image caption:

ਜ਼ਿਲ੍ਹਾ ਪੱਧਰੀ ਕਾਂਗਰਸੀ ਆਗੂ ਬੈਂਸ ਨੂੰ ਟਿਕਟ ਦੇਣ ਦੇ ਖ਼ਿਲਾਫ਼

 ਲੁਧਿਆਣਾ  :ਲੁਧਿਆਣਾ ਲੋਕ ਸਭਾ ਸੀਟ &rsquoਤੇ ਭਾਜਪਾ ਨੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇ ਕੇ ਮੈਦਾਨ &rsquoਚ ਉਤਾਰਿਆ ਹੈ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਕਾਂਗਰਸ ਹਾਈਕਮਾਂਡ ਨਾਲ ਕਈ ਮੀਟਿੰਗਾਂ ਹੋਈਆਂ। ਜ਼ਿਲ੍ਹਾ ਪੱਧਰੀ ਕਾਂਗਰਸੀ ਆਗੂ ਬੈਂਸ ਨੂੰ ਟਿਕਟ ਦੇਣ ਦੇ ਖ਼ਿਲਾਫ਼ ਹਨ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਬੈਂਸ ਨੂੰ ਟਿਕਟ ਦੇਣ ਦੇ ਆਪਣੇ ਫੈਸਲੇ &rsquoਤੇ ਬ੍ਰੇਕ ਲਗਾ ਦਿੱਤੀ ਹੈ।

ਸੂਤਰਾਂ ਅਨੁਸਾਰ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਕਾਂਗਰਸੀ ਆਗੂਆਂ ਦੀ ਬਾਗੀ ਸੁਰ ਨੂੰ ਦੇਖਦਿਆਂ ਹਾਈਕਮਾਂਡ ਨੇ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਦੇਣ ਤੋਂ ਗੁਰੇਜ਼ ਕੀਤਾ ਹੈ। ਬੈਂਸ ਦਾ ਹੁਣ ਕਾਂਗਰਸ ਪਾਰਟੀ ਵਿੱਚ ਕੋਈ ਪ੍ਰਭਾਵ ਨਹੀਂ ਰਹੇਗਾ। ਇਸ ਤੋਂ ਪਹਿਲਾਂ ਬੈਂਸ ਦੇ ਵੀ ਭਾਜਪਾ &rsquoਚ ਸ਼ਾਮਲ ਹੋਣ ਦੀ ਸੰਭਾਵਨਾ ਸੀ ਪਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ &rsquoਚ ਸ਼ਾਮਲ ਹੋ ਕੇ ਬੈਂਸ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿਗਾੜ ਦਿੱਤੀਆਂ ਹਨ।

ਚਰਚਾ ਹੈ ਕਿ ਹੁਣ ਕਾਂਗਰਸ ਲੁਧਿਆਣਾ ਤੋਂ ਸਾਂਸਦ ਰਹਿ ਚੁੱਕੇ ਮਨੀਸ਼ ਤਿਵਾੜੀ ਜਾਂ ਸੰਜੇ ਤਲਵਾੜ &rsquoਤੇ ਆਪਣਾ ਦਾਅ ਖੇਡ ਸਕਦੀ ਹੈ। ਕੱਲ੍ਹ ਹੋਈ ਮੀਟਿੰਗ &rsquoਚ ਕਾਂਗਰਸ ਹਾਈਕਮਾਂਡ ਨੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੂੰ ਨਾਰਾਜ਼ ਨਾ ਕਰਦੇ ਹੋਏ ਬੈਂਸ ਤੋਂ ਦੂਰੀ ਬਣਾ ਲਈ ਹੈ।