image caption:

ਲੰਡਨ ‘ਚ ਬਰਤਾਨਵੀ ਪਾਰਲੀਮੈਂਟ ‘ਤੇ ਕਿਸਾਨਾਂ ਦਾ ਟਰੈਕਟਰ ਮਾਰਚ

 ਲੰਡਨ : ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਕਿਸਾਨਾਂ ਨੇ ਪਾਰਲੀਮੈਂਟ ਨੇੜੇ ਟਰੈਕਟਰ ਮਾਰਚ ਕੱਢ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਸੋਮਵਾਰ ਨੂੰ ਵੱਡੀ ਗਿਣਤੀ &lsquoਚ ਕਿਸਾਨ ਟਰੈਕਟਰ ਚਲਾ ਕੇ ਉੱਥੇ ਪਹੁੰਚੇ ਅਤੇ ਹੌਲੀ ਰਫਤਾਰ ਨਾਲ ਪਾਰਲੀਮੈਂਟ ਸਕੁਏਅਰ &lsquoਤੇ ਟਰੈਕਟਰ ਮਾਰਚ ਕੀਤਾ। ਇਹ ਕਿਸਾਨ ਬ੍ਰੈਗਜ਼ਿਟ ਤੋਂ ਬਾਅਦ ਸੁਪਰਮਾਰਕੀਟ ਦੀਆਂ ਕੀਮਤਾਂ ਵਿੱਚ ਕਟੌਤੀ, ਘੱਟ ਕੀਮਤ &lsquoਤੇ ਖਰੀਦੇ ਜਾ ਰਹੇ ਖੇਤੀਬਾੜੀ ਉਤਪਾਦਾਂ ਅਤੇ ਸਸਤੇ ਸਬ-ਸਟੈਂਡਰਡ ਭੋਜਨ ਦੀ ਦਰਾਮਦ ਤੋਂ ਨਾਖੁਸ਼ ਹਨ। ਸੋਮਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਤੋਂ ਕਿਸਾਨਾਂ ਨੇ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ। ਇਨ੍ਹਾਂ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਭੋਜਨ ਸੁਰੱਖਿਆ ਦੋਵਾਂ ਨੂੰ ਖਤਰੇ ਵਿੱਚ ਪਾ ਰਹੀ ਹੈ।

&lsquoਸੇਵ ਬ੍ਰਿਟਿਸ਼ ਫਾਰਮਿੰਗ ਐਂਡ ਫੇਅਰਨੈੱਸ ਫਾਰ ਫਾਰਮਰਜ਼ ਆਫ ਕੈਂਟ&rsquo ਮੁਹਿੰਮ ਸਮੂਹ ਦੇ ਸਮਰਥਕਾਂ ਨੇ ਸੋਮਵਾਰ ਨੂੰ ਦੱਖਣ-ਪੂਰਬੀ ਇੰਗਲੈਂਡ ਅਤੇ ਰਾਜਧਾਨੀ ਦੇ ਦੱਖਣੀ ਜ਼ਿਲ੍ਹਿਆਂ ਤੋਂ ਪਾਰਲੀਮੈਂਟ ਸਕੁਏਅਰ ਤੱਕ ਮਾਰਚ ਕੀਤਾ, ਜਿੱਥੇ ਦਰਜਨਾਂ ਕਿਸਾਨ ਅਤੇ ਸਮਰਥਕ ਉਨ੍ਹਾਂ ਦਾ ਸਵਾਗਤ ਕਰਨ ਲਈ ਉਡੀਕ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ &lsquoਘਟੀਆ ਦਰਾਮਦ ਬੰਦ ਕਰੋ&rsquo ਲਿਖੇ ਸਾਈਨ ਬੋਰਡ ਲਹਿਰਾਏ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਰਜਨਾਂ ਟਰੈਕਟਰਾਂ &rsquoਤੇ ਸਵਾਰ ਕਿਸਾਨ ਟੇਮਜ਼ ਨਦੀ ਦੇ ਕੰਢੇ ਇੱਕ ਲਾਈਨ ਵਿੱਚ ਲੱਗ ਕੇ ਪਾਰਲੀਮੈਂਟ ਭਵਨ ਵੱਲ ਵਧੇ ।