image caption:

ਅਮਰੀਕੀ ਰਾਸ਼ਟਰਪਤੀ ਦੀ ਅਪੀਲ, ਬੰਧਕਾਂ ਬਾਰੇ ਸਮਝੌਤਾ ਕਰਨ ਲਈ ਹਮਾਸ ’ਤੇ ਦਬਾਅ ਬਣਾਉਣ ਮਿਸਰ ਅਤੇ ਕਤਰ

 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁਕਰਵਾਰ ਨੂੰ ਮਿਸਰ ਅਤੇ ਕਤਰ ਦੇ ਆਗੂਆਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਹਮਾਸ &rsquoਤੇ ਇਸ ਗੱਲ ਦਾ ਦਬਾਅ ਬਣਾਉਣ ਲਈ ਕਿਹਾ ਕਿ ਉਹ ਇਜ਼ਰਾਈਲ ਦੇ ਬੰਧਕਾਂ ਬਾਰੇ ਸਮਝੌਤਾ ਕਰਨ।

ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਇਕ ਦਿਨ ਪਹਿਲਾਂ ਬਾਇਡਨ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਕਿਹਾ ਸੀ ਕਿ ਉਹ ਗਾਜ਼ਾ &rsquoਚ ਛੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਰੋਕਣ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ। ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ &rsquoਤੇ ਦਸਿਆ ਕਿ ਰਾਸ਼ਟਰਪਤੀ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਕੁੱਝ ਬੰਧਕਾਂ ਦੇ ਪਰਵਾਰ ਦੇ ਮੈਂਬਰਾਂ ਨਾਲ ਸੋਮਵਾਰ ਨੂੰ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਹੁਣ ਵੀ 100 ਲੋਕ ਹਮਾਸ ਦੇ ਕਬਜ਼ੇ &rsquoਚ ਹਨ।

ਬਾਇਡਨ ਨੇ ਬੰਧਕਾਂ ਬਾਰੇ ਇਸ ਹਫ਼ਤੇ ਦੇ ਅੰਤ &rsquoਚ ਗੱਲਬਾਤ ਲਈ ਸੀ.ਆਈ.ਏ. ਡਾਇਰੈਕਟਰ ਬਿਲ ਬਰਨਸ ਨੂੰ ਕਾਹਿਰਾ &rsquoਚ ਤੈਨਾਤ ਕੀਤਾ ਹੈ ਅਤੇ ਇਸ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਹਿ ਅਲ ਸਿਸੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੂੰ ਚਿੱਠੀਆਂ ਲਿਖੀਆਂ ਹਨ।

ਵਾਇਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਧਕਾਂ ਦੀ ਰਿਹਾਈ ਲਈ ਹੋਰ ਮਨੁੱਖੀ ਮਦਦ ਪਹੁੰਚਾਉਣ ਲਈ ਅਸਥਾਈ ਜੰਗਬੰਦੀ ਹੀ ਇਕੋ-ਇਕ ਰਸਤਾ ਹੈ। ਅਧਿਕਾਰੀ ਨੇ ਦਸਿਆ ਕਿ ਬਾਇਡਨ ਨੇ ਨੇਤਨਯਾਹੂ ਨਾਲ ਅਪਣੀ ਗੱਲਬਾਤ &rsquoਚ &lsquoਸਪੱਸ਼ਟ ਕੀਤਾ ਕਿ ਅਮਰੀਕੀ ਨਾਗਰਿਕਾਂ ਸਮੇਤ ਬੰਧਕਾਂ ਦੀ ਰਿਹਾਈ ਯਕੀਨੀ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।&rsquo ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਸੇ ਸਮਝੌਤੇ ਲਈ ਇਜ਼ਰਾਈਲੀ ਵਾਰਤਾਕਾਰਾਂ ਨੂੰ ਪੂਰੇ ਅਧਿਕਾਰ ਦੇਣ ਦੇ ਮਹੱਤਵ &rsquoਤੇ ਵੀ ਚਰਚਾ ਕੀਤੀ।