image caption:

ਭਾਜਪਾ ਜੋ ਵੀ ਕਹਿੰਦੀ ਹੈ, ਉਹ ਪੂਰਾ ਕਰਦੀ ਹੈ : ਨਰਿੰਦਰ ਮੋਦੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਰਾਜਸਥਾਨ ਪਹੁੰਚੇ ਅਤੇ ਚੁਰੂ ਜ਼ਿਲ੍ਹੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇੱਥੇ ਪੀਐਮ ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਤੇ ਤੰਜ ਕਸਿਆ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਪੀਐਮ ਨੇ ਕਿਹਾ, ਭਾਜਪਾ ਜੋ ਵੀ ਕਹਿੰਦੀ ਹੈ, ਉਹ ਪੂਰਾ ਕਰਦੀ ਹੈ। ਹੋਰ ਪਾਰਟੀਆਂ ਵਾਂਗ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰਦੀ।

ਅਸੀਂ ਤਾਂ ਸੰਕਲਪ ਪੱਤਰ ਲੈ ਕੇ ਆਉਂਦੇ ਹਾਂ। ਅਸੀਂ 2019 ਵਿੱਚ ਇੱਕ ਸੰਕਲਪ ਪੱਤਰ ਲੈ ਕੇ ਆਏ ਸੀ, ਜਿਨ੍ਹਾਂ ਵਿੱਚੋਂ ਬਹੁਤੇ ਪੂਰੇ ਹੋ ਚੁੱਕੇ ਹਨ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰਨ ਲਈ ਪੂਰਾ ਜ਼ੋਰ ਲਗਾ ਦਿੰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ, ਭਗਵਾਨ ਰਾਮ ਦੇ ਸਬੂਤ ਮੰਗਦੇ ਸੀ। ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਬਣ ਗਿਆ ਹੈ। ਕਾਂਗਰਸ ਨੇ ਅਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਅਯੁੱਧਿਆ ਅਤੇ ਰਾਮ ਮੰਦਰ ਦਾ ਨਾਂ ਲਿਆ ਤਾਂ ਮੂੰਹ 'ਤੇ ਤਾਲਾ ਲਗਾ ਦੇਣਾ। ਡਰ ਰਹੇ ਹਨ ਕਿ ਰਾਮ ਦਾ ਨਾਂ ਆਇਆ ਤਾਂ ਇਨ੍ਹਾਂ ਦਾ ਰਾਮ-ਰਾਮ ਨਾ ਹੋ ਜਾਵੇਂ ।