image caption:

ਇੰਡੀਆ ੱਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਨਿਊਯਾਰਕ ਅਤੇ ਈਸਟ ਕੋਸਟ ਦੀ ਹੰਗਾਮੀ ਮੀਟਿੰਗ ਰਿਚੀਰਿੱਚ ਪੈਲੇਸ ਐਟਲਾਂਟਿਕ ਐਵੀਨਿਊ ਵਿਖੇ ਹੋਈ

 ਨਿਊਯਾਰਕ (ਵਿਸ਼ੇਸ਼ ਪ੍ਰਤੀਨਿੱਧ) : ਅੱਜ ਨਿਊਯਾਰਕ ਵਿਖੇ ਸ੍ਰæੋਮਣੀ ਅਕਾਲੀ ਦਲ ਈਸਟ ਅਤੇ ਨਿਊਯਾਰਕ ਦੀ ਇੱਕ ਵਿਸ਼ੇਸ਼ ਮੀਟਿੰਗ ਐਟਲਾਂਟਿਕ ਐਵੀਨਿਊ ਵਿਖੇ ਸਥਿਤ ਸਥਾਨ ਰਿਚੀਰਿੱਚ ਪੈਲੇਸ ਵਿਖੇ ਪੰਜਾਬ ਇੰਡੀਆ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾ ਨੂੰ ਲੈ ਕੇ ਮੀਟਿੰਗ ਦੀ ਪ੍ਰਧਾਨਗੀ ਪ੍ਰੀਤਮ ਸਿੰਘ ਗਿਲਜ਼ੀਆਂ ਦੀ ਅਗੁਵਾਈ ਹੇਠ ਹੋਈ।
ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਅਤੇ ਸ: ਕਸ਼ਮੀਰ ਸਿੰਘ ਪਿਹੋਵਾ, ਸਕੱਤਰ ਸ਼ੋਮਣੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਹਨ, ਦੀ ਥਾਂ ੱਤੇ ਨਵੇਂ ਸਕੱਤਰ ਦੀ ਚੋਣ ਨੂੰ ਲੈ ਕੇ ਹੋਈ ਜਿਸ ਵਿਚ ਜਸਮੇਰ ਸਿੰਘ ਗੁਰਾਲਾ ਨੂੰ ਜਨਰਲ ਸੈਕਟਰੀ ਚੁਣਿਆ ਗਿਆ।
ਮੀਟਿੰਗ ੱਚ ਸ੍ਰæੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਚਰਚਾ ਹੋਈ। ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਗੱਠਜੋੜ ਲਈ ਬੰਦੀ ਸਿੱਖਾਂ ਦੀ ਰਿਹਾਈ ਦੀ ਕੇਂਦਰ ਲਈ ਦਖ਼ਲ ਦੇਣ ਦੀ ਮੰਗ ਕੀਤੀ ਗਈ ਸੀ, ਜੋ ਪੰਜਾਬ ਵਿੱਚ ਸਿੱਖਾਂ ਦੇ ਇੱਕ ਹਿੱਸੇ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ - ਜਿਨ੍ਹਾਂ ਨੇ ਆਪਣੀ ਜੇਲ੍ਹ ਦੀ ਮਿਆਦ ਪੂਰੀ ਕਰ ਲਈ ਹੈ। ਦੂਜੀ ਸ਼ਰਤ ਕਿਸਾਨੀ ਅੰਦੋਲਨ ਅਤੇ ਕਿਸਾਨਾਂਾ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਣ ਨੂੰ ਲੈ ਕੇ ਹੋਈ ਸੀ। ਜਿਸ ਨੂੰ ਕੇਂਦਰ ਸਰਕਾਰ ਵੱਲੋਂ ਨਾਮੰਜ਼ੂਰ ਕੀਤਾ ਗਿਆ।
ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸਿਰਫ਼ ਵੋਟਾਂ ਲਈ ਰਾਜਨੀਤੀ ਨਹੀਂ ਕਰਦੇ। ਦਿੱਲੀ ਦੀਆਂ ਪਾਰਟੀਆਂ ਵੋਟਾਂ ਦੀ ਰਾਜਨੀਤੀ ਖੇਡਦੀਆਂ ਹਨ, ਪਰ ਸਾਡੇ ਲਈ ਪੰਜਾਬ ਸਭ ਤੋਂ ਪਹਿਲਾਂ ਆਉਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਭਰੋਸੇ ਨਾਲ ਭਾਜਪਾ ਨਾਲ ਸ਼ਰਤੀਆ ਗਠਜੋੜ ਚਾਹੁੰਦਾ ਸੀ, ਜੋ ਕਿ ਇਸ ਵੇਲੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀ ਪੰਜਾਬ ਦੀ ਕਿਸਾਨੀ ਦਾ ਮੁੱਖ ਮੁੱਦਾ ਹੈ।
ਪਰ ਭਾਜਪਾ ਆਉਣ ਵਾਲੀਆਂ ਚੋਣਾਂ ਲਈ ਬਿਨਾਂ ਸ਼ਰਤ ਸੀਟ ਐਡਜਸਟਮੈਂਟ ਚਾਹੁੰਦੀ ਸੀ। ਇਸ ਲਈ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ।
