image caption:

ਪਾਕਿਸਤਾਨ ਨੇ ਵਿਸਾਖੀ ਸਮਾਗਮਾਂ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 2,843 ਵੀਜ਼ਾ ਜਾਰੀ ਕੀਤੇ

 ਨਵੀਂ ਦਿੱਲੀ: ਪਾਕਿਸਤਾਨ ਨੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 2,843 ਵੀਜ਼ਾ ਜਾਰੀ ਕੀਤੇ ਹਨ, ਜਿਸ ਨਾਲ ਉਹ 13 ਤੋਂ 22 ਅਪ੍ਰੈਲ ਤਕ ਪਾਕਿਸਤਾਨ ਵਿਚ ਹੋਣ ਵਾਲੇ ਸਾਲਾਨਾ ਵਿਸਾਖੀ ਜਸ਼ਨਾਂ ਵਿਚ ਹਿੱਸਾ ਲੈ ਸਕਣਗੇ। ਸੋਸ਼ਲ ਮੀਡੀਆ ਮੰਚ &lsquoਐਕਸ&rsquo &rsquoਤੇ ਇਹ ਜਾਣਕਾਰੀ ਭਾਰਤ &rsquoਚ ਪਾਕਿਸਤਾਨ ਹਾਈ ਕਮਿਸ਼ਨ ਨੇ ਦਿਤੀ। ਹਰ ਸਾਲ ਦੁਨੀਆਂ ਭਰ ਤੋਂ ਹਜ਼ਾਰਾਂ ਸਿੱਖ ਸ਼ਰਧਾਲੂ ਪਾਕਿਸਤਾਨ ਵਿਚ ਵਿਸਾਖੀ ਮਨਾਉਣ ਲਈ ਇਕੱਠੇ ਹੁੰਦੇ ਹਨ, ਜਿਨ੍ਹਾਂ ਵਿਚ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਅਤੇ ਲਾਹੌਰ ਵਿਚ ਗੁਰਦੁਆਰਾ ਡੇਰਾ ਸਾਹਿਬ ਸ਼ਾਮਲ ਹਨ।

ਭਾਰਤ &rsquoਚ ਪਾਕਿਸਤਾਨ ਹਾਈ ਕਮਿਸ਼ਨ ਨੇ ਇਕ ਪੋਸਟ &rsquoਚ ਕਿਹਾ, &lsquo&lsquoਵਿਸਾਖੀ ਦੇ ਮੌਕੇ &rsquoਤੇ @ਪਾਕਿਇਨਇੰਡੀਆ ਨੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ 13 ਤੋਂ 22 ਅਪ੍ਰੈਲ 2024 ਤਕ ਪਾਕਿਸਤਾਨ &rsquoਚ ਹੋਣ ਵਾਲੇ ਸਾਲਾਨਾ ਤਿਉਹਾਰ &rsquoਚ ਹਿੱਸਾ ਲੈਣ ਲਈ 2843 ਵੀਜ਼ਾ ਜਾਰੀ ਕੀਤੇ ਹਨ।&rsquo&rsquo ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੇ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਲਗਭਗ 3,000 ਵੀਜ਼ਾ ਜਾਰੀ ਕੀਤੇ ਸਨ।