image caption:

ਢਾਹਾਂ ਕਲੇਰਾਂ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਮੁਜੱਸਮਾਂ ਬਣਿਆਂ - ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ

 ਬੰਗਾ- ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ। ਇਹ ਰਸਮ ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ ਦੀ ਅਗਵਾਈ ਵਿੱਚ ਕੀਤੀ ਗਈ । ਉਹਨਾਂ ਕਿਹਾ ਢਾਹਾਂ ਕਲੇਰਾਂ ਵਿਖੇ ਸਥਾਪਿਤ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਅਦਾਰੇ ਸਮਾਜ ਦਾ ਸਹਾਰਾ ਬਣੇ ਹਨ । ਉਹਨਾਂ ਕਿਹਾ ਕਿ ਢਾਹਾਂ ਕਲੇਰਾਂ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਮੁਜੱਸਮਾਂ ਸਾਬਤ ਹੋਇਆ ਹੈ ਜਿੱਥੇ ਰਿਆਇਤੀ ਦਰਾਂ &rsquoਤੇ ਸਹੂਲਤਾਂ ਦਾ ਪ੍ਰਬੰਧ ਹੈ । ਉਹਨਾਂ ਸਮੂਹ ਮਿਸ਼ਨਰੀ ਅਦਾਰਿਆਂ ਦੀ ਚੜ੍ਹਦੀਕਲਾ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਦੀਆਂ ਨਿਰੰਤਰ ਸੇਵਾਵਾਂ ਦੀ ਵੀ ਉਚੇਚੀ ਸ਼ਲਾਘਾ ਕੀਤੀ । ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ ਨੇ ਉਕਤ ਟਰੱਸਟ ਵਲੋਂ ਬੀਤੇ ਚਾਰ ਦਹਾਕਿਆਂ ਤੋਂ ਸਮਾਜ ਸੇਵੀ ਕਾਰਜਾਂ ਦਾ ਵਿਸ਼ਾਲ ਘੇਰਾ ਘੱਤਣ ਨੂੰ ਸਮਾਜ ਦੀ ਵੱਡੀ ਉਦਾਰਹਣ ਦੱਸਿਆ । ਇਸ ਕਾਰਜ ਦੀ ਸਫ਼ਲਤਾ ਲਈ ਉਹਨਾਂ ਟਰੱਸਟ ਨਾਲ ਜੁੜੇ ਪ੍ਰਬੰਧਕਾਂ, ਕਰਮਚਾਰੀਆਂ, ਦਾਨੀਆਂ ਅਤੇ ਸਹਿਯੋਗੀਆਂ ਨੂੰ ਵੀ ਵਧਾਈ ਦਿੱਤੀ । ਇਸ ਮਾਣ ਸਤਿਕਾਰ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਸਾਂਝੇ ਕਾਰਜ ਦੀ ਸਫ਼ਲਤਾ ਲਈ ਮਨੁੱਖਤਾ ਦੀ ਭਲਾਈ ਦੇ ਪਹਿਰੇਦਾਰਾਂ ਦੀਆਂ ਸ਼ੁੱਭ ਕਾਮਨਾਵਾਂ ਵੱਡੀ ਅਹਿਮੀਅਤ ਰੱਖਦੀਆਂ ਹਨ । ਇਸ ਮੌਕੇ ਦਲ ਦੇ ਜੱਥੇ ਤੋਂ ਇਲਾਵਾ ਜੱਥੇਦਾਰ ਸਤਨਾਮ ਸਿੰਘ ਲਾਦੀਆਂ ਅਤੇ ਯੂਥ ਆਗੂ ਪਰਮਜੀਤ ਸਿੰਘ ਵੀ ਸ਼ਾਮਲ ਸਨ ।
ਕੈਪਸ਼ਨ - ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ ਟਰੱਸਟ ਦਫ਼ਤਰ ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ।