image caption:

ਬੇਅਦਬੀ ਮਾਮਲੇ ਦੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਮਿਲੀ ਜ਼ਮਾਨਤ

  ਬੇਅਦਬੀ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿਤੀ ਹੈ। ਉਸ ਨੂੰ ਪੰਜਾਬ ਪੁਲਿਸ ਵਲੋਂ ਬਣਾਈ ਗਈ ਐਸਆਈਟੀ ਨੇ ਇਸ ਸਾਲ ਫਰਵਰੀ ਵਿਚ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ। ਬੁੜੈਲ ਜੇਲ ਵਿਚ ਬੰਦ ਡੇਰਾ ਸਿਰਸਾ 'ਚ ਅਹਿਮ ਅਹੁਦਿਆਂ 'ਤੇ ਰਹੇ ਪ੍ਰਦੀਪ ਕਲੇਰ ਦੀ ਪਤਨੀ ਨੇ ਹਾਲ ਹੀ ਵਿਚ ਪੰਜਾਬ-ਹਰਿਆਣਾ ਹਾਈ ਕੋਰਟ 'ਚ ਸੁਰੱਖਿਆ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਡੇਰੇ 'ਚ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਖਤਰਾ ਹੈ।

ਦੱਸ ਦੇਈਏ ਕਿ ਕਲੇਰ ਨੂੰ ਫਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਉਹ 2015 ਦੇ ਬਰਗਾੜੀ ਬੇਅਦਬੀ ਦੇ ਹਾਈ-ਪ੍ਰੋਫਾਈਲ ਕੇਸਾਂ ਵਿਚ ਭਗੌੜਾ ਸੀ। ਇਲਜ਼ਾਮ ਸਨ ਕਿ ਕਲੇਰ 2018 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ।

ਬੀਤੇ ਦਿਨੀਂ ਅਦਾਲਤ 'ਚ ਅਪਣੇ ਬਿਆਨ 'ਚ ਕਲੇਰ ਨੇ ਦਾਅਵਾ ਕੀਤਾ ਕਿ ਅਪ੍ਰੈਲ 2015 'ਚ ਉਸ ਦੀ ਦਿੱਲੀ ਫੇਰੀ ਸੀ। ਜਦੋਂ ਉਹ ਡੇਰਾ ਮੁਖੀ ਨੂੰ ਮਿਲਣ ਗਿਆ ਤਾਂ ਹਨੀਪ੍ਰੀਤ ਅਤੇ ਮਹਿੰਦਰ ਪਾਲ ਬਿੱਟੂ ਪਹਿਲਾਂ ਹੀ ਉੱਥੇ ਮੌਜੂਦ ਸਨ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਸ਼ ਰਚ ਰਹੇ ਸਨ।

ਕਲੇਰ ਨੇ ਦਾਅਵਾ ਸੀ ਕੀਤਾ ਕਿ ਹਨੀਪ੍ਰੀਤ ਅਤੇ ਸੌਦਾ ਸਾਧ ਨੇ ਮਹਿੰਦਰ ਪਾਲ ਬਿੱਟੂ ਅਤੇ 7 ਹੋਰਾਂ ਨੂੰ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਇਕ ਸਿੱਖ ਪ੍ਰਚਾਰਕ ਵਲੋਂ ਕਥਿਤ ਤੌਰ &rsquoਤੇ ਡੇਰੇ ਨਾਲ ਸਬੰਧ ਤੋੜਨ ਲਈ ਮਜਬੂਰ ਕਰਨ ਤੋਂ ਬਾਅਦ ਮਹਿੰਦਰ ਪਾਲ ਬਿੱਟੂ ਅਤੇ 7 ਹੋਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿਤੇ ਸਨ।