image caption:

ਬਾਇਡਨ ਤੇ ਟਰੰਪ ਆਪੋ-ਆਪਣੀ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪੋ-ਆਪਣੀ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤੀਆਂ, ਜਿਸ ਨਾਲ ਇਸ ਸਾਲ ਨਵੰਬਰ &lsquoਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ &lsquoਚ ਇਨ੍ਹਾਂ ਦੋਵਾਂ ਨੇਤਾਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਵਧ ਗਈ ਹੈ। ਦੋਵੇਂ ਆਗੂ ਆਪੋ-ਆਪਣੇ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਹਨ।ਟਰੰਪ ਨੇ ਐਰੀਜ਼ੋਨਾ, ਫਲੋਰੀਡਾ, ਇਲੀਨੋਇਸ, ਕਨਸਾਸ ਅਤੇ ਓਹਾਇਓ &lsquoਚ ਆਸਾਨੀ ਨਾਲ ਰਿਪਬਲਿਕਨ ਪ੍ਰਾਇਮਰੀ ਚੋਣਾਂ ਜਿੱਤ ਲਈਆਂ ਹਨ, ਜਦੋਂਕਿ ਬਾਇਡਨ ਨੇ ਫਲੋਰਿਡਾ ਨੂੰ ਛੱਡ ਕੇ ਇਨ੍ਹਾਂ ਰਾਜਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵੀ ਜਿੱਤੀਆਂ ਹਨ। ਫਲੋਰਿਡਾ ਵਿਚ ਡੈਮੋਕਰੇਟਿਕ ਪਾਰਟੀ ਨੇ ਆਪਣੀ ਪ੍ਰਾਇਮਰੀ ਨੂੰ ਰੱਦ ਕਰ ਦਿੱਤਾ ਅਤੇ ਬਾਇਡਨ ਨੂੰ ਆਪਣੇ ਸਾਰੇ 224 ਡੈਲੀਗੇਟਾਂ ਦਾ ਸਮਰਥਨ ਦਿੱਤਾ। ਇਸ ਦੇ ਨਾਲ ਹੀ ਓਹਾਇਓ ਵਿਚ ਰਿਪਬਲਿਕਨ ਸੈਨੇਟ ਪ੍ਰਾਇਮਰੀ ਵਿਚ ਟਰੰਪ ਸਮਰਥਕ ਕਾਰੋਬਾਰੀ ਬਰਨੀ ਮੋਰੇਨੋ ਨੇ ਓਹਾਇਓ ਦੇ ਮੁੱਖ ਚੋਣ ਅਧਿਕਾਰੀ ਫਰੈਂਕ ਲਾਰੋਜ਼ ਅਤੇ ਮੈਟ ਡੋਲਨ ਸਮੇਤ ਦੋ ਦਾਅਵੇਦਾਰਾਂ ਨੂੰ ਹਰਾਇਆ।
ਫਲੋਰੀਡਾ ਦੇ ਇੱਕ ਵੋਟਰ ਟਰੰਪ ਨੇ ਮੰਗਲਵਾਰ ਨੂੰ ਪਾਮ ਬੀਚ ਮਨੋਰੰਜਨ ਕੇਂਦਰ ਵਿਚ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, &rdquoਮੈਂ ਡੋਨਾਲਡ ਟਰੰਪ ਨੂੰ ਵੋਟ ਦਿੱਤੀ ਹੈ।&rdquo ਟਰੰਪ ਨੇ ਸ਼ਨੀਵਾਰ ਨੂੰ ਓਹਾਇਓ &lsquoਚ ਇਕ ਰੈਲੀ ਕੀਤੀ, ਜਿਸ ਨੇ ਕਈ ਸਾਲਾਂ ਤੋਂ ਰਿਪਬਲਿਕਨ ਪਾਰਟੀ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਬਾਇਡਨ ਨੇ ਮੰਗਲਵਾਰ ਨੂੰ ਨਵਾਡਾ ਅਤੇ ਐਰੀਜ਼ੋਨਾ ਦਾ ਦੌਰਾ ਕੀਤਾ। ਇਹ ਦੋਵੇਂ ਰਾਜ ਦੋਵੇਂ ਦਾਅਵੇਦਾਰਾਂ ਲਈ ਪ੍ਰਮੁੱਖ ਤਰਜੀਹ ਵਾਲੇ ਰਾਜਾਂ ਵਿਚੋਂ ਹਨ।