image caption:

ਅਮਰੀਕਾ ’ਚ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਅਮਰੀਕਾ ਵਿੱਚ ਪਿਛਲੇ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਅਮਰੀਕੀ ਸ਼ਹਿਰ ਕਲੀਵਲੈਂਡ ਵਿੱਚ ਲਾਸ਼ ਮਿਲੀ ਹੈ। ਇਸ ਦੇਸ਼ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਇਸ ਸਾਲ ਕਈ ਮੌਤਾਂ ਹੋ ਚੁੱਕੀਆਂ ਹਨ। ਹਫ਼ਤੇ ਦੇ ਅੰਦਰ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ। ਹੈਦਰਾਬਾਦ ਦੇ ਨਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਾਫਾਤ ਪਿਛਲੇ ਸਾਲ ਮਈ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ (ਸੂਚਨਾ ਤਕਨਾਲੋਜੀ) ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਲਈ ਅਮਰੀਕਾ ਆਇਆ ਸੀ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਕਸ &lsquoਤੇ ਪੋਸਟ ਵਿਚ ਕਿਹਾ, &lsquoਇਹ ਜਾਣ ਕੇ ਦੁਖੀ ਹੈ ਕਿ ਮੁਹੰਮਦ ਅਬਦੁਲ ਅਰਾਫਾਤ, ਜਿਸ ਲਈ ਤਲਾਸ਼ੀ ਮੁਹਿੰਮ ਚੱਲ ਰਹੀ ਸੀ, ਦੀ ਲਾਸ਼ ਕਲੀਵਲੈਂਡ, ਓਹੀਓ ਵਿਚ ਮਿਲੀ ਹੈ।&rsquo