image caption:

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਨੇ ਸਿੱਖਾਂ ਨਾਲ ਮਨਾਇਆ ਵਿਸਾਖੀ ਦਾ ਜਸ਼ਨ

 ਆਸਟਰੇਲੀਆ ਵਿਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਸਿੱਖਾਂ ਦੇ ਤਿਉਹਾਰ ਵਿਸਾਖੀ ਨੂੰ ਸਮਰਪਿਤ ਜਸ਼ਨਾਂ &rsquoਚ ਸ਼ਾਮਲ ਹੋਏ ਅਤੇ ਉਨ੍ਹਾਂ ਸਿੱਖ ਭਾਈਚਾਰੇ ਦੀਆਂ ਖੂਬ ਤਾਰੀਫ਼ਾਂ ਕੀਤੀਆਂ। ਇਸ ਜਸ਼ਨ ਵਿਚ ਵਿਚ ਉਹ ਪੱਗ ਬੰਨ੍ਹੀਂਨਜ਼ਰ ਆਏ।
ਪ੍ਰਧਾਨ ਮੰਤਰੀ ਐਂਥਨੀ ਸਿੱਖ ਵਲੰਟੀਅਰਜ਼ ਆਸਟਰੇਲੀਆ ਚੈਰਿਟੀ ਦੀ 10ਵੀਂ ਵਰ੍ਹੇਗੰਢ &rsquoਚ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਫੈਡਰਲ ਸੰਸਦ ਮੈਂਬਰ ਜੂਲੀਅਨ ਹਿਲ ਅਤੇ ਕੈਸੈਂਡਰਾ ਫਰਨਾਂਡੋ ਵੀ ਮੈਲਬੌਰਨ &rsquoਚ ਹੋਏ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ। ਅਲਬਾਨੀਜ਼ੀ ਨੇ ਵਿਸਾਖੀ ਨੂੰ ਸਿੱਖ ਆਸਟ੍ਰੇਲੀਆਈ ਲੋਕਾਂ ਲਈ ਬਹੁਤ ਧਾਰਮਿਕ ਮਹੱਤਤਾ ਵਾਲਾ ਮੌਕਾ ਦਸਿਆ ਅਤੇ ਸਿੱਖ ਵਲੰਟੀਅਰਾਂ ਦੀ ਵਿਸ਼ੇਸ਼ ਤਾਰੀਫ਼ ਕੀਤੀ।
ਉਨ੍ਹਾਂ ਨੇ ਅਪਣੇ ਸੰਬੋਧਨ &rsquoਚ ਕਿਹਾ ਕਿ ਜੰਗਲਾਂ &rsquoਚ ਅੱਗ ਲੱਗੀ ਹੋਵੇ, ਹੜ੍ਹ ਆਏ ਹੋਣ, ਜਿੱਥੇ ਵੀ ਆਸਟ੍ਰੇਲੀਆਈ ਲੋਕਾਂ ਨੂੰ ਦਰਪੇਸ਼ ਔਕੜਾਂ ਹੁੰਦੀਆਂ ਹਨ, ਕਿਸੇ ਵੀ ਹੋਰ ਭਾਈਚਾਰਕ ਸੰਗਠਨ ਨੇ ਸਿੱਖਾਂ ਤੋਂ ਵੱਧ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਚਾਹੇ ਵਿਕਟੋਰੀਆ ਹੋਵੇ, ਜਾਂ ਲਿਸਮੋਰ &rsquoਚ ਜਿੱਥੇ ਵੀ ਹੜ੍ਹ ਜਾਂ ਕੁਦਰਤੀ ਮੌਸਮ ਦੀਆਂ ਘਟਨਾਵਾਂ ਹੁੰਦੀਆਂ ਹਨ, ਅਸੀਂ ਵੇਖਦੇ ਹਾਂ ਕਿ ਸਿੱਖ ਅਪਣੇ ਸਾਥੀ ਲੋੜਵੰਦ ਆਸਟ੍ਰੇਲੀਆਈ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਕੇ ਅਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਅਮਲ &rsquoਚ ਲਿਆਉਂਦੇ ਹਨ।