image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜਿਉਂ ਤੂੰ ਰਾਖੇ ਤਿਉਂ ਰਹਾਂ

ਡਾਡ੍ਹਾ ਬਲੀ ਹੈ ਪਰ ਅਸੀਂ ਚਤੁਰਤਾ ਵਿੱਚ ਭਿੱਜੇ ਕਿਥੇ ਉਹਦੀ ਰਜ਼ਾ ਵਿੱਚ ਰਹਿੰਦੇ ਹਾਂ, ਭਾਵੇਂ ਘਾੜੇ ਨੇ ਨਿੱਕਾ ਜਿਹਾ ਪੁਰਜ਼ਾ ਹਰ ਪ੍ਰਾਣੀ ਦੇ ਮਗਜ਼ ਵਿੱਚ ਫਿੱਟ ਕੀਤਾ ਹੈ ਪਰ ਹਰ ਇਕ ਵਿੱਚ ਇਕੋ ਜਿਹਾ ਨਹੀਂ, ਸੰਸਾਰ &lsquoਤੇ ਕੋਈ ਭੀ ਜੀਵ ਦਰਵੇਸ਼, ਦੈਂਤ ਨਹੀਂ ਪਰਖਿਆ ਜਾ ਸਕਦਾ ਜਿੰਨੀ ਦੇਰ ਉਹਦਾ ਕਿਰਦਾਰ ਸਾਹਮਣੇ ਨਾ ਆਵੇ, ਅਸੀਂ ਹਊਮੈ ਦੀ ਅਗਨੀ ਵਿੱਚ ਤਾਂ ਸਾਰੇ ਹੀ ਸੜ ਰਹੇ ਹਾਂ, ਵਿਅਕਤੀਗਤ ਨਾਲੋਂ ਵੱਧ ਤਾਂ ਅਦਾਰੇ ਨੇ ਜੋ ਕੁਰਾਹੇ ਤੋਰਦੇ ਨੇ ਖਾਸ ਕਰਕੇ ਧਰਮਾਂ ਦੇ, ਇਕ ਵਾਰਤਾ ਲਿਖਾਂ, ਪਿੰਡ ਵਿੱਚ ਪੰਡਤ ਵਿਚਾਰਾ ਸੀ ਤਾਂ ਬ੍ਰਾਹਮਣ ਹੀ, ਦਿਨ ਤਿਹਾਰਾਂ ਦੇ ਬੁੱਤੇ ਸਾਰ ਦਿੰਦਾ ਸੀ, ਕੁਝ ਮੋਹਤਬਰ ਕਹਿੰਦੇ ਕਿ ਹੁਣ ਕਿਸੇ ਸ਼ਹਿਰੀ ਪੰਡਤ ਤੋਂ ਕਥਾ ਕਰਾਈ ਜਾਵੇ ਤਾਂ ਪੇਂਡੂ ਸਹਿਮਤ ਕਹਿੰਦੇ ਚਲੋ ਪੰਡਤ ਨੂੰ ਬੁਲਾ ਕੇ ਦੇਖੀਏ, ਬੁਲਾ ਲਿਆ ਬੈਠ ਗਏ ਸਭ ਇਕੱਠ ਕਰਕੇ, ਸ਼ਹਿਰੀ ਪੰਡਤ ਆਪਣੀ ਵਿਦਵਤਾ ਤੇ ਸਭਿਅਤਾ ਅਨੁਸਾਰ ਬੋਲਿਆ ਕਿ ਪਿੰਡ ਦੇ ਪੰਡਤ ਨੂੰ ਪਹਿਲੇ ਆਪ ਕੁਝ ਉਚਰੋ, ਕਹਿਣ ਦੀ ਦੇਰ ਸੀ ਪੇਂਡੂ ਕਹਿੰਦਾ ਉਚਰੋ, ਮੁਚਰੋ, ਭੁਚਰੋ ਤੇ ਢੁਚਰੋ, ਲੱਗ ਪਏ ਪੇਂਡੂ ਤਾਂ ਤਾੜੀਆਂ ਮਾਰਨ ਸਾਡਾ ਪੰਡਤ ਜਿੱਤ ਗਿਆ ਇਕ ਦੀਆਂ ਚਾਰ ਸੁਣਾਈਆਂ, ਸ਼ਹਿਰੀਆ  ਕਹਿੰਦਾ ਜੀ ਆਪ ਇਨ ਸੇ ਕਥਾ ਸੁਣੋ ਮੈਂ ਚੁਲਤਾ ਹੂੰ, ਦੰਨੇਵਾਦ, ਪੇਂਡੂ ਫੇਰ ਲੱਗ ਪਏ ਤਾੜੀਆਂ, ਦੇਖਿਆ ਹਾਰ ਕੇ ਭੱਜ ਗਿਆ ਭੱਜਾ ਤਾਂ ਨਾ, ਆਹ ਹਾਲ ਸਾਡਾ ਅੱਜ ਹੈ, ਬੱਸ ਜੋ ਸੋਸ਼ਲ ਮੀਡੀਆ ਤੇ ਡੇਰੇਦਾਰਾਂ ਦਾ ਡਾਲਡਾ ਇਤਿਹਾਸ ਪੋਥੀਆਂ ਪਤਾ ਨਹੀਂ ਕਿਵੇਂ ਲਿਖੀਆਂ ਗਈਆਂ ਪੜ੍ਹਾ ਕੇ ਭੇਜੀ ਜਾਂਦੇ ਨੇ ਆਹ ਕਥਾਵਾਚਕ, ਆਹ ਪ੍ਰਚਾਰਕ, ਜੇਕਰ ਕੋਈ ਵਿਰੁੱਧ ਬੋਲੇ ਜੀ ਇਹ ਇਤਿਹਾਸ ਵਗਾੜ ਤਾ, ਉਠੋ ਇਹਨੂੰ ਭੰਡਨ ਲਈ । 
ਬਦਲਾਅ ਕੁਦਰਤੀ ਤੇ ਮਨੁੱਖੀ ਪਰ ਹਨ ਸਭ ਧਰਮਾਂ, ਵਰਗਾਂ ਤੇ ਸੰਸਾਰ ਤੇ, ਸਾਡੇ ਸਮੇਂ ਸੰਗਰਾਂਦ ਹੁੰਦੀ ਸੀ, ਸ਼ਹਿਰਾਂ ਵਿੱਚ ਭਾਵੇਂ ਗੁਰਪੁਰਬ ਹੋਣ ਪਿੰਡਾਂ ਵਿੱਚ ਤਾਂ ਹਰ ਥਾਂ ਗੁਰਦੁਆਰੇ ਹੀ ਨਹੀਂ ਸਨ, ਚਲੋ ਵਿਦੇਸ਼ੀ ਆ ਕੇ ਪੌਂਡਾਂ ਨੇ ਸ਼ਹਿਬਰ ਲਾ ਤੀ ਧਰਮ ਪ੍ਰਵਲ ਹੋ ਗਿਆ, ਫੇਰ ਕਹਿੰਦੇ ਸੰਗਰਾਂਦ ਨਹੀਂ ਮਨਾਉਣੀ ਮੱਸਿਆ, ਪੁੰਨਿਆ, ਸਾਡੀਆਂ ਨਹੀਂ ਫੇਰ ਮੰਨਣ ਲੱਗ ਗਈਆਂ, ਖਿੱਚੋਤਾਣ ਜਰੂਰ ਸੀ, ਹੁਣ ਤਾਂ ਕੋਈ ਇਕ ਸੁਰਤਾ ਨਹੀਂ ਕੋਈ ਮਰਿਯਾਦਾ ਨਹੀਂ ਖੁੱਲ੍ਹੀ ਛੁੱਟੀ ਹੈ, ਡੇਰੇਦਾਰਾਂ ਦਾ ਸਿੱਕਾ ਸਿੱਖ ਆਪਸ ਵਿੱਚ ਪਾਟੋਧਾੜ, ਲੜਾਈ ਝਗੜੇ, ਹੁਣ ਦਸਮ ਗ੍ਰੰਥ ਭੀ ਪ੍ਰਵਾਨ (ਪਹਿਲਾਂ) ਗੁਰੂ ਘਰਾਂ ਵਿੱਚ ਨਉਂ ਤੱਕ ਨਹੀਂ ਸੀ ਕੱਚੀ ਬਾਣੀ ਨੀ ਪੜ੍ਹਨੀ ਸੰਤਾਂ ਨੇ ਡੇਰਿਆਂ ਵਿੱਚ ਹੀ ਪੜ੍ਹਨੀ, ਹੁਣ ਕਿਸੇ ਨੂੰ ਕੱਚੀ ਪੱਕੀ ਵਿੱਚ ਅੰਤਰ ਨੀ ਪਤਾ, ਮੇਰੀ ਬੇਚੈਨੀ ਇਹ ਹੈ ਕਿ ਮੈਂ ਪੁਰਾਤਨ ਨੂੰ ਘੋਖਦੀ ਹਾਂ ਤੇ ਤੋਲਦੀ ਮਿਣਦੀ ਹਾਂ ਤੇ ਸਮਾਜ ਦੇ ਸਾਹਮਣੇ ਰੱਖਦੀ ਹਾਂ, ਤਾਂ ਵੈਰ ਭੀ ਖਰੀਦਦੀ ਹਾਂ ਪਰ ਕੋਈ ਨਹੀਂ ਪ੍ਰਮਾਤਮਾਂ ਨੇ ਬਲ ਬਖ਼ਸ਼ਿਆ ਹੈ ਤੇ ਡਰਪੋਕ ਨਹੀਂ, ਮੈਂ ਤਾਂ ਹੋਕਾ ਦੇਣੀ ਹੀ ਹੈ ਕਿ ਧਰਮ ਸਮਾਜ ਤੇ ਭਾਈਚਾਰਾ ਸਿਰਜਦਾ ਹੈ, ਭਾਈ ਉਸਾਰੂ ਸੋਚ ਨਾਲ ਸੁਚੱਜਾ ਸਿਰਜੋ ਕੌਮੀ ਇਤਿਹਾਸ ਰਚੋ ਯੁੱਗ ਦੇ ਹਾਣੀ ਬਣੋ, ਪ੍ਰਮਾਣਤਾ ਵੱਧ ਕਿੰਤੂ ਪ੍ਰੰਤੂ ਘੱਟ ਸ਼ਾਇਦ ਮੇਰੀ ਬੁੱਧ ਪੂਰਨ ਨਹੀਂ, ਮੈਂ ਸੋਸ਼ਲ ਮੀਡੀਆ ਤੇ ਚੈਨਲਾਂ ਦੀ ਧਾਰਨੀ ਨਹੀਂ, ਪੜ੍ਹਨਾ, ਲੱਭਣਾ, ਵਿਚਾਰ ਵਟਾਂਦਰੇ ਪੜ੍ਹੇ ਲਿਖੇ ਭਾਵੇਂ ਜਵਾਨ ਹੋਣ ਉਨ੍ਹਾਂ ਤੋਂ ਭੀ ਪ੍ਰਭਾਵਤ ਹੁੰਦੀ ਹਾਂ ਮੈਂ ਹੈਰਾਨ ਹੋਈ ਸੁਣਕੇ ਕਿ ਬੰਦਾ ਦਰਜਨ ਕੁ ਆਈ।ਡੀ। ਬਣਾ ਕੇ ਹੱਕ ਵਿੱਚ ਤੇ ਵਿਰੋਧ ਪਾਈ ਜਾਂਦਾ ਹੈ ਕੋਈ ਰੋਕ ਨਹੀਂ ਪੰਜਾਬ ਵਿੱਚ ਧਰਨੇ ਕੀ ਕਿਸਾਨ ਕੀ ਹੋਰ ਹੁਣ ਅੰਮ੍ਰਿਤਪਾਲ ਵਾਲੇ ਸਾਕੇ ਵਿੱਚ ਦੇਖੋ ਅੰਮ੍ਰਿਤਸਰ ਜਿਥੇ ਗੁਰੂ ਦਰਸ਼ਨਾਂ ਲਈ ਦੂਰੋਂ ਦੂਰੋਂ ਸ਼ਰਧਾਲੂ ਤਾਂ ਇਸ਼ਟ ਨਾਲ ਆਉਣ ਇਹ ਅੱਗੋਂ ਉਥੇ ਸਾਹਮਣੇ ਝੂਠ ਤੂਫਾਨ ਦੀਆਂ ਤਕਰੀਰਾਂ ਕਰਦੇ ਨੇ ਆਹ ਭੁੱਖ ਹੜਤਾਲਾਂ ਤੇ ਚੱਕ ਦਿਆਂਗੇ ਧੌਣ &lsquoਤੇ ਗੋਡੇ, ਅੱਗ ਦੇ ਗੋਲੇ ਵਾਂਗੂ ਜਬਾੜੇ ਮਾਰ ਮਾਰ ਹੋਰ ਸਾਲ ਵਧਾ ਲਿਆ ਈਦ ਬਖਸ਼ਾਉਣ ਗਏ ਰੋਜ਼ੇ ਗਲ ਪੁਆ ਲੇ, ਇਹ ਪ੍ਰਮਾਤਮਾਂ ਦੀ ਕਰੋਪੀ ਲੋਕਾਂ ਦੀ ਕਰਨੀ ।
ਸ਼੍ਰੋਮਣੀ ਕਮੇਟੀ ਕਿਵੇਂ ਧਨ ਬਰਬਾਦ ਕਰਦੀ ਹੈ ਗਰੀਬਾਂ ਲਈ ਵਰਤੇ ਸਹਾਈ ਹੋਵੇ ਐਰਾ-ਗੈਰਾ ਕੁਝ ਕਰਕੇ ਸਜ਼ਾ ਖਾ ਜਾਵੇ ਤਾਂ ਕੀ ਤੁਸੀਂ ਹਰ ਇਕ ਦੇ ਕੇਸ ਲੜੋਗੇ ? ਤੁਹਾਡਾ ਕਰਮ ਧਰਮ ਦੀ ਰਾਖੀ ਹੈ ਨਾ ਕਿ ਦੋਸ਼ੀਆਂ ਤੇ ਕੇਸ ਲੜਨ ਦੀ, ਸੁਣੋ ਸ਼੍ਰੋਮਣੀ ਕਮੇਟੀ ਦਾ ਕਰਮਚਾਰੀ ਬੋਲੇ ਨਾਨਕ ਦੀ ਜੋਤ ਕੀ ਤੁਹਾਨੂੰ ਇਹ ਧਾਰਮਿਕ ਗਿਆਨ ਨਹੀਂ ਕਿ ਜੋਤ ਵਾਲੀ ਪ੍ਰਥਾ ਸਾਧ-ਦੇਣ ਹੈ, ਹੋਰ ਸੁਣੋ ਤੁਹਾਡਾ ਗ੍ਰੰਥੀ ਇਕ ਲੋਕ-ਚੈਨਲ &lsquoਤੇ ਉਹ ਭੀ ਅੱਖਾਂ ਹੀ ਚੜ੍ਹਾ ਲਊ ਜਦੋਂ ਦਿਖਾਊ ਕਿ ਮੈਂ ਤਾਂ ਸ਼ਰਧਾ ਵਿੱਚ ਡੁੱਬਾ ਹਾਂ, ਲਈ ਬੈਠਾ ਗ੍ਰੰਥ ਨਉਂ ਨਹੀਂ ਲਿਖਦੀ (ਗ੍ਰੰਥੀ ਕਹਿੰਦਾ ਜਦੋ ਗੁਰੂ ਹਰਿ ਗੋਬਿੰਦ ਸਾਹਬ ਦੀ ਪਗੜੀ ਦੀ ਰਸਮ ਹੋਈ ਸੀ ਤਾਂ ਦੋ ਪੱਗਾਂ ਲਿਆਂਦੀਆਂ ਬਾਬਾ ਬੁੱਢਾ ਜੀ ਨੂੰ ਫੜਾਤੀਆਂ ਤਾਂ ਪ੍ਰਿਥੀ ਚੰਦ ਹੋਰਾਂ ਨੇ ਖੋਹ ਲਈਆਂ) ਲਿਖਾਂ ਕਿ ਦੋ ਪੱਗਾਂ ਇਕ ਵਰਾਸਤ ਕਰਕੇ ਕਿ ਪਿਤਾ ਦਾ ਸਾਇਆ ਉੱਠ ਗਿਆ, ਦੂਜੀ ਗੋਦੀ ਲਈ ਗ੍ਰੰਥੀ ਕਹਿੰਦਾ ਜੋ ਬੋਲ ਕਬੋਲ ਉਥੇ ਹੋਏ ਉਹ ਅੰਕਤ ਨਹੀਂ, ਯੋਗ ਨਹੀਂ ਹਾਲੇ ਅਸੀਂ ਮੇਰੇ ਵਰਗਿਆਂ ਨੂੰ ਵੰਗਾਰ ਕੇ ਇਤਿਹਾਸ ਅਣਜਾਣ ਗਰਦਾਨਦੇ ਨੇ ਗੁਰੂ ਜੀ (ਗੁਰੂ ਹਰਿ ਗੋਬਿੰਦ) ਅਵਸਥਾ ਗਿਆਰਾਂ ਸਾਲ ਹੀ ਸੀ, ਇਹ ਜੋਤਾਂ ਪ੍ਰਚਾਰੀ ਜਾਂਦੇ ਨੇ ਯਾਨੀ ਪ੍ਰਮਾਤਮਾਂ ਦੀ ਕਰਨੀ ਨਹੀਂ ਮੰਨਦੇ, ਸਿੱਖ-ਮੱਤ ਬੜੀ ਸੂਖਮ, ਸ਼ੁੱਧ ਅਤੇ ਸੁਥਰੀ ਦਾ ਅਦੇਸ਼ ਸੀ ਪਰ ਪਸਰੀ ਕਬੁੱਧ ਪਈ ਹੈ, ਇਹ ਕਲਯੁੱਗ ਦੇ ਪ੍ਰਸੰਗ ਹਨ, ਜਨਮ ਜੇਕਰ ਪੰਜਾਬ ਨੂੰ ਮੰਨੀਏ ਸਿੱਖ ਧਰਮ ਨੂੰ ਤਾਂ ਅੱਜ ਤੋਂ ਵੱਧ ਅਧੋਗਤੀਆਂ ਉਥੇ ਤੇ ਸਿੱਖਾਂ ਵਿੱਚ ਹਨ, ਚਲੋ ਹਨ ਤਾਂ ਸਭ ਧਰਮਾਂ ਵਿੱਚ ਹੀ ਪਰ ਅਸੀਂ ਉੱਤਮ ਦੇ ਧਾਰਨੀ ਸੀ, ਕਹਿੰਦੇ ਹੁੰਦੇ ਸਨ ਡੰਡੇ ਬਿਨਾਂ ਟੱਬਰ ਉਂਘਲਿਆ ਫਿਰਦਾ ਹੈ, ਸਾਡਾ ਡੰਡਾ ਹੀ ਵਿੰਗਾ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ &lsquoਤੇ ਬਾਦਲਾਂ ਦਾ ਕਬਜ਼ਾ ਸੱਚ ਨਹੀਂ ਉਥੇ ਤਾਂ ਬਹੁਗਿਣਤੀ ਅੱਜ ਦੂਜਿਆਂ ਦੀ ਹੈ, ਅਕਾਲੀ ਦਲ ਤਾਂ ਜਿਮੇ ਕੋਈ ਲਾਟਰੀ ਕੱਢਣ ਵਾਲਾ ਆ ਕੇ ਟਿਕਟ ਕੱਢ ਦੇਵੇ ਵਾਲੀ ਗੱਲ ਹੈ, ਠੂਣਾਂ ਉਨ੍ਹਾਂ ਸਿਰ ਭੰਨਦੇ ਨੇ, ਮੱਕੜ, ਬੀਬੀ ਜਗੀਰ ਕੌਰ ਕਿਸੇ ਦੀ ਮੰਨਣ ਵਾਲੇ ਹਨ, ਜਿਹੜੀ ਕਹਿੰਦੀ ਸੁਖਬੀਰ ਨੂੰ ਵਾਪਸ ਲੈ ਲਈਏ ਅਕਾਲੀ ਦਲ ਵਿੱਚ ਅੰਦਾਜ਼ਾ ਲਾਵੋ ਇਹ ਸੁਭਾਅ ਚਰਿੱਤਰ ਮੰਨੂੰ ਜਾਂ ਮਨਾਊ, ਬਾਦਲ ਸਾਹਬ ਭੀ ਸੁੱਘੜਤਾ ਨਾਲ ਰਾਜ ਕਰਦੇ ਸਨ ਡੰਡੇ ਨਾਲ ਨਹੀਂ ਹੁਣ ਹਾਲ ਦੇਖ ਲਵੋ ਸਰਕਾਰ ਦਾ ਕਿਵੇਂ ਪੰਜਾਬ ਨੂੰ ਤਬਾਹ ਕਰਨ ਦੇ ਰੰਗ ਢੰਗ ਨੇ ।
ਭੱਖਦੇ ਮੁੱਦੇ :- ਮੂਸੇਵਾਲਾ ਪ੍ਰਵਾਰ ਨਾਲ ਖਹਿਬਾਜ਼ੀ ਮੰਨਣ ਵਾਲੀ ਕਹਾਣੀ ਹੈ ਕਿ ਦੋ ਦਿਨਾਂ ਵਿੱਚ ਹੀ ਕੇਂਦਰ ਦਾ ਵਿਭਾਗ ਤੇ ਪੰਜਾਬ ਦਾ ਸਿਹਤ ਮਹਿਕਮਾ ਪੱਤਰ ਜਾਰੀ ਕਰੇ ਝਬਦੇ ਸਿਹਤ ਮੰਤਰਾਲਾ ਬਲਕੌਰ ਸਿੰਘ ਸਿੱਧੂ ਤੋਂ ਜਾਣਕਾਰੀ ਤਲਬੀ ਕਰੇ ਫੇਰ ਫੌਰਨ ਤੋਂ ਪਹਿਲਾਂ ਮੰਤਰੀ ਬਲਵੀਰ ਸਿੰਘ ਬਿਆਨ ਦੇਵੇ ਕੇਂਦਰ ਹੈ ਜੀ ਅਸੀਂ ਨਹੀਂ ਕਿਵੇਂ ਮੂਰਖ ਬਣਾ ਰਹੇ ਨੇ, ਕੇਂਦਰ ਨੂੰ ਹੋਰ ਕੰਮਾਂ ਲਈ ਤਾਂ ਸਮਾਂ ਹੀ ਨਹੀਂ ਪਰ ਇਹਦੇ ਲਈ ਐਮਰਜੈਂਸੀ ਸਭ ਕਾਰਸ਼ਤਾਨੀ ਸੀ । ਉਨ੍ਹਾਂ ਦੇ ਸਿਆਸਤ ਕਾਂਗਰਸ ਤੇ ਬੋਲਦਾ ਭੀ ਲੋੜੋਂ ਵੱਧ ਹੈ ਤਾਂ ਵੈਰ ਹੈ । ਇਨ੍ਹਾਂ ਲੋਕਾਂ ਦਾ ਤੱਗ ਟੁੱਟ ਗਿਆ, ਇਥੇ ਹੀ ਦੇਖ ਲਵੋ ਚੈਨਲਾਂ ਤੇ ਜੀ ਅਕਾਲੀ ਦਲ ਭਾਜਪਾ ਨਾਲ ਭਾਈਵਾਲੀ ਕਰੇ ਜਾਂ ਨਾ ਦੱਸੋ ਭਲੇ ਲੋਕੋ ਤੁਸੀਂ ਉਥੋਂ ਦੇ ਵਸਨੀਕ ਨਹੀਂ, ਅਕਾਲੀ ਦਲ ਮੈਂਬਰ ਨਹੀਂ ਤੁਹਾਡੀ ਉਹ ਪਾਰਟੀ ਨਹੀਂ ਤੁਸੀਂ ਨਾਨੇ ਲੱਗਦੇ ਹੋ ਸਲਾਹਕਾਰ ਬਨਣ ਦੇ, ਨਾਲੇ ਆਖਣਗੇ ਜੀ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਹਨ, ਪਰ ਅਕਾਲੀ ਦਲ ਨਹੀਂ ਪਤੀ ਪਤਨੀ ਨੂੰ ਹਰਾਊ ਫੇਰ ਅਕਾਲੀ ਦਲ ਬਚੂ, ਤੁਸੀਂ ਕਦੀ ਭਾਜਪਾ ਨੂੰ ਸਲਾਹ ਦਿੱਤੀ ਹੈ ਕਿ ਅਮਿਤਸ਼ਾਹ ਹਟਾਉ ਜਾਂ ਕੋਈ ਹੋਰ, ਕਦੀ ਕਾਂਗਰਸ ਵਿੱਚ ਦਖਲ ਅੰਦਾਜ਼ੀ, ਨਾ ਬੱਸ ਪੰਜਾਬ, ਅਕਾਲੀ ਮਕਾਉ ।
ਹੁਣ ਨਵਾਂ ਸੰਕਟ :- ਕੇਜਰੀਵਾਲ ਕਜ਼ੀਆ, ਤਕੀਏ ਪਰ ਨੂੰ ਤੇ ਪੈ ਜਾਵੇ ਘਰ ਨੂੰ, ਉਹ ਸਭ ਨੂੰ ਅੰਦਰ ਹੀ ਕਰਾਉਂਦਾ ਸੀ ਪੰਜਾਬ ਵਿੱਚ ਬਾਹਰ ਨਹੀਂ ਰਹਿਣ ਦੇਣੇ ਅੰਤ ਫੱਸ ਗਿਆ, ਦੇਖੋ ਊਂਠ ਕਿਸ ਕਰਵਟ ਬੈਠੂ, ਮਾਨ ਦਾ ਕੀ ਬਣੂ, ਉਧਰੇ ਕਿਸਾਨ ਤਾਂ ਯੂਨੀਅਨਾਂ ਦੇ ਲਾਕੜੇ ਨੇ ਕਾਂਗਰਸ ਟਰੇਡ ਯੂਨੀਅਨਾਂ ਦੀ ਜਮਾਤ ਹੈ, ਉਨ੍ਹਾਂ ਦਾ ਡੰਕਾ ਹੀ ਬਜਾ ਰਹੇ ਨੇ, ਸੋਚਣ ਵਾਲੀ ਗੱਲ ਕਿ ਖੇਤੀ ਪਾਣੀ ਵਗੈਰ ਹੋਜੂ ਪਰ ਕਿਸਾਨ ਹਰਿਆਣੇ ਨਾਲ ਪਾਣੀ ਦੀ ਨਹਿਰ ਦੀ ਗੱਲ ਨੀ ਕਰਦੇ, ਚਲੋ ਰਾਜਧਾਨੀ ਦੀ ਨਾ ਕਰਨ, ਕਿਉਂਕਿ ਹਰਿਆਣੇ ਦੇ ਕਿਸਾਨ ਨਾਲ ਰੱਖਣੇ ਹਨ, ਬੱਸ ਜੀ ਅਕਾਲੀ ਵੱਧ ਅਧਿਕਾਰਾਂ ਦੀ ਗੱਲ ਪਹਿਲਾਂ ਭੀ ਕਰਦੇ ਸਨ ਹੁਣ ਫੇਰ ਡੁਗ ਡੁਗੀ ਬਜਾਉਣੇ ਇਹ ਨੀ ਕਹਿੰਦੇ ਕਿ ਸੰਤ ਭਿੰਡਰਾਂਵਾਲੇ ਭੀ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ ਲੈ ਲਏ ਸਨ ਹੁਣ ਤੁਹਾਨੂੰ 40 ਸਾਲ ਹੋ ਗਏ ਲੈ ਲਏ ਹੁਣ 40 ਸਾਲਾ ਜਲੂਸ ਕੱਢਣਾ ਹੈ ਕੀ ਦੱਸਣਗੇ ਕਿ ਅਸੀਂ ਕੀ ਹਾਸਲ ਕੀਤਾ, ਬੱਸ ਉਹੀ ਬੰਦੇ, ਉਹੀ ਭਾਸ਼ਨ, ਉਹੀ ਇਕ ਦੋ ਦਿੱਲੀ ਵਾਲੇ ਖੜ੍ਹੇ ਕਰ ਦਿੰਦੇ ਨੀ ਜੀ ਇਨ੍ਹਾਂ ਦੇ ਘਰ ਸਾੜੇ ਸਨ, ਪੁੱਛੋ ਕਿ ਘਰ ਬਾਦਲ ਨੇ ਸਾੜੇ ਸਨ ਉਹਨੇ ਤਾਂ ਕੁਆਰਟਰ ਬਣਾ ਕੇ ਦਿੱਤੇ ਪੰਜਾਬ ਆਇਆਂ ਨੂੰ ਪਰ ਇਹ ਉਹਦੇ ਵਿਰੋਧੀ, ਹੁਣ ਤਾਂ ਵਿਦੇਸ਼ਾਂ ਵਿੱਚ ਤੁਹਾਨੂੰ ਭੀ ਗੁਰੂ ਘਰਾਂ ਵਿੱਚ ਰਾਜ ਕਰਦਿਆਂ ਨੂੰ 40 ਸਾਲ ਹੋ ਗਏ, ਅਮਨ-ਪਸੰਦੀਆਂ ਦਾ ਚੈਨ ਖੋਹ ਲਿਆ ਬੰਦੇ ਮਰਵਾ ਲਏ ਹਾਂ ਹੁਣ ਪ੍ਰਬੰਧਕਾਂ ਨੂੰ ਪੈਸੇ ਖਰਚਣ ਨੂੰ ਮੌਕਾ ਜੀ ਖਾਲਿਸਤਾਨ ਲਈ ਹੰਭਲਾ ਬਣਾ ਦਿਉ ਧੰਨਵਾਦੀ ਹੋਵਾਂਗੇ ਨਹੀਂ ਤਾਂ ਢੋਹਲੇ ਢੱਲ ਜਾਣੇ ਨੇ ਦਸਵੰਧ ਸਿਰ ਸੱਚਾ ਮਾਲਕ ਹੀ ਕਲਾ ਵਰਤਾਵੇ ਸੁੱਖ-ਸ਼ਾਂਤੀ ਰੱਖੇ ਸਰਬੱਤ ਦਾ ਭਲਾ ਕਰੇ ।
ਸਿੱਖ ਮਿਊਜ਼ੀਅਮ  ਬਣਾਉਣ ਦੀ ਸ਼ਲਾਘਾ ਕਰਦੀ ਹੋਈ ਵਧਾਈ ਦਿੰਦੀ ਹਾਂ
  ਪੁਰੇਵਾਲ ਸਾਹਬ ਜੀ, ਪਹਿਲਾਂ ਤਾਂ ਆਪ ਜੀ ਅਤੇ ਸਾਥੀਆਂ ਨੂੰ ਸ਼ਲਾਘਾ ਕਰਦੀ ਹੋਈ ਵਧਾਈ ਦਿੰਦੀ ਹਾਂ ਗੁਰੂ-ਘਰ ਦੇ ਨਾਲ (ਵਿੱਚ ਨਹੀਂ) ਜੋ ਮਿਊਜ਼ੀਅਮ ਦਾ ਉਪਰਾਲਾ ਕੀਤਾ ਹੈ, ਧਾਰਮਿਕ ਹੀ ਨਹੀਂ ਵਿਰਸੇ ਪੱਖੋਂ ਉੱਦਮ ਪ੍ਰਸ਼ੰਸਾ ਦੇ ਪਾਤਰ ਬਣਾ ਗਿਆ, ਧਾਰਮਿਕ ਅਦਾਰੇ ਅਣਗਿਣਤ, ਪ੍ਰਚਾਰਕ ਭੀ ਬਹੁਗਿਣਤੀ ਪਰ ਧਰਮ ਦਾ ਮਨਾਂ ਤੇ ਅਸਰ ? ਚਲੋ ਆਮ ਮਨੁੱਖ ਵਿੱਚ ਤਾਂ ਹੋਵੇਗਾ ਨਾ ਭੀ ਹੋਵੇ ਤਾਂ ਮੁਆਫ ਕੀਤਾ ਜਾ ਸਕਦਾ ਹੈ, ਪਰ ਜਦੋਂ ਧਰਮ ਦੇ ਰਾਖੇ ਪ੍ਰਚਾਰਕ ਇਸ ਤੋਂ ਮੁਕਤ ਹੋਣ ਤਾਂ ਮਨ ਨੂੰ ਕਸ਼ਟ ਹੀ ਨਹੀਂ ਹੈਰਾਨੀ ਭੀ ਹੁੰਦੀ ਹੈ ਕਿ ਇਹ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ, ਲੰਮਾਂ ਨਾ ਕਰਾਂ ਮੈਨੂੰ ਜਾਣਕਾਰੀ ਮਿਲੀ ਕਿ ਨਿਊਜ਼ੀਲੈਂਡ ਵਿੱਚ ਸੁਣਿਆ ਤਾਂ ਇਸ ਘਟਨਾ ਬਾਰੇ ਸੀ ਦੋ ਕੁ ਸਾਲ ਦੀ ਗੱਲ ਹੈ, ਹੁਣ ਮੈਨੂੰ ਕੇਸ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਸੁੰਨ ਕਰ ਦੇਣ ਵਾਲੀ ਕਿ ਕੋਈ ਟਰੱਕ ਡਰਾਈਵਰ ਭਾਰਤ ਤੋਂ ਆ ਕੇ ਔਕਲੈਂਡ ਵੱਸ ਕੇ ਘਰੋਂ ਸਿੱਖ ਧਰਮ ਦਾ ਪਸਾਰਾ ਕਰਕੇ ਬਾਬਾ ਜੀ ਬਣ ਗਿਆ, ਚੇਲੇ ਇੰਨੇ ਵੱਧ ਗਏ ਕਿ ਦੋ ਗੁਰੂ ਘਰ ਖੋਲੇ੍ਹ ਅੰਤ ਈਰਖਾ ਜਾਂ ਕੋਈ ਹਿੱਤ ਨੇ ਉਥੋਂ ਦੇ ਇਕ ਰੇਡੀਉ ਸੰਚਾਲਕ ਨੂੰ ਇਸ ਕਰਕੇ ਕਤਲ ਕਰਵਾਉਣ ਦੀ ਵਿਉਂਤ ਘੜੀ ਕਿ ਉਹ ਵਿਚਾਰਾਂ ਦਾ ਵਿਰੋਧੀ ਸੀ, ਅੰਤ ਉਸ &lsquoਤੇ ਹਮਲਾ ਕਰਵਾਇਆ ਗਿਆ, ਕਈ ਵਿਅਕਤੀ ਇਸ ਕਰਮਕਾਂਡ ਵਿੱਚ ਪਰਪੱਕ ਕੀਤੇ ਪਰ ਹਰਨੇਕ ਸਿੰਘ (ਨੇਕੀ) ਰੇਡੀਉ &lsquoਤੇ ਕੁਝ ਅੱਡਰੇ ਵਿਚਾਰਾਂ ਕਰਕੇ ਚਰਚਾ ਵਿੱਚ ਸੀ ਪਰ ਮੁਕਾ ਦੇਣ ਵਾਲੇ ਬੜੇ ਵਾਰ ਕਰਕੇ ਉਹਦੇ ਘਰ ਦੇ ਬਾਹਰ ਕਾਰ ਵਿੱਚ ਆਪਣਾ ਧਾਰਮਿਕ ਅਕੀਦਾ ਬਾਬਾ ਗੁਰਿੰਦਰਪਾਲ ਬਰਾੜ ਦਾ ਮਨਸ਼ਾ ਸੰਪੂਰਨ ਕਰਕੇ ਚਲੇ ਗਏ ਪਰ ਹਰਨੇਕ ਸਿੰਘ (ਰੱਖੇ ਸਾਈਂ ਮਾਰ ਨਾ ਸਕੇ ਕੋ) ਗੰਭੀਰ ਵਾਰਾਂ ਤੋਂ ਭੀ ਬੱਚ ਕੇ ਕਈ ਸਰਜਰੀਆਂ ਨੇ ਬਚਾ ਕਰ ਤਾਂ ਸ਼ਾਇਦ ਉਹ ਭੀ ਕੋਈ ਗੁਰੂ ਘਰ ਦਾ ਮੋਢੀ ਹੋਵੇ ਤਾਂ ਭੀ ਮੁਕਾਬਲੇ ਦਾ ਅੰਦੇਸਾ ਖੈਰ ਦੋ ਸਾਲ ਤਕਰੀਬਨ ਕੇਸ ਚੱਲਣ ਪਿੱਛੋਂ ਇਰਾਦਾ ਕਤਲ ਵਿੱਚ ਆਦਿ ਸਜ਼ਾਵਾਂ ਹੋ ਗਈਆਂ, ਬਾਬਾ ਗੁਰਿੰਦਰਪਾਲ ਭੀ ਸਲਾਖਾਂ ਪਿੱਛੇ ਕੁਝ ਹੋਰ ਨੌਜਵਾਨ ਭੀ ਦੋ ਕੁ ਬਰੀ ਭੀ ਹੋ ਗਏ, ਮੈਂ ਜਾਣਕਾਰੀ ਦੀਆਂ ਖ਼ਬਰਾਂ ਨਾਲ ਭੇਜਦੀ ਹਾਂ (ਤਾਂ ਜੋ ਤੁਸੀਂ ਤਸਦੀਕ ਕਰ ਸਕੋ), ਮੇਰਾ ਵਿਸ਼ਾ ਹੈ ਕਿ ਕੀ ਧਰਮ ਸਾਡੇ ਅੰਤਰ ਤੱਕ ਆਪਣਾ ਅਮਲ ਵੜਨ ਵਿੱਚ ਇਹ ਪ੍ਰਚਾਰਕ ਸਹਾਈ ਹਨ ਜਾਂ ਇਹ ਅਧੋਗਤੀ ਦੇ ਮੂਲ ਹਨ, ਭਾਵੇਂ ਇਹ ਕੋਈ ਪਹਿਲਾ ਕੇਸ ਨਹੀਂ ਕਈ ਧਾਰਮਿਕ ਵਿਖਾਵੇ ਵਾਲੇ ਗੁਰਸਿੱਖ, ਅੰਮ੍ਰਿਤਧਾਰੀ ਕੁਕਰਮਾਂ ਵਿੱਚ ਫਸੇ, ਅਸੀਂ ਗੁਰੂ ਘਰਾਂ ਵਿੱਚ ਕੀ ਇਹ ਮਦਰਸੇ ਚਲਾ ਰਹੇ ਹਾਂ ? ਹਰਦੀਪ ਸਿੰਘ ਨਿੱਝਰ ਦਾ ਕਤਲ ਗੁਰਦੁਆਰੇ ਬਾਹਰ ਪਤਾ ਨਹੀਂ ਕੌਣ ਜ਼ਿੰਮੇਵਾਰ, ਪਰ ਕੀ ਵਿਚਾਰਾਂ ਦਾ ਵੱਖਰੇਵਾਂ ਜਾਨਲੇਵਾ ਹੋਵੇ ? ਕੀ ਇਹ ਵਪਾਰ ਲਈ ਕਿ ਸਾਡੀ ਸੰਗਤ &lsquoਤੇ ਅਸਰ ਪੈ ਕੇ ਘੱਟ ਨਾ ਜਾਵੇ ਜਾਂ ਸਾਡੀ ਦਾਦਾ ਗਿਰੀ &lsquoਤੇ ਫਰਕ ਪਊ ਤਾਂ ਵਿਰੋਧੀ ਨੂੰ ਜਾਨੋ ਮਾਰੋ ਇਹ ਧਰਮ ਸਿੱਖਿਆ &lsquoਤੇ ਅਮਲ ਹੈ, ਪ੍ਰਚਾਰਕ ਤਾਂ ਆਪ ਸੱਖਣਾ, ਕੀ ਇਹ ਸਿੱਧ ਨਹੀਂ ਹੁੰਦਾ ਕਿ ਪ੍ਰਚਾਰਕ ਧਰਮ ਧੁਰੇ ਵਾਲੇ ਨਹੀਂ ਸਗੋਂ ਕਿੱਤੇ ਲਈ ਹਨ, ਸੌਖਾ ਤੇ ਲਾਹੇਬੰਦ ਫੇਰ ਅਸੀਂ ਆਖਦੇ ਹਾਂ ਜੀ ਲੋਕੀ ਦੂਜੇ ਧਰਮਾਂ ਵੱਲ ਪ੍ਰੇਰਿਤ ਕਿਉਂ, ਬਾਬਿਆਂ ਦੇ ਤਾਂ ਮਨ ਹੀ ਨਹੀਂ ਹਨ ਪ੍ਰਮਾਤਮਾਂ ਦੇ ਸਿਧਾਂਤ ਵੱਲ ਕੁਝ ਵਰੇ੍ਹ ਹੋਏ ਲੁਧਿਆਣੇ ਨੇੜੇ ਰਣਜੀਤ ਸਿੰਘ ਢਡੱਰੀਆਂ ਵਾਲੇ ਦੇ ਕਾਫਲੇ &lsquoਤੇ ਹੱਲਾ ਕਰਕੇ ਇਕ ਵਿਅਕਤੀ ਨੂੰ ਕਤਲ ਕੀਤਾ, ਢਡੱਰੀਆਂ ਵਾਲਾ ਬੱਚ ਗਿਆ ਸੀ ਇਸ ਦਾ ਕੇਸ ਪਤਾ ਨਹੀਂ ਕਿਥੇ ਨਿਬੜਿਆ ਪਰ ਉਂਗਲ ਟਕਸਾਲ &lsquoਤੇ ਸੀ, ਕਿਉਂਕਿ ਉਹ ਭੀ ਵਿਰੋਧੀ ਪ੍ਰਚਾਰ ਕਰਨ ਲੱਗ ਪਿਆ ਸੀ, ਭਾਈ ਧਰਮ-ਵਿਰੋਧੀ ਹੋਵੇ ਤਾਂ ਅਕਾਲ ਤਖ਼ਤ &lsquoਤੇ ਸ਼ਿਕਾਇਤ ਕਰੋ ਉਹ ਧੁਰਾ ਹੈ, ਸੁਪਰੀਮ ਕੋਰਟ ਹੈ, ਭਾਵੇਂ ਜਥੇਦਾਰ ਤਾਂ ਹੁਕਮ ਕਰਨ ਦੀ ਥਾਂ ਅਪੀਲ ਕਰੀ ਜਾਂਦਾ ਹੈ ਜੀ ਹੋਲੇ ਮਹੱਲੇ ਤੇ ਹੁੱਲੜਬਾਜੀ ਨਾ ਕਰਿਉ, ਤਖ਼ਤ ਤਾਂ ਹਦਾਇਤਾਂ, ਹੁਕਮ ਤੇ ਨਸੀਹਤਾਂ ਕਰੇ ਆਸ ਹੈ ਤੁਸੀਂ ਭੀ ਗੁਰੂ-ਘਰ ਦੇ ਪ੍ਰਬੰਧਕ ਭੀ ਹੋ ਤੇ ਜਰੂਰ ਪ੍ਰਚਾਰਕਾਂ ਨੂੰ ਮਰਿਯਾਦਾ ਨਾਲ ਬੱਝਣ ਦੀ ਨੀਤੀ ਰੱਖੋ ਧਰਮ, ਸੰਗਤ ਤੇ ਭਾਈਚਾਰਾ ਕੌਮ ਇਨ੍ਹਾਂ ਕੋਝੀਆਂ ਲੀਹਾਂ ਤੋਂ ਹਟੇ । 
ਵਿਸ਼ੇਸ਼ ਪੰਨਾ
ਰੇੜਕਾ ਕਲੰਡਰ ਦਾ ਲਮਕਦਾ ਫਿਰਦਾ ਹੈ, ਸਿੱਟਾ ਨਾ ਨਿਕਲਿਆ ਤੇ ਨਾ ਹੀ ਨਿਕਲਣਾ ਹੈ, ਹਾਂ ਇਕ ਹੋਰ ਮੁੱਦਾ ਜਰੂਰ ਭੱਖ ਪਿਆ, ਰੀਸੋ ਰੀਸੀ, ਪਹਿਲਾਂ ਭੀ ਤਾਂ ਲੋਕੀ ਲੋੜਾਂ ਪੂਰੀਆਂ ਕਰਦੇ ਸੀ, ਤਰੀਕਾਂ, ਟਾਈਮ ਪਰ ਇਕ ਕੌਥੋਲਿਕ ਪਾਰਟੀ ਨੇ ਠੁਣਾ ਲਿਆ ਕਿ ਈਸਟਰ ਦੀ ਤਰੀਕ ਮਿੱਥੀ ਨਹੀਂ ਤੇ ਬਦਲੀ ਜਾਂਦੀ ਹੈ, ਫੇਰ ਦੂਜੇ ਨੇ ਯਾਨ ਗਰਗੋਰੀਅਨ ਤੇ ਯੂਲੀਅਨ ਪਾਦਰੀ ਆਪਣੀ ਤਵਾਰੀਖ ਤਾਂ ਬਣਾ ਗਏ ਪਰ ਈਸਟਰ ਤਾਂ ਉਸੇ ਤਰ੍ਹਾਂ ਹਰ ਸਾਲ ਅੱਡਰੇ ਦਿਨਾਂ ਵਿੱਚ ਆਉਂਦਾ ਹੈ, ਇਹੀ ਹਾਲ ਸਾਡਾ ਹੈ, ਭਾਵੇਂ ਸਾਰੇ ਧਰਮ ਆਪਣਾ ਨਵਾਂ ਸਾਲ ਕਲੰਡਰ ਹੋਂਦ ਵਿੱਚ ਲਈ ਬੈਠੇ ਹਨ, ਹਾਂ ਆਪਣੇ ਦੇਵਤੇ ਪੂਜਣ ਲਈ ਪਾਦਰੀ, ਮੁੱਲਾਂ ਭੀ ਚੰਦ-ਸੂਰਜ ਹੀ ਮੰਨਦੇ ਨੇ, ਅਸੀਂ ਭੀ ਪੰਡਤਾਂ ਨੇ ਆਪਣੇ ਪ੍ਰਭਤਾ ਦਿਹਾੜੇ ਪਰ ਪੱਤਰੀ ਖੋਲ੍ਹੋ ਆਦਿ, ਅਸੀਂ ਭੀ ਪੈੜਾਂ ਦਬਦੇ ਮਗਰੇ ਹੀ ਇਹ ਕਲੰਡਰ ਕੇਵਲ ਹੋਂਦ ਲਈ ਸਹਾਈ ਹਨ ਵਰਤੋਂ ਤਾਂ ਅੱਜ ਸੰਸਾਰ &lsquoਤੇ ਕੇਵਲ 2000 ਸਾਲ ਹੀ ਚੱਲਦਾ ਹੈ ਤੇ ਚੱਲਣਾ ਹੈ, ਸਾਡਾ ਇਹ ਵਿਸ਼ਾ ਗੁਰੂ ਪੁਰਬਾਂ ਲਈ ਹੈ ਕਿ ਤਰੀਕ ਮਿੱਥੋ, ਭਾਈ ਜੇ ਤਰੀਕ ਮਿੱਥ ਲਈ ਤੇ ਉਹ ਹਫ਼ਤੇ ਦੇ ਵਿੱਚ ਹੈ ਤਾਂ ਭੀ ਅਖੰਡ-ਪਾਠ ਸ਼ੁੱਕਰ, ਸ਼ਨਿੱਚਰ ਤੇ ਐਤਵਾਰ ਹੀ ਹੋਣੇ ਨੇ, ਹੁਣ ਭੀ ਦੋ ਦਿਨ ਹੀ ਮਨੌਤ ਹੁੰਦੀ ਹੈ, ਦੱਸੋ ਫਰਕ ਕੀ ? ਇਹ ਹੁਣ ਸਾਡੀ ਮਾਨਸਿਕਤਾ ਨੂੰ ਟਿਕਾਅ ਨਹੀਂ ਤਾਂ ਹਰ ਦਿਨ ਝਮੇਲਿਆਂ ਨੇ ਘੇਰ ਲਿਆ, ਮੈਨੂੰ ਤਾਂ ਇਕੱਤਰਤਾ ਵਿੱਚੋਂ ਕੋਈ ਅਨੋਖੇ ਤੇ ਬੜੇ ਮਹਾਨ ਬੁੱਧੀਮਾਨ ਪਹੁੰਚਣਗੇ ਲੱਭਾ ਤਾਂ ਕੋਈ ਨਹੀਂ ਤੇ ਬੱਸ ਇਕ ਹੋਰ ਸਟਾਲ, ਰੇੜੀਆਂ ਤੇ ਸ਼੍ਰੋਮਣੀ ਕਮੇਟੀ ਨੂੰ ਗਧੀ-ਗੇੜ ਆਪ ਆਪਣਾਂ ਸੌਦਾ ਅੱਡ ਭਾਵੇਂ ਕਿ ਵਿਕੇ ਜਾਂ ਨਾ ਪਰ ਦਸਵੰਧ ਤਾਂ ਬੰਨੇ ਲੱਗੂ ਹੋਰ ਨਹੀਂ ਫੇਰਾ ਤੋਰਾ ਚਲੋ ਮੇਲ-ਮਿਲਾਪ ਉੱਤਮ ਸੀ ਇਹਦਾ ਧੰਨਵਾਦ ਉਪਰਾਲਾ ਬੀਬੀਆਂ ਨੂੰ ਕੀ ਮਹਾਨਤਾ ਮਿਲ ਗਈ ਵੱਡੀ ਗਿਣਤੀ ਸੀ ।
-ਬਲਵਿੰਦਰ ਕੌਰ ਚਾਹਲ ਸਾਊਥਾਲ