image caption:

ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 7ਵੀਂ ਨੈਸ਼ਨਲ ਸਿੱਖ ਡੇਅ ਪਰੇਡ ਵਾਸ਼ਿੰਗਟਨ ਡੀਸੀ ਵਿਚ ਕੱਢੀ ਗਈ

  ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 7ਵੀਂ ਨੈਸ਼ਨਲ ਸਿੱਖ ਡੇਅ ਪਰੇਡ ਵਾਸ਼ਿੰਗਟਨ ਡੀਸੀ ਵਿਚ ਬੀਤੀ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਕੱਢੀ ਗਈ।ਇਸ ਪਰੇਡ ਵਿਚ ਅਮਰੀਕਾ ਦੇ ਵੱਖ ਵੱਖ ਸਟੇਟਾਂ ਤੋਂ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜਰੀ ਲਵਾਈ. ਫਿਲਾਡੈਲਫੀਆ ਤੋਂ ਸਿੱਖ ਸੰਗਤਾਂ ਦਾ ਭਾਰੀ ਜੱਥਾ ਬੱਸਾਂ ਰਾਹੀਂ ਸਵੇਰੇ 8 ਵਜੇ ਰਵਾਨਾ ਹੋਇਆ ਤੇ 11 ਵਜੇ ਸੰਗਤਾਂ ਵਾਸ਼ਿੰਗਟਨ ਡੀ ਸੀ ਪਹੁੰਚ ਗਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਂਠ ਅਤੇ ਪੰਜ ਪਿਆਰਿਆਂ ਦੀ ਅਗੁਆਈ ਹੇਠ ਆਯੋਜਿਤ ਪਰੇਡ ਵਿਚ ਗੁਰਬਾਣੀ ਕੀਰਤਨ ਦਾ ਪ੍ਰਵਾਹ ਸਾਰੇ ਰਸਤੇ ਚੱਲਦਾ ਰਿਹਾ। ਪਰੇਡ ਦੇ ਰੂਟ ਵਿਚ ਥਾਂ-ਥਾਂ ਸੰਗਤਾਂ ਨੇ ਲੰਗਰ ਲਗਾਏ ਸਨ। ਪਰੇਡ ਵਿਚ ਧਾਰਮਿਕ, ਸਿਆਸੀ ਅਤੇ ਵੱਖ ਵੱਖ ਗੁਰੂ ਘਰਾਂ ਦੀਆਂ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਵਰਜੀਨੀਆ, ਮੈਰੀਲੈਂਡ, ਪੇਂਸਿਨਵੇਨੀਆਂ, ਨਿਊਜਰਸੀ ਅਤੇ ਨਿਊਯਾਰਕ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਸਨ।