image caption:

ਸੰਜੇ ਦੱਤ ਲੜ ਸਕਦੇ ਹਨ ਲੋਕ ਸਭਾ ਚੋਣ

 ਚੰਡੀਗੜ੍ਹ : ਫਿਲਮੀ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਤੋਂ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੇ iਖ਼ਲਾਫ਼ ਕਾਂਗਰਸ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਵਿਚ ਹੈ। ਇੱਥੋਂ ਬਾਲੀਵੁਡ ਦੇ ਸਟਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ ਨਾਂ ਪੈਨਲ ਵਿਚ ਸ਼ਾਮਲ ਕੀਤਾ ਹੈ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿਗ ਵਿਚ ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣਗੋਪਾਲ ਦੀ ਮੌਜੂਦਵੀ ਵਿਚ ਕਰਨਾਲ ਸੀਟ &rsquoਤੇ ਸੰਜੇ ਦੱਤ ਦੇ ਨਾਂ &rsquoਤੇ ਚਰਚਾ ਹੋਈ ਲੇਕਿਨ ਆਖਰੀ ਫੈਸਲਾ ਪਾਰਟੀ ਦੇ ਰਾਜ ਪੱਧਰੀ ਨੇਤਾਵਾਂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿਚ ਮੰਤਰੀ ਸੀ, ਜਦ ਕਿ ਭੈਣ ਪ੍ਰਿਆ ਦੱਤ ਸਾਂਸਦ ਰਹਿ ਚੁੱਕੀ ਹੈ।
ਕਾਂਗਰਸ ਪੈਨਲ ਵਿੱਚ ਕਰਨਾਲ ਤੋਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਦੇ ਪੁੱਤਰ ਚਾਣਕਿਆ ਸ਼ਰਮਾ, ਸਾਬਕਾ ਸਪੀਕਰ ਅਸ਼ੋਕ ਅਰੋੜਾ, ਕਾਂਗਰਸ ਦੇ ਕੌਮੀ ਸਕੱਤਰ ਵਰਿੰਦਰ ਸਿੰਘ ਰਾਠੌਰ ਦੇ ਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ &rsquoਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਅਜੇ ਸਹਿਮਤ ਨਹੀਂ ਹੈ।
ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੀਆਂ ਨਜ਼ਰਾਂ &rsquoਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਲੋਕ ਸਭਾ ਸੀਟ &rsquoਤੇ ਕਾਫੀ ਮਜ਼ਬੂਤ ਸਥਿਤੀ &rsquoਚ ਹਨ। ਅਜਿਹੇ &rsquoਚ ਉਨ੍ਹਾਂ ਦੇ ਖਿਲਾਫ ਕਿਸੇ ਜਾਣੇ-ਪਛਾਣੇ ਉਮੀਦਵਾਰ ਨੂੰ ਮੈਦਾਨ &rsquoਚ ਉਤਾਰਨ &rsquoਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਰਿਆਣਾ ਪਾਰਟੀ ਦੇ ਕੁਝ ਵੱਡੇ ਆਗੂ ਵੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੇ ਹੱਕ ਵਿੱਚ ਹਨ। ਉਹ ਸੁਨੀਲ ਦੱਤ ਦੇ ਪੁੱਤਰ ਸੰਜੇ ਦੱਤ ਨੂੰ ਕਰਨਾਲ ਸੀਟ ਤੋਂ ਉਮੀਦਵਾਰ ਬਣਾਉਣ ਦੇ ਵੀ ਪੱਖ &rsquoਚ ਹਨ। ਸੰਜੇ ਦੱਤ ਹਰਿਆਣਾ ਦੇ ਕਈ ਜ਼ਿਲਿ੍ਹਆਂ ਤੋਂ ਜਾਣੂ ਹਨ।