image caption:

55ਵਾਂ ਸਾਲਾਨਾ ਵਿਸਾਖੀ ਕਬੱਡੀ ਕੱਪ ਭੁਲੱਥ (ਕਪੂਰਥਲਾ) ਵਿਖੇ 13,14 ਅਪ੍ਰੈਲ ਨੂੰ ਕਰਵਾਇਆ ਜਾਵੇਗਾ :- ਕਬੱਡੀ ਪ੍ਮੋਟਰ ਮੋਹਣਵੀਰ ਸਿੰਘ ਬੱਲ

 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਸਵਰਗੀ ਸ: ਅਵਤਾਰ ਸਿੰਘ ਬੱਲ ਜੀ ਦੀ ਯਾਦ ਨੂੰ ਸਮਰਪਿਤ 55ਵਾਂ ਸਾਲਾਨਾ ਵਿਸਾਖੀ ਕਬੱਡੀ ਕੱਪ ਨੈਸ਼ਨਲ ਸਟੇਡੀਅਮ ਨੇੜੇ ਗੁਰਦੁਆਰਾ ਸੰਤਸਰ ਬਾਈਪਾਸ ਭੁਲੱਥ (ਕਪੂਰਥਲਾ) ਵਿਖੇ 13,14 ਅਪ੍ਰੈਲ ਨੂੰ ਬਹੁਤ ਹੀ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ।ਇੰਟਰਨੈਸ਼ਨਲ 5911 ਧਾਕੜ ਕਬੱਡੀ ਪ੍ਮੋਟਰ ਮੋਹਣਵੀਰ ਸਿੰਘ ਬੱਲ ਅਤੇ ਸਮੂਹ ਬੱਲ ਪਰਿਵਾਰ, ਵਲੋਂ ਸਵਰਗੀ ਸ: ਅਵਤਾਰ ਸਿੰਘ ਬੱਲ ਜੀ ਦੀ ਯਾਦ ਨੂੰ ਸਮਰਪਿਤ 55ਵਾਂ ਸਾਲਾਨਾ ਵਿਸਾਖੀ ਕਬੱਡੀ ਕੱਪ ਭੁਲੱਥ ਵਿਖੇ ਬਹੁਤ ਹੀ ਸਾਨੋ-ਸੌਕਤ ਨਾਲ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦੌਰਾਨ ਆਲ ਓਪਨ ਦੀਆਂ 8 ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣਗੇ। ਜਿਸ ਵਿੱਚ ਪਹਿਲਾਂ ਇਨਾਮ 5,50,000/- ਦੂਜਾ ਇਨਾਮ 3,50,000/- ਦਿੱਤੇ ਜਾਣਗੇ। ਅਤੇ ਰੇਡਾ ਉੱਤੇ ਟਰੈਕਟਰ, ਬੁੱਲਟ ਮੋਟਰਸਾਇਕਲ ਅਤੇ ਹੋਰ ਮੋਟਰਸਾਇਕਲ ਲਾਏ ਜਾਣਗੇ।ਕਬੱਡੀ 85 ਕਿਲੋ ਆਲ ਓਪਨ ਦੀਆਂ 16 ਟੀਮਾਂ ਦੇ ਮੈਚ ਹੋਣਗੇ। ਪਹਿਲਾਂ ਇਨਾਮ 1,50,000/- ਦੂਜਾ ਇਨਾਮ 1,00,000/- ਅਤੇ ਰੇਡਾ ਉੱਤੇ ਟਰੈਕਟਰ, ਬੁੱਲਟ ਮੋਟਰਸਾਇਕਲ ਅਤੇ ਹੋਰ ਮੋਟਰਸਾਇਕਲ ਅਤੇ ਸਕੂਟਰੀ ਲਾਏ ਜਾਣਗੇ। ਕਬੱਡੀ ਕੱਪ ਦੀ ਇੱਕ ਬਹੁਤ ਹੀ ਵੱਡੀ ਖਾਸੀਅਤ ਹੈ ਕਿ ਦਰਸ਼ਕਾਂ ਲਈ ਲੱਕੀ ਡਰਾਅ ਕੱਢੇ ਜਾਣਗੇ, ਜਿਸ ਵਿੱਚ ਮੋਟਰਸਾਇਕਲ ਅਤੇ ਸਕੂਟਰੀ ਦਿੱਤੇ ਜਾਣਗੇ। ਕਬੱਡੀ ਕੱਪ ਦਾ ਲਾਈਵ ਕਬੱਡੀ 365 ਕੌਮ ਤੇ ਵੇਖਿਆ ਜਾ ਸਕਦਾ ਹੈ। ਸਾਰਿਆਂ ਕਬੱਡੀ ਦਿਆ ਸ਼ੌਕੀਨਾਂ ਨੂੰ ਬੇਨਤੀ ਹੈ ਕਿ ਇਸ ਕਬੱਡੀ ਕੱਪ ਵਿੱਚ ਪਹੁੰਚ ਕੇ ਰੌਣਕ ਵਧਾਏ। ਗੁਰੂ ਕਾ ਲੰਗਰ ਅਟੁੱਟ ਵਰਤੇਗਾ।