image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਠਾਕੁਰ ਹਮਰਾ ਸਭ ਤੇ ਊਚਾ ਰੈਣ ਦਿਨਸ ਤਿਸ ਗਾਵੋ ਰੇ

ਠਾਕੁਰ ਸਭਸ ਦਾ, ਸਰਬ ਵਿਆਪੀ ਤੇ ਕੁੱਲ ਸ੍ਰਿਸ਼ਟੀ ਤੇ ਹੈ ਜਦੋਂ ਦੀ ਮਨੁੱਖੀ ਹੋਂਦ ਹੈ ਹਰ ਜੀਵ-ਜੰਤੂ ਉਹਦੀ ਹੀ ਸਾਜਨਾ ਹੈ, ਰਚਨਹਾਰ ਨੇ ਦੇਖੋ ਕੀ ਕੀ ਕਰਤਵ ਕੀਤੇ, ਪਹਿਲਾ ਪ੍ਰਾਲਭਧ ਫੇਰ ਸਰੀਰ ਵਿੱਚ ਬੁੱਧ (ਕਬੁੱਧ ਭੀ) ਬੁੱਧ ਨਾਲ ਦੇਵੀ ਦੇਵਤੇ ਈਸਾ ਯਸੂ, ਹਜ਼ਰਤ ਮੁਹੰਮਦ, ਪੀਰ ਫ਼ਕੀਰ ਪੈਗੰਬਰ, ਸਭ ਦੀ ਮਹੱਤਤਾ, ਮਹਾਨਤਾ ਤੇ ਸਨਮਾਨਤਾ ਸਮੇਂ ਦੇ ਵਿੱਚ ਹੁੰਦੀ ਹੀ ਰਹੀ, ਸਭ ਤੋਂ ਪ੍ਰਭੂ ਦੀ ਸੋਮਿਆਂ ਦੀ ਲੋੜ ਪੂਰਤੀ ਦੀ ਪੂਜਾ ਸੀ ਜੀਵਨ ਪ੍ਰਫੱੁਲਤ ਹੋ ਹੀ ਨਹੀਂ ਸੀ ਸਕਦਾ ਉਸ ਬਨਸਪਤੀ ਤੋਂ ਰਹਿਤ, ਮਨੁੱਖ ਦੀ ਦੇਣ ਹਨ ਮੱਤ, ਮਜ਼੍ਹਬ, ਧਰਮ, ਕੋਈ ਨਾ ਤਾਂ ਪ੍ਰਮੇਸ਼ਰ ਨੂੰ ਮਿਲ ਕੇ ਆਇਆ ਅਤੇ ਉਹਦੀ ਕੋਈ ਟੇਪ, ਲਿਖਤ ਜਾਂ ਸਨੇਹਾ ਲਿਆਇਆ, ਹਾਂ ਪਰਮ ਮਨੁੱਖ ਜਰੂਰ ਧਰਤੀ ਤੇ ਪਧਾਰੇ ਤੇ ਰੱਬੀ ਨੂਰ ਦੇ ਚਮਤਕਾਰ ਦਿਖਾਏ ਤੇ ਆਮ ਲੋਕਾਂ ਨੇ ਉਨ੍ਹਾਂ ਨੂੰ ਹੀ ਅਕਾਲ ਪੁਰਖ ਮੰਨ ਲਿਆ, ਬੱਸ ਇਹ ਕਾਰਨ ਹਰ ਪੁਰਾਣੇ ਸਮੇਂ ਵਿੱਚ ਜੰਗ, ਯੁੱਧ, ਵੱਢ ਵਢਾਕੇ ਜਲਾਦੀ ਸਮੇਂ ਹੰਢਾਏ, ਸਮੇਂ ਨੇ ਕਰਵਟ ਲਈ ਆਦਮ ਜਾਤ ਵਿੱਚ ਸੋਝੀ ਆਈ ਤਾਂ ਆਪਸੀ ਮੁਕਾਬਲੇਬਾਜੀ ਹੋਣ ਲੱਗ ਪਈ, ਝਗੜੇ ਝਮੇਲੇ, ਆਪਣੀ ਹਊਮੈ ਲਈ ਹਮਰਾ ਠਾਕੁਰ ਉੱਚਾ ਹੈ, ਤੂੰ ਨਹੀਂ ਮੰਨਦਾ ਤੂੰ ਲਾਂਭੇ ਹੋ, ਫੇਰ ਆਪਣਾ ਅੱਡ ਤਬਕਾ ਖੜ੍ਹਾ ਕਰ ਲਿਆ ਆਦਿ ਲੰਮੇਰਾ ਨਾ ਕਰਦੀ ਆਪਣੇ ਧਰਮ ਵੱਲ ਆਵਾਂ ਉਦੋਂ ਤੱਕ ਚਾਰੇ ਵੱਡੇ ਮੱਤ, ਮਜ਼੍ਹਬ ਫੈਲ ਚੁੱਕੇ ਸਨ, ਭਾਰਤ ਵਰਸ਼ ਅੱਜ ਦਾ ਹਿੰਦੂਸਤਾਨ, ਸਨਾਤਨ ਧਰਮ ਨੂੰ ਹਿੰਦੂ ਸ਼ਬਦ ਨਾਲ ਜੋੜ ਲੈਂਦਾ ਹੈ ਜਾਤ-ਪਾਤ ਦਾ ਅਮਰਾ ਫੈਲਾ ਹੋਇਆ ਸੀ ਤਾਂ ਕਿੱਤਾ ਵੰਡ ਪਰ ਬਣਾ ਜਾਤ, ਉਸ ਵੇਲੇ ਬ੍ਰਾਹਮਣ ਪੜ੍ਹੇ ਹੋਏ ਸਨ ਤੇ ਵੇਦ ਪੁਰਾਨ ਲਿਖੇ ਗਏ ਸਨ ਭਾਸ਼ਾ ਸੰਸਕ੍ਰਿਤ ਸੀ, ਉਹ ਪੜ੍ਹ ਸਕਦੇ ਸਨ ਸਾਧਾਰਨ ਵਿਅਕਤੀ ਨਹੀਂ ਉੱਚੇ ਥਾਪੇ ਗਏ ਰੱਖਿਆ ਲਈ ਕਸ਼ੱਤਰੀ, ਵੈਸ਼, ਘਟੀਆ ਕੰਮਾਂ ਲਈ ਸ਼ੂਦਰ (ਅੱਜ ਪੱਛੜੀ ਸ਼ੇ੍ਰਣੀ, ਦਲਿਤ) ਸ੍ਰੀ ਲੰਕਨ ਮੱਦ, ਸਾਡੇ ਤਾਂ ਬਾਲਮੀਕ ਤੇ ਰਵਿਦਾਸੀਆ (ਰਮਦਾਸੀਆ) ਹੁੰਦੇ ਸਨ, ਹੁਣ ਆਉਂਦਾ ਹੈ ਇਕ ਕਾਲ ਜਦੋਂ ਬ੍ਰਾਹਮਣ ਤੇ ਖੱਤਰੀ ਭਿੜਨ ਲੱਗ ਪਏ, ਕਿਉਂਕਿ ਪੰਡਤਾਂ ਨੇ ਭੀ ਅੱਜ ਸਾਡੇ ਵਾਂਗੂੰ ਆਪਣੇ ਕਿੱਤੇ ਨੂੰ ਦੁਕਾਨਦਾਰੀ ਬਣਾ ਲਿਆ ਤੇ ਕਈ ਨਵੀਆਂ ਹੀ ਰੀਤਾਂ ਘੜ ਕੇ ਲੱਗੇ ਸਾਧਾਰਨ ਲੋਕਾਂ ਨੂੰ ਗੁੰਮਰਾਹ ਕਰਨ, ਉਦੋਂ (ਗੁਰੂ ਨਾਨਕ ਦੇਵ) ਗੁਰੂ ਨਹੀਂ ਸੀ ਇਕ ਫਲਾਸਫਰ ਕਿ ਆਹ ਕੀ ਚੱਲਦਾ ਹੈ, ਇਸਲਾਮ ਭੀ ਇਸੇ ਤਰ੍ਹਾਂ ਨਾਲ ਅੱਡ ਰਵਾਇਤੀ ਪਰ ਬ੍ਰਾਹਮਣੀ ਪੂਜਾ ਦੇ ਵਿਰੁੱਧ ਲਹਿਰ ਤਾਂ ਨਹੀਂ ਆਖ ਸਕਦੇ ਪਰ (ਗੁਰੂ ਨਾਨਕ ਦੇਵ) ਕੁਰੀਤੀਆਂ ਵਿਰੁੱਧ ਹੋ ਗਏ ਤੇ ਕੁਝ ਪੈਰੋਕਾਰ ਭੀ ਰੱਲ ਗਏ, ਭਾਈ ਬਾਲਾ ਤੇ ਮਰਦਾਨਾ, ਦੋਨਾਂ ਫਿਰਕਿਆਂ ਦੇ ਬੱਸ ਇਥੋਂ ਸੁਧਾਰ ਦਾ ਰਾਹ ਤੁਰਿਆ, ਪਰ ਧਰਮ ਕੋਈ ਅੱਡ ਦਾ ਨਹੀਂ ਸੀ ਚੱਲਿਆ, ਕੁਰੀਤਾਂ ਨਿਕਾਰੀਆਂ ਸਨ, ਲੋਕ ਭਲਾਈ ਸੇਵਾ ਪ੍ਰਮਾਤਮਾਂ ਦੀ ਸਹੀ ਮਾਨਤਾ ਦਾ ਉੱਦਮ ਸੀ, ਜੋ ਕਿ ਤੱਥਾਂ ਨਾਲ ਸਿੱਧ ਕਰਨਾ ਉਨ੍ਹਾਂ ਦਾ ਟੀਚਾ ਸੀ, ਫੇਰ ਮਨੁੱਖੀ ਫਿਤਰਤ, ਲੋਭ ਲਾਲਚ ਅੱਗੇ ਆ ਗਏ ਮੈਂ ਨਾਨਕ ਦੇ ਨੇੜੇ, ਮੈਂ ਸੇਵਾ, ਮੈਂ ਚੇਲਾ ਮੇਰੇ ਸਿਰ ਹੱਥ ਧਰੋ ਬੱਸ ਜੀ ਵੱਧਦੇ ਗਏ ਤੇ ਗੱਦੀ ਦਾ ਸੰਦਰਭ ਖਿੱਚੋ ਤਾਣ, ਸਭ ਪੋਥੀਆਂ ਆਦਿ ਵਿੱਚ ਲੱਭ ਸਕਦੇ ਹੋ 200 ਸਾਲ ਤੱਕ ਇਹ ਸਮਾਂ ਚੱਲਿਆ, ਰਿਸ਼ਤੇ ਨਾਤੇ ਪਰਿਵਾਰ, ਖੱਤਰੀ ਬਰਾਦਰੀ ਹੀ ਬ੍ਰਾਹਮਣਾਂ ਵਾਂਗੂੰ ਇਸ ਪ੍ਰਸਤਾਵ ਵਿੱਚ ਵਿਚਰੀ ਬੜਾ ਕੁਝ ਹੈ ਲਿਖਣ ਨੂੰ, ਸਭ ਲਿਖਤਾਂ ਵਿੱਚ ਪੁਸਤਕਾਂ ਵਿੱਚ ਉਪਲਭਧ ਹੈ ਭਾਵੇਂ ਵਿਰੋਧੀ ਲਿਖਤਾਂ ਤਾਂ ਬੜਾ ਕੁਝ ਅਵੱਲਾ ਭੀ ਅੰਕਤ ਕਰ ਗਈਆਂ, ਸਿੱਖ ਧਰਮ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪੂਰਨ ਅਰੰਭਤਾ ਹੈ ਉਹ ਜੰਗਜੂ ਸਨ ਤੇ ਵਿਰੋਧੀ ਮੁਸਲਮਾਨ ਹੁਕਮਰਾਨ ਤੋਂ ਤੰਗ ਸਨ ਤਾਂ ਉਨ੍ਹਾਂ ਗੁਰੂ ਜੀ ਦੇ ਇਰਾਦੇ ਤੇ ਮਨਸ਼ੇ ਨਾਲ ਰਲ੍ਹਾ ਕੇ ਯੁੱਧ ਲੜੇ ਕਹਿਣਾ ਤਾਂ ਸਬੂਤ ਨਹੀਂ ਹਨ ਕਿ ਸਭ ਜਿੱਤਾਂ ਸਨ,  ਧਰਮ ਜੀਊਂਦਾ ਰਹੇ, ਪੰਥ ਬਣ ਗਿਆ, ਗੁਰੂ ਜੀ ਦੀ ਆਯੂ ਕੇਵਲ 45 ਸਾਲ ਤੋਂ ਘੱਟ ਹੀ ਸੀ, ਭਗਤੀ, ਲਿਖਤਾਂ, ਗੁਰੂ-ਗ੍ਰੰਥ ਦੀ ਪੁਰਾਤਨ ਬੀੜ ਚਲੋ ਮੰਨ ਲਵੋ ਧੀਰ ਮੱਲੀਆਂ ਨੇ ਰੱਖ ਲਈ ਫੇਰ ਗੁਰੂ ਜੀ ਨੇ ਆਪਣੇ ਮਾਮੇ ਭਾਈ ਗੁਰਦਾਸ ਤੋਂ ਭੀ ਲਿਖਵਾਈ ਪਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਤਾਂ ਸਾਰੀ ਮੁੜ ਲਿਖਾਈ, ਮੈਂ ਤਾਂ ਕੇਵਲ ਜੋ ਸਿੱਖ ਆਖਦੇ ਨੇ ਉਹੀ ਲਿਖਦੀ ਹਾਂ ਮੇਰੀ ਕੋਈ ਖੋਜ ਨਹੀਂ ਪਰ ਵਿਚਾਰ ਕੁਝ ਮੰਗ ਕਰਦੇ ਹਨ ਕਿ ਇਹ ਕੀ ਮਾਜਰਾ ਹੈ ਹੁਣ ਕਿਹੜੇ ਗੁਰੂ ਗ੍ਰੰਥ ਨੂੰ ਮਾਨਤਾ, ਫੇਰ ਭਾਈ ਗੁਰਦਾਸ ਵਾਲਾ ਕੀ ਇਤਿਹਾਸ ਹੈ ਤੁਸੀਂ ਜਾਣੋ, ਮੰਨਣਾ ਪਵੇਗਾ ਕਿ (ਗੁਰੂ ਨਾਨਕ ਦੇਵ) ਤੋਂ ਦੱਸਮੇ ਗੁਰੂ ਜੀ ਤੱਕ ਸਮਾਂ ਭੀ ਦੋ ਸਦੀਆਂ ਟੱਪਦਾ ਹੈ, ਬੜਾ ਕੁਝ ਬਦਲਦਾ ਹੈ ਰੁੱਤਾਂ ਬਦਲ, ਸਮਾਜ ਬਦਲ, ਤਕਨੀਕਾਂ ਬਦਲ, ਮਨੁੱਖਤਾ ਦੀ ਸੋਚ ਬਦਲੀ, ਕੁਝ ਭੀ ਸਥਿਰ ਨਹੀਂ ਰਹਿੰਦਾ, ਝਾਤ ਪਾਈਏ ਤੱਥਾਂ ਲਈ ਆਪਾਂ ਆਪਣੇ ਹੀ ਸਮਕਾਲੀ ਦੇਖੋ, 4 ਕੁ ਸਾਲ ਦੀ ਉਮਰ ਤੋਂ ਘਰ ਦੇ ਕੰਮ ਵਿੱਚ ਹੱਥ ਵਟਾਉਣਾ, ਹੋਰ ਨਹੀਂ ਤਾਂ ਦਾਦੀ, ਮਾਂ ਜਾਂ ਹੇਰਾਂ ਨੂੰ ਆਹ ਕੋਲੀ ਫੜਾ ਕੁੱਤਾ ਜਾ ਦਰਾਂ ਵਿੱਚ ਬੈਠ, ਸਕੂਲ ਜਾਣ ਵੇਲੇ ਡੰਗਰ ਲੈ ਜਾਵੋ ਬੱਗ ਲਈ, ਆਉਂਦੇ ਮੋੜ ਲਿਆਇਉ, ਵੱਡੇ ਹੁੰਦੇ ਗਏ ਕੰਮ ਭੀ ਕਰਨੇ ਕੁੱਟਾਂ, ਮਾਰਾਂ, ਝਿੜਕਾਂ, ਝੰਭਾ, ਗਾਲ੍ਹਾਂ ਆਦਿ ਬਾਲਪਨ, ਬਚਪਨ, ਜਵਾਨੀ ਤੇ ਫੇਰ ਪੂਰਾ ਜੋਬਨ ਸਭ ਹੀ ਅਧੀਨਗੀ ਨਾਲ ਹੀ ਹੰਢਾਇਆ, ਚਾਹੇ ਕਿਸੇ ਦੀ ਭੀ ਸੀ, ਅੰਤ ਆਪਣੀ ਔਲਾਦ ਦੀ ਭੀ, ਪਰ ਅੱਜ ਦੇਖੋ ਬੱਚੇ ਨੂੰ ਮਾਂ ਬਾਪ ਭੀ ਕੁਝ ਨਹੀਂ ਆਖ ਸਕਦੇ, ਝਾੜ-ਝੰਭ ਤਾਂ ਕਿਥੇ, ਜਿਨ੍ਹਾਂ ਦੀ ਖਾਤਰ ਕੁੱਤੇ ਦੀ ਮੌਤ ਮਰੇ ਜਾਇਦਾਦਾਂ ਬਣਾਈਏ ਅੱਜ ਕਿੰਨੇ ਕੁ ਨੇ ਜੋ ਬਾਤ ਪੁੱਛਦੇ ਨੇ, ਸਮਾਂ ਬੜਾ ਤੇਜ ਰਫ਼ਤਾਰ ਨਾਲ ਚੱਲਦਾ ਹੈ, ਪੁਰਾਤਨ ਭੀ ਸੀ ਪਰ ਅੱਜ ਅਸੀਂ ਭਾਈਚਾਰੇ, ਸਮਾਜ ਅਤੇ ਪਰਿਵਾਰਾਂ ਦੇ ਨਿਘਾਰ ਦੀ ਗੱਲ ਨਹੀਂ ਕਰਦੇ ਬੱਸ ਜੀ ਗੁਰੂ ਜੀ ਆਹ ਕਰ, ਭਾਈ ਗੁਰਦਾਸ ਦਾ ਪ੍ਰਚਾਰ ਸਿਖਰਾਂ &lsquoਤੇ, ਭਾਈ ਨੰਦ ਲਾਲ, ਸੰਤੋਖ ਸਿੰਘ, ਨਾਭਾ, ਭੰਗੂ ਤੇ ਮਗਰੋਂ ਵਾਲੇ ਲੇਖਕ ਭੀ ਪਰ ਕਦੀ ਨਹੀਂ ਸੋਚਦੇ ਕਿ ਇਨ੍ਹਾਂ ਤੋਂ ਮਗਰੋਂ ਬੜੇ ਹੀ ਉੱਚ ਕੋਟੀ ਦੇ ਵਿਦਵਾਨ, ਬੁੱਧੀਮਾਨ ਲੇਖਕ ਹੋਏ, ਬੜੀਆਂ ਸਿਖਰਾਂ ਦੀਆਂ ਸੁਝਾਵਾਂ ਦਲੀਲਾਂ ਤੇ ਵਿਚਾਰਾਂ ਪਰ ਨਾ ਜੀ ਅਸੀਂ ਤਾਂ ਭੂਤਕਾਲ ਵਿੱਚ ਰਹਿਣਾ ਚੰਗਾ ਮੰਨਦੇ ਹਾਂ, ਵਰਤਮਾਨ ਦਾ ਨਿੱਘ ਜਾਂ ਉਜਲਾ ਕਰਨ ਲਈ ਕੋਈ ਤਜ਼ਵੀਜ ਨਹੀਂ, ਜਾਂ ਫੇਰ ਅੱਗਾ ਸੁਆਰੋ ਜੋ ਦੇਖਿਆ ਨਹੀਂ ਆਪਣੀ ਠੇਕੇਦਾਰੀ ਦੁਕਾਨਦਾਰੀ ਅਹੁਦੇਦਾਰੀ ਤੇ ਪ੍ਰਭੂਸਤਾ, ਹੈਂਕੜਬਾਜ਼ੀ ਗੁਰੂ ਘਰਾਂ ਦੀ ਪ੍ਰਧਾਨਗੀ ਸਾਡਾ ਧਰਮ ਤੇ ਜੀਵਨ ਬਣ ਗਿਆ, ਮੈਂ ਤਾਂ ਧੰਨਵਾਦੀ ਰਿਣੀ ਹਾਂ ਸੰਗਤਾਂ ਦੀ ਜੋ ਕਿਰਤ ਕਰਕੇ ਦਸਵੰਧ ਦੇ ਕੇ ਗੁਰਦੁਆਰੇ ਚਲਾ ਰਹੇ ਹਨ ਲੰਗਰ ਦੀ ਪ੍ਰਥਾ ਧਰਮ ਨੂੰ ਉਭਾਰਨ ਤੇ ਪ੍ਰਫੁੱਲਤ ਕਰਨ ਲਈ ਵਸੀਲਾ ਹੈ, ਰੱਬ ਰੱਖੇ ਰਾਜ਼ੀ ਉਨ੍ਹਾਂ ਨੂੰ ਵਧਣ ਫੁੱਲਣ ਦਾਤਾਰ ਉਨ੍ਹਾਂ &lsquoਤੇ ਮਿਹਰ ਕਰੇ ਤੇ ਸਾਡੇ ਵਰਗੇ ਹੈਂਸਿਆਰਿਆਂ ਨੂੰ ਸਮੁੱਤ ਬਖ਼ਸ਼ੇ, ਨਹੀਂ ਤਾਂ ਆਹ ਸਭ ਡੇਰੇ, ਟਕਸਾਲਾਂ ਦੁਕਾਨਾਂ ਹਨ ਸਭ ਬਾਬੇ ਇਕੋ ਹੀ ਹਨ, ਹਾਂ ਹਰ ਇਕ ਦੇ ਆਪਣੇ ਪੈਰੋਕਾਰ ਸੇਵਕ ਤੇ ਚੇਲੇ ਜੋ ਉਪਮਾ ਲਈ ਸਹਾਈ, ਵੈਸੇ ਤਾਂ ਹਰ ਵਰਗ ਹੀ ਆਪਣੇ ਬੌਸ ਦੇ ਗੁਣਵਾਨ ਹੁੰਦਾ ਹੈ, ਗੁਰੂ ਕਾਲ ਵਿੱਚ ਭੀ ਸੀ ਹੁਣ ਭੀ ਹੈ ਸਬੂਤ ਨਾ ਮੰਗਿਉ ਸਭ ਕੁਝ ਵਰਤ ਰਿਹਾ ਹੈ । ਮੈਂ ਚਾਹੁੰਦੀ ਨਹੀਂ ਸੀ ਪਰ ਹਿਰਖ ਵਿੱਚ ਤਾਂ ਹਾਂ ਹੀ, ਗੁਰੂ ਸਾਹਬਾਂ ਬਾਰੇ ਜੋ ਕੁਝ ਊਲ ਜਲੂਲ ਲਿਖਿਆ ਹੈ ਕਦੀ ਕਿਤਾਬਾਂ ਪੜ੍ਹੀਆਂ ਹਨ, ਇਥੋਂ ਤੱਕ ਸਿੱਖ ਲੇਖਕ ਭੀ ਹਨ ਭਾਵੇਂ ਉਹ ਤਾਂ ਉਪਮਾਂ ਸਮਝ ਕੇ ਲਿਖਦੇ ਨੇ ਪਰ ਕਈ ਵਿਰੋਧੀ ਤਾਂ ਅਪਮਾਨਜਨਕ ਨੂੰ ਲਿਖ ਇਤਿਹਾਸ ਦੱਸਦੇ ਹਨ । 
ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਕਿਉਂ ਲਿਖ ਰਹੀ ਹਾਂ ਅੱਜ ਵਿਸ਼ਾ ਹੀ ਹੈ, ਸਭ ਤੋਂ ਪਹਿਲਾਂ ਮਾਲਵਾ ਖੇਤਰ ਵਿੱਚ ਬੜੀ ਚਰਚਾ ਹੈ ਜਦੋਂ ਕਿ ਦੋ ਵਕੀਲ ਪਿਉ-ਪੁੱਤਰ ਖਾਰਾ ਤਵਾਰੀਖ ਤੋਂ ਅਣਜਾਣ ਕਿ ਰਾਜ ਸਤਲੁੱਜ ਤੋਂ ਪਾਰ ਤਾਂ ਰਣਜੀਤ ਸਿੰਘ ਨੂੰ ਵੜਨ ਤੱਕ ਨਾ ਦਿੱਤਾ ਇਥੇ ਪਟਿਆਲਾ ਰਿਆਸਤ ਸਭ ਤੋਂ ਸ਼ਕਤੀ ਸ਼ਾਲੀ ਤੇ ਅੰਗ੍ਰੇਜਾਂ ਨਾਲ ਜੋੜ-ਮੇਲ ਮਹਾਰਾਜਾ ਰਣਜੀਤ ਸਿੰਘ ਨੂੰ ਕੋਰਾ ਜਵਾਬ ਤੇ ਉਹਨੇ ਦੂਜੀਆਂ ਛੋਟੀਆਂ ਛੋਟੀਆਂ ਮਿਸਲਾਂ ਨਾਲ ਗੱਠਜੋੜ ਹੀ ਕੀਤਾ, ਸ਼ੁਕਰਚਕੀਆ ਮਿਸਲ ਵੱਡੀ ਸੀ, ਜੋ ਮਹਾਰਾਜੇ ਦੇ ਹੱਥ ਸੀ, ਕੋਈ ਸ਼ੱਕ ਨਹੀਂ ਕਿ ਰਾਜ ਬੁਲੰਦ, ਇਨਸਾਫੀ ਤੇ ਇਕਸਾਰਤਾ ਦਾ ਸੀ, ਪਰ ਜੋ ਫੈਲਿਆ ਅਫ਼ਗਾਨਿਸਤਾਨ, ਕਾਬਲ, ਕੰਧਾਰ ਅੱਜ ਦਾ ਪਾਕਿਸਤਾਨ ਤੇ ਪੰਜਾਬ ਦਾ ਦੁਆਬਾ ਖਿੱਤਾ ਤੇ ਰਾਜ ਕਿਵੇਂ ਅੰਗ੍ਰੇਜ ਤੇ ਫਰਾਂਸੀਸੀ ਦੋਵੇਂ ਤਾਕਤਾਂ ਭਾਰੀ ਤੇ ਯੁੱਧ, ਅੰਗ੍ਰੇਜ਼ ਪਹਿਲਾਂ ਹੀ ਭਾਰਤ &lsquoਤੇ ਹਾਵੀ ਸਨ, ਮਾਲਵਾ ਭੀ ਅਧੀਨ, ਅੰਗ੍ਰੇਜ਼ ਦਾ ਦੁਨੀਆਂ ਤੇ ਦਬਦਬਾ ਤੇ ਰਾਜ ਨੇ ਫਰਾਂਸੀਸੀ ਫੌਜਾਂ ਨੂੰ ਨਿਰਾਸ਼ ਕਰਤਾ, ਅੰਤ ਹੀਲਾ ਤੇ ਮਹਾਰਾਜੇ ਨੂੰ ਦੱਸ ਦਿੱਤਾ ਕਿ ਮਿੱਤਰਾ ਅਸੀਂ ਪਿੱਛੇ ਹਟੇ ਤੇ ਆਪਣੀਆਂ ਫੌਜਾਂ ਦਾ ਘਾਣ ਨਹੀਂ ਕਰਵਾਉਣਾ ਤੇ ਰਣਜੀਤ ਸਿੰਘ ਦਿਆਨਤਦਾਰ, ਸੁੱਘੜ-ਸਿਆਣਾ ਸੀ ਤੇ ਅੰਗ੍ਰੇਜਾਂ ਨਾਲ ਸੰਧੀ ਕਰ ਲਈ, ਜਾਨੀ-ਮਾਲੀ ਬਚਾਅ ਕੀਤਾ ਪਰ ਕੋਹਿਨੂਰ ਹੀਰੇ ਦੀ ਸੰਧੀ ਵਿੱਚ ਕੋਈ ਜ਼ਿਕਰ ਨਹੀਂ, ਬਾਅਦ ਵਿੱਚ ਡੋਗਰਿਆਂ ਦਾ ਕਿੱਸਾ ਮੇਰਾ ਵਿਸ਼ਾ ਨਹੀਂ, ਕਿਵੇਂ ਰਾਜ ਦੀ ਤਬਾਹੀ, ਪਰ ਹਾਂ ਮਹਾਰਾਜੇ ਦੇ ਰਾਜ ਦਾ ਡੰਕਾ ਤਾਂ ਸੀ, ਸਭ ਧਰਮ, ਵਰਗ ਨੂੰ ਇਕੋ ਅੱਖ ਨਾਲ ਦੇਖਿਆ, ਇਕ ਕੋਰੜੇ ਦੀ ਵਾਰਤਾ ਤਾਂ ਸੁਣਾਈ ਜਾਂਦੀ ਹੈ ਪਰ ਮਹਾਰਾਜੇ ਦੀ ਦਾਸੀ ਮੋਰਾਂ ਦੇ ਚਰਚੇ ਹੀ ਨਹੀਂ ਸਗੋਂ ਪਾਕਿਸਤਾਨ ਵਿੱਚ ਸਮਾਧ ਹੈ ਤੇ ਮੁਸਲਮਾਨ ਮਾਈ ਮੋਰਾਂ ਨੂੰ ਮਾਨਤਾ ਦਿੰਦੇ ਹਨ, ਦੱਸਦੀ ਜਾਵਾਂ ਮੁਸਲਮਾਨ ਰੂਲਰ ਕਰਕੇ ਜਲੰਧਰ ਬਜ਼ਾਰ ਦਾ ਨਉਂ ਮਾਈ ਹੀਰਾਂ ਗੇਟ ਭੀ ਸੋ ਜਿਥੇ ਜਦੋਂ ਭੀ ਜੋ ਭੀ ਹਕੂਮਤਾਂ ਰਹੀਆਂ ਆਪਣੀਆਂ ਪਛਾਣਾ ਨਾਮਾਂ ਤੇ ਅੱਜ ਤੱਕ ਬਰਕਰਾਰ ਹਨ, ਪਿੰਡਾਂ ਦੇ ਨਉਂ ਭੀ ਹੀਲੇ ਤੱਕ ਹਨ, ਹੋਰ ਥਾਈਂ ਤਾਂ ਬਦਲੇ ਪਰ ਪੰਜਾਬ ਵਿੱਚ ਨਹੀਂ, ਦਿੱਲੀ ਕਈ ਵਾਰ ਜਿੱਤੀ ਛੱਡੀ ਦੋ ਸਾਲ ਪਹਿਲਾਂ ਭੀ, ਲਾਲ ਕਿਲ੍ਹੇ &lsquoਤੇ ਭੀ ਦੀਪ ਸਿੱਧੂ ਨੇ ਝੰਡਾ ਝੁੱਲਵਾ ਕੇ ਕਿੰਨੇ ਕੁ ਮੁੰਡੇ ਕੇਸਾਂ ਵਿੱਚ ਫਸਾਏ ਦੱਸਦੇ ਨਹੀਂ ਕਿ ਕੌਣ ਲੜ ਰਿਹਾ ਹੈ, ਜੋ ਫੱਸ ਗਿਆ ਫੱਸ ਗਿਆ, ਹੁਣ ਕਿਸਾਨੀ ਸੰਕਟ ਵਿੱਚ ਫੇਰ ਘਸਮਾਨ ਬੰਦੇ ਮਰਵਾਉ, ਮੋਰਚੇ ਨੂੰ ਬਲ ਜੇ ਧਨ ਜਾਂਦਾ ਦੇਖੀਏ, ਅੱਧਾ ਦੇਈਏ ਲੁਟਾ, ਭਾਈ ਜੋ ਸੈਂਟਰ ਦਿੰਦਾ ਹੈ ਲੈ ਲਵੋ ਬਾਕੀ ਫੇਰ ਸਹੀ, ਨਾਕਾ ਡਾਹੋ ਲੈਣ ਦਿਉ ਮੰਗਣਾ ਵਿਆਹ ਮਗਰੋਂ ਹੀ ਹੋਊ, ਯੂ।ਕੇ। ਵਿੱਚ ਕਿਵੇਂ ਸਿੱਖ ਬੈਂਡ ਵੈਗਨ &lsquoਤੇ ਚੜਨ ਦੇ ਮਾਰੇ ਜੀ ਬੰਦੀ ਸਿੰਘ ਅੰਮ੍ਰਿਤਪਾਲ ਡਿਬਰੂਗੜ ਤੇ ਕਿਸਾਨ ਅੰਦੋਲਨ ਦੀ ਹਮਾਇਤ, ਕਦੀ ਵਿਚਾਰ ਵਟਾਂਦਰੇ ਨਹੀਂ ਕਰਦੇ ਕਿ ਨਫੇ ਨੁਕਸਾਨ ਕੀ ਹਨ, ਨਾਲ ਜੀ ਸਿੱਖ ਭਾਈਚਾਰਾ ਆਹ ਕਹਿੰਦਾ ਹੈ, ਕਦੀ ਸਿੱਖ ਭਾਈਚਾਰੇ ਤੋਂ ਵੋਟਾਂ ਮੰਗੀਆਂ ਨੇ ਕਿ ਸਹਿਮਤ ਹੋ, ਪ੍ਰਾਪੇਗੰਡੇ ਨੇ ਸਿੱਖ ਕੌਮ ਵਿੱਚ ਘਸਮਾਣ ਪਾਇਆ ਹੈ, ਮੈਂ ਇਹ ਲਿਖਤ ਦੀ ਹਾਮੀ ਦੱਸਦੀ ਹਾਂ ਨਿੱਜੀ ਸਦਮਾਂ ਤੇ ਦੁੱਖ ਸਾਂਝਾ ਕਰਨ ਆਏ 40 ਸਾਲਾਂ ਤੋਂ ਪਰਿਵਾਰਕ ਸਾਂਝ ਰਿਸ਼ਤੇਦਾਰੀ ਨਹੀਂ, ਦੋਨੋ ਜੀਅ ਉੱਚ ਵਿੱਦਿਆ ਦੇ ਮਾਲਕ, ਮਾਂ ਉਨ੍ਹਾਂ ਦੀ ਤੇ ਮੇਰੀ ਗੁਰਦੁਆਰੇ ਰਲ੍ਹ ਕੇ ਬੈਠਦੀਆਂ ਸਨ, ਜੋੜੀ ਦਾ ਤਾਂ ਵਿਆਹ ਮਗਰੋਂ ਹੋਇਆ ਪਰ ਅਸੀਂ ਮਿੱਤਰਤਾ ਵਿੱਚ ਹਾਂ, ਕੋਈ ਤਿੰਨ ਘੰਟੇ ਬੈਠੇ ਇਹ ਸਾਡਾ ਪੁਰਾਣਾ ਰਵੱਈਆ ਤੇ ਸਿੱਖ ਸਬੰਧ ਵਿਚਾਰ, ਲਿਖਤਾਂ ਦੀ ਕਥਾ ਵਿੱਚ ਅਸੀਂ ਪ੍ਰਸਤਾਵ ਗੋਸ਼ਟੀਆਂ ਕਿ ਸਿੱਖ ਵਿਚਾਰਧਾਰਾ ਕੀ ਸਿਧਾਂਤਾਂ &lsquoਤੇ ਚੱਲਦੀ ਹੈ ਜਾਂ ਨਿੱਤ ਨਵੇਂ ਜੱਥੀਆਂ ਬਣਾ ਕੇ ਪ੍ਰਚਾਰਕ ਬਣ ਬਣ ਸੰਗਤਾਂ ਵਿੱਚ ਦੁਬਿਧਾ ਦਾ ਕਾਰਨ ਨੇ, ਪਹਿਲਾਂ ਗੁਰੂ ਘਰ ਟੋਪੀ ਪਾ ਕੇ ਆਉਣਾ ਬੰਦ, ਹਾਲਾਂਕਿ ਟੋਪੀ ਬੁਣੀ ਹੋਈ ਤੇ ਚਮੜੇ ਬਗੈਰ ਕੋਈ ਰੁਮਾਲ ਨਾਲੋਂ ਵੱਧ ਸਿਰ &lsquoਤੇ ਟਿਕਦੀ ਹੈ, ਫੇਰ ਜਰਾਬਾਂ ਪਾ ਕੇ ਪਾਠ ਦੋਨੋਂ ਦੇਖੋ ਕੀ ਗੁਰੂ ਕਾਲ ਵਿੱਚ ਟੋਪੀ ਨਹੀਂ ਪਾਈ ਜਾਂਦੀ ਸੀ, ਜਰਾਬਾਂ ਤਾਂ ਸੀ ਹੀ ਨਹੀਂ ਸਨ ਆਮ ਲਈ, ਹੁਣ ਨਿਹੰਗ ਪਰੰਪਰਾ ਭਾਰੂ ਹੋ ਰਹੀ ਹੈ, ਕਿਉਂ ਲੋਕੀ ਫੇਰ ਬਾਬਿਆਂ ਦੇ ਨਾ ਜਾਣਗੇ, ਗੁਰਦੁਆਰੇ ਪ੍ਰਬੰਧਕ ਦਿਨੋ ਦਿਨ ਧਰਮ ਨੂੰ ਨਵਾਂ ਮੋੜ ਦੇ ਰਹੇ ਹਨ ਫੇਰ ਕਿਸੇ ਸਧ੍ਹਾਰ ਵਾਲੇ ਨੂੰ ਕੋਸਦੇ ਨੇ ਸਾਡਾ ਨਚੋੜ ਸੀ ਕਿ ਡੇਰੇਵਾਦ ਤੋਂ ਭੀ ਵੱਧ ਧਰਮ ਵਿੱਚ ਨਵੇਂ ਮੋੜ ਆਉਣਗੇ ਕਠਿਨ ਜੀਵਨ ਨਵੀਂ ਪਨੀਰੀ ਨੇ ਨਹੀਂ ਝੱਲਣਾ ਬੱਸ ਇਹ ਇਨ੍ਹਾਂ ਜੋਗਾ ਹੀ ਰਹਿ ਜਾਊਗਾ, ਗੁਰੂ ਗੋਲ੍ਹਕ ਦੀ ਵਰਤੋਂ ਅਰਥ ਲਾਵੋ, ਗੁਰਦੁਆਰੇ ਧਰਮ ਲਈ ਰੱਖੋ, ਮਿਊਜ਼ੀਅਮ ਨਾ ਬਣਾਉ, ਸਮੇਂ ਨੇ ਚਰਚਾ ਵਾਂਗੂੰ ਪਤਾ ਨਹੀਂ ਕੀ ਬਣਾ ਦੇਵੇ ਪਰ ਅੱਜ ਕਿਰਪਾ ਕਰੋ । 
ਮੈਂ ਭਾਵੇਂ ਭਾਣੇ ਮੰਨਣ ਲਈ ਬੜੀ ਦ੍ਰਿੜ ਹਾਂ ਪਰ ਕਦੇ ਤਾਂ ਸਦਮਾਂ ਡੋਲਣ ਵੱਲ ਧੱਕ ਧਰਦਾ ਹੈ ਫੇਰ ਭੀ ਝੱਬਦੇ ਹੀ ਤੇਰੀ ਰਜ਼ਾ ਤੂੰ ਆਪੇ ਮਨਾਵੇ ਤੇ ਧਰਮ ਵਿਸ਼ਵਾਸ਼ ਕਿ ਉਹਦੀਆਂ ਲੀਕਾਂ ਮੇਟ ਨਾ ਸਕੇ ਕੋਈ, ਲਿਜਾਵੇ ਆਪ ਚੜ੍ਹਾਵੇ ਤਾਪ, ਅਸੀਂ ਤਾਪ ਨੂੰ ਕੋਸਕੇ ਧੀਰ ਬੰਨੀਦੀ ਹੈ ! ਸਭ ਕਾਰਜ ਸੰਸਾਰੀ ਜੀਵ ਨੂੰ ਕਰਨੇ ਪੈਂਦੇ ਹਨ, ਪਰ ਸਾਕ-ਸਬੰਧੀ, ਮਿੱਤਰ, ਪ੍ਰਸ਼ੰਸਕ ਹਰ ਦੁੱਖ ਨੂੰ ਘੱਟ ਕਰਦੇ ਹਨ । 10 ਮਾਰਚ ਨੂੰ ਸਵ: ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ, ਪੁਰਾਣੀਆਂ ਕੀਤੀਆਂ ਸੇਵਾਵਾਂ ਯਾਦ ਕੀਤੀਆਂ, ਭਾਵੇਂ ਵਿਰੋਧੀ ਭੀ ਜੀਊਂਦੇ ਰਹਿਣ, ਕੋਈ ਧੋ ਨੀ ਸਕੂ ਕਿ ਉਹ ਇਕ ਦਿਆਨਤਦਾਰ, ਨਿਮਰਤ, ਮਿੱਠ ਬੋਲੜੇ ਤੇ ਦੂਰ-ਅੰਦੇਸ਼ ਸਿਆਸਤਦਾਨ ਸਨ, ਸੰਘ, ਜਨਤਾ ਤੇ ਭਾਜਪਾ ਨਾਲ ਭਾਈਵਾਲੀ ਪਰ ਕਾਂਗਰਸ ਨੂੰ ਭੀ ਕਦੀ ਭੱਦੀ ਭਾਸ਼ਾ ਨਾਲ ਨਾ ਸੰਬੋਧਨ ਹੋਏ, ਡਾਕਟਰ ਮਨਮੋਹਨ ਸਿੰਘ ਪਾਸੋਂ ਭੀ ਪੰਜਾਬ ਲਈ ਦਾਤ ਲੈ ਆਏ ਸਨ, ਹੁਣ ਦੇਖ ਲਵੋ ਕਾਣੀ ਕੌਡੀ ਨਹੀਂ ਲੈ ਸਕਦੇ, ਬਣਦਾ ਹੱਕ ਭੀ ਗੁਆਈ ਜਾਂਦੇ ਨੇ ਕੱਲ ਦੇ ਜਦੋਂ ਦਾ ਸੁਨੀਲ ਜਾਖੜ ਜੋ ਬੜੇ ਚੇਤੰਨ ਸਿਆਸੀ ਆਗੂ ਤੇ 50 ਸਾਲ ਕਾਂਗਰਸ ਦੀ ਭਗਤੀ ਪਰਿਵਾਰ ਵੇਲੇ ਦੀ, ਪਰ ਚਾਮ ਚੜਿੱਕਾਂ ਕੱਢ ਕੇ ਹਟੀਆਂ ਹੁਣ ਜਾ ਕੇ ਭਾਜਪਾ ਵਿੱਚੋਂ ਪੰਜਾਬ ਹਿੱਤ ਅਕਾਲੀ ਦਲ ਨਾਲ ਸਮਝੌਤੇ ਲਈ ਇੱਸ਼ਕ ਬਿਆਨ ਦੇ ਦਿੱਤਾ ਤਾਂ ਆਹ ਇਕ ਭਾਜਪਾ ਪ੍ਰਸ਼ੰਸਕ ਚੈਨਲ ਤੇ ਰਾਜਸਥਾਨੀ ਐੱਮ।ਪੀ। ਜੋ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ ਦੇ ਪ੍ਰੋਗਰਾਮੀ ਸਿੰਘ ਭਾਈਬੰਦ ਤਾਂ ਕੀੜਿਆਂ &lsquoਤੇ ਭੌਣ ਬੈਠਣ ਵਾਂਗੂੰ ਲੜਨੋ ਬਗੈਰ ਹੀ ਤੜਫੀ ਜਾਣ ਜੀ ਰਲੇਮਾਂ ਨਾ ਕਰਿਉ ਅਕਾਲੀ ਦਲ ਸੁਖਬੀਰ ਬਾਦਲ ਨੂੰ ਲਾਂਭੇ ਕਰਨ ਤੋਂ ਪਹਿਲਾਂ ਕੋਈ ਮਾਝੇ ਦਾ ਪ੍ਰਧਾਨ ਬਣਾਉ ਭਾਵੇਂ ਝੋਟੀ ਹੀ ਲੈ ਆਉ, ਇਹ ਪਤੀ ਪਤਨੀ ਨੂੰ ਹਰਾਉ ਆਦਿ ਬੀ।ਜੇ।ਪੀ। ਦੇ ਤਾਂ ਸਕੇ ਨੇ ਪਰ ਪੰਜਾਬ ਦਾ ਕੋਈ ਗਮ ਨਹੀਂ, ਮੈਂ ਤਾਂ ਨਾ ਸਮਝੌਤੇ ਤੇ ਕੋਈ ਪ੍ਰਤੀਕਰਮ ਹਾਲੇ ਦੇ ਨਹੀਂ ਸਕਦੀ ਜਦੋਂ ਤੱਕ ਤਹਿ ਨਹੀਂ ਹੁੰਦਾ, ਰਹੀ ਗੱਲ ਪੰਜਾਬ ਵਿੱਚ ਗੈਂਗਸਟਰ ਮਾਰਨ ਦੀ ਸਭ ਪੁਲਸ ਦੇ ਅਡੰਬਰ ਹਨ, ਸਰਕਾਰ ਨੂੰ ਹਰਮਨ ਪਿਆਰੀ ਕਰਨ ਲਈ ਮੈਂ ਤਾਂ ਮਾਂ ਭੂੰਮੀ ਜਾਣ ਲਈ ਤਰਸਦੀ ਹਾਂ, ਜਦੋਂ ਕੋਈ ਰਿਸ਼ਤੇਦਾਰ ਜਾਂਦਾ ਹੈ ਤਾਂ ਉਦਾਸ ਹੁੰਦੀ ਹਾਂ ਕਿ ਮੈਂ ਜਾਣਾ ਸੀ, ਆਹ ਆਮ ਆਦਮੀ ਕਿਥੋਂ ਟਿੱਡੀ ਦਲ ਆ ਗਿਆ ਕਿਸਾਨ ਭੀ ਭਾਗੀਦਾਰ ਹਨ ਤਾਂ ਹੀ ਤਾਂ ਮੈਂ ਹਮਦਰਦ ਨਹੀਂ ਭੋਂਏ ਵੇਚਣ ਨੂੰ ਭੀ ਮਨ ਨਹੀਂ ਮੰਨਦਾ ਕਿ ਚਲੋ ਵਿਰਾਸਤ ਤਾਂ ਹੈ ਭਾਵੇਂ ਮੈਂ ਜਿਸ ਮਿੱਟੀ ਨੇ ਐਨੀ ਸੁਹਣੀ ਸੋਝੀ, ਉੱਚ ਵਿੱਦਿਆ ਦਿੱਤੀ, ਕਿਵੇਂ ਤਿਆਗ ਕੇ ਪਰਾਏ ਦੇਸ ਨੂੰ ਅਪਣਾ ਲਿਆ ਝੋਰਾ ਕਦੀ ਖਾਣ ਲੱਗ ਜਾਂਦਾ ਹੈ ਪਰ ਹੁਣ ਤਾਂ ਉਥੇ ਨਾਲੋਂ ਡਬਲ ਸਮਾਂ ਇਥੇ ਕੱਟ ਲਿਆ, ਹਿਜਰ ਤਾਂ ਹਿਜਰ ਹੀ ਹੁੰਦਾ ਹੈ ਪ੍ਰਦੇਸ ਨੇ ਕਈ ਪਿਆਰੇ ਮੁੜ ਮਿਲਣ ਦਾ ਮੌਕਾ ਨਾ ਦਿੱਤਾ, ਵਿਛੜੇ ਤੁਰ ਗਏ ।
