image caption:

ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਨੇਤਨਯਾਹੂ ਬੈਕਫੁੱਟ 'ਤੇ, ਦੱਖਣੀ ਗਾਜ਼ਾ ਤੋਂ ਫੌਜ ਹਟਾਈ

 ਜੈਰੋਸਲਮ : ਗਾਜ਼ਾ 'ਚ ਲਗਾਤਾਰ ਹੋ ਰਹੀਆਂ ਮੌਤਾਂ ਅਤੇ ਇਜ਼ਰਾਇਲੀ ਬੰਧਕਾਂ ਦੀ ਮੌਤ ਨੂੰ ਲੈ ਕੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਖਿਲਾਫ ਦੇਸ਼ 'ਚ ਹੋ ਰਹੇ ਪ੍ਰਦਰਸ਼ਨਾਂ ਨੇ ਉਨ੍ਹਾਂ ਨੂੰ ਬੈਕਫੁੱਟ 'ਤੇ ਖੜ੍ਹਾ ਕਰ ਦਿੱਤਾ ਹੈ। ਇਜ਼ਰਾਈਲ ਨੇ ਹੁਣ ਦੱਖਣੀ ਗਾਜ਼ਾ ਤੋਂ ਸੈਨਿਕਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਬ੍ਰਿਿਟਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਇਜ਼ਰਾਈਲ-ਹਮਾਸ ਟਕਰਾਅ ਨੂੰ ਮਨੁੱਖੀ ਆਧਾਰ 'ਤੇ ਰੋਕਿਆ ਜਾਣਾ ਚਾਹੀਦਾ ਹੈ। ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਫੌਜ ਨੇ ਦੱਖਣੀ ਗਾਜ਼ਾ ਪੱਟੀ ਤੋਂ ਹੋਰ ਜ਼ਮੀਨੀ ਫੌਜਾਂ ਨੂੰ ਵਾਪਸ ਲੈ ਲਿਆ ਹੈ, ਆਪਣੀ ਕਾਰਵਾਈ ਸ਼ੁਰੂ ਕਰਨ ਦੇ ਛੇ ਮਹੀਨਿਆਂ ਬਾਅਦ ਉੱਥੇ ਸਿਰਫ ਇੱਕ ਬ੍ਰਿਗੇਡ ਛੱਡ ਦਿੱਤੀ ਹੈ।
ਵਾਸ਼ਿੰਗਟਨ ਦੇ ਵਧਦੇ ਦਬਾਅ ਦੇ ਮੱਦੇਨਜ਼ਰ, ਇਜ਼ਰਾਈਲੀ ਫੌਜ ਗਾਜ਼ਾ ਵਿੱਚ ਸੈਨਿਕਾਂ ਦੀ ਗਿਣਤੀ ਘਟਾ ਰਹੀ ਹੈ। ਇਸ ਵਿਚ ਫ਼ੌਜਾਂ ਦੀ ਵਾਪਸੀ ਦੇ ਕਾਰਨਾਂ ਜਾਂ ਇਸ ਵਿਚ ਸ਼ਾਮਲ ਸੰਖਿਆ ਬਾਰੇ ਵੇਰਵੇ ਨਹੀਂ ਦਿੱਤੇ ਗਏ। ਬ੍ਰਿਟੇਨ ਨੇ ਐਤਵਾਰ ਨੂੰ ਗਾਜ਼ਾ ਲਈ ਇੱਕ ਸਮੁੰਦਰੀ ਸਹਾਇਤਾ ਕੋਰੀਡੋਰ ਸਥਾਪਤ ਕਰਨ ਲਈ ਫੌਜੀ ਅਤੇ ਨਾਗਰਿਕ ਸਹਾਇਤਾ ਦੇ ਇੱਕ ਨਵੇਂ ਪੈਕੇਜ ਦੀ ਐਲਾਨ ਕੀਤਾ ਹੈ।