22 ਮਾਰਚ ਨੂੰ ਆਪਣੀ ਕੋਰ ਕਮੇਟੀ ਦੀ ਤਾਜ਼ਾ ਮੀਟਿੰਗ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮਤਾ ਪਾਸ ਕਰਕੇ ਆਪਣਾ ਫਤਵਾ ਸਪੱਸ਼ਟ ਕੀਤਾ, ਜਿਸ ਵਿੱਚ ਮੋਦੀ ਸਰਕਾਰ ਨੂੰ ਆਪਣੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਸਪੱਸ਼ਟ ਲਿਖਤੀ ਵਚਨਬੱਧਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਗਈ। ਸਾਂ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਸ਼ੋਮਣੀ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਲੜਾਈ ਜਾਰੀ ਰੱਖੇਗੀ ਅਤੇ ਕਿਹਾ ਕਿ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣੇ ਚਾਹੀਦੇ ਹਨ।
ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਅਕਾਲੀ ਦਲ ਖਾਲਸਾ ਪੰਥ, ਸਮੂਹ ਘੱਟ ਗਿਣਤੀਆਂ ਅਤੇ ਸਮੂਹ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਜੋਂ ਆਪਣੀ ਇਤਿਹਾਸਕ ਭੂਮਿਕਾ ਤੋਂ ਕਦੇ ਵੀ ਪਿੱਛੇ ਨਹੀਂ ਹਟੇਗਾ।
ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਨਾ ਹੋਣ ੱਤੇ ਸਭ ਵੱਲੋਂ ਰੱਲਿਆ ਮਿਲਿਆ ਪ੍ਰਤੀਕਰਮ ਦਿੱਤਾ ਗਿਆ। ਅਤੇ ਇਸ ਦੇ ਫਾਇਦੇ ਅਤੇ ਨੁਕਸਾਨ ੱਤੇ ਵੀ ਚਰਚਾ ਕੀਤੀ ਗਈ
ਸ਼੍ਰੋਮਣੀ ਆਕਲੀ ਦਲ ਨਿਊਯਾਰਕ ਦੇ ਪ੍ਰਧਾਨ ਸ: ਪ੍ਰੀਤਮ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਸਾਡੇ ਵੱਲੋਂ ਪਾਰਟੀ ਦੀ ਮਜ਼ਬੂਤੀ, ਚੜ੍ਹਦੀ ਕਲਾ, ਅਤੇ ਲੋਕ ਸਭਾ ਚੋਣਾ ੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਪਾਰਟੀ ਲਈ ਕੁਝ ਦਿਨਾਂ ੱਚ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਚਲਾਈ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਹੋਰ ਅਹੁੱਦੇਦਾਰਾਂ ਨੂੰ ਵਿਦੇਸ਼ਾਂ ਵਿੱਚ ਵਸੇ ਪਾਰਟੀ ਵਰਕਰਾਂ ਦੀ ਵੀ ਰਾਏ ਅਤੇ ਸੇਵਾਵਾਂ ਲੈਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ, ਕਿਉਂਕਿ ਐਨ ਆਰ ਆਈਜ਼ ਚੋਣਾਂ ਵੇਲੇ ਇੱਕ ਅਹਿਮ ਰੋਲ ਅਦਾ ਕਰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸ: ਹਰਬੰਸ ਸਿੰਘ ਢਿੱਟੋਂ, ਸ: ਰਘਬੀਰ ਸਿੰਘ ਸੁਭਾਨਪੁਰ, ਸ: ਮੋਹਨ ਸਿੰਘ ਖੱਟੜਾ ਪ੍ਰਧਾਨ ਈਸਟ ਕੋਸਟ, ਬਲਵਿੰਦਰ ਸਿੰਘ ਨਵਾਂਸ਼ਹਿਰ ਪ੍ਰਧਾਨ ਯੂਥ ਅਕਾਲੀ ਦਲ ਈਸਟ ਕੋਸਟ, ਸਾਂ ਜਰਨੈਲ ਸਿੰਘ ਗਿਲਜ਼ੀਆਂ, ਸ: ਗੁਰਦੀਪ ਸਿੰਘ ਗੋਲਡੀ ਨਿਊਜਰਸੀ, ਮੋਹਨ ਸਿੰਘ ਖਟੜਾ, ਜਰਨੈਲ ਸਿੰਘ ਗਿਲਜੀਆਂ, ਕਰਮਜੀਤ ਭਟਨੁਰਾ, ਕੁਲਦੀਪ ਖਾਲਸਾ, ਬਲਦੇਵ ਸਿੰਘ ਸਲਾ, ਪ੍ਰੈਸੀਡੈਂਟ ਇੰਡੀਆਨਾ ਜ਼ੋਨ, ਸਰਬਜੀਤ ਸਿੰਘ ਸੱਲਣ ਅਤੇ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।