੀੜਾਂ ਪਉਣਗੇ, ਜੇਕਰ ਏਜੰਸੀਆਂ ਨੇ ਸਿਰ ਤੇ ਹੱਥ ਧਰਤਾ । ਚੇਤੇ ਰੱਖੋ ਹੱਲਾਸ਼ੇਰੀਆਂ ਵਾਲੇ ਭੀ ਭਾਗੀ ਹੁੰਦੇ ਹਨ, ਕਿਸੇ ਗਰੀਬ ਦੀ ਹਾਅ, ਬਦਦੂਆ ਲੱਗਗੀ ਕੁੰਨਬੇ ਤਬਾਹ ਹੁੰਦੇ ਨੇ ਫਰੋਲ ਲਵੋ ਪੁਰਾਣਾ ਸਮਾਂ, ਚੈਨਲਾਂ &lsquoਤੇ ਜਾ ਜਾ ਉਪਰਦੜੀਆਂ ਮਾਰਨੇ ਹਾਲੇ ਫਲਦੇ ਫੁੱਲਦੇ ਵੱਲ ਹੀ ਕੇਂਦਰਿਤ ਹਨ, ਜਦੋਂ ਪਰ੍ਹਲੋ ਆਈ ਤਾਂ ਦਊ ਦਾਖੂ ਦਾਣਾ, ਮੈਂ ਸੋਚਦੀ ਹੁੰਦੀ ਹਾਂ ਕਿ ਇਨ੍ਹਾਂ ਢੀਠ ਲੋਕਾਂ ਨੂੰ ਕਦੀ ਅੰਦਰੋਂ ਕੋਈ ਤੁੱਖਣਾ ਨੀ ਮਿਲਦਾ ਕਿ ਭਾਈ ਹੋਸ਼ ਕਰਕੇ ਚੱਲੋ ਪਰ ਅੰਦਰ ਆਤਮਾਂ ਹੋਵੇ ਤਾਂ, ਆਂਢ ਗੁਆਂਢ ਭੀ ਜਾਂ ਜਾਣ ਪਛਾਣ ਵਾਲੇ ਹੀ ਆਖਣ ਕਿ ਆਹ ਕੀ ਸੋਹਲੇ ਗਉਣ ਜਾਂਦੇ ਹੋ, ਲੋਕਾਂ ਦੀ ਭੀ ਸੋਚੋ ਨਾ ਕਿ ਆਪਣੀ ਵਾਹ-ਵਾਹ ਹੀ ਭਲੀ ਫਿੱਟ ਥੋਕ ਕਰਨ ਤਾਂ ਭਾਵੇਂ ਘੱਟ ਹੋ ਜਾਣ, ਪੰਜਾਬ ਦੀ ਹਾਲਤ ਤੋਂ ਹਟਣਗੇ ਤਾਂ ਸਵੇਰੇ ਸਵੇਰੇ ਮੰਗਣ ਲਈ ਗੂਹਾਰਾ, ਆਹ ਅੰਬਰੀ ਧੂਤੂ ਨੇ ਤਾਂ ਸੰਗ ਹੀ ਲਾਹ ਧਰੀ ਹੈ, ਪੁਰਾਣੇ ਆਏ ਹੁਣ ਸਿਵਿਆਂ ਨੂੰ ਜਾਣ ਵਾਲੇ ਨੇ, ਪਰ ਦਿਉ ਜੀ ਦਸਵੰਧ ਆਪਾਂ ਆਪਣੇ ਕੋਲੋਂ ਕੁਝ ਨੀ ਦਿੰਦੇ ਫੇਰ ਭਾਈ ਤੁਸੀਂ ਕਰ ਦਿਉ ਬੈਂਕ ਖਾਲੀ ਭਰ ਦਿਉ ਇਨ੍ਹਾਂ ਦਾ ਚੈਨਲ ਟੀ।ਵੀ। ਲਉਣ ਤੋਂ ਭੀ ਘਬਰਾਈਦਾ ਹੈ ਕਿ ਕਿਧਰੇ ਇਥੇ ਉਹੀ ਝੋਲੀ ਅੱਡੀ ਬੈਠੇ ਨਾ ਦਿਸ ਪੈਣ, ਫੇਰ ਪਾਕਿਸਤਾਨ ਨੂੰ ਤੁਰ ਪੈਂਦੇ ਨੇ ਲਗਜ਼ਰੀ ਕੋਚਾਂ, ਸ਼ਾਨਦਾਰ ਹੋਟਲ, ਜਾਨਦਾਰ ਸਕਿਊਰਿਟੀ ਤੇ ਵੀਲ੍ਹਚੇਅਰਾਂ, ਆਉ ਚੱਲੀਏ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨਾਂ ਲਈ, ਇਤਿਹਾਸਕ : ਕਰਤਾਰਪੁਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਨਉਂ ਦੱਸੋ ਕਿਹੜੇ ਸਨ ਵਿੱਚ ਰੱਖੇ ਗਏ, ਗੁਰੂ ਘਰ ਤਾਂ ਬਣੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ, ਗੁਰੂਆਂ ਸਮੇਂ ਤਾਂ ਧਰਮਦੁਆਰ, ਬਾਵਾ ਡੇਰੇ, ਧਰਮਸ਼ਾਲਾ ਜਾਂ ਮਹੰਤਾਂ ਦੇ ਡੇਰੇ ਸਨ, ਹਿੰਦੂਆਂ ਦੇ ਮੰਦਰ ਤੇ ਹੋਰ ਧਰਮਾਂ ਦੇ ਆਪਣੇ ਜਿਮੇ ਪੀਰ ਖਾਨੇ, ਮਾੜੀਆਂ ਤੇ ਮਜ਼ਾਰਾਂ ਆਦਿ, ਸਾਧੂਆਂ ਦੇ ਮੱਠ ਹੁੰਦੇ ਸਨ ਤੇ ਇਹ ਇਤਿਹਾਸ ਹੈ ਕਿ ਸਮੇਂ ਦਾ ਬਾਦਸ਼ਾਹ ਇਨ੍ਹਾਂ ਸਭਨਾਂ ਨੂੰ ਟਿੱਕ ਕੇ ਰੱਬ ਰੱਬ ਕਰਨ ਲਈ ਕਿਧਰੇ ਰਾਜ-ਭਾਗ ਬਾਰੇ ਵਿਰੋਧਤਾ ਨਾ ਹੋਵੇ, ਲੋੜੀਂਦੀ ਦੱਸ਼ਣਾ ਦਿੰਦੇ ਸਨ :- ਤੁਹਾਡੇ ਵਰਗੇ ਤਾਂ ਉਦੋਂ ਭੀ ਵਹੀਰਾਂ ਘੱਤੋ, ਫਲਾਣੇ ਮਹੰਤ ਦੇ ਚਰਨੀਂ ਲੱਗ ਆਈਏ, ਇਹ ਆਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੈ ਜੀਹਨੇ ਇਹ ਦੁਆਰੇ ਤੁਹਾਡੇ ਲਈ ਕੁਰਬਾਨੀਆਂ ਨਾਲ ਛੱਡਵਾਏ, ਅੱਜ ਭੀ ਸਵੇਰੇ ਹੀ ਬਗਲੀਆਂ ਚੱਕ ਕੇ ਤੁਰ ਪੈਂਦੇ ਨੇ, ਏਜੰਸੀਆਂ ਤੋਂ ਖਰਚੇ ਭੱਤੇ ਲੈਣ ਪੰਥ ਨੂੰ ਭੰਡ ਕੇ, ਨਾਲੇ ਜੀ ਅਕਾਲ ਤਖ਼ਤ ਮਹਾਨ, ਭਾਈ ਫੇਰ ਕਾਂਗਰਸ ਦੇ ਇਕੱਠ ਵਿੱਚ ਚੱਬੇ ਜਾ ਕੇ ਮਾਨ ਸਾਹਬ ਦੇ ਲਫਾਫੇ ਵਿੱਚੋਂ ਹਵਾਰਾ ਤੇ ਚਾਰ ਹੋਰ ਜਥੇਦਾਰ ਥਾਪੇ ਤੇ ਸੋ ਨਿਹਾਲ ਆਪ ਪ੍ਰਵਾਨੇ ਪਰ ਅਕਾਲ ਨੂੰ ਫੇਰ ਕੌਣ ਮੰਨਦਾ ਹੈ, ਸ੍ਰੋਮਣੀ ਕਮੇਟੀ &lsquoਤੇ ਤਾਂ ਬਾਦਲਾਂ ਦਾ ਕਬਜ਼ਾ ਫੇਰ ਤਖ਼ਤ &lsquoਤੇ ਕੀਹਦਾ ਕਿਵੇਂ ਲੋਕਾਂ ਨੂੰ ਭੌਂਦੂ ਬਣਾ ਹਰੇ ਹਨ, ਹਾਲੇ ਭੀ ਮੋਰਚਾ ਲਾਈ ਹਵਾਰਾ ਹੁਕਮ ਪ੍ਰਚਾਰਦੇ ਨੇ, ਇਹ ਪੰਥ ਅੱਡਰਾ ਹੈ ਕੋਈ ਅਕਾਲ ਤਖ਼ਤ ਦਾ ਨਹੀਂ, ਹਾਂ ਮੈਂ ਇਹ ਭੀ ਲਿਖਣੋ ਸੰਕੋਚ ਨਹੀਂ ਕਰੂੰਗੀ ਕਿ ਜਥੇਦਾਰ ਅਕਾਲ ਤਖ਼ਤ ਗਿਆਨੀ ਗ੍ਰੰਥੀ ਨਹੀਂ ਕੋਈ ਪੜ੍ਹਿਆ ਲਿਖਿਆ, ਕਾਨੂੰਨਦਾਨ ਸੂਘੜ ਵਿਦਵਾਨ ਹੋਵੇ ਪਰ ਨਿਯੁਕਤੀ ਪੂਰਨ ਕੰਨਟਰੈਕਟ ਨਾਲ ਉਲੰਘਣਾ ਤੇ ਜ਼ਿੰਮੇਵਾਰ &lsquoਤੇ ਕਾਰਵਾਈ ਭੀ ਹੋਵੇ, ਸਮਾਂ ਭੀ ਨੀਅਤ ਹੋਵੇ, ਚੰਗੇ ਪ੍ਰਬੰਧ ਕਰਕੇ ਜੇ ਲੋੜ ਪਵੇ ਸੇਵਾ ਦਾ ਸਮਾਂ ਵਧਾਇਆ ਜਾਵੇ ਪਰ ਲਿਖਤੀ ਸਭ ਕੁਝ ਹੋਵੇ ਤੇ ਨਿਯੁਕਤੀ ਪੱਤਰ ਵਿੱਚ ਸਭ ਸ਼ਰਤਾਂ ਹੋਣ, ਤਾਂ ਢਾਂਚਾ ਲੀਹਾਂ ਤੇ ਤੁਰ ਸਕਦਾ ਹੈ, ਹੁਣ ਅਕਾਲ ਤਖ਼ਤ ਦਾ ਜਥੇਦਾਰ ਵਿਦੇਸ਼ੀ ਫੇਰੀ ਭੀ ਪਾਵੇ ਪਰ ਧਾਰਮਿਕ ਤੇ ਪ੍ਰਚੱਲਤ ਮਰਿਯਾਦਾ ਵੱਲ ਕੋਈ ਕਾਰਵਾਈ ਨਹੀਂ, ਜੀ ਗੁਰੂ ਗ੍ਰੰਥ ਪੱਧਰੇ ਥਾਂ ਤੇ ਘਰਾਂ ਵਿੱਚ ਲਿਜਾਣ ਤੇ ਮਨਾਹੀ, ਪਰ ਮੋਟਰਵੇਅ &lsquoਤੇ ਮਿਆਨੀ ਵਾਲਾ ਪੁੱਤਰ ਕਰ ਸਕਦਾ ਹੈ, ਧਰਨੇ ਵਿੱਚ ਗੁਰੂ ਗ੍ਰੰਥ ਪ੍ਰਕਾਸ਼ ਇਥੇ ਚੈਨਲਾਂ ਤੇ ਕਰ ਸਕਦੇ ਹਨ ਵਿੱਚੇ ਫਿਲਮਾਂ ਗਾਣੇ ਭੀ ਲੱਗ ਸਕਦੇ ਨੇ, ਫੇਰ ਗੁਰੂ ਗ੍ਰੰਥ ਦੇ ਪਾਠ ਕੋਈ ਬੰਦਿਸ਼ ਨਹੀਂ ।
ਪੰਜਾਬ ਦਾ ਚੋਲਾ ਭੜਦੋਹਲ ਤੇ ਰਾਮ ਰੌਲਾ, ਭਗਵੰਤ ਮਾਨ ਪਹਿਲਾਂ ਤਾਂ ਧੱਕੇ ਨਾਲ ਸਿੰਘ ਆਖੀ ਜਾਣਾ ਜਦੋਂ ਕਿ ਉਹਦੇ ਸਰਕਾਰੀ ਕਾਗਜ਼ ਕੇਵਲ ਸਿੰਘ ਤੋਂ ਸੱਖਣੇ ਹਨ, ਨਾ ਹੀ ਉਹ ਆਪ ਸਿੰਘ ਅੱਖਰ ਨਾਲ ਜੁੜਦਾ ਹੈ । ਦੂਜੀ ਗੱਲ ਉਹਨੇ ਤਾਂ ਸਾਰੀਆਂ ਧਰਮ, ਜਾਤ ਤੇ ਸਰਕਾਰੀ ਸੱਭਿਅਤਾ ਭੀ ਦੁਰਕਾਰਤੀ, ਵਿਧਾਨ ਸਭਾ ਵਿੱਚ ਬਜਟ ਦਾ ਤਾਂ ਇਕ ਬਹਾਨਾ ਸੀ ਉਹਨੇ ਤਾਂ ਡਰਾਮਾ ਕਰਕੇ ਪ੍ਰਸ਼ਨਾਂ ਤੋਂ ਭਟਕਾਉਣਾ ਸੀ, ਤਾਲੇ ਪਹਿਲਾਂ ਲਿਆਂਦੇ ਫੇਰ ਸਪੀਕਰ ਨੂੰ ਫੜਾਏ ਫੇਰ ਕੀ ਅਡੰਬਰ ਜੀ ਬਾਹਰ ਨਾ ਨਿਕਲ ਸਕਣ, ਦੂਜਾ ਬਾਜਵਾ ਸਾਹਬ ਜੋ ਵਿਰੋਧੀ ਨੇਤਾ ਹਨ ਦੀ ਜੁਬਾਨ ਨੂੰ ਤਾਲਾ ਲਾਉ, ਅੰਤ ਜਿਮੇ ਕੋਈ ਭਲਵਾਨ ਗੇੜੀਆਂ ਦਿੰਦਾ ਹੈ, ਕਿਵੇਂ ਕੁਰਸੀ ਤੋਂ ਉੱਠ ਕੇ ਬੋਲੇ ਹੱਦ ਹੀ ਕਰ ਧਰੀ, ਫੇਰ ਵਾਲਮੀਕ ਵਿਧਾਇਕ ਨੂੰ ਦੌਰਾ ਪੈ ਗਿਆ ਆਖ ਅਖੇ ਛਿੱਤਰ ਸੁੰਘਾਉ, ਕਿੱਡਾ ਹੰਕਾਾਰੀ ਤੰਜ ਪਰ ਦੌਰਾ ਤਾਂ ਭਗਵੰਤ ਮਾਨ ਨੂੰ ਭੀ ਪਿਆ, ਫੇਰ ਇਹਨੂੰ ਭੀ ਸੁੰਘਾਉ, ਹੋਛੀ ਸੋਚ ਇਹ ਕਦੀ ਵਿਦੇਸ਼ੀ ਹੁੰਦਾ ਤਾਂ ਤੁਰੰਤ ਗੱਦੀ ਤੋਂ ਲਾਂਭੇ ਸੀ । ਦੂਜਾ ਵਿਸ਼ਾ, ਭਗਵੰਤ ਮਾਨ ਦੀ ਤਾਂ ਸੁਰਤ ਟਿਕਾਣੇ ਨਹੀਂ, ਕਹਿੰਦਾ ਜਿਨ੍ਹਾਂ ਲੋਕਾਂ ਨੇ ਝੂਠੇ ਕਾਗਜ਼ ਬਣਾ ਕੇ ਦਲਿਤ ਹੋਣ ਬਣਾ ਕੇ ਨੌਕਰੀਆਂ ਲਈਆਂ ਸਭਨਾਂ ਦੇ ਪੈਸੇ ਮੋੜੂ ਤੇ ਵਿਆਜ਼ ਭੀ, ਸੁਣ ਮਾਨ ਸਾਹਬਾ ਜੇਕਰ ਦਲਿਤ ਜੱਟ ਗੋਤ, ਜਮੀਨਾਂ, ਪੰਚਾਇਤੀ ਤੇ ਜਾਂ ਠੇਕੇ ਭੌਲ੍ਹੀ ਤੇ ਲੈ ਕੇ ਕਿਸਾਨ ਬਣ ਜਾਣ, ਜਿੰਮੀਂਦਾਰ ਭੀ ਅਖਵਾਉਣ, ਕਿਸਾਨ ਆਗੂ ਭੀ ਬਨਣ ਤੇ ਨਾਲ ਦਲਿਤ ਭੱਤੇ ਭੀ ਲੈਣ, ਕੀ ਉਨ੍ਹਾਂ ਤੇ ਕਾਰਵਾਈ ਭੀ ਕਰੂ ਤੇ ਵਿਧਾਇਕ ਭੀ ਖਾਰਜ ਨਹੀਂ ਤਾਂ ਤੇਰੇ ਪਿਤਾ ਭੀ ਟੀਚਰ ਸਨ ਕਿਸੇ ਨਾ ਕਿਸੇ ਦਾ ਹੱਕ ਜਰੂਰ ਮਾਰਿਆ ਹੀ ਹੋਵੇਗਾ, ਤੂੰ ਗਰੀਬ ਕਲੇਮ ਕਰਦਾ ਹੈ ਤੇ ਨਾਲੇ ਕਿਸਾਨ ਜੱਟ ਭੀ ਇਕ ਪਾਸੇ ਹੋ ਭਾਈ, ਸਾਬਤ ਕਰਤਾ ਮਾਨ ਮਿੱਤ ਨੀ ਹੁੰਦੇ, ਨੀਮਾਂ ਹੋ ਕੇ ਵੱਸ ਮੁੰਡਿਆ, ਦਲਿਤਾਂ ਦੇ ਕਿੰਨੇ ਤੇਰੇ ਵਿਧਾਇਕ ਹਨ, ਕੀ ਆਪਣੇ ਵਰਗ ਦੇ ਵਫਾਦਾਰ ਬਣੇ ਜਦੋਂ ਤੇਰੇ ਛਿੱਤਰ ਅੱਖਰ ਮਤਲਬ ਸੀ ਕਿ ਇਹ ਜੁੱਤੀਆਂ ਗੰਡਣੇ ਨੇ ਆਹ ਸਵਾਲ ਕੀਤਾ, ਸ਼ਰਮ ਆਉਣੀ ਚਾਹੀਦੀ ਹੈ ਸਭਨਾਂ ਨੂੰ ਉਥੇ ਬੈਠਿਆਂ ਨੂੰ ਜੇਕਰ ਤੈਨੂੰ ਬਾਜੀਆਂ ਪਉਣਾ ਨਕਲੀਆ ਆਖਣ ਕੀ ਗੁਜਰੂ, ਕੀ ਮਾਂ, ਭੈਣ ਤੇ ਪਤਨੀ ਘਰ ਗਏ ਨੂੰ ਸਮਝਾਉਂਦੀਆਂ ਨੀ ਕਿ ਪਿਛੋਕੜ ਵੱਲ ਧਿਆਨ ਦਿਆ ਕਰ, ਤੂੰ ਜੰਮਦਾ ਹੀ ਮੁਖੀ ਨਹੀਂ ਸੀ, ਕੱਟ ਲੈ ਚਾਰ ਦਿਨ, ਤੇਰੇ ਭੀ ਵਿਰੋਧੀ ਤੇਰੀਆਂ ਰੜਕਾਂ ਕੱਢਣਗੇ, ਅਊ ਹਰ ਸਮੇਂ ਨੀ ਚੱਲਣਾ, ਹੁਣ ਸਪੀਕਰ ਸੰਧਵਾ ਭੀ ਤਾਂ ਨਸਾਂ ਵਿੱਚ ਗਿਆਨੀ ਜੈਲ ਸਿੰਘ ਦਾ ਖੂਨ ਵੱਗਦਾ ਹੀ ਹੈ 9 ਕਾਂਗਰਸੀ ਵਿਧਾਇਕ ਸਸਪੈਂਡ ਯਾਨੀ ਬੋਲਤੀਆਂ ਬੰਦ ਕਰ ਲੋ ਪਾਸ ਖੋਟਾ ਖਰਾ ।
ਹੱਦ ਭੀ ਬੰਨੇ ਟੱਪ ਗਈ :- ਦੇਖੋ ਭੈਣੋ ਉਂਗਲੀ, ਦੋ ਵਿਸ਼ੇ ਰਵਨੀਤ ਬਿੱਟੂ ਐੱਮ।ਪੀ। ਪੋਤਾ ਬੇਅੰਤ ਸਿੰਘ, ਬਿਕਰਮ ਮਜੀਠਾ ਅਕਾਲੀ ਆਗੂ ਸਿੱਟ ਦਾ ਮਹਿਮਾਨ ਤਾਲਾ ਮਿਊਨੀਸਪਲ ਦਫ਼ਤਰ ਨੂੰ ਤਾਲਾਆ ਬਣਾ ਦੇਣ ਤੇ ਪਰਚਾ ਦਰਜ ਹਿਰਾਸਤ ਅੱਜ 50 ਹਜ਼ਾਰ ਦੀ ਜਮਾਨਤ ਤੇ ਹੁਣ ਬਿੱਟੂ ਦੀ ਠੀਕ ਮੰਗ ਕਿ ਫੇਰ ਤਾਲੇ ਠੋਕਣ &lsquoਤੇ ਭਗਵੰਤ ਮਾਨ ਨੂੰ ਭੀ ਗ੍ਰਿਫਤਾਰ ਕਰੋ ਤੇ ਕਾਨੂੰਨ ਸਭ ਲਈ ਇਕੋ ਪਰ ਅੰਨੀ ਪੀਹੇ ਕੁੱਤਾ ਚੱਟੇ, ਉਧਰ ਮਜੀਠਾ ਨੂੰ ਹਰ ਆਏ ਦਿਨ ਸਿੱਟ ਪੜਤਾਲ ਲਈ ਸੱਦ ਲੈਂਦੀ ਹੈ, ਉਹਦਾ ਕਹਿਣਾ ਹੈ ਕਿ ਪੁਰਾਣੇ ਕੇਸਾਂ ਦੀ ਕਹਾਣੀ, ਕਈ ਸਵਾਲ ਤਾਂ ਵਾਜਵ ਹੀ ਨਹੀਂ, ਬੱਸ ਭਗਵੰਤ ਮਾਨ ਦੀ ਹੈਂਕੜ ਕਿ ਮੈਂ ਜੀਹਨੂੰ ਮਰਜ਼ੀ ਅੰਦਰ ਕਰਵਾ ਸਕਦਾ ਹਾਂ, ਕਾਨੂੰਨ ਵਿਵਸਥਾ ਇੰਨੀ ਕੁ ਗੰਧਲੀ ਹੋ ਚੁੱਕੀ ਹੈ ਕਿ ਪੰਜਾਬ ਜਾਣਾ ਚਿੰਤਾ ਦਾ ਵਿਸ਼ਾ, ਕਈ ਕੰਮ ਸਮੇਂ ਕਰਕੇ ਜਰੂਰੀ ਭੀ ਹੈ ਪਰ ਡਰਦੇ ਹਨ, ਮੈਂ ਸਹੀ ਜਾਣਕਾਰੀ ਦੇਵਾਂ ਇਹ ਸਰਕਾਰ ਦੀ ਢਿੱਲ ਮੱਸ ਨਹੀਂ ਸਗੋਂ ਇਸ ਨਉਂ ਨੇ ਆਮ ਸਰਕਾਰ ਹਰ ਨੱਢਾ, ਨੱਢੀ, ਬੁੜਾ, ਅੱਧਖੜ ਸਭ ਭਮਕਿਆ ਫਿਰਦਾ ਹੈ ਕਿ ਸਾਡਾ ਰਾਜ ਹੈ, ਉਧਰ ਸਰਕਾਰ ਵਿੱਚ ਬਹੁਗਿਣਤੀ ਦਫਤਰੀ ਬਾਬੂ ਜਾਂ ਜਾਤੀਆਂ ਅਧਾਰਿਤ ਵਿਧਾਇਕ ਹਨ ਜਾਂ ਜਿਨ੍ਹਾਂ ਨੂੰ ਹੋਰ ਕੋਈ ਸਿਆਸੀ ਪਾਰਟੀ ਨੇ ਝੱਲਿਆ ਨਹੀਂ ਸੀ, ਉਹ ਜਾ ਵੜੇ ਆਮ ਕੇਜਰੀਵਾਲ ਦੀ ਨੀਤੀ ਕਿ ਡਰਦੇ ਮਾਰੇ ਗੂੰਗੇ ਰਹਿਣ ਸਾਡੇ ਹੱਕ ਵਿੱਚ ਹੈ ਬੱਸ ਇਹੀ ਕਾਰਨ ਹਨ ਕਿ ਪੰਜਾਬ ਤਾਂ ਹੁਣ ਬੰਜਰ ਯਾਨੀ ਬੀਕਾਨੇਰ ਬਣਾ ਕੇ ਹੁਣ ਤਾਂ ਉਹ ਸਗੋਂ ਰਾਜਸਥਾਨ ਬਣ ਗਿਆ ਤੇ ਪੰਜਾਬ ਫਾਡੀ :- ਇਹ ਕਿਸਾਨ ਮੋਰਚਿਆਂ ਦੀ ਦੇਣ, ਅੱਜ ਬਿਲਕੱੁਲ ਜੁਗਿੰਦਰ ਸਿੰਘ ਉਗਰਾਹਾਂ ਦਾ ਸੋ ਫੀਸਦੀ ਸੱਚ ਕਿ ਸਰਵਣ ਸਿੰਘ ਪੰਧੇਰ ਕਦੇ ਭੀ ਸੰਯੁਕਤ ਦਾ ਹਿੱਸਾ ਨਹੀਂ ਸੀ (ਮੈਂ ਪਹਿਲਾਂ ਹੀ ਲਿਖ ਚੁੱਕੀ ਹਾਂ ਕਿ ਪੰਧੇਰ ਤਾਂ ਆਪਣੀ ਰਿਆਸਤ ਅੱਡ ਹੀ ਚਲਾਉਂਦਾ ਸੀ, ਇਹ ਦੀ ਮਿਜ਼ਾ ਕਿਸੇ ਨਾਲ ਨਹੀਂ ਸੀ, ਮਗਰੋਂ ਡੱਲੇਵਾਲ ਨਾਲ ਰਲਿਆ ਹੈ ਮੈਂ ਐੱਨ।ਆਰ।ਆਈ। ਆਗੂ ਬਣ ਬਣ ਗੁਰੂ ਘਰਾਂ ਵਿੱਚ ਚੌਧਰਾਂ ਲਈ ਇਕੱਠ ਕਰਕੇ ਪੰਜਾਬ ਦੇ ਵੈਰੀ ਬਣ ਰਹੇ ਹਨ, ਹੁਣ ਯਾਦ ਰੱਖਿਉ ਹਾਲਾਤ ਬਦ ਹੀ ਨਹੀਂ ਬਦਤਰ ਤੇ ਜਾਨੀ ਮਾਲੀ ਨੁਕਸਾਨ ਤੇ ਆਪਸੀ ਕੁਟਾਪੇ । 
ਸਾਥੀ ਜਦੋਂ ਵੈਰੀ ਬਣ ਜਾਣ ਹਫੜਾ ਦਫੜੀ ਵਿਧਾਨ ਸਭਾ ਵਿੱਚ ਭਗਵੰਤ ਮਾਨ ਦਾ ਖਹਿਰਾ ਨੂੰ ਭੀ ਤਾਲਾ ਲਿਜਾ ਦੇਣਾ ਚਾਹੀਦਾ ਸੀ, ਸਵਾਲ ਭਾਵੇਂ ਬਾਜਵ ਕਿ ਹੁਣ ਕਿਹੜੀ ਪਾਰਟੀ ਵਿੱਚ ਪਰ ਥਾਂ ਬਾਜਵ ਨਹੀਂ ਸੀ, ਖਹਿਰਾ ਭੀ ਭਗਵੰਤ ਮਾਨ ਨੂੰ ਯਾਦ ਕਰਵਾ ਗਿਆ ਕਿ ਤੂੰ ਮਿੱਤਰਾ ਕਿਥੇ, ਕਿਥੇ ਖੂਹ ਤੇ ਪਾਣੀ ਭਰੇਂਦਾ ਸੈਂ ਇੱਟ ਦਾ ਪੱਥਰ ਜਵਾਬ, ਪਰ ਇਹਦਾ ਲਾਭ ਕੀ ਹੈ ਲੋਕਾਂ ਨੂੰ ਹੁਣ ਆਵਾਂ ਮਾਲਵਾ ਮਾਰਕਾ :- ਸਭ ਦੇ ਸਾਹਮਣੇ ਹੈ ਕਿ ਜੜ੍ਹਾਂ ਪੰਜਾਬ ਦੀਆਂ ਇਹ ਖਿੱਤਾ ਪੱਟਦਾ ਹੈ, ਪੰਧੇਰ ਤਾਂ ਲਾਹਾ ਲੈ ਰਿਹਾ ਹੈ, ਮਨਜੀਤ ਸਿੰਘ ਰਾਇ ਦੁਆਬਾ, ਸੁਰਜੀਤ ਸਿੰਘ ਫੂਲ ਜੋ ਫੂਲ ਸਰਾਜ਼ (ਮਹਾਰਾਜ) ਕਪਤਾਨ ਸਾਹਬ ਦੇ ਵੱਡੇਰਿਆਂ ਦਾ ਪਿੰਡ ਦੋ ਪਿੰਡ ਹਨ ਨੇੜੇ ਨੇੜੇ ਫੂਲ ਤੋਂ ਕਿਸਾਨ ਆਗੂ ਤੇ ਸਰਾਜ ਤੋਂ ਇਕ ਹਰਦੀਪ ਸਿੰਘ ਸਾਧ ਲਾਣਾ ਗੱਲ ਕੀ ਖੇਤੀ ਭਾਵੇਂ ਹੋਵੇ ਨਾ ਹੋਵੇ ਪਰ ਅੰਦੋਲਨ ਦੀ ਬਿਜਾਈ ਹਰ ਮੌਸਮ ਵਿੱਚ, ਉਧਰ ਅੰਬਰ ਚੈਨਲ ਦੇ ਡੌਰੂ ਘੁੰਮਦੇ ਹੀ ਘੜੀਸ ਕੇ ਲਿਆ ਬੋਲੋ ਸਰਕਾਰਾਂ ਦੇ ਵਿਰੁੱਧ ਉਹ ਹੁੱਭ ਕੇ ਹਾਂ ਜੀ ਖੁੱਥੂ ਸਾਹਬ ਧੰਨਵਾਦ ਮਾਝੇ ਦਾ ਅੰਮ੍ਰਿਤਸਰ ਵੱਲ ਗੇੜੀਆਂ ਹੁਣ ਅੰਮ੍ਰਿਤਪਾਲ ਦੇ ਮੋਰਚੇ ਤੇ ਬਣੀ ਸਾਡੀਆਂ ਯੂ।ਟਿਊਬਾਂ ਚਲਾਉ ਨਾਲੇ ਆਖੋ ਫਲਾਣਾ ਸਿੰਘਾ ਤੁਸੀਂ ਤਾਂ ਸਾਡੀਆਂ ਖਬਰਾਂ ਦਿੰਦੇ ਹੋ ਗੋਦੀ ਮੀਡੀਆ ਤਾਂ ਵਿਰੱੁਧ, ਕਿੱਡਾ ਵੱਡਾ ਝੂਠ ਬੋਲਦੇ ਨੇ ਪੰਧੇਰ ਤੇ ਫੂਲ ਜੀ ਕਰਨਵੀਰ ਤਿੰਨ ਕਿੱਲੇ ਦਾ ਮਾਲਕ ਸੀ, ਦੋ ਕਿੱਲੇ ਭੈਣ ਦੇ ਵਿਆਹ ਲਈ ਵੇਚਤੀ ਸੀ, ਨਾਲੇ 8-10 ਲੱਖ ਕਰਜ਼ਾ ਭਲਿਉ ਲੋਕੋ ਤਿੰਨ ਕਿੱਲਿਆਂ ਵਿੱਚੋਂ ਦੋ ਵਿਆਹ ਲਈ ਵੇਚੇ, ਹਾਲੇ ਭੀ ਕਰਜ਼ਾ ਕਮ੍ਹਲਾ ਭੀ ਇਹ ਕੰਮ ਨੀ ਕਰੂ ਨਾਲੇ ਆਪ ਜੀਊਂਦਾ ਹੈ, ਮਾਂ ਤਾਂ ਚਲੋ ਤਲਾਕ ਦੇ ਕੇ ਹੋਰ ਵਿਆਹ ਕਰਵਾ ਲਿਆ, ਭੈਣ, ਆਪ, ਬਾਪ ਤਾਂ ਤਿੰਨ ਖਾਣ ਲਈ ਸਨ ਤਾਂ ਭੈਣ ਦਾ ਵਿਆਹ ਸ਼ਾਹੀ ਸੀ, ਨਿਰ੍ਹਾ ਝੂਠ ਹੈ ਉਹ ਜਿੰਮੀਂਦਾਰ ਨਹੀਂ ਸੀ, ਹੁਣ ਦੇਖੋ ਸਸਕਾਰ-ਭੋਗ &lsquoਤੇ ਪਰਿਵਾਰ ਦਾ ਕੋਈ ਜੀਅ ਨਹੀਂ ਮੂਹਰੇ, ਬੱਸ ਪੰਧੇਰ, ਫੂਲ, ਇਕ ਲਾਲ ਪੱਗੀਆ ਕਾਮਰੇਡ ਕਿਰਤੀ ਯੂਨੀਅਨ ਮੋਰ ਪੈਲਾ ਪਉਣ ਕੋਈ ਦੁੱਖ ਲੱਗਦਾ ਸੀ ਨੇੜੇ, ਲਾਹੇ ਖੱਟੋ ਉਸਪਤ ਕਰਾਵੋ, ਮੋਰਚੇ ਨੂੰ ਟੌਨਕ ਦਿਉ।
ਮੇਰੀ ਕਲਮ ਮੇਰਾ ਧਰਮ ਭਾਵੇਂ ਅਕਾਲੀ ਦਲ ਹੋਵੇ, ਬਰਾਬਰ ਆਪਣਾ ਪ੍ਰਤੀਕਰਮ, ਮੈਂ ਪੱਖਪਾਤੀ ਬਿੱਲਾ ਨਹੀਂ ਲਵਾਉਣਾ ਚਾਹੁੰਦੀ, ਸੁਣੋ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਢੀਂਡਸਾ ਲੀਲਾ ਘਰ ਵਾਪਸੀ ਜਾਂ ਘੂਸ ਵਾਪਸੀ, ਪੂਰਨ ਤੱਥ :- ਨਾ ਤਾਂ ਪੰਜਾਬ ਦਾ ਗ਼ਮ, ਨਾ ਸ਼੍ਰੋਮਣੀ ਅਕਾਲੀ ਦਲ ਦਾ ਹੇਜ ਅਤੇ ਨਾ ਹੀ ਪੁਰਾਣਾ ਨਾਤਾ, ਕੇਵਲ ਪੁੱਤਰ ਭਵਿੱਖ, ਕੱਲ੍ਹ ਦੀ ਜੋ ਮਿਲਣੀ ਸੀ, ਉਹ ਤਾਂ ਢੀਂਡਸਾ ਦਲੀਆਂ ਦਾ ਤੇ ਸੁਖਬੀਰ ਸਿੰਘ ਬਾਦਲ, ਭੂੰਦੜ ਸਾਹਬ ਅਤੇ ਅੰਦਰਲੇ ਯਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਹਾਜ਼ਰੀ, ਨਚੋੜ ਸੁਖਬੀਰ ਹੁਣ ਪ੍ਰਧਾਨ ਹੈ ਤੇ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ ਵਿਰੋਧੀ ਤੰਜ ਤੇ ਫੇਰ ਲੋਕਾਂ ਤੋਂ ਪੱਲਾ ਛਡਾਉਣਾ ਸੌਖਾ ਨਹੀਂ, ਸੜਸਤੀ ਦੀ ਸਿਰ &lsquoਤੇ ਟੋਕਰੀ, ਬ੍ਰਹਮਪੁਰਾ ਨੂੰ ਭੀ ਦਿੱਤੀ ਸੀ ਕਿ ਲੋਕਾਂ ਨੇ ਉਹਦੀ ਕਰਤੂਤ ਮੰਦੀ ਭਾਸ਼ਾ ਤੇ ਫੇਰ ਘਰ ਵਾਪਸੀ ਤੇ ਆਪ ਹੀ ਕਹਿੰਦਾ ਲੋਕੀ ਸਾਡੇ ਮਗਰ ਨੀ ਆਏ, ਲੋਕੀ ਸੁਹਿਰਦ ਜੋ ਹੋਣ ਉਹ ਮੱਕਾਰੀਆਂ ਨੂੰ ਨਹੀਂ ਪੂਜਦੇ, ਹੁਣ ਸੁਖਦੇਵ ਸਿੰਘ ਢੀਂਡਸਾ ਕੀ ਭਲੇ ਨੂੰ ਮੁੜਿਆ, ਨੰਬਰ ਇਕ ਭਾਜਪਾ ਨੇ ਭੀ ਮੋੜਤਾ ਬਈ ਬਾਈ ਸਿਆਂ ਜਾ ਕੇ ਰਲੇਵੇਂ ਦੀ ਭਾਜੀ ਪਾ ਜੇਕਰ ਗੱਲ ਬਣਦੀ ਹੈ ਅਸੀਂ ਆਪਣਾ ਰੰਗੜਊ ਕਾਇਮ ਰੱਖੀਏ ਆਵੇ ਗੱਲ ਚੰਦੂਮਾਜਰੇ ਦੀ, ਉਹਨੂੰ ਪਤਾ ਜਿੱਤਣ ਦੇ ਅਸਾਰ ਘੱਟ ਹਨ, ਕਿਧਰੇ ਮੈਨੂੰ ਭਾਜਪਾ ਢੀਂਡਸੇ ਦੀ ਥਾਂ ਦੇ ਦੇਵੇ ਤੇ ਮਿੱਤਰ ਸੁਗਾਤ ਦੇ ਦੇਵੇ ਮੋਦੀ ਸਰਕਾਰ ਨੂੰ ਸਿੱਖ ਤੇਰੇ ਸੇਵਕ ਹਨ, ਰੱਸੀ ਸੜ ਗਈ ਵੱਟ ਨੀ ਗਿਆ । ਢੀਂਡਸਾ ਦੀ ਅੰਦਰਲੀ ਅੱਗ ਕਹਿੰਦਾ ਚੋਣਾਂ ਮਗਰੋਂ ਅਦਲੀ ਬਦਲੀ ਦੀ ਗੱਲ ਕਰਾਂਗੇ, ਸਮਝਣ ਵਾਲੇ ਸਮਝ ਗਏ ਜੋ ਨਾ ਸਮਝੇ ਵੋਹ ਅਨਾੜੀ ਹੈਂ, ਪੁੱਤ ਨੂੰ ਟਿਕਟ, ਹਾਰ ਗਿਆ ਤਾਂ ਫੇਰ, ਝੁਰਲੂ ਪਹਿਲਾਂ ਵਾਲਾ ਪਰ ਹੁਣ ਅਗਲੇ ਤਾਂ ਅੱਕ ਚੱਬੀ ਬੈਠੇ ਨੇ ਚੋਣਾਂ ਕਰਕੇ ਨਾਲੇ ਸਿਰ ਠੁਣਾ ਨੀ ਲੈਣਾ ਚਾਹੁੰਦੇ, ਅੜਿੱਕਾ ਪਾ ਕੇ ਅੰਦਰੋਂ ਜਿਨ੍ਹਾਂ ਨਾਲ ਉਹ ਵਧੀਕੀਆਂ ਕੀਤੀਆਂ ਸੀ ਭੁੱਲ ਜਾਣਗੇ, ਕੌਣ ਛੁਰੇ ਦੇ ਘਉ ਪਰ੍ਹਾਂ ਕਰਦਾ ਹੈ, ਨਾਈ ਨੇ ਵਾਲ ਮੁੰਨਕੇ ਅੱਗੇ ਹੀ ਸੁੱਟਣੇ ਨੇ ।
ਪਿਛਲੇ ਪੰਨੇ ਪੰਜਾਬ ਵਾਸੀਆਂ ਨੂੰ ਪੁਰਜੋਰ ਅਪੀਲ, ਅਖੌਤੀ ਬਾਬੇ ਤੇ ਤਾਂਤਰਿਕ ਤੋਂ ਸੁਚੇਤ ਉੱਦਮ, ਉਪਰਾਲਾ ਤੇ ਪਰਉਪਕਾਰ ਸ਼ਲਾਘਾ ਯੋਗ ਭਾਵੇਂ ਧੀਏ ਗੱਲ ਕਰ ਨੋਹੇ ਕੰਨ ਕਰ, ਇਥੇ ਭੀ ਇਹ ਚੱਲਦਾ ਏ, ਹੁਣ ਪਰ ਤਾਂਤਰਿਕਾਂ ਸ਼ਾਇਦ ਢੰਗ ਬਦਲ ਲਏ ਜਾਂ ਮੈਂ ਫੇਰਾ ਤੋਰਾ ਘੱਟ ਕਰਕੇ ਖਬਰਾਂ ਘੱਟ ਹਨ ਪਰ ਅਖੌਤੀ ਬਾਬੇ ਤਾਂ ਪੰਜਾਬ ਤੋਂ ਵੱਧ ਵਿਦੇਸ਼ੀ ਹਨ, ਇਕ ਅਹਿਮ ਜਾਣਕਾਰੀ ਯੂ।ਕੇ। ਜਦੋਂ ਪਹਿਲਾਂ ਗੁਰੂ ਘਰ ਖੋਲੇ੍ਹ ਤਾਂ ਸਿੱਖ ਭਾਵੇਂ ਮੋਨੇ ਹੋ ਗਏ ਸਨ ਕੰਮਾਂ ਲਈ ਪਰ ਅੰਦਰਲਾ ਧਾਰਮਿਕ ਚੇਤੇ ਸੀ, ਬਹੁਤੇ ਤਾਂ ਸੀ ਭੀ ਅਕਾਲੀ ਮੱਧ ਵਿੱਚੋਂ, ਮੈਨੂੰ ਜਦੋਂ ਇਸ ਪਾਸੇ ਹਿੱਸਾ ਲੈਣ ਦਾ ਮੌਕਾ ਮਿਲਿਆ (ਪਤੀ ਪੂਰਨ ਸਿੱਖ) ਤਾਂ ਕਿਸੇ (ਧੋਹੜੇ ਸਨ) ਗੁਰੂ ਘਰ ਭੀ ਕਿਸੇ ਡੇਰੇ ਦੇ ਸੰਤ-ਸਾਧ ਨੂੰ ਨਹੀਂ ਸੀ ਮਾਨਤਾ, ਸ਼੍ਰੋਮਣੀ ਕਮੇਟੀ ਭੀ ਟਕਸਾਲ ਨਾਲ ਭਾਈਵਾਲ ਨਹੀਂ ਸੀ, ਆਪਣੇ ਵਿੱਦਿਆਰਥੀ ਪ੍ਰਚਾਰਕ ਲਉਂਦੀ ਸੀ, ਹੌਲੀ ਹੌਲੀ ਇਨ੍ਹਾਂ ਡੇਰੇਦਾਰਾਂ ਨੇ ਘੁੱਸ ਪੈਠ ਕਰ ਲਈ ਤੇ ਟਕਸਾਲ ਵਾਲੇ ਹਾਵੀ ਹੋ ਗਏ ਕਿ ਜਾਂ ਅਸੀਂ ਪ੍ਰਚਾਰਕ ਟਰੇਂਡ ਕਰਕੇ ਭੇਜਦੇ ਹਾਂ, ਬੱਸ ਹੋ ਗਿਆ ਧਰਮ ਦਾ ਰਲੇ੍ਹਵਾਂ ਪਰ ਸਾਡੇ ਗੁਰੂ ਘਰ ਕਦੀ ਕਿਸੇ ਸੰਤ ਨੂੰ ਨਹੀਂ ਸੀ ਲਿਆਂਦਾ, 70ਵਿਆਂ ਦੇ ਅੰਤਲੇ ਸੰਤ ਗੜ੍ਹਾ ਸਾਹਿਬ ਵਾਲੇ ਲਿਆਂਦੇ ਗਏ, ਚੰਗਾ ਹੰਗਾਮਾ ਹੋਇਆ ਮੇਰੇ ਪਤੀ ਨੇ ਤਾਂ ਭੜਥੂ ਪਾ ਤਾ ਜੀ ਮੱਥਾ ਟਿਕਾ ਕੇ ਆਏ ਹਨ (ਕੋਕਾ ਕੋਲਾ ਵਾਲਿਆਂ ਸੱਦਿਆ ਸੀ) ਵਾਧੂ ਹੁਣ ਕੀ ਲਿਖਾਂ ਹੁਣ ਤਾਂ ਗੁਰੂ ਘਰ ਹਨ ਹੀ ਇਨ੍ਹਾਂ ਦੇ, ਹਰ ਪ੍ਰਬੰਧਕ ਦੇ ਆਪਣੇ ਨੇੜਲੇ ਤੇ ਅਸ਼ੀਰਵਾਦੀ ਅਖੌਤੀ ਪਤਾ ਨਹੀਂ ਕੌਣ ਹਨ ਕੌਣ ਨਹੀਂ ਪਛਾਣ ਔਖੀ, ਸੱਸ ਨਾ ਸਲਾਹੀਏ ਕਦੇ ਨਿੰਦਣੀ ਪਊਗੀ।
ਪੰਜਾਬ ਵੱਸਦਾ ਗੁਰਾਂ ਦੇ ਨਾਂਅ &lsquoਤੇ, ਜੀ ਪ੍ਰਚਾਰੀ ਜਾਵੋ ਪਰ ਸਥਿਤੀ ? ਉਥੇ ਤਾਂ ਲੋਕੀ ਤਰਾਹ ਤਰਾਹ ਕਰਦੇ ਨੇ, ਅਖੇ (ਭੱਜੇ ਨੂੰ ਜਾਣ ਨਾ ਦੇਣਗੇ ਮੇਰੇ ਡਾਢੇ ਵੀਰ ਭਰਾ) ਰਾਜ ਭਾਗ ਹੀ ਇਨ੍ਹਾਂ ਹੱਥ, ਪੁਲਸ ਭੀ ਆਪਣੇ ਨੰਬਰਾਂ ਲਈ ਨਿੱਤ ਗੈਂਗਸਟਰ ਗਰਦਾਨ ਜੀ ਐਨਕਾਂਊਟਰ ਹੋ ਗਿਆ ਜੀ, ਐਨੀ ਡਰੱਗ ਫੜ ਲਈ ਕਿਸੇ ਨੇ ਦੇਖੀ ਭੀ ਹੈ ਪਤਾ ਨਹੀਂ ਹਰ ਰੋਜ਼ ਉਹੀ ਚੁੱਕੀ ਫਿਰਦੇ ਨੇ, ਮਾਵਾਂ ਦੇ ਪੁੱਤ ਨੇ ਉਹ ਭੀ ਕੇਸ ਚਲਾਵੋ, ਮਾਰਦੇ ਨੇ ਭਈ ਭੇਤ ਨਾ ਖੁੱਲ੍ਹਣ, ਆਹ ਹੋਰ ਲੋਟੂ ਟੋਲੇ ਏਜੰਸੀਆਂ ਤੋਂ ਤਨਖਾਹਾਂ ਲਈ ਜਾਂਦੇ ਨੇ ਇਹ ਨੀ ਗੈਂਗਸਟਰ, ਸੂਬੇ ਵਿਚ ਅਨਉੱਚਿਤ ਉਪੱਧਰ ਕਰਦੇ ਨੇ ਕਿਸਾਨ ਆਗੂ ਕੀ ਅਮਨ-ਸ਼ਾਂਤ ਨੇ, ਸਾਰਾ ਢਾਂਚਾ ਹੀ ੁੱਪੁੱਠਾ ਕਰਤਾ ਜਾਣ ਤੋਂ ਘਬਰਾਈ ਦਾ ਹੈ, ਚਲੋ ਉਥੇ ਤਾਂ ਰਾਜ ਮਾੜਾ ਹੈ ਇਥੇ ਭੀ ਟਿਕਾਅ ਨਹੀਂ, ਸਾਨੂੰ ਜੀ ਕਿਸਾਨਾਂ ਦੇ ਹੱਕ ਵਿੱਚ ਗੁਰੂ ਘਰਾਂ ਵਿੱਚ ਮੀਟਿੰਗਾਂ ਕਰੋ, ਭਾਈ ਕੋਈ ਚੰਗੀ ਸਲਾਹ ਦਿਉ ਜੂਨ ਆਈ ਅਸੀਂ ਕੋਚਾਂ ਬੁੱਕ ਪਰ ਲੱਭਿਆ ਕੀ ਐਨਾ ਧਨ ਬਰਬਾਦ ਕਰਕੇ ।
ਮੇਰੇ ਸੁਝਾਅ : ਸਿਹਤ ਸਬੰਧੀ ਲੇਖ ਲੋੜ ਹੈ ਹੋਰ ਭੀ ਵਿਸਥਾਰ ਨਾਲ ਤੇ ਦੇਸੀ ਢੰਗ ਦੱਸੋ ਪ੍ਰਹੇਜ ਸੌ ਇਲਾਜ ਜਰੂਰੀ ਨਹੀਂ ਡਾਕਟਰ ਤੰਦਰੁਸਤੀ ਨਿਆਮਤ ਦੇ ਦੇਣ ਇਕ ਦੁਆਈ ਠੀਕ ਕਰਨ ਦੂਜੀ ਬੀਮਾਰੀ ਲਈ ਤਿਆਰੀ, ਅੱਜ ਤਾਂ ਭਾਈ ਹਰ ਨੁਸਕਾ ਸਾਵਧਾਨੀ ਨਾਲ ਵਰਤੋ, ਪੁਰਾਣੇ ਖਾਣੇ, ਘਰ ਦੀ ਬਣੀ ਦਾਲ, ਸਾਗ, ਸਬਜ਼ੀ, ਮਿੱਸੇ ਪਰੌਂਠੇ, ਆਪਣੀ ਚਟਨੀ ਤੇ ਅਚਾਰ, ਦਹੀਂ (ਘਰ ਬਣਾਉ), ਸੌਂਫ, ਸੁੰਢ, ਜਵੈਨ, ਕਾਲੀ ਮਿਰਚ, ਲੋਂਗ, ਲੈਚੀਆਂ, ਧਨੀਆ, ਜੀਰਾ, ਹਿੰਗ, ਦਾਲਚੀਨੀ, ਲਸਣਾਂ, ਗੰਡਾ, ਹਰੀ ਮਿਰਚ (ਥੋੜ੍ਹੀ) ਦਾਲਾਂ ਰਲ੍ਹਾ ਕੇ ਕਦੀ ਕਦੀ ਕੜ੍ਹੀ (ਵਿਟਾਮਨ ਨੇ) ਚੌਲ ਘੱਟ, ਵੇਸਣ, ਮੱਕੀ ਦਾ ਆਟਾ, ਜੌਆਂ ਦਾ ਦਲੀਆ, ਦਰ੍ਹੜੀ ਕਣਕ ਨੂੰ ਘੀ ਵਿੱਚ ਭੁੰਨ ਕੇ ਦੁੱਧ ਪਾਉ ਗੁੱੜ-ਸ਼ੱਕਰ ਵਰਤੋ, ਸਰੋਂ ਦਾ ਤੇਲ ਵਰਤੋ ਤੜਕੇ ਲਈ ਸੁੱਕੀ ਸਬਜ਼ੀ ਤੇ ਸਾਗ ਲਈ ਸਲਾਦ, ਫਲ ਫਰੂਟ, ਮੇਹਦੇ &lsquoਤੇ ਲੋੜ ਅਨੁਸਾਰ, ਆਲੂ, ਗਾਜਰ, ਬੰਦ ਗੋਭੀ, ਗੋਭੀ, ਬੈਂਗਣ, ਕਰੇਲੇ, ਭਿੰਡੀ ਆਪਣੀ ਪਸੰਦ ਤੇ ਬਾਹਰਲਾ ਖਾਣਾ ਘੱਟ ਕਰੋ, ਗੁਰੂ ਘਰ ਭੀ ਲੰਗਰ ਛਕਾਉ ਨਾ ਕਿ ਲਾਂਗਰੀਆਂ ਦੀ ਨੌਕਰੀ ਵੱਧ ਮਿਰਚ ਮਸਾਲੇ ਨੌਜਵਾਨ ਤਾਂ ਖੁਸ਼ ਪਰ ਪੁਰਾਣੇ ਮੇਹਦਾ ਖਰਾਬ, ਬੀਬੀਆਂ ਭੈਣਾਂ ਰੋਟੀਆਂ ਲੂਹ ਲੂਹ ਸਿੱਟਦੀਆਂ ਨੇ ਸੇਵਾ ਕਰੋ ਫਾਹਾ ਨਾ ਸਮਝੋ, ਗੁਰੂ ਲੰਗਰ ਵਿੱਚ ਭੀ ਸਾਦਗੀ, ਦਾਲ ਰੋਟੀ, ਕਦੀ ਸਬਜ਼ੀ, ਕਦੀ ਕੜ੍ਹੀ, ਕਦੀ ਸਾਗ, ਕਦੀ ਮਿੱਸੀਆਂ ਰੋਟੀਆਂ ਦਹੀ ਨਾਲ ਬਹੁਤੇ ਪਰੋਸੇ ਨਾ ਵਰਤਾਉ, ਸਿਹਤਾਂ ਜਰੂਰ ਰਿਸ਼ਟ ਪੁਸ਼ਟ ਰਹਿਣਗੀਆਂ, ਪਰ ਹਾਂ ਵਡੇਰਿਆਂ ਲਈ ਬੈਠ ਕੇ ਅਰਾਮ ਨਾਲ ਖਾਣ ਭੀ ਦੂਜਿਆਂ ਲਈ ਸਰੀਰ ਰਾਜ਼ੀ ਰਹਿੰਦਾ ਹੈ, ਜਰੂਰ ਬਾਹਰ-ਅੰਦਰ ਜਾਣਾ ਭੀ ਲਾਹਾ, ਇਕ ਹੋਰ ਸਾਂਝ ਭਾਈ ਪੰਜਾਬ ਤੋਂ ਪੁਰਾਣੇ ਪਨਸਾਰੀਆਂ ਤੋਂ ਚੂਰਨ ਲਉ ਨਾ ਕਿ ਸਟੋਰਾਂ ਤੋਂ ਕੋਈ ਗੁਜਰਾਤ ਦਾ, ਕੋਈ ਬਾਬੇ ਰਾਮ ਦੇਵ ਦਾ, ਉਹ ਸਾਡੇ ਪੰਜਾਬੀ ਜੁੱਸੇ ਲਈ ਬਹੁਤਾ ਕਾਰਗਰ ਨਹੀਂ, ਕਾਲਾ ਲੂਣ ਵਰਤੋ, ਹਿਮਾਲੀਆ ਵਾਲਾ ਲੂਣ ਵਰਤ ਸਕੋ ਤਾਂ ਸੌ ਖੱਟੀ ਨੋਟ, ਮੈਂ ਆਹ ਸਭ ਕੁਝ ਕਰਦੀ ਹਾਂ, ਐਮੇ ਭਕਾਈ ਨਹੀਂ ਮਾਰਦੀ, ਲੈ ਜਾ ਛੱਲੀਆਂ ਭੁਨਾ ਲੀ ਦਾਣੇ, ਆਪ ਭੀ ਜਰੂਰ ਚੱਬੋ, ਸਹਾਈ ਹੋਊ, ਬੀਬੀ ਨੂੰ ਕੋਸਣ ਦੀ ਥਾਂ ਧਰਮ ਇਤਿਹਾਸ ਦੀ ਜਾਣਕਾਰੀ ਸਹੀ ਲਵੋ, ਬੋਲੀ ਤੇ ਭਾਸ਼ਾ ਵਿੱਚ ਅੰਤਰ ਸਮਝਾਵੋ, ਇਹ ਗਿਆਨ ਹੁਣ ਚੈਨਲਾਂ ਤੋਂ ਨਹੀਂ ਅਖ਼ਬਾਰ ਰਸਾਲੇ ਪੜ੍ਹਕੇ ਲਿਖਤ ਪੜ੍ਹਤ ਸਹੀ ਹੋਵੇਗੀ, ਤੇ ਹਰ ਗੁਰੂ ਘਰ ਪਰਚਾ ਸੰਗਤਾਂ ਦੀ ਸਹੂਲਤ ਲਈ ਮੰਗਵਾ ਕੇ ਰੱਖੋ, ਇਸ਼ਤਿਹਾਰ ਦੇ ਕੇ ਪਰਚੇ ਦੀ ਨਹੀਂ ਪੰਜਾਬੀ ਸੰਗਤਾਂ ਦੀ ਸੇਵਾ ਕਰੋ, ਧੰਨਵਾਦ ।