image caption:

‘ਆਪ’ ਅਤੇ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ: ਸੁਖਬੀਰ ਬਾਦਲ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ਗਈ &rsquoਪੰਜਾਬ ਬਚਾਓ ਯਾਤਰਾ&rsquo ਅੱਜ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਸੰਘੋਲ ਤੇ ਰਾਣਵਾਂ ਤੋਂ ਹੁੰਦੀ ਹੋਈ ਖਮਾਣੋਂ ਪੁੱਜੀ| ਬਸੀ ਪਠਾਣਾਂ ਵਿਖੇ ਯਾਤਰਾ ਦੇ ਸਵਾਗਤ ਵਿੱਚ ਪਹੁੰਚੇ ਟਰੈਕਟਰਾਂ, ਮੋਟਰਸਾਈਕਲਾਂ ਅਤੇ ਕਾਰਾਂ, ਜੀਪਾਂ ਦੇ ਵੱਡੇ ਕਾਫਲੇ ਕਾਰਨ ਥਾਂ-ਥਾਂ ਸੜਕਾਂ &rsquoਤੇ ਜਾਮ ਲੱਗ ਗਏ ਅਤੇ ਪੁਲੀਸ ਵੱਲੋਂ ਟਰੈਫਿਕ ਬਦਲਵਿਆਂ ਰਸਤਿਆਂ ਨੂੰ ਮੋੜਿਆ ਗਿਆ| ਬਸੀ ਪਠਾਣਾਂ ਅਤੇ ਖਮਾਣੋਂ ਵਿਖੇ ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਮਾੜਾ ਹਾਲ ਹੈ ਕੋਈ ਵੀ ਕਿਸੇ ਨੂੰ ਕਦੇ ਵੀ ਮਾਰ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਗੁੰਡਾਗਰਦੀ ਅਤੇ ਗੈਂਗਸਟਰਾਂ ਦਾ ਰਾਜ ਹੈ| ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਨੂੰ ਲੁੱਟਿਆ ਹੈ ਅਤੇ ਦੋਵੇਂ ਪਾਰਟੀਆਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦਾ ਵੱਡਾ ਨੁਕਸਾਨ ਕੀਤਾ ਹੈ, ਇਸ ਕਰਕੇ ਸਿਰਫ਼ ਅਕਾਲੀ ਦਲ ਹੀ ਹੀ ਸੂਬੇ ਨੂੰ ਮੁੜ ਲੀਹ &rsquoਤੇ ਲਿਆ ਸਕਦਾ ਹੈ |