image caption:

ਗਾਜ਼ਾ ਵਿਚ ਹਮਾਸ ਮੁਖੀ ਦੇ 3 ਪੁੱਤਰਾਂ ਦੀ ਮੌਤ

 ਗਾਜ਼ਾ ਸਿਟੀ : ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਸ ਦੌਰਾਨ, ਇਜ਼ਰਾਈਲ ਨੇ ਬੁੱਧਵਾਰ ਨੂੰ ਉੱਤਰੀ ਗਾਜ਼ਾ ਪੱਟੀ ਵਿੱਚ ਇੱਕ ਹਵਾਈ ਹਮਲਾ ਕੀਤਾ। ਇਸ ਹਵਾਈ ਹਮਲੇ &rsquoਚ ਹਮਾਸ ਨੇਤਾ ਇਸਮਾਈਲ ਹਨੀਹ ਦੇ ਤਿੰਨ ਪੁੱਤਰ ਮਾਰੇ ਗਏ। ਹਮਾਸ ਨੇ ਕਿਹਾ ਕਿ ਹਵਾਈ ਹਮਲੇ ਵਿੱਚ ਹਨੀਹ ਦਾ ਇੱਕ ਪੋਤਾ ਅਤੇ ਤਿੰਨ ਪੋਤੀਆਂ ਵੀ ਮਾਰੇ ਗਏ। ਹਮਾਸ ਨੇ ਕਿਹਾ ਕਿ ਹਾਜ਼ੇਮ, ਆਮਿਰ ਅਤੇ ਮੁਹੰਮਦ ਉਸ ਸਮੇਂ ਮਾਰੇ ਗਏ ਜਦੋਂ ਉਹ ਕਾਰ ਰਾਹੀਂ ਗਾਜ਼ਾ ਸ਼ਹਿਰ ਦੇ ਸ਼ਾਤੀ ਕੈਂਪ ਵੱਲ ਜਾ ਰਹੇ ਸਨ। ਇਸਮਾਈਲ ਹਨੀਹ ਨੇ ਆਪਣੇ ਪੁੱਤਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਨੀਹ ਹਮਾਸ ਦਾ ਰਾਜਨੀਤਿਕ ਨੇਤਾ ਹੈ, ਜੋ ਮੁੱਖ ਤੌਰ &rsquoਤੇ ਕਤਰ ਵਿੱਚ ਅਧਾਰਤ ਹੈ। ਅਸੀਂ ਉਸ ਨੂੰ ਸ਼ਹੀਦੀ ਦਾ ਸਨਮਾਨ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ।

ਇਜ਼ਰਾਇਲੀ ਰੱਖਿਆ ਬਲ ਅਤੇ ਖੁਫੀਆ ਏਜੰਸੀ ਸ਼ਿਨ ਬੇਟ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਅੱਤਵਾਦੀ ਸਮੂਹ ਦੇ ਮੈਂਬਰ ਸਨ। ਆਮਿਰ ਹਨੀਹ ਹਮਾਸ ਦੇ ਇੱਕ ਫੌਜੀ ਵਿੰਗ ਵਿੱਚ ਇੱਕ ਸਕੁਐਡ ਕਮਾਂਡਰ ਸੀ। ਜਦੋਂ ਕਿ ਹਜੇਮ ਅਤੇ ਮੁਹੰਮਦ ਫੌਜੀ ਵਿੰਗ ਵਿੱਚ ਹੇਠਲੇ ਪੱਧਰ ਦੇ ਵਰਕਰ ਸਨ।

ਤਿੰਨੋਂ ਕੇਂਦਰੀ ਗਾਜ਼ਾ ਖੇਤਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ। ਫਿਰ ਉਸ &rsquoਤੇ ਹਮਲਾ ਕੀਤਾ ਗਿਆ। ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਹਮਾਸ ਨੇਤਾ ਨੂੰ ਆਪਣੇ ਪੁੱਤਰਾਂ ਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ।

ਰਿਪੋਰਟਾਂ ਦੇ ਅਨੁਸਾਰ, ਇਸਮਾਈਲ ਹਨੀਹ ਨੇ ਇੱਕ ਇੰਟਰਵਿਊ ਵਿੱਚ ਸਹੁੰ ਖਾਧੀ ਕਿ ਹਮਾਸ ਆਤਮ ਸਮਰਪਣ ਨਹੀਂ ਕਰੇਗਾ ਅਤੇ ਅਜਿਹੀਆਂ ਕਾਰਵਾਈਆਂ ਬੰਧਕਾਂ ਦੀ ਰਿਹਾਈ ਨਾਲ ਸਬੰਧਤ ਗੱਲਬਾਤ ਵਿੱਚ ਉਸਦੇ ਟੀਚਿਆਂ ਅਤੇ ਮੰਗਾਂ ਨੂੰ ਨਹੀਂ ਬਦਲ ਸਕਦੀਆਂ।

ਉਨ੍ਹਾਂ ਅੱਗੇ ਕਿਹਾ, -ਸਾਡੀਆਂ ਮੰਗਾਂ ਸਪੱਸ਼ਟ ਹਨ ਅਤੇ ਇਸ &rsquoਤੇ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਦੁਸ਼ਮਣ ਇਹ ਸੋਚਣ ਵਿੱਚ ਗਲਤਫਹਿਮੀ ਵਿੱਚ ਹੈ ਕਿ ਮੇਰੇ ਪੁੱਤਰਾਂ ਨੂੰ ਨਿਸ਼ਾਨਾ ਬਣਾ ਕੇ ਉਹ ਹਮਾਸ ਨੂੰ ਆਪਣੀ ਸਥਿਤੀ ਬਦਲਣ ਲਈ ਮਜਬੂਰ ਕਰ ਦੇਵੇਗਾ। ਮੇਰੇ ਪੁੱਤਰਾਂ ਦਾ ਖੂਨ ਸਾਡੇ ਲੋਕਾਂ ਦੇ ਖੂਨ ਨਾਲੋਂ ਪਿਆਰਾ ਨਹੀਂ ਹੈ।