ਪੰਜਾਬ ਡਾਇਰੀ, ਪਟਾਰੀ ਕਹਿਨੇ ਕੋ ਬੜਾ ਕੁਝ ਹੈ, ਅਗਰ ਕਹਿਨੇ ਪੇ ਆਤੇ, ਕਿਸਾਨਾਂ ਦਾ ਆਪਣਾ ਕਜ਼ੀਆ (ਮੈਂ ਖੇਤੀਬਾੜੀ ਮਜਬੂਨ ਮਾਸਟਰ ਡਿਗਰੀ ਵਿੱਚ ਪੜ੍ਹਿਆ) ਕਿਸਾਨੀ ਪਰਿਵਾਰ ਭੀ ਹੰਢਾਇਆ, ਹਮਦਰਦੀ ਛੋਟੇ ਤੇ ਗਰੀਬ ਕਿਸਾਨ, ਜਿੰਮੀਂਦਾਰ, ਮਜ਼ਦੂਰ ਨਾਲ ਮੋਰਚਾ ਭੁੱਖ ਹੜਤਾਲ, ਅੰਮ੍ਰਿਤਪਾਲ ਤੇ ਪਰਿਵਾਰ ਨਾਲ ਸਾਥੀਆਂ ਦਾ ਕਿਉਂ ਇਨਸਾਫ ਵਾਲਿਆਂ ਦੇ ਨਾਲ ਨਾ ਰੱਲਕੇ ਬੈਠੇ ? ਰਹੀ ਗੱਲ ਗੰਭੀਰ ਮੁੱਦਾ ਇਹ ਹੈ ਕਿ ਇਹ ਧਾਰਾ ਸੂਬਾ ਸਰਕਾਰ ਦੀ ਜਾਂ ਭਗਵੰਤ ਮਾਨ ਦੀ ਨਹੀਂ, ਨੈਸ਼ਨਲ ਹੈ ਤੇ ਸਾਲ ਦੀ ਸੁਣਵਾਈ ਮਗਰੋਂ ਸਥਿਤੀ ਸਾਫ ਹੋਣ ਤੇ ਹੀ ਕੋਈ ਸਿੱਟਾ, ਉਡੀਕੋ, ਭੁੱਖੇ ਮਰਨ ਦੀ ਪ੍ਰਥਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਮੋਹਰ ਨਹੀਂ ਲਾ ਸਕਦਾ, ਆਪਾਂ ਨੂੰ ਜੱਗੀ ਜੌਹਲ ਦਾ ਕੇਸ ਕਿੰਨੇ ਸਾਲ ਹੋ ਗਏ ਹੁਣ ਕੋਈ ਭੀ ਕੁਸਕਦਾ ਨੀਂ, ਕੇਸ ਸਰਕਾਰਾਂ, ਏਜੰਸੀਆਂ, ਸੂਬੇ ਦੇ ਮੁਖੀ ਭੀ ਕਾਨੂੰਨ ਅੱਗੇ ਅੜਨ ਲਈ ਠੋਸ ਸਬੂਤ ਕੋਲ ਹੋਣੇ ਬਣਦੇ ਨੇ, ਠੀਕ ਹੈ ਕੋਈ ਭੀ ਡਿਬਰੂਗੜ੍ਹ ਜਾ ਆਵੇ ਰੌਲਾ ਰੱਪਾ ਪਾ ਦੇਵੇ ਪਰ ਅਜਿਹੇ ਕੇਸ ਉਂਗਲੀ ਲਾ ਕੇ ਬਾਹਰ ਕੱਢ ਲਿਆਵੋ ਨਹੀਂ ਇਸ ਪਰਲੋ ਲਿਆਉਣ ਤੋਂ ਪਹਿਲਾਂ ਪਰਿਵਾਰ, ਸਾਥੀ ਅਤੇ ਜੋ ਉਕਸਾਉਂਦੇ ਸੀ ਸੋਚਦੇ, ਇਹ ਕਹਿਣਾ ਕਿ ਗੁਨਾਹ ਕੀ ਹੈ ? ਦਿਆਨਤਦਾਰੀ ਨਹੀਂ ਸਾਹਮਣੇ ਹਨ, ਗੁਰੂ-ਘਰ &lsquoਤੇ ਧਾਵਾ, ਕੁਰਸੀਆਂ ਮੇਜ਼ ਭੰਨੋ, ਸਾੜੋ ਹੀ ਭੀ ਕੇਸ ਸੀ, ਪੁਲਸ ਸਥਾਨ (ਥਾਣੇ) &lsquoਤੇ ਚੜ੍ਹਾਈ (ਗੁਰੂ ਗ੍ਰੰਥ) ਲਿਜਾਣਾ ਕੀ ਠਾਣਾ ਸੁਥਰਾ ਸੀ, ਫੇਰ ਪੁਲਸ ਇੰਸਪੈਕਟਰ ਕੁੱਟਣਾ ਧਾਂਦਲੀ ਤਾਂ ਸੀ ਹੀ ਸਮਰਥੱਕ ਇਹ ਵਿਚਾਰਨ ਤੇ ਸਬਕ ਦੇਣ ਅੱਗੋਂ ਕੋਈ ਹੋਰ ਨਾ ਫਸਣ ਭਾਵੇਂ ਇਹ ਕੰਮ ਬੜੀ ਸਕੀਮ ਨਾਲ ਸੀ, ਸਿਆਸਤਾਂ ਲਈ ਧਰਮ ਵਰਤਣਾ ਇਹ ਦੇਣ 84 ਦੀ ਲਹਿਰ ਦੀ ਹੈ ਕਿ ਧਰਮ ਨੂੰ ਧਾਰਮਿਕ ਮੋਰਚੇ ਤੇ ਸੀਮਤ ਸੀ ਪਰ ਹੁਣ ਹਰ ਝਗੜਾਲੂ ਧਰਨੇ ਵਿੱਚ ਧਾਰਮਿਕ ਨਾਅਰੇ ਲੰਗਰ ਹਰ ਚੀਜ਼ ਨੂੰ ਲੰਗਰ, ਦੁਆਈਆਂ, ਚੱਪਲਾਂ, ਪੱਖੇ, ਕਿਤਾਬਾਂ, ਟੈਂਟ, ਲੰਗਰ ਦਾ ਅਰਥ ਹੈ ਭੋਜਨ, ਪਰ ਸੋਸ਼ਲ ਮੀਡੀਆ ਜਾਣਕਾਰੀ ਤਾਂ ਹੈ ਨਹੀਂ ਬੱਸ ਸ਼ਤਾਨਗੀਰੀ ਤੇ ਲੋਕੀ ਬੱਲੇ ਬੱਲੇ ਕਰਨ &lsquoਤੇ ਨੇ ਪੈਸੇ ਕਮਾ ਰਹੇ ਹਨ, ਕੋਈ ਧਨੰਤਰ ਫਿੱਟਕਾਰਦਾ ਨਹੀਂ, ਆਪਸੀ ਦਵੈਸ਼ ਵਿੱਚ ਸੜ ਰਹੇ ਨੇ, ਇਹ ਵਟਾਂਦਰੇ ਕਰੋ ਜੋ ਭਵਿੱਖ ਲਈ ਕਾਰਗਰ ਹੋਣ ਮਾਰੋ ਹੰਭਲਾ, ਮਿਹਰ ਮੰਗੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