image caption:

ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਖ਼ਾਲਸਾ ਦਿਹਾੜੇ ਤੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ 13 ਅਪ੍ਰੈਲ ਨੂੰ

 ਸਰੀ -ਡੈਲਟਾ : ਸਿੱਖ ਵਿਰਾਸਤ ਮਹੀਨੇ ਅਤੇ ਖ਼ਾਲਸਾ ਦਿਹਾੜੇ ਤੇ ਵਿਸਾਖੀ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਉਣ ਦਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵੱਲੋਂ ਉਪਰਾਲਾ ਕੀਤਾ ਗਿਆ ਹੈ। ਕਵੀ ਦਰਬਾਰ 13 ਅਪ੍ਰੈਲ ਦਿਨ ਸ਼ਨਿਚਰਵਾਰ ਸ਼ਾਮ ਦੇ ਦੀਵਾਨ, ਸਾਢੇ ਛੇ ਵਜੇ ਤੋਂ ਰਾਤੀਂ ਸਾਢੇ ਅੱਠ ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਖਾਲਸਾ ਦਿਹਾੜੇ, ਵਿਸਾਖੀ, ਸਿੱਖ ਇਤਿਹਾਸ ਅਤੇ ਬਵੰਜਾ ਕਵੀਆਂ ਦੀ ਇਤਿਹਾਸਕ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਕਵੀ ਵਡਮੁੱਲੀਆਂ ਕਵਿਤਾਵਾਂ ਸ਼ਾਮਲ ਕਰ ਸਕਦੇ ਹਨ। ਇਹ ਉਪਰਾਲਾ ਸਾਡੀ ਵਿਰਾਸਤ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਉਜਾਗਰ ਕਰਨ ਲਈ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦਾ ਹਾਰਦਿਕ ਧੰਨਵਾਦਹੈ ।ਕਵੀ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਂ ਲਿਖਵਾਏ ਜਾ ਸਕਦੇ ਹਨ। ਵਧੇਰੀ ਜਾਣਕਾਰੀ ਜਾਂ ਨਾਮ ਲਿਖਵਾਉਣ ਲਈ ਫੋਨ ਨੰਬਰਾਂ 604 598 1300, 604 499 7400, 604 726 8164 ਜਾਂ 604 825 1550 'ਤੇ ਸੰਪਰਕ ਕੀਤਾ ਜਾ ਸਕਦਾ ਹੈ।