image caption:

ਪੰਜਾਬ ’ਚ ਕਾਂਗਰਸ ਨੂੰ ਵੱਡਾ ਝਟਕਾ : ਵਿਕਰਮਜੀਤ ਮਾਂ ਸਣੇ ‘ਆਪ’ ਵਿਚ ਹੋਣਗੇ ਸ਼ਾਮਲ

 ਜਲੰਧਰ : ਪੰਜਾਬ &rsquoਚ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕਾਂਗਰਸ ਦੇ ਸੀਨੀਅਰ ਆਗੂ ਸਵ.ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਵੇਗਾ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਤੋਂ ਚੋਣ ਲੜਨਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਨਾਰਾਜ਼ ਹੋ ਕੇ ਕੱਲ੍ਹ ਫਿਲੌਰ ਹਲਕੇ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚੰਨੀ ਵਲੋਂ ਕੇਕ ਕੱਟਣ ਦਾ ਵਿਰੋਧ ਵੀ ਕੀਤਾ ਸੀ। ਵਿਕਰਮਜੀਤ ਚੌਧਰੀ ਸੰਤੋਖ ਸਿੰਘ ਦਾ ਪੁੱਤਰ ਹੈ।

ਜਲੰਧਰ ਪੂਰੇ ਪੰਜਾਬ ਦੀ ਸਭ ਤੋਂ ਦਿਲਚਸਪ ਚੋਣ ਸੀਟ ਬਣ ਗਈ ਹੈ। ਕਿਉਂਕਿ ਸ਼ਹਿਰ ਦੀ ਹਰ ਪਾਰਟੀ ਵਿੱਚ ਵੱਡੇ ਪੱਧਰ &rsquoਤੇ ਬਦਲਾਅ ਹੋ ਰਿਹਾ ਹੈ। ਦੱਸ ਦੇਈਏ ਕਿ ਜਲੰਧਰ ਲੋਕ ਸਭਾ ਸੀਟ &rsquoਤੇ &lsquoਆਪ&rsquo ਤੋਂ ਟਿਕਟ ਮਿਲਣ ਤੋਂ ਬਾਅਦ ਵੀ ਸੁਸ਼ੀਲ ਕੁਮਾਰ ਰਿੰਕੂ ਭਾਜਪਾ &rsquoਚ ਸ਼ਾਮਲ ਹੋ ਗਏ ਸਨ। ਚੌਧਰੀ ਪਰਿਵਾਰ 9 ਸਾਲ ਜਲੰਧਰ &rsquoਚ ਸਾਂਸਦ ਰਹਿ ਚੁੱਕਾ ਹੈ। ਪਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਜ਼ਿਮਨੀ ਚੋਣ ਵਿੱਚ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦੇ ਦਿੱਤੀ। ਜਿਸ ਨੂੰ ਰਿੰਕੂ (ਹੁਣ ਭਾਜਪਾ ਵਿੱਚ) ਨੇ ਹਰਾਇਆ ਸੀ ਜੋ ਕਾਂਗਰਸ ਛੱਡ ਕੇ &lsquoਆਪ&rsquo ਵਿੱਚ ਸ਼ਾਮਲ ਹੋ ਗਿਆ ਸੀ।