image caption:

ਸੰਗਰੂਰ ਲੋਕ ਸਭਾ ਸੀਟ ਤੋਂ ਬਸਪਾ ਨੇ ਡਾਕਟਰ ਮੱਖਣ ਸਿੰਘ ਨੂੰ ਉਮੀਦਵਾਰ ਬਣਾਇਆ

 ਸੰਗਰੂਰ : ਸੰਗਰੂਰ ਲੋਕ ਸਭਾ ਸੀਟ ਤੋਂ ਬਸਪਾ ਨੇ ਡਾਕਟਰ ਮੱਖਣ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਡਾ. ਮੱਖਣ ਸਿੰਘ ਨੂੰ ਪਾਰਟੀ ਵਲੋਂ ਟਿਕਟ ਦਿੱਤੀ ਗਈ ਹੈ।
ਪਾਰਟੀ ਦੇ ਚੰਡੀਗੜ੍ਹ-ਹਰਿਆਣਾ ਇੰਚਾਰਜ ਰਣਧੀਰ ਸਿਘੰ ਅਤੇ ਪ੍ਰਧਾਨ ਜਸਬੀਰ ਸਿੰਘ ਵਲੋਂ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ। ਉਮੀਦਵਾਰਾਂ ਦੇ ਨਾਂ ਦਾ ਆਖਰੀ ਫੈਸਲਾ ਪਾਰਟੀ ਪ੍ਰਧਾਨ ਮਾਇਆਵਤੀ ਵਲੋਂ ਲਿਆ ਜਾਂਦਾ।

ਬੀਐਸਪੀ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਡਾ. ਮੱਖਣ ਸਿੰਘ ਬਤੌਰ ਵਰਕਰ ਪਾਰਟੀ ਨਾਲ ਜੁੜੇ ਸੀ। ਉਹ ਪਾਰਟੀ ਦੇ ਮੌਜੂਦਾ ਜਨਰਲ ਸਕੱਤਰ ਹਨ। ਆਮ ਆਦਮੀ ਪਾਰਟੀ ਵਲੋਂ ਰਾਜ ਵਿਚ ਦਲਿਤ ਮੁੱਖ ਮੰਤਰੀ ਨਾ ਲਾਉਣ ਦਾ ਬਦਲਾ ਬਸਪਾ ਦਾ ਦਲਿਤ ਚਿਹਰਾ ਉਮੀਦਵਾਰ ਲਵੇਗਾ।