image caption:

ਦੁਬਈ ਦੇ ਸ਼ੇਖ਼ ਨੇ 7 ਕਰੋੜ ’ਚ ਖ਼ਰੀਦਿਆ ਖ਼ਾਸ ਮੋਬਾਇਲ ਨੰਬਰ

 ਸ਼ਾਰਜਾਹ : ਦੁਬਈ ਦੇ ਸ਼ੇਖ਼ ਆਪਣੀ ਬੇਸ਼ੁਮਾਰ ਦੌਲਤ ਅਤੇ ਆਪਣੇ ਅਨੋਖੇ ਸ਼ੌਕਾਂ ਲਈ ਜਾਣੇ ਜਾਂਦੇ ਨੇ, ਜਿਸ ਦੇ ਲਈ ਉਹ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਵੀ ਰੱਤੀ ਭਰ ਗੁਰੇਜ਼ ਨਹੀਂ ਕਰਦੇ। ਹੁਣ ਫਿਰ ਇਕ ਸ਼ੇਖ਼ ਵੱਲੋਂ ਇਕ ਵਿਸ਼ੇਸ਼ ਮੋਬਾਇਲ ਨੰਬਰ 7 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਏ।

ਦਰਅਸਲ ਇਸ ਵਿਸ਼ੇਸ਼ ਨੰਬਰ ਦੀ ਹਾਲ ਹੀ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਬੋਲੀ ਲਗਾਈ ਗਈ ਸੀ, ਜਿਸ ਦੇ ਲਈ ਦੁਬਈ ਦੇ ਕਈ ਅਮੀਰ ਲੋਕ ਇਸ ਮੋਸਟ ਨੋਬਲ ਨੰਬਰ ਨੂੰ ਖ਼ਰੀਦਣ ਲਈ ਇਕੱਠੇ ਹੋਏ ਸੀ ਪਰ ਇਕ ਸ਼ੇਖ਼ ਨੇ 7 ਕਰੋੜ ਰੁਪਏ ਇਹ ਬਾਜ਼ੀ ਮਾਰ ਲਈ।

ਦੁਬਈ ਵਿਚ ਇਕ ਸ਼ੇਖ਼ ਵੱਲੋਂ ਲੱਖ ਜਾਂ ਦੋ ਲੱਖ ਨਹੀਂ ਬਲਕਿ ਪੂਰੇ ਸੱਤ ਕਰੋੜ ਰੁਪਏ ਵਿਚ ਇਕ ਖ਼ਾਸ ਮੋਬਾਇਲ ਨੰਬਰ ਖ਼ਰੀਦਿਆ ਗਿਆ ਏ, ਜਿਸ ਨੂੰ ਇਕ ਖ਼ਾਸ ਪ੍ਰੋਗਰਾਮ ਤਹਿਤ ਨਿਲਾਮੀ &rsquoਤੇ ਰੱਖਿਆ ਗਿਆ ਸੀ।

ਦਰਅਸਲ ਸੰਯੁਕਤ ਅਰਬ ਅਮੀਰਾਤ ਵਿੱਚ ਖਾਸ ਨੰਬਰ ਪਲੇਟਾਂ ਤੇ ਸਿਮ ਕਾਰਡਾਂ ਵਾਲੇ ਵਾਹਨਾਂ ਦਾ ਹੋਣਾ ਇੱਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਏ, ਜਿਸ ਦੇ ਲਈ ਸ਼ੇਖ਼ਾਂ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਨੇ। ਸੱਤ ਕਰੋੜ ਰੁਪਏ ਦੀ ਨਿਲਾਮੀ ਵਿਚ ਵਿਕਣ ਵਾਲਾ ਇਹ ਖ਼ਾਸ ਮੋਬਾਇਲ ਨੰਬਰ 058-777,777,7 ਹੈ, ਜਿਸ ਲਈ ਇਕ ਸ਼ੇਖ਼ ਨੇ ਤੁਰੰਤ ਸੱਤ ਕਰੋੜ ਰੁਪਏ ਖ਼ਰਚ ਕਰ ਦਿੱਤੇ ਅਤੇ ਇਹ ਖ਼ਾਸ ਨੰਬਰ ਆਪਣੇ ਨਾਮ ਕਰ ਲਿਆ